ਛੱਤੀਸਗੜ• ਵਿੱਚ ਫੌਜੀ ਬਲਾਂ ਵੱਲੋਂ ਚਲਾਇਆ ਜਾ ਰਿਹਾ ਦਮਨ-ਚੱਕਰ
-ਨਾਜ਼ਰ ਸਿੰਘ ਬੋਪਾਰਾਏ
24 ਅਪ੍ਰੈਲ
2017 ਨੂੰ ਮਾਓਵਾਦੀਆਂ ਦੀ ਗੁਰੀਲਾ ਫੌਜ ਵੱਲੋਂ ਸੁਕਮਾ ਜ਼ਿਲ•ੇ ਦੇ ਪਿੰਡ ਬੁਰਕਾਪਾਲ ਵਿੱਚ ਸੀ.ਆਰ.ਪੀ.ਐਫ. ਦੀ ਇੱਕ ਟੁਕੜੀ 'ਤੇ ਘਾਤ ਲਾ ਕੇ ਕੀਤੇ ਗਏ ਹਮਲੇ ਵਿੱਚ 26
ਜਵਾਨ ਮਾਰੇ ਗਏ। ਆਖਿਆ ਜਾ ਰਿਹਾ ਹੈ ਕਿ ਇਹ ਫੌਜੀ ਟੁਕੜੀ ਇਲਾਕੇ ਵਿੱਚ ''ਵਿਕਾਸ'' ਵਾਸਤੇ ਸੜਕ ਦੀ ਰਾਖੀ ਲਈ ਤਾਇਨਾਤ ਕੀਤੀ ਗਈ ਸੀ। ਇਸ ਗਸ਼ਤ ਵਿੱਚ ਕੁੱਲ 90 ਜਵਾਨ ਸ਼ਾਮਲ ਸਨ, ਪਰ ਜਦੋਂ ਇਸ ਟੁਕੜੀ 'ਤੇ ਹਮਲਾ ਹੋ ਗਿਆ ਤਾਂ ਬਾਕੀ ਦੇ ਮੌਕੇ ਤੋਂ ਫਰਾਰ ਹੋ ਗਏ। ਦੋਨਾਰਪਾਲ ਤੋਂ ਜਗਰਗੁੰਡਾ ਤੱਕ ਬਣਾਈ ਜਾ ਰਹੀ ਇਸ ਸੜਕ ਨੂੰ ਸਿਰੇ ਚਾੜ•ਨ ਲਈ 56 ਕਿਲੋਮੀਟਰ ਦੀ ਲੰਬਾਈ ਵਿੱਚ 5 ਥਾਣੇ ਅਤੇ 11 ਸੀ.ਆਰ.ਪੀ.ਐਫ. ਦੇ ਕੈਂਪ ਕਾਇਮ ਕੀਤੇ ਗਏ ਸਨ। ਮਾਓਵਾਦੀ ਗੁਰੀਲੇ ਮਾਰੇ ਗਏ ਜਵਾਨਾਂ ਦੀਆਂ 12
ਏ.ਕੇ.-47
ਰਫਲਾਂ, ਇਹਨਾਂ ਵਿੱਚੋਂ 5 ਉੱਪਰ ਗਰਨੇਡ ਲਾਂਚਰ ਲੱਗੇ ਹੋਏ ਸਨ, 5 ਇਨਸਾਸ ਮਸ਼ੀਨਗੰਨਾਂ ਅਤੇ ਰਫਲਾਂ, 60 ਗਰਨੇਡ, ਏ.ਕੇ.-47
ਦੇ 2800 ਤੋਂ ਉੱਪਰ ਰੌਂਦ, ਇਨਸਾਸ ਰਫਲਾਂ ਦੇ 600 ਰੌਂਦ, 22
ਬੁੱਲਟ ਪਰੂਫ ਜੈਕਟਾਂ, 2 ਦੂਰਬੀਨਾਂ, ਪੰਜ ਵਾਇਰਲੈੱਸ ਸੈੱਟ ਅਤੇ ਇੱਕ ਮੈਟਲ ਡੀਟੈੱਕਟਰ ਲੈ ਗਏ। ਜਿਸ ਥਾਂ ਇਹ ਘਟਨਾ ਵਾਪਰੀ ਹੈ, ਇਸ ਤੋਂ ਡੇਢ ਕੁ ਮਹੀਨਾ ਪਹਿਲਾਂ 11 ਮਾਰਚ ਨੂੰ ਭੇਜੀ ਇਲਾਕੇ ਵਿੱਚ ਸੀ.