ਅਵਾਰਾ ਪਸ਼ੂਆਂ ਦੇ ਮਸਲੇ ਉੱਤੇ ਪਿੰਡ ਫੂਲ ਦੇ ਕਿਸਾਨਾਂ ਦਾ ਸ਼ਾਨਦਾਰ ਅਤੇ ਜੇਤੂ ਘੋਲ
ਸਮੁੱਚੇ ਪੰਜਾਬ ਦੀ ਤਰ•ਾਂ ਪਿੰਡ ਫੂਲ ਦੇ ਲੋਕ ਖਾਸ ਕਰਕੇ ਕਿਸਾਨ ਅਵਾਰਾ ਪਸ਼ੂਆਂ ਤੋਂ ਬਹੁਤ ਜ਼ਿਆਦਾ ਪੀੜਤ ਸਨ। ਲੱਗਭੱਗ 150 ਅਵਾਰਾ ਗਾਵਾਂ ਅਤੇ ਢੱਠਿਆਂ ਨੇ ਦਸੰਬਰ ਦੇ ਸ਼ੁਰੂ ਵਿੱਚ ਹੀ ਅਗੇਤੀਆਂ ਕਣਕਾਂ, ਮੱਕੀਆਂ ਅਤੇ ਹਰੇ ਪੱਠਿਆਂ ਦਾ ਸਫਾਇਆ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲੇ ਪਾਣੀ ਵਾਲੀਆਂ ਕਣਕਾਂ ਨੂੰ, ਖਾਣ ਨਾਲੋਂ ਵੱਧ ਪੈਰਾਂ ਨਾਲ ਹੀ ਧਰਤੀ ਵਿੱਚ ਦੱਬ ਦਿੰਦੇ ਸਨ। ਵਾਢਾ ਲਾਉਣ ਦੇ ਨੇੜੇ ਲੱਗੀਆਂ ਮੱਕੀਆਂ ਦੀਆਂ ਹਰੀਆਂ ਮੱਕੀਆਂ ਦਾ ਇੱਕ ਟਾਂਡਾ ਵੀ ਨਹੀਂ ਛੱਡਿਆ। ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਬਚਾਉਣ ਲਈ ਕਿਸਾਨ ਸਾਰੀ ਸਾਰੀ ਰਾਤ, ਬੈਟਰੀਆਂ ਲੈ ਕੇ, ਤਰੇਲ਼ ਮਿੱਥਦੇ ਖੇਤਾਂ ਵਿੱਚ ਲਾਲਾ-ਲਾਲਾ ਕਰਦੇ ਫਿਰਦੇ ਸਨ। 100 ਰੁਪਏ ਪ੍ਰਤੀ ਕਿਲੇ ਦੇ ਹਿਸਾਬ ਨਾਲ ਲੱਖਾਂ ਰੁਪਏ ਇਕੱਠੇ ਕਰਕੇ ਰੱਖੇ ਰਾਖੇ ਵੀ ਕਾਰਗਰ ਸਿੱਧ ਨਹੀਂ ਹੋ ਰਹੇ ਸਨ।
ਦੂਜੇ ਪਾਸੇ ਸਰਕਾਰ ਜਾਂ ਪ੍ਰਸਾਸ਼ਨ ਨੂੰ ਇਸ ਅਤੀ ਗੰਭੀਰ ਸਮੱਸਿਆ ਦੀ, ਕੋਈ ਰੱਤੀ ਪ੍ਰਵਾਹ ਨਹੀਂ ਸੀ। ਪ੍ਰਸਾਸ਼ਨ ਲਈ ਅਸੈਂਬਲੀ ਚੋਣਾਂ ਨੂੰ ਸਿਰੇ ਲਾਉਣਾ ਹੀ ਇੱਕੋ ਇੱਕ ਮਸਲਾ ਰਹਿ ਗਿਆ ਸੀ। ਅਜਿਹੀ ਹਾਲਤ ਵਿੱਚ ਕਿਸਾਨਾਂ ਕੋਲ ਸੰਘਰਸ਼ ਤੋਂ ਬਿਨਾ ਕੋਈ ਰਾਹ ਬਾਕੀ ਨਹੀਂ ਸੀ ਬਚਿਆ। ਜਿਸ ਲਈ ਉਹ ਅਗਵਾਈ ਖਾਤਰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਕੋਲ ਆਏ ਅਤੇ 25 ਦਸੰਬਰ 2016 ਨੂੰ ਯੂਨੀਅਨ ਦੀ ਅਗਵਾਈ ਵਿੱਚ ਵੱਡਾ ਇਕੱਠ ਕਰਕੇ, ਘੋਲ ਨਾਲ ਸਬੰਧਤ ਸਾਰੇ ਪੱਖਾਂ ਉੱਤੇ ਵਿਚਾਰ ਕਰਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ।
28 ਦਸੰਬਰ ਨੂੰ ਐਸ.ਡੀ.ਐਮ. ਰਾਮਪੁਰਾ ਫੂਲ ਅੱਗੇ ਰੱਖੇ ਧਰਨੇ ਅਤੇ ਮੁਜਾਹਰੇ ਵਿੱਚ ਬੋਲਦਿਆਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਅਵਾਰਾ ਪਸ਼ੂਆਂ ਰਾਹੀਂ ਕਿਸਾਨਾਂ ਦੇ ਹੋ ਰਹੇ ਉਜਾੜੇ ਲਈ ਸਰਕਾਰ ਅਤੇ ਪ੍ਰਸਾਸ਼ਨ ਸਿੱਧਾ ਜਿੰਮੇਵਾਰ ਹੈ। ਕਿਉਂਕਿ ਪਿਛਲੇ ਡੇਢ ਸਾਲ ਤੋਂ ਸਰਕਾਰ ਅਵਾਰਾ ਪਸ਼ੂਆਂ ਨੂੰ ਸਰਕਾਰੀ ਤੌਰ 'ਤੇ ਸਾਂਭਣ ਲਈ ਪੰਜਾਬ ਦੇ ਲੋਕਾਂ ਤੋਂ ਗਊ ਸੈੱਸ ਦੇ ਨਾਂ ਹੇਠ ਕਰੋੜਾਂ ਰੁਪਏ ਇਕੱਠੇ ਕਰ ਚੁੱਕੀ ਹੈ, ਜਦ ਕਿ ਵੱਗਾਂ ਦੇ ਵੱਗ ਅਵਾਰਾ ਪਸ਼ੂ ਅਜੇ ਵੀ ਲੋਕਾਂ ਦੀ ਜਾਨ ਤੇ ਮਾਲ ਦਾ ਖੌਅ ਬਣ ਰਹੇ ਹਨ।
ਧਰਨੇ ਉਪਰੰਤ ਸਥਾਨਕ ਸਿਵਿਲ ਅਧਿਕਾਰੀਆਂ ਨਾਲ ਹੋਈ ਆਗੂਆਂ ਦੀ ਮੀਟਿੰਗ ਵਿੱਚ ਐਸ.ਡੀ.ਐਮ. ਫੂਲ ਨੇ ਇਹ ਕਹਿ ਕੇ ਪੱਲਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਕਿ ''ਇਕੱਠੇ ਕੀਤੇ ਗਊ ਸੈੱਸ ਨਾਲ, ਅਵਾਰਾ ਪਸ਼ੂਆਂ ਦੀ ਸੰਭਾਲ ਕਰਵਾਉਣ ਦਾ ਮਾਮਲਾ, ਪੰਜਾਬ ਸਰਕਾਰ ਦੇ ਪੱਧਰ ਦਾ ਮਾਮਲਾ ਹੈ, ਮੈਂ ਇਸ ਵਿੱਚ ਕੁੱਝ ਨਹੀਂ ਕਰ ਸਕਦਾ, ਬਠਿੰਡੇ ਜ਼ਿਲ•ੇ ਦੇ ਪਸ਼ੂਆਂ ਲਈ ਕੋਈ ਜੋ ਸਰਕਾਰੀ ਗਊ ਸ਼ਾਲਾ ਖੋਲ•ੀ ਗਈ ਹੈ, ਉਸ ਦਾ ਇੰਚਾਰਜ ਏ.