ਖੁਦਕੁਸ਼ੀਆਂ ਦਾ ਵਰਤਾਰਾ ਅਤੇ ਇਸਦੇ ਸਿਆਸੀ ਕਾਰਨ
ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਪੇਂਡੂ ਗਰੀਬਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਵਰਤਾਰਾ ਪੰਜਾਬ ਤੱਕ ਹੀ ਸੀਮਤ ਨਹੀਂ ਹੈ। ਇਹ ਇੱਕ ਮੁਲਕ-ਵਿਆਪੀ ਵਰਤਾਰਾ ਬਣਿਆ ਹੋਇਆ ਹੈ। ਇਹ ਵਰਤਾਰਾ ਸਾਲ-ਦਰ-ਸਾਲ ਹੋਰ ਵਡੇਰਾ ਆਕਾਰ ਅਖਤਿਆਰ ਕਰਦਾ ਜਾ ਰਿਹਾ ਹੈ। ਮੁਲਕ ਦੇ ਸਿਆਸੀ ਅਖਾੜੇ ਵਿੱਚ ਇਹ ਇੱਕ ਭਖਵਾਂ ਅਤੇ ਉੱਭਰਵਾਂ ਮੁੱਦਾ ਬਣਿਆ ਹੋਇਆ ਹੈ। ਕਮਿਊਨਿਸਟ ਇਨਕਲਾਬੀਆਂ, ਆਮ ਇਨਕਲਾਬੀ ਜਮਹੂਰੀ ਅਤੇ ਲੋਕ-ਪੱਖੀ ਸ਼ਕਤੀਆਂ ਤੋਂ ਲੈ ਕੇ ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ ਤੱਕ ਸਭਨਾਂ ਵੱਲੋਂ ਇਸ ਮੁੱਦੇ ਬਾਰੇ ਆਪੋ ਆਪਣੇ ਜਮਾਤੀ ਨਜ਼ਰੀਏ ਤੋਂ ਸਿਆਸੀ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ।
ਪੰਜਾਬ ਅੰਦਰ ਲੱਗਭੱਗ ਸਭਨਾਂ ਕਿਸਾਨ ਅਤੇ ਖੇਤ-ਮਜ਼ਦੂਰ ਜਥੇਬੰਦੀਆਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਸੰਘਰਸ਼ ਲੜੇ ਗਏ ਹਨ ਅਤੇ ਇਹਨਾਂ ਦਿਨਾਂ ਵਿੱਚ ਵੀ ਸੰਘਰਸ਼ ਦਾ ਪਿੜ ਮੱਲਿਆ ਹੋਇਆ ਹੈ। ਉਹਨਾਂ ਵੱਲੋਂ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਮੁਆਵਜੇ ਵਜੋਂ ਦੇਣ ਅਤੇ ਹਰੇਕ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਪਹਿਲੇ ਸੰਘਰਸ਼ਾਂ ਦੇ ਦਬਾਅ ਸਦਕਾ ਪੰਜਾਬ ਸਰਕਾਰ ਨੂੰ ਪ੍ਰਤੀ ਪੀੜਤ ਪਰਿਵਾਰ ਦੋ ਲੱਖ ਰੁਪਏ ਦੇਣ ਦੀ ਮੰਗ ਪ੍ਰਵਾਨ ਕਰਦਿਆਂ ਸੈਂਕੜੇ ਪਰਿਵਾਰਾਂ ਨੂੰ ਇਹ ਰਾਹਤ ਮੁਹੱਈਆ ਕਰਨ ਲਈ ਮਜਬੂਰ ਵੀ ਹੋਣਾ ਪਿਆ ਹੈ। ਪਰ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਖੁਦਕੁਸ਼ੀਆਂ ਖਿਲਾਫ ਆਵਾਜ਼ ਉਠਾਉਣ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਡਟਣ ਦੇ ਬਾਵਜੂਦ, ਪੰਜਾਬ ਦੇ ਪੇਂਡੂ ਖੇਤਰ ਵਿੱਚ ਖੁਦਕੁਸ਼ੀਆਂ ਦਾ ਇਹ ਵਰਤਾਰਾ ਨਾ ਸਿਰਫ ਜਾਰੀ ਰਹਿ ਰਿਹਾ ਹੈ, ਸਗੋਂ ਹੋਰ ਭਿਆਨਕ ਸ਼ਕਲ ਅਖਤਿਆਰ ਕਰਦਾ ਜਾ ਰਿਹਾ ਹੈ। ਬਠਿੰਡਾ ਵਿਖੇ ਅੱਠ ਕਿਸਾਨ ਜਥੇਬੰਦੀਆਂ ਵੱਲੋਂ ਲਾਏ ਮੋਰਚੇ ਦੌਰਾਨ ਇੱਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਵੱਲੋਂ ਧਰਨੇ ਵਿੱਚ ਬੈਠਿਆਂ ਹੀ ਖੁਦਕੁਸ਼ੀ ਕਰ ਜਾਣ ਅਤੇ ਇੱਕ ਕਿਸਾਨ ਜਥੇਬੰਦੀ ਦੇ ਬਲਾਕ ਪ੍ਰਧਾਨ ਨੱਥਾ ਸਿੰਘ ਅਤੇ ਬਠਿੰਡਾ ਲਾਗੇ ਸੀਵੀਆਂ ਪਿੰਡ ਦੇ ਮਜ਼ਦੂਰ ਆਗੂ ਵੱਲੋਂ ਖੁਦਕੁਸ਼ੀ ਕਰ ਜਾਣ ਦੀਆਂ ਉਦਾਹਰਨਾਂ ਇਸ ਵਰਤਾਰੇ ਦੀ ਭਿਆਨਕਤਾ ਵੱਲ ਸੰਕੇਤ ਕਰਦੀਆਂ ਹਨ।
ਖੁਦਕੁਸ਼ੀਆਂ ਦੇ ਇਸ ਵਰਤਾਰੇ ਦਾ ਇੱਕ ਬੁਨਿਆਦੀ ਕਾਰਨ ਤਾਂ ਜੱਗ ਜ਼ਾਹਰ ਹੈ। ਇਹ ਕਾਰਨ ਹੈ— ਸਾਮਰਾਜੀ-ਜਾਗੀਰੂ ਲੁੱਟ-ਖੋਹ ਤੇ ਦਾਬੇ, ਵਿਸ਼ੇਸ਼ ਕਰਕੇ ਨਵੇਂ ਸਾਮਰਾਜੀ ਨੀਤੀ-ਨਿਰਦੇਸ਼ਤ ਆਰਥਿਕ ਹੱਲੇ ਦੇ ਸਿੱਟੇ ਵਜੋਂ ਮੁਲਕ ਦੇ ਜ਼ਰੱਈ ਸੰਕਟ ਦਾ ਹੋਰ ਡੂੰਘੇਰਾ ਹੋਣਾ ਅਤੇ ਮਿਹਨਤਕਸ਼ ਕਿਸਾਨੀ ਦਾ ਗੁਰਬਤ ਅਤੇ ਮੰਦਹਾਲੀ ਦਾ ਪਸਰਦੇ ਜਾਣਾ,, ਕਰਜ਼ੇ ਦੀ ਪੰਡ ਦਾ ਭਾਰਾ ਅਤੇ ਅਸਹਿ ਹੁੰਦੇ ਜਾਣਾ, ਬੇਚੈਨੀ, ਬੇਉਮੀਦੀ ਅਤੇ ਨਿਰਾਸ਼ਾ ਵਿੱਚ ਧਸਦੇ ਜਾਣਾ। ਇਹ ਹਾਲਤ ਦਾ ਇੱਕ ਪੱਖ ਹੈ।
