ਬਾਲਦ ਕਲਾਂ ਦੇ ਦਲਿਤਾਂ ਨੂੰ ਆਖ਼ਿਰ ਮਿਲੀ ਸਾਂਝੀ ਖੇਤੀ ਲਈ ਜ਼ਮੀਨ
ਸੰਗਰੂਰ, 14 ਜੂਨ ਪੰਚਾਇਤੀ ਜ਼ਮੀਨਾਂ ਵਿੱਚੋਂ ਤੀਜੇ ਹਿੱਸੇ ਦਾ ਬਣਦਾ ਹੱਕ ਲੈਣ ਲਈ ਦਲਿਤ ਵਰਗ ਦੇ ਸੰਘਰਸ਼ ਦਾ ਮੁੱਢ ਬੰਨ•ਣ ਵਾਲੇ ਪਿੰਡ ਬਾਲਦ ਕਲਾਂ ਦੀ ਰਾਖਵੇਂ ਕੋਟੇ ਦੀ ਕਰੀਬ 542 ਬਿੱਘੇ ਜ਼ਮੀਨ ਦੀ ਬੋਲੀ ਅਮਨ-ਸ਼ਾਂਤੀ ਨਾਲ ਸਿਰੇ ਚੜ•ੀ ਹੈ। ਬਾਲਦ ਕਲਾਂ ਦੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਸਬੰਧਤ 115 ਪਰਿਵਾਰਾਂ ਨੂੰ ਕਰੀਬ 437 ਬਿੱਘੇ ਜਦੋਂਕਿ ਗੁਰਦੀਪ ਸਿੰਘ ਧੜੇ ਨਾਲ ਸਬੰਧਤ 28 ਪਰਿਵਾਰਾਂ ਨੂੰ ਕਰੀਬ 105 ਬਿੱਘੇ ਜ਼ਮੀਨ ਮਿਲੀ ਹੈ, ਜਿਸ ਉਪਰ ਇਹ ਪਰਿਵਾਰ ਸਾਂਝੀ ਖੇਤੀ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਲਦ ਕਲਾਂ 'ਚ ਰਾਖਵੇਂ ਕੋਟੇ ਦੀ 542 ਬਿੱਘੇ ਜ਼ਮੀਨ ਦੀ ਬੋਲੀ ਦੋ ਵਾਰ ਰੱਦ ਹੋ ਗਈ ਸੀ ਅਤੇ ਅੱਜ ਤੀਜੀ ਵਾਰ ਇਹ ਬੋਲੀ ਅਮਨ-ਸ਼ਾਂਤੀ ਨਾਲ ਸਿਰੇ ਚੜ•ੀ। ਇੱਥੇ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਪਾਲ ਸਿੰਘ ਸਿੱਧੂ ਅਤੇ ਡੀਐਸਪੀ ਸੰਦੀਪ ਵਡੇਰਾ ਦੀ ਅਗਵਾਈ ਹੇਠ ਬੋਲੀ ਪ੍ਰਕਿਰਿਆ ਨੂੰ ਅਮਲੀ ਰੂਪ ਦਿੱਤਾ ਗਿਆ। ਉਨ•ਾਂ ਦੱਸਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਸਬੰਧਤ 115 ਪਰਿਵਾਰਾਂ ਨੂੰ 437 ਬਿੱਘੇ ਜਦੋਂਕਿ ਗੁਰਦੀਪ ਸਿੰਘ ਧੜੇ ਨਾਲ ਸਬੰਧਤ 28 ਪਰਿਵਾਰਾਂ ਨੂੰ 105 ਬਿੱਘੇ ਜ਼ਮੀਨ ਬੋਲੀ ਦੌਰਾਨ ਮਿਲੀ ਹੈ। ਇਹ ਬੋਲੀ 24,26,550 ਰੁਪਏ ਵਿੱਚ ਹੋਈ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ•ਾ ਪ੍ਰਧਾਨ ਮੁਕੇਸ਼ ਮਲੌਦ ਅਤੇ ਰਾਮਪਾਲ ਬਾਲਦ ਕਲਾਂ ਨੇ ਕਿਹਾ ਕਿ ਬੋਲੀ ਲਈ ਕਾਫ਼ੀ ਸਮਾਂ ਰੇੜਕਾ ਰਹਿਣ ਮਗਰੋਂ ਦਲਿਤਾਂ ਦੀ ਆਪਸੀ ਸਹਿਮਤੀ ਨਾਲ ਮਸਲਾ ਹੱਲ ਹੋਇਆ ਹੈ। ਬਾਲਦ ਕਲਾਂ ਵਿੱਚ ਦਲਿਤ ਪਰਿਵਾਰਾਂ ਵੱਲੋਂ ਜ਼ਮੀਨ ਉਪਰ ਸਾਂਝੀ ਖੇਤੀ ਕੀਤੀ ਜਾਵੇਗੀ। ਉਨ•ਾਂ ਇਸਨੂੰ ਦਲਿਤ ਭਾਈਚਾਰੇ ਦੇ ਏਕੇ ਦੀ ਜਿੱਤ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਦਲਿਤ ਭਾਈਚਾਰੇ ਦਾ ਸੰਘਰਸ਼ ਪਿੰਡ ਬਾਲਦ ਕਲਾਂ ਤੋਂ ਹੀ ਸ਼ੁਰੂ ਹੋਇਆ ਸੀ। ਸੰਘਰਸ਼ ਤਹਿਤ ਬਾਲਦ ਕਲਾਂ ਦੇ ਦਲਿਤ ਵਰਗ ਦੇ 106 ਜਣਿਆਂ ਖ਼ਿਲਾਫ਼ ਪੰਜ ਕੇਸ ਦਰਜ ਹੋਏ ਸਨ, ਜਿਨ•ਾਂ 'ਚ 28 ਔਰਤਾਂ ਦਾ ਨਾਂ ਵੀ ਸ਼ਾਮਲ ਹੈ।
No comments:
Post a Comment