Thursday, 6 July 2017

ਮਨੂੰਵਾਦੀ ਸੰਘ ਲਾਣੇ ਵੱਲੋਂ ਦਲਿਤਾਂ 'ਤੇ ਹਮਲਾ

ਅੰਬੇਦਕਰ ਦਾ ਜਨਮ ਦਿਨ ਮਨਾਉਣ ਦੇ ਦੰਭ ਕਰਦੇ
ਮਨੂੰਵਾਦੀ ਸੰਘ ਲਾਣੇ ਵੱਲੋਂ ਦਲਿਤਾਂ 'ਤੇ ਹਮਲਾ


-ਚੇਤਨ
ਹਿੰਦੂ ਰਾਸ਼ਟਰ ਦੀ ਸਥਾਪਤੀ ਲਈ ਪੱਬਾਂ ਭਾਰ ਆਰ.ਐਸ.ਐਸਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਦੀ ਸਰਕਾਰ ਨਿੱਤ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ ਗੁਜਰਾਤ ਦੇ ਊਨਾ ਵਿੱਚ ਦਲਿਤ ਜਬਰ ਤੋਂ ਬਾਅਦ ਹੁਣ ਇਸਦਾ ਕਹਿਰ ਸਹਾਰਨਪੁਰ ਦੇ ਸ਼ਬੀਰਪੁਰ ਵਿੱਚ ਵਾਪਰਿਆ ਹੈ 
ਅੰਬੇਦਕਰ ਜਯੰਤੀ 14 ਅਪ੍ਰੈਲ ਨੂੰ ਹਰ ਥਾਂ ਮਨਾਈ ਜਾ ਚੁੱਕੀ ਸੀ ਪਰ 20 ਅਪ੍ਰੈਲ ਨੂੰ ਭਾਜਪਾਈਆਂ ਨੇ ਸਹਾਰਨਪੁਰ ਦੇ ਨਾਲ ਲੱਗਦੀ ਸੜਕ 'ਤੇ ਪੈਂਦੇ ਦੂਧਲੀ ਗਾਉਂ ਵਿੱਚ ਅੰਬੇਦਕਰਵਾਦੀਆਂ ਦਾ ਰੂਪ ਧਾਰ ਕੇ ਭਾਜਪਾ ਸੰਸਦ ਮੈਂਬਰ ਰਾਘਵ  ਲਖਨਪਤ ਸ਼ਰਮਾ ਦੀ ਅਗਵਾਈ ਵਿੱਚ ਸ਼ੋਭਾ ਯਾਤਰਾ ਕਢਵਾਉਣ ਦੀ ਜਿੱਦ ਕੀਤੀ ਇਸ ਪਿੰਡ ਵਿੱਚ ਪਹਿਲਾਂ ਕਦੇ ਅੰਬੇਦਕਰ ਸ਼ੋਭਾ ਯਾਤਰਾ ਕੱਢਣ ਦੀ ਰਵਾਇਤ ਨਹੀਂ ਸੀ ਐਸ.ਐਸ.ਪੀਲਲਿਤ ਕੁਮਾਰ ਯਾਤਰਾ ਦੀ ਆਗਿਆ ਦੇਣ ਲਈ ਤਿਆਰ ਨਹੀਂ ਸੀ ਆਖਰ ਕੇਂਦਰੀ ਅਤੇ ਸੂਬਾ ਸਰਕਾਰ ਭਾਜਪਾ ਦੀਆਂ ਹੁੰਦਿਆਂ ਪਿੰਡ ਦੇ ਬਾਹਰ ਬਾਹਰ ਸ਼ੋਭਾ ਯਾਤਰਾ ਦੀ ਇਜਾਜ਼ਤ ਮਿਲ ਗਈ ਪਰ ਭਾਜਪਾਈਆਂ ਨੇ ਯਾਤਰਾ ਪਿੰਡ ਵਿੱਚ ਵਾੜ ਦਿੱਤੀ ਪਿੰਡ ਵਿੱਚ ਫਿਰਕੂ ਟਕਰਾਅ ਤੋਂ ਬਾਅਦ ਹਾਈਵੇ 'ਤੇ ਸਾੜਫੂਕ ਤੇ ਦੁਕਾਨਾਂ ਦੀ ਲੁੱਟ/ਮਾਰ ਹੋਈ ਸੰਘੀ ਲਾਣੇ ਨੇ ਐਸ.ਐਸ.ਪੀਦੇ ਨਿਵਾਸ ਵਿੱਚ ਵੜ ਕੇ ਹੜਦੁੰਗ ਮਚਾਇਆ ਅਤੇ ਉਸਦੀ ਪਤਨੀ ਅਤੇ ਬੱਚਿਆਂ ਨੇ ਲੁਕ ਕੇ ਜਾਨ ਬਚਾਈ ਯਾਨੀ ਕਿ ਕਪਟੀ ਸੰਘੀਆਂ ਨੇ ਅੰਬੇਦਕਰ ਦੀ ਸ਼ੋਭਾ ਯਾਤਰਾ ਦੇ ਬਹਾਨੇ ਮੁਸਲਮਾਨ ਅਤੇ ਦਲਿਤਾਂ ਵਿੱਚ ਪੱਕੀ ਦੁਸ਼ਮਣੀ ਪਾਉਣ ਦੀ ਸਾਜਿਸ਼ ਨੂੰ ਅਮਲੀ ਰੂਪ ਦੇ ਦਿੱਤਾ ਦੋਹਾਂ ਪਾਸਿਆਂ ਤੋਂ ਕੁੱਝ ਲੋਕ ਗ੍ਰਿਫਤਾਰ ਕਰ ਲਏ ਗਏ ਅਤੇ ਸੰਘ ਦੀ ਯਾਤਰਾ ਦੀ ਆਗਿਆ ਤੋਂ ਇਨਕਾਰ ਕਰਨ ਵਾਲੇ ਤੇ ਹਮਲੇ ਦੇ ਸ਼ਿਕਾਰ ਐਸ.ਐਸ.