ਹਾਲਤ ਦਾ ਦੂਜਾ ਪੱਖ ਇਹ ਵੀ ਹੈ ਕਿ ਜਿਉਂ ਜਿਉਂ ਕਮਾਊ ਲੋਕਾਂ 'ਤੇ ਲੁੱਟ ਅਤੇ ਦਾਬੇ ਦਾ ਸ਼ਿਕੰਜਾ ਕਸਿਆ ਜਾ ਰਿਹਾ ਹੈ, ਤਿਉਂ ਤਿਉਂ ਇਹ ਉਹਨਾਂ ਅੰਦਰ ਹਾਕਮ ਜਮਾਤੀ ਹਕੂਮਤਾਂ, ਸਿਆਸਤਦਾਨਾਂ, ਰਾਜਭਾਗ ਦੀਆਂ ਸੰਸਥਾਵਾਂ, ਜਾਗੀਰੂ ਚੌਧਰੀਆਂ ਅਤੇ ਸੂਦਖੋਰ ਜੋਕਾਂ ਖਿਲਾਫ ਜਮਾਤੀ ਨਫਰਤ, ਔਖ ਅਤੇ ਰੋਹ ਨੂੰ ਝੋਕਾ ਲਾਉਣ ਦਾ ਕਾਰਨ ਵੀ ਬਣ ਰਿਹਾ ਹੈ। ਮਿਹਨਤਕਸ਼ ਕਿਸਾਨ ਜਨਤਾ ਅੰਦਰ ਜਮ•ਾਂ ਹੁੰਦਾ ਜਾ ਰਿਹਾ ਇਹ ਜਮਾਤੀ ਨਫਰਤ ਅਤੇ ਰੋਹ ਦਾ ਬਾਰੂਦ ਖਾੜਕੂ ਕਿਸਾਨ ਸੰਘਰਸ਼ਾਂ ਅਤੇ ਇਨਕਲਾਬੀ ਜ਼ਰੱਈ ਸੰਗਰਾਮ ਦਾ ਮਸਾਲਾ ਬਣਦਾ ਹੈ। ਜੇ ਵਿਸ਼ਾਲ ਕਿਸਾਨ ਜਨਤਾ, (ਖਾਸ ਕਰਕੇ ਗਰੀਬ ਕਿਸਾਨਾਂ ਅਤੇ ਬੇਜ਼ਮੀਨੇ ਕਿਸਾਨਾਂ ਅੰਦਰ ਜਮ•ਾਂ ਹੋ ਰਹੇ ਇਸ ਜਮਾਤੀ ਨਫਰਤ ਤੇ ਰੋਹ ਨੂੰ ਫੌਰੀ ਰਾਹਤ ਹਾਸਲ ਕਰਨ ਵਾਸਤੇ ਲੜੇ ਜਾਂਦੇ ਘੋਲਾਂ ਦੀਆਂ ਵਲਗਣਾਂ ਨੂੰ ਪਾਰ ਕਰਦਿਆਂ, ਸਾਮਰਾਜੀ-ਜਾਗੀਰੂ ਲੁੱਟ ਅਤੇ ਦਾਬੇ ਦੇ ਜੂਲੇ ਤੋਂ ਮੁਕਤੀ ਲਈ ਲੜੇ ਜਾਣ ਵਾਲੇ ਇਨਕਲਾਬੀ ਜ਼ਰੱਈ ਸੰਗਰਾਮ ਵਿੱਚ ਢਾਲਣ 'ਤੇ ਤਾਣ ਲਾਇਆ ਜਾਵੇ ਤਾਂ ਦਿਨੋਂ ਦਿਨ ਨਿਰਾਸ਼ਾ ਅਤੇ ਨਿਤਾਣੇਪਣ ਦੀ ਹਾਲਤ ਵਿੱਚ ਧਸਦੀ ਜਾ ਰਹੀ ਕਿਸਾਨ ਜਨਤਾ ਅੰਦਰ ਆਪਣੀ ਮੁਕਤੀ ਲਈ ਜੂਝ ਮਰਨ ਦੀ ਇਨਕਲਾਬੀ ਭਾਵਨਾ ਨੂੰ ਲਟ ਲਟ ਬਾਲਿਆ ਜਾ ਸਕਦਾ ਹੈ ਅਤੇ ਕਿਸਾਨ ਜਨਤਾ ਸਨਮੁੱਖ ਖੁਦਕੁਸ਼ੀਆਂ ਰਾਹੀਂ ਇਸ ਨਰਕੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਦੇ ਮੰਦਭਾਗੇ ਤੇ ਢਾਹੂ ਰਾਹ ਦੇ ਮੁਕਾਬਲੇ ਲੁੱਟ-ਖੋਹ, ਦਾਬੇ ਅਤੇ ਜਲਾਲਤ ਤੋਂ ਮੁਕਤ ਖੁਸ਼ਹਾਲ ਅਤੇ ਜਮਹੂਰੀ ਸਮਾਜ ਦੀ ਸਿਰਜਣਾ ਵੱਲ ਜਾਂਦੇ ਇਨਕਲਾਬੀ ਸੰਗਰਾਮ ਦਾ ਠੋਸ ਅਤੇ ਹਕੀਕੀ ਰਾਹ ਉਭਾਰਿਆ ਜਾ ਸਕਦਾ ਹੈ।
ਇੱਥੇ ਇਹ ਗੱਲ ਪੱਲੇ ਬੰਨ•ਣੀ ਚਾਹੀਦੀ ਹੈ ਕਿ ਇਨਕਲਾਬੀ ਜ਼ਰੱਈ ਸੰਗਰਾਮ ਉਸਾਰੀ ਦੇ ਅਮਲ ਅੰਦਰ ਕਿਸਾਨ ਜਨਤਕ ਜਥੇਬੰਦੀ ਦਾ ਬਹੁਤ ਹੀ ਅਹਿਮ ਅਤੇ ਅਣਸਰਦਾ ਰੋਲ ਤਾਂ ਬਣਦਾ ਹੈ, ਪਰ ਕੁੱਲ ਮਿਲਾ ਕੇ ਇਹ ਸਹਾਈ ਰੋਲ ਹੀ ਬਣਦਾ ਹੈ। ਇਹ ਇਨਕਲਾਬੀ ਜ਼ਰੱਈ ਸੰਗਰਾਮ ਉਸਾਰੀ ਦਾ ਪ੍ਰਮੁੱਖ ਸਾਧਨ ਕਦਾਚਿਤ ਨਹੀਂ ਬਣਦੀ। ਇਹ ਸਿਰਫ ਤੇ ਸਿਰਫ ਮਜ਼ਦੂਰ ਜਮਾਤ ਦਾ ਮੁਹਰੈਲ ਦਸਤਾ— ਕਮਿਊਨਿਸਟ ਇਨਕਲਾਬੀ ਜਥੇਬੰਦੀ ਹੀ ਹੈ, ਜਿਹੜੀ ਕਿਸਾਨ ਜਨਤਾ ਨੂੰ ਇਨਕਲਾਬੀ ਜ਼ਰੱਈ ਪ੍ਰੋਗਰਾਮ ਦੁਆਲੇ ਲਾਮਬੰਦ ਕਰਦੀ ਹੈ ਅਤੇ ਉਸਦੀ ਜਮਾਤੀ ਨਫਰਤ ਅਤੇ ਰੋਹ ਨੂੰ ਆਪਣੀ ਸਿੱਧੀs sਅਗਵਾਈ ਹੇਠ ਪ੍ਰਚੰਡ ਇਨਕਲਾਬੀ ਜ਼ਰੱਈ ਟਾਕਰਾ ਸੰਗਰਾਮ 'ਚ ਢਾਲਦਿਆਂ, ਪਿਛਾਖੜੀ ਆਪਾਸ਼ਾਹ ਰਾਜ ਦੀ ਹਿੰਸਕ ਤਾਕਤ ਨੂੰ ਚੁਣੌਤੀ ਦਿੰਦੀ ਹੈ ਅਤੇ ਜ਼ਮੀਨ ਦੀ ਮੁੜ-ਵੰਡ ਦੇ ਇਨਕਲਾਬੀ ਪ੍ਰੋਗਰਾਮ ਨੂੰ ਅਮਲੀ ਜਾਮਾ ਪਹਿਨਾਉਣ ਵੱਲ ਕਦਮ ਵਧਾਉਂਦੀ ਹੈ।
ਇਸ ਲਈ, ਹਾਕਮਾਂ ਵੱਲੋਂ ਮੜ•ੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਲਛਮਣ ਰੇਖਾਵਾਂ ਦੇ ਅੰਦਰ ਤੱਕ ਸੀਮਤ ਕਿਸਾਨ ਸੰਘਰਸ਼ ਆਪਣੇ ਦਮਖਮ ਅਤੇ ਪਸਾਰੇ ਦੇ ਜ਼ੋਰ ਵੱਧ ਤੋਂ ਵੱਧ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਮਾਲੀ ਸਹਾਇਤਾ ਅਤੇ ਕਿਸੇ ਪਰਿਵਾਰਕ ਜੀਅ ਲਈ ਨੌਕਰੀ-ਪੇਸ਼ੇ ਦੀ ਸ਼ਕਲ ਵਿੱਚ ਵੱਡੀਆਂ-ਛੋਟੀਆਂ ਰਾਹਤਾਂ ਤਾਂ ਹਾਸਲ ਕਰ ਸਕਦੇ ਹਨ ਅਤੇ ਇਹ ਪੀੜਤ ਪਰਿਵਾਰਾਂ ਲਈ ਵਕਤੀ ਧਰਵਾਸ ਵੀ ਬਣ ਸਕਦੇ ਹਨ, ਪਰ ਇਹ ਪੀੜਤ ਪਰਿਵਾਰਾਂ ਅਤੇ ਗੁਰਬਤ ਦੀ ਝੰਬੀ ਕਿਸਾਨ ਜਨਤਾ ਨੂੰ ਉਸ ਨਰਕੀ ਤੇ ਜਲਾਲਤ ਭਰੀ ਹਾਲਤ ਤੋਂ ਛੁਟਕਾਰਾ ਦਿਵਾਉਣ ਦਾ ਪ੍ਰਮੁੱਖ ਸਾਧਨ ਕਦਾਚਿਤ ਨਹੀਂ ਬਣ ਸਕਦੇ, ਜਿਹੜੀ ਕਿਸਾਨ ਜਨਤਾ ਨੂੰ ਖੁਦਕੁਸ਼ੀਆਂ ਦੇ ਜਬਾੜਿ•ਆਂ ਵਿੱਚ ਧੱਕਣ ਦੀ ਵਜਾਹ ਬਣ ਰਹੀ ਹੈ। ਆਪਣੀ ਇਸ ਸੀਮਤਾਈ ਕਰਕੇ ਹੀ ਅਜਿਹੇ ਕਿਸਾਨ ਘੋਲ, ਮੰਦਹਾਲੀ ਦਾ ਸ਼ਿਕਾਰ ਕਿਸਾਨਾਂ ਅੰਦਰ ਫੌਰੀ/ਵਕਤੀ ਰਾਹਤਾਂ/ਲਾਹਿਆਂ ਦੀ ਪ੍ਰਾਪਤੀ ਲਈ ਤਾਂ ਆਸ ਦੀ ਚਿਣਗ ਜਗਾ ਸਕਦੇ ਹਨ, ਪਰ ਇਸ ਨਰਕੀ ਤੇ ਜਲਾਲਤ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣਾ ਲੋਚਦੀ ਕਿਸਾਨ ਜਨਤਾ ਅੰਦਰ ਇਸ ਛੁਟਕਾਰੇ ਲਈ ਲੋੜੀਂਦੇ ਇਨਕਲਾਬੀ ਰਾਹ ਦਾ ਬਦਲ ਉਭਾਰਨ ਅਤੇ ਉਸਾਰਨ ਦਾ ਸਾਧਨ ਨਾ ਹੋਣ ਕਰਕੇ ਵੱਧ ਤੋਂ ਵੱਧ ਧੁੰਧਲੇ ਅਤੇ ਬੇਨਕਸ਼ ਆਸ਼ਾਵਾਦ ਦਾ ਕੱਚ-ਪਿੱਲਾ ਅਹਿਸਾਸ ਹੀ ਜਗਾ ਸਕਦੇ ਹਨ, ਜਿਹੜਾ ਕਿਸਾਨ ਜਨਤਾ ਅੰਦਰ ਖੁਦਕੁਸ਼ੀਆਂ ਦੇ ਵਧ ਫੈਲ ਰਹੇ ਮੰਦਭਾਗੇ ਵਰਤਾਰੇ ਦੀ ਵਜਾਹ ਬਣ ਰਹੀ ਬੇਉਮੀਦੀ, ਨਿਰਾਸ਼ਾ ਅਤੇ ਨਿਤਾਣੇਪਣ ਦੇ ਫੈਲ-ਪਸਰ ਰਹੀ ਹਾਲਤ ਨੂੰ ਠੱਲ• ਨਹੀਂ ਪਾ ਸਕਦਾ। (ਸੁਰਖ ਰੇਖਾ, ਨਵੰਬਰ-ਦਸੰਬਰ 2015)

No comments:
Post a Comment