Saturday, 4 March 2017

ਫੀਸਾਂ ਵਿੱਚ ਵਾਧੇ ਖਿਲਾਫ਼ ਵਿਦਿਆਰਥੀਆਂ ਵੱਲੋਂ ਨਾਅਰੇਬਾਜ਼ੀ

ਫੀਸਾਂ ਵਿੱਚ ਵਾਧੇ ਖਿਲਾਫ਼ ਵਿਦਿਆਰਥੀਆਂ ਵੱਲੋਂ ਨਾਅਰੇਬਾਜ਼ੀ
ਪੰਜਾਬ ਯੂਨੀਵਰਸਿਟੀ ਵਲੋਂ ਬੀਏ ਅਤੇ ਐਮਏ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਿਚ 11 ਫ਼ਰਵਰੀ ਨੂੰ ਡੀਏਵੀ ਕਾਲਜ ਅਬੋਹਰ ਦੇ ਵਿਦਿਆਰਥੀਆਂ ਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਮੈਂਬਰਾਂ ਨੇ ਕਾਲਜ ਵਿਹੜੇ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਯੂਨੀਵਰਸਿਟੀ ਖਿਲਾਫ਼ ਨਾਅਰੇਬਾਜ਼ੀ ਕੀਤੀ।
ਵਿਦਿਆਰਥੀਆਂ ਨੇ ਯੂਨੀਵਰਸਿਟੀ ਵਲੋਂ ਫੀਸਾਂ ਵਿਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ•ਾਂ ਦੋਸ਼ ਲਾਇਆ ਕਿ ਡੀਏਵੀ ਕਾਲਜ ਪ੍ਰਬੰਧਨ ਵਿਦਿਆਰਥੀਆਂ ਤੋਂ ਮਨਮਰਜ਼ੀ ਦੀਆਂ ਫੀਸਾਂ ਵਸੂਲ ਰਿਹਾ ਹੈ। ਰੋਸ ਪ੍ਰਗਟਾ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਬੀ.ਏ. ਭਾਗ ਪਹਿਲਾਂ ਦੇ ਵਿਦਿਆਰਥੀਆਂ ਦੀਆਂ ਦੋਨਾਂ ਸਮੈਸਟਰਾਂ ਦੀ ਪ੍ਰੀਖਿਆ ਫੀਸ 2660 ਰੁਪਏ ਤੋਂ ਵਧਾ ਕੇ 5500 ਰੁਪਏ ਅਤੇ ਦੂਜੇ ਤੇ ਆਖਰੀ ਸਾਲ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫ਼ੀਸ 2300 ਤੋਂ ਵਧਾ ਕੇ 5000 ਰੁਪਏ ਕਰ ਦਿੱਤੀ ਹੈ। ਜਿਸ ਨਾਲ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਵਧੀਆਂ ਹੋਈਆਂ ਫੀਸਾਂ ਵਾਪਸ ਨਹੀਂ ਹੋਣਗੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। 
ਪੰਜਾਬ ਸਟੂਡੈਂਟਸ ਯੂਨੀਅਨ ਜ਼ਿਲ•ਾ ਫਾਜ਼ਿਲਕਾ ਦੀ ਅਗਵਾਈ ਵਿਚ 14 ਫਰਵਰੀ ਨੂੰ ਸਰਕਾਰੀ ਐਮ.ਆਰ. ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ ਕੀਤੇ ਗਏ ਵਾਧੇ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਯੂਨੀਅਨ ਦੇ ਜ਼ੋਨਲ ਆਗੂ ਗਗਨ ਸੰਗਰਾਮੀ ਤੇ ਜ਼ਿਲ•ਾ ਆਗੂ ਸਤਨਾਮ ਘੱਲੂ ਨੇ ਕਿਹਾ ਕਿ ਮੰਦੀ ਦੀ ਮਾਰ ਵਿੱਚੋਂ ਲੰਘ ਰਹੀ ਯੂਨੀਵਰਸਿਟੀ ਨੇ ਆਪਣਾ ਕੰਮ ਚਲਾਉਣ ਲਈ ਫੀਸਾਂ ਵਿੱਚ ਵਾਧਾ ਕੀਤਾ ਹੈ ਪਰ ਹੁਣ ਕੱਲ• ਕੇਂਦਰ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ 515 ਕਰੋੜ ਰੁਪਏ ਦਿੱਤੇ ਗਏ ਹਨ। ਇਸ ਲਈ ਹੁਣ ਯੂਨੀਵਰਸਿਟੀ ਨੂੰ ਫੀਸਾਂ ਵਿੱਚ ਕੀਤੇ ਗਏ ਵਾਧੇ ਨੂੰ ਵਾਪਸ ਲੈਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਐਮ.ਆਰ. ਸਰਕਾਰੀ ਕਾਲਜ ਵਿਚ ਪੜ•ਨ ਲਈ ਆਉਣ ਵਾਲੇ ਵਿਦਿਆਰਥੀ ਬਹੁਤ ਹੀ ਗਰੀਬ ਅਤੇ ਪਿਛੜੇ ਖੇਤਰ ਨਾਲ ਸਬੰਧਤ ਹਨ ਅਤੇ ਉਹ ਫੀਸਾਂ ਨੂੰ ਭਰਨ ਵਿਚ ਅਸਮਰਥ ਹਨ। ਇਸ ਲਈ ਇਹ ਫੀਸ ਮਾਫ਼ ਕੀਤੀ ਜਾਣੀ ਚਾਹੀਦੀ ਹੈ।
ਵਿਦਿਆਰਥੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਫੀਸਾਂ ਵਿੱਚ ਕੀਤੇ ਗਏ ਵਾਧੇ ਨੂੰ ਜਲਦੀ ਵਾਪਸ ਨਾ ਲਿਆ ਗਿਆ ਤਾਂ ਵਿਦਿਆਰਥੀ ਵਧੀਆਂ ਹੋਈਆਂ ਫੀਸਾਂ ਨਹੀਂ ਭਰਨਗੇ ਅਤੇ ਜੇਕਰ ਵਿਦਿਆਰਥੀ ਦਾ ਕੋਈ ਨੁਕਸਾਨ ਹੋਇਆ ਤਾਂ ਯੂਨੀਅਨ ਵੱਲੋਂ ਵਿਦਿਆਰਥੀਆਂ ਦੇ ਨਾਲ ਮਿਲ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। 
ਇਨਕਲਾਬੀਆਂ ਦੇ ਗੁਪਤ ਟਿਕਾਣੇ ਨੂੰ ਯਾਦਗਾਰ ਵਜੋਂ ਸਾਂਭਣ ਦਾ ਸੱਦਾ
ਫ਼ਰੀਦਕੋਟ, 20 ਫਰਵਰੀ- ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਤੂੜੀ ਬਜ਼ਾਰ ਫਿਰੋਜ਼ਪੁਰ ਵਿਚਲੇ ਗੁਪਤ ਟਿਕਾਣੇ ਨੂੰ ਵਿਰਾਸਤੀ ਦਰਜਾ ਦੇ ਕੇ ਉੱਥੇ ਅਜਾਇਬ ਘਰ ਅਤੇ ਲਾਇਬ੍ਰੇਰੀ ਬਣਾਉਣ ਲਈ 23 ਮਾਰਚ ਨੂੰ ਕੀਤੇ ਜਾ ਰਹੇ ਸੂਬਾ ਪੱਧਰੀ ਇਕੱਠ ਦੀਆਂ ਤਿਆਰੀਆਂ ਸੰਬੰਧੀ ਰੈਲੀ ਸਥਾਨਕ ਬ੍ਰਜਿੰਦਰਾ ਕਾਲਜ 'ਚ ਕੀਤੀ ਗਈ।
ਜੇਐਨਯੂ ਨੇ ਵਿਦਿਆਰਥੀ ਅੰਦੋਲਨ ਗ਼ੈਰਕਾਨੂੰਨੀ ਐਲਾਨਿਆ
ਨਵੀਂ ਦਿੱਲੀ, 11 ਫਰਵਰੀ- ਜੇਐੱਨਯੂ ਦੇ ਵਿਦਿਅਰਥੀਆਂ ਦਾ ਦਾਖਲਾ ਨੀਤੀ ਵਿੱਚ ਸੋਧਾਂ ਵਿਰੁੱਧ ਅੰਦੋਲਨ ਜਾਰੀ ਹੈ। ਅੰਦੋਲਨਕਾਰੀ ਵਿਦਿਆਰਥੀ ਉਪਕੁਲਪਤੀ ਨੂੰ ਮਿਲਣ ਦੀ ਮੰਗ ਉੱਤੇ ਅੜੇ ਹੋਏ ਹਨ। ਯੂਨੀਵਰਸਿਟੀ ਪ੍ਰਸ਼ਾਸਕਾਂ ਨੇ ਵਿਦਿਆਰਥੀ ਅੰਦੋਲਨ ਨੂੰ ਗੈਰਕਾਨੂੰਨੀ ਐਲਾਨ ਦਿੱਤਾ ਹੈ। ਵਿਦਿਆਰਥੀ ਯੂਨੀਵਰਸਿਟੀ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਾਖਲਾ ਨੀਤੀ ਵਿੱਚ ਕੀਤੀਆਂ ਤਬਦੀਲੀਆਂ ਦਾ ਵਿਰੋਧ ਕਰ ਰਹੇ ਹਨ। ਉਹ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਪ੍ਰਬੰਧਕੀ ਕੰਪਲੈਕਸ ਵਿੱਚ ਦਾਖ਼ਲ ਨਹੀ ਹੋਣ ਦੇ ਰਹੇ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਡਟੇ ਹੋਏ ਹਨ। ਵਿਦਿਆਰਥੀ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜਦੋਂ ਤਕ ਮੰਗਾਂ ਨਹੀ ਮੰਨੀਆਂ ਜਾਂਦੀਆਂ ਉਹ ਪ੍ਰਬੰਧਕੀ ਬਲਾਕ ਦਾ ਘਿਰਾਓ ਨਹੀ ਛੱਡਣਗੇ।

No comments:

Post a Comment