ਪੀਦਾ ਤਬਾਦਲਾ ਕਰ ਦਿੱਤਾ ਗਿਆ ਸਹਾਰਨਪੁਰ ਹੀ ਨਹੀਂ ,ਕਈ ਹੋਰ ਜਗਾਹ ਜਿਵੇਂ ਸ਼ਾਮਲੀ ਜ਼ਿਲ ਦੇ ਥਾਣਾ ਭਵਨ ਕਸਬੇ ਵਿੱਚ ਵੀ ਅੰਬੇਦਕਰ ਸ਼ੋਭਾ ਯਾਤਰਾ ਕਾਫੀ ਵਾਦ-ਵਿਵਾਦ ਤੋਂ ਬਾਅਦ ਕੱਢੀ ਗਈ ਅਤੇ ਆਗਰੇ ਵਿੱਚ ਵੀ ਸੰਘੀਆਂ ਨੇ ਕੋਈ ਕਸਰ ਨਹੀਂ ਛੱਡੀ ਯਾਨੀ ਅੰਬੇਦਕਰ ਨੂੰ ਆਪਣੇ ਹਿੰਦੂ ਰਾਸ਼ਟਰਵਾਦੀ ਚੌਖਟੇ ਵਿੱਚ ਫਿੱਟ ਕਰਨ ਅਤੇ ਮੁਸਲਿਮ ਵਿਰੋਧੀ ਭਾਵਨਾਵਾਂ ਭੜਕਾਉਣ 'ਤੇ ਪੂਰਾ ਟਿੱਲ ਲਾਇਆ ਕਿਉਂਕਿ ਭਾਜਪਾ ਅਤੇ ਸੰਘ ਜਾਣਦੇ ਹਨ ਕਿ ਦਲਿਤਾਂ ਨੂੰ ਮੁਸਲਿਮਾਂ ਖਿਲਾਫ ਵਰਤਣ ਤੋਂ ਬਿਨਾ ਉਹਨਾਂ ਦਾ ਅਖੌਤੀ ਹਿੰਦੂ ਰਾਸ਼ਟਰਵਾਦ ਅੱਗੇ ਨਹੀਂ ਵਧ ਸਕਦਾ ਤੇ ਅਜਿਹਾ ਉਹਨਾਂ ਵਿਚਕਾਰ ਪੱਕੀ ਅਤੇ ਸਥਾਈ ਦੁਸ਼ਮਣੀ ਪਾ ਕੇ ਹੀ ਕੀਤਾ ਜਾ ਸਕਦਾ ਹੈ 
ਸ਼ਬੀਰਪੁਰ ਔਸਤ ਵਸੋਂ ਵਾਲਾ ਪਿੰਡ ਹੈਜਿਸ ਵਿੱਚ 850 ਵੋਟਰ ਰਾਜਪੂਤ ਠਾਕਰ (ਰਾਣਾਅਤੇ 600 ਜਾਟਵ (ਦਲਿਤਤੋਂ ਇਲਾਵਾ ਕੁੱਝ ਬਾਲਮੀਕ ਕਸ਼ਪ ਧੋਬੀ ਆਦਿ ਵਸੋਂ ਹੈ ਦਲਿਤਾਂ ਦਾ ਇੱਕ ਹਿੱਸਾ ਜ਼ਮੀਨ ਜਾਇਦਾਦ ਪੱਖੋਂ ਸੰਪਨ ਅਤੇ ਪੜਿ-ਲਿਖਿਆ ਹੈ ਪਹਿਲਾਂ ਰਿਜ਼ਰਵ ਸੀਟ ਕਰਕੇ ਦਲਿਤ ਮੁਖੀਆ ਸੀਤੇ ਜਨਰਲ ਹੋ ਜਾਣ 'ਤੇ ਵੀ ਦਲਿਤਾਂ ਵਿੱਚੋਂ ਹੀ ਸ਼ਿਵ ਕੁਮਾਰ ਰਾਜਪੂਤ ਉਮੀਦਵਾਰ ਨੂੰ ਹਰਾ ਕੇ ਪਿੰਡ ਮੁਖੀਆ ਦੀ ਚੋਣ ਜਿੱਤ ਗਏਜੋ ਫਿਰਕੂ ਜਾਤੀ ਤੁਅੱਸਬ ਅਤੇ ਜਾਗੀਰੂ ਸੋਚ ਵਾਲਿਆਂ ਲਈ ਬਰਦਾਸ਼ਤ ਕਰਨਾ ਸੌਖਾ ਨਹੀਂ ਸੀ ਇਲਾਕੇ ਵਿੱਚ ਸੰਘ ਕਾਫੀ ਸਰਗਰਮ ਹੈ ਅਤੇ ਰਾਜਪੂਤ ਨੌਜਵਾਨ ਵੱਡੀ ਗਿਣਤੀ ਵਿੱਚ ਇਸ ਦੀਆਂ ਸ਼ਾਖਾਂ ਵਿੱਚ ਸ਼ਾਮਲ ਹੁੰਦੇ ਹਨਜਦੋਂ ਕਿ ਦਲਿਤ ਨੌਜਵਾਨ ਇਸ ਤੋਂ ਦੂਰੀ ਬਣਾ ਕੇ ਰੱਖਦੇ ਹਨ ਸ੍ਰੀ ਰਾਮ ਸੈਨਾਬਜਰੰਗ ਦਲਵਿਸ਼ਵ ਹਿੰਦੂ ਪ੍ਰੀਸ਼ਦ ਵੀ ਇੱਥੇ ਕਾਫੀ ਸਰਗਰਮ ਹਨ 
ਠਾਕਰਾਂ ਅਤੇ ਦਲਿਤਾਂ ਵਿੱਚ ਟਕਰਾਅ ਦਲਿਤਾਂ ਵੱਲੋਂ ਪਿੰਡ ਦੇ ਰਵੀਦਾਸ ਮੰਦਰ ਵਿੱਚ ਡਾਅੰਬੇਦਕਰ ਦੀ ਮੂਰਤੀ ਲਾਉਣ ਨੂੰ ਲੈ ਕੇ ਹੋਇਆ ਦਲਿਤ ਨੇ ਮੰਦਿਰ ਦੇ ਅਹਾਤੇ ਵਿੱਚ 6 ਫੁੱਟ ਉੱਚਾ ਚਬੂਤਰਾ ਬਣਾ ਕੇ ਉਸ 'ਤੇ 5 ਫੁੱਟ ਦੀ ਮੂਰਤੀ 10 ਅਪ੍ਰੈਲ ਤੋਂ ਪਹਿਲਾਂ ਲਾਉਣ ਚਾਹੁੰਦੇ ਸਨ ਠਾਕਰਾਂ ਨੇ ਇਹ ਕਹਿ ਕੇ ਕਿ ਜਨਤਕ ਥਾਂ 'ਤੇ ਮੂਰਤੀ ਨਹੀਂ ਲਗਾਈ ਜਾ ਸਕਦੀਇਸ 'ਤੇ ਰੋਕ ਲਗਵਾ ਦਿੱਤਾ ਅਤੇ ਕਿਹਾ ਕਿ ਲਾਉਣੀ ਹੈ ਤਾਂ ਚਬੂਤਰੇ ਦੀ ਬਜਾਇਹੇਠਾਂ ਜ਼ਮੀਨ 'ਤੇ ਲਾਓ ਅਤੇ ਮੂਰਤੀ ਦਾ ਮੂੰਹ ਸੜਕ ਵੱਲ ਨਹੀਂ ਸਗੋਂ ਅੰਦਰ ਵੱਲ ਰੱਖੋ ਦਲਿਤ ਇਸ ਲਈ ਤਿਆਰ ਨਹੀਂ ਹੋਏ ਅਤੇ ਠਾਕਰਾਂ ਨੇ ਇਹ ਕਹਿ ਕੇ ਕਿ ਮੂਰਤੀ ਲਈ ਪ੍ਰਵਾਨਗੀ ਨਹੀਂ ਲਈ ਗਈਮੂਰਤੀ ਨਾ ਲੱਗਣ ਦਿੱਤੀ ਐਸ.ਡੀ.ਐਮਰਾਮਪੁਰ ਮਨਿਹਾਰਾਨ ਤੋਂ ਵੀ ਮੂਰਤੀ ਲਾਉਣ ਦੀ ਇਜਾਜ਼ਤ ਨਾ ਮਿਲੀ 
ਇਸੇ ਦੌਰਾਨ ਆਦਿਤਿਆਨਾਥ ਯੋਗੀ ਜੋ ਇੱਕ ਕੱਟੜ ਹਿੰਦੂ ਨੇਤਾ ਦੇ ਨਾਲ ਨਾਲ ਕੱਟੜ ਕਸ਼ੱਤਰੀ (ਖੱਤਰੀਨੇਤਾ ਵੀ ਹੈਦੀ ਸਰਪ੍ਰਸਤੀ ਹੇਠ ਪੂਰੇ ਰਾਜ ਵਿੱਚ ਰਾਜਪੂਤਾਂ ਨੇ ਮਹਾਰਾਣਾ ਪ੍ਰਤਾਪ ਜਯੰਤੀ 'ਤੇ ਥਾਂ ਥਾਂ ਪ੍ਰੋਗਰਾਮ ਕਰਕੇ ਸ਼ਕਤੀ ਪ੍ਰਦਰਸ਼ਨ ਕੀਤੇ 
ਸ਼ਿਮਲਾਨਾ (ਸ਼ਬੀਰਪੁਰਤੋਂ 5 ਕਿਲੋਮੀਟਰ ਦੂਰੀ 'ਤੇ ਮਹਾਰਾਣਾ ਪ੍ਰਤਾਪ ਦੀ ਜਯੰਤੀ ਮਨਾਉਣ ਲਈ 5 ਮਈ ਨੂੰ ਸਭਾ ਰੱਖੀ ਗਈਜਿਸ ਵਿੱਚ ਪ੍ਰਦੇਸ਼ ਸਰਕਾਰ ਦੇ ਮੰਤਰੀ ਸੁਰੇਸ਼ ਰਾਣਾ ਅਤੇ ਇਲਾਕਾ ਵਿਧਾਇਕ ਕੰਵਰ ਬਰਜੇਸ਼ ਰਾਣਾ ਤੋਂ ਇਲਾਵਾ ਹਰਿਆਣਾ ਤੋਂ ਭਾਜਪਾ ਵਿਧਾਇਕ ਸ਼ਾਮਲ ਹੋਣ  ਰਹੇ ਸਨ ਇਸ ਤੋਂ ਬਾਅਦ ਠਾਕਰਾਂ ਨੇ ਮਹਾਰਾਣਾ ਪ੍ਰਤਾਪ ਸ਼ੋਭਾ ਯਾਤਰਾ ਕੱਢਣੀ ਸੀ ਅਤੇ ਇਸਦੀ ਮਨਜੂਰੀ ਵੀ ਨਹੀਂ ਸੀ ਲਈ ਗਈ
ਸ਼ਬੀਰਪੁਰ ਦੇ ਦਲਿਤਾਂ ਨੇ ਐਸ.ਡੀ.ਐਮਤੋਂ ਮੰਗ ਕੀਤੀ ਸੀ ਕਿ ਬਿਨਾ ਪ੍ਰਵਾਨਗੀ ਸ਼ੋਭਾ ਯਾਤਰਾ ਸ਼ਬੀਰਪੁਰ ਵਿੱਚੋਂ ਨਾ ਕੱਢੀ ਜਾਵੇ 5 ਮਈ ਨੂੰ ਪੁਲਸ ਦਰੋਗੇ ਦੀ ਦਲਿਤਾਂ ਨਾਲ ਝੜੱਪ ਹੋ ਗਈ ਪਰ ਆਖਰ ਤਹਿ ਹੋਇਆ ਕਿ ਡੀ.ਜੇਤੋਂ ਬਗੈਰ ਯਾਤਰਾ ਕੱਢੀ ਜਾਵੇ ਡੀ.ਜੇਰੋਕੇ ਜਾਣ ਤੋਂ ਬਾਅਦ ਨਰਾਜ਼ ਠਾਕਰ ਤਲਵਾਰਾਂ ਲਾਠੀਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਨਾਲ 40 ਦੀ ਗਿਣਤੀ ਵਿੱਚ ਬਸਤੀ ਵਿੱਚੋਂ ਦੀ ਗੁਜਰੇ ਅੱਗੇ ਅੱਗੇ ਠਾਕਰ ਅਤੇ ਪਿੱਛੇ ਪਿੱਛੇ ਪੁਲਸ ਸੀ ਅੰਬੇਦਕਰ ਮੁਰਦਾਬਾਦ ਦੇ ਨਾਅਰੇ ਲਾਉਣ 'ਤੇ ਉਸਦੀ ਦੀ ਦਲਿਤਾਂ ਨਾਲ ਤੂੰ ਤੂੰਮੈਂ ਮੈਂ ਅਤੇ ਧੱਕਾ ਮੁੱਕੀ ਹੋ ਗਈ ਅੱਧੇ ਘੰਟੇ ਬਾਅਦ 11 ਵਜੇ ਮਹੇਸ਼ਪੁਰ ਵਾਲੇ ਪਾਸਿਉਂ ਸੌ-ਡੇਢ ਸੌ ਠਾਕਰਾਂ ਦੇ ਹਥਿਆਰਬੰਦ ਟੋਲੇ ਨੇ ਬਸਤੀ ਵਿੱਚ ਦਾਖਲ ਹੋ ਕੇ ਰਵੀਦਾਸ ਮੰਦਰ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ ਅਤੇ ਮੂਰਤੀ 'ਤੇ ਵੀ ਹੱਲਾ ਬੋਲ ਦਿੱਤਾ ਇਹ ਸਾਰਾ ਕੁੱਝ ਪੁਲਸ ਸਾਹਮਣੇ ਹੋਇਆ ਇਹ ਸਭ ਦੀ ਅਗਵਾਈ ਮਹੇਸ਼ਪੁਰ ਦਾ ਨਿਵਾਸੀ ਖੇਤਰੀ ਜ਼ਿਲ ਪੰਚਾਇਤ ਮੈਂਬਰ ਨਕਲੀ ਰਾਣਾ ਕਰ ਰਿਹਾ ਸੀ ਇਸ ਨਕਲੀ ਰਾਣਾ ਨੂੰ ਮਾਇਆਵਤੀ ਦੇ ਕਹਿਣ 'ਤੇ ਦਲਿਤਾਂ ਨੇ ਭਾਰੀ ਵੋਟਾਂ ਪਾ ਕੇ ਜਿਤਾਇਆ ਸੀ  ਦਲਿਤਾਂ ਦੇ ਵਿਰੋਧ ਕਰਕੇ ਇੱਕ ਵਾਰ ਪਿਛਾਂਹ ਹਟ ਕੇ 40 