Saturday, 4 March 2017

ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ

ਕਿਸਾਨਾਂ ਨੇ ਲਹਿਰਾਗਾਗਾ-ਸੁਨਾਮ ਸੜਕ ਉੱਤੇ ਲਾਇਆ ਜਾਮ
ਲਹਿਰਾਗਾਗਾ, 13 ਫਰਵਰੀ- ਕਣਕ ਦੀ ਫਸਲ ਨੂੰ ਬਰਬਾਦ ਕਰਦੇ  ਅਵਾਰਾ ਪਸ਼ੂਆਂ ਨੂੰ ਲੈ ਕੇ ਪਿੰਡ ਗੰਢੂਆਂ, ਭੈਣੀ ਤੇ ਖੋਖਰ ਕਲਾਂ ਦੇ ਵਿੱਚ ਸਥਿਤੀ ਤਣਾਅਪੂਰਨ ਹੈ। ਇਸ ਮਸਲੇ ਨੂੰ ਲੈ ਕੇ ਅੱਜ ਪਿੰਡ ਖੋਖਰ ਕਲਾਂ ਤੇ ਭੈਣੀ ਦੇ ਕਿਸਾਨਾਂ ਨੇ ਲਰਿਹਾਗਾਗਾ-ਸੁਨਾਮ ਮੁੱਖ ਸੜਕ ਨੂੰ ਖੋਖਰ ਕੋਲ ਜਾਮ ਲਾ ਕੇ ਆਵਾਜਾਈ ਨੂੰ ਠੱਪ ਕਰ ਦਿੱਤਾ ਤੇ ਜ਼ਿਲ•ਾ ਪ੍ਰਸ਼ਾਸਨ, ਪੁਲੀਸ, ਗਊ ਸੈੱਸ ਖ਼ਿਲਾਫ਼ ਰੋਹਪੂਰਨ ਨਾਅਰੇਬਾਜੀ ਕੀਤੀ। ਜਾਮ ਦੀ ਸੂਚਨਾ ਮਿਲਦੇ ਹੀ ਛਾਜਲੀ ਪੁਲੀਸ ਦੇ ਇੰਚਾਰਜ ਇੰਸਪੈਕਟਰ ਵਿਜੈ ਕੁਮਾਰ ਭਾਰੀ ਪੁਲੀਸ ਫੋਰਸ ਲੈ ਕੇ ਮੌਕੇ 'ਤੇ ਪਹੁੰਚੇ ਤੇ ਗੰਢੂਆਂ ਪਿੰਡ ਦੇ ਲੋਕਾਂ ਨੂੰ ਮਿਲਕੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿਵਾਕੇ ਜਾਮ ਖਤਮ ਕਰਵਾਇਆ। ਕਿਸਾਨ ਆਗੂ ਬਿੱਕਰ ਸਿੰਘ ਖੋਖਰ, ਸੰਸਾਰੀ ਸਿੰਘ, ਹਰਵਿੰਦਰ ਸਿੰਘ ਤੇ ਭੋਲਾ ਸਿੰਘ ਆਦਿ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਅਵਾਰਾ ਪਸ਼ੂਆਂ ਦਾ ਮਸਲਾ ਹੱਲ ਨਾ ਕੀਤਾ ਤਾਂ ਜਿਣਸ ਬਚਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਪਿੰਡ ਗੰਢੂਆਂ ਦੇ ਕਿਸਾਨਾਂ ਨੇ ਆਪਣੀ ਫਸਲ ਨੂੰ ਬਚਾਉਣ ਲਈ ਘੋੜੀਆਂ ਨਾਲ ਰਾਖੀ ਕਰਦੇ ਅਵਾਰਾ ਪਸ਼ੂ ਬਾਹਰ ਕੱਢਣ ਵਾਲੇ ਇੱਕ ਗਰੁੱਪ ਨੇ ਕਥਿਤ ਸਵਾ ਲੱਖ ਰੁਪਏ ਵਿੱਚ ਗੰਢੂਆਂ ਪਿੰਡ ਦਾ ਠੇਕਾ ਲਿਆ ਹੈ ਤੇ ਖੇਤਾਂ ਦੁਆਲੇ ਤਾਰਾਂ ਲਾਈਆਂ ਹਨ। ਦੂਜੇ ਪਾਸੇ ਪਿੰਡ ਭੈਣੀ ਦੇ ਸਰਪੰਚ ਬਲਜੀਤ ਸਿੰਘ, ਆਤਮਾ ਸਿੰਘ, ਸੰਦੀਪ ਸਿੰਘ ਆਦਿ ਨੇ ਦੱਸਿਆ ਕਿ ਗੰਢੂਆਂ ਦੇ ਘੋੜੀ ਵਾਲਿਆਂ ਵੱਲੋਂ ਅਵਾਰਾ ਪਸ਼ੂ ਭੈਣੀ ਦੇ ਖੇਤਾਂ ਵਿੱਚ ਛੱਡਣ ਕਰਕੇ ਕਈ ਵਾਰ ਟਕਰਾਅ ਹੁੰਦਾ ਟਲਿਆ ਹੈ। ਉਹ ਗੰਢੂਆਂ ਦੇ ਖੇਤਾਂ 'ਚ ਜਾਨਵਰ ਭੈਣੀ ਦੇ ਖੇਤਾਂ ਵਿੱਚ ਵਾੜ ਦਿੰਦੇ ਹਨ ਜਿਸ ਨਾਲ ਕਣਕ ਦੀ ਫਸਲ ਤਬਾਹ ਹੋ ਰਹੀ ਹੈ। ਫਸਲ ਬਚਾਉਣ ਲਈ ਪਿੰਡ ਦੇ ਲੋਕ ਰਾਤ ਸਮੇਂ ਰਵਾਇਤੀ ਹਥਿਆਰਾਂ ਸਮੇਤ ਪਹਿਰਾ ਦੇਣ ਲਈ ਮਜ਼ਬੂਰ ਹਨ। ਉਨ•ਾਂ ਦੱਸਿਆ ਕਿ ਭੈਣੀ ਦੇ ਕਿਸਾਨਾਂ ਦੀ ਲਗਾਤਾਰ ਚੌਕਸੀ ਕਰਕੇ ਘੋੜੀਆਂ ਵਾਲੇ ਖੋਖਰ ਦੇ ਖੇਤਾਂ ਵਿੱਚ ਅਵਾਰਾ ਡੰਗਰ ਛੱਡਣ ਲੱਗੇ ਹਨ ਜਿਸ ਮਗਰੋਂ ਦੋਹੇ ਪਿੰਡਾਂ ਦੇ ਲੋਕ ਆਪਣੀ ਆਪਣੀ ਜੂਹ 'ਤੇ ਚੌਵੀ ਘੰਟੇ ਰਾਖੀ ਕਰਨ ਲਈ ਮਜ਼ਬੂਰ ਹਨ। ਇਸੇ ਤਰ•ਾਂ ਅਵਾਰਾ ਪਸ਼ੂਆਂ ਨੂੰ ਲੈ ਕੇ ਪਿੰਡ ਗਾਗਾ ਤੇ ਸੰਗਤਪੁਰਾ ਵਿੱਚ ਵੀ ਤਣਾਅ ਵਾਲੀ ਸਥਿਤੀ ਬਣ ਗਈ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ•ਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦਾ ਕਹਿਣਾ ਹੈ ਕਿ ਸਰਕਾਰ ਅਵਾਰਾ ਪਸ਼ੂਆਂ ਦਾ ਸਥਾਈ ਹੱਲ ਨਾ ਕਰਕੇ ਕਿਸਾਨਾਂ ਵਿੱਚ ਭਰਾਮਾਰ ਲੜਾਈ ਕਰਵਾਉਣਾ ਚਾਹੁੰਦੀ ਹੈ। ਇਸ ਮਸਲੇ ਬਾਰੇ ਐਸਡੀਐਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਇਸ ਮਸਲੇ ਦੀ ਜਾਂਚ ਲਈ ਉਹ ਤਹਿਸ਼ੀਲਦਾਰ ਨੂੰ ਮੌਕੇ 'ਤੇ ਭੇਜ ਰਹੇ ਹਨ।
ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ
ਗੁਰਦਾਸਪੁਰ, 12 ਫਰਵਰੀ-ਕਿਸਾਨਾਂ ਅਤੇ ਮਜ਼ਦੂਰਾਂ ਨੂੰ ਹੱਕੀ ਮੰਗਾਂ ਪ੍ਰਤੀ ਜਾਗਰੂਕ ਅਤੇ ਲਾਮਬੰਦ ਕਰਨ ਲਈ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕਿਸਾਨ ਆਗੂ ਰਣਬੀਰ ਸਿੰਘ ਡੁੱਗਰੀ, ਰਾਮ ਮੂਰਤੀ ਅਤੇ ਬਖ਼ਸ਼ੀਸ਼ ਸਿੰਘ ਸੁਲਤਾਨੀ ਦੀ ਅਗਵਾਈ ਹੇਠ ਇਲਾਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੋਂ ਭੱਜ ਰਹੀ ਹੈ। ਉਨ•ਾਂ ਕਿਹਾ ਕਿ ਸਰਕਾਰ ਕਣਕ ਤੇ ਝੋਨੇ ਦੀ ਸਰਕਾਰੀ ਖਰੀਦ ਤੋਂ ਵੀ ਭੱਜਣ ਦੀਆਂ ਤਿਆਰੀਆਂ 'ਚ ਹੈ। ਉਨ•ਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਬੰਬੀਆਂ ਦੀ ਮਮੂਲੀ ਸਬਸਿਡੀ, 200 ਯੂਨਿਟ ਮੁਫ਼ਤ ਬਿਜਲੀ ਤੇ ਲੋਕਾਂ ਨੂੰ ਭਿਖਾਰੀ ਬਣਾਉਣ ਵਾਲੀ ਆਟਾ-ਦਾਲ ਸਕੀਮ ਵੀ ਖੋਹੀ ਜਾ ਸਕਦੀ ਹੈ। ਇਸ ਲਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਇੱਕਠੇ ਹੋ ਕੇ ਬੱਚਿਆਂ ਲਈ ਮੁਫ਼ਤ ਸਿੱਖਿਆ, ਸਾਰੀਆਂ ਫ਼ਸਲਾਂ ਦਾ ਭਾਅ ਦੇਣ, ਕੰਡਿਆਲੀ ਤਾਰ ਪਾਰਲੇ ਕਿਸਾਨਾਂ ਨੂੰ ਉਜਾੜੇ ਵਾਲੀਆਂ ਸਹੂਲਤਾਂ ਦੇਣ ਸਮੇਤ ਹੋਰਨਾਂ ਹੱਕੀ ਮੰਗਾਂ ਨੂੰ ਲੈ ਕੇ 14 ਫਰਵਰੀ ਨੂੰ ਕਸਬਾ ਦੋਰਾਗਲਾ ਦੀ ਦਾਣਾ ਮੰਡੀ 'ਚ ਕਿਸਾਨਾਂ ਤੇ ਮਜ਼ਦੂਰਾਂ ਦਾ ਇੱਕਠ ਕਰਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਕਿਸਾਨ ਯੂਨੀਅਨ ਵੱਲੋਂ ਥਾਣਾ ਅਜੀਤਵਾਲ ਅੱਗੇ ਧਰਨਾ
ਅਜੀਤਵਾਲ, 12 ਫਰਵਰੀ- ਭਾਰਤੀ ਕਿਸਾਨ ਯੂਨੀਅਨ ਏਕਤਾ ਉੁਗਰਾਹਾਂ ਵੱਲੋਂ ਥਾਣਾ ਅਜੀਤਵਾਲ ਅੱਗੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਕੋਕਰੀ ਫੂਲਾ ਸਿੰਘ ਦੇ ਜਸਵਿੰਦਰ ਸਿੰਘ ਨੇ ਮੁਲਜ਼ਮ ਤੋਂ ਕਥਿਤ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ। ਪੁਲੀਸ ਨੇ ਕੇਵਲ ਸਿੰਘ ਖ਼ਿਲਾਫ਼ ਧਾਰਾ 306 ਅਧੀਨ ਕਾਰਵਾਈ ਕਰਕੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਪੁਲੀਸ ਟਾਲ-ਮਟੋਲ ਕਰ ਰਹੀ ਹੈ ਅਤੇ ਪੀੜਤ ਪਰਿਵਾਰ ਨੂੰ ਕਥਿਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ। ਉਨ•ਾਂ ਅੱਗੇ ਕਿਹਾ ਕਿ ਚੋਣਾਂ ਤੋਂ ਕੁਝ ਦਿਨ ਪਹਿਲਾਂ ਵੀ ਜਥੇਬੰਦੀ ਵੱਲੋਂ ਇਸੇ ਤਰ•ਾਂ ਥਾਣੇ ਅੱਗੇ ਧਰਨਾ ਲਗਾਇਆ ਗਿਆ ਸੀ ਪਰ ਉਸ ਵੇਲੇ ਡੀ.ਐਸ.ਪੀ. ਚੋਣਾਂ ਦਾ ਵਾਸਤਾ ਪਾ ਕੇ ਮੁਲਜ਼ਮ ਨੂੰ ਚੋਣਾਂ ਤੋਂ ਬਾਅਦ ਕਾਬੂ ਕਰ ਲਏ ਜਾਣ ਦੇ ਭਰੋਸੇ 'ਤੇ ਧਰਨਾ ਚੁੱਕ ਲਿਆ ਗਿਆ ਸੀ ਪਰ ਮੁਲਜ਼ਮ ਨੂੰ ਅਜੇ ਤੱਕ ਪੁਲੀਸ ਗ੍ਰਿਫਤਾਰ ਨਹੀਂ ਕਰ ਸਕੀ। ਉਨ•ਾਂ ਕਿਹਾ ਕਿ ਇਹ ਦਿਨ ਰਾਤ ਦਾ ਧਰਨਾ ਹੁਣ ਉਦੋਂ ਹੀ ਚੁੱਕਿਆ ਜਾਵੇਗਾ ਜਦ ਤਕ ਪੁਲੀਸ ਕਥਿਤ ਦੋਸ਼ੀ ਕੇਵਲ ਸਿੰਘ ਨੂੰ ਗ੍ਰਿਫਤਾਰ ਨਹੀਂ ਕਰਦੀ। ਇਸ ਮੌਕੇ ਕਿਸਾਨ ਆਗੂ ਗੁਰਮੀਤ ਸਿੰਘ ਕਿਸ਼ਨਪੁਰਾ, ਗੁਰਦੇਵ ਸਿੰਘ, ਦਰਸ਼ਨ ਸਿੰਘ ਮੱਦੋਕੇ ਤੇ ਜਗਤਾਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਦੀਪ ਸਿੰਘ ਅਜੀਤਵਾਲ, ਕਿਰਨਜੀਤ ਬੁੱਟਰ, ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

No comments:

Post a Comment