ਸਫਾਈ ਮਜ਼ਦੂਰ ਜੀਵਨ ਕੁਮਾਰ ''ਮਾਮੂ'' ਦਾ ਗੁੱਝਾ ਕਤਲ ਕਢਵਾਉਣ ਲਈ ਮਜ਼ਦੂਰਾਂ-ਕਿਸਾਨਾਂ ਦਾ ਸਾਂਝਾ ਸੰਘਰਸ਼ ਜਾਰੀ
4 ਫਰਵਰੀ 2017 ਦੀ ਰਾਤ ਨੂੰ ਫੂਲ ਟਾਊਨ (ਜ਼ਿਲ•ਾ ਬਠਿੰਡਾ) ਵਿੱਚ, ਨਗਰ ਕੌਂਸਲ ਰਾਮਪੁਰਾ ਫੂਲ ਦੇ 57 ਸਾਲਾ ਸਫਾਈ ਕਰਮਚਾਰੀ ਜੀਵਨ ਕੁਮਾਰ ਦਾ ਭੇਦਭਰੀ ਹਾਲਤ ਵਿੱਚ ਕਤਲ ਹੋ ਗਿਆ ਸੀ। ਮਰਨ ਵਾਲਾ ਰਾਤ ਸਮੇਂ ਘਰ ਵਿੱਚ ਇਕੱਲਾ ਹੀ ਸੀ। ਸਵੇਰੇ ਕਤਲ ਦੀ ਖਬਰ ਸੁਣਦਿਆਂ ਹੀ ਪਿੰਡ ਦੇ ਲੋਕ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਅਤੇ ਸਾਰਾ ਬਾਲਮੀਕੀ ਭਾਈਚਾਰਾ ਇਕੱਠਾ ਹੋ ਗਿਆ। ਮਰਨ ਵਾਲੇ ਦਾ ਪਿੰਡ ਵਿੱਚ ਹਰ ਇੱਕ ਨਾਲ ਮੇਲ-ਮਿਲਾਪ ਹੋਣ ਅਤੇ ਬਹੁਤ ਮਿਹਨਤੀ ਅਤੇ ਇਮਾਨਦਾਰ ਹੋਣ ਕਾਰਨ, ਸਭ ਦੇ ਮੂੰਹ ਉੱਤੇ ਇੱਕੋ ਆਵਾਜ਼ ਸੀ ਕਿ ਜੀਵਨ ਕੁਮਾਰ ਦੇ ਕਾਤਲ ਬਚ ਕੇ ਨਹੀਂ ਜਾਣੇ ਚਾਹੀਦੇ।
ਵਰਨਣਯੋਗ ਹੈ ਕਿ ਪਹਿਲਾਂ ਵੀ ਪਿੰਡ ਵਿੱਚ ਇਸੇ ਤਰ•ਾਂ ਦੋ ਕਿਸਾਨਾਂ ਦੇ ਕਤਲ ਭੇਦਭਰੀ ਹਾਲਤ ਵਿੱਚ ਹੋ ਗਏ ਸਨ, ਜਿਹਨਾਂ ਦਾ ਪੁਲਸ ਕੋਈ ਖੁਰਾਖੋਜ ਕੱਢ ਨਹੀਂ ਸਕੀ ਸੀ। ਇਸ ਕਰਕੇ ਪੁਲਸ ਪ੍ਰਤੀ ਵੀ ਆਮ ਰੂਪ ਵਿੱਚ ਨਰਾਜ਼ਗੀ ਵਾਲਾ ਮਾਹੌਲ ਸੀ।
ਸ਼ਾਮ ਤੱਕ ਜਦੋਂ ਪੁਲਸ ਵਾਲੇ ਪੋਸਟ-ਮਾਰਟਮ ਕਰਵਾ ਕੇ ਸਸਕਾਰ ਕਰਨ ਲਈ ਜ਼ੋਰ ਪਾ ਰਹੇ ਸਨ ਤਾਂ ਮੌਕੇ 'ਤੇ ਮੌਜੂਦ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂਆਂ ਅਤੇ ਸਫਾਈ ਸੇਵਕ ਯੂਨੀਅਨ ਰਾਮਪੁਰਾ ਫੂਲ ਦੇ ਆਗੂਆਂ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ ਕਿ ਜਦ ਤੱਕ ਕਾਤਲ ਸਾਹਮਣੇ ਨਹੀਂ ਆਉਂਦੇ, ਉਦੋਂ ਤੱਕ ਨਾ ਤਾਂ ਜੀਵਨ ਕੁਮਾਰ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ ਅਤੇ ਉਦੋਂ ਤੱਕ ਨਗਰ ਕੋਂਸਲ ਰਾਮਪੁਰੇ ਦੇ ਸਾਰੇ ਸਫਾਈ ਕਰਮਚਾਰੀ ਕੰਮ ਉੱਤੇ ਨਹੀਂ ਜਾਣਗੇ। ਭਾਵ ਸੰਘਰਸ਼ ਸ਼ੁਰੂ ਹੋ ਗਿਆ।
7 ਫਰਵਰੀ ਨੂੰ ਫੂਲ ਟਾਊਨ ਵਿੱਚ ਅਤੇ 9 ਫਰਵਰੀ ਨੂੰ ਰਾਮਪੁਰਾ ਸ਼ਹਿਰ ਵਿੱਚ ਸੈਂਕੜੇ ਲੋਕਾਂ, ਕਿਸਾਨਾਂ, ਪੇਂਡੂ ਮਜ਼ਦੂਰਾਂ, ਸਫਾਈ ਕਰਮਚਾਰੀਆਂ ਸਮੇਤ ਔਰਤਾਂ ਨੇ ਜੀਵਨ ਕੁਮਾਰ ਦੀ ਮ੍ਰਿਤਕ ਦੇਹ ਵਾਲੇ ਬੈਨਰ ਚੁੱਕ ਕੇ ਰੋਸ ਮਾਰਚ ਕੀਤਾ ਅਤੇ ''ਕਾਤਲਾਂ ਨੂੰ ਗ੍ਰਿਫਤਾਰ ਕਰਵਾ ਕੇ ਰਹਾਂਗੇ' ਦੇ ਨਾਹਰਿਆਂ ਨਾਲ ਗਲੀਆਂ ਨੂੰ ਗੂੰਜਣ ਲਾ ਦਿੱਤਾ। ਰੋਸ ਮਾਰਚ ਦੌਰਾਨ ਘਰਾਂ, ਦੁਕਾਨਾਂ ਦੇ ਦਰਵਾਜ਼ਿਆਂ ਅਤੇ ਕੋਠਿਆਂ ਉੱਤੇ ਚੜ• ਕੇ ਵੇਖਣ ਵਾਲਿਆਂ ਦਾ ਮਾਹੌਲ ਵੇਖਣਯੋਗ ਸੀ। ਹਰ ਇੱਕ ਕਰੁਨਾਮਈ ਰੰਗ ਵਿੱਚ ਭਿੱਜਿਆ ਦਿਸ ਰਿਹਾ ਸੀ।
ਆਮ ਲੋਕਾਂ ਨੂੰ ਗੱਲੀਂਬਾਤੀਂ ਭਰਮਾਉਣ ਵਾਲੇ ਪੁਲਸ ਅਧਿਕਾਰੀ ਜੋ ਕੁੱਝ ਘੰਟਿਆਂ ਵਿੱਚ ਆਮੂ ਕਤਲ ਕਾਂਡ ਨੂੰ ਟਰੇਸ ਕਰਨ ਦਾ ਦਾਅਵਾ ਕਰਦੇ ਸਨ- ਜਦ ਹਫਤਾ ਭਰ ਵੀ ਕੇਸ ਦੀ ਕੋਈ ਪ੍ਰਗਤੀ ਨਾ ਦਿਖਾ ਸਕੇ ਤਾਂ ਲੋਕਾਂ ਦਾ ਗੁੱਸਾ ਵਧਣਾ ਸੁਭਾਵਿਕ ਸੀ। ਲੋਕਾਂ ਦੇ ਇਸ ਰੌਂਅ ਅਤੇ ਰੋਸ ਨੂੰ ਭਾਂਪਦਿਆਂ ਦੋਹਾਂ ਜਥੇਬੰਦੀਆਂ ਦੇ ਆਗੂਆਂ ਨੇ ਮਿਲ ਕੇ 14 ਫਰਵਰੀ ਨੂੰ ਐਸ.ਡੀ.ਐਮ. ਫੂਲ ਦੀ ਕਚਹਿਰੀ ਅੱਗੇ ਅਰਥੀ ਫੂਕ ਧਰਨੇ ਅਤੇ ਮੁਜਾਹਰੇ ਦਾ ਪ੍ਰੋਗਰਾਮ ਤਹਿ ਕਰਕੇ ਇਸਦੀ ਤਿਆਰੀ ਅਤੇ ਲਾਮਬੰਦੀ ਵਿੱਢ ਦਿੱਤੀ ਤਾਂ ਕਿ ਲੋਕਾਂ ਅੰਦਰਲੇ ਦੁੱਖ ਅਤੇ ਅਫਸੋਸ ਨੂੰ ਰੋਸ ਲਹਿਰ ਅਤੇ ਲਾਮਬੰਦੀ ਵਿੱਚ ਬਦਲਿਆ ਜਾ ਸਕੇ। ਬਾਲਮੀਕੀ ਦਲਿਤ ਮਜ਼ਦੂਰਾਂ ਦਾ ਵਰਗ ਸਮਾਜ ਵਿੱਚ ਪਹਿਲਾਂ ਆਰਥਿਕ ਅਤੇ ਸਮਾਜਿਕ ਪੱਖ ਤੋਂ ਹਾਸ਼ੀਏ 'ਤੇ ਧੱਕਿਆ ਹੋਣ ਕਾਰਨ, ਖਾਸ ਕਰਕੇ ਇਸ ਜਮਾਤ ਅੰਦਰਲਾ ਨੌਜਵਾਨ ਵਰਗ ਕੁੱਝ ਕਰਨ ਲਈ ਤਹੂ ਸੀ। 14 ਫਰਵਰੀ ਦੇ ਔਰਤਾਂ, ਮਰਦਾਂ, ਨੌਜਵਾਨਾਂ, ਮਜ਼ਦੂਰਾਂ-ਕਿਸਾਨਾਂ ਦੀ ਚੁਣੌਤੀਪੂਰਨ ਸਪੀਚਾਂ ਤੋਂ ਬਾਅਦ ਇਸੇ ਇਕੱਠ ਵਿੱਚ ਪੁਲਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦੇ ਹੋਏ ਅਗਲਾ ਐਲਾਨ ਕੀਤਾ ਗਿਆ ਜੇਕਰ ਅੱਗੇ ਹਫਤੇ ਤੱਕ ਕਾਤਲਾਂ ਦਾ ਕੋਈ ਖੁਰਾ ਖੋਜ ਨਾ ਨਿੱਕਲਿਆ ਤਾਂ 25 ਫਰਵਰੀ ਨੂੰ ਰਾਮਪੁਰਾ ਮੰਡੀ ਵਿਖੇ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਬਠਿੰਡਾ-ਚੰਡੀਗੜ• ਜੀ.ਟੀ. ਰੋਡ ਉੱਤੇ ਜਾਮ ਲਾਇਆ ਜਾਵੇਗਾ ਅਤੇ ਉਦੋਂ ਤੱਕ ਨਾ ਡੈੱਡ ਬਾਡੀ ਦਾ ਸਸਕਾਰ ਕੀਤਾ ਜਾਵੇਗਾ ਅਤੇ ਨਾ ਹੀ ਸ਼ਹਿਰ ਵਿੱਚ ਸਫਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਹ ਐਲਾਨ ਕਰਨ ਵਿੱਚ ਸਫਾਈ ਮਜ਼ਦੂਰ ਯੂਨੀਅਨ ਦੇ ਸੁਬਾਈ ਪ੍ਰਧਾਨ ਪ੍ਰਕਾਸ਼ ਚੰਦ ਕੋਟਕਪੂਰਾ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾਈ ਪ੍ਰਧਾਨ ਸੁਰਜੀਤ ਸਿੰਘ ਫੂਲ ਵੀ ਮੌਜੂਦ ਸਨ। ਐਲਾਨ ਉਪਰੰਤ ਸਥਾਨਕ ਅਤੇ ਜ਼ਿਲ•ਾ ਪੁਲਸ ਪ੍ਰਸ਼ਾਸਨ ਵਿੱਚ ਕੁੱਝ ਹਿੱਲਜੁੱਲ ਸ਼ੁਰੂ ਹੋਈ ਅਤੇ 16 ਨੂੰ ਘੋਲ ਦੇ ਆਗੂਆਂ ਨਾਲ ਮੀਟਿੰਗ ਕਰਕੇ, ਪਿੰਡ ਦੇ ਇਕੱਠ ਵਿੱਚ ਕੇਸ ਜਾਂਚ ਦੀ ਰਫਤਾਰ ਤੇਜ ਕਰਨ ਲਈ ਐਸ.ਪੀ. ਸਪੈਸ਼ਲ ਡਿਊਟੀ ਬਠਿੰਡਾ ਤਿੰਨ ਮੰਗਾਂ ਪ੍ਰਵਾਨ ਕੀਤੀਆਂ।
1. ਕੇਸ ਦੀ ਤਫਤੀਸ਼ ਨੂੰ ਗਲਤ ਪਾਸੇ ਪ੍ਰਭਾਵਿਤ ਕਰ ਰਹੇ ਅਤੇ ਪਿਛਲੇ ਗਲਤ ਰੀਕਾਰਡ ਵਾਲੇ ਏ.ਐਸ.ਆਈ. ਬਲਵੰਤ ਸਿੰਘ ਥਾਣਾ ਫੂਲ ਨੂੰ ਲਾਈਨ ਹਾਜ਼ਰ ਕਰਨਾ।
2. ਤਿੰਨ ਉੱਤਲੇ ਅਧਿਕਾਰੀਆਂ ਉੱਤੇ ਆਧਾਰਤ ਤਿੰਨ ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰਨਾ।
3. 25 ਫਰਵਰੀ ਤੱਕ ਕੇਸ ਨੂੰ ਟਰੇਸ ਕਰਨ ਲਈ ਸਮਾਂਬੱਧ ਕਰਨਾ।
ਹਥਲੀ ਰਿਪੋਰਟ ਲਿਖਣ ਤੱਕ 25 ਫਰਵਰੀ ਦੇ ਐਕਸ਼ਨ ਪ੍ਰੋਗਰਾਮ ਦੀ ਤਿਆਰੀ ਪੂਰੇ ਜ਼ੋਰਾਂ 'ਤੇ ਚੱਲ ਰਹੀ ਸੀ ਅਤੇ ਸੰਘਰਸ਼ ਜਾਰੀ ਹੈ, ਜੋ ਕਿ ਸਿੱਟੇ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ।

No comments:
Post a Comment