Saturday, 4 March 2017

ਤਖਤੂਪੁਰਾ ਵਿੱਚ ਲਿਆ ਕਿਸਾਨ ਸੰਘਰਸ਼ ਤੇਜ਼ ਕਰਨ ਦਾ ਅਹਿਦ

ਤਖਤੂਪੁਰਾ ਵਿੱਚ ਲਿਆ ਕਿਸਾਨ ਸੰਘਰਸ਼ ਤੇਜ਼ ਕਰਨ ਦਾ ਅਹਿਦ
ਨਿਹਾਲ ਸਿੰਘ ਵਾਲਾ, 20 ਫਰਵਰੀ- ਕਿਸਾਨ, ਮਜ਼ਦੂਰ ਮੁਲਾਜ਼ਮ ਤੇ ਹੋਰ ਸਹਿਯੋਗੀ ਲੋਕ ਪੱਖੀ ਜਥੇਬੰਦੀਆਂ ਵੱਲੋਂ ਜ਼ਮੀਨੀ ਘੋਲ ਦੇ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੀ ਸੱਤਵੀਂ ਬਰਸੀ ਉਨ•ਾਂ ਦੇ ਪਿੰਡ ਤਖ਼ਤੂਪੁਰਾ ਵਿਖੇ ਰੂਹ ਭਰਪੂਰ ਸ਼ਰਧਾਂਜਲੀਆਂ ਭੇਟ ਕਰ ਕੇ ਮਨਾਈ ਗਈ। ਲੋਕਾਂ ਨੇ ਸ਼ਹੀਦਾਂ ਦੇ ਸੋਚ 'ਤੇ ਚੱਲਣ ਅਤੇ ਲੋਕ ਸੰਘਰਸ਼ ਹੋਰ ਤਿੱਖਾ ਕਰਨ ਦਾ ਅਹਿਦ ਲਿਆ।
ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ  ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ  ਸੂਬਾਈ ਆਗੂਆਂ ਨੇ ਸ਼ਹੀਦ ਦੀ ਫੋਟੋ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ। ਇਤਿਹਾਸਕ ਪਿੰਡ ਤਖਤੂਪੁਰਾ ਦੀ ਅਨਾਜ ਮੰਡੀ ਵਿਚ  ਜ਼ਮੀਨ ਘੋਲ ਦੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਬਰਸੀ ਸਮੇਂ ਪੰਜਾਬ ਭਰ ਦੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਕਿਸਾਨਾਂ ਦਾ ਵਾਲ-ਵਾਲ ਕਰਜ਼ੇ ਨਾਲ ਵਿੰਨਿਆ ਪਿਆ ਹੈ। ਦੇਸ਼ ਦੇ ਹਾਕਮ ਸਭ ਕੁੱਝ ਜਾਣਦੇ ਹੋਏ ਵੀ ਕਿਸਾਨਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ। ਉਨ•ਾਂ ਅਕਾਲੀ-ਭਾਜਪਾ ਸਰਕਾਰ ਨੂੰ ਜਾਲਮ ਸਰਕਾਰ ਗਰਦਾਨਦਿਆਂ ਕਿਹਾ ਕਿ ਇਨ•ਾਂ ਪਾਰਟੀਆਂ ਕੋਲ ਠੋਸ ਹੱਲ ਨਹੀਂ ਹੈ। ਲੋਕ ਮਸਲਿਆਂ ਦਾ ਹੱਲ ਚੋਣਾਂ ਨਹੀਂ ਲੋਕ ਸੰਘਰਸ਼ ਹੈ।
ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਸੂਬਾ ਕਮੇਟੀ ਮੈਂਬਰ ਝੰਡਾ ਸਿੰਘ ਜੇਠੂਕੇ, ਜ਼ਿਲ•ਾ ਪ੍ਰਧਾਨ ਕਿਸਾਨ ਯੂਨੀਅਨ ਅਮਰਜੀਤ ਸਿੰਘ ਸੈਦੋਕੇ ਤੇ ਪੰਜਾਬ ਖੇਡ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਤਿੱਖੇ ਰੌਂਅ ਵਿੱਚ ਕਿਹਾ ਕਿ  ਭਾਰਤੀ ਕਿਸਾਨ ਯੂਨੀਅਨ ਨੇ ਸਹਿਯੋਗੀ ਜਥੇਬੰਦੀਆਂ ਨਾਲ ਰਲ ਕੇ ਜਾਨ ਹੂਲਵੇਂ ਘੋਲ ਲੜੇ ਹਨ।  ਇਸੇ ਕਰ ਕੇ ਹਾਕਮਾਂ ਦੀਆਂ ਪਾਲੀਆਂ ਗੁੰਡੀਆਂ ਤਾਕਤਾਂ ਨੇ  ਸਾਥੋਂ ਸਾਧੂ ਸਿੰਘ ਤਖਤੂਪੁਰਾ ਤੇ  ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਖੋਹ ਲਿਆ। ਕੱਲ• ਸਿਆਸੀ ਤੇ ਪੁਲੀਸ ਸ਼ਹਿਪ੍ਰਾਪਤ ਗੁੰਡਿਆਂ ਵੱਲੋਂ  ਸੁਨਾਮ ਨੇੜੇ ਜੋਗਿੰਦਰ ਸਿੰਘ ਉਗਰਾਹਾਂ 'ਤੇ ਹਮਲਾ ਕਰਨ ਦੀ ਕੋਸਿਸ਼ ਕੀਤੀ ਹੈ। ਉਨ•ਾਂ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਆਪਸੀ ਰਿਸ਼ਤੇ ਵਿੱਚ ਸੰਨ• ਲਾਉਣ ਦੇ ਮਨਸ਼ੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਗੁੰਡੇ ਅਨਸਰਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਦੌਰਾਨ ਸ਼ਹੀਦ ਸਾਧੂ ਸਿੰਘ ਯਾਦਗਰੀ ਕਮੇਟੀ ਦੇ ਬੁਲਾਰੇ ਕ੍ਰਿਸ਼ਨ ਦਿਆਲ ਕੁੱਸਾ, ਕਿਸਾਨ ਔਰਤ ਆਗੂ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਮੁਲਾਜ਼ਮ ਆਗੂ ਦਿਗਵਿਜੇ ਪਾਲ, ਬਲਵੰਤ ਸਿੰਘ ਬਾਘਾਪੁਰਾਣਾ , ਮੇਜਰ ਸਿੰਘ ਕਾਲੇਕੇ, ਹਰਮੇਸ਼ ਮਾਲੜੀ  ਆਦਿ ਨੇ ਵੀ ਸੰਬੋਧਨ ਕੀਤਾ।

No comments:

Post a Comment