ਮੋਦੀ ਹਕੂਮਤ ਵੱਲੋਂ ਲੋਕਾਂ 'ਤੇ ਜਬਰੀ ਠੋਸੀ
ਨੋਟਬੰਦੀ ਦੇ ਲੋਕ-ਮਾਰੂ ਅਸਰਾਂ ਦੀਆਂ ਕੁੱਝ ਝਲਕਾਂ
ਮੋਦੀ ਹਕੂਮਤ ਵੱਲੋਂ ਲਿਆ ਨੋਟਬੰਦੀ ਦਾ ਫੈਸਲਾ ਮੁਲਕ ਦੇ ਲੋਕਾਂ ਦੀਆਂ ਜੇਬਾਂ 'ਤੇ ਮਾਰਿਆ ਗਿਆ ਡਾਕਾ ਹੈ। ਇਹ ਇੱਕ ਸਿਰੇ ਦਾ ਧੱਕੜ ਅਤੇ ਗੈਰ-ਜਮਹੂਰੀ ਕਦਮ ਹੈ। ਇਸ ਕਦਮ ਰਾਹੀਂ ਇੱਕੋ ਝਟਕੇ ਨਾਲ ਲੋਕਾਂ ਨੂੰ ਕੋਈ 15 ਲੱਖ ਕਰੋੜ ਰੁਪਏ ਤੋਂ ਵਾਂਝਾ ਕਰ ਦਿੱਤਾ ਗਿਆ ਅਤੇ ਇਸ ਰਾਸ਼ੀ ਨੂੰ ਬੈਂਕਾਂ ਦੀਆਂ ਤਜੌਰੀਆਂ ਵਿੱਚ ਧੱਕ ਦਿੱਤਾ ਗਿਆ ਹੈ, ਜਿਹੜੀਆਂ ਭਾਰਤੀ ਹਾਕਮਾਂ ਵੱਲੋਂ ਦੇਸੀ-ਵਿਦੇਸ਼ੀ ਕਾਰਪੋਰੇਟਾਂ ਨੂੰ ਦਿੱਤੇ ਕਰਜ਼ਿਆਂ 'ਤੇ ਲੀਕ ਮਾਰਨ ਅਤੇ ਬਹੁਤ ਸਾਰੇ ਕਰਜ਼ਿਆਂ ਨੂੰ ਮੋੜਨ ਤੋਂ ਘੇਸਲ ਵੱਟਣ ਕਰਕੇ ਖਾਲੀ ਹੋਈਆਂ ਪਈਆਂ ਸਨ। ਕਾਰਪੋਰੇਟ ਮਗਰਮੱਛਾਂ ਤੋਂ ਕਰਜ਼ਾ ਵਾਪਸ ਕਰਵਾਉਣ ਦੀ ਬਜਾਇ, ਬੈਂਕਾਂ ਦੀਆਂ ਖਾਲੀ ਖੜਕਦੀਆਂ ਤਜੌਰੀਆਂ ਭਰਨ ਲਈ ਲੋਕਾਂ ਦੀ ਕਮਾਈ 'ਤੇ ਝਪਟ ਮਾਰੀ ਗਈ ਅਤੇ ਉਹਨਾਂ ਨੂੰ ਆਪਣੇ ਜੀਵਨ ਨਿਰਬਾਹ ਤੇ ਪਰਿਵਾਰਾਂ ਦੇ ਢਿੱਡ ਨੂੰ ਝੁਲਕਾ ਦੇਣ ਲਈ ਆਪਣੀ ਹੀ ਕਮਾਈ ਦੇ ਚਾਰ ਛਿੱਲ਼ੜ ਪ੍ਰਾਪਤ ਕਰਨ ਲਈ ਬੈਂਕਾਂ ਮੂਹਰੇ ਘੰਟਿਆਂਬੱਧੀ ਕਤਾਰਾਂ ਵਿੱਚ ਧੱਕੇ ਖਾਣ ਲਈ ਮਜਬੂਰ ਕੀਤਾ ਗਿਆ।
ਮੋਦੀ ਜੁੰਡਲੀ ਵੱਲੋਂ ਆਰਥਿਕ ਖੇਤਰ ਵਿੱਚ ਠੋਸੇ ਗਏ ਇਸ ਫਾਸ਼ੀ ਫੈਸਲੇ ਵੱਲੋਂ ਮਿਹਨਤਕਸ਼ ਲੋਕਾਂ ਦੇ ਸਮਾਜਿਕ ਜੀਵਨ ਵਿੱਚ ਇੱਕ ਵੱਡਾ ਖਲਲ ਹੀ ਨਹੀਂ ਪਾਇਆ ਗਿਆ, ਸਗੋਂ ਮੁਲਕ ਦੇ ਆਰਥਿਕ ਖੇਤਰ ਵਿੱਚ ਵੀ ਵੱਡਾ ਖਲਲ ਪਾਇਆ ਗਿਆ ਹੈ। ਵਿਸ਼ੇਸ਼ ਕਰਕੇ ਦਰਮਿਆਨੇ ਤੇ ਛੋਟੇ ਦਰਜ਼ੇ ਦੀਆਂ ਸਨਅੱਤਾਂ, ਪ੍ਰਚੂਨ ਖੇਤਰ, ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ, ਖੇਤੀਬਾੜੀ, ਰਿਕਸ਼ਾ ਚਾਲਕਾਂ, ਆਟੋ ਰਿਕਸ਼ਾ ਚਾਲਕਾਂ, ਰੇੜੀ-ਫੜ•ੀ ਵਾਲਿਆਂ, ਉਸਾਰੀ ਸਨਅੱਤ ਆਦਿ ਨੂੰ ਬੁਰੀ ਤਰ•ਾਂ ਪ੍ਰਭਾਵਿਤ ਕੀਤਾ ਗਿਆ ਹੈ। ਬਹੁਤ ਸਾਰੀਆਂ ਛੋਟੀਆਂ ਸਨਅੱਤਾਂ ਅਤੇ ਛੋਟੇ ਕਾਰੋਬਾਰਾਂ ਨੂੰ ਖੜੋਤ ਤੇ ਸੰਕਟ ਵਿੱਚ ਸੁੱਟਦਿਆਂ, ਤਬਾਹੀ ਦੇ ਕਗਾਰ 'ਤੇ ਲਿਆ ਖੜ•ਾ ਕੀਤਾ ਹੈ। ਚਾਹੇ, ਅੱਜ ਮੁਲਕ ਦੇ ਆਰਥਿਕ ਖੇਤਰ ਵਿੱਚ ਨੋਟਬੰਦੀ ਦੇ ਪਏ ਤਬਾਹਕੁੰਨ ਅਸਰਾਂ ਦੀ ਕੁੱਲ ਤਸਵੀਰ ਸਾਹਮਣੇ ਨਾ ਆਉਣ ਕਾਰਨ ਇਸ ਬਾਰੇ ਭਰਵਾਂ ਜਾਇਜ਼ਾ ਬਣਾਉਣਾ ਮੁਮਕਿਨ ਨਹੀਂ ਹੈ। ਪਰ ਅਖਬਾਰਾਂ ਵਿੱਚ ਛਪੀਆਂ ਟੁੱਟਵੀਆਂ-'ਕਹਿਰੀਆਂ ਖਬਰਾਂ ਨੋਟਬੰਦੀ ਦੇ ਤਬਾਹਕੁੰਨ ਅਸਰਾਂ ਦੀਆਂ ਝਲਕਾਂ ਪੇਸ਼ ਕਰਦੀਆਂ ਹਨ ਅਤੇ ਇਹਨਾਂ ਝਲਕਾਂ ਤੋਂ ਇਸਦੇ ਮੁਲਕ-ਵਿਆਪੀ ਮਾੜੇ ਅਸਰਾਂ ਦੇ ਆਕਾਰ ਨੂੰ ਕਿਆਸ ਕੀਤਾ ਜਾ ਸਕਦਾ ਹੈ।
ਪੰਜਾਬ ਦੇ ਜਲੰਧਰ ਅਤੇ ਯੂ.ਪੀ. ਦੇ ਮੇਰਠ ਸ਼ਹਿਰਾਂ ਵਿੱਚ ਮੁਲਕ ਦੀ ਖੇਡ ਸਨਅੱਤ ਕੇਂਦਰਤ ਹੈ। ਇੱਥੇ ਮੁਲਕ ਵਿੱਚ ਕੁੱਲ ਖੇਡਾਂ ਦੇ ਸਮਾਨ ਦਾ 75 ਫੀਸਦੀ ਹਿੱਸਾ ਬਣਦਾ ਹੈ। ਨੋਟਬੰਦੀ ਦੇ ਕਦਮ ਨੇ ਇਹਨਾਂ ਦੋਵਾਂ ਸ਼ਹਿਰਾਂ ਦੀ ਸਨਅੱਤ ਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਹੈ। ਇੱਕ ਅੰਦਾਜ਼ੇ ਮੁਤਾਬਿਕ ਇਹਨਾਂ ਦੋਵਾਂ ਸ਼ਹਿਰਾਂ ਦੀ ਖੇਡ ਸਨਅੱਤ ਨੂੰ ਲੱਗਭੱਗ 1200 ਕਰੋੜ ਰੁਪਏ ਦਾ ਹਰਜਾ ਹੋਇਆ ਹੈ। ਇਸੇ ਤਰ•ਾਂ ਪੱਛਮੀ ਉੱਤਰ ਪ੍ਰਦੇਸ਼ ਤਾਂਬਾ ਸਨਅੱਤ ਅਤੇ ਹੱਥਖੱਡੀ ਸਨਅੱਤੀ ਇਕਾਈਆਂ ਦਾ ਗੜ• ਹੈ। ਲੱਖਾਂ ਕਾਰੀਗਰ, ਬੁਣਕਰ ਅਤੇ ਕਾਮੇ ਇਹਨਾਂ ਸਨਅੱਤਾਂ ਵਿੱਚ ਰੁਜ਼ਗਾਰ 'ਤੇ ਲੱਗੇ ਹੋਏ ਹਨ। ਨੋਟਬੰਦੀ ਨਾਲ ਇਹ ਸਨਅੱਤਾਂ ਲੱਗਭੱਗ ਖੜੋਤ ਵਰਗੀ ਹਾਲਤ ਵਿੱਚ ਜਾ ਡਿਗੀਆਂ ਹਨ। ਇਹਨਾਂ ਸਨਅੱਤਾਂ ਵਿੱਚ ਪੈਦਾਵਾਰ ਦੇ ਥੱਲੇ ਡਿਗਣ ਕਰਕੇ ਨਾ ਸਿਰਫ ਇਹਨਾਂ ਤੋਂ ਹੁੰਦੀ ਕਮਾਈ ਸੁੰਗੜ ਗਈ ਹੈ, ਸਗੋਂ ਪਹਿਲਾਂ ਜਮ•ਾਂ ਹੋਇਆ ਮਾਲ ਵੀ ਖਰੀਦੋਫਰੋਖਤ ਪੱਖੋਂ ਮੰਦਾ ਛਾ ਜਾਣ ਕਰਕੇ ਵਾਧੂ ਹੋ ਕੇ ਰਹਿ ਗਿਆ ਹੈ। ਇਹਨਾਂ ਸਨਅੱਤਾਂ 'ਚੋਂ ਕਾਮਿਆਂ ਦੀ ਵੱਡੀ ਗਿਣਤੀ ਵਿਹਲੀ ਹੋਣ ਕਰਕੇ ਰੋਟੀ ਰੋਜ਼ੀ ਤੋਂ ਆਤੁਰ ਹੋਣ ਵਰਗੀ ਹਾਲਤ ਵਿੱਚ ਜਾ ਡਿਗੀ ਹੈ। ਇਸੇ ਤਰ•ਾਂ ਦੀ ਹਾਲਤ ਮੁਲਕ ਦੇ ਹੋਰਨਾਂ ਹਿੱਸਿਆਂ ਵਿੱਚ ਲੱਗੀਆਂ ਛੋਟੀਆਂ ਸਨਅੱਤਾਂ ਦੀ ਬਣੀ ਹੈ।
ਕਾਰਾਂ, ਬੱਸਾਂ, ਮੋਟਰਸਾਈਕਲਾਂ, ਸਕੂਟਰਾਂ, ਟਰੱਕਾਂ ਆਦਿ ਦੇ ਵਾਧੂ ਪੁਰਜੇ (ਸਪੇਅਰ ਪਾਰਟਸ) ਬਣਾਉਂਦੀਆਂ ਸਨਅੱਤਾਂ ਵੀ ਚਰਮਰਾ ਗਈਆਂ ਹਨ। ਇੱਕ ਖਬਰ ਮੁਤਾਬਕ ਗੁੜਗਾਉਂ ਵਿੱਚ ਸਥਿਤ ਇੱਕ ਮੋਟਰ ਸਾਈਕਲ ਕੰਪਨੀ ਦੇ ਪੈਦਾਵਾਰੀ ਅਮਲ ਵਿੱਚ ਇਸ ਕਦਰ ਵਿਘਨ ਪੈ ਗਿਆ ਹੈ ਕਿ ਉੱਥੇ 1000 ਕਾਮਿਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਇਸ ਕੰਪਨੀ ਦੀ ਨੋਟਬੰਦੀ ਤੋਂ ਪਹਿਲਾਂ ਮਹੀਨਾਵਾਰੀ ਵੱਟਤ 3 ਕਰੋੜ ਰੁਪਏ ਸੀ, ਪਰ ਨੋਟਬੰਦੀ ਦੇ ਝਟਕੇ ਨਾਲ ਇਹ ਅੱਧੀ ਹੋ ਗਈ ਹੈ।
ਮੁਲਕ ਦਾ ਖੇਤੀ ਖੇਤਰ ਇੱਕ ਅਜਿਹਾ ਖੇਤਰ ਹੈ, ਜਿਹੜਾ ਨੋਟਬੰਦੀ ਦੀ ਵਿਆਪਕ ਤੇ ਤਿੱਖੀ ਮਾਰ ਨਾਲ ਇੱਕ ਵਾਰੀ ਝੰਬਿਆ ਗਿਆ ਹੈ। ਸਬਜ਼ੀ ਮੰਡੀਆਂ ਸਬਜ਼ੀਆਂ, ਫਲਾਂ, ਆਲੂਆਂ ਵਗੈਰਾ ਨਾਲ ਤੂੜੀਆਂ ਗਈਆਂ, ਪਰ ਉਹਨਾਂ ਨੂੰ ਖਰੀਦਣ ਵਾਲਿਆਂ ਦਾ ਕਾਲ ਪੈ ਗਿਆ। ਕਿਉਂਕਿ ਨੋਟਬੰਦੀ ਵੱਲੋਂ ਵਪਾਰੀਆਂ ਅਤੇ ਪ੍ਰਚੂਨ ਦੁਕਾਨਦਾਰਾਂ ਦੀਆਂ ਜੇਬਾਂ ਖਾਲੀ ਕਰ ਦਿੱਤੀਆਂ ਗਈਆਂ। ਨਿਗੂਣੀ ਤੇ ਸੀਮਤ ਰਾਸ਼ੀ ਲਈ ਘੰਟਿਆਂਬੱਧੀ ਬੈਂਕਾਂ ਤੇ ਏ.ਟੀ.ਐਮਜ਼ ਮੂਹਰੇ ਖੜ• ਕੇ ਕਢਾਏ ਪੈਸਿਆਂ ਨਾਲ ਵੀ ਬਣਦੀ ਜ਼ਰੂਰਤ ਪੂਰੀ ਨਹੀਂ ਸੀ ਹੁੰਦੀ। ਸਿੱਟੇ ਵਜੋਂ ਸਬਜ਼ੀਆਂ ਤੇ ਫਲ ਮੰਡੀਆਂ ਵਿੱਚ ਸੜਦੇ ਦੇਖੇ ਗਏ। ਆਲੂਆਂ ਦੀ ਬੇਕਦਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਖਾਣ ਵਾਲੇ ਆਲੂਆਂ ਤੋਂ ਕਿਤੇ ਮਹਿੰਗੇ ਭਾਅ ਵਿਕਦੇ ਆਲੂਆਂ ਦੇ ਬੀਜ ਦੀ ਇੱਕ ਬੋਰੀ ਦੀ ਕੀਮਤ 1000 ਰੁਪਏ ਤੋਂ ਢਾਈ-ਤਿੰਨ ਸੌ ਰੁਪਏ ਤੱਕ ਆ ਡਿਗੀ। ਪਿਛਲੇ ਦਿਨੀਂ ਪੰਜਾਬ ਦੇ ਆਲੂ ਉਤਪਾਦਕਾਂ ਦੀ ਜਥੇਬੰਦੀ ਦੀ ਜਲੰਧਰ ਵਿਖੇ ਹੋਈ ਮੀਟਿੰਗ ਤੋਂ ਬਾਅਦ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਨੋਟਬੰਦੀ ਦੀ ਮਾਰ ਝੱਲ ਰਹੇ ਆਲੂ ਉਤਪਾਦਕਾਂ ਨੂੰ ਇਸ ਮੁਸੀਬਤ ਤੋਂ ਛੁਟਕਾਰਾ ਨਾ ਦਿਵਾਇਆ ਗਿਆ ਅਤੇ ਆਲੂ ਦੀ ਘੱਟੋ ਘੱਟ ਵਾਜਬ ਕੀਮਤ ਮੁਹੱਈਆ ਨਾ ਕਰਵਾਈ ਗਈ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ। ਇਸ ਜਥੇਬੰਦੀ ਮੁਤਾਬਕ ਪੰਜਾਬ ਦੇ ਆਲੂ ਉਤਪਾਦਕ ਕਿਸਨਾਂ ਨੂੰ ਹੁਣ ਤੱਕ 1500 ਕਰੋੜ ਰੁਪਏ ਦਾ ਰਗੜਾ ਲੱਗ ਚੁੱਕਾ ਹੈ।
ਮੁਲਕ ਦੇ ਮਕਾਨ ਅਤੇ ਇਮਾਰਤ ਉਸਾਰੀ ਖੇਤਰ ਨੂੰ ਵੱਡਾ ਝਟਕਾ ਲੱਗਿਆ ਹੈ। ਇੱਕ ਨਾਈਟ ਫਰੈਂਕ ਇੰਡੀਆਂ ਨਾਂ ਦੀ ਰੀਅਲ ਅਸਟੇਟ ਕੰਸਲਟੈਂਸੀ ਕੰਪਨੀ ਵੱਲੋਂ ਇੱਕਲੇ ਮੁੰਬਈ ਵਿੱਚ ਇਸ ਖੇਤਰ ਵਿੱਚ ਹੋਏ ਨੁਕਸਾਨ ਬਾਰੇ ਬੋਲਦਿਆਂ ਕਿਹਾ ਗਿਆ ਹੈ ਕਿ ਮਕਾਨਾਂ ਦੀ ਵਿੱਕਰੀ 44 ਫੀਸਦੀ ਤੱਕ ਹੇਠਾਂ ਆ ਡਿਗੀ ਹੈ। 2016 ਦੀ ਚੌਥੀ ਤਿਮਾਹੀ ਵਿੱਚ ਘਰਾਂ ਦੀ ਖਰੀਦ ਵੇਚ ਇਸ ਹੱਦ ਤੱਕ ਹੇਠਾਂ ਆ ਡਿਗੀ ਹੈ, ਜਿਸ ਕਰਕੇ ਇਸ ਖੇਤਰ ਨੂੰ ਕੁੱਲ 22600 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।
ਹੋਰ ਤਾਂ ਹੋਰ ਜਿਹੜੇ ਵੱਡੇ ਕਾਰੋਪਰੇਟ ਘਰਾਣਿਆਂ ਦੇ ਹਿੱਤਾਂ ਵਿੱਚ ਨੋਟਬੰਦੀ ਦਾ ਇਹ ਕਦਮ ਲਿਆ ਗਿਆ ਹੈ ਅਤੇ ਜਿਹਨਾਂ ਵੱਲੋਂ ਇਸ ਕਦਮ ਦੀ ਜੈ ਜੈਕਾਰ ਵੀ ਕੀਤੀ ਗਈ ਹੈ, ਉਸ ਲਾਣੇ 'ਚੋਂ ਇਕ ਉੱਭਰਵੇਂ ਟਾਟਾ ਘਰਾਣੇ ਦੀ ਟਾਟਾ ਮੋਟਰਜ਼ ਦੇ ਚੀਫ ਐਗਜੈਕਟਿਵ ਐਂਡ ਮੈਨੇਜਿੰਗ ਡਾਇਰੈਕਟਰ ਵੱਲੋਂ ਵੀ ਇਹ ਇਕਬਾਲ ਕੀਤਾ ਗਿਆ ਹੈ ਕਿ ਉਹਨਾਂ ਦਾ ਮੁਨਾਫਾ ਇੱਕ ਵਾਰੀ 96 ਫੀਸਦੀ ਹੇਠਾਂ ਆ ਡਿਗਿਆ ਹੈ। 2015 ਦੀ ਅਖੀਰਲੀ ਤਿਮਾਹੀ ਵਿੱਚ ਕੁੱਲ ਮੁਨਾਫਾ 2953 ਕਰੋੜ ਰੁਪਏ ਸੀ, ਜਿਹੜਾ 2016 ਦੀ ਅਖੀਰਲੀ ਤਿਮਾਹੀ ਵਿੱਚ 112 ਕਰੋੜ ਤੱਕ ਸੁੰਗੜ ਕੇ ਰਹਿ ਗਿਆ ਹੈ।
