ਕਰਜ਼ਾ-ਮੁਆਫੀ ਵਾਸਤੇ ਅਤੇ ਮੰਦਸੌਰ ਦੀਆਂ ਘਟਨਾਵਾਂ ਵਿਰੁੱਧ ਮੁਹਿੰਮ
ਮੁਕੰਮਲ ਕਰਜ਼ਾ ਮੁਆਫੀ ਦੀ ਮੰਗ ਨੂੰ ਲੈ ਕੇ ਅਤੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਹੱਕ ਮੰਗਦੇ ਕਿਸਾਨਾਂ 'ਤੇ ਗੋਲੀਆਂ ਚਲਾ ਕੇ 6 ਨੂੰ ਸ਼ਹੀਦ ਕਰਨ ਅਤੇ ਹਜ਼ਾਰਾਂ ਨੂੰ ਜਖਮੀ ਕਰਨ ਦੇ ਖਿਲਾਫ ਜਥੇਬੰਦੀ ਵੱਲੋਂ ਪੰਜਾਬ ਵਿੱਚ ਜ਼ੋਨ ਪੱਧਰ 'ਤੇ ਅਰਥੀ ਫੂਕ ਮੁਜਾਹਰੇ ਕਰਨ ਦੇ ਤਹਿਤ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਸੁਲਤਾਨਪੁਰ (ਕਪੂਰਥਲਾ), ਲੋਹੀਆਂ (ਜਲੰਧਰ) ਆਦਿ ਵਿੱਚ ਪ੍ਰਦਰਸ਼ਨ ਕੀਤੇ ਗਏ ਅਤੇ ਮੰਗ ਕੀਤੀ ਗਈ ਕਿ ਜਿੰਮੇਵਾਰ ਅਧਿਕਾਰੀਆਂ 'ਤੇ ਪਰਚੇ ਦਰਜ ਕਰਕੇ ਕਾਰਵਾਈ ਕੀਤੀ ਜਾਵੇ, ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਵਿਰੋਧੀ ਧਿਰ ਵੱਲੋਂ ਇਸ ਅੰਦੋਲਨ ਦਾ ਸਿਆਸੀ ਲਾਹਾ ਲੈਣ ਅਤੇ ਮੁੱਖ ਮੰਤਰੀ ਦੇ ਵਰਤ ਰੱਖਣ ਦੇ ਪਾਖੰਡ ਦਾ ਲੋਕਾਂ ਵਿੱਚ ਪਾਜ ਉਘਾੜਿਆ ਗਿਆ।
ਕੈਪਟਨ ਸਰਕਾਰ ਵੱਲੋਂ ਅਸੈਂਬਲੀ ਵਿੱਚ ਕੀਤੇ ਪਾਖੰਡ (ਕਰਜ਼ਾ ਮੁਆਫੀ) ਨੂੰ ਜਥੇਬੰਦੀ ਰੱਦ ਕਰਦੀ ਹੈ ਅਤੇ ਮੰਗ ਕੀਤੀ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਮੁਤਾਬਕ ਸਰਕਾਰੀ, ਨਿੱਜੀ ਬੈਂਕਾਂ ਅਤੇ ਆੜ•ਤੀਆਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ। ਕੁਰਕੀਆਂ ਅਤੇ ਖੁਦਕੁਸ਼ੀਆਂ ਅਜੇ ਵੀ ਜਾਰੀ ਹਨ। 28 ਜੂਨ ਨੂੰ ਕੈਪਟਨ ਸਰਕਾਰ ਦਾ ਸੱਦਾ ਆਇਆ ਕਿ ਮੁੱਖ ਮੰਤਰੀ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦੀ ਹੈ। ਵਾਟਸ ਐੱਪ 'ਤੇ ਸੁਨੇਹੇ ਵਿੱਚ ਸਪੱਸ਼ਟ ਸੀ ਕਿ ਇਸਦਾ ਮਕਸਦ ਕਰਜ਼ੇ ਸਬੰਧੀ ਜਾਣਕਾਰੀ ਦੇਣਾ ਹੈ। ਜਥੇਬੰਦੀ ਨੇ ਵਿਚਾਰ-ਵਟਾਂਦਰਾ ਕਰਕੇ ਇਸ ਵਿੱਚ ਨਾ ਜਾਣ ਦਾ ਫੈਸਲਾ ਕੀਤਾ।