ਡੀ.ਸੀ. ਬਠਿੰਡਾ ਹੈ, ਤੁਸੀਂ ਉਸ ਨਾਲ ਜਾ ਕੇ ਗੱਲ ਕਰੋ। ਪ੍ਰਸ਼ਾਸਨ ਦੀ ਅਜਿਹੀ ਗੱਲਬਾਤ ਅਤੇ ਰਵੱਈਏ ਨੇ ਪੀੜਤ ਕਿਸਾਨਾਂ ਦੇ ਜਖਮਾਂ ਉੱਤੇ ਲੂਣ ਦੀ ਤਰ•ਾਂ ਕੰਮ ਕਰਕੇ ਉਹਨਾਂ ਦੇ ਗੁੱਸੇ ਨੂੰ ਜਰਬ ਦੇ ਦਿੱਤੀ। ਇਸੇ ਧਰਨੇ ਵਿੱਚ ਹੀ 10 ਦਿਨਾਂ ਦਾ ਅਲਟੀਮੇਟਮ ਦੇ ਕੇ ਸਾਰੇ ਪਸ਼ੂ ਬਾਹਰ ਕਢਵਾਉਣ ਤੱਕ ਐਸ.ਡੀ.ਐਮ. ਦੀ ਕਚਹਿਰੀ ਅੱਗੇ ਪੱਕੇ ਮੋਰਚੇ ਦਾ ਐਲਾਨ ਕਰ ਦਿੱਤਾ।
ਪਿੰਡ ਦੇ ਸਮੁੱਚੇ ਕਿਸਾਨਾਂ ਦੀ ਮੋਰਚੇ ਵਿੱਚ ਸ਼ਮੂਲੀਅਤ ਕਰਵਾਉਣ ਲਈ ਵਿਉਂਤਬੰਦੀ ਕੀਤੀ ਗਈ। ਇਸ ਅਨੁਸਾਰ ਪਿੰਡ ਵਿੱਚੋਂ ਬਾਹਰ ਨਿਕਲਦੇ ਹਰੇਕ ਰਸਤੇ ਉੱਪਰ ਲੱਗਦੇ ਖੇਤਾਂ ਵਾਲਿਆਂ ਦੀ, ਇੱਕ ਇੱਕ ਤਿਆਰੀ ਕਮੇਟੀ ਦੇ ਹਿਸਾਬ ਨਾਲ, ਕੁੱਲ 9 ਕਮੇਟੀਆਂ ਬਣਾਈਆਂ ਗਈਆਂ। ਮਸਲੇ ਦੀ ਵਾਜਬੀਅਤ ਜਚਾਉਣ ਅਤੇ ਸਰਕਾਰ ਦੀ ਕਰੋੜਾਂ ਰੁਪਏ ਦੀ ਉਗਰਾਹੀ ਨੂੰ ਨੰਗਾ ਕਰਨ ਖਾਤਰ, 3 ਜਨਵਰੀ ਨੂੰ ਪਿੰਡ ਵਿੱਚ ਹੀ ਵੱਡਾ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਬੁਲਾਰਿਆਂ ਨੇ ਤੱਥਾਂ ਅਤੇ ਅੰਕੜਿਆਂ ਸਹਿਤ ਸਾਰੀ ਤਸਵੀਰ ਲੋਕਾਂ ਸਾਹਮਣੇ ਰੱਖੀ, ਜਿਵੇਂ- ਹੇਠ ਲਿਖੀਆਂ ਗੱਲਾਂ ਬਾਰੇ। (1) ਬਿਜਲੀ ਦੇ ਬਿੱਲਾਂ ਉੱਪਰ ਗਊ ਸੈੱਸ, ਪਰਸੈਂਟੇਜ ਮੁਤਾਬਕ, (2) ਸੀਮੈਂਟ ਦੀ ਹਰ ਬੋਰੀ ਉੱਪਰ, ਇੱਕ ਰੁਪਏ ਪ੍ਰਤੀ ਬੋਰੀ, (3) ਮੈਰਿਜ ਪੈਲਸਾਂ ਦੀ ਬੁਕਿੰਗ ਉੱਪਰ 1000 ਰੁਪਏ ਪ੍ਰਤੀ ਬੁਕਿੰਗ, (4) ਚਾਰ ਪਹੀਆ ਤੇ ਦੋ ਪਹੀਆ ਵਹੀਕਲਾਂ ਦੀ ਖਰੀਦ ਉੱਪਰ 1000 ਰੁਪਏ ਪ੍ਰਤੀ ਵਹੀਕਲ ਅਤੇ (5) ਦੇਸੀ ਅਤੇ ਵਿਦੇਸ਼ੀ ਸ਼ਰਾਬ ਦੀ ਖਰੀਦ ਉੱਪਰ, 10 ਰੁਪਏ ਪ੍ਰਤੀ ਬੋਤਲ।
ਇਸ ਤਰ•ਾਂ ਬੱਝਵੇਂ ਢੰਗ ਨਾਲ ਹੋਈ ਸਕੂਲਿੰਗ ਅਤੇ ਲਾਮਬੰਦੀ ਦਾ ਸਿੱਟਾ ਸੀ ਕਿ ਪੱਕੇ ਮੋਰਚੇ ਦੇ ਪਹਿਲੇ ਦਿਨ 9 ਜਨਵਰੀ ਨੂੰ ਲੱਗਭੱਗ 400 ਕਿਸਾਨ ਐਸ.ਡੀ.ਐਮ. ਦਫਤਰ ਅੱਗੇ ਧਰਨੇ ਵਿੱਚ ਸ਼ਾਮਲ ਹੋਏ। ਦੂਜੇ ਪਾਸੇ, ਖੇਤਾਂ ਵਿਚਲੀ ਰਾਖੀ ਤੋਂ ਫਰੀ ਹੋਣ ਲਈ, ਸਾਰੇ ਦੇ ਸਾਰੇ ਲੱਗਭੱਗ 150 ਢੱਠੇ ਅਤੇ ਗਾਵਾਂ ਕਚਹਿਰੀ ਵਿੱਚ ਦਾਖਲ ਕਰਨ ਲਈ ਕਚਹਿਰੀ ਦੇ ਨਾਲ ਹੀ ਇੱਕ ਗੁਰਦੁਆਰੇ ਦੇ ਵਾਗਲ ਵਿੱਚ ਇਕੱਠੇ ਕਰ ਲਏ। ਟਰਾਲੀ ਨਾਲ ਟਰਾਲੀ ਜੋੜ ਕੇ ਟਰਾਲੀਆਂ ਦਾ ਹੀ ਵਾਗਲ ਬਣਾਇਆ ਤਾਂ ਕਿ ਪਸ਼ੂ ਭੱਜ ਕੇ ਬਾਹਰ ਨਾ ਜਾ ਸਕਣ।
ਕਿਸਾਨਾਂ ਦੇ ਤਿੱਖੇ ਤੇਵਰ ਵੇਖ ਕੇ ਸਥਾਨਕ ਪੁਲਸ ਪ੍ਰਸ਼ਾਸਨ ਨੂੰ, ਹੱਥਾਂ-ਪੈਰਾਂ ਦੀ ਪੈਣੀ ਸ਼ੁਰੂ ਹੋਈ। ਉਹਨਾਂ ਹਫਤੇ ਵਿੱਚ ਸਾਰੇ ਪਸ਼ੂ ਜ਼ਿਲ•ੇ ਪੱਧਰੀ ਸਰਕਾਰੀ ਗਊਸ਼ਾਲਾ ਵਿੱਚ ਭਿਜਵਾਉਣ ਦੇ ਭਰੋਸੋ ਦੇਣੇ ਸ਼ੁਰੂ ਕੀਤੇ। ਪਰ ਐਤਕੀਂ ਲੋਕ ਫੋਕੇ ਭਰੋਸਿਆਂ ਉੱਤੇ ਵਿਰਣ ਵਾਲੇ ਨਹੀਂ ਸਨ। ਸੋ ਐਲਾਨ ਹੋ ਗਿਆ ਕਿ ਜਦ ਤੱਕ ਸਾਰੇ ਪਸ਼ੂ ਬਾਹਰ ਨਹੀਂ ਭੇਜੇ ਜਾਂਦੇ, ਉਦੋਂ ਤੱਕ ਕੋਈ ਵੀ ਕਿਸਾਨ ਘਰ ਨਹੀਂ ਜਾਵੇਗਾ ਅਤੇ ਨਾ ਹੀ ਇਕੱਠੇ ਕੀਤੇ ਪਸ਼ੂ ਛੱਡੇ ਜਾਣਗੇ। ਰਾਤ ਲੰਘਣ ਤੋਂ ਬਾਅਦ, ਹਾਕਮ ਧਿਰ ਦੇ ਸਿਆਸੀ ਲੀਡਰਾਂ ਅਤੇ ਪ੍ਰਸ਼ਾਸਨ ਨੇ ਇੱਕ ਹੋਰ ਚਾਲ ਚੱਲੀ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਹੀਂ ਫੁਰਮਾਨ ਜਾਰੀ ਕਰਵਾ ਦਿੱਤਾ ਕਿ ਧਾਰਮਿਕ ਸਥਾਨ ਵਿੱਚ ਕੈਦ ਕੀਤੀਆਂ ਗਾਂਈਆਂ ਛੇਤੀ ਬਾਹਰ ਕੱਢੋ, ਨਹੀਂ ਅਸੀਂ ਖੁੱਲ•ੀਆਂ ਛੱਡਾਂਗੇ। ਉਹਨਾਂ ਦਾ ਤਰਕ ਸੀ ਕਿ ਬਜਰੰਗ ਦਲ ਅਤੇ ਗਊ ਰਕਸ਼ਾ ਦਲ ਵਾਲੇ ਇੱਥੇ ਆ ਕੇ ਕੋਈ ਹੰਗਾਮਾ ਖੜ•ਾ ਕਰਨਗੇ। ਪਰ ਅਜਿਹੀਆਂ ਕੋਝੀਆਂ ਚਾਲਾਂ ਵੀ ਧੜੱਲੇਦਾਰ ਅਗਵਾਈ ਸਦਕਾ, ਕਿਸਾਨਾਂ ਦੇ ਏਕੇ ਨੂੰ ਤੋੜ ਨਹੀਂ ਸਕੀਆਂ, ਸਗੋਂ ਏਕਾ ਹੋਰ ਮਜਬੂਤ ਹੋ ਗਿਆ।
ਅਖੀਰ 36 ਘੰਟਿਆਂ ਦੀ ਲਗਾਤਾਰ ਜੱਦੋਜਹਿਦ ਉਪਰੰਤ ਪ੍ਰਸਾਸ਼ਨ ਨੂੰ ਝੁਕਣਾ ਪਿਆ, ਅਤੇ ਪ੍ਰਸ਼ਾਸਨ ਵੱਲੋਂ ਕੀਤੇ ਟਰੱਕਾਂ ਵਿੱਚ ਲੱਦ ਕੇ ਅੱਧੇ ਪਸ਼ੂ ਜ਼ਿਲ•ੇ ਪੱਧਰੀ ਸਰਕਾਰੀ ਗਊ ਸ਼ਾਲਾ ਵਿੱਚ ਅਤੇ ਅੱਧੇ ਹੋਰਨਾਂ ਗਊ ਸ਼ਾਲਾਵਾਂ ਵਿੱਚ ਆਪਣੇ ਹੱਥੀਂ ਛੱਡਣੇ ਪਏ ਅਤੇ ਕਿਸਾਨ ਜਿੱਤ ਦੇ ਨਾਹਰੇ ਗੁੰਜਾਉਂਦੇ ਹੋਏ ਆਪਣੇ ਘਰਾਂ ਤੱਕ ਵਾਪਸ ਪਹੁੰਚੇ। ਵਰਨਣਯੋਗ ਹੈ ਕਿ ਕਿਸਾਨਾਂ ਤੋਂ ਕਰੋੜਾਂ ਰੁਪਏ ਦੇ ਗਊ ਸੈੱਸ ਨਾਲ ਬਣਾਈ ਜ਼ਿਲ•ੇ ਦੀ ਗਊਸ਼ਾਲਾ ਵਿੱਚ ਇਸ ਇਲਾਕੇ ਦੇ ਪਸ਼ੂ, ਦਾਖਲ ਕੀਤੇ ਗਏ, ਇਸ ਤੋਂ ਪਹਿਲਾਂ ਸਿਰਫ ਸ਼ਹਿਰ ਵਿਚਲੇ ਪਸ਼ੂ ਹੀ ਉੱਥੇ ਦਾਖਲ ਕੀਤੇ ਗਏ ਸਨ।
ਕਿਸਾਨਾਂ ਦੇ ਇਸ ਜੇਤੂ ਘੋਲ ਨੇ, ਚੋਣਾਂ ਵਿੱਚ ਕੁੱਦੇ ਵੱਖ ਵੱਖ ਰੰਗਾਂ ਦੇ ਉਹਨਾਂ ਸਿਆਸੀ ਭਲਵਾਨਾਂ ਨੂੰ ਵੀ ਸ਼ਰਮਿੰਦਗੀ ਦਾ ਅਹਿਸਾਸ ਕਰਵਾਇਆ, ਜਿਹਨਾਂ ਲਈ ਇਹ ਮੁੱਦਾ, ਕੋਈ ਮੁੱਦਾ ਹੀ ਨਹੀਂ ਸੀ। ਰਾਹੀਂ: ਸੁਰਜੀਤ ਸਿੰਘ 'ਫੂਲ'

No comments:
Post a Comment