ਸੰਘੀ ਫਾਸ਼ੀਵਾਦੀਆਂ ਦੇ ਦਬਾਓ ਹੇਠ ਦਿੱਲੀ ਯੂਨੀਵਰਸਿਟੀ ਦੇ ਕਾਲਜ ਵਿਚ ਉਮਰ ਖ਼ਾਲਿਦ ਦਾ ਭਾਸ਼ਣ ਸੈਸ਼ਨ ਰੱਦ ਕੀਤੇ ਜਾਣ ਦੀ ਨਿਖੇਧੀ
ਅੱਜ ਦਿੱਲੀ ਯੂਨੀਵਰਸਿਟੀ ਦੇ ਰਾਮਜਾਸ ਕਾਲਜ ਵਿਚ ਆਯੋਜਤ ਕੀਤੇ ਜਾ ਰਹੇ ਸਮਾਗਮ ਵਿਚ ਸੰਘ ਬਰਗੇਡ ਦੇ ਗੁੰਡਿਆਂ ਵਲੋਂ ਗੁੰਡਾਗਰਦੀ ਕੀਤੇ ਜਾਣ ਕਾਰਨ ਕਾਲਜ ਪ੍ਰਸ਼ਾਸਨ ਵਲੋਂ ਇਹ ਸਮਾਗਮ ਰੱਦ ਕਰ ਦਿੱਤਾ ਗਿਆ। ਕਾਲਜ ਦੇ ਲਿਟਰੇਰੀ ਸੁਸਾਇਟੀ ਐਂਡ ਇੰਗਲਿਸ਼ ਡੀਪਾਰਟਮੈਂਟ ਵਲੋਂ ਦੋ-ਦਿਨਾ 'ਕਲਚਰਜ਼ ਆਫ ਪ੍ਰੋਟੈਸਟ' ਆਯੋਜਤ ਕੀਤਾ ਗਿਆ ਸੀ। ਜਿਸ ਵਿਚ ਜੇ.ਐੱਨ.ਯੂ. ਦੇ ਵਿਦਿਆਰਥੀ ਉਮਰ ਖ਼ਾਲਿਦ ਨੂੰ ''ਆਦਿਵਾਸੀ ਇਲਾਕਿਆਂ ਵਿਚ ਜੰਗ'' ਨਾਂ ਦੇ ਸੈਸ਼ਨ ਵਿਚ ਉਸਦੀ ਪੀਐੱਚ.ਡੀ. ਖੋਜ ਨੂੰ ਲੈਕੇ ਭਾਸ਼ਣ ਦੇਣ ਲਈ ਬੁਲਾਇਆ ਗਿਆ ਸੀ। ਉਸਦੇ ਸਮਾਗਮ ਵਿਚ ਪਹੁੰਚਣ ਤੋਂ ਪਹਿਲਾਂ ਹੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਦਿੱਲੀ ਵਿਦਿਆਰਥੀ ਸਟੂਡੈਂਟਸ ਯੂਨੀਅਨ ਦੇ ਗੁੰਡਿਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਮਰ ਖ਼ਾਲਿਦ ਦੀ ਸ਼ਮੂਲੀਅਤ ਰੱਦ ਕਰਨ ਲਈ ਦਬਾਓ ਪਾਇਆ। ਜਦੋਂ ਸਮਾਗਮ ਦੇ ਆਯੋਜਕਾਂ ਨੇ ਸੰਘੀਆਂ ਦੀ ਗੁੰਡਾਗਰਦੀ ਦੌਰਾਨ ਸੈਮੀਨਾਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਘ ਦੇ ਗੁੰਡਿਆਂ ਨੇ ਕਾਨਫਰੰਸ ਹਾਲ ਉੱਪਰ ਪਥਰਾਓ ਸ਼ੁਰੂ ਕਰ ਦਿੱਤਾ, ਹਾਲ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਬਿਜਲੀ ਕੱਟ ਦਿੱਤੀ। ਪੁਲਿਸ ਨੇ ਆਮ ਦੀ ਤਰ•ਾਂ ਸੰਘੀਆਂ ਦੀ ਗੁੰਡਾਗਰਦੀ ਨੂੰ ਰੋਕਣ ਦੀ ਥਾਂ ਅਖਾਉਤੀ ਅਮਨ-ਕਾਨੂੰਨ ਦੀ ਦੁਹਾਈ ਦੇਕੇ ਕਾਲਜ ਪ੍ਰਸ਼ਾਸਨ ਉੱਪਰ ਉਮਰ ਖ਼ਾਲਿਦ ਦਾ ਲੈਕਚਰ ਸੈਸ਼ਨ ਰੱਦ ਕਰਨ ਲਈ ਦਬਾਓ ਪਾਇਆ। ਜਿਸ ਅੱਗੇ ਆਖ਼ਿਰਕਾਰ ਪ੍ਰਸ਼ਾਸਨ ਝੁਕ ਗਿਆ।

No comments:
Post a Comment