Thursday, 6 July 2017

ਜ਼ਮੀਨੀ ਸੰਘਰਸ਼ ਦੌਰਾਨ ਔਰਤਾਂ 'ਤੇ ਜਬਰ ਖ਼ਿਲਾਫ਼ ਧਰਨਾ

ਜ਼ਮੀਨੀ ਸੰਘਰਸ਼ ਦੌਰਾਨ ਔਰਤਾਂ 'ਤੇ ਜਬਰ ਖ਼ਿਲਾਫ਼ ਧਰਨਾ
ਸੰਗਰੂਰ, 4 ਮਈਇਸਤਰੀ ਜਾਗ੍ਰਿਤੀ ਮੰਚ ਦੀ ਅਗਵਾਈ ਹੇਠ ਸੈਂਕੜੇ ਔਰਤਾਂ ਨੇ ਜ਼ਮੀਨੀ ਸੰਘਰਸ਼ ਦੌਰਾਨ ਦਲਿਤ ਔਰਤਾਂ 'ਤੇ ਹੋਏ ਜਬਰ ਖ਼ਿਲਾਫ਼ ਕੜਕਦੀ ਧੁੱਪ ਵਿੱਚ ਇੱਥੇ ਡੀਸੀ ਕੰਪਲੈਕਸ ਅੱਗੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਇਸ ਤੋਂ ਪਹਿਲਾਂ ਬਨਾਸਰ ਬਾਗ਼ ਵਿੱਚ ਇਕੱਠੇ ਹੋਣ ਮਗਰੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਧਰਨੇ ਦੌਰਾਨ ਇਸਤਰੀ ਜਾਗ੍ਰਿਤੀ ਮੰਚ ਦੀ ਮੀਤ ਪ੍ਰਧਾਨ ਚਰਨਜੀਤ ਕੌਰ ਅਤੇ ਸੂਬਾਈ ਆਗੂ ਹਰਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਤਿੰਨ ਸਾਲ ਦੌਰਾਨ ਜ਼ਿਲ ਸੰਗਰੂਰ ਤੇ ਨੇੜਲੇ ਜ਼ਿਲਿਆਂ ਵਿੱਚ ਜ਼ਮੀਨੀ ਸੰਘਰਸ਼ ਦੌਰਾਨ ਔਰਤਾਂ ਨੂੰ ਪੇਂਡੂ ਚੌਧਰੀਆਂ ਤੇ ਪੁਲੀਸ ਜਬਰ ਦਾ ਸ਼ਿਕਾਰ ਹੋਣਾ ਪਿਆ ਹੈ ਉਨਾਂ ਕਿਹਾ ਕਿ ਇਸਤਰੀ ਜਾਗ੍ਰਿਤੀ ਮੰਚ ਨੇ ਪੜਤਾਲ ਦੌਰਾਨ ਨਤੀਜਾ ਕੱਢਿਆ ਕਿ ਸੰਘਰਸ਼ ਦੌਰਾਨ ਸੈਂਕੜੇ ਔਰਤਾਂ ਨੂੰ ਸੱਟਾਂ ਲੱਗੀਆਂਜਦੋਂਕਿ 51 ਔਰਤਾਂ ਗੰਭੀਰ ਜ਼ਖ਼ਮੀ ਹੋਈਆਂ ਉਨਾਂ ਦੋਸ਼ ਲਾਇਆ ਕਿ ਪੀੜਤ ਔਰਤਾਂ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਨ ਦੀ ਬਜਾਏ ਸੈਂਕੜੇ ਔਰਤਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤੇ ਗਏ ਔਰਤ ਆਗੂਆਂ ਨੇ ਮੰਗ ਕੀਤੀ ਕਿ ਔਰਤਾਂ ਖ਼ਿਲਾਫ਼ ਦਰਜ ਸਾਰੇ ਕੇਸਾਂ ਦੀ ਜਾਂਚ ਹਾਈ ਕੋਰਟ ਦੇ ਸੇਵਾਮੁਕਤ ਜੱਜ ਤੋਂ ਕਰਵਾਈ ਜਾਵੇ ਅਤੇ ਝੂਠੇ ਕੇਸ ਰੱਦ ਕੀਤੇ ਜਾਣ ਉਨਾਂ ਕਸੂਰਵਾਰ ਪੁਲੀਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਖ਼ਿਲਾਫ਼ ਵੀ ਬਣਦੀ ਕਾਰਵਾਈ ਮੰਗੀ ਧਰਨੇ ਨੂੰ ਜਾਗ੍ਰਿਤੀ ਮੰਚ ਦੀ ਆਗੂ ਅਮਨ ਦਿਓਲਪ੍ਰਦੀਪ ਉਧਾਮਾਇਆਕੁਲਵੰਤ ਕੌਰ ਭੜੋ ਤੇ ਹਮੀਰ ਕੌਰ ਨੇ ਸੰਬੋਧਨ ਕੀਤਾ

No comments:

Post a Comment