ਮਿੰਟਾਂ ਬਾਅਦ ਕਰੀਬ 12 ਵਜੇ 4000 ਠਾਕਰਾਂ ਦੀ ਭੀੜ ਨੇ ਬਸਤੀ 'ਤੇ ਹਮਲਾ ਬੋਲ ਦਿੱਤਾ ਇਹ ਤੀਸਰਾ ਹਮਲਾ ਸੀ ਇਸ ਤੋਂ ਪਹਿਲੇ ਹਮਲੇ ਵਿੱਚ ਇੱਕ ਰਾਜਪੂਤ ਨੌਜਵਾਨ ਸੁਮੀਤ ਰਾਣਾ ਦੀ ਭੱਜ ਦੌੜ ਵਿੱਚ ਮੰਦਰ ਵਿੱਚ ਛਾਤੀ ਭਾਰ ਡਿਗਣ ਕਰਕੇ ਮੌਤ ਹੋ ਗਈ ਸੀ ਪੋਸਟ ਮਾਰਟਮ ਰਿਪੋਰਟ ਅਨੁਸਾਰ ਉ੍ਵਸਦੀ ਮੌਤ ਦਮ ਘੁੱਟਣ ਕਰਕੇ ਹੋਈ ਸੀ ਇਸ ਮੌਤ ਦੀ ਖਬਰ ਫੈਲਾਣ 'ਤੇ ਠਾਕਰਾਂ ਨੇ ਭਾਰੀ ਭੀੜ ਇਕੱਠੀ ਕੀਤੀ ਸੀ ਕਰੀਬ 5000 ਠਾਕਰਾਂ ਨੇ ਸ਼ਬੀਰਪੁਰ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਸ਼ਿਮਲਾਨਾ ਵਿੱਚ ਮਹਾਰਾਣਾ ਪ੍ਰਤਾਪ ਦੀ ਯਾਦ ਵਿੱਚ ਇਕੱਤਰ ਹੋਏ ਅਤੇ ਹੋ ਰਹੇ ਲੋਕਾਂ ਨੂੰ ਮਿਲਾ ਕੇ ਭੀੜ ਇਕੱਤਰ ਕੀਤੀ ਗਈ ਤਾਂ ਪ੍ਰਤੱਖ ਹੈ ਕਿ ਭਾਜਪਾ ਮੰਤਰੀ ਸੁਰੇਸ਼ ਰਾਣਾ ਅਤੇ ਖੇਤਰੀ ਵਿਧਾਇਕ ਕੁੰਵਰ ਬਰਜੇਸ਼ ਰਾਣਾ ਦੀ ਸਹਿਮਤੀ ਨਾਲ ਹੀ ਸਭ ਕੁੱਝ ਹੋਇਆ ਸੀ 
ਠਾਕਰਾਂ ਦੀ ਭੀੜ ਨੇ 56 ਦਲਿਤ ਘਰਾਂ ਨੂੰ ਅੱਗ ਲਗਾ ਦਿੱਤੀ 11 ਮੋਟਰ ਸਾਈਕਲਦੋ ਛੋਟੇ ਹਾਥੀ ਸਾੜ ਸੁੱਟੇ ਪੱਖੇਟੀ.ਵੀਘਰੇਲੂ ਸਮਾਨ ਕੱਪੜੇ-ਲੱਤੇ ਬਰਤਨ ਸਭ ਤੋੜ ਸੁੱਟੇ ਜੋ ਦਲਿਤ ਮਿਲਿਆ ਉਸ 'ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਔਰਤਾਂ ਨਾਲ ਬਦਸਲੂਕੀ ਕੀਤੀ 60 ਦੇ ਕਰੀਬ ਲੋਕ ਜਖਮੀ ਹੋਏ ਵਾਰ ਵਾਰ ਫੋਨ ਕਰਨ 'ਤੇ ਵੀ ਅੱਗ ਬੁਝਾਊ ਗੱਡੀਆਂ ਅਤੇ ਪੁਲਸ ਨੂੰ ਸਮੇਤ ਜ਼ਿਲ ਮੈਜਿਸਟਰੇਟ ਅਤੇ ਐਸ.ਐਸ.ਪੀਦੇ ਠਾਕਰਾਂ ਨੇ ਰਾਹ ਰੋਕ ਕੇ 3 ਵਜੇ ਤੱਕ ਨਹੀਂ ਪਹੁੰਚਣ ਦਿੱਤਾਜਦੋਂ ਤੱਕ ਕਿ ਸਾਰੇ ਕੁੱਝ ਨੂੰ ਅੰਜਾਮ ਨਹੀਂ ਦੇ ਦਿੱਤਾ ਗਿਆ ਪੂਰੀ ਤਰਾਂ ਪੁਲਸੀ ਛੱਤਰਛਾਇਆ ਹੇਠ ਇਹ ਹਮਲਾ ਕੀਤਾ ਗਿਆ ਹਮਲਾਵਰਾਂ ਨੇ ਸਿਰਾਂ 'ਤੇ ਯੋਗੀ ਵਾਲਾ ਬਸਤਰ ਵੀ ਬੰਨਿ ਹੋਇਆ ਸੀ ਅਤੇ ਨਾਅਰੇ ਲਗਾ ਰਹੇ ਸਨ, ''ਬੋਲ ਰਾਣਾ ਪ੍ਰਤਾਪ ਕੀ ਜੈ'', ''ਅੰਬੇਦਕਰ ਮੁਰਦਾਬਾਦ'', ''ਜੈ ਸ਼੍ਰੀ ਰਾਮ'', ''ਹਰ ਹਰ ਮਹਾਂਦੇਵ'', ''ਸ਼ਬੀਰਪੁਰ ਵਿੱਚ ਰਹਿਣਾ ਹੈ ਤਾਂ ਯੋਗੀ ਯੋਗੀ ਕਹਿਣਾ ਹੈ'' ਸਭ ਤੋਂ ਗੰਭੀਰ ਜਖਮੀ ਦਲਿਤ ਸੰਤ ਕੁਮਾਰ ਦੇਹਰਾਦੂਨ ਵਿੱਚ ਦਾਖਲ ਹੈ ਬਾਕੀ ਵੱਖ ਵੱਖ ਹਸਪਤਾਲਾਂ ਵਿੱਚ ਹਨ ਇੱਕ ਔਰਤ ਰੀਨਾ ਦੀਆਂ ਛਾਤੀਆਂ ਕੱਟਣ ਦੀ ਕੋਸ਼ਿਸ਼ ਕੀਤੀ ਗਈ ਉਸਦੇ ਪਤੀ ਅਗਨੀ ਭਾਸਕਰ ਬਦਤਰ ਹਾਲਤ ਵਿੱਚ ਹਨ ਔਰਤਾਂ ਅਨੁਸਾਰ ਪੁਲਸ ਕੋਲ ਖੜ ਕਹਿ ਰਹੀ ਸੀ ਕਿ ਜੋ ਕਰਨਾ ਹੈ ਜਲਦੀ ਕਰ ਲਓ 11 ਵਜੇ ਤੋਂ 2 ਵਜੇ ਤੱਕ ਇਹ ਕਹਿਰ ਵਾਪਰਦਾ ਰਿਹਾ ਮੋਟਰ ਸਾਈਕਲ ਸਾੜਦਿਆਂ ਉਹ ਕਹਿ ਰਹੇ ਸਨ, ''ਇਨਕੇ ਮੋਟਰ ਸਾਈਕਲ ਰੋਡ ਪੇ ਨਹੀਂ ਹਮਾਰ ਕਲੇਜਾ ਪਰ ਚਲਤੇ ਹੈਂ'' ਇਹ ਉਹਨਾਂ ਅੰਦਰ ਦੱਬੀ ਭਿਆਨਕ ਜਾਤੀ ਨਫਰਤ ਦਾ ਹੀ ਇਜ਼ਹਾਰ ਸੀ 
ਘਟਨਾ ਤੋਂ ਬਾਅਦ ਪੁਲਸ ਨੇ ਅੱਠ ਦਲਿਤਾਂ ਅਤੇ ਨੌਂ ਰਾਜਪੂਤਾਂ ਨੂੰ ਗ੍ਰਿਫਤਾਰ ਕਰ ਲਿਆ ਦਲਿਤਾਂ 'ਤੇ ਧਾਰਾ 302 ਮੜ• ਦਿੱਤੀ ਗਈ ਜਦੋਂ ਕਿ ਠਾਕਰਾਂ 'ਤੇ 307 ਵੀ ਨਹੀਂ ਲੱਗੀ ਤੋੜ ਫੋੜ ਤੇ ਐਸ.ਸੀ., ਐਸ.ਟੀਐਕਟ ਤਹਿਤ ਕੇਸ ਦਰਜ਼ ਹੋਇਆ ਮ੍ਰਿਤਕ ਨੌਜਵਾਨ ਦੀ ਪੋਸਟ ਮਾਰਟਮ ਰਿਪੋਰਟ ਅਨੁਸਾਰ ਉਸਦੇ ਦੇ ਸਰੀਰ 'ਤੇ ਕੋਈ ਸੱਟਫੇਟ ਦਾ ਨਿਸ਼ਾਨ ਨਹੀਂ ਸੀ ਪਰ ਮੁਕੱਦਮਾ 302 ਦਾ ਦਲਿਤਾਂ ਦੇ ਵਿਰੁੱਧ ਦਰਜ ਕੀਤਾ ਗਿਆ ਉਸਦੇ ਪਰਿਵਾਰ ਨੂੰ 15 ਲੱਖ ਦੇ ਮੁਆਵਜੇ ਦਾ ਐਲਾਨ ਕੀਤਾ ਗਿਆ ਅਤੇ ਦਲਿਤਾਂ ਨੂੰ ਉਹਨਾਂ ਦੀਆਂ ਸੱਟਾਂ ਦੇ ਹਿਸਾਬ ਨਾਲ 5 ਹਜ਼ਾਰ ਤੋਂ 20 ਹਜ਼ਾਰ ਤੱਕ ਮੁਆਵਜੇ ਦੀ ਗੱਲ ਕਹੀ ਗਈ ਦਲਿਤ ਜਖਮੀਆਂ ਵਿੱਚੋਂ ਇੱਕ ਅਮਰ ਸਿੰਘ (60 ਸਾਲਦੀ ਘਟਨਾ ਤੋਂ ਹਫਤੇ ਬਾਅਦ ਮੌਤ ਹੋ ਗਈ ਜੋ ਘਟਨਾ ਕਾਰਨ ਗਹਿਰੇ ਸਦਮੇ ਵਿੱਚ ਸੀ ਮੀਰੂਤ ਕਾਲਜ ਦੇ ਪ੍ਰੋਫੈਸਰ ਸਤੀਸ਼ ਪ੍ਰਕਾਸ਼ ਦਾ ਕਹਿਣਾ ਹੈ ਕਿ ''ਯੋਗੀ ਸਰਕਾਰ ਦੇ ਬਣਨ ਤੋਂ ਬਾਅਦ ਦਲਿਤਾਂ ਖਿਲਾਫ 125 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨਜਿਹਨਾਂ ਵਿੱਚੋਂ ਜ਼ਿਆਦਾ ਅੰਬੇਦਕਰ ਦੇ ਬੁੱਤ ਤੋੜਨ ਨਾਲ ਸਬੰਧਤ ਹਨ ਮਹਾਰਾਣਾ ਪ੍ਰਤਾਪ ਦਾ ਦਿਨ ਪਹਿਲਾਂ ਵੀ ਮਨਾਇਆ ਜਾਂਦਾ ਰਿਹਾ ਹੈਪਰ ਇਸ ਵਾਰ ਠਾਕਰਾਂ ਦੇ ਜਾਗੀਰੂ ਪ੍ਰਦਰਸ਼ਨ ਅਤੇ ਹਿੰਦੂ ਹੰਕਾਰ ਦੀ ਮੁੜ ਬਹਾਲੀ ਦੇ ਦੌਰ ਦੇ ਚੱਲਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘਮੁੱਖ ਮੰਤਰੀ ਅਦਿਤਿਆ ਨਾਥ ਯੋਗੀ ਅਤੇ ਵੀ.ਕੇਸਿੰਘ ਆਦਿ ਦੇ ਵਿਖਿਆਨਾਂ ਦਾ ਜ਼ੋਰ ਰਿਹਾ ਇੱਥੇ ਫੂਲਨ ਦੇਵੀ ਨੂੰ ਕਤਲ ਕਰਨ ਵਾਲੇ ਰਾਣਾ ਸ਼ੇਰ ਸਿੰਘ ਨੂੰ ਵੀ ਸਨਮਾਨਤ ਕੀਤਾ ਜਾਣਾ ਸੀ ਕਿਉਂਕਿ ਦਲਿਤ ਟਾਕਰੇ ਤੇ ਸਵੈਮਾਣ ਦੇ ਚਿੰਨ ਵਜੋਂ ਉੱਭਰੀ ਫੂਲਨ ਦੇਵੀ ਨੂੰ ਮਾਰਨ ਵਾਲੇ ਸਮਸ਼ੇਰ ਸਿੰਘ ਰਾਣਾ ਨੂੰ ਠਾਕੁਰਾਂ ਦੇ ਸਵੈਮਾਣ ਦੇ ਚਿੰਨ ਵਜੋਂ ਉਭਾਰਨਾ ਅਤੇ ਜੈ ਜੈਕਾਰ ਕਰਨੀ ਉਸੇ ਜਾਗੀਰੂ ਬਿਰਤੀ ਦਾ ਹਿੱਸਾ ਹੈ ਸਮਸ਼ੇਰ ਸਿੰਘ ਰਾਣਾ ਇਲਾਕੇ ਵਿੱਚ ਆਪਣੇ ਪੂਰਵਜਾਂ ਦੇ ਗੌਰਵ ਨੂੰ ਬਹਾਲ ਕਰਨ ਦਾ ਪ੍ਰਚਾਰ ਕਰ ਰਿਹਾ ਹੈ 
