Saturday, 4 March 2017

ਬਸਤੀ ਨਾਮਦੇਵ (ਫਿਰੋਜ਼ਪੁਰ) ਦੇ ਜ਼ਮੀਨੀ ਘੋਲ ਦੀ ਸਰਗਰਮੀ

ਬਸਤੀ ਨਾਮਦੇਵ (ਫਿਰੋਜ਼ਪੁਰ) ਦੇ ਜ਼ਮੀਨੀ ਘੋਲ ਦੀ ਸਰਗਰਮੀ
ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਪੰਜਾਬ ਕਿਸਾਨ ਸਭਾ ਅਤੇ ਹੋਰਾਂ ਵੱਲੋਂ ਬਸਤੀ ਨਾਮਦੇਵ ਦੀ ਜ਼ਮੀਨ ਦੇ ਮਸਲੇ 'ਤੇ ਸੰਘਰਸ਼ ਨੂੰ ਤਿੱਖਾ ਕੀਤਾ ਗਿਆ। ਬਸਤੀ ਨਾਮਦੇਵ ਦੀ 106 ਏਕੜ ਜ਼ਮੀਨ ਜੋ ਪਾਕਿਸਤਾਨ ਤੋਂ ਆਏ ਪਰਿਵਾਰਾਂ ਨੇ ਆਬਾਦ ਕੀਤੀ ਇਹ ਜ਼ਮੀਨ ਮੁਸਲਮਾਨ ਪਰਿਵਾਰ ਛੱਡ ਕੇ ਗਏ ਸਨ, ਜਿਸ ਨੂੰ ਕਸਟੋਡੀਅਨ ਵਾਲੀ ਜ਼ਮੀਨ ਕਿਹਾ ਜਾਂਦਾ ਹੈ, ਆਬਾਦਕਾਰ ਕਿਸਾਨ ਇਸ ਜ਼ਮੀਨ ਦਾ ਠੇਕਾ ਭਰਦੇ ਰਹੇ। ਮੁਰੱਬੇਬੰਦੀ ਸਮੇਂ ਆਬਾਦਕਾਰਾਂ ਦਾ ਪੱਖ ਸੁਣੇ ਬਗੈਰ ਇਹ ਜ਼ਮੀਨ ਮਕਸੂਦਾਂ ਨੂੰ ਦੇ ਦਿੱਤੀ। ਅਦਾਲਤੀ ਲੜਾਈ ਚੱਲਦੀ ਰਹੀ। ਹਾਈਕੋਰਟ ਨੇ ਫੈਸਲਾ ਕਿਸਾਨਾਂ ਦੇ ਵਿਰੋਧ ਵਿੱਚ ਦੇ ਦਿੱਤਾ। ਸਰਪੰਚ ਨੇ ਸਿਆਸੀ ਸ਼ਹਿ 'ਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਅਤੇ ਜ਼ਮੀਨ 'ਤੇ ਕਾਬਜ਼ ਹੋ ਗਏ। ਸੁਪਰੀਮ ਕੋਰਟ ਨੇ ਵੀ ਪੰਚਾਇਤ ਦੇ ਹੱਕ ਵਿੱਚ ਸਟੇਟਸ-ਕੋ ਦੇ ਦਿੱਤਾ। ਜਥੇਬੰਦੀ ਨੇ ਜਨਤਕ ਤਾਕਤ ਨਾਲ ਜ਼ਮੀਨ ਆਬਾਦਕਾਰਾਂ ਨੂੰ ਵਹਾ ਦਿੱਤੀ। ਪੁਲਸ ਨੇ ਆਬਦਾਕਾਰਾਂ 'ਤੇ ਕਈ ਧਾਰਾਵਾਂ ਤਹਿਤ ਕੇਸ ਪਾ ਦਿੱਤੇ। ਕਿਸਾਨ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਨੇ ਕੇਸ ਰੱਦ ਰਵਾਉਣ ਲਈ 6 ਜਨਵਰੀ ਨੂੰ ਮੱਖੁ ਥਾਣੇ ਅੱਗੇ ਧਰਨਾ ਦਿੱਤਾ ਅਤੇ ਸੜਕ ਰੋਕੀ। ਐਸ.ਐਚ.ਓ. ਮੱਖੂ ਨੇ ਕਿਸਾਨਾਂ ਉੱਪਰ ਦੁਬਾਰਾ ਕੇਸ ਦਰਜ ਕਰ ਦਿੱਤੇ। 
ਸਾਰੇ ਕੇਸ ਰੱਦ ਕਰਵਾਉਣ ਤੇ ਐਸ.ਐਚ.ਓ. ਨੂੰ ਨੱਥ ਪਾਉਣ ਲਈ ਦੋ ਦਿਨਾ ਧਰਨਾ (16 ਫਰਵਰੀ ਤੋਂ) ਥਾਣਾ ਮੱਖੂ ਅੱਗੇ ਦਿੱਤਾ। ਧਰਨੇ ਦੌਰਾਨ ਹੀ ਐਸ.ਐਚ.ਓ. ਨੇ ਜ਼ਮੀਨ ਵਹਾ ਦੇਣ ਦੀ ਧਮਕੀ ਦਿੱਤੀ। ਸਰਪੰਚ ਨੇ 40-50 ਗੁੰਡਿਆਂ ਦੀ ਮੱਦਦ ਨਾਲ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕੀਤੀ। ਆਗੁਆਂ ਨੇ ਜ਼ਿਲ•ਾ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਕੇ ਹਰੀਕੇ ਹੈੱਡ 'ਤੇ ਜਾਮ ਲਾ ਦਿੱਤਾ। ਮੌਕੇ 'ਤੇ ਐਸ.ਐਸ.ਪੀ., ਐਸ.ਪੀ.(ਡੀ.), ਏ.ਡੀ.ਸੀ. ਪਹੁੰਚੇ। ਕਿਸਾਨ ਆਗੂਆਂ ਨੇ ਐਸ.ਐਚ.ਓ. ਨੂੰ ਹੋਰ ਕੇਸ ਦਰਜ ਕਰਨ 'ਤੇ ਪੱਲਾ ਛੁਡਾਉਣ ਲਈ ਵੰਗਾਰਿਆ। ਅਖੀਰ ਮਿੰਨਤਾਂ ਤਰਲੇ ਕਰਦੇ ਸਾਰੇ ਕੇਸ 12 ਮਾਰਚ ਨੂੰ ਰੱਦ ਕਰਨ ਤੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿਵਾਉਣ 'ਤੇ ਜਾਮ ਖੋਲਿ•ਆ ਗਿਆ। 23 ਫਰਵਰੀ ਨੂੰ ਐਸ.ਐਸ.ਪੀ. ਨਾਲ ਮੀਟਿੰਗ ਹੋਈ ਹੈ ਅਤੇ 25 ਫਰਵਰੀ ਨੂੰ ਡੀ.ਸੀ. ਨਾਲ ਗੱਲਬਾਤ ਹੋਈ ਹੈ। 

No comments:

Post a Comment