ਸੇਬ ਦੇ ਬਾਗਾਂ ਵਿੱਚ ਮੋਰਚੇ
ਕਸ਼ਮੀਰ ਦੇ ਚੱਪੇ ਚੱਪੇ 'ਤੇ ਲਟ ਲਟ ਬਲ਼ਦੀਆਂ ਟਾਕਰਾ ਚਿੰਗਾਰੀਆਂ
ਇਹ ਐਤਵਾਰ ਸਾਢੇ ਸੱਤ ਵਜੇ ਦੀ ਸਵੇਰ ਹੈ। ਧੁੱਪ ਚਮਕਣ ਲੱਗੀ ਹੈ ਅਤੇ ਸ੍ਰੀ ਨਗਰ ਮਨਮੋਹਕ ਨਜ਼ਰ ਆ ਰਿਹਾ ਹੈ। ਚਿਨਾਰ ਦੇ ਦਰਖਤਾਂ ਦੀਆਂ ਟਾਹਣੀਆਂ ਸਭ ਦਿਸ਼ਾਵਾਂ ਵਿੱਚ ਫੈਲੀਆਂ ਹੋਈਆਂ ਹਨ। ਜਿਹਲਮ ਇਸਦੀਆਂ ਉਚਾਈਆਂ ਤੋਂ ਤੇਜ਼ੀ ਨਾਲ ਬਰਫ ਪਿਘਲਣ ਕਾਰਨ ਆਫਰੀ ਪਈ ਹੈ। ਪਰ ਕੁੱਝ ਹੀ ਪਲਾਂ ਵਿੱਚ ਇਹ ਦ੍ਰਿਸ਼ ਖਿੰਡ ਜਾਂਦਾ ਹੈ। ਪੁਰਾਣੇ ਸ਼ਹਿਰ ਦੇ ਨੌਹੱਟਾ, ਗੋਜਵਾਰਾ ਅਤੇ ਰਾਜੌਰੀ ਕੱਡਲ ਇਲਾਕੇ ਦੇ ਕਿਵਾੜ ਬੰਦ ਹੋ ਜਾਂਦੇ ਹਨ। ਭਾਰਤ ਵਿਰੋਧੀ ਨਾਹਰੇ ''ਜਾਓ ਭਾਰਤ, ਵਾਪਸ ਜਾਓ'' ਜਿਹਨਾਂ ਨੂੰ ਪੁਲਸ ਨੇ ਪੂੰਝ ਦਿੱਤਾ ਜਾਂ ਰੰਗ ਫੇਰ ਦਿੱਤਾ ਸੀ, ਉਹ ਹਰੇ ਅਤੇ ਕਾਲੇ ਰੰਗ ਵਿੱਚ ਉੱਕਰ ਆਏ ਹਨ।
ਪਿਛਲੇ ਸਾਲ ਗਲੀਆਂ ਵਿਚਲੀ ਜੰਗ ਵਿੱਚ ਘੱਟੋ ਘੱਟ 93 ਨਾਗਰਿਕ ਮਾਰੇ ਗਏ ਅਤੇ 15000 ਤੋਂ ਵੱਧ ਜਖ਼ਮੀ ਹੋ ਗਏ ਸਨ। ਅੱਜ ਕੱਲ• ਸ੍ਰੀਨਗਰ ਦੇ ਇਹਨਾਂ ਹਿੱਸਿਆਂ ਵਿੱਚ ਘੱਟੋ ਘੱਟ ਹਫਤੇ ਵਿੱਚ ਇੱਕ ਪੱਥਰਬਾਜ਼ੀ ਦੀ ਘਟਨਾ ਵਾਪਰਦੀ ਹੈ। ਪਰ ਫਿਰ ਵੀ ਰਾਜਧਾਨੀ ਮੁਕਾਬਲਤਨ ਸ਼ਾਂਤ ਮੰਨੀ ਜਾਂਦੀ ਹੈ। ਮੁਕਾਬਲਤਨ ਤਣਾਅ ਭਰੇ ਦੱਖਣੀ ਕਸ਼ਮੀਰ ਦੇ ਮੁਕਾਬਲੇ। ਪੁਲਵਾਮਾ, ਸ਼ੋਪੀਆ, ਕੁਲਗਾਮ ਅਤੇ ਅਨੰਤਨਾਗ ਦੇ ਚਾਰ ਜ਼ਿਲਿ•ਆਂ ਦਾ ਦਿਨ ਭਰ ਦਾ ਦੌਰਾ ਇਹਨਾਂ ਇਲਾਕਿਆਂ ਵਿਚਲੇ ਰੋਹ ਅਤੇ ਵਿਦਰੋਹ, ਬਦਲ ਰਹੀਆਂ ਹਕੀਕਤਾਂ ਅਤੇ ਇਹਨਾਂ ਇਲਾਕਿਆਂ ਵੱਲੋਂ ਝੱਲੀਆਂ ਜਾ ਰਹੀਆਂ ਚੁਣੌਤੀਆਂ ਨੂੰ ਸਾਹਮਣੇ ਲਿਆਉਂਦਾ ਹੈ।
ਪੁਲਵਾਮਾ: ਸਕੂਲ ਵਿੱਚ ਨਾਹਰੇ
