Thursday, 6 July 2017

ਇਸਤਰੀ ਜਾਗ੍ਰਿਤੀ ਮੰਚ

ਇਸਤਰੀ ਜਾਗ੍ਰਿਤੀ ਮੰਚ ਵੱਲੋਂ ਐਸਐਸਪੀ ਦਫ਼ਤਰ ਅੱਗੇ ਧਰਨਾ
ਇਸਤਰੀ ਜਾਗ੍ਰਿਤੀ ਮੰਚ ਵੱਲੋਂ ਔਰਤਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦੌਰਾਨ ਪੁਲੀਸ ਦੀ ਭੂਮਿਕਾ ਨੂੰ ਲੈ ਕੇ ਐਸ.ਐਸ.ਪੀਦਿਹਾਤੀ ਦੇ ਦਫਤਰ ਜਲੰਧਰ ਅੱਗੇ 13 ਜੂਨ ਨੂੰ ਧਰਨਾ ਦਿੱਤਾ ਇਸ ਰੋਸ ਮੁਜ਼ਾਹਰੇ ਵਿਚ ਸ਼ਾਮਲ ਔਰਤਾਂ ਵਾਰ-ਵਾਰ ਨਾਅਰੇਬਾਜ਼ੀ ਕਰਕੇ ਮੰਗ ਕਰ ਰਹੀਆਂ ਸਨ ਕਿ ਮਾਲੜੀ ਵਾਸੀ ਮੋਨਿਕਾ ਸਮੇਤ ਹੋਰ ਔਰਤਾਂ ਨਾਲ ਹੋਈਆਂ ਵਧੀਕੀਆਂ ਦੇ ਮਾਮਲੇ ਵਿਚ ਪੁਲੀਸ ਬਿਨਾਂ ਦੇਰੀ ਇਨਸਾਫ ਕਰੇ ਦੇਸ਼ ਭਗਤ ਯਾਦਗਾਰ ਹਾਲ ਵਿਚ ਇਕੱਠੀਆਂ ਹੋਈਆਂ ਔਰਤਾਂ ਨੂੰ ਪੁਲੀਸ ਵੱਲੋਂ ਰੋਕਿਆ ਗਿਆਮੰਚ ਦੀਆਂ ਆਗੂ ਔਰਤਾਂ ਵੱਲੋਂ ਕੀਤੀ ਤਿੱਖੀ ਬਹਿਸਬਾਜ਼ੀ ਕਾਰਨ ਪੁਲੀਸ ਨੂੰ ਆਪਣੇ ਫੈਸਲੇ ਤੋਂ ਪਿੱਛੇ ਹਟਣਾ ਪਿਆ ਇਕ ਹਫਤੇ ਦੇ ਅੰਦਰ ਅੰਦਰ ਉਨਾਂ ਵੱਲੋਂ ਉਠਾਏ ਮੁੱਦਿਆਂ ਨੂੰ ਹੱਲ ਕਰਕੇ ਇਨਸਾਫ ਕਰਨ ਦਾ ਭਰੋਸਾ ਦਿੱਤਾ

No comments:

Post a Comment