ਜਲੀਕੱਟੂ 'ਤੇ ਪਾਬੰਦੀ ਵਿਰੁੱਧ
ਤਾਮਿਲ ਲੋਕਾਂ ਦਾ ਰੋਹ ਭਰਿਆ ਜਨਤਕ ਉਭਾਰ
-ਚੇਤਨ
ਤਾਮਿਲਨਾਡੂ ਵਿੱਚ ਸਦੀਆਂ ਤੋਂ ਪੌਂਗਲ ਤਿਓਹਾਰ ਤੋਂ ਬਾਅਦ ਮਨਾਏ ਜਾਂਦੇ ਖੇਡ 'ਜਲੀਕੱਟੂ' ਨੂੰ ਲੈ ਕੇ ਪੂਰਾ ਤਾਮਿਲਨਾਡੂ ਸੰਘਰਸ਼ ਦਾ ਮੈਦਾਨ ਬਣਿਆ ਆ ਰਿਹਾ ਹੈ। ਪੁਰਾਣੇ ਸਮੇਂ ਤੋਂ ਹਰਮਨ ਪਿਆਰੇ ਇਸ ਖੇਤਰ ਵਿੱਚ ਵਿਸ਼ੇਸ਼ ਰੂਪ ਵਿੱਚ ਪਾਲੇ ਅਤੇ ਤਿਆਰ ਕੀਤੇ ਢੱਠੇ (ਸਾਨ•) ਦੇ ਸਿਰ ਅਤੇ ਸਿੰਗਾਂ 'ਤੇ ਕੱਪੜਾ ਬੰਨ• ਕੇ ਉਸ ਨਾਲ ਸਿੱਕੇ ਆਦਿ ਬੰਨ• ਦਿੱਤੇ ਜਾਂਦੇ ਹਨ ਅਤੇ ਢੱਠੇ ਨੂੰ ਉਤੇਜਿਤ ਕਰਕੇ ਛੱਡ ਦਿੱਤਾ ਜਾਂਦਾ ਹੈ, ਤੇ ਖਿਡਾਰੀ ਉਸ ਨੂੰ ਕਾਬੂ ਕਰਦੇ ਹਨ। ਢੱਠੇ ਦੇ ਤਿੰਨ ਛਾਲਾਂ ਮਾਰਨ ਤੱਕ ਜੋ ਉਸਦੀ ਕਮਰ ਨੂੰ ਫੜੀ ਰੱਖਦਾ ਹੈ, ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ਤੇ ਸਿੰਗਾਂ ਤੋਂ ਖੋਲ• ਕੇ ਪੈਸੇ ਉਸਨੂੰ ਦਿੱਤੇ ਜਾਂਦੇ ਹਨ। ਸਦੀਆਂ ਤੋਂ ਲੋਕ ਜੰਗਲੀ ਪਸ਼ੂਆਂ ਨੂੰ ਕਾਬੂ ਕਰਕੇ ਪਾਲਤੂ ਬਣਾਕੇ ਖੇਤੀ ਅਤੇ ਪਸ਼ੂ ਪਾਲਣ ਤੇ ਢੋਆ-ਢੁਆਈ ਆਦਿ ਲਈ ਵਰਤਦੇ ਆਏ ਹਨ ਤੇ ਇਸੇ ਵਿੱਚੋਂ ਹੀ ਅਜਿਹੀਆਂ ਖੇਡਾਂ ਅਤੇ ਸਭਿਆਚਾਰ ਦਾ ਜਨਮ ਹੋਇਆ ਜੋ ਦੇਸ਼ ਅਤੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਖ ਵੱਖ ਰੂਪਾਂ ਵਿੱਚ ਮੌਜੂਦ ਹੈ।
ਵਿਵਾਦ ਦਾ ਮੁੱਢ ਉਦੋਂ ਬੱਝਿਆ ਜਦੋਂ ਸੁਪਰੀਮ ਕੋਰਟ ਨੇ ਗੈਰ ਸਰਕਾਰੀ ਸੰਸਥਾ ਪੇਟਾ ਨਾਮਕ ਅੰਤਰ-ਰਾਸ਼ਟਰੀ ਸੰਗਠਨ ਦੀ ਪਟੀਸ਼ਨ 'ਤੇ ਪਸ਼ੂਆਂ ਉੱਤੇ ਹੋਣ ਵਾਲੇ ਜ਼ੁਲਮਾਂ ਦਾ ਬਹਾਨਾ ਲਾਉਂਦਿਆਂ 2014 ਵਿੱਚ ਜਲੀਕੱਟੂ 'ਤੇ ਪਾਬੰਦੀ ਲਾ ਦਿੱਤੀ ਸੀ। ਤਾਮਿਲ ਲੋਕਾਂ ਵੱਲੋਂ ਹੋਏ ਜ਼ੋਰਦਾਰ ਵਿਰੋਧ ਨੂੰ ਦੇਖਦੇ ਹੋਏ ਤੇ ਤਾਮਿਲਨਾਡੂ ਵਿੱਚ ਆਪਣੀ ਸ਼ਾਖ ਬਣਾਉਣ ਲਈ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੁਪਰੀਮ ਕੋਰਟ ਦੀ ਪਾਬੰਦੀ ਨੂੰ ਬੇਅਸਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਪਰੀਮ ਕੋਰਟ ਨੇ ਸਰਕਾਰੀ ਆਰਡੀਨੈਂਸ ਨੂੰ ਰੱਦ ਕਰ ਦਿੱਤਾ। ਸਿੱਟੇ ਵਜੋਂ ਜਲੀਕੱਟੂ 'ਤੇ ਪਾਬੰਦੀ ਜਾਰੀ ਰਹੀ। ਇਸ ਵਾਰ ਵੀ ਜਲੀਕੱਟੂ ਨੇੜੇ ਆਉਣ 'ਤੇ ਇਸ ਉੱਤੇ ਲੱਗੀ ਪਾਬੰਦੀ ਖਿਲਾਫ ਪ੍ਰਦਰਸ਼ਨ ਹੋਣ ਲੱਗੇ। ਲੋਕਾਂ ਦੇ ਰੋਹ ਅਤੇ ਰੁਖ ਨੂੰ ਦੇਖਦਿਆਂ ਮੁੱਖ ਮੰਤਰੀ ਦਿੱਲੀ ਪੁੱਜਾ ਅਤੇ ਨਰਿੰਦਰ ਮੋਦੀ ਤੋਂ ਹੱਲ ਦੀ ਆਸ ਕੀਤੀ। ਮੋਦੀ ਦਾ ਜੁਆਬ ਸੀ ਕਿ ਅਸੀਂ ਕੁੱਝ ਨਹੀਂ ਕਰ ਸਕਦੇ। ਹਾਂ ਤਾਮਿਨਾਡੂ ਸਰਕਾਰ ਕਾਨੂੰਨ ਲੈ ਆਵੇ ਤਾਂ ਅਸੀਂ ਉਸਦੀ ਮੱਦਦ ਕਰਾਂਗੇ। ਕੇਂਦਰੀ ਤੇ ਰਾਜ ਸਰਕਾਰ ਵੱਲੋਂ ਠੋਸ ਕਦਮ ਨਾ ਚੁੱਕੇ ਜਾਣ ਤੋਂ ਅੱਕੇ ਲੋਕਾਂ, ਜਿਹਨਾਂ ਵਿੱਚ ਬਹੁਤ ਵੱਡੀ ਗਿਣਤੀ ਵਿਦਿਆਰਥੀ/ਵਿਦਿਆਰਥਣਾਂ ਅਤੇ ਨੌਜਵਾਨ ਸਨ, ਨੇ ਚੈਨੱਈ ਦੀ ''ਮਰੀਨਾ ਬੀਚ 'ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਨੂੰ ਇਤਿਹਾਸਕ ਸਮਰਥਨ ਮਿਲਿਆ। ਵੇਖਦੇ ਹੀ ਵੇਖਦੇ 70 ਤੋਂ ਵੱਧ ਸ਼ਹਿਰਾਂ ਵਿੱਚ ਇਹ ਪ੍ਰਦਰਸ਼ਨ ਸ਼ੁਰੂ ਹੋ ਗਏ ਅਤੇ ਇਸਨੇ ਲੋਕ ਲਹਿਰ ਦਾ ਰੂਪ ਧਾਰਨ ਕਰ ਲਿਆ। ਪਨੀਰਸੇਲਵਮ ਦੀ ਸਰਕਾਰ ਨੇ ਕਾਹਲੀ ਨਾਲ 20 ਜਨਵਰੀ ਨੂੰ ਇੱਕ ਆਰਡੀਨੈਂਸ ਪਾਸ ਕਰਕੇ ਇਸ ਵਾਰ ਜਲੀਕੱਟੂ ਆਯੋਜਨ ਲਈ (ਕੇਂਦਰ ਦੀ ਸਹਿਮਤੀ ਅਤੇ ਰਾਸ਼ਟਰਪਤੀ ਤੋਂ ਅਗਾਊਂ ਹਦਾਇਤਾਂ ਲੈ ਕੇ) ਪ੍ਰਬੰਧ ਕਰਨ ਦਾ ਯਤਨ ਕੀਤਾ ਪਰ ਪ੍ਰਦਰਸ਼ਨਕਾਰੀ ਸਥਾਈ ਹੱਲ 'ਤੇ ਅੜੇ ਰਹੇ। ਲੋਕਾਂ ਦੇ ਰੌਂਅ ਨੂੰ ਦੇਖਦਿਆਂ, ਗਵਰਨਰ ਵਿਦਿਆ ਸਾਗਰ ਦੀਆਂ ਹਦਾਇਤਾਂ 'ਤੇ ਰਾਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਜਲੀਕੱਟੂ ਬਿੱਲ ਲਿਆਂਦਾ ਅਤੇ ਮਿੰਟਾਂ ਵਿੱਚ ਪਾਸ ਕਰ ਦਿੱਤਾ, ਜਿਸ ਵਿੱਚ ਇਸ ਨੂੰ ਤਾਮਿਲ ਰਵਾਇਤੀ ਖੇਡ ਵਜੋਂ ਪ੍ਰੀਭਾਸ਼ਤ ਕੀਤਾ ਅਤੇ ਕਿਹਾ ਕਿ ਇਹ ਸਾਲ ਵਿੱਚ ਦੋ ਵਾਰ ਜਨਵਰੀ ਅਤੇ ਮਈ ਵਿੱਚ ਆਯੋਜਿਤ ਕਰਨ ਦੀ ਖੁੱਲ• ਹੋਵੇਗੀ ਅਤੇ ਕੇਂਦਰ ਵੱਲੋਂ ਵੀ ਇਸ਼ਾਰਾ ਸੀ ਕਿ ਇਸ ਨੂੰ ਤਾਮਿਲਨਾਡੂ ਸਰਕਾਰ ਵੱਲੋਂ ਬੈਲ ਨੂੰ ਉਸ ਕੈਟੇਗਰੀ 'ਚੋਂ ਕੱਢਣ 'ਤੇ ਕੋਈ ਉਜਰ ਨਹੀਂ ਹੋਵੇਗਾ, ਜਿਸ ਦੁਆਰਾ ''ਪ੍ਰਦਰਸ਼ਨ ਜਾਂ ਕੌਤਕ ਦਿਖਾਉਣ ਲਈ ਸਿੱਖਿਅਤ ਕੀਤੇ'' ਜਾਨਵਰਾਂ ਦੀ ਟਰੇਨਿੰਗ ਤੇ ਪ੍ਰਦਰਸ਼ਨ ਦੀ ਮਨਾਹੀ ਹੈ।
ਲਾਮਿਸਾਲ ਪ੍ਰਦਰਸ਼ਨ ਹਮਾਇਤ ਅਤੇ ਇੰਤਹਾਈ ਜਬਰ
ਸੰਘਰਸ਼ਸ਼ੀਲ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਝੁਕਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਇਹ ਚਰਚਾ ਸੀ ਕਿ ਪੇਟਾ ਇਸ ਬਿੱਲ ਵਿਰੁੱਧ ਪਟੀਸ਼ਨ ਦਾਇਰ ਕਰੇਗੀ ਅਤੇ ਕੇਂਦਰੀ ਫੈਸਲਿਆਂ ਤੇ ਕਾਨੂੰਨ ਖਿਲਾਫ ਰਾਜ ਦਾ ਬਿੱਲ ਇੱਕ ਫਰੇਬ ਹੀ ਹੈ। ਰਾਜ ਦੇ ਵੱਖ ਵੱਖ ਖੇਤਰਾਂ ਤੋਂ ਵੱਖ ਵੱਖ ਤਬਕਿਆਂ/ਧਰਮਾਂ ਅਤੇ ਕਾਰੋਬਾਰਾਂ ਵਾਲੇ ਲੋਕ ਵਹੀਰਾਂ ਘੱਤ ਕੇ ਇਸ ਵਿਰੋਧ ਵਿੱਚ ਸ਼ਾਮਲ ਹੋਣ ਲੱਗੇ। ਕਿਸ਼ਤੀਆਂ ਰਾਹੀਂ ਰਾਸ਼ਨ ਅਤੇ ਪਾਣੀ ਆਦਿ ਦੇ ਪੈਕਟ ਲੈ ਕੇ ਔਰਤਾਂ, ਬੱਚੇ, ਮੁਸਲਿਮ ਔਰਤਾਂ, ਦਲਿਤ ਗਰੀਬ ਮਛੇਰੇ ਅਤੇ ਹੋਰ ਲੋਕਾਂ ਨੇ ਵਿਦਿਆਰਥੀਆਂ, ਨੌਜਵਾਨਾਂ ਦਾ ਭਰਪੂਰ ਸਾਥ ਦਿੱਤਾ ਅਤੇ ਕਈ ਲੱਖ ਲੋਕ ਇਸ ਵਿੱਚ ਸ਼ਾਮਲ ਹੋਏ। ਇਸ ਦੇ ਬਾਵਜੂਦ ਇਹ ਸੰਘਰਸ਼ ਬਿਲਕੁੱਲ ਸ਼ਾਂਤਮਈ ਅਤੇ ਜਬਤਬੱਧ ਢੰਗ ਨਾਲ ਚੱਲਦਾ ਰਿਹਾ। ਸਰਕਾਰੀ-ਦਰਬਾਰੀ ਤਾਕਤਾਂ, ਮੌਕਾਪ੍ਰਸਤ ਸਿਆਸੀ ਪਾਰਟੀਆਂ ਨੂੰ ਲਾਗੇ ਨਹੀਂ ਫਟਕਣ ਦਿੱਤਾ ਗਿਆ। ਜਲੀਕੱਟੂ ਤਾਂ ਇੱਕ ਕੇਂਦਰ ਬਣ ਗਿਆ ਸੀ ਦੂਰੋਂ ਦੂਰੋਂ ਆਉਣ ਅਤੇ ਸੰਬੋਧਨ ਕਰਨ ਵਾਲਿਆਂ ਦੇ ਅੰਦਰੋਂ ਨਿਕਲਦੀਆਂ ਸੁਰਾਂ ਤਾਮਿਲ ਕੌਮ ਅਤੇ ਇਸਦੀ ਅਣਖ, ਇਸ ਨਾਲ ਹੁੰਦੇ ਤੇ ਹੋਏ ਵਿਤਕਰੇ, ਕਾਰਪੋਰੇਟ ਕੰਪਨੀਆਂ ਵੱਲੋਂ ਉਜਾੜਾ, ਪੇਂਡੂ ਖੇਤਰਾਂ ਦੀ ਦੁਰਦਸ਼ਾ ਹਜ਼ਾਰਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ, ਵਿਦਿਆ ਦੇ ਵਪਾਰੀਕਰਨ, ਨੌਜਵਾਨਾਂ, ਵਿਦਿਆਰਥੀਆਂ ਦੇ ਹਨੇਰੇ ਭਵਿੱਖ, ਕੇਂਦਰ ਸਰਕਾਰ ਵੱਲੋਂ ਤਾਮਿਲਨਾਡੂ ਨਾਲ ਕੀਤੇ ਵਿਤਕਰੇ ਅਤੇ ਤਾਮਿਲਨਾਡੂ ਦੇ ਧਰਮ-ਨਿਰਪੱਖ ਚਰਿੱਤਰ ਨੂੰ ਵਿਗਾੜਨ, ਕਾਵੇਰੀ ਮੁੱਦੇ 'ਤੇ ਕੇਂਦਰ ਸਰਕਾਰ ਵੱਲੋਂ ਦਿਖਾਈ ਬੇਰੁਖੀ ਖਿਲਾਫ ਗੁੱਸਾ ਪ੍ਰਗਟ ਹੁੰਦਾ ਰਿਹਾ। ਲੋਕ ਇਸ ਨੂੰ ਤਾਮਿਲ ਕੌਮ ਦਾ ਸਨਮਾਨ ਚਿੰਨ• ਮੰਨਣ ਲੱਗੇ। ਰਾਜ ਦੇ ਗਵਰਨਰ ਵੱਲੋਂ ਇਹ ਭਰੋਸਾ ਦੁਆਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਬਿੱਲ ਕਾਨੂੰਨ ਬਣਾ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਵੱਲੋਂ ਯਕੀਨ ਨਾ ਕਰਨ 'ਤੇ ਸਰਕਾਰਾਂ ਤੇ ਸਿਆਸੀ ਪਾਰਟੀਆਂ ਦੇ ਅਪ੍ਰਸੰਗਕ ਹੋ ਜਾਣ ਤੋਂ ਬਾਅਦ ਰਾਜ ਦੀ ਪੁਲਸ ਨੇ 23 ਜਨਵਰੀ ਸਵੇਰੇ 4 ਵਜੇ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰਕੇ ਖਦੇੜਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀ ਪਿੱਛੇ ਸਮੁੰਦਰ ਵਿੱਚ ਜਾ ਕੇ ਵਿਰੋਧ ਕਰਨ ਲੱਗੇ। ਵਿਦਿਆਰਥੀਆਂ 'ਤੇ ਹਮਲੇ ਦੀ ਖਬਰਾਂ ਅੱਗ ਵਾਂਗ ਫੈਲੀ ਅਤੇ ਪੂਰਾ ਤਾਮਿਲਨਾਡੂ ਸੜਕਾਂ 'ਤੇ ਆ ਗਿਆ। ਸਮੁੰਦਰੀ ਕੰਢੇ ਵੱਲ ਪ੍ਰਦਰਸ਼ਨਕਾਰੀਆਂ ਦੀ ਸਹਾਇਤਾ ਲਈ ਜਾ ਰਹੇ ਅੰਦੋਲਨਕਾਰੀਆਂ ਅਤੇ ਉਹਨਾਂ ਦੇ ਹਮਾਇਤੀਆਂ ਦੀ ਫੜੋ-ਫੜੀ ਵਿੱਢ ਦਿੱਤੀ। ਗਲੀਆਂ ਬਾਜ਼ਾਰ ਸੰਘਰਸ਼ ਦਾ ਮੈਦਾਨ ਬਣ ਗਏ। ਇੱਕ ਪੁਲਸ ਥਾਣਾ ਫੂਕ ਦਿੱਤਾ ਗਿਆ। 70 ਤੋਂ ਵੱਧ ਵਿਦਿਆਰਥੀ ਗੰਭੀਰ ਜਖਮੀ ਹੋ ਗਏ। ਪੁਲਸ ਵੱਲੋਂ ਲਾਠੀਆਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਦਿਆਂ ਆਪ ਰੇਹੜ•ੀਆਂ ਦੁਕਾਨਾਂ ਅਤੇ ਹੱਟੀਆਂ ਦੀ ਸਾੜ-ਫੁਕ ਕੀਤੀ ਗਈ। ਮਦੁਰਾਏ ਤੇ ਕੋਇੰਬਤੂਰ ਵਿੱਚ ਨੌਜਵਾਨਾਂ ਨੂੰ ਰੋਸ ਪ੍ਰਦਰਸ਼ਨ ਵਾਲੀਆਂ ਥਾਵਾਂ ਤੋਂ ਖਦੇੜ ਦਿੱਤਾ ਗਿਆ। ਅਲਾਗਾਨਾਲੂਰ ਜਲੀਕੱਟੂ ਸੰਘਰਸ਼ ਦਾ ਕੇਂਦਰ ਸਥਾਨ ਬਣਿਆ ਰਿਹਾ। ਜਿੱਥੇ ਪੇਂਡੂਆਂ ਦੇ ਸਹਿਯੋਗ ਨਾਲ ਪੌਂਗਲ (14 ਜਨਵਰੀ) ਤੋਂ ਸੰਘਰਸ਼ ਫੈਲਿਆ ਹੋਇਆ ਸੀ। ਚੇਨੈੱਈ ਵਿੱਚ ਵਿਦਿਆਰਥੀਆਂ ਨੂੰ ਸ਼ਰਨ ਦੇਣ ਵਾਲੇ ਮਛੇਰਿਆਂ ਦੀਆਂ ਝੁੱਗੀਆਂ ਅਤੇ ਦਲਿਤ ਕਲੋਨੀਆਂ ਜਿੱਥੇ ਲੋਕਾਂ ਨੇ ਵਿਦਿਆਰਥੀਆਂ ਨੂੰ ਪਾਣੀ, ਚਾਹ, ਬਿਸਕੁੱਟ ਆਦਿ ਦਿੱਤੇ ਨੂੰ ਪੁਲਸ ਨੇ ਵਿਸ਼ੇਸ਼ ਨਿਸ਼ਾਨਾ ਬਣਾਇਆ। ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਦ੍ਰਿੜ•ਤਾ ਨਾਲ ਇਸਦਾ ਸਵਾਗਤ ਕੀਤਾ। ਨੰਦਕੁਪਮ, ਕੋਪੀਕੁਲਮ ਆਯੋਪੀਕੁਪਮ ਮਟਨਕੁਪਮ, ਬੈਂਕ ਸਟਰੀਟ ਆਦਿ ਇਲਾਕਿਆਂ ਵਿੱਚ ਵੱਡੀ ਤਬਾਹੀ ਮਚਾਈ ਨੱਦੂਕੁਪਮ ਵਿੱਚ ਔਰਤ ਸਿਪਾਹੀਆਂ ਨੇ ਵਧੀਆ ਮੱਛੀ ਲੁੱਟ ਕੇ ਬਾਕੀ ਮਾਰਕੀਟ ਫੂਕ ਦਿੱਤੀ। ਉਹਨਾਂ ਨੇ ਕਾਰਾਂ, ਆਟੋਰਿਕਸ਼ਾ, ਵੈਨਾਂ, ਦੋ-ਪਹੀਆ ਵਾਹਨ, ਮੱਛੀ ਸਟਾਲਾਂ ਦੀ ਸਾੜਫੂਕ ਤੇ ਭੰਨਤੋੜ ਕੀਤੀ। ਪੁਲਸ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਲਈ ਪਰੇਡ ਵਾਸਤੇ ਜਗਾਹ ਖਾਲੀ ਕਰਾਉਣ ਦੀ ਸਰਕਾਰੀ ਹਦਾਇਤ ਸੀ। ਸਾਰੇ ਇਲਾਕਿਆਂ ਵਿੱਚ ਘਰਾਂ ਦੇ ਦਰਵਾਜ਼ੇ ਭੰਨ ਦਿੱਤੇ ਗਏ, ਗੈਸ ਸਿਲੰਡਰ ਖੋਲ• ਦਿੱਤੇ ਗਏ। ਘਾਹ ਫੂਸ ਦੀਆਂ ਛੱਤਾਂ ਤ੍ਰਿਪਾਲਾਂ ਹੋਰ ਵਸਤਾਂ ਪਾਊਡਰ (ਫਾਸਫੋਰਸ) ਪਾ ਕੇ ਸਾੜ ਦਿੱਤੀਆਂ ਗਈਆਂ। ਔਰਤਾਂ ਨੇ ਟੁੱਟੀਆਂ ਬਾਹਾਂ, ਸੁੱਜੀਆਂ ਲੱਤਾਂ ਅਤੇ ਪੁਲਸੀਆਂ ਦੀਆਂ ਉੱਥੇ ਰਹਿ ਗਈਆਂ ਲਾਠੀਆਂ ਦਿਖਾਈਆਂ. ਮੱਛੀ ਬਾਜ਼ਾਰ 'ਚ ਕੁੱਝ ਵੀ ਨਹੀਂ ਬਚਿਆ। ''ਤੁਸੀਂ ਸਾਰੇ ਅੱਤਵਾਦੀ ਹੋ, ਤੁਸੀਂ ਉਹਨਾਂ ਨੂੰ ਇੱਕ ਹਫਤਾ ਸ਼ਰਨ ਦਿੱਤੀ ਹੈ।'' 85 ਸਾਲਾ ਸੀਤਾ ਜਿਸਦੀ ਬਾਂਹ ਤੋੜ ਦਿੱਤੀ ਗਈ ਨੇ ਦੱਸਿਆ ਕਿ ਇਹ ਪੁਲਸ ਕਲਾਮ ਸੀ। ਪੁਲਸ ਖਾਸ ਕਰਕੇ ਜਨਾਨਾ ਪੁਲਸ ਵੱਲੋਂ ਗੱਡੀਆਂ ਦੀ ਸਾੜ ਫੂਕ ਕਰਦਿਆਂ ਦੀ ਵੀਡੀਓ ਸਾਰੇ ਪਾਸੇ ਫੈਲ ਗਈ, ਤੇ ਰੋਸ ਹੋਰ ਵਧ ਗਿਆ। ਐਸ ਸੰਪਤ ਕੁਮਾਰ ਪੁਰਾਣੇ ਕੱਪੜੇ ਚੁੱਕਣ ਵਾਲਾ ਕਹਿੰਦਾ ਹੇ, ''ਲੜਕੇ ਬਹੁਤ ਸਾਊ ਸਨ, ਸ਼ਾਂਤੀ ਨਾਲ ਗੱਲ ਕਰ ਰਹੇ ਸਨ, ਸਾਰਾ ਕੁੱਝ ਪੁਲਸ ਨੇ ਕੀਤਾ।'' ਪੁਲਸ ਨੇ ਇਹੋ ਪ੍ਰਚਾਰਿਆ ਕਿ ਤੁਹਾਡੇ ਵਿੱਚ ਦੇਸ਼ ਵਿਰੋਧੀ ਅਨਸਰ ਸ਼ਾਮਲ ਹਨ। ਤਾਮਿਲ ਵਿਦਵਾਨ ਤੇ ਮਦਰਾਸ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਰਾਸੂ ਨੇ ਕਿਹਾ, ''ਵਿਦਿਆਰਥੀ ਸਭ ਕੁੱਝ ਸ਼ਾਂਤਮਈ ਢੰਗ ਨਾਲ ਚਲਾ ਰਹੇ ਸਨ ਅਤੇ ਬਹੁਤ ਸਾਵਧਾਨੀ ਨਾਲ ਹਰ ਗੱਲ ਦਾ ਧਿਆਨ ਰੱਖ ਰਹੇ ਸਨ, ਪਰ ਪੁਲਸ ਨੂੰ ਇਹ ਮਨਜੂਰ ਨਹੀਂ ਸੀ। ਹੋਰ ਵਿਦਵਾਨ ਵਿਅਕਤੀਆਂ ਨੇ ਵੀ ਪੁਲਸ ਦੇ ਇਸੇ ਮਨਸ਼ੇ ਦੀ ਅਲੋਚਨਾ ਕੀਤੀ। ਸਾਰੇ ਕੁੱਝ ਦੇ ਬਾਵਜੂਦ ਇਹ ਅੰਦੋਲਨ ਬੇਹੱਦ ਅਹਿਮੀਅਤ ਅਤੇ ਸਥਾਨ ਗ੍ਰਹਿਣ ਕਰ ਗਿਆ। ਜਿਸ ਵਿੱਚ ਜਲੀਕੱਟੂ ਸੰਘਰਸ਼ ਦੇ ਵਿਸਫੋਟ ਦੀ ਤਹਿ ਵਿੱਚ ਇਕੱਠੇ ਹੋਏ ਲਾਵੇ ਨੇ ਪ੍ਰਮੁੱਖ ਸ਼ਕਲ ਅਖਤਿਆਰ ਕਰ ਲਈ। ਗੁੱਸੇ ਦੇ ਇਸ ਲਾਵੇ ਦਾ ਫੁਟਾਰਾ ਤਿੰਨ ਕਿਸਮ ਦੀਆਂ ਰਲੀਆਂ-ਮਿਲੀਆਂ ਭਾਵਨਾਵਾਂ ਦਾ ਇਜ਼ਹਾਰ ਸੀ।
ਕਾਰਪੋਰੇਟ ਵਿਰੋਧੀ ਭਾਵਨਾਵਾਂ
ਹਰ ਥਾਂ ਹੱਥ ਤਖਤੀਆਂ ਬਿਆਨ ਕਰ ਰਹੀਆਂ ਸਨ ਕਿ ''ਪੇਟਾ ਕਾਰਪੋਰੇਟ ਲਾਬੀ ਹੈ, ਇਹ ਕਾਰਪੋਰੇਟਾਂ ਦੀ ਚਾਲ ਹੈ।'' ਕੋਕ ਅਤੇ ਪੈਪਸੀ ਅਤੇ ਕਾਰਪੋਰੇਟ ਵਿਰੋਧੀ ਨਾਅਰਿਆਂ ਦੇ ਸਿੱਟੇ ਵਜੋਂ ਪੈਪਸੀ, ਕੋਕ ਤਾਮਿਲਨਾਡੂ ਵਿੱਚ ਦੁਕਾਨਾਂ ਤੋਂ ਗਾਇਬ ਹੋ ਗਿਆ ਊਸ਼ਾ ਇੱਕ ਘਰੇਲੂ ਔਰਤ ਕਹਿੰਦੀ ਹੈ, ''ਕਾਰਪੋਰੇਟਾਂ ਨੇ ਸਾਰੀਆਂ ਵਰਤੋਂ ਦੀਆਂ ਵਸਤਾਂ 'ਤੇ, ਮੇਰੀ ਰਸੋਈ 'ਤੇ ਵੀ ਕਬਜ਼ਾ ਕਰ ਲਿਆ ਹੈ। ਮੇਰੇ ਬੱਚੇ ਜੰਕ ਫੂਡ, ਨੂਡਲ, ਕੋਕ, ਪੈਪਸੀ ਪਸੰਦ ਕਰਨ ਲੱਗੇ ਹਨ, ਹੁਣ ਇਹ ਘਟੀਆ ਦੁੱਧ ਲੈ ਕੇ ਆਏ ਹਨ, ਜਿਸ ਨਾਲ ਮੇਰੇ ਬੱਚੇ ਕਮਜ਼ੋਰ ਹੋ ਜਾਣਗੇ। ਪਰ ਦੇਸੀ ਦੁੱਧ ਨਾਲ ਉਹ ਤਕੜੇ ਹੋਣਗੇ। ਮੈਂ ਇਹੋ ਸਮਝ ਲੈ ਕੇ ਵਿਦਿਆਰਥੀਆਂ ਦੇ ਸੰਘਰਸ਼ ਵਿੱਚ ਸ਼ਾਮਲ ਹੋਈ ਹਾਂ।'' ਜਲੀਕੱਟੂ ਰਾਹੀਂ ਚੰਗੀ ਨਸਲ ਦੇ ਬੈਲਾਂ ਦੀ ਪਛਾਣ ਹੁੰਦੀ ਹੈ ਅਤੇ ਉਹਨਾਂ ਤੋਂ ਪੈਦਾ ਗਾਵਾਂ ਦਾ ਦੁੱਧ ਨਿਰੋਗ ਹੁੰਦਾ ਹੈ, ਇਸ 'ਤੇ ਪਾਬੰਦੀ ਲਾ ਕੇ ਬਦੇਸ਼ੀ ਨਸਲਾਂ ਦਾ ਦੁੱਧ ਅਤੇ ਕਬਜ਼ਾ ਜਮਾਇਆ ਜਾਵੇਗਾ। ਬਦੇਸ਼ੀ ਗਾਵਾਂ ਘੱਟ ਉਮਰ ਤੇ ਵੱਧ ਦੁੱਧ ਵਾਲੀਆਂ ਹੁੰਦੀਆਂ ਅਤੇ ਇਹ ਦੁੱਧ ਬਦ-ਹਾਜ਼ਮਾ ਤੇ ਅਲਰਜੀ ਜਿਹੀਆਂ ਅਲਾਮਤਾਂ ਪੈਦਾ ਕਰਦਾ ਹੈ। ਜੇਕਰ ਜਲੀਕੱਟੂ ਬੰਦ ਹੋ ਜਾਂਦਾ ਹੈ, ਅਸੀਂ ਹੋਰ ਦੇਸੀ ਨਸਲਾਂ ਦੇ ਪਸ਼ੂਆਂ ਤੋਂ ਵੀ ਵਿਰਵੇ ਹੋ ਜਾਵਾਂਗੇ।
ਕੇਂਦਰ ਵਿਰੋਧੀ ਭਾਵਨਾਵਾਂ
ਇਸ ਸੰਘਰਸ਼ ਦੇ ਪ੍ਰਚਾਰ ਵਿੱਚ ਸਭ ਤੋਂ ਵੱਧ ਛਾਇਆ ਰਹਿਣ ਵਾਲਾ ਮੁੱਦਾ 'ਕਾਵੇਰੀ ਜਲ ਵਿਵਾਦ'' ਸੀ। ਇਸ ਦੀ ਸਭਿਆਚਾਰਕ ਅਤੇ ਆਰਥਿਕ ਮਹੱਤਤਾ ਤਾਮਿਲ ਜਨ-ਮਾਨਸ ਵਿੱਚ ਉੱਕਰੀ ਹੋਈ ਹੈ। ਉਹਨਾਂ ਵਿੱਚ ਤਾਮਿਲ ਲੋਕਾਂ ਨਾਲ ਧੋਖੇ ਦੀ ਧਾਰਨਾ ਭਾਰੂ ਹੈ। ਸਾਂਭੇ ਦੀ ਫਸਲs sਬਚਾਉਣ ਲਈ ਪਾਣੀ ਮੁਹੱਈਆ ਕਰਵਾਉਣ ਲਈ ਸੁਪਰੀਮ ਕੋਰਟ ਦਾ ਫੈਸਲਾ ਕਰਨਾਟਕ ਲਾਗੂ ਨਹੀਂ ਕਰਵਾ ਸਕਿਆ, ਜੋ ਇਸ ਸਾਲ ਦੇ ਖੇਤੀ ਸੰਕਟ ਦਾ ਕਾਰਨ ਬਣਿਆ ਅਤੇ 100 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਗਈਆਂ। ਕਾਵੇਰੀ ਤੋਂ ਢੁਕਵਾਂ ਪਾਣੀ ਦਿਵਾਉਣ ਲਈ ਕੇਂਦਰ ਨੇ ਕੁੱਝ ਨਹੀਂ ਕੀਤਾ। ਮੁਲਾ ਪੇਰੀਅਰ ਜਲ ਵਿਵਾਦ ਵਿੱਚ ਵੀ ਤਾਮਿਲ ਕੇਂਦਰ ਦੀ ਸਾਜਿਸ਼ ਦੇਖਦੇ ਹਨ ਕਿ ਕੇਰਲ ਦਾ ਪੱਖ ਲੈ ਕੇ ਤਾਮਿਲਨਾਡੂ ਨਾਲ ਧੋਖਾ ਕੀਤਾ ਗਿਆ ਹੈ। ''ਉਸ ਸੁਪਰੀਮ ਕੋਰਟ ਦਾ ਸਨਮਾਨ ਕਿਉਂ ਕੀਤਾ ਜਾਵੇ ਜਿਹੜੀ ਪਾਣੀ ਦੇ ਮੁੱਦੇ 'ਤੇ ਤਾਮਿਲਨਾਡੂ ਦੇ ਹੱਕਾਂ ਦੀ ਸੁਰੱਖਿਆ ਨਹੀਂ ਕਰ ਸਕਦੀ।'' ਤਖਤੀਆਂ 'ਤੇ ਲਿਖਿਆ ਸੱਚ ਥਾਂ ਥਾਂ ਸੀ।
ਤਾਮਿਲ ਹਿੰਦੂ ਵਿਰੋਧ