ਜਿਉਂ ਹੀ ਮੈਂ ਪੁਲਵਾਮਾ ਵਿੱਚ ਦਾਖਲ ਹੁੰਦਾ ਹਾਂ ਸ੍ਰੀਨਗਰ ਤੋਂ 29 ਕਿਲੋਮੀਟਰ ਦੱਖਣ ਵਿੱਚ ਬੀ.ਕੇ. ਪੋਰਾ ਨੂੰ ਪੁਲਵਾਮਾ ਕਸਬੇ ਨਾਲ ਜੋੜਨ ਵਾਲੀ ਹਾਈਵੇ (ਸ਼ਾਹਰਾਹ) 'ਤੇ ਤਣਾਅ ਪ੍ਰਤੱਖ ਮਹਿਸੂਸ ਹੁੰਦਾ ਹੈ। ਵਿਕਾਸ ਰਸ਼ੀਦ ਇੱਕ 24 ਸਾਲਾ ਇੰਜਨੀਅਰ ਕਹਿੰਦਾ ਹੈ ''ਪਹਿਲੀ ਵਾਰ ਮੈਂ ਇਸ ਮਾਰਗ 'ਤੇ ਸੂਰਜ ਡੁੱਬਣ ਤੋਂ ਬਾਅਦ ਡਰਾਈਵਿੰਗ ਕਰਨ ਤੋਂ ਬਚਣ ਲੱਗਾ ਹਾਂ। ਮੈਂ ਆਮ ਤੌਰ 'ਤੇ ਕੰਮ ਤੋਂ ਬਾਅਦ ਗੱਡੀ ਚਲਾ ਕੇ ਸ੍ਰੀਨਗਰ ਜਾਂਦਾ ਤੇ ਫਿਰ ਦੋਸਤਾਂ ਨਾਲ ਬਾਹਰ ਫਿਰਨ ਤੁਰਨ ਨਿਕਲਦਾ ਸੀ। ਹੁਣ ਇਹ ਕੰਮ ਤੋਂ ਘਰ ਤੇ ਘਰ ਤੋਂ ਕੰਮ ਰਹਿ ਗਿਆ ਸੀ। ਸੜਕ 'ਤੇ ਟੇਢੀਆਂ-ਮੇਢੀਆਂ ਲੋਹੇ ਦੀਆਂ ਰੋਕਾਂ ਅਤੇ ਬੈਰੀਕੇਡ ਪਾਰ ਕਰਨ ਲਈ ਸਪੀਡ ਵਧਾਉਣ ਦੀ ਕੋਸ਼ਿਸ਼ ਕਰਦੀਆਂ ਗੱਡੀਆਂ ਦੇ ਟਾਇਰਾਂ 'ਚੋਂ ਹਵਾ ਕੱਢਣ ਲਈ ਕਿਲ ਫਿੱਟ ਕੀਤੇ ਗਏ ਹਨ। ਇਹ ਮਿਲੀਟੈਂਟਾਂ ਦੀਆਂ ਗਤੀਵਿਧੀਆਂ ਰੋਕਣ ਲਈ ਹੈ, ਪੁਲਸ ਮੁਤਾਬਕ ਪੁਲਵਾਮਾ ਵਿੱਚ 70 ਸਰਗਰਮ ਮਿਲੀਟੈਂਟ ਹਨ ਅਤੇ 48 ਲੜਕੇ ਸਥਾਨਕ ਹਨ।''
ਨਜ਼ੀਰ ਅਹਿਮਦ (ਬਦਲਿਆ ਨਾਂ) ਪੁਲਸ ਦਾ ਸਿਪਾਹੀ ਹੈ। ਉਹ ਮੈਨੂੰ ਦੱਸਦਾ ਹੈ ਕਿ ਕਿਵੇਂ ਪੁਲਵਾਮਾ ਸੁਰੱਖਿਆ ਬਲਾਂ ਲਈ ਬਦਲਿਆ ਹੋਇਆ ਹੈ। ''ਅਸੀਂ ਕਰੀਮਾ ਬਾਦਾ ਕਾਕਾਪੇਰਾ ਵਰਗੇ ਇਲਾਕਿਆਂ ਵਿੱਚ ਵਰਦੀ ਪਾਉਣ ਤੋਂ ਬਚਦੇ ਹਾਂ। ਮੈਂ ਆਪਣੀ ਵਰਦੀ ਸਕੂਟਰ ਦੀ ਡਿੱਗੀ ਵਿੱਚ ਲਿਜਾਂਦਾ ਹਾਂ ਅਤੇ ਉਦੋਂ ਪਹਿਨਦਾ ਹਾਂ, ਜਦੋਂ ਮੈਂ ਥਾਣੇ ਵਿੱਚ ਹੋਵਾਂ।''
ਕਸਬੇ ਦੇ ਵਿਚਕਾਰ ਸਥਿਤ ਸ਼ਹੀਦ ਪਾਰਕ ਚੰਗੀ ਤਰ•ਾਂ ਢੰਗ ਨਾਲ ਛਾਂਗੀ-ਤਰਾਸ਼ੀ ਹਰਿਆਲੇ ਪੌਦਿਆਂ 'ਤੇ ਪੂਰੀ ਤਰ•ਾਂ ਖਿੜੇ ਹੋਏ ਫੁੱਲਾਂ ਦੇ ਰੰਗਾਂ ਦਾ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਪਾਰਕ ਦੀ ਇੱਕ ਨੁੱਕਰੇ ਇੱਕ ਕਬਰਸਤਾਨ ਹੈ, ਜਿੱਥੇ 