ਜ਼ਿਊਨਵਾਦੀ ਇਜ਼ਰਾਈਲੀ ਹਾਕਮਾਂ ਦੀਆਂ ਜੇਲ•ਾਂ 'ਚ ਬੰਦ
ਫਲਸਤੀਨੀ ਕੈਦੀਆਂ 'ਤੇ ਜ਼ੁਲਮ ਦੀ ਦਾਸਤਾਨ
-ਮਿਹਰ ਸਿੰਘ
ਜੇਲ• ਜੀਵਨ ਬਾਰੇ ਪੜ•ਨਾ-ਸੁਣਨਾ ਹੋਰ ਗੁੱਲ ਹੁੰਦੀ ਹੈ ਅਤੇ ਜੇਲ• ਕੱਟਣੀ ਹੋਰ। ਜੇਲ• ਕੱਟਣ ਵਿੱਚ ਵੀ ਅੰਤਰ ਹੁੰਦਾ ਹੈ- ਕੋਈ 2-4 ਮਹੀਨੇ ਕੱਟਦਾ ਹੈ, ਕੋਈ 2-4 ਸਾਲ ਅਤੇ ਕੋਈ ਕੋਈ 2-4 ਦਹਾਕੇ। ਜੇਲ• ਦੇ ਅੰਦਰ ਵੀ ਫਰਕ ਹੁੰਦਾ ਹੈ— ਕੋਈ ਹਾਤਿਆਂ ਵਿੱਚ ਜੇਲ• ਕੱਟਦਾ ਹੈ ਤੇ ਕੋਈ ਕਾਲ ਕੋਠੜੀਆਂ ਵਿੱਚ। ਕਾਲ ਕੋਠੜੀਆਂ ਵਿੱਚ ਵੀ ਕਿਸੇ ਨੂੰ ਪੂਰੀ-ਅਧੂਰੀ ਖੁਰਾਕ ਮਿਲਦੀ ਹੋ ਸਕਦੀ ਹੈ ਕਿਸੇ ਨੂੰ ਦਵਾਈ ਵੀ ਨਹੀਂ ਮਿਲਦੀ। ਕਿਸੇ ਨੂੰ ਜਮਾਨਤ ਦੀ ਆਸ ਹੁੰਦੀ ਹੈ, ਕਿਸੇ ਨੂੰ ਸਜ਼ਾ ਪੂਰੀ ਹੋਣ ਦੀ- ਪਰ ਕੋਈ ਕੋਈ ਅਜਿਹੇ ਵੀ ਹੁੰਦੇ ਹਨ, ਜਿਹਨਾਂ ਨੂੰ ਬਿਨਾ ਸਜ਼ਾ ਤੋਂ ਹੀ ਦਹਾਕਿਆਂ-ਬੱਧੀ ਡੱਕਿਆ ਜਾਂਦਾ ਹੈ। ਕਿਸੇ ਨੂੰ ਫਾਂਸੀ ਹੋ ਸਕਦੀ ਹੈ ਜਾਂ ਕਿਸੇ ਦੀ ਕੁੱਟਮਾਰ ਅਤੇ ਬਿਮਾਰੀ ਨਾਲ ਸ਼ਹਾਦਤ- ਪਰ ਕੋਈ ਕੋਈ ਅਜਿਹੇ ਵੀ ਹੁੰਦੇ ਹਨ, ਜਿਹਨਾਂ ਨੂੰ ਤਿਲ ਤਿਲ ਕਰਕੇ ਮਰਨ ਲਈ ਕਾਲ-ਕੋਠੜੀਆਂ ਵਿੱਚ ਡੱਕ ਦਿੱਤਾ ਜਾਂਦਾ ਹੈ। ਕਾਲ ਕੋਠੜੀਆਂ ਵਿੱਚ ਕਿਸੇ ਨੇ 20-20, 25-25 ਸਾਲ ਗੁਜ਼ਾਰੇ ਹੋਣ ਇਸ ਬਾਰੇ ਤਾਂ ਪੜਿ•ਆ-ਸੁਣਿਆ ਜਾਂਦਾ ਰਿਹਾ, ਪਰ ਕੋਈ ਕੋਈ ਸਾਢੇ ਤਿੰਨ ਦਹਾਕੇ ਅਜਿਹੀਆਂ ਮਾਰੂ ਜੇਲ•ਾਂ ਵਿੱਚ ਗੁਜ਼ਾਰ ਚੁੱਕਿਆ ਹੋਵੇ- ਮਨੁੱਖਤਾ ਦੇ ਇਤਿਹਾਸ ਵਿੱਚ ਸ਼ਾਇਦ ਇਹ ਕੁੱਝ ਫਲਸਤੀਨੀ ਜੁਝਾਰੂਆਂ ਦੇ ਖਾਤੇ ਹੀ ਚੜਿ•ਆ ਹੈ। ਕਰੀਮ ਯੂਨਸ ਅਤੇ ਮਹੀਰ ਯੂਨਸ ਅਜਿਹੇ ਬਾਗੀ ਹਨ, ਜਿਹਨਾਂ ਨੂੰ ਇਜ਼ਰਾਈਲੀ ਹਾਕਮਾਂ ਨੇ 1984 ਤੋਂ ਜੇਲ•ਾਂ ਵਿੱਚ ਬੰਦ ਕੀਤਾ ਹੋਇਆ ਹੈ। ਇਜ਼ਰਾਈਲੀ ਜੇਲ•ਾਂ ਵਿੱਚ ਬੰਦ ਸਿਰਫ ਕਰੀਮ ਜਾਂ ਮਹੀਰ ਯੂਨਸ ਹੋਰੀ ਹੀ ਨਹੀਂ ਬਲਕਿ ਸਾਢੇ ਛੇ ਹਜ਼ਾਰ ਦੇ ਕਰੀਬ ਹੋਰ ਕੈਦੀ ਵੀ ਹਨ, ਜਿਹਨਾਂ ਵਿੱਚੋਂ ਸਾਢੇ ਪੰਜ ਸੌ ਤਾਂ ਅਜਿਹੇ ਹਨ, ਜਿਹਨਾਂ ਨੂੰ ਜੇਲ• ਤੋਂ ਬਾਹਰਲੀ ਹਵਾ ਵੀ ਨਹੀਂ ਲੱਗਣ ਦਿੱਤੀ ਗਈ। ਯਾਨੀ ਉਹਨਾਂ ਨੂੰ ਕਦੇ ਅਦਾਲਤਾਂ ਵਿੱਚ ਵੀ ਪੇਸ਼ ਨਹੀਂ ਕੀਤਾ ਗਿਆ। 1993 ਦੇ ਓਸਲੋ ਸਮਝੌਤੇ ਸਮੇਂ ਸਿਰਫ 200 ਫਲਸਤੀਨੀ ਕੈਦ ਵਿੱਚ ਸਨ, ਜਿਹਨਾਂ ਦੀ ਗਿਣਤੀ ਹੁਣ ਹਜ਼ਾਰਾਂ ਨੂੰ ਟੱਪ ਚੁੱਕੀ ਹੈ, ਇਹਨਾਂ ਵਿੱਚ ਹੁਣ 12-12, 14-14 ਸਾਲਾਂ ਦੇ ਉਹਨਾਂ ਬੱਚਿਆਂ ਨੂੰ ਵੀ ਸ਼ਾਮਲ ਕਰਨ ਦਾ ਕਾਨੂੰਨ ਬਣਾ ਦਿੱਤਾ ਗਿਆ ਹੈ, ਜਿਹੜੇ ਇਜ਼ਰਾਈਲੀ ਫੌਜੀਆਂ 'ਤੇ ਪੱਥਰਬਾਜ਼ੀ ਕਰਦੇ ਹਨ। ਫਲਸਤੀਨ ਵਿੱਚ ਮਸਲਾ ਸਿਰਫ ਤੇ ਸਿਰਫ ਕੈਦੀਆਂ ਜਾਂ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਹੀ ਨਹੀਂ, ਜਿਹੋ ਜਿਹੇ ਅਧਿਕਾਰ ਜਨੇਵਾ ਕਨਵੈਨਸ਼ਨ ਨੇ ਦਿੱਤੇ ਹੋਏ ਹਨ ਬਲਕਿ ਮਸਲਾ ਖੁਦ ਫਲਸਤੀਨ ਦਾ ਹੀ ਹੈ- ਫਲਸਤੀਨੀਆਂ ਦਾ ਹੀ ਹੈ। ਦੂਸਰੀ ਸੰਸਾਰ ਜੰਗ ਸਮੇਂ ਅਮਰੀਕੀ ਸਾਮਰਾਜੀਆਂ ਨੇ ਜਰਮਨੀ ਦੇ ਹਿਟਲਰ ਵੱਲੋਂ ਉਜਾੜੇ ਗਏ ਯਹੂਦੀਆਂ ਨੂੰ ਵਸਾਉਣ ਦੀ ਆੜ ਹੇਠ ਸਾਰੇ ਫਲਸਤੀਨ 'ਤੇ ਕਬਜ਼ਾ ਕਰਨ ਦੀ ਧਾਰ ਲਈ। ਤਕਰੀਬਨ ਸਾਰੇ ਦੇ ਸਾਰੇ ਫਲਸਤੀਨੀਆਂ ਨੂੰ ਹੀ ਕੁੱਟ-ਮਾਰ ਕਰਕੇ ਜਾਂ ਗੋਲੀਆਂ ਦੀ ਵਾਛੜ ਕਰਕੇ ਜਾਂ ਬੰਬ ਵਰ•ਾ ਵਰ•ਾ ਕੇ ਗਾਜ਼ਾ ਪੱਟੀ ਜਾਂ ਪੱਛਮੀ ਕਿਨਾਰੇ ਵਿੱਚ ਤੂੜ ਦਿੱਤਾ ਗਿਆ ਜਾਂ ਫੇਰ ਉਹਨਾਂ ਨੂੰ ਸੀਰੀਆ, ਮਿਸਰ ਅਤੇ ਲਿਬਨਾਨ ਆਦਿ ਦੇਸ਼ਾਂ ਵਿੱਚ ਧੱਕ ਦਿੱਤਾ ਗਿਆ।
ਇਜ਼ਰਾਈਲੀ ਹਾਕਮਾਂ ਨੇ ਫਲਸਤੀਨ ਦੀ ਧਰਤੀ 'ਤੇ ਦੋਹਰੇ ਮਾਪ-ਦੰਡ ਅਖਤਿਆਰ ਕੀਤੇ ਹੋਏ ਹਨ। ਜੇਕਰ ਕੋਈ ਯਹੂਦੀ ਕਿਸੇ ਫਲਸਤੀਨੀ ਦੀ ਕੁੱਟਮਾਰ ਕਰਦਾ ਹੈ, ਉਸਨੂੰ ਬੰਧਕ ਬਣਾ ਕੇ ਰੱਖਦਾ ਹੈ, ਜਿੱਚ ਅਤੇ ਜਲੀਲ ਕਰਦਾ ਹੈ, ਇੱਥੋਂ ਤੱਕ ਕਿ ਕਤਲ ਵੀ ਕਰ ਦਿੰਦਾ ਹੈ ਤਾਂ ਇਜ਼ਰਾਈਲੀ ਹਾਕਮ ਛੇਤੀ ਕਿਤੇ ਤਾਂ ਗ੍ਰਿਫਤਾਰ ਹੀ ਨਹੀਂ ਕਰਦੇ, ਜੇ ਕਿਤੇ ਕਿਸੇ ਨੂੰ ਗ੍ਰਿਫਤਾਰ ਕਰਨ ਦਾ ਵਿਖਾਵਾ ਕਰਨਾ ਵੀ ਪੈ ਜਾਵੇ ਤਾਂ ਉਸ ਉੱਪਰ ਮਾਮੂਲੀ ਜਿਹੇ ਦੋਸ਼ ਲਾਏ ਜਾਂਦੇ ਹਨ, ਜਿਹਨਾਂ ਤਹਿਤ ਉਸ ਨੂੰ ਨਾ ਸਿਰਫ ਜਮਾਨਤ ਹੀ ਮਿਲ ਜਾਂਦੀ ਹੈ, ਬਲਕਿ ਬਰੀ ਹੋਣ ਦੀ ਗਾਰੰਟੀ ਵੀ ਸ਼ਾਮਲ ਹੁੰਦੀ ਹੈ, ਜਦੋਂ ਕਿ ਫਲਸਤੀਨੀਆਂ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਹੀ ਉਹਨਾਂ ਦੀ ਜੁਬਾਨਬੰਦੀ ਕਰਨ ਅਤੇ ਅਜਿਹੀਆਂ ਕਰੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ, ਜਿਹਨਾਂ ਨੂੰ ਦੇਖ-ਸੁਣ ਕੇ ਆਮ ਬੰਦੇ ਦਾ ਤਰਾਹ ਹੀ ਨਿੱਕਲ ਸਕਦਾ ਹੈ। 