ਪੰਜਾਬੀ ਹਿਤੈਸ਼ੀਆਂ ਵੱਲੋਂ ਧਰਨਾ; ਯੂਟੀ ਪ੍ਰਸ਼ਾਸਨ ਉੱਤੇ ਲਾਏ ਧੱਕੇ ਦੇ ਦੋਸ਼
ਚੰਡੀਗੜ•, 1 ਜੂਨ- ਚੰਡੀਗੜ• ਪੰਜਾਬੀ ਮੰਚ ਨੇ ਅੱਜ ਇਥੇ ਸੈਕਟਰ-17 'ਚ ਸਾਢੇ ਤਿੰਨ ਘੰਟੇ ਧਰਨਾ ਦੇ ਕੇ ਚੰਡੀਗੜ• ਪ੍ਰਸ਼ਾਸਨ ਨਾਲ ਸਿੱਧੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ। ਮੰਚ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ• ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਚੇਤਾਵਨੀ ਦਿੱਤੀ ਕਿ ਜੇ ਭਾਰਤੀ ਸੰਵਿਧਾਨ ਨੂੰ ਲਾਗੂ ਕਰਕੇ ਤੁਰੰਤ ਚੰਡੀਗੜ• ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਨਾ ਕੀਤੀ ਤਾਂ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਪੰਜਾਬ ਰਾਜ ਭਵਨ ਦਾ ਘਿਰਾਓ ਕਰਕੇ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਮਾਂ ਬੋਲੀ ਦੇ ਸੰਘਰਸ਼ 'ਚ ਅੱਜ ਹਰ ਵਰਗ ਪੇਂਡੂ ਸੰਘਰਸ਼ ਕਮੇਟੀ, ਚੰਡੀਗੜ• ਸਮੂਹ ਗੁਰਦੁਆਰਾ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ, ਪੈਰੀਫੇਰੀ ਮਿਲਕਮੈਨ ਯੂਨੀਅਨ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਸਣੇ ਬੁੱਧੀਜੀਵੀਆਂ, ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਕਮੇਟੀ, ਸੀਟੀਯੂ ਵਰਕਰਜ਼ ਯੂਨੀਅਨ ਆਦਿ ਵੀ ਕੁੱਦ ਪਏ ਹਨ।

No comments:
Post a Comment