1990 ਤੋਂ ਮਿਲੀਟੈਂਟਾਂ ਨੂੰ ਦਫਨਾਇਆ ਜਾਂਦਾ ਰਿਹਾ ਹੈ। ਸਥਾਨਕ ਨਾਗਰਿਕ ਕਹਿੰਦੇ ਹਨ ਕਿ ਇਸ ਜਨਵਰੀ ਵਿੱਚ ਪੁਲਵਾਮਾ ਵਿਸਫੋਟ ਦੇ ਕੰਢੇ 'ਤੇ ਸੀ ਜਦੋਂ ਇਲਾਕਾ ਵਾਸੀ ਇੱਕ ਡਿਜ਼ੀਟਲ ਬੋਰਡ ਜਿਸ 'ਤੇ ਸਾਰਾ ਦਿਨ ਮਰਹੂਮ ਮਿਲੀਟੈਂਟਾਂ ਦੇ ਨਾਂ ਚੱਲਦੇ ਰਹਿੰਦੇ ਹਨ ਲਾਉਣਾ ਚਾਹੁੰਦੇ ਸਨ। ''ਅਧਿਕਾਰੀ ਸਹਿਮਤ ਹੋ ਗਏ'', ਫਾਰਕੂ ਡਾਰ ਇੱਕ ਵਾਪਰੀ ਦੱਸਦਾ ਹੈ, ''ਪਰ ਜਦੋਂ ਉਹਨਾਂ ਮੰਗ ਕੀਤੀ ਕਿ ਬੋਰਡ 'ਤੇ ਇੱਕ ਏ.ਕੇ. ਸੰਤਾਲੀ ਦਾ ਚਿੰਨ• ਹੋਣਾ ਚਾਹੀਦਾ ਹੈ ਤਾਂ ਇਹ ਇੱਕ ਆਸਾਧਾਰਨ ਨੁਕਤਾ ਬਣ ਗਿਆ।'' ਇਹ ਖਿਆਲ ਛੱਡ ਦਿੱਤਾ ਗਿਆ ਪਰ ਬੋਰਡ ਵਾਸਤੇ ਚੌਖਟਾ ਲੱਗਾ ਰਿਹਾ।
ਕੋਈ 10 ਕਿਲੋਮੀਟਰ 'ਤੇ ਹੇਠਲੇ ਪਿੰਡ ਵਿੱਚ 70 ਸਾਲਾਂ ਦਾ ਹਾਜੀ ਅਬਦੁੱਲ ਵਾਨੀ ਆਪਣੀ ਸਫੈਦ ਦਾੜ•ੀ 'ਚੋਂ ਮੁਸਕਰਾਉਂਦਾ ਹੋਇਆ ਸਾਡਾ ਸਵਾਗਤ ਕਰਦਾ ਹੈ। ਵਾਨੀ ਦਾ ਪੋਤਰਾ ਸਾਬਜ਼ ਸਫੀ ਵਾਨੀ ਉਰਫ ਰਾਈਸ ਕੱਚਰੂ (ਕੱਚਰੂ ਭੂਰੇ ਵਾਲੇ ਵਿਅਕਤੀ ਦਾ ਬੋਲਚਾਲ ਦੀ ਭਾਸ਼ਾ ਵਿੱਚ ਉਚਾਰਨ) 26 ਮਾਰਚ ਨੂੰ ਸ਼ੋਪੀਆ ਵਿੱਚ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ। 22 ਸਾਲਾ ਦਰਸ਼ਨੀ ਜੁੱਸੇ ਵਾਲੇ ਮੋਹਣੀ ਦਿੱਖ ਵਾਲਾ ਭੂਰਾ ਜਵਾਨ ਰਾਈਸ ਪਿਛਲੀ ਜੂਨ ਵਿੱਚ ਮਿਲੀਟੈਂਸੀ ਵਿੱਚ ਸ਼ਾਮਲ ਹੋਇਆ ਸੀ। ''ਰਾਈਅਸ ਨੇ ਸੁਰੱਖਿਆ ਬਲਾਂ ਹੱਥੋਂ ਮਾਰੇ ਜਾਣ ਵਾਲੇ ਮਿਲੀਟੈਂਟ ਅਤੇ ਸਿਵਲ ਨਾਗਰਿਕਾਂ ਦੀਆਂ ਅੰਤਿਮ ਯਾਤਰਾਵਾਂ 'ਤੇ ਜਾਣਾ ਸ਼ੁਰੂ ਕਰ ਦਿੱਤਾ ਸੀ। ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਦੂਰ ਦੁਰਾਡੇ ਦੇ ਪਿੰਡਾਂ ਤੱਕ ਚੱਲ ਕੇ ਜਾਂਦਾ। ਮੈਂ ਉਸ ਨੂੰ ਆਮ ਜ਼ਿੰਦਗੀ ਵਿੱਚ ਪਰਤਣ ਲਈ ਮਨਾਉਣ ਲਈ ਯਤਨ ਕੀਤੇ ਪਰ ਉਹ ਦਲੀਲ ਦਿੰਦਾ ਸੀ ਕਿ ''ਸ਼ਹੀਦੀ ਉਸਦੀ ਜ਼ਿੰਦਗੀ ਦਾ ਉਦੇਸ਼ ਬਣ ਚੁੱਕੀ ਹੈ।''
ਰਾਈਅਸ ਦੀ ਅੰਤਿਮ ਯਾਤਰਾ ਵਿੱਚ ਵੀ ਸੈਂਕੜੇ ਲੋਕ ਸ਼ਾਮਲ ਹੋਏ। ਰਾਈਅਸ ਦੀ ਦਾਦੀ ਯਾਦ ਕਰਦੀ ਹੈ ਕਿ ਕਿਵੇਂ ਉਸਦੇ ਪੋਤਰੇ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਨਾਲ ਲੱਗਦੇ ਬਾਗਾਂ ਵਿੱਚ ਸੇਬਾਂ ਦੇ ਦਰਖਤਾਂ 'ਤੇ ਕਿਵੇਂ ਮੁਸ਼ਕਲ ਨਾਲ ਹੱਥ-ਪੈਰ ਘਸੀਟਦੇ ਚੜ• ਗਏ ਸਨ। ਪਰਿਵਾਰ ਕਹਿੰਦਾ ਹੈ ਕਿ ਰਾਈਅਸ ਹਿੱਜਬੁੱਲ ਮੁਜਾਹਦੀਨ ਕਮਾਂਡਰ ਬੁਰਹਾਨ ਵਾਨੀ ਜੋ ਪਿਛਲੇ ਸਾਲ ਮੂਲ ਸਵਦੇਸ਼ੀ ਮਿਲੀਟੈਂਟਾਂ ਲਈ ਰਹਿਨੁਮਾ ਸਖਸ਼ੀਅਤ ਬਣ ਗਿਆ ਸੀ ਤੋਂ ਬਹੁਤ ਪ੍ਰਭਾਵਿਤ ਸੀ।'' ''ਹੱਕੀ ਹੱਲ ਹਾਸਲ ਕਰਨ ਵਾਸਤੇ ਹੋਰ ਕਿੰਨਾ ਖੂਨ ਵਹਾਉਣਾ ਹੋਵੇਗਾ?'' ਰਾਈਅਸ ਦਾ ਦਾਦਾ ਉਦਾਸੀ ਵਿੱਚ ਪੁੱਛਦਾ ਹੈ।
ਪੁਲਵਾਮਾ ਵਿੱਚ ਸਮਾਧਾਨ (ਹੱਲ) ਵਾਸਤੇ ਜੂਝ-ਮਰਨ ਦੀ ਇੱਕ ਨਵੇਂ ਮੁਕਾਮ 'ਤੇ ਪਹੁੰਚ ਗਈ ਹੈ। ''ਮੇਰੀ ਜਮਾਤ ਵਿੱਚ ਮੈਂ ਵਿਦਿਆਰਥੀਆਂ ਨੂੰ ਦੀਵਾਰਾਂ 'ਤੇ ਬੰਦੂਕਾਂ ਦੇ ਚਿਤਰ ਬਣਾਉਂਦਿਆਂ ਅਤੇ ਆਪਣੇ ਸਕੂਲ ਬੈਗਾਂ ਉੱਪਰ ਮਿਲੀਟੈਂਟ ਜਥੇਬੰਦੀਆਂ ਦੇ ਨਾਂ ਉੱਕਰਦਿਆਂ ਵੇਖਦਾ ਹਾਂ। ਜਦੋਂ ਉਹ ਜਮਾਤਾਂ ਵਿੱਚ ਨਾਹਰੇ ਲਾਉਂਦੇ ਹਨ, ਕਈ ਵਾਰ ਆਪਣੀ ਜਮਾਤ ਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ।'' ਬੱਦੀ-ਯੂ-ਜਾਮਾਨ ਪੁਲਵਾਮਾ ਦੇ ਸਰਕਾਰੀ ਹਾਈ ਸਕੂਲ ਦਾ ਸਮਾਜ ਵਿਗਿਆਨ ਦਾ ਅਧਿਆਪਕ ਬਿਆਨ ਕਰਦਾ ਹੈ। ਬੰਦ ਅਤੇ ਪ੍ਰਦਰਸ਼ਨਾਂ ਦਾ ਮਤਲਬ ਹੈ ਕਿ ਇਹ ਸਕੂਲ ਹੋਰਨਾਂ ਵਾਂਗ ਇਸਦੀਆਂ ਜਮਾਤਾਂ ਨੂੰ 50 ਫੀਸਦੀ ਹੀ ਲਾਉਣ ਦੇ ਕਾਬਿਲ ਰਿਹਾ ਹੈ।
ਸ਼ੋਪੀਆ: ਬਾਗਾਂ ਵਿੱਚ ਵੀ.ਡੀ.ਓ.
ਸੂਰਜ ਪੱਛਮ ਵੱਲ ਨੂੰ ਘੁੰਮ ਚੁੱਕਾ ਹੈ। ਨਾਗ-ਵਲ਼ ਖਾਂਦੀ 25 ਕਿਲੋਮੀਟਰ ਲੰਬੀ ਸੜਕ ਜਿਸ ਦੇ ਦੋਵੇਂ ਪਾਸੇ ਬਾਗ ਹਨ, ਸਾਨੂੰ ਸ਼ੋਪੀਆ ਲੈ ਜਾਂਦੀ ਹੈ। ਪਿਛਲੇ ਮਹੀਨੇ ਮਿਲੀਟੈਂਟ 10 ਸਰਵਿਸ ਰਾਈਫਲਾਂ ਪੁਲਸੀਆਂ ਤੋਂ ਲੈ ਭੱਜੇ ਸਨ ਤੇ ਪੰਜ ਸਿਪਾਹੀਆਂ ਨੂੰ ਮਾਰ ਦਿੱਤਾ ਸੀ। ''ਜ਼ਿਆਦਾ ਤੋਂ ਜ਼ਿਆਦਾ ਲੜਕੇ ਮਿਲੀਟੈਂਟ ਬਣ ਰਹੇ ਹਨ। ਤਿੰਨ ਪਿਛਲੇ ਦੋ ਹਫਤਿਆਂ ਤੋਂ ਸ਼ਾਮਲ ਹੋਏ ਹਨ।'' ਇੱਕ ਪੁਲਸ ਅਫਸਰ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਦਾ ਹੈ। ਜੁਬੇਰ ਅਹਿਮ ਤੂਰੇ ਦੇ ਗਾਇਬ ਹੋਣ ਤੋਂ ਬਾਅਦ ਸ਼ੋਪੀਆ ਦੇ ਕਈ ਹਿੱਸੇ ਬੰਦ ਰਹੇ ਹਨ। ਇਲਾਕੇ ਅੰਦਰ ਪੱਥਰ ਮਾਰਨ ਵਾਲਿਆਂ ਦਰਮਿਆਨ ਕੱਦਾਵਰ ਹੋਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ ਦੀਗਾਮ ਪੁਲਸ ਥਾਣੇ ਤੋਂ ਪਹਿਲੀ ਮਈ ਨੂੰ ਫਰਾਰ ਹੋ ਗਿਆ ਸੀ।
''ਅਸੀਂ ਡਰਦੇ ਹਾਂ, ਉਹ ਹਿਰਾਸਤ ਦੌਰਾਨ ਗਾਇਬ ਹੋਇਆ ਹੈ। ਕਿਸੇ ਮਿਲੀਟੈਂਟ ਜਥੇਬੰਦੀ ਨੇ ਨਹੀਂ ਐਲਾਨਿਆ ਕਿ ਉਹ ਸਾਡੇ ਵਿੱਚ ਸ਼ਾਮਲ ਹੋਇਆ ਹੈ'', ਤੂਰੇ ਦਾ ਚਚੇਰਾ ਭਰਾ ਬਿਆਨ ਕਰਦਾ ਹੈ।
ਤਾਂ ਵੀ, ਮੇਰੇ ਉਸਦੇ ਪਿੰਡ ਦਾ ਦੌਰਾ ਕਰਨ ਤੋਂ ਇੱਕ ਦਿਨ ਬਾਅਦ ਤੂਰੇ ਵੱਲੋਂ ਪੋਸਟ ਕੀਤੀ ਗਈ ਇੱਕ ਵੀ.ਡੀ.ਓ. ਉਹ ਨੂੰ ਕੁਰਸੀ 'ਤੇ ਬੈਠਿਆਂ ਇੱਕ ਮੇਜ਼ 'ਤੇ ਬੰਦੂਕਾਂ ਅਤੇ ਗਰਨੇਡ ਰੱਖੀਂ ਦਿਖਾਇਆ ਗਿਆ ਹੈ। ਇਸ ਵਿੱਚ ਉਹ ਦਾਅਵਾ ਕਰਦਾ ਹੈ ਕਿ ਪਬਲਿਕ ਸੇਫਟੀ ਐਕਟ ਜੋ ਪੁਲਸ ਨੂੰ ਕਿਸੇ ਵਿਅਕਤੀ ਨੂੰ ਬਿਨਾ ਕਿਸੇ ਸੁਣਵਾਈ ਦੇ 6 ਮਹੀਨੇ ਤੱਕ ਕੈਦ ਰੱਖਣ ਦਾ ਅਖਤਿਆਰ ਦਿੰਦਾ ਹੈ, ਦੇ ਐਲਾਨ ਹੋਣ ਤੋਂ ਬਾਅਦ ''ਉਸ ਕੋਲ ਮੁਜਹਦੀਨਾਂ ਵਿੱਚ ਸ਼ਾਮਲ ਹੋਣ ਤੋਂ ਬਿਨਾ ਕੋਈ ਚਾਰਾ ਨਹੀਂ ਛੱਡਿਆ ਗਿਆ। ''ਅੱਲ•ਾ ਮੇਰੇ ਨਾਲ ਹੈ ਤੇ ਅੱਜ ਮੈਂ ਇੱਕ ਮੁਜਾਹਦੀਨ ਹਾਂ'', 22 ਸਾਲਾ ਨੌਜਵਾਨ ਐਲਾਨ ਕਰਦਾ ਹੈ।