ਦਾਰਾਪੁਰ (ਗੁਰਦਾਸਪੁਰ) ਵਿੱਚ ਰੂੜੀਆਂ ਵਾਲੀ ਥਾਂ 'ਤੇ ਕਬਜ਼ੇ ਵਿਰੁੱਧ ਸੰਘਰਸ਼
ਸਰਕਾਰ ਬਦਲੀ ਤੋਂ ਬਾਅਦ ਪਿੰਡ ਦਾਰਾਪੁਰ (ਗੁਰਦਾਸਪੁਰ) ਵਿੱਚ ਪੇਂਡੂ ਧਨਾਢਾਂ ਦੀ ਇੱਕ ਧਿਰ ਨੇ ਮਜ਼ਦੂਰਾਂ ਵੱਲੋਂ ਵਰਤੇ ਜਾ ਰਹੇ ਸਾਂਝੇ ਗੱਡਿਆਂ 'ਤੇ ਉਸਾਰੀ ਸ਼ੁਰੂ ਕਰ ਦਿੱਤੀ। ਪਿੰਡ ਦੇ ਸਮੂਹ ਮਜ਼ਦੂਰਾਂ ਨੇ ਕਾਮਰੇਡ ਕਰਮ ਸਿੰਘ ਦੀ ਅਗਵਾਈ ਵਿੱਚ ਸੰਘਰਸ਼ ਵਿੱਢ ਦਿੱਤਾ। ਪਿੰਡ ਵਿੱਚ ਵਿਸ਼ਾਲ ਮੀਟਿੰਗ ਦਾ ਦੌਰ ਚੱਲਿਆ। 30 ਅਪ੍ਰੈਲ ਨੂੰ ਬੀ.ਡੀ.ਪੀ.ਓ. ਦਫਤਰ ਧਰਨਾ ਦਿੱਤਾ, ਜਿਸ ਨੂੰ ਕਰਮ ਸਿੰਘ, ਬਚਨ ਸਿੰਘ ਬੋਪਾਰਾਏ, (ਇਫਟੂ ਆਗੂ), ਜੋਗਿੰਦਰਪਾਲ ਲੇਹਲ (ਏਕਟੂ ਆਗੂ) ਤੋਂ ਇਲਾਵਾ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ। ਬਾਅਦ ਵਿੱਚ ਮਜ਼ਦੂਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸਹਾਰਨਪੁਰ ਵਿੱਚ ਦਲਿਤਾਂ 'ਤੇ ਅੱਤਿਆਚਾਰ ਖਿਲਾਫ ਡੀ.ਸੀ. ਦਫਤਰ ਗੁਰਦਾਸਪੁਰ ਰੱਖੇ ਧਰਨੇ ਵਿੱਚ ਵਿਸ਼ਾਲ ਗਿਣਤੀ ਵਿੱਚ ਸ਼ਾਮਲ ਹੋਏ। ਕਬਜ਼ਾਕਾਰੀਆਂ ਨੇ ਦੁਬਾਰਾ ਫਿਰ ਉਸਾਰੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੇਂਡੂ ਮਜ਼ਦੂਰ ਯੁਨੀਅਨ ਦੇ ਜ਼ਿਲ•ਾ ਪ੍ਰਧਾਨ ਕਾਮਰੇਡ ਰਾਜ ਕੁਮਾਰ ਪੰਡੋਰੀ ਦੀ ਅਗਵਾਈ ਵਿੱਚ ਤੁਰੰਤ ਲਾਮਬੰਦੀ ਕਰਕੇ ਰੋਕਿਆ ਗਿਆ।
No comments:
Post a Comment