Saturday, 4 March 2017

ਸੱਚ ਦਾ ਸੰਗਰਾਮ

ਸੱਚ ਦਾ ਸੰਗਰਾਮ
-ਜੈਮਲ ਪੱਡਾ
ਸਿਦਕ ਸਾਡੇ ਨੇ ਕਦੀ ਮਰਨਾ ਨਹੀਂ।
ਸੱਚ ਦੇ ਸੰਗਰਾਮ ਨੇ ਹਰਨਾ ਨਹੀਂ। 
ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ,
ਕੂੜ• ਦਾ ਬੇੜਾ ਕਦੇ ਤਰਨਾ ਨਹੀਂ।
ਹੁਸਨ ਦੇ ਪੈਰਾਂ 'ਚ ਭਾਵੇਂ ਬੇੜੀਆਂ, 
ਉਸ ਦੀ ਪਰ ਮਟਕ ਨੇ ਮਰਨਾ ਨਹੀਂ।
ਜ਼ੁਲਮ ਦੀ ਚੱਕੀ 'ਚ ਪਿਸਦੇ ਕਾਮਿਓਂ
ਪਾਪ ਤੋਂ ਮੁਕਤੀ ਬਿਨਾ ਸਰਨਾ ਨਹੀਂ।
ਮੰਜ਼ਿਲਾਂ ਨੂੰ ਕਦਮ ਵਧਦੇ ਰਹਿਣਗੇ,
ਰਾਜ਼ੀਨਾਮਾ ਵਕਤ ਨਾ' ਕਰਨਾ ਨਹੀਂ।
ਪੈਰ ਸੂਲ•ਾਂ 'ਤੇ ਵੀ ਨੱਚਦੇ ਰਹਿਣਗੇ,
ਬੁੱਤ ਬਣ ਕੇ ਪੀੜ ਨੂੰ ਜ਼ਰਨਾ ਨਹੀਂ।
ਆਉਣ ਵਾਲਾ ਕੱਲ• ਸਾਡਾ ਦੋਸਤੋ,
ਹਿੰਮਤ ਅੱਗੇ ਜਬਰ ਨੇ ਖੜ•ਨਾ ਨਹੀਂ। 

No comments:

Post a Comment