ਭੀਮ ਆਰਮੀ ਵੱਲੋਂ ਜੁਆਬੀ ਪ੍ਰਤੀਕਰਮ
ਸ਼ਬੀਰਪੁਰ ਵਿੱਚ ਜਬਰਪੁਲਸ ਦੇ ਦੋਗਲੇ ਰਵੱਈਏ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਦਲਿਤਾਂ ਲਈ ਮੁਆਵਜੇ ਵਾਸਤੇ ਦਲਿਤਾਂ ਨੇ ਸਹਾਰਨਪੁਰ ਦੇ ਰਵੀਦਾਸ ਹੋਸਟਲ ਵਿੱਚ ਸਭਾ ਬੁਲਾਈ 6 ਮਈ ਨੂੰ ਹੋਈ ਸਭਾ ਵਿੱਚ 1000 ਦਲਿਤ ਸ਼ਾਮਲ ਹੋਏ 9 ਮਈ ਨੂੰ ਮਹਾਂ ਪੰਚਾਇਤ ਬੁਲਾਈ ਗਈ ਸੀ ਪੁਲਸ ਵੱਲੋਂ ਭਾਰੀ ਫੋਰਸ ਲਾ ਕੇ ਇਕੱਤਰ ਹੋਣ ਤੋਂ ਰੋਕ ਦਿੱਤਾ ਗਿਆ ਫਿਰ ਗਾਂਧੀ ਪਾਰਕ ਵਿੱਚ ਰੈਲੀ ਦਾ ਫੈਸਲਾ ਹੋਇਆ ਗਾਂਧੀ ਪਾਰਕ ਵੱਲ ਵਧ ਰਹੇ ਡੇਢ-ਦੋ ਸੌ ਨੌਜਵਾਨਾਂ 'ਤੇ ਪੁਲਸ ਨੇ ਲਾਠੀਚਾਰਜ ਕਰ ਦਿੱਤਾ ਅਤੇ ਬਾਹਰੋਂ  ਰਹੇ ਦਲਿਤਾਂ ਨੂੰ ਵੀ ਥਾਂ ਥਾਂ ਰੋਕ ਦਿੱਤਾ ਗਿਆ ਨੌਜਵਾਨਾਂ ਨੇ ਥਾਂ ਥਾਂ ਚੱਕਾ ਜਾਮ ਕਰ ਦਿੱਤਾ ਪੁਲਸ ਨੇ ਫਿਰ ਲਾਠੀਚਾਰਜ ਕਰ ਦਿੱਤਾਜਿਸ ਨਾਲ ਭਗਦੜ ਮੱਚ ਗਈ ਅਤੇ ਦਲਿਤਾਂ ਨੇ ਤੋੜਭੰਨ ਕੀਤੀ ਅਤੇ ਚਾਰੇ ਪਾਸੇ ਚੱਕਾ ਜਾਮ ਕਰ ਦਿੱਤਾ ਇੱਕ ਪੁਲਸ ਪੋਸਟ ਤੇ ਸਹਾਰਨਪੁਰ ਡੀਪੂ ਦੀ ਬੱਸ ਅੱਗ ਦੀ ਭੇਟ ਕਰ ਦਿੱਤੀ ਗਈ ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਭਗਵਾ ਪਟਕਾਧਾਰੀਆਂ ਜੋ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਸਨ ਨੇ ਪੁਲਸ 'ਤੇ ਪਥਰਾਓ ਕੀਤਾ ਅਤੇ ਹਾਲਤ ਵਿਗੜ ਗਏ ਦਲਿਤ ਆਗੂਆਂ ਦਾ ਕਹਿਣਾ ਹੈ ਕਿ ਪੁਲਸ ਦੇ ਕਹਿਣ 'ਤੇ ਹੀ ਉਹਨਾਂ ਰਵੀਦਾਸ ਹੋਸਟਲ ਦੀ ਥਾਂ ਗਾਂਧੀ ਪਾਰਕ ਵਿੱਚ ਸਭਾ ਕਰਨ ਦਾ ਫੈਸਲਾ ਲਿਆ ਪਰ ਸਾਨੂੰ ਉੱਥੇ ਵੀ ਰੋਸ ਪ੍ਰਗਟ ਨਹੀਂ ਕਰਨ ਦਿੱਤਾ ਗਿਆ ਇਸ ਘਟਨਾ ਤੋਂ ਤੁਰੰਤ ਬਾਅਦ ਉਹ ਪੁਲਸ ਜੋ ਸ਼ਬੀਰਪੁਰ ਜਬਰ ਦੇ ਦੋਸ਼ੀਆਂ ਨੂੰ ਫੜਨ ਤੋਂ ਘੇਸਲ ਮਾਰੀ ਬੈਠੀ ਸੀ ਨੇ ਧੜਾਧੜ ਭੀਮ ਆਰਮੀ ਦੇ ਵਰਕਰਾਂ 'ਤੇ ਥਾਂ ਥਾਂ ਪਿੰਡ-ਪਿੰਡ ਛਾਪੇਮਾਰੀ ਕਰਕੇ ਗ੍ਰਿਫਤਾਰੀਆਂ ਦਾ ਚੱਕਰ ਚਲਾ ਦਿੱਤਾ ਠਾਕਰਾਂ ਦੇ ਕਹਿਣ 'ਤੇ ਕਿ ਭੀਮ ਆਰਮੀ 'ਤੇ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਪਾਬੰਦੀ ਲਾਈ ਜਾਵੇਪੁਲਸ ਨੇ ਪ੍ਰਚਾਰ ਵਿੱਢ ਦਿੱਤਾ ਕਿ ਇਹ ਮਾਓਵਾਦੀਆਂ ਨਾਲ ਸਬੰਧਤ ਭੀਮ ਆਰਮੀ ਸਹਾਰਨਪੁਰ ਨੂੰ ਰਾਖ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਇਸਦੇ ਖਾਤਿਆਂ ਵਿੱਚ ਆਈ.ਐਸਵੱਲੋਂ ਰੁਪਇਆ ਪੈਸਾ ਭੇਜਿਆ ਜਾਂਦਾ ਹੈ ਪੁਲਸ ਇੱਕਤਰਫਾ ਦਲਿਤਾਂ ਦੇ ਖਿਲਾਫ ਹੀ ਕਾਰਵਾਈ ਵਿੱਚ ਲੱਗੀ ਰਹੀ 
ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪੀ.ਬੀਸਾਵੰਤ ਬੰਬਈ ਹਾਈਕੋਰਟ ਦੇ ਸਾਬਕਾ ਜੱਜ ਤੋਸਬੇਟ ਸੁਰੇਸ਼ ਅਤੇ ਕੋਲਸੇ ਪਾਟਿਲਾਰਾਮ ਪੁੰਨਿਆਨੀਤੀਸਤਾ ਸੀਤਲਵਾੜਜਾਵੇਦ ਆਨੰਦ ਅਕਾਦਮੀਸ਼ਨ ਮੁਨੀਜਾ ਖਾਨ ਅਤੇ ਖਾਲਿਦਾ ਅਨੀਸ਼ ਅਨਸਾਰੀ ਆਦਿ ਦੀ ਸ਼ਮੂਲੀਅਤ ਵਾਲੇ ਸਾਬਕਾ ਜੱਜਾਂਬੁੱਧੀਜੀਵੀਆਂਲੇਖਕਾਂ ਅਤੇ ਸਮਾਜਿਕ ਕਾਰਕੁੰਨਾਂ ਦੇ ਇੱਕ ਗਰੁੱਪ ਵੱਲੋਂ ਇਸ ਧੱਕੜ ਵਿਹਾਰ ਦੀ ਨਿੰਦਾ ਕਰਦਿਆਂਬਦਲਾਲਊ ਕਾਰਵਾਈਆਂ ਬੰਦ ਕਰਨ ਦੀ ਅਪੀਲ ਕੀਤੀ ਹੈ 
ਜੰਤਰ-ਮੰਤਰ ਦਿੱਲੀ ਵਿੱਚ ਵਿਸ਼ਾਲ ਪ੍ਰਦਰਸ਼ਨ
ਭੀਮ ਆਰਮੀ ਦਾ ਸਬੰਧ ਨਕਸਲੀਆਂ ਨਾਲ ਜੋੜਨ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਗੁਪਤਵਾਸ ਹੋਏ ਇਸਦੇ ਆਗੂ ਚੰਦਰ ਸ਼ੇਖਰ ਆਜ਼ਾਦ ਰਾਵਣ ਨੇ 21 ਮਈ ਨੂੰ ਸਮੂਹ ਦਲਿਤਾਂ ਨੂੰ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਇਸ ਇਕੱਠ ਨੂੰ ਰੋਕਣ ਲਈ ਸਰਕਾਰ ਵੱਲੋਂ ਅਪਣਾਏ ਜਾਬਰ ਹਰਬਿਆਂ ਦੇ ਬਾਵਜੂਦ ਇੱਕ ਅੰਦਾਜ਼ੇ ਮੁਤਾਬਕ ਵੱਖ ਵੱਖ ਸੂਬਿਆਂ ਤੋਂ ਹਜ਼ਾਰਾਂ ਦੀ ਗਿਣਤੀ ' (25 ਤੋਂ 30 ਹਜ਼ਾਰਲੋਕ ਪੁੱਜੇ ਉਹਨਾਂ ਤਖਤੀਆਂ 'ਤੇ ਲਿਖਿਆ ਹੋਇਆ ਸੀ, ''ਮਨੂੰਵਾਦ ਖਤਮ ਕਰੋ ਬ੍ਰਾਹਮਣਵਾਦ ਦਾ ਨਾਸ਼ ਹੋਵੇਹਿੰਦੂ ਧਰਮ ਹਾਏ ਹਾਏਭਗਵਾਂ ਅੱਤਵਾਦ ਖਤਮ ਕਰੋ ਲੋਕ ਹਿੰਦੂ ਧਰਮ ਦੇ ਪ੍ਰਤੀਕ ਹੱਥਾਂ 'ਤੇ ਬੰਨ ਧਾਗੇ (ਮੌਲੀਆਂਗਲ ਵਿੱਚ ਪਾਉਣ ਵਾਲੀਆਂ ਮਾਲਾਵਾਂਤਵੀਤ ਅਤੇ ਕੜੇ ਲਾਹ ਲਾਹ ਕੇ ਪੈਰਾਂ ਹੇਠ ਮਸਲ ਰਹੇ ਸਨ ਚੰਦਰ ਸ਼ੇਖਰ ਆਜ਼ਾਦ ਰਾਵਣ ਦਾ ਕਹਿਣਾ ਸੀ ਕਿ ਜਿੰਨੀ ਦੇਰ ਭਗਵਾਂ ਅੱਤਵਾਦ ਦੇਸ਼ ਵਿੱਚੋਂ ਖਤਮ ਨਹੀਂ ਹੋ ਜਾਂਦਾਬ੍ਰਾਹਮਣਵਾਦ ਦਾ ਨਾਸ਼ ਨਹੀਂ ਹੋ ਜਾਂਦਾਉਹ ਚੈਨ ਨਾਲ ਨਹੀਂ ਬੈਠਣਗੇ ਇਕੱਠ ਵਿੱਚ ਗੂੰਜਦੇ ਰੋਹਲੇ ਨਾਹਰੇ ਮੋਦੀ ਅਤੇ ਯੋਗੀ ਖਿਲਾਫ ਗੁੱਸੇ ਦਾ ਮੂੰਹ ਜ਼ੋਰ ਫੁਟਾਰਾ ਬਣ ਰਹੇ ਸਨ ਚੰਦਰ ਸ਼ੇਖਰ ਨੇ ਦਲਿਤਪਛੜੇ ਅਤੇ ਘੱਟ ਗਿਣਤੀਆਂ ਦੀ ਏਕਤਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਬ੍ਰਾਹਮਣਵਾਦ ਦਾ ਸਬੰਧ ਕਿਸੇ ਜਾਤ ਵਿਸ਼ੇਸ਼ ਨਾਲ ਨਹੀਂ ਸਗੋਂ ਇਹ ਇੱਕ ਸਮਾਜਿਕ ਪ੍ਰਬੰਧ ਹੈ ਉੱਚ ਜਾਤੀ ਦਾ ਵਿਅਕਤੀ ਵੀ ਜੇ ਮਾਨਵਤਾਵਾਦੀ ਹੈ ਤਾਂ ਸਾਡਾ ਮਿੱਤਰ ਹੈ ਪਰ ਜੇ ਕੋਈ ਦਲਿਤ ਹੈ ਤੇ ਬੇਇਨਸਾਫੀ ਨਾਲ ਖੜ ਹੈ ਤਾਂ ਸਾਡਾ ਦੁਸ਼ਮਣ ਹੈ ਆਦਿਵਾਸੀਆਂਔਰਤਾਂ ਪ੍ਰਤੀ ਉਹਨਾਂ ਦਾ ਰੁਖ ਮਹੱਤਵਪੂਰਨ ਸੀ ਵਿਦਿਆਰਥੀ ਜਥੇਬੰਦੀ ਆਇਸਾ ਅਤੇ ਖੱਬੇ ਪੱਖੀ ਪਾਰਟੀ ਨਿਊ ਡੈਮੋਕਰੇਸੀ ਵੀ ਆਪਣੇ ਨਾਅਰੇ ਅਤੇ ਝੰਡਿਆਂ ਨਾਲ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ ਕਾਫੀ ਗਿਣਤੀ ਵਿੱਚ ਖੱਬੇ ਪੱਖੀ ਨਿੱਜੀ ਤੌਰ 'ਤੇ ਸ਼ਰੀਕ ਹੋਏ 
ਕੀ ਹੈ ਭੀਮ ਆਰਮੀ
ਸਹਾਰਨਪੁਰ ਵਿੱਚ ਹੋਏ ਦਲਿਤ ਜਬਰ ਦੇ ਮੋੜਵੇਂ ਪ੍ਰਤੀਕਰਮ ਵਿੱਚੋਂ ਨਵੇਂ ਦਲਿਤ ਚਿਹਰੇ ਵਜੋਂ ਉੱਭਰੀ ਇਹ ਜਥੇਬੰਦੀ ਕੋਈ ਅੱਤਵਾਦੀ ਜਥੇਬੰਦੀ ਨਹੀਂ ਸਗੋਂ ਸਹਾਰਨਪੁਰ ਮੁਜ਼ੱਫਰ ਨਗਰ ਅਤੇ ਇਸਦੇ ਇਰਦ ਗਿਰਦ ਜ਼ਿਲਿਆਂ ਦੇ ਦਲਿਤ ਨੌਜਵਾਨਾਂ ਦੀ ਜਥੇਬੰਦੀ ਹੈ ਸਹਾਰਨਪੁਰ ਨੇੜਲੇ ਛੁੱਟਮੱਲਪੁਰ ਪਿੰਡ ਦੇ ਵਾਸੀ ਸਤੀਸ਼ ਕੁਮਾਰਵਿਨੇ ਰਤਨਵਿਜੇ ਕੁਮਾਰਸੁਬੋਧ ਕੁਮਾਰ ਅਤੇ ਚੰਦਰ ਸ਼ੇਖਰ ਆਜ਼ਾਦ (ਰਾਵਣਨੇ 21 ਜੁਲਾਈ 2015 ਨੂੰ ਇਸਦੀ ਨੀਂਹ ਰੱਖੀ ਸੀ ਪੜ ਲਿਖੇ ਨੌਜਵਾਨਾਂ ਨੇ ਸੰਗਠਨ ਬਣਾਉਣ ਬਾਰੇ ਦੱਸਿਆ ਕਿ ਛੁੱਟਮਲੱਪੁਰ ਦੇ ਕਾਲਜ ਵਿੱਚ ਰਾਜਪੂਤਾਂ ਦਾ ਦਬਦਬਾ ਸੀ ਅਤੇ ਦਲਿਤ ਵਿਦਿਆਰਥੀਆਂ ਨੂੰ ਉੱਚ ਜਾਤੀ ਵਿਦਿਆਰਥੀਆਂ ਦੇ ਬੈਂਚ ਸਾਫ ਕਰਨੇ ਪੈਂਦੇ ਸਨ ਕਸ਼ਪ ਜਾਤੀ ਦੇ ਇੱਕ ਵਿਦਿਆਰਥੀ ਵੱਲੋਂ ਸਕੂਲ ਦੇ ਨਲਕੇ ਤੋਂ ਪਾਣੀ ਪੀਣ ਕਰਕੇ ਅਧਿਆਪਕ ਨੇ ਉਸਦੇ ਲੱਤ ਮਾਰ ਦਿੱਤੀ ਤੇ ਅਸੀਂ ਵਿਰੋਧ ਸੰਘਰਸ਼ ਸ਼ੁਰੂ ਕਰ ਦਿੱਤਾ ਤੇ ਸਾਨੂੰ ਕਾਮਯਾਬੀ ਮਿਲਣ ਲੱਗੀ ਸ਼ੁਰੂਆਤ ਵਿੱਚ ਸਾਡਾ ਉਦੇਸ਼ ਅੰਬੇਦਕਰ ਦੇ ਸਿਧਾਂਤ ਮੁਤਾਬਕ ''ਪੇ ਬੈਕ ਟੂ ਸੁਸਾਇਟੀ'' ਸੀ ਦਲਿਤ ਲੜਕੀਆਂ ਨਾਲ ਹੋਣ ਵਾਲੀਆਂ ਛੇੜ-ਛਾੜ ਤੇ ਜਬਰ ਦੀਆਂ ਘਟਨਾਵਾਂ ਖਿਲਾਫ ਵਿਰੋਧ ਕਰਨ ਲੱਗੇ ਅਤੇ ਕਈ ਜਗਾਹ ਕਾਮਯਾਬ ਹੋਏ ਅਤੇ ਕਈ ਥਾਈਂ ਨਾਕਾਮਯਾਬ ਦਲਿਤਾਂ ਦੇ ਵਿਆਹ ਵਿੱਚ ਦਲਿਤ ਲਾੜੇ ਨੂੰ ਘੋੜੀ ਚੜ ਤੋਂ ਮਨਾਹੀ ਹੋਣ ਕਰਕੇ ਪੈਦਲ ਤੁਰਨ ਲਈ ਮਜਬੂਰ ਕੀਤਾ 

No comments:

Post a Comment