ਕਿਰਤੀ ਲੋਕਾਂ ਦੀ ਯੁੱਗ ਪਲ਼ਟਾਊ ਲਹਿਰ ਦਾ ਸਰਮਾਇਆ
23 ਮਾਰਚ ਦੇ ਸ਼ਹੀਦ ਭਗਤ ਸਿੰਘ ਅਤੇ ਸਾਥੀ ਅਮਰ ਰਹਿਣਗੇ
-ਗੁਰਮੇਲ ਸਿੰਘ ਭੁਟਾਲ
23 ਮਾਰਚ 1931 ਨੂੰ ਤਿੰਨ ਇਨਕਲਾਬੀ ਸੂਰਮੇ ਅੰਗਰੇਜ਼ ਸਰਕਾਰ ਨੇ ਫਾਂਸੀਆਂ 'ਤੇ ਲਟਕਾਏ ਸਨ। ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਇਸ ਦਿਨ ਸ਼ਾਮ ਸਾਢੇ ਸੱਤ ਵਜੇ ਫਾਂਸੀ ਦੇ ਤਖਤੇ ਵੱਲ ਵਧ ਰਹੇ ਹਨ। ਚੇਹਰਿਆਂ 'ਤੇ ਇਨਕਲਾਬੀ ਜਲੌਅ ਹੈ। ਹਿਰਦਆਂ ਅੰਦਰ ਇਨਕਲਾਬ ਲਈ ਮਰ-ਮਿਟਣ ਦੀ ਜੁੰਮੇਵਾਰੀ ਨਿਭਾਉਣ ਦਾ ਚਾਅ ਹੈ। ਕਾਲ਼ੇ ਨਕਾਬ ਪਹਿਨਣ ਤੋਂ ਤਿੰਨੋ ਸੂਰਮੇ ਇਨਕਾਰੀ ਹਨ। ਲਲਕਾਰ ਕੇ ਕਹਿੰਦੇ ਹਨ “ਅਸੀਂ ਕੋਈ ਚੋਰ-ਡਾਕੂ ਨਹੀਂ, ਸਿਆਸੀ ਕੈਦੀ ਹਾਂ, ਕਾਲ਼ੇ ਚੋਗੇ ਅਸੀਂ ਨਹੀਂ ਪਹਿਨਾਂਗੇ।” ਫਾਂਸੀ ਤੋਂ ਪਹਿਲਾਂ ਇਹਨਾਂ ਸੂਰਬੀਰਾਂ ਨੇ ਅਦਾਲਤ ਵਿੱਚ ਕਿਹਾ ਸੀ, “ਤੁਹਾਡੀ ਹੀ ਅਦਾਲਤ ਮੁਤਾਬਕ ਅਸੀਂ ਜੰਗੀ ਕੈਦੀ ਹਾਂ, ਇਸ ਲਈ ਸਾਡੇ ਨਾਲ਼ ਜੰਗੀ ਕੈਦੀਆਂ ਵਾਲ਼ਾ ਵਿਵਹਾਰ ਕੀਤਾ ਜਾਵੇ ਭਾਵ ਫਾਂਸੀ ਦੇਣ ਦੀ ਬਜਾਏ ਸਾਨੂੰ ਗੋਲ਼ੀਆਂ ਨਾਲ਼ ਉਡਾਇਆ ਜਾਵੇ।” ਫਾਂਸੀ ਤੋਂ ਪਹਿਲਾਂ ਅੰਗਰੇਜ਼ ਅਧਿਕਾਰੀ ਨੂੰ ਇਹ ਬੋਲ ਸੁਣਨ ਨੂੰ ਮਿਲਦੇ ਹਨ, “ਤੁਸੀਂ ਵਡਭਾਗੇ ਹੋ ਜਿੰਨ•ਾਂ ਨੂੰ ਇਹ ਵੇਖਣ ਦਾ ਮੌਕਾ ਨਸੀਬ ਹੋਇਆ ਹੈ ਕਿ ਹਿੰਦੁਸਤਾਨੀ ਇਨਕਲਾਬੀ ਆਪਣੇ ਸੱਚੇ-ਸੁੱਚੇ ਕਾਜ ਲਈ ਕਿੰਜ ਹੱਸ-ਹੱਸ ਫਾਂਸੀਆਂ 'ਤੇ ਚੜ•ਦੇ ਹਨ।” ਇਹ ਘਟਨਾ ਭਾਰਤੀ ਆਜ਼ਾਦੀ ਸੰਗਰਾਮ ਦੀ ਅਤੇ ਇਨਕਲਾਬੀ ਲਹਿਰ ਦੀ ਇੱਕ ਵੱਡੀ ਘਟਨਾ ਹੋ ਨਿੱਬੜੀ ਹੈ। 23-24 ਸਾਲ ਦੀ ਗਭਰੇਟ ਉਮਰੇ ਇਨਕਲਾਬ ਦੇ ਮਹਾਨ ਕਾਜ ਦਾ ਜੁੰਮਾ ਆਪਣੇ ਮੋਢਿਆਂ 'ਤੇ ਉਠਾ ਕੇ ਮੌਤ ਨੂੰ ਟਿੱਚ ਜਾਨਣ ਵਾਲ਼ੇ ਇਹ ਯੋਧੇ ਇੱਕ ਬਕਾਇਦਾ ਇਨਕਲਾਬੀ ਸਮੂਹ ਅਤੇ ਪਰਕਿਰਿਆ ਦਾ ਹਿੱਸਾ ਤੇ ਪੈਦਾਇਸ਼ ਸਨ। ਸ਼ਿਵ ਵਰਮਾ, ਕਮਲ ਤਿਵਾੜੀ, ਜੈਦੇਵ ਕਪੂਰ, ਗਿਆ ਪ੍ਰਸ਼ਾਦ, ਮਹਾਂਵੀਰ ਸਿੰਘ, ਵਿਜੈ ਕੁਮਾਰ ਸਿਨਹਾ ਨੂੰ ਕਾਲ਼ੇ ਪਾਣੀ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਕੁੰਦਨ ਲਾਲ ਨੂੰ ਸੱਤ ਸਾਲ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਦੀ ਕੈਦ ਕੀਤੀ ਗਈ। ਕੁੱਝ ਨੂੰ ਬਰੀ ਕਰ ਦਿੱਤਾ ਗਿਆ ਅਤੇ ਵਾਅਦਾ-ਮਾਫ਼ ਗਵਾਹਾਂ ਦੀ ਜੂਨ ਪੈਣ ਵਾਲ਼ੇ ਜੈ ਗੋਪਾਲ, ਹੰਸ ਰਾਜ, ਫਨਿੰਦਰ ਨਾਥ, ਲਲਿਤ ਕੁਮਾਰ ਮੁਖਰਜ਼ੀ, ਮਨਮੋਹਨ ਬੈਨਰਜ਼ੀ ਵਰਗਿਆਂ ਨੂੰ ਛੱਡ ਦਿੱਤਾ ਗਿਆ ਸੀ। ਅਕਤੂਬਰ 7, 1930 ਦੇ ਦਿਨ ਕੀਤੀ ਸੁਣਵਾਈ ਮੁਤਾਬਿਕ ਫਾਂਸੀ ਦਾ ਦਿਨ 24 ਮਾਰਚ 1931 ਨਿਸ਼ਚਤ ਕੀਤਾ ਗਿਆ ਸੀ ਪ੍ਰੰਤੂ ਅਦਾਲਤੀ ਕਾਇਦਿਆਂ ਨੂੰ ਛਿੱਕੇ ਟੰਗ ਕੇ ਇੱਕ ਦਿਨ ਪਹਿਲਾਂ ਹੀ ਭਾਵ 23 ਮਾਰਚ 1931 ਨੂੰ ਅੰਗਰੇਜ਼ ਹਕੂਮਤ ਵੱਲੋਂ ਉਨ•ਾਂ ਨੂੰ ਫਾਂਸੀ ਦੇ ਦਿੱਤੀ ਗਈ। ਜਿਸ ਦਾ ਵੱਡਾ ਕਾਰਨ ਇਹ ਸੀ ਕਿ ਫਾਂਸੀ ਦੀ ਸਜ਼ਾ ਸੁਣਾਉਣ ਵਾਲ਼ੇ ਦਿਨ ਤੋਂ ਹੀ ਪੂਰੇ ਦੇਸ਼ ਅੰਦਰ ਅੰਗਰੇਜ਼ ਸਰਕਾਰ ਦੇ ਵਿਰੁੱਧ ਲੋਕ-ਰੋਹ ਨਵਾਂ ਰੰਗ ਫੜ ਗਿਆ ਸੀ। ਅੰਗਰੇਜ਼ ਪਿੱਠੂ ਮਹਾਤਮਾ ਗਾਂਧੀ ਨੂੰ ਪਤਾ ਸੀ ਕਿ 24 ਮਾਰਚ 1931 ਨੁੰ ਹੋਣ ਵਾਲ਼ੇ ਕਾਗਰਸ ਦੇ ਕਰਾਚੀ ਸੰਮੇਲਨ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਫਾਂਸੀ ਦੀ ਸਜ਼ਾ ਦੇ ਵਿਰੁੱਧ ਮਤਾ ਪਾਸ ਕਰਨ ਲਈ ਦਬਾਅ ਪਵੇਗਾ। ਗਾਂਧੀ ਨੇ ਅੰਗਰੇਜ਼ ਸਰਕਾਰ ਕੋਲ਼ ਤਰਲੇ ਪਾਏ ਕਿ ਇਸ ਵਿਰੋਧ ਤੋਂ ਬਚਣ ਲਈ ਫਾਂਸੀ ਦਾ ਕੰਮ ਕਰਾਚੀ ਸੰਮੇਲਨ ਤੋਂ ਪਹਿਲਾਂ ਪਹਿਲਾਂ ਨਿਬੇੜਿਆ ਜਾਵੇ। 23 ਮਾਰਚ 1931 ਦੀ ਰਾਤ ਨੂੰ ਤਿੰਨੋ ਸ਼ਹੀਦਾਂ ਦੀਆਂ ਲਾਸ਼ਾਂ ਲਹੌਰ ਜੇਲ• ਦੇ ਮਗਰਲੇ ਦਰਵਾਜਿਓਂ ਚੋਰੀ ਛੁਪੇ ਕੱਢ ਕੇ ਸਤਲੁਜ ਦੇ ਕੰਢੇ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਸ਼ਹੀਦਾਂ ਦੇ ਵਾਰਸਾਂ ਨੇ ਅੱਧ-ਜਲ਼ੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਕਬਜ਼ੇ ਵਿੱਚ ਲੈ ਕੇ ਉਹਨਾਂ ਦੀ ਅੰਤਮ ਕਿਰਿਆ ਕੀਤੀ। ਪੂਰੇ ਦੇਸ਼ ਅੰਦਰ ਅੰਗਰੇਜ਼ ਹਕੂਮਤ ਦੀ ਇਸ ਕਰਤੂਤ ਵਿਰੁੱਧ ਲੋਕ ਲਹਿਰ ਜਾਰੀ ਸੀ। ਥਾਂ-ਥਾਂ ਰੋਸ ਮੁਜ਼ਾਹਰੇ ਹੋ ਰਹੇ ਸਨ। ਉੱਧਰ ਕਰਾਚੀ ਸੰਮੇਲਨ ਵਿੱਚ ਭਾਗ ਲੈਣ ਜਾ ਰਹੇ ਗਾਂਧੀ ਨੂੰ ਖੁਦ ਕਾਂਗਰਸੀ ਨੌਜਵਾਨ ਕਾਲ਼ੇ ਫੁੱਲਾਂ ਨਾਲ਼ ਫਿਟਕਾਰ ਰਹੇ ਸਨ।
ਜੀਵਨ ਸਫ਼ਰ
ਭਗਤ ਸਿੰਘ ਇੱਕ ਖਾਨਦਾਨੀ ਸਮਾਜ ਸੇਵੀ ਪਰਿਵਾਰ ਚੋਂ ਸੀ। ਦਾਦਾ ਜੀ ਅਰਜਨ ਸਿੰਘ ਪਿੰਡ ਵਿੱਚ ਵੈਦਗੀ ਕਰਦੇ ਕਰਦੇ ਲੋਕਾਂ ਦੀ ਸੇਵਾ ਕਰਦੇ ਅਤੇ ਪਿਤਾ ਸਰਦਾਰ ਕਿਸ਼ਨ ਸਿੰਘ ਸਾਧਾਰਨ ਕਿਸਾਨ ਦੀ ਹੈਸੀਅਤ ਵਿੱਚ ਲੋਕ ਪੱਖੀ ਸ਼ਖਸ਼ੀਅਤ ਦੇ ਮਾਲਕ ਸਨ। ਚਾਚਾ ਅਜੀਤ ਸਿੰਘ “ਪੱਗੜੀ ਸੰਭਾਲ਼ ਜੱਟਾ” ਲਹਿਰ ਦੇ ਮੋਢੀ ਸਨ ਜਿੰਨ•ਾਂ ਨੇ ਲੰਬਾ ਸਮਾਂ ਘਰ ਤੋਂ ਦੂਰ ਆਜ਼ਾਦੀ ਸੰਗਰਾਮ ਦੀਆਂ ਸਰਗਰਮੀਆਂ ਵਿੱਚ ਬਿਤਾਇਆ ਸੀ। ਚਾਚਾ ਸਵਰਨ ਸਿੰਘ ਨੇ ਆਜ਼ਾਦੀ ਸੰਗਰਾਮ ਦੇ ਇੱਕ ਸਿਰਕੱਢ ਆਗੂ ਵਜੋਂ ਮਾਂਡਲੇ ਦੀ ਜੇਲ• ਵਿੱਚ ਸ਼ਹਾਦਤ ਪਾਈ ਸੀ। ਮਾਤਾ ਵਿੱਦਿਆਵਤੀ, ਚਾਚੀ ਹੁਕਮ ਕੌਰ ਅਤੇ ਚਾਚੀ ਹਰਨਾਮ ਕੌਰ ਨੇ ਦੇਸ਼ ਭਗਤੀ ਦੇ ਇਵਜ਼ ਵਿੱਚ ਮਿਲ਼ਦੇ ਸਭ ਪਰਿਵਾਰਕ ਦਸੌਂਟੇ, ਇਕਾਂਤ ਅਤੇ ਵਿਛੋੜੇ ਝੱਲਦਿਆਂ ਆਪਣੇ ਆਪ ਨੂੰ ਪਰਿਵਾਰ ਦੇ ਲੋਕ ਹਿਤੂ ਵਿਰਸੇ ਨਾਲ਼ ਪੂਰੀ ਤਰ•ਾਂ ਇੱਕਮਿੱਕ ਕਰ ਲਿਆ ਸੀ। ਇਸ ਤਰ•ਾਂ ਦੇ ਪਰਿਵਾਰਕ ਮਹੌਲ ਚੋਂ ਗੁਜ਼ਰਦਾ ਭਗਤ ਸਿੰਘ ਜਿਉਂ ਜਿਉਂ ਵੱਡਾ ਹੁੰਦਾ ਗਿਆ ਤਿਉਂ-ਤਿਉਂ ਉਹਦੇ ਅੰਦਰ ਦੇਸ਼ ਭਗਤੀ ਦੇ ਪਿਤਾ-ਪੁਰਖੀ ਗੁਣਾਂ ਦਾ ਬੂਟਾ ਜੁਆਨ ਹੁੰਦਾ ਗਿਆ। ਬਚਪਨ ਵਿੱਚ ਮਾਤਾ ਅਤੇ ਚਾਚੀਆਂ ਦੇ ਮੂੰਹੋਂ 'ਭਾਗਾਂ ਵਾਲ਼ਾ' ਨਾਂ ਨਾਲ਼ ਪੁਕਾਰਿਆ ਜਾਂਦਾ ਭਗਤ ਸਿੰਘ ਚੁੱਲ•ੇ-ਚੌਂਕੇ ਹੁੰਦੀਆਂ ਦੇਸ਼ ਭਗਤੀ ਦੀਆਂ ਗੱਲਾਂ ਸੁਣਦਾ ਜੁਆਨ ਹੋਇਆ। ਜੱਲਿ•ਆਂ ਵਾਲ਼ੇ ਬਾਗ ਦੇ ਖੂਨੀ ਸਾਕੇ ਨੇ ਉਸ ਦੇ 12 ਸਾਲਾ ਬਾਲ ਮਨ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਗੁਰਦੁਆਰਾ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਵਰਗੇ ਅੰਗਰੇਜ਼ ਪਿੱਠੂ ਮਹੰਤਾਂ ਦੇ ਚੁੰਗਲ਼ 'ਚੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਉੱਠੀ ਸਿੱਖ ਲਹਿਰ ਦੇ ਮਰਜੀਵੜਿਆਂ ਦੇ ਜੱਥੇ ਜਾਂਦੇ ਵੀ ਉਸ ਨੇ ਅੱਖੀਂ ਵੇਖੇ ਸਨ। 1924 ਵਿੱਚ ਜੈਤੋ ਦਾ ਮੋਰਚਾ ਲੱਗਿਆ। ਅੰਗਰੇਜ਼ਾਂ ਨੂੰ ਲਲਕਾਰ ਕੇ 17 ਸਾਲਾ ਭਗਤ ਸਿੰਘ ਨੇ ਜੈਤੋ ਨੂੰ ਜਾ ਰਹੇ 13ਵੇਂ ਸ਼ਹੀਦੀ ਜੱਥੇ ਨੂੰ ਆਪਣੇ ਪਿੰਡ ਬੰਗਾ ਵਿਖੇ ਲੰਗਰ-ਪਾਣੀ ਦਾ ਪ੍ਰਬੰਧ ਕੀਤਾ ਸੀ। ਜੱਥੇ ਸਾਹਮਣੇ ਬਹੁਤ ਜਜ਼ਬਾਤੀ ਭਾਸ਼ਣ ਕਰ ਕੇ ਜੱਥੇ 'ਚ ਸ਼ਾਮਲ ਸਿੰਘਾਂ ਦੇ ਹੌਸਲੇ ਹੋਰ ਵਧਾਏ। ਇਸ ਘਟਨਾ ਸਮੇਂ ਭਗਤ ਸਿੰਘ ਦੇ ਪਹਿਲੀ ਵਾਰ ਵਾਰੰਟ ਨਿੱਕਲ਼ੇ। ਸਕੂਲ ਦੀ ਪੜ•ਾਈ ਪੂਰੀ ਕਰ ਕੇ ਨੈਸ਼ਨਲ ਕਾਲਜ ਲਾਹੌਰ 'ਚ ਪੈਰ ਧਰਦਿਆਂ ਹੀ ਦਰਜਨਾਂ ਹੋਰ ਇਨਕਲਾਬੀਆਂ ਨਾਲ਼ ਵਾਹ ਪਿਆ ਜਿੰਨ•ਾਂ ਵਿੱਚੋਂ ਸੁਖਦੇਵ ਅਤੇ ਰਾਜਗੁਰੂ ਨੇ ਸ਼ਹੀਦੀ ਜਾਮ ਪੀਣ ਤੱਕ ਸਾਥ ਨਿਭਾਇਆ।
23 ਮਾਰਚ 1931 ਅਤੇ ਅੱਜ
ਸ਼ਹੀਦੀ ਦਿਨ ਜਾਂ ਮਹੀਨੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਗੱਲ ਕਰਨੀ ਮਹਿਜ਼ ਕੋਈ ਸ਼ਬਦੀ ਰਸਮ ਨਹੀਂ। ਇਹ ਵਿਅਕਤੀਆਂ ਦੀ ਗੱਲ ਨਹੀਂ ਸਗੋਂ ਇੱਕ ਇਤਿਹਤਸਕ ਇਨਕਲਾਬੀ ਲਹਿਰ ਅਤੇ ਪ੍ਰਕਿਰਿਆ ਦੀ ਗੱਲ ਹੈ। ਇਤਿਹਾਸ ਦੇ ਕਿਸੇ ਦੌਰ ਦੀ ਗੱਲ ਛੋਹਣ ਦਾ ਭਾਵ ਇਨਕਲਾਬ ਦੇ ਮੌਜੂਦਾ ਦੌਰ ਵਿੱਚ ਉਹਨਾਂ ਵੇਲ਼ਿਆਂ ਦੇ ਅਮਲ/ਤਜ਼ਰਬੇ ਤੋਂ ਸਬਕ ਹਾਸਲ ਕਰਨਾ ਹੁੰਦਾ ਹੈ। ਮੌਜੂਦਾ ਇਨਕਲਾਬੀ ਪ੍ਰਕਿਰਿਆ ਨੂੰ ਉਹਨਾਂ ਦੇ ਦਰੁਸਤ ਅਮਲਾਂ ਨਾਲ਼ ਮੇਲਣਾ ਹੁੰਦਾ ਹੈ। ਭਗਤ ਸਿੰਘ ਅਤੇ ਸਾਥੀਆਂ ਨੇ ਦੇਸ਼ ਭਗਤੀ ਦੀ ਚਿਣਗ ਦਾ ਇਨਕਲਾਬੀ ਕਾਇਆ-ਕਲਪ ਕੀਤਾ ਸੀ। ਅਧਿਐਨ ਅਤੇ ਅਮਲ ਦਾ ਕਮਾਲ ਦਾ ਸੁਮੇਲ ਇਸ ਕਾਇਆ-ਕਲਪ ਦਾ ਆਧਾਰ ਸੀ। ਉਹਨਾਂ ਨੇ ਜਨਤਕ ਜੱਥੇਬੰਦੀਆਂ ਤੋਂ ਅੱਗੇ ਵਧਦਿਆਂ ਇੱਕ ਬਾ-ਕਾਇਦਾ ਇਨਕਲਾਬੀ ਪਾਰਟੀ ਦੀ ਸਥਾਪਨਾ ਕੀਤੀ। ਇਨਕਲਾਬੀ ਪਾਰਟੀ ਦੀ ਅਗਵਾਈ ਹੇਠ ਉਹਨਾਂ ਨੇ ਜਨਤਕ ਲਹਿਰ ਤੋਂ ਲੈ ਕੇ ਗੁਪਤ ਹਥਿਆਰਬੰਦ ਜੱਥੇਬੰਦੀ “ਹਿੰਦੋਸਤਾਨ ਸੋਸਲਿਸਟ ਰਿਪਬਲੀਕਨ ਆਰਮੀ” ਤੱਕ ਇਨਕਲਾਬ ਨੂੰ ਜਿੱਤ ਤੱਕ ਪੁਚਾਉਣ ਵਾਲ਼ੇ ਸਾਰੇ ਜ਼ਰੂਰੀ ਔਜ਼ਾਰ ਤੇ ਅਮਲ ਪੈਦਾ ਕੀਤੇ। ਉਹਨਾਂ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਲੱਗੀਆਂ ਇਨਕਲਾਬੀ ਸ਼ਕਤੀਆਂ ਲਈ ਉਹਨਾਂ ਦੀ ਇਨਕਲਾਬੀ ਅਮਲਦਾਰੀ ਤੋਂ ਸਿੱਖਣ ਦੀ ਲੋੜ ਹੈ। ਇਨਕਲਾਬ ਦੇ ਉਹ ਸਾਰੇ ਔਜ਼ਾਰਾਂ ਨੂੰ ਅਪਨਾਉਣ/ਅਮਲਾਉਣ ਦੀ ਲੋੜ ਹੈ ਜਿਹੜੇ ਇੱਕ ਇਨਕਲਾਬੀ ਪਾਰਟੀ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਅਪਣਾਏ ਸਨ।
87 ਸਾਲ ਬੀਤ ਜਾਣ ਦੇ ਬਾਦ ਅੱਜ ਭਾਰਤੀ ਮਿਹਨਤਕਸ਼ ਲੋਕਾਈ ਦਾ ਜੀਣਾ ਨਿੱਤ ਦਿਨ ਹੋਰ ਵੀ ਦੁੱਭਰ ਹੋਈ ਜਾ ਰਿਹਾ ਹੈ। ਨਿੱਜੀਕਰਣ ਦੀਆਂ ਸਾਮਰਾਜੀ ਨੀਤੀਆਂ ਦਾ ਕੁਹਾੜਾ ਲੈ ਕੇ ਭਾਰਤ ਦੇ ਕੇਂਦਰੀ ਅਤੇ ਪ੍ਰਾਂਤਕ ਹਾਕਮ ਸਭ ਦੀ ਰੋਟੀ-ਰੋਜ਼ੀ ਖੋਹ ਕੇ ਕੌਮੀ-ਬਹੁਕੌਮੀ ਕੰਪਨੀਆਂ ਨੂੰ ਮਾਲਾਮਾਲ ਕਰ ਰਹੇ ਹਨ। ਅੱਤ ਦੀਆਂ ਮੁਸੀਬਤਾਂ ਦੇ ਇਸ ਦੌਰ ਅੰਦਰ ਭਾਵੇਂ ਸੰਘਰਸ਼ਾਂ ਦੇ ਪਿੜ ਮਘ-ਭਖ ਰਹੇ ਹਨ ਪ੍ਰੰਤੂ ਜਿਆਦਾਤਰ ਥਾਵਾਂ ਤੇ ਇਹਨਾਂ ਸੰਘਰਸ਼ਾਂ ਦੀ ਅਤੇ ਜੱਥੇਬੰਦਕ ਆਗੂ ਪਰਤਾਂ ਦੀ ਸੀਮਤਾਈ ਬਣੀ ਹੋਈ ਹੈ। ਜਨਤਕ ਤੇ ਕਾਨੂੰਨੀ ਸ਼ਕਲਾਂ ਤੋਂ ਅੱਗੇ ਆਰ-ਪਾਰ ਦੀ ਲੜਾਈ ਵਾਲ਼ੀਆਂ ਸ਼ਕਲਾਂ ਤੋਂ ਲੋਕ ਘੋਲ਼ ਸੱਖਣੇ ਰਹਿ ਰਹੇ ਹਨ। ਮਹੀਨਿਆਂ-ਬੱਧੀ ਧਰਨੇ ਮਾਰ ਕੇ ਖਾਲੀ ਹੱਥ ਘਰੇ ਪਰਤ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਪ੍ਰਾਪਤੀਆਂ ਦਾ ਗੁਰs sਭਗਤ ਸਿੰਘ ਤੇ ਸਾਥੀਆਂ ਦੀ ਅਮਲਦਾਰੀ ਤੋਂ ਲੈਣਾ ਚਾਹੀਦਾ ਹੈ। ਇਨਕਲਾਬੀ ਲਹਿਰ ਦੀ ਅਗਵਾਈ ਕਰ ਰਹੇ ਹੋਣ ਦਾ ਭਰਮ ਪਾਲ਼ੀ ਫਿਰਦੇ ਸ਼ਖਸ਼ਾਂ ਨੂੰ “ਹਿੰਦੋਸਤਾਨ ਸੋਸਲਿਸਟ ਰਿਪਬਲੀਕਨ ਆਰਮੀ” ਦੇ ਅਮਲ ਤੇ ਝਾਤ ਮਾਰਨੀ ਚਾਹੀਦੀ ਹੈ। ਰੋਜ਼ਗਾਰ ਲਈ ਮਾਰੇ ਮਾਰੇ ਫਿਰਦੇ ਨਿੱਤ ਟੈਂਕੀਆਂ-ਟਾਵਰਾਂ 'ਤੇ ਚੜ•ਦੇ ਪੜ•ੇ-ਲਿਖੇ ਮੁੰਡੇ-ਕੁੜੀਆਂ ਨੂੰ ਭਗਤ ਸਿੰਘ ਹੁਰਾਂ ਦੇ ਵਾਰਸ ਬਣ ਕੇ ਸੋਚਣਾ ਚਾਹੀਦਾ ਹੈ ਕਿ ਨਿੱਜ ਦੀ ਖਾਤਰ ਜੀਵਨ ਜੋਖਮ 'ਚ ਪਾਉਣ ਦੀ ਬਜਾਏ ਪੂਰੇ ਸਮਾਜ ਦੀ ਚਿੰਤਾ ਦੇ ਜੋਖਮ ਵਿੱਚ ਪਈਏ ਜਿਸ 'ਤੇ ਚਲਦਿਆਂ ਲੋਟੂ ਸ਼੍ਰੇਣੀ ਨੂੰ ਕਬਰਾਂ 'ਚ ਦਫਨਾ ਕੇ ਸਭ ਲਈ ਖੁਸ਼ਹਾਲ ਜੀਵਨ ਦੀ ਜ਼ਾਮਨੀ ਕਰਨ ਵਾਲ਼ੇ ਸਵਰਗਮਈ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ। ਭਾਰਤ ਅੰਦਰ ਅੱਗੇ ਵਧ ਰਹੀ ਮਾਓਵਾਦੀ ਇਨਕਲਾਬੀ ਲਹਿਰ ਦੀ ਕੁੱਲ ਅਮਲਦਾਰੀ ਚੋਂ ਜਾਪਦਾ ਹੈ ਕਿ ਭਗਤ ਸਿੰਘ ਤੇ ਸਾਥੀ ਜੰਗਲ਼ਾਂ-ਪਹਾੜਾਂ ਦੀ ਹਿੱਕ ਉੱਤੇ ਅੱਜ ਵੀ ਸਾਂਡਰਸ ਵਰਗੇ ਬਦੀ ਦਿਆਂ ਪੁੱਤਰਾਂ ਨਾਲ਼ ਮੜਿੱਕ ਰਹੇ ਹਨ। “ਹਿੰਦੋਸਤਾਨ ਰਿਪਬਲੀਕਨ ਆਰਮੀ” ਨੂੰ ਹੁਣ ਨਿੱਤ ਨਵਾਂ ਵਿਸਤਾਰ ਮਿਲਦਾ ਹੈ। ਫਾਂਸੀ ਵੱਲ ਜਾਣ ਸਮੇਂ ਭਗਤ ਸਿੰਘ ਵੱਲੋਂ ਪੜ•ੀ ਜਾ ਰਹੀ ਕਿਤਾਬ, ਮੋੜੇ ਹੋਏ ਪੰਨੇ ਤੋਂ ਅੱਗੇ ਪੜ•ੀ ਜਾ ਰਹੀ ਹੈ। ਇਹੀ ਤੇ ਕੇਵਲ ਇਹੀ ਅਮਲ, ਸ਼ਹੀਦਾਂ ਦੇ ਹਕੀਕੀ ਵਾਰਸਾਂ ਦਾ ਅਮਲ ਹੈ। ਆਓ ਇਸ ਅਮਲ ਨਾਲ਼ ਜੁੜਦਿਆਂ ਸ਼ਹੀਦਾਂ ਦੇ ਅਧ੍ਰੂਰੇ ਕਾਜ ਨੂੰ ਜਿੱਤ ਵੱਲ ਅੱਗੇ ਵਧਾਈਏ।

No comments:
Post a Comment