ਜਲੀਕੱਟੂ ਦੇ ਵਿਰੋਧ ਵਿੱਚ ਇੱਕ ਬਹੁਤ ਮਹੱਤਵਪੂਰਨ ਰੋਲ ਨਵੀਂ ਕਿਸਮ ਦੇ ਤਾਮਿਲ ਫਿਰਕੂ ਹਿੰਦੂ ਵਿਰੋਧ ਦੀਆਂ ਭਾਵਨਾਵਾਂ ਦਾ ਵੀ ਰਿਹਾ। ਕੁੱਝ ਹਿੰਦੂਤਵਵਾਦੀ ਗਰੋਹ ਕੁਝ ਸਮੇਂ ਤੋਂ ਤਾਮਿਲ ਭਾਸ਼ਾ ਤੇ ਸਭਿਆਚਾਰ ਨਾਲ ਮੋਹ ਜਤਾਉਣ ਲੱਗੇ ਹੋਏ ਹਨ। ''ਤਾਮਿਲ ਹਿੰਦੂ ਹਿੰਦੁਸਤਾਨ'' ਇਹਨਾਂ ਦਾ ਨਵਾਂ ਖੋਜਿਆ ਨਾਹਰਾ ਹੈ। ਇਹ ਸੂਬੇ ਵਿੱਚ ਆਪਣੇ ਪੈਰੋਕਾਰ ਭਾਲਣ ਵਿੱਚ ਮਸ਼ਰੂਫ ਹਨ। ਪੁਰਾਤਨ ਤਾਮਿਲ ਕਵੀ ਤੀਰੂਵਾਲੂਵਾਰ ਨੂੰ ਇਹਨਾਂ ਨੇ ਤਾਮਿਲ ਮੋਹ ਪ੍ਰਗਟਾਵੇ ਲਈ ਵਰਤਿਆ ਹੈ। ਤੀਰੂਵਾਲੂਵਾਰ ਤੇ ਉਸਦੀਆਂ ਰਚਨਾਵਾਂ ਸੂਬੇ ਦੀਆਂ ਧਰਮ-ਨਿਰਪੱਖ ਰਵਾਇਤਾਂ ਵਜੋਂ ਦੇਖੀਆਂ ਜਾਂਦੀਆਂ ਹਨ। ਇਸੇ ਸੋਚ ਮੁਤਾਬਕ ਫਿਰਕੂ ਗਰੋਹ ਨੇ ਜਲਕੱਟੂ ਨੂੰ ਤਾਮਿਲ ਸਭਿਆਚਾਰ ਦੀ ਪਛਾਣ ਵਜੋਂ ਚੁੱਕਿਆ ਪਰ ਇਸਦਾ ਉਲਟਾ ਅਸਰ ਹੋਇਆ। ਕੇਂਦਰ ਸਰਕਾਰ ਵੱਲੋਂ ਹਾਲੀਆ ਯਤਨਾਂ ਵਿੱਚ ਸੰਸਕ੍ਰਿਤ ਤੇ ਹਿੰਦੀ ਸਕੂਲਾਂ ਵਿੱਚ ਲਾਗੂ ਕਰਨ ਦੀ ਮੁਹਿੰਮ ਦਾ ਤਾਮਿਲਨਾਡੂ ਵਿੱਚ ਕੋਈ ਖੈਰ-ਖਵਾਹ ਨਹੀਂ ਮਿਲਿਆ। ਸਗੋਂ ਨਵੰਬਰ ਵਿੱਚ ਜਾਰੀ ਨਵੇਂ ਨੋਟਾਂ ਤੇ ਹਿੰਦੀ ਅਤੇ ਦੇਵਨਾਗਰੀ ਦੇ ਹਿੰਦਸਿਆਂ ਦਾ ਸੂਬੇ ਵਿੱਚ ਵਿਆਪਕ ਵਿਰੋਧ ਹੋਇਆ ਹੈ। ਇਹਨਾਂ ਦੀ ਸੋਚੀ ਰਣਨੀਤੀ ''ਤਾਮਿਲ ਪਛਾਣ ਨੂੰ ਹਿੰਦੂ ਅਤੇ ਭਾਰਤੀ ਪਛਾਣ ਵਿੱਚ ਸਮੋਣ ਦੀ ਕੋਸ਼ਿਸ਼'' ਨੇ ਕੋਈ ਗਿਣਨਯੋਗ ਸਿੱਟਾ ਨਹੀਂ ਕੱਢਿਆ। ਜਲੀਕੱਟੂ ਵਿਰੋਧ ਪ੍ਰਦਰਸ਼ਨਾਂ ਨੇ ਤਾਮਿਲ ਪਛਾਣ ਦੇ ਫਿਰਕੂ ਹਿੰਦੂ ਖੋਲ ਵਿੱਚ ਸਮੋਏ ਜਾਣ ਦਾ ਤਿੱਖਾ ਵਿਰੋਧ ਕੀਤਾ ਹੈ। ਲੋਕਾਂ ਦੇ ਹੱਥਾਂ ਵਿੱਚ ਫੜੀਆਂ ਤਖਤੀਆਂ 'ਤੇ ਨਾਅਰੇ ਇਸਦਾ ਇਜ਼ਹਾਰ ਸਨ। ਇਸੇ ਕਰਕੇ ਬੁਖਲਾਹਟ ਵਿੱਚ ਸੀਨੀਅਰ ਭਾਜਪਾ ਆਗੂ ਨੇ ਕਿਹਾ ਸੀ, ''ਸਭ ਕਿਸਮ ਦੇ ਰਾਸ਼ਟਰ ਵਿਰੋਧੀ ਤੱਤ ਇਹਨਾਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਹਨ।''
ਇਸ ਤਰ•ਾਂ ਜਲੀਕੱਟੂ ਦੇ ਵਿਰੋਧ ਦੌਰਾਨ ਤਾਮਿਲ ਕੌਮ ਅੰਦਰ ਧੁਖਦਾ ਲਾਵਾ ਫੁੱਟਕੇ ਬਾਹਰ ਆਇਆ ਹੈ ਅਤੇ ਉਹਨਾਂ ਆਪਣੀ ਕੌਮੀ ਹੱਕ ਜਤਲਾਈ ਦੇ ਦਰਸ਼ਨ ਕਰਵਾਏ ਹਨ।

No comments:
Post a Comment