ਆਰ.ਪੀ.ਐਫ. ਦੀ ਗਸ਼ਤੀ ਟੋਲੀ 'ਤੇ ਹਮਲਾ ਕਰਕੇ ਮਾਓਵਾਦੀ ਗੁਰੀਲਿਆਂ ਵੱਲੋਂ 12 ਜਵਾਨਾਂ ਨੂੰ ਮਾਰ ਦਿੱਤਾ ਗਿਆ ਸੀ। 8 ਮਈ ਨੂੰ ਰਾਜਨਾਥ ਦੇ ਬਿਆਨ ਅਨੁਸਾਰ ਮਾਓਵਾਦੀ ਗੁਰੀਲਿਆਂ ਨਾਲ ਹੋਏ ਮੁਕਾਬਲਿਆਂ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ 2700 ਜਵਾਨ ਮਾਰੇ ਜਾ ਚੁੱਕੇ ਹਨ।
ਐਨੇ ਜਵਾਨਾਂ ਦੇ ਮਾਰੇ ਜਾਣ ਤੋਂ ਕਿਸੇ ਵੀ ਵਿਅਕਤੀ ਦੇ ਮਨ ਵਿੱਚ ਇਹ ਸਵਾਲ ਉੱਠ ਸਕਦਾ ਹੈ ਕਿ ਜਦੋਂ ਐਨਾ ਵੱਡਾ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ ਤਾਂ ਫੇਰ ਨੀਮ-ਫੌਜੀ ਬਲਾਂ ਨੂੰ ਉੱਥੇ ਭੇਜਿਆ ਹੀ ਕਿਉਂ ਜਾ ਰਿਹਾ ਹੈ? ਭਾਰਤੀ ਹਾਕਮਾਂ ਦਾ ਕਹਿਣਾ ਹੈ ਕਿ ਉਹ ਪਛੜੇ ਹੋਏ ਆਦਿਵਾਸੀ-ਕਬਾਇਲੀ ਇਲਾਕਿਆਂ ਦਾ ''ਵਿਕਾਸ'' ਕਰਨ ਲਈ ਸੜਕਾਂ, ਸਕੂਲਾਂ, ਹਸਪਤਾਲਾਂ ਅਤੇ ਹੋਰ ਵਿਕਾਸ-ਕਾਰਜਾਂ ਨੂੰ ਨੇਪਰੇ ਚਾੜ•ਨਾ ਚਾਹੁੰਦੇ ਹਨ।
1947 ਤੋਂ ਪੰਜ ਦਹਾਕੇ ਬਾਅਦ ਤੱਕ ਭਾਰਤੀ ਹਾਕਮਾਂ ਨੂੰ ਇਹਨਾਂ ਖੇਤਰਾਂ ਦੇ ਆਦਿਵਾਸੀ-ਕਬਾਇਲੀਆਂ ਦੇ ਵਿਕਾਸ ਦਾ ਕਦੇ ਕੋਈ ਖਿਆਲ ਮਾਤਰ ਵੀ ਨਹੀਂ ਆਇਆ, ਪਰ ਹੁਣ ਇਹਨਾਂ ਦੇ ਦਿਮਾਗ ਨੂੰ ''ਵਿਕਾਸ'' ਦਾ ਅਜਿਹਾ ਭੂਤ ਸਵਾਰ ਹੋਇਆ ਹੈ ਕਿ ਭਾਰਤ ਵਿੱਚ ਕਿਤੇ ਹੋਰ ਵਿਕਾਸ ਹੋਵੇ ਜਾਂ ਨਾ ਹੋਵੇ, ਪਰ ਇਸ ਇਲਾਕੇ ਦਾ ''ਵਿਕਾਸ'' ਜ਼ਰੂਰ ਹੀ ਕਰਨਾ ਹੈ। ਉਂਝ ਇੱਥੇ ਇੱਕ ