Thursday, 6 July 2017

ਪਲਾਟਾਂ ਵਾਲੇ ਮਸਲੇ 'ਤੇ ਸੰਘਰਸ਼

ਪਲਾਟਾਂ ਵਾਲੇ ਮਸਲੇ 'ਤੇ ਸੰਘਰਸ਼
ਜਦੋਂ ਅਸੀਂ ਝਤਰੇ ਪਿੰਡ ਦੇ 34 ਮਜ਼ਦੂਰ ਪਰਿਵਾਰਾਂ ਨੂੰ ਅਲਾਟ ਹੋਏ ਪਲਾਟਾਂ ਬਾਰੇ ਧਰਨਾ/ਰੈਲੀ ਕਰਨ ਦੀ ਸੋਚ ਰਹੇ ਸੀ ਤਾਂ ਪਿੰਡ ਬੱਤੀਆਂ ਵਾਲੇ ਦੇ ਮਜ਼ਦੂਰ ਵੀ ਸਾਡੇ ਕੋਲ ਆਏ ਅਤੇ ਦੱਸਿਆ ਕਿ 98 ਮਜ਼ਦੂਰ ਪਰਿਵਾਰਾਂ ਨੂੰ ਪਲਾਟ ਕੱਟੇ ਸਨ ਅਤੇ ਸਰਟੀਫਿਕੇਟ ਦਿੱਤੇ ਹਨਪਰ ਕਬਜ਼ਾ ਨਹੀਂ ਦਿੱਤਾ ਗਿਆ 
ਜਥੇਬੰਦੀ ਨੇ 29 ਮਈ ਨੂੰ ਬੀ.ਡੀ.ਪੀ.ਦੇ ਦਫਤਰ ਅੱਗੇ ਰੋਸ ਧਰਨਾ ਲਾਇਆਜਿਸ ਵਿੱਚ 250 ਦੇ ਕਰੀਬ ਮਜ਼ਦੂਰ ਸ਼ਾਮਲ ਹੋਏ 
ਨੀਲੇ ਵਾਲੇ ਪਿੰਡ ਦੀ ਮਜ਼ਦੂਰ ਹਿੱਸੇ ਵਾਲੀ ਬੋਲੀ ਰੱਦ ਕਰਨ ਅਤੇ ਪਿੰਡ ਸਨੇਰ ਵਿੱਚ ਨਰੇਗਾ ਦਾ ਕੰਮ ਸ਼ੁਰੂ ਕਰਵਾਉਣ ਦੀ ਮੰਗ ਨੂੰ ਨਾਲ ਬੈ ਕੇਬੀ.ਡੀ.ਪੀ.ਨੂੰ ਮੰਗ ਪੱਤਰ ਦਿੱਤਾ ਰੋਸ ਰੈਲੀ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਦਲਬਾਗ ਸਿੰਘਬਲਾਕ ਪ੍ਰਧਾਨ ਜਸਵਿੰਦਰ ਲਾਡੀਜਗਸੀਰ ਜੱਗਾਗੁਰਦੇਵ ਮਰਖਾਈ ਅਤੇ ਰੇਸ਼ਮ ਰਟੌਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੀ ਅਕਾਲੀ ਸਰਾਕਰ ਅਤੇ ਮੌਜੂਦਾ ਕਾਂਗਰਸੀ ਸਰਕਾਰ ਨੇ ਚੋਣਾਂ ਸਮੇਂ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਦੇਣ ਦਾ ਵਾਅਦਾ ਕੀਤਾ ਸੀ ਇਹਨਾਂ ਨੂੰ ਉਹ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਪਿੰਡ ਝਤਰੇ ਅਤੇ ਬੋਤੀਆਂ ਵਾਲੇ ਵਿੱਚ ਜੋ ਮਜ਼ਦੂਰਾਂ ਨੂੰ ਪਲਾਟ ਅਲਾਟ ਕੀਤੇ ਗਏ ਹਨਉਹਨਾਂ ਦਾ ਕਬਜ਼ਾ ਦਿੱਤਾ ਜਾਵੇ ਇਸ ਘੋਲ ਦੀ ਹਮਾਇਤ 'ਤੇ ਬੋਲਦਿਆਂ ਲੋਕ ਸੰਗਰਾਮ ਮੰਚ (ਪੰਜਾਬਦੇ ਜਨਰਲ ਸਕੱਤਰ ਨੇ ਕਿਹਾ ਕਿ ਉਹ ਵੀ ਮਜ਼ਦੂਰਾਂ ਦੀ ਇਸ ਮੰਗ ਦੀ ਗਹਿ ਗੱਡਵੀਂ ਹਮਾਇਤ ਕਰਦੇ ਹਨ 
ਧਰਨੇ ਤੋਂ ਬਾਅਦ ਐਸ.ਡੀ.ਐਮਦਫਤਰ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਗੇਟ ਅੱਗੇ ਰੈਲੀ ਕੀਤੀ ਤਸੀਲਦਾਰ ਨੇ ਯੂਨੀਅਨ ਤੋਂ  ਕੇ ਮੰਗ ਪੱਤਰ ਲਿਆ 
ਮੱਧ ਪ੍ਰਦੇਸ਼ ਦੇ ਮੱਖ ਮੰਤਰੀ ਦੀ ਅਰਥੀ ਸਾੜੀ
ਮੱਧ ਪ੍ਰਦੇਸ਼ ਦੇ ਕਿਸਾਨ ਸੰਘਰਸ਼ ਦੇ ਰਾਹ ਪੈ ਤੁਰੇ ਹਨ 8 ਜੂਨ ਨੂੰ ਅਖਬਾਰਾਂ ਭਰੀਆਂ ਪਈਆਂ ਸਨ ਕਿ 6 ਦੇ ਕਰੀਬ ਕਿਸਾਨ ਪੁਲਸ ਦੀ ਗੋਲੀ ਨਾਲ ਸ਼ਹੀਦ ਹੋ ਗਏ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀਬਲਾਕ ਜ਼ੀਰਾ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਫੌਰੀ ਸਰਗਰਮੀ ਕਰਦੇ ਹੋਏ 35-40 ਸਾਥੀਆਂ ਨੂੰ ਨਾਲ ਲੈ ਕੇ ਇਹਨਾਂ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਜ਼ੀਰੇ ਦੇ ਮੁੱਖ ਚੌਕ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਅਰਥੀ ਸਾੜੀ 

No comments:

Post a Comment