Thursday, 6 July 2017

ਜੁਲਾਈ-ਅਗਸਤ ਮਹੀਨਿਆਂ ਦੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਸੂਚੀ


ਜੁਲਾਈ-ਅਗਸਤ ਮਹੀਨਿਆਂ ਦੇ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਸੂਚੀ
1.  
ਬਾਬਾ ਬੂਝਾ ਸਿੰਘ, ਉਮਰ 80 ਸਾਲ, ਪਿੰਡ ਚੱਕ ਮਾਈਦਾਸ, ਜ਼ਿਲ ਜਲੰਧਰ ਨੂੰ 27 ਜੁਲਾਈ 1970 ਨੂੰ ਪਿੰਡ ਨਗਰ (ਨੇੜੇ ਫਿਲੌਰ) ਤੋਂ ਗ੍ਰਿਫਤਾਰ ਕਰਕੇ 27-28 ਜੁਲਾਈ ਦੀ ਰਾਤ ਨੂੰ ਪਿੰਡ ਨਾਈਮਾਜਰਾ ਨੇੜੇ ਜਾਡਲਾ-ਨਵਾਂਸ਼ਹਿਰ ਦੇ ਪੁਲ ਉੱਤੇ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ 
2.
ਗੁਰਬੰਤਾ ਸਿੰਘ ਉਮਰ 23 ਸਾਲ, ਪਿੰਡ ਰਾਇਪੁਰ ਜ਼ਿਲ ਬਠਿੰਡਾ
3.
ਤੇਜਾ ਸਿੰਘ ਉਮਰ 30 ਸਾਲ ਪਿੰਡ ਬਬਨਪੁਰ ਹਿਸਾਰ (ਹਰਿਆਣਾ)
4.
ਸਵਰਨ ਸਿੰਘ ਉਮਰ 24 ਸਾਲ ਪਿੰਡ ਬੋਹਾ ਜ਼ਿਲ ਬਠਿੰਡਾ ਇਹਨਾਂ ਤਿੰਨਾਂ ਸਾਥੀਆਂ ਨੂੰ 14 ਜੁਲਾਈ 1971ਨੂੰ ਕੁਸਲਾ ਪਿੰਡ ਦੇ ਨੇੜਿਉਂ ਗ੍ਰਿਫਤਾਰ ਕਰਕੇ ਅੰਨ ਤਸ਼ੱਦਦ ਕਰਨ ਉਪਰੰਤ ਨਹਿਰ ਦੇ ਹੈੱਡ ਕੋਲ ਗੋਲੀਆਂ ਮਾਰੀਆਂ ਗਈਆਂ 
5.
ਪ੍ਰਿਥੀਪਾਲ ਸਿੰਘ ਰੰਧਾਵਾ, ਉਮਰ 27 ਸਾਲ ਦਸੂਹਾ ਜ਼ਿਲ ਹੁਸ਼ਿਆਰਪੁਰ ਨੂੰ 18 ਜੁਲਾਈ 1979 ਨੂੰ ਅਕਾਲੀ ਆਗੂ ਨਿਰਲੇਪ ਕੌਰ ਅਤੇ ਪ੍ਰਲਾਦ ਸਿੰਘ ਦੀ ਸ਼ਹਿ 'ਤੇ ਬੇਅੰਤ ਗੁੰਡਾ ਢਾਣੀ ਨੇ ਜਵਾਹਰ ਨਗਰ ਲੁਧਿਆਣਾ ' ਉਸਦੇ ਘਰੋਂ ਅਗਵਾ ਕਰਕੇ ਪਿੰਡ ਝਾਂਡੇ ਲਾਗੇ ਲਿਜਾ ਕੇ ਸ਼ਹੀਦ ਕੀਤਾ 
6.
ਅਵਤਾਰ ਸਿੰਘ ਢੁੱਡੀਕੇ ਜ਼ਿਲ ਮੋਗਾ ਨੂੰ 25 ਜੁਲਾਈ 1983 ਨੂੰ ਪਿੰਡ ਕੋਕਰੀ ਕਲਾਂ ਤੋਂ ਨੌਕਰੀ ਕਰਕੇ ਵਾਪਸ ਆਉਂਦੇ ਨੂੰ ਕਾਲਾ ਸੀਤਾ ਗੁੰਡਾ ਢਾਣੀ ਨੇ ਹਮਲਾ ਕਰਕੇ ਸ਼ਹੀਦ ਕਰ ਦਿੱਤਾ 
-----
1.
ਦਲੀਪ ਸਿੰਘ ਉਮਰ 45 ਸਾਲ ਪਿੰਡ ਕਿਲਾ ਹਕੀਮਾਂ, ਜ਼ਿਲ ਸੰਗਰੂਰ
2.
ਬਾਬੂ ਸਿੰਘ ਪਿੰਡ ਕਿਲਾ ਹਕੀਮਾਂ ਜ਼ਿਲ ਸੰਗਰੂਰ
3.
ਨਿਰੰਜਣ ਸਿੰਘ ਅਕਾਲੀ ਉਮਰ 70 ਸਾਲ ਕਾਲਸਾਂ ਜ਼ਿਲ ਸੰਗਰੂਰ ਤਿੰਨਾਂ ਨੂੰ 9 ਅਗਸਤ 1970 ਦੀ ਸਵੇਰ 6 ਵਜੇ ਪਿੰਡ ਖੁੱਡੀ ਕਲਾਂ ਤੋਂ ਗ੍ਰਿਫਤਾਰ ਕਰਕੇ ਦੁਪਹਿਰ 2 ਵਜੇ ਪੱਖੋ ਕੈਂਚੀਆਂ ਦੇ ਨੇੜੇ ਜੀਪਾਂ ਦੇ ਪਿੱਛੇ ਬੰਨਕੇ ਘੜੀਸਣ ਤੋਂ ਬਾਅਦ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ 
4.
ਅਰਜਨ ਸਿੰਘ ਉਮਰ 45 ਸਾਲ ਪਿੰਡ ਡੇਰਾ ਬਾਬਾ ਨਾਨਕ ਜ਼ਿਲ ਗੁਰਦਾਸਪੁਰ
5.
ਤਿਰਲੋਚਨ ਸਿੰਘ ਉਮਰ 21 ਸਾਲ ਪਿੰਡ ਬਾਬਕ, ਜ਼ਿਲ ਹੁਸ਼ਿਆਰਪੁਰ ਦੋਵਾਂ ਨੂੰ 16 ਅਗਸਤ 1970 ਵਿੱਚ ਅਰਥੇਵਾਲ ਲਾਗੇ ਨਹਿਰ ਤੋਂ ਫੜ ਕੇ, ਹਾਜੀਪੁਰ ਦੇ ਲਾਗੇ ਜੰਡਵਾਲ ਦੇ ਠਾਕਰਦੁਆਰੇ ਕੋਲ ਲਿਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ 
6.
ਵੀਰ ਸਿੰਘ ਪਿੰਡ ਚੀਮਾ ਜ਼ਿਲ ਸੰਗਰੂਰ ਨੂੰ ਅਗਸਤ 1970 ਵਿੱਚ ਲੁਧਿਆਣੇ ਕਿਰਾਏ 'ਤੇ ਲਏ ਕਮਰੇ ਵਿੱਚੋਂ ਗ੍ਰਿਫਤਾਰ ਕਰਕੇ ਤਸ਼ੱਦਦ ਕਰਕੇ ਸ਼ਹੀਦ ਕਰਨ ਉਪਰੰਤ ਲਾਸ਼ ਖੁਰਦ-ਬੁਰਦ ਕਰ ਦਿੱਤੀ 
7.
ਉਜਾਗਰ ਸਿੰਘ ਉਮਰ 45 ਸਾਲ ਪਿੰਡ ਝੁੱਗੀਆਂ ਜ਼ਿਲ ਹੁਸ਼ਿਆਰਪੁਰ ਅਗਸਤ 1970 ਵਿੱਚ ਪੁਲਸ ਤਸ਼ੱਦਦ ਕਾਰਨ ਹੁਸ਼ਿਆਰਪੁਰ ਜੇਲਵਿੱਚ ਸ਼ਹੀਦ ਹੋਇਆ 
8.
ਜਸਪਾਲ ਸਿੰਘ ਉਮਰ 18 ਸਾਲ ਬਲਦ ਕਲਾਂ ਜ਼ਿਲ ਸੰਗਰੂਰ ਨੂੰ 28 ਅਗਸਤ 1971 ਵਿੱਚ ਪਟਿਆਲੇ ਵਿਖੇ ਡੀ.ਐਸ.ਪੀ. ਸਿਕੰਦਰ ਸਿੰਘ ਦੇ ਮੁੰਡੇ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ 

No comments:

Post a Comment