Thursday, 6 July 2017

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ


ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਬਲਾਕ ਜ਼ੀਰਾ ਦੀ ਸਰਗਰਮੀ ਰਿਪੋਰਟ
ਇਸ ਵਾਰੀ ਪਹਿਲੀ ਵਾਰ ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨਾਂ ਵਿੱਚੋਂ ਆਪਣਾ ਤੀਜਾ ਹਿੱਸਾ ਠੇਕੇ 'ਤੇ ਲੈਣ ਲਈ ਪ੍ਰੇਰਤ ਕੀਤਾ ਗਿਆ ਅਸੀਂ ਬਲਾਕ ਦੇ ਕੁੱਝ ਪਿੰਡ ਚੁਣੇ ਉੱਥੇ ਮਜ਼ਦੂਰ ਇਕਾਈ ਬਣਾਉਣ ਅਤੇ ਮੀਟਿੰਗਾਂ ਕਰਕੇ ਸਾਂਝੇ ਰੂਪ ਵਿੱਚ ਕੁੱਝ ਪਰਿਵਾਰਾਂ ਨੂੰ ਜ਼ਮੀਨ ਲੈਣ ਲਈ ਤਿਆਰ ਕੀਤਾ ਗਿਆ ਪਿੰਡ ਦੇ ਘੜੰਮ ਚੌਧਰੀ ਵਿਰੋਧ ਕਰਨ ਲਈ ਸਾਹਮਣੇ ਆਏਕਿਉਂਕਿ ਪਹਿਲਾਂ ਜਾਹਲੀ ਬੋਲੀ ਰਾਹੀਂ ਉਹ ਜ਼ਮੀਨ ਖੁਦ ਲੈਂਦੇ ਸਨ 
ਨੀਲੋਂ ਵਾਲਾ ਪਿੰਡ ਵਿੱਚ ਬੋਲੀ ਹੋਣ ਸਮੇਂ ਜਥੇਬੰਦੀ ਨੇ ਵਿਰੋਧ ਕੀਤਾ ਕਿ ਸਾਬਕਾ ਸਰਪੰਚ ਦਾ ਸੀਰੀ ਜੋ ਖੁਦ ਵੀ ਬਾਹਰੀ ਪਿੰਡ ਮੌਲੇ ਸ਼ਾਹ ਦਾ ਰਹਿਣ ਵਾਲਾ ਹੈਇਸ ਜ਼ਮੀਨ ਦਾ ਹੱਕਦਾਰ ਨਹੀਂ ਅਤੇ ਜ਼ਮੀਨ ਬੀਜਣੀ ਵਾਹੁਣੀ ਸਰਪੰਚ ਨੇ ਹੈ  ਇਸ ਲਈ ਉਸ ਨੂੰ ਜ਼ਮੀਨ ਨਾ ਦਿੱਤੀ ਜਾਵੇ ਇਸ ਧੱਕੇ ਖਿਲਾਫ ਜਥੇਬੰਦੀ ਨੇ ਨਾਹਰੇਬਾਜ਼ੀ ਕੀਤੀ ਅਤੇ ਪਿੰਡ ਵਿੱਚ ਰੋਸ ਮਾਰਚ ਵੀ ਕੀਤਾ ਇੱਕ ਵਾਰ ਬੋਲੀ ਰੱਦ ਕਰਕੇ ਪੰਚਾਇਤੀ ਮਹਿਕਮਾ ਚਲਾ ਗਿਆ ਦੂਸਰੀ ਵਾਰ ਫਿਰ ਬੋਲੀ ਕਰਵਾਈ ਗਈ ਇੱਕ ਸਾਡੇ ਨਾਲ ਜੁੜੇ ਮਜ਼ਦੂਰ ਨੂੰ ਇੱਕ ਲੱਖ ਵਿੱਚ ਸਾਢੇ ਚਾਰ ਕੀਲੇ ਜ਼ਮੀਨ ਦੇ ਦਿੱਤੀ ਅਤੇ ਸਾਢੇ ਤਿੰਨ ਕਿਲੇ ਉਸੇ ਬਾਹਰਲੇ ਮਜ਼ਦੂਰ ਨੂੰ ਦੇ ਦਿੱਤੀ ਸਾਡੇ ਨਾਲ ਖੜ ਮਜ਼ਦੂਰ ਵੀ ਲਾਲਚ ਵਿੱਚ  ਕੇ ਬਦਲ ਗਿਆ ਸਾਡੇ ਹੋਰਨਾਂ ਵਰਕਰਾਂ ਨੂੰ ਹਿੱਸੇਦਾਰ ਬਣਾਉਣ ਤੋਂ ਭੱਜ ਗਿਆ ਇਸ ਸਬੰਧੀ ਬਲਾਕ ਦਫਤਰ ਅੱਗੇ 20 ਮਈ ਨੂੰ ਵਿਰੋਧ ਰੈਲੀ ਕਰਕੇ ਬੋਲੀ ਰੱਦ ਕਰਨ ਦੀ ਮੰਗ ਕੀਤੀ ਬੀ.ਡੀ.ਪੀ.ਨੇ ਸਾਡੇ ਆਗੂਆਂ 'ਤੇ ਝੂਠੀ ਦਰਖਾਸਤ ਵੀ ਦਿੱਤੀ ਕਿ ਮਜ਼ਦੂਰ ਆਗੂ ਸਰਕਾਰੀ ਕੰਮ ਵਿੱਚ ਵਿਘਨ ਪਾ ਰਹੇ ਹਨ 
ਲੋਂਗੋਦੇਵਾ ਪਿੰਡ ਵਿੱਚ ਪਿੰਡ ਦੇ ਸਰਪੰਚ ਨੇ ਜਥੇਬੰਦੀ ਮੁਤਾਬਕ 10 ਕਿਲੇ ਜ਼ਮੀਨ ਮਜ਼ਦੂਰਾਂ ਲਈ 30 ਹਜ਼ਾਰ ਰੁਪਏ ਕੀਲੇ ਦੇ ਹਿਸਾਬ ਦੇ ਦਿੱਤੀ ਲੈਣ ਵਾਲਾ ਮਜ਼ਦੂਰ ਯੂਨੀਅਨ ਦੇ ਹੋਰਨਾਂ ਮਜ਼ਦੂਰਾਂ ਨੂੰ ਹਿੱਸੇਦਾਰ ਬਣਾਉਣ ਲਈ ਤਿਆਰ ਹੈ ਇਹ ਜਥੇਬੰਦੀ ਨੇ ਪਿੰਡ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਸੀ 
ਸਨੇਰ ਪਿੰਡ ਵਿੱਚ 2 ਵਾਰ ਬੋਲੀ ਰੱਦ ਹੋ ਚੁੱਕੀ ਹੈ 6-7 ਮਜ਼ਦੂਰ ਪਰਿਵਾਰ ਬੋਲੀ 'ਤੇ ਪੰਚਾਇਤੀ ਜ਼ਮੀਨ ਲੈਣ ਲਈ ਤਿਆਰ ਹਨ 17 ਜੂਨ ਨੂੰ ਤੀਸਰੀ ਵਾਰ ਬੋਲੀ ਰੱਦ ਹੋ ਗਈ ਹਾਲੇ ਸੰਘਰਸ਼ ਜਾਰੀ ਹੈ 
ਸੇਖਵਾਂ ਪਿੰਡ ਵਿੱਚ ਵੀ 2 ਵਾਰ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਹੋ ਚੁੱਕੀ ਹੈ ਯੂਨੀਅਨ ਦੇ 7 ਕਮੇਟੀ ਮੈਂਬਰ ਜ਼ਮੀਨ ਲੈਣਗੇ ਅਤੇ ਹੋਰ ਮਜ਼ਦੂਰਾਂ ਨੂੰ ਵੀ ਹਿੱਸੇਦਾਰ ਬਣਾਉਣਗੇ
ਝਤਰੇ ਪਿੰਡ ਵਿੱਚ ਪਿੰਡ ਦੇ ਚੌਧਰੀ ਅਤੇ ਪੰਚਾਇਤ ਅਫਸਰ ਨੇ ਬੋਲੀ ਦੇਣ ਲਈ ਸਕਿਉਰਿਟੀ 10 ਹਜ਼ਾਰ ਰੁਪਏ ਕਹਿ ਦਿੱਤੀ ਪਰ ਯੂਨੀਅਨ ਨੇ ਕਿਹਾ ਕਿ 2000 ਚੱਲਦੀ ਹੈ ਇੰਨੀ ਹੀ ਦੇਵਾਂਗੇ ਯੂਨੀਅਨ ਦਬਾਅ ਕਰਕੇ ਉਹ 2000 ਵਿੱਚ ਹੀ ਮੰਨ ਗਿਆ ਵਿਰੋਧ ਕਰਕੇ ਅਧਿਕਾਰੀਆਂ ਨੂੰ ਸਾਡੀ ਗੱਲ ਮੰਨਣੀ ਪਈ ਪਰ ਮਜ਼ਦੂਰ ਸੋਚਦੇ ਹਨ ਕਿ ਪੰਚਾਇਤੀ ਜ਼ਮੀਨ ਨਾਲੋਂ 34 ਪਰਿਵਾਰਾਂ ਲਈ ਪੰਚਾਇਤ ਨੇ ਪਲਾਟ ਦੇਣ ਲਈ ਮਤਾ ਪਾਇਆ ਹੈ ਅਤੇ ਪੌਣੇ ਦੋ ਕਿੱਲੇ ਵਿਹਲੇ ਪਏ ਹਨ ਉਹਨਾਂ ਲਈ ਲੜਿਆ ਜਾਵੇ ਮਜ਼ਦੂਰਾਂ ਨੂੰ ਦਬਾਉਣ ਲਈ ਪੁਲੀਸ ਤੋਂ ਵੀ ਦਬਕੇ ਮਰਾਏ ਗਏ ਪਰ ਯੂਨੀਅਨ ਮੈਂਬਰ ਬੇਧੜਕ ਖੜ ਰਹੇ ਅਤੇ ਸੰਘਰਸ਼ ਤਿਆਰੀ ਵਿੱਚ ਜੁਟ ਗਏ 
ਸੋ ਸਾਡੀ ਜਥੇਬੰਦੀ ਨੇ ਇਹ ਸਰਗਰਮੀ ਕਰਕੇ ਪ੍ਰਾਪਤੀ ਭਾਵੇਂ ਥੋੜ ਕੀਤੀ ਹੈਪਰ ਮਜ਼ਦੂਰਾਂ ਨੂੰ ਉਹਨਾਂ ਦੇ ਹੱਕਾਂ ਲਈ ਜਾਗਰਿਤ ਕਰਨ ਅਤੇ ਸੰਘਰਸ਼ ਦੇ ਰਾਹ ਪੈ ਕੇ ਹੱਕ ਪ੍ਰਾਪਤ ਕਰਨ ਦੀ ਜਾਗ ਲਾਈ ਗਈ 

No comments:

Post a Comment