''ਦਾ ਹਿੰਦੂ'' ਅਖਬਾਰ ਮੁਤਾਬਕ ਦਸੰਬਰ 2016 ਵਿੱਚ ਸਨਅੱਤੀ ਪੈਦਾਵਾਰ 0.2 ਫੀਸਦੀ ਤੱਕ ਥੱਲੇ ਆ ਡਿਗੀ ਹੈ। ਮੈਨੂਫੈਕਚਰਿੰਗ ਸਨਅੱਤੀ ਖੇਤਰ ਵਿੱਚ ਕੁੱਲ 22 ਸਨਅੱਤਾਂ 'ਚੋਂ ਸਿਰਫ 5 ਸਨਅੱਤਾਂ ਵੱਲੋਂ ਹਾਂ-ਪੱਖੀ ਰੁਖ ਦਿਖਾਇਆ ਗਿਆ ਪਰ ਕੁੱਲ ਮਿਲਾ ਕੇ ਇਹਨਾਂ ਸਨਅੱਤਾਂ ਅੰਦਰ ਪੈਦਾਵਾਰ 2 ਫੀਸਦੀ ਤੱਕ ਸੁੰਗੜ ਗਈ ਹੈ। ਖਪਤਕਾਰੀ ਵਸਤਾਂ ਪੈਦਾ ਕਰਨ ਵਾਲੀ ਸਨਅੱਤ ਵਿੱਚ ਪੈਦਾਵਾਰ 6.8 ਫੀਸਦੀ ਤੱਕ ਹੇਠਾਂ ਆ ਗਈ ਹੈ। ਸਨਅੱਤੀ ਪੈਦਾਵਾਰ ਵਿੱਚ ਇਹ ਗਿਰਾਵਟ ਮੁਲਕ ਦੇ ਆਰਥਿਕ ਸੰਕਟ ਨੂੰ ਝੋਕਾ ਲਾਉਣ ਦਾ ਇੱਕ ਅਹਿਮ ਕਾਰਨ ਬਣਦਾ ਹੈ। ਕੁੱਲ ਘਰੇਲੂ ਪੈਦਾਵਾਰ ਬਾਰੇ ਇੱਕ ਫਿੱਚ ਨਾਂ ਦੀ ਰੇਟਿੰਗ ਏਜੰਸੀ ਵੱਲੋਂ ਪਹਿਲਾਂ ਕੁੱਲ ਘਰੇਲੂ ਪੈਦਾਵਾਰ ਦੀ 7.4 ਫੀਸਦੀ ਵਾਧਾ ਦਰ ਦਾ ਅੰਦਾਜ਼ਾ ਲਾਇਆ ਗਿਆ ਸੀ। ਹੁਣ ਉਸ ਵੱਲੋਂ ਇਸ ਅੰਦਾਜ਼ੇ ਨੂੰ ਸੋਧਦਿਆਂ, 6.9 ਫੀਸਦੀ ਵਾਧਾ ਦਰ ਨੋਟ ਕੀਤੀ ਗਈ ਹੈ।
ਉਪਰੋਕਤ ਮਿਸਾਲਾਂ ਮੁਲਕ ਦੇ ਆਰਥਿਕ ਖੇਤਰ ਵਿੱਚ ਨੋਟਬੰਦੀ ਦੇ ਦੁਰ-ਪ੍ਰਭਾਵਾਂ ਦੀਆਂ ਕੁੱਝ ਚੋਣਵੀਆਂ ਅਤੇ ਟੁੱਟਵੀਆਂ 'ਕਹਿਰੀਆਂ ਝਲਕਾਂ ਹੀ ਬਣਦੀਆਂ ਹਨ। ਨੋਟਬੰਦੀ ਦੇ ਦੁਰ-ਪ੍ਰਭਾਵਾਂ ਦਾ ਹੂੰਝਾ ਅਤੇ ਆਕਾਰ ਕਿਤੇ ਵੱਡਾ ਤੇ ਵਿਆਪਕ ਹੈ। ਨੋਟਬੰਦੀ ਨਾਲ ਲੋਕਾਂ ਕੋਲੋਂ ਨਿਚੋੜੇ ਧਨ ਦੇ ਸਿੱਟੇ ਵਜੋਂ ਇੱਕ ਪਾਸੇ ਪੈਦਾਵਾਰੀ ਖੇਤਰਾਂ (ਸਨਅੱਤਾਂ, ਖੇਤੀਬਾੜੀ, ਸੇਵਾਵਾਂ) ਵਿੱਚ ਸੁੰਗੇੜਾ ਆਇਆ ਹੈ, ਦੂਜੇ ਪਾਸੇ ਲੋਕਾਂ ਕੋਲੋਂ ਵੱਡੀ ਪੱਧਰ 'ਤੇ ਰੁਜ਼ਗਾਰ ਖੁੱਸਿਆ ਹੈ। ਰੁਜ਼ਗਾਰ ਦੇ ਖੁੱਸਣ ਨਾਲ ਲੋਕਾਂ ਦੀ ਖਰੀਦ ਸ਼ਕਤੀ ਨੂੰ ਖੋਰਾ ਲੱਗਿਆ ਹੈ, ਜਿਸਨੇ ਮੋੜਵੇਂ ਰੂਪ ਵਿੱਚ ਪੈਦਾਵਾਰ ਤੇ ਵਪਾਰ ਦੇ ਖੇਤਰ ਨੂੰ ਮਾੜੇ ਰੁਖ ਪ੍ਰਭਾਵਿਤ ਕੀਤਾ ਹੈ। ਪੈਦਾਵਾਰ, ਵਿਸ਼ੇਸ਼ ਕਰਕੇ ਛੋਟੀਆਂ ਸਨਅੱਤਾਂ ਅਤੇ ਖੇਤੀ ਖੇਤਰ 'ਤੇ ਪਏ ਮਾਰੂ ਅਸਰਾਂ ਕਰਕੇ ਬਰਾਮਦਾਂ ਨੂੰ ਖੋਰਾ ਲੱਗਿਆ ਹੈ। ਜਿਸ ਕਰਕੇ ਪਹਿਲਾਂ ਹੀ ਮੂੰਹ ਅੱਡੀਂ ਖੜ•ਾ ਵਪਾਰਕ ਘਾਟਾ ਹੋਰ ਵੱਡਾ ਹੋ ਗਿਆ ਹੈ। ਵਪਾਰਕ ਘਾਟੇ ਦੇ ਵਧਣ ਅਤੇ ਉਸਦੇ ਨਾਲ ਅਮਰੀਕੀ ਚੋਣਾਂ ਵਿੱਚ ਡੌਨਲਡ ਟਰੰਪ ਦੀ ਜਿੱਤ ਤੋਂ ਬਾਅਦ ਉੱਥੇ ਆਰਥਿਕ ਖੇਤਰ ਵਿੱਚ ਵਕਤੀ ਉੱਭਰੇ ਹਾਂ-ਪੱਖੀ ਆਰਥਿਕ ਇਜ਼ਹਾਰਾਂ ਕਰਕੇ ਰੁਪਇਆ ਡਾਲਰ ਦੇ ਮੁਕਾਬਲੇ ਹੋਰ ਕਮਜ਼ੋਰ ਹੋ ਗਿਆ ਹੈ ਅਤੇ ਇਸਦੀ ਕੀਮਤ 68.50 ਰੁਪਏ ਪ੍ਰਤੀ ਡਾਲਰ ਤੱਕ ਡਿਗ ਸਕਦੀ ਹੈ। ਵਪਾਰਕ ਘਾਟੇ ਦੇ ਵਧਣ ਅਤੇ ਕਰੰਸੀ ਦੀ ਕੀਮਤ ਨੂੰ ਲੱਗੇ ਖੋਰੇ ਕਾਰਨ ਮੁਲਕ ਸਿਰ ਚੜ•ੇ ਸਾਮਰਾਜੀ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਹੈ। ਇਉਂ, ਮੁਲਕ ਦੇ ਆਰਥਿਕ ਖੇਤਰ ਵਿੱਚ ਸ਼ੁਰੂ ਹੋਇਆ ਮਾੜੇ ਰੁਖ ਕੜੀ-ਦਰ-ਕੜੀ ਸੁੰਗੇੜੇ ਦਾ ਅਮਲ ਇਸ ਨੂੰ ਹੋਰ ਵੀ ਡੂੰਘੇਰੇ ਸੰਕਟ ਵਿੱਚ ਧੱਕਣ ਦੀ ਵਜਾਹ ਬਣੇਗਾ।

No comments:
Post a Comment