ਕਿਸਾਨ ਸੰਘਰਸ਼ ਕਮੇਟੀ ਵੱਲੋਂ ਲਾਇਆ ਗਿਆ ਪੱਕਾ ਮੋਰਚਾ
ਪਿਛਲੇ ਸਮੇਂ ਵਿੱਚ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਤੋਂ ਆਨਾਕਾਨੀ ਕਰਦੀ ਪੰਜਾਬ ਸਰਕਾਰ ਖਿਲਾਫ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਸਤਨਾਮ ਸਿੰਘ ਪੰਨੂੰ) ਵੱਲੋਂ ਡੀ.ਸੀ. ਦਫਤਰ ਸਾਹਮਣੇ 12 ਦਸੰਬਰ ਤੋਂ 21 ਦਸੰਬਰ ਤੱਕ ਪੱਕਾ ਮੋਰਚਾ ਲਾਇਆ ਗਿਆ। ਸਰਕਾਰ ਵੱਲੋਂ ਗੱਲਬਾਤ ਸ਼ੁਰੂ ਕਰਨ ਤੋਂ ਬਾਅਦ ਵੀ ਮਸਲਿਆਂ ਦੇ ਹੱਲ ਲਈ ਸੰਜੀਦਗੀ ਨਾ ਦਿਖਾਉਣ 'ਤੇ ਜਥੇਬੰਦੀ ਵੱਲੋਂ 19 ਦਸੰਬਰ ਨੂੰ ਫਿਰੋਜ਼ਪੁਰ-ਤਰਨਤਾਰਨ ਰਾਜ ਮਾਰਗ ਜਾਮ ਕਰ ਦਿੱਤਾ ਗਿਆ। ਤਿੰਨ ਦਿਨ ਜਾਮ ਦੇ ਰੂਪ ਵਿੱਚ ਮੋਰਚਾ ਚੱਲਿਆ। ਕੁੱਝ ਮੰਗਾਂ ਮਨਵਾਉਣ ਅਤੇ 25 ਦਸੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿਵਾਉਣ 'ਤੇ ਮੋਰਚਾ ਸਮਾਪਤ ਹੋਇਆ।
ਪ੍ਰਾਪਤੀਆਂ- 29 ਲੱਖ ਰੁਪਏ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਮੌਕੇ 'ਤੇ ਪ੍ਰਾਪਤ ਕੀਤੇ। ਸ਼ਹੀਦ ਸੁਰਜੀਤ ਸਿੰਘ ਤਰਨਤਾਰਨ ਦੇ ਪਰਿਵਾਰ ਨੂੰ ਮੁਆਵਜਾ ਦੁਆਇਆ ਗਿਆ। ਸੋਮਾ ਕੰਪਨੀ ਵੱਲੋਂ ਜਬਰੀ ਕਿਸਾਨਾਂ ਦੀ ਖੋਹੀ ਜ਼ਮੀਨ ਦੀ ਮੌਕੇ 'ਤੇ ਨਿਸ਼ਾਨਦੇਹੀ ਕਰਵਾਈ। 25 ਕਿਸਾਨਾਂ ਦੇ ਖੁਦਕੁਸ਼ੀ ਪੀੜਤ ਮਾਮਲੇ ਜੋ ਬਹੁਤ ਪੁਰਾਣੇ ਸਨ, ਉਹਨਾਂ ਨੂੰ ਸਰਕਾਰ ਦੇ ਅਧਿਕਾਰੀ ਆਪਣੇ ਤੌਰ 'ਤੇ ਪੜਤਾਲ ਕਰਕੇ ਮੁਆਵਜਾ ਦੇਣਗੇ।
ਪੂਰੇ ਪੰਜਾਬ ਵਿੱਚ ਅਰਥੀ ਫੂਕ ਅਤੇ ਚੇਤਨਾ ਮੁਹਿੰਮ
ਚੋਣਾਂ ਦੇ ਰੌਲੇ-ਰੱਪੇ ਵਿੱਚ ਜਦ ਸਭ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਮਗਰ ਧੂਹਣ ਵਿੱਚ ਲੱਗੀਆਂ ਸਨ, ਤਾਂ ਕਿਸਾਨ ਸੰਘਰਸ਼ ਕਮੇਟੀ ਨੇ ਲੋਕਾਂ ਦੇ ਮੁੱਦੇ ਉਭਾਰਨ ਅਤੇ ਸਰਕਾਰ ਦਾ ਪਾਜ ਉਘਾੜਨ ਲਈ ਅਰਥੀ ਫੂਕ ਮੁਜਾਹਰਿਆਂ ਦੀ ਮੁਹਿੰਮ ਚਲਾਈ. ਜਿਸ ਦੇ ਤਹਿਤ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਆਦਿ ਵਿੱਚ ਮੁੱਖ ਸੜਕਾਂ ਨੇੜੇ ਜਾਮ ਲਾ ਕੇ ਅਰਥੀਆਂ ਸਾੜੀਆਂ ਗਈਆਂ ਤੇ ਲੋਕਾਂ ਨੂੰ ਚੇਤਨ ਕੀਤਾ ਗਿਆ ਕਿ 70 ਸਾਲ ਤੋਂ ਬਣਦੀਆਂ ਆਈਆਂ ਸਰਕਾਰਾਂ ਦੇ ਬਾਵਜੂਦ ਕਿਸਾਨਾਂ ਮਜ਼ਦੂਰਾਂ ਦੀ ਹਾਲਤ ਮਾੜੀ ਹੋਈ ਹੈ। ਇਸ ਕਰਕੇ ਇਹ ਮਸਲਿਆਂ ਦਾ ਹੱਲ ਨਹੀਂ ਸਗੋਂ ਸੰਘਰਸ਼ ਦੇ ਪਿੜ ਮੱਲ ਕੇ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਮੌਜਦਾ ਲੁਟੇਰਾ ਪ੍ਰਬੰਧ ਜੜ•ੋਂ ਪੁੱਟਣਾ ਜ਼ਰੂਰੀ ਹੈ। ਆਗੂਆਂ ਨੇ ਕਿਹਾ ਕਿ 50 ਲੱਖ ਟਨ ਕਣਕ ਬਾਹਰੋਂ ਮੰਗਵਾਉਣ ਅਤੇ ਸਰਕਾਰੀ ਖਰੀਦ ਖਤਮ ਕਰਨ ਦੀਆਂ ਨੀਤੀਆਂ ਬਾਰੇ ਚੇਤਨ ਹੋਣ ਅਤੇ ਵੱਡੇ ਸੰਘਰਸ਼ਾਂ ਲਈ ਕਮਰਕਸੇ ਕਰਨ ਦੀ ਲੋੜ ਹੈ।

No comments:
Post a Comment