ਜੀਐਸਟੀ ਖ਼ਿਲਾਫ਼ ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਰੋਸ ਪ੍ਰਦਰਸ਼ਨ
ਅਖਿਲ ਭਾਰਤੀ ਵਪਾਰ ਅਤੇ ਉਦਯੋਗ ਮੰਡਲ ਵਲੋਂ ਦਿੱਤੇ ਬੰਦ ਦੇ ਸੱਦੇ ਤਹਿਤ ਅੰਮ੍ਰਿਤਸਰ 'ਚ ਵਿਖਾਵਾ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ ਕੁਦਰਤੀ ਧਾਗੇ 'ਤੇ ਕੋਈ ਟੈਕਸ ਨਹੀਂ ਸੀ ਜਦੋਂਕਿ ਹੁਣ ਅਜਿਹੇ ਧਾਗੇ 'ਤੇ ਪੰਜ ਫੀਸਦ ਅਤੇ ਹੋਰ ਧਾਗੇ 'ਤੇ 18 ਫੀਸਦ ਟੈਕਸ ਲਾ ਦਿੱਤਾ ਗਿਆ ਹੈ। ਹਜ਼ਾਰ ਰੁਪਏ ਤੋਂ ਘੱਟ ਕੀਮਤ ਦੇ ਰੈਡੀਮੇਡ ਕੱਪੜਿਆਂ 'ਤੇ ਪੰਜ ਫੀਸਦ ਅਤੇ ਇਸ ਤੋਂ ਵੱਧ ਕੀਮਤ ਦੇ ਕੱਪੜੇ 'ਤੇ 12 ਫੀਸਦ ਟੈਕਸ ਲਾ ਦਿੱਤਾ ਗਿਆ ਹੈ। ਕੱਪੜਾ ਤਿਆਰ ਕਰਨ ਦੇ ਕੰਮ 'ਤੇ ਵੀ 18 ਫੀਸਦੀ ਟੈਕਸ ਲਾਗੂ ਹੋਵੇਗਾ।ਰੋਸ ਵਿਖਾਵੇ ਦੌਰਾਨ ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ ਤੇ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਸਮਰਥਨ ਦਾ ਐਲਾਨ ਕੀਤਾ।
ਲੁਧਿਆਣਾ 'ਚ ਵਪਾਰੀਆਂ ਨੇ ਕੇਂਦਰ ਸਰਕਾਰ ਵੱਲੋਂ ਕੱਪੜੇ 'ਤੇ ਜੀਐੱਸਟੀ ਲਾਉਣ ਖ਼ਿਲਾਫ਼ ਰੋਸ ਜਤਾਉਂਦਿਆਂ ਅੱਜ ਆਪਣੀਆਂ ਫੈਕਟਰੀਆਂ ਤੇ ਦੁਕਾਨਾਂ ਬੰਦ ਰੱਖੀਆਂ ਅਤੇ ਰੋਸ ਮਾਰਚ ਕੀਤਾ। ਬੰਦ ਦੇ ਸੱਦੇ ਕਾਰਨ ਸਨਅਤੀ ਸ਼ਹਿਰ ਦੀਆਂ ਕਰੀਬ ਦੋ ਹਜ਼ਾਰ ਦੁਕਾਨਾਂ ਅੱਜ ਨਹੀਂ ਖੁੱਲ•ੀਆਂ। ਵਪਾਰੀਆਂ ਨੇ ਭਦੌੜ ਹਾਊਸ ਸਥਿਤ ਏਸੀ ਮਾਰਕੀਟ ਸਾਹਮਣੇ ਧਰਨਾ ਲਾਇਆ ਗਿਆ ਤੇ ਇੱਥੋਂ ਲੈ ਕੇ ਘੰਟਾ ਘਰ ਚੌਕ ਤੱਕ ਰੋਸ ਮਾਰਚ ਕੀਤਾ।ਸ਼ਹਿਰ ਦੇ ਸਾਰੇ ਕੱਪੜਾ ਵਪਾਰੀਆਂ ਨੇ ਅੱਜ ਸਵੇਰੇ ਏਸੀ ਮਾਰਕੀਟ ਵਿੱਚ ਇਕੱਠੇ ਹੋ ਕੇ ਮਾਤਾ ਰਾਣੀ ਚੌਕ ਤੋਂ ਹੁੰਦੇ ਹੋਏ ਘੰਟਾ ਘਰ ਤੱਕ ਮਾਰਚ ਕੀਤਾ। ਇਸ ਤੋਂ ਬਾਅਦ ਵਪਾਰੀ ਧਰਨੇ ਵਾਲੀ ਥਾਂ 'ਤੇ ਪੁੱਜੇ। ਧਰਨੇ ਨੂੰ ਪੰਜਾਬ ਪ੍ਰਦੇਸ਼ ਵਪਾਰ ਸੈੱਲ ਨੇ ਵੀ ਸਮਰਥਨ ਦਿੱਤਾ।
ਬਠਿੰਡਾ 'ਚ ਦਿ ਹੋਲਸੇਲ ਕਲਾਥ ਮਰਚੈਂਟਸ ਐਸੋਸੀਏਸ਼ਨ ਬਠਿੰਡਾ ਦੇ ਬੈਨਰ ਹੇਠ ਹੋਲਸੇਲ ਤੇ ਰਿਟੇਲ ਕੱਪੜਾ ਮਾਰਕੀਟ ਦੇ ਵਪਾਰੀਆਂ ਨੇ ਇਕੱਠੇ ਹੋ ਕੇ ਜੀਐਸਟੀ ਦਾ ਵਿਰੋਧ ਕਰਦਿਆ ਕੱਪੜਾ ਮਾਰਕੀਟ ਵਿੱਚ ਦੁਕਾਨਾਂ ਨੂੰ ਬੰਦ ਰੱਖ ਕੇ ਸ਼ਹਿਰ ਵਿੱਚ ਬਠਿੰਡਾ ਦੀ ਕੱਪੜਾ ਮਾਰਕੀਟ ਤੋਂ ਸ਼ੁਰੂ ਕਰ ਕੇ ਮਾਲ ਰੋਡ, ਫਾਇਰ ਬ੍ਰਿਗੇਡ ਚੌਕ, ਗਾਂਧੀ ਮਾਰਕੀਟ, ਧੋਬੀ ਬਜ਼ਾਰ, ਕੋਰਟ ਰੋਡ, ਬੱਸ ਸਟੈਂਡ, ਹਨੂੰਮਾਨ ਚੌਕ ਤੱਕ ਰੋਸ ਮਾਰਚ ਕੱਢਿਆ।
No comments:
Post a Comment