ਅੱਜ ਕੱਲ• ਸ਼ੋਪੀਆ ਨੂੰ ਮਿਲੀਟੈਂਟਾਂ ਲਈ ਇੱਕ ਸੁਰੱਖਿਅਤ ਪਨਾਹਗਾਹ ਮੰਨਿਆ ਜਾਂਦਾ ਹੈ। ਸੇਬਾਂ ਦੇ ਬਾਗ ਅਤੇ ਉਹਨਾਂ ਦੇ ਝਾੜੀਦਾਰ ਪੱਤਰ ਸਮੁਹ ਬਨਸਪਤੀ ਟਰੇਨਿੰਗ ਕੈਂਪ ਬਣ ਗਏ ਹਨ। ''ਜ਼ਿਆਦਾਤਰ ਵੀਡੀਓ ਜੋ ਮਿਲੀਟੈਂਟ ਰਿਕਾਰਡ ਕਰਦੇ ਹਨ ਸ਼ੋਪੀਆ ਦੇ ਬਾਗਾਂ 'ਚੋਂ ਹੀ ਆਉਂਦੀਆਂ ਹਨ'', ਇੱਕ ਪੁਲਸ ਅਧਿਕਾਰੀ ਕਹਿੰਦਾ ਹੈ। ਹਥਿਆਰਾਂ ਦਾ ਖੁੱਲ•ੇਆਮ ਪ੍ਰਦਰਸ਼ਨ ਅਤੇ ਪਰੇਡ, ਸੁਰੱਖਿਆ ਬਲਾਂ ਵੱਲੋਂ 90ਵਿਆਂ ਵਰਗੀ ਛਾਪੇਮਾਰੀ ਦੀ ਵਜਾਹ ਬਣਿਆ ਹੈ। ''ਜੇਕਰ ਉਹ ਮਿਲੀਟੈਂਟਾਂ ਨੂੰ ਭਾਲ ਰਹੇ ਸਨ ਤਾਂ ਫੌਜ ਨੇ ਘਰਾਂ ਦੀਆਂ ਬਾਰੀਆਂ ਅਤੇ ਖੜ•ੀਆਂ ਕਾਰਾਂ ਦੇ ਸ਼ੀਸ਼ੇ ਕਿਉਂ ਭੰਨੇ? ਇੱਕ ਬਾਗ ਦੇ ਮਾਲਕ ਅਹਿਮਦ ਨੇ ਪੁੱਛਿਆ। ਉਹ ਇੱਕ ਕਲੋਨੀ ਵਿੱਚ ਰਹਿੰਦਾ ਹੈ, ਜਿਹੜੀ ਸੜਕਾਂ ਦੇ ਨਾਲ ਨਾਲ ਬਦਾਮ ਦੇ ਦਰਖਤਾਂ ਵਾਲੀ ਉੱਚੀ ਜ਼ਮੀਨ 'ਤੇ ਉਸਰੀ ਹੈ। ''ਅਜਿਹੀ ਛਾਪੇਮਾਰੀ ਸਿਰਫ ਲੋਕਾਂ ਵਿੱਚ ਬੇਚੈਨੀ ਹੀ ਪੈਦਾ ਕਰੇਗੀ'', ਖਾਲਿਦ ਡਾਰ ਇੱਕ 30 ਸਾਲਾ ਸਥਾਨਕ ਧਾਰਮਿਕ ਆਗੂ ਕਹਿੰਦਾ ਹੈ।
ਕੁਲਗਾਮ: ਬੈਂਕ ਡਕੈਤੀਆਂ ਅਤੇ ਜੁਰਮਾਨੇ
ਇਹ ਤਰਕਾਲਾਂ ਦਾ ਵਕਤ ਹੈ। ਜਾਵੇਦ ਅਤੇ ਉਸਦਾ ਪਰਿਵਾਰ ਆਪਣੇ ਸੇਬਾਂ ਦੇ ਬਾਗ ਵਿੱਚ ਕੀਟਨਾਸ਼ਕ ਦੀ ਸਪਰੇਅ ਕਰ ਰਹੇ ਹਨ। ''ਪਿਛਲੇ ਸਾਲ ਅਸੀਂ ਬੜੀ ਮੁਸ਼ਕਲ ਨਾਲ ਆਪਣੀ ਫਸਲ ਵੇਚਣ ਦਾ ਇੰਤਜਾਮ ਕੀਤਾ। ਬਦਅਮਨੀ ਨੇ ਵਧੀਆ ਖਰੀਦਦਾਰ ਲੱਭਣ ਨੂੰ ਲੱਗਭੱਗ ਅਸੰਭਵ ਬਣਾ ਦਿੱਤਾ ਹੈ। ਸਾਨੂੰ ਫਸਲ ਦੀ ਪੈਦਾਵਾਰ ਖਾਰਬ ਹੋਣ ਤੋਂ ਬਚਣ ਲਈ ਇਸ ਦੀ ਕੀਮਤ ਘਟਾਉਣੀ ਪਈ ਹੈ। ਇਸ ਸਾਲ ਅਸੀਂ ਹੱਥ ਜੋੜ ਰਹੇ ਹਾਂ, ਅੱਲ•ਾ ਜਾਣਦਾ ਹੈ ਕਿ ਇਸਦਾ ਸਮੇਂ 'ਤੇ ਮੰਡੀਕਰਨ ਹੋ ਜਾਵੇਗਾ?'' ਖਾਨ ਕਹਿੰਦਾ ਹੈ। ਕੁਲਗਾਮ ਦੇ ਰਸਤੇ ਵਿੱਚ ਬੇਹੀਬਾਗ ਵਿੱਚ ਅਣ-ਸੁਖਾਵੇਂਪਣ ਦਾ ਪ੍ਰਤੱਖ ਅਹਿਸਾਸ ਹੁੰਦਾ ਹੈ। ਫੌਜ ਦੀ 62ਵੀਂ ਰਾਸ਼ਟਰੀ ਰਾਈਫਲ ਸੜਕ ਦੇ ਦੋਵੇਂ ਪਾਸੇ ਲਗਾਈ ਹੋਈ ਹੈ। ਯਾਤਰੀਆਂ ਲਈ ਨਿਯਮ ਸਖਤ ਹਨ। ਪਿਛਲੀ ਸੀਟ 'ਤੇ ਬੈਠੀ ਸਵਾਰੀ ਨੂੰ ਲਾਜ਼ਮੀ ਹੇਠਾਂ ਉੱਤਰਨਾ ਹੁੰਦਾ ਹੈ ਅਤੇ ਦੂਸਰੇ ਸਿਰੇ ਤੱਕ ਤੁਰ ਕੇ ਜਾਣਾ ਹੁੰਦਾ ਹੈ। ਰਫਤਾਰ 10 ਕਿਲੋਮੀਟਰ ਪ੍ਰਤੀ ਘੰਟਾ ਅਤੇ ਕਾਰ ਦੀਆਂ ਬਾਰੀਆਂ ਹਮੇਸ਼ਾਂ ਬੰਦ ਰੱਖਣੀਆਂ ਪੈਂਦੀਆਂ ਹਨ। ''ਕੋਈ ਵੀ ਉਲੰਘਣਾ ਫੌਜੀਆਂ ਦੇ ਗੁੱਸੇ ਨੂੰ ਬੁਲਾਵਾ ਦਿੰਦੀ ਹੈ। ਉਹ ਕਲੋਜ਼ ਸਰਕਟ ਟੈਲੀਵਿਜ਼ਨ ਪ੍ਰਬੰਧ ਰਾਹੀਂ ਗਤੀਵਿਧੀਆਂ ਦੀ ਨਿਗਰਾਨੀ ਰੱਖਦੇ ਹਨ'', ਇੱਕ ਵਿਦਿਆਰਥੀ ਮੈਨੂੰ ਦੱਸਦਾ ਹੈ।
ਇਹਨਾਂ ਨਿਯਮਾਂ ਦੇ ਪਿੱਛੇ ਵਜਾਹ ਹੈ। ਸਥਾਨਕ ਮਿਲੀਟੈਂਟਾਂ ਨੂੰ ਮਿਲ-ਵਧ ਰਹੀ ਹਮਾਇਤ ਨੇ ਉਹਨਾਂ ਦੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਜੰਮੂ ਅਤੇ ਕਸ਼ਮੀਰ ਬੈਂਕ ਦੀਆਂ ਸ਼ਾਖਾਵਾਂ 'ਚੋਂ ਅਤੇ ਇਲਾਕਾਈ ਦਿਹਾਤੀ ਬੈਂਕ ਕੁਲਗਾਮ ਅਤੇ ਇਰਦ-ਗਿਰਦ ਤੋਂ ਮਿਲੀਟੈਂਟਾਂ ਵੱਲੋਂ 12 ਲੱਖ ਦੇ ਕਰੀਬ ਲੁੱਟ ਲਏ ਗਏ ਹਨ। ਅਲੀ ਮੁਹੰਮਦ ਇੱਕ ਕਿਸਾਨ ਪੈਸੇ ਜਮ•ਾਂ ਕਰਵਾਉਣ ਲਈ ਕੁਲਗਾਮ ਕਸਬੇ ਦਾ 20 ਕਿਲੋਮੀਟਰ ਦਾ ਸਫਰ ਤਹਿ ਕਰਦਾ ਹੈ। ''ਅੰਦਰੂਨੀ ਸ਼ਾਖਾਵਾਂ ਪੈਸਾ ਲੈਣ ਤੋਂ ਮਨ•ਾਂ ਕਰਦੀਆਂ ਹਨ। ਮੈਨੂੰ ਕਸਬੇ ਵਿਚਲੀ ਮੁੱਖ ਸ਼ਾਖਾ ਵਿੱਚ ਪਹੁੰਚਣ ਲਈ ਇੱਕ ਦਿਨ ਦੀ ਛੁੱਟੀ ਕਰਨੀ ਪੈਂਦੀ ਹੈ'', ਉਹ ਦੱਸਦਾ ਹੈ।
ਸ਼ਾਊਚ ਪਿੰਡ ਵਿੱਚ ਪੁਲਸ ਕਰਮੀ ਜਹਾਂਗੀਰ ਅਹਿਮਦ ਭੱਟ 'ਤੇ ਨੇੜਲੇ ਬਾਗ ਵਿੱਚ ਇੱਕ ਪਨਾਹਗਾਹ 'ਤੇ ਛਾਪਾ ਮਾਰਨ ਵਿੱਚ ਸੁਰੱਖਿਆ ਬਲਾਂ ਦੀ ਕਥਿਤ ਮੱਦਦ ਕਰਨ ਕਰਕੇ 15 ਲੱਖ ਦਾ ਜੁਰਮਾਨਾ ਠੋਕਿਆ ਗਿਆ।
ਹਿਜ਼ਬੁੱਲ ਮੁਜਾਹਦੀਨ ਮਿਲੀਟੈਂਟ ਉਮਰ ਮਜ਼ੀਦ ਗਨਾਈ, ਜਿਸ ਨੂੰ ਪੁਲਸ ਬੈਂਕ ਡਕੈਤੀਆਂ ਲਈ ਜੁੰਮੇਵਾਰ ਮੰਨਦੀ ਹੈ ਦਾ ਘਰ ਕੁਲਗਾਮ ਦੇ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਹੈ। ਉਮਰ ਗਨਾਈ ਦਾ ਵੱਡਾ ਭਰਾ ਕਮਜ਼ੋਰ ਜਿਹਾ ਦਿਸਦਾ ਹਿਲਾ ਗਨਾਈ ਜੋ ਇੱਕ ਸਕੂਲ ਅਧਿਆਪਕ ਹੈ, ਮੈਨੂੰ ਜੂਸ ਪੇਸ਼ ਕਰਦਾ ਹੈ। ਇੰਟਰਨੈੱਟ 'ਤੇ ਵਾਇਰਲ ਹੋਏ ਅਨੇਕਾਂ ਵੀਡੀਓ ਵਿੱਚ ਦਿਖਾਈ ਦਿੰਦਾ ਉਮਰ ਆਪਣੀ ਗਰੈਜੂਏਟ ਡਿਗਰੀ ਦੇ ਆਖਰੀ ਸਾਲ ਵਿੱਚ ਸੀ, ਜਦੋਂ ਉਹ ਗਾਇਬ ਹੋ ਗਿਆ। ਇੱਕ ਮਹੀਨੇ ਬਾਅਦ ਉਸਦੇ ਪਿਤਾ ਨੂੰ ਚਿੱਠੀ ਮਿਲੀ ਕਿ ਉਹ ਮਿਲੀਟੈਂਟਾਂ ਵਿੱਚ ਸ਼ਾਮਲ ਹੋ ਗਿਆ ਹੈ।
''ਉਮਰ ਨੇ ਕਦੇ ਗਲੀਆਂ ਦੇ ਪ੍ਰਦਰਸ਼ਨ ਵਿੱਚ ਹਿੱਸਾ ਨਹੀਂ ਲਿਆ, ਪ੍ਰੰਤੂ ਉਹ ਇਰਾਕ ਅਤੇ ਸੀਰੀਆ ਦੇ ਜੰਗ ਦੇ ਵੀਡੀਓ ਦੇਖਦਾ, ਉਹ ਉਸ ਨੂੰ ਬੇਚੈਨ ਕਰਦੇ। ਅਸੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਸਾਡਾ ਪਿਤਾ ਸ਼ੂਗਰ ਅਤੇ ਖੂਨ ਦੇs sਉੱਚ-ਦਬਾਅ (ਵਧਦੇ ਬਲੱਡ ਪ੍ਰੈਸ਼ਰ) ਦਾ ਮਰੀਜ ਹੈ, ਪਰ ਬਹੁਤ ਦੇਰ ਹੋ ਚੁੱਕੀ ਸੀ।''
ਕੁਲਗਾਮ ਦੇ ਬੁਗਾਮ, ਕੁੱਦਵਾਨੀ, ਕਵਾਈਮੋਹ ਅਤੇ ਮੁਹੰਮਦ ਪੋਰਾ ਇਲਾਕੇ ਇੱਕ ਵੱਖਰਾ ਹੀ ਜ਼ੋਨ ਪ੍ਰਤੀਤ ਹੁੰਦੇ ਹਨ। ਬਿਜਲੀ ਦੇ ਖੰਭਿਆਂ ਅਤੇ ਸਕੂਲਾਂ 'ਤੇ ਪਾਕਿਸਤਾਨੀ ਝੰਡੇ ਚਿਤਰੇ ਹੋਏ ਹਨ। ਮੁੱਖ ਸੜਕ ਦੇ ਨਾਲ ਭਾਰਤ ਵਿਰੋਧੀ ਚਿਤਰਕਾਰੀ ਕੀਤੀ ਹੋਈ ਹੈ। ਇੱਥੇ ਕਿਸੇ ਨੇ ਉਸ ਉਪਰ ਰੰਗ ਨਹੀਂ ਮਾਰਿਆ। ਦਰਅਸਲ ਕੁਲਗਾਮ ਪਹਾੜਾਂ ਵਿੱਚ ਘਿਰੀ ਕਸ਼ਮੀਰ ਵਾਦੀ ਦਾ ਆਖਰੀ ਕਿਨਾਰਾ ਜਾਪਦਾ ਹੈ, ਜਿਸਦੇ ਪਾਰਲੇ ਪਾਸੇ ਜੰਮੂ ਦੇ ਮੈਦਾਨ ਹਨ।
ਅਨੰਤਨਾਗ:
ਡਾਰ ਪਰਿਵਾਰ ਅਜੇ ਹੁਣੇ ਹੁਣੇ ਮੁਹੰਮਦ ਹੁਸੈਨ ਡਾਰ ਜਿਸ ਨੂੰ ਪਿਛਲੇ ਮਹੀਨੇ ਮੀਰ ਬਾਜ਼ਾਰ ਵਿੱਚ ਗੋਲੀਆਂ ਵੱਜੀਆਂ ਤੇ ਫੌਤ ਹੋ ਗਿਆ, ਨੂੰ ਦਫਨਾ ਕੇ ਵਾਪਸ ਪਰਤਿਆ ਹੈ। ਤੱਕੀਆ ਲਾਗਮ ਪਿੰਡ ਵਿੱਚ ਉਸਦਾ ਘਰ ਸੋਗ ਮਨਾਉਣ ਵਾਲਿਆਂ ਨਾਲ ਭਰਿਆ ਪਿਆ ਹੈ। ''ਇਹ ਸੰਘਰਸ਼ ਖੂੰਖਾਰ ਜੰਗਲੀ ਜਾਨਵਰ ਦੀ ਤਰ•ਾਂ ਹੈ। ਇਹ ਰੋਜ਼ ਸਾਨੂੰ ਨਿਗਲਦਾ ਹੈ। ਅੱਜ ਉਹ ਸੀ, ਕੱਲ ਨੂੰ ਮੈਂ ਹੋ ਸਕਦਾ ਹਾਂ'', ਲਾਗਮ ਦਾ ਇੱਕ ਦੁਕਾਨਦਾਰ ਕਹਿੰਦਾ ਹੈ।
(ਪੀਰਜ਼ਾਦਾ ਅਸ਼ਿਕ, ਦਾ ਹਿੰਦੂ, 11 ਜੂਨ 2017)
No comments:
Post a Comment