1967 ਤੋਂ ਹੁਣ ਤੱਕ 50 ਤੋਂ ਜ਼ਿਆਦਾ ਫਸਤੀਨੀਆਂ ਨੂੰ ਦਵਾਈ-ਬੂਟੀ ਮੁਹੱਈਆ ਨਾ ਕਰਕੇ ਬਿਮਾਰੀਆਂ ਨਾਲ ਤੜਫ ਤੜਫ ਕੇ ਮਰਨ ਲਈ ਛੱਡ ਦਿੱਤਾ ਗਿਆ। ਡੇਢ ਸੌ ਦੇ ਕਰੀਬ ਉਹ ਹਨ, ਜਿਹਨਾਂ ਪ੍ਰਤੀ ਗੈਰ-ਮਨੁੱਖੀ ਰਵੱਈਆ ਅਖਤਿਆਰ ਕਰਦੇ ਹੋਏ ਮਰਨ ਲਈ ਛੱਡ ਦਿੱਤਾ ਗਿਆ ਜਾਂ ਫੇਰ ਕੁੱਟਮਾਰ ਰਾਹੀਂ ਤਸੀਹੇ ਦੇ ਕੇ ਕਤਲ ਕੀਤਾ ਗਿਆ। ਜੇਕਰ ਫਲਸਤੀਨੀ ਕੈਦੀ ਆਪਣੇ ਨਾਲ ਹੋ ਰਹੇ ਗੈਰ-ਮਨੁੱਖੀ ਵਰਤਾਓ ਜਾਂ ਜਬਰ-ਜ਼ੁਲਮ ਖਿਲਾਫ ਭੁੱਖ ਹਤਾਲਾਂ ਕਰਦੇ ਹਨ ਤਾਂ ਇੱਕ ਸਮੇਂ ਤੱਕ ਉਹਨਾਂ ਦੀ ਭੁੱਖ ਹੜਤਾਲ ਨੂੰ ਅਣਗੌਲਿਆਂ ਕਰਕੇ ਉਹਨਾਂ ਦੇ ਜੇਰੇ ਦੀ ਪਰਖ ਕੀਤੀ ਜਾਂਦੀ ਹੈ— ਜਦੋਂ ਕਦੇ ਉਹਨਾਂ ਦੀ ਹਾਲਤ ਜ਼ਿਆਦਾ ਹੀ ਨਾਜੁਕ ਹੋ ਜਾਵੇ ਤਾਂ ਉਹਨਾਂ ਦੀ ਖੁਰਾਕ ਨਾਲੀ ਵਿੱਚ ਪਾਈਪਾਂ ਪਾ ਕੇ ਖੁਰਾਕ ਦੇਣ ਦਾ ਜਬਰ ਢਾਹਿਆ ਜਾਂਦਾ ਹੈ। ਜਨੇਵਾ ਕਨਵੈਨਸ਼ਨ ਰਾਹੀਂ ਜਬਰੀ ਖੁਰਾਕ ਦੇਣਾ ਇੱਕ ਅਪਰਾਧ ਮੰਨਿਆ ਹੋਇਆ ਹੈ ਪਰ ਅਜਿਹੇ ਕਰੜੇ-ਕਾਨੂੰਨ ਵਿਰੁੱਧ ਇਜਰਾਈਲ ਵਿੱਚ ਕੋਈ ਸੁਣਵਾਈ ਨਹੀਂ। ਸੰਨ 2002 ਤੋਂ ਇਜ਼ਰਾਈਲ ਵਿੱਚ ਬੰਦ ਫਤਹਿ ਗਰੁੱਪ ਦੇ ਲੀਡਰ ਮਰਵਾਨ ਬਰਘੌਤੀ ਨੇ ਮਈ ਵਿੱਚ ਭੁੱਖ ਹੜਤਾਲ ਰੱਖੀ, ਉਸਦਾ 14 ਕਿਲੋ ਵਜ਼ਨ ਵੀ ਘਟ ਗਿਆ, ਪਰ ਜੇਲ• ਅਧਿਕਾਰੀ ਉਸਦੀ ਸੁਣਵਾਈ ਹੀ ਨਹੀਂ ਕਰਦੇ ਰਹੇ।
ਕੈਦੀਆਂ 'ਤੇ ਹੁੰਦੇ ਜ਼ੁਲਮਾਂ ਦੇ ਖਿਲਾਫ ਫਲਸਤੀਨੀ ਜਨਤਾ ਗਲੀਆਂ-ਬਾਜ਼ਾਰਾਂ ਵਿੱਚ ਨਿਕਲ ਆਈ ਹੈ। ਮਈ ਵਿੱਚ ਫਲਸਤੀਨੀਆਂ ਨੇ ਬਹੁਤ ਜਬਰਦਸਤ ਮੁਜਾਹਰੇ ਕੀਤੇ ਹਨ। ਇਜ਼ਰਾਈਲੀ ਹਾਕਮਾਂ ਤੋਂ ਜਨਤਾ ਦਾ ਰੋਸ ਪ੍ਰਗਟਾਵਾ ਵੀ ਬਰਦਾਸ਼ਤ ਨਾ ਹੋਇਆ। ਗਾਜ਼ਾ ਪੱਟੀ ਵਿੱਚ ਉਹਨਾਂ ਗੋਲੀ ਚਲਾ ਕੇ ਇੱਕ ਫਲਸਤੀਨੀ ਨੂੰ ਮੌਤ ਦੇ ਮੂੰਹ ਧੱਕ ਦਿੱਤਾ। ਹਮਾਸ ਅਤੇ ਫਤਹਿ ਗਰੁੱਪਾਂ ਵਿੱਚ ਹੋਰ ਭਾਵੇਂ ਅਨੇਕਾਂ ਮੱਤਭੇਦ ਮੌਜੂਦ ਹਨ, ਪਰ ਉਹ ਫਲਸਤੀਨੀ ਕੈਦੀਆਂ ਦੀ ਰਿਹਾਈ ਬਾਰੇ ਸਾਰੇ ਇੱਕਮੁੱਠ ਹਨ। ਇਜ਼ਰਾਈਲੀ ਰੱਖਿਆ ਮੰਤਰੀ ਅੱਵਿਗਨੋਰ ਲੀਬਰਮੈਨ ਨੇ ਆਖਿਆ ਹੈ ਕਿ ਭੁੱਖ ਹੜਤਾਲੀ ਜਾਂ ਤਾਂ ਆਪਣੀ ਮੌਤੇ ਮਰਨਗੇ ਜਾਂ ਫੇਰ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਫਲਸਤੀਨੀ ਕੈਦੀਆਂ ਦੇ ਪੱਖ ਵਿੱਚ ਨਾ ਸਿਰਫ ਫਲਸਤੀਨੀ ਜਨਤਾ ਵੱਲੋਂ ਹੀ ਨਹੀਂ ਬਲਕਿ ਖੁਦ ਇਜ਼ਰਾਈਲ ਦੇ ਅੰਦਰੋਂ ਵੀ ਹਾਅ ਦਾ ਨਾਹਰਾ ਉੱਠਣਾ ਸ਼ੁਰੂ ਹੋ ਗਿਆ ਹੈ। ਫਲਸਤੀਨੀਆਂ ਦੇ ਦੁੱਖਾਂ ਦਰਦਾਂ ਦੀ ਹੂਕ ਦੁਨੀਆਂ ਦੇ ਹੋਰਨਾਂ ਖੇਤਰਾਂ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ ਤਾਂ ਕਰਕੇ ਹੀ ਅਨੇਕਾਂ ਯੂਰਪੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਦੱਖਣੀ ਅਫਰੀਕਾ ਦੇ ਅਨੇਕਾਂ ਮੰਨੇ-ਪ੍ਰਮੰਨੇ ਵਿਅਕਤੀਆਂ ਵੱਲੋਂ ਵੀ ਭੁੱਖ ਹੜਤਾਲਾਂ ਰੱਖ ਰੱਖ ਕੇ ਲੋਕਾਂ ਨੂੰ ਜਾਗਰਤ ਕਰਨਾ ਸ਼ੁਰੂ ਕੀਤਾ ਹੈ। ਦੁਨੀਆਂ ਭਰ ਦੇ ਸਭਨਾਂ ਜਮਹੂਰੀਅਤਪਸੰਦ ਲੋਕਾਂ ਨੂੰ ਫਲਸਤੀਨੀਆਂ ਦੇ ਪੱਖ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਪੰਜਾਬੀ ਪਾਠਕਾਂ ਵਿੱਚੋਂ ਕਿਸੇ ਨੇ ਹੋ-ਚੀ-ਮਿੰਨ• ਦੀ 'ਜੇਲ• ਡਾਇਰੀ' ਪੜ•ੀ ਹੋ ਸਕਦੀ ਹੈ ਜਾਂ ਜੂਲੀਅਸ ਫਿਊਚਕ ਦੀ ''ਫਾਂਸੀ ਦੇ ਤਖਤੇ ਤੋਂ'', ਕਿਸੇ ਨੇ ਰੂਸੀ ਨਾਵਲ ''ਸਤਰੰਗੀ ਪੀਂਘ'' ਪੜਿ•ਆ ਹੋ ਸਕਦਾ ਹੈ, ਕਿਸੇ ਨੇ ਮੇਰੀ ਟੇਲਰ ਦਾ ''ਭਾਰਤੀ ਜੇਲ•ਾਂ ਵਿੱਚ ਪੰਜ ਵਰ•ੇ'', ਕਿਸੇ ਨੇ ''ਪ੍ਰਬਤੋਂ ਭਾਰੀ ਮੌਤ'' ਪੜਿ•ਆ ਹੋ ਸਕਦਾ ਹੈ ਕਿਸੇ ਨੇ ਸਿੱਖ ਲਹਿਰ ਦੇ ਜੁਝਾਰੂ ਇਤਿਹਾਸ ਨੂੰ— ਆਪਾਂ ਨੇ ਮਨੁੱਖਤਾ ਨੂੰ ਦਿੱਤੇs sਜਾਂਦੇ ਜਿੰਨੇ ਵੀ ਘਿਨਾਉਣੇ ਤੋਂ ਘਿਨਾਉਣੇ ਜ਼ੁਲਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ, ਉਹ ਸਭ ਕੁੱਝ ਫਲਸਤੀਨੀ ਲੋਕਾਂ ਨੂੰ ਅੱਜ ਆਪਣੇ ਮਨ-ਤਨ 'ਤੇ ਹਕੀਕੀ ਰੂਪ ਵਿੱਚ ਹੰਢਾਉਣਾ ਪੈ ਰਿਹਾ ਹੈ। ਪਰ ਉਹ ਅਜਿਹਾ ਸਭ ਕੁੱਝ ਸਹਿ ਕੇ ਵੀ ਅਡੋਲ ਹਨ, ਜੂਝ ਰਹੇ ਹਨ, ਆਪਣੀ ਮੁਕਤੀ ਦਾ ਕਾਰਜ ਕਰੀਂ ਜਾ ਰਹੇ ਹਨ ਅਤੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਇਜ਼ਰਾਈਲੀ ਹਾਕਮਾਂ ਨੇ ਜਿੰਨਾ ਵੀ ਹੋਰ ਜ਼ੋਰ ਲਾਉਣਾ ਹੈ, ਲਾ ਲੈਣ, ਉਹ ਫਲਸਤੀਨੀ ਲੋਕਾਂ ਦੀ ਆਵਾਜ਼ ਨੂੰ ਕਿਵੇਂ ਵੀ ਕੁਚਲ ਨਹੀਂ ਸਕਣਗੇ। ਜੁਝਾਰੂਆਂ ਦੀ ਅਜਿਹੀ ਮਾਨਸਿਕਤਾ ਬਾਰੇ ਕਦੇ ਪਾਸ਼ ਨੇ ਲਿਖਿਆ ਸੀ:
''ਉਨ•ਾਂ ਨੂੰ ਰਿਹਾ ਇੱਕ ਭੁਲੇਖਾ
ਕਿ ਜੰਦਰੇ 'ਚ ਡੱਕ ਦੇਣਗੇ
ਗੁਸਤਾਖ਼ ਪਲਾਂ ਦੀ ਬੇ-ਜਿਸਮ ਹੋਂਦ
ਕੰਧਾਂ ਉਸਾਰ ਦੇਣਗੇ ਸੜਕਾਂ ਦੀ ਹਿੱਕ 'ਤੇ
ਰੌਸ਼ਨੀ ਦੇ ਕਈ ਵਰੇ ਬੱਦਲਾਂ ਦੇ ਨਾਲ਼ ਨਾਲ਼ ਤੁਰੇ
ਰੁੱਤ ਮਗਰੋਂ ਰੁੱਤ ਨੂੰ ਕੋਈ ਰੋਕ ਨਾ ਸਕਿਆ।''
('ਜੇਲ•੍ਵ' 'ਚੋਂ)
No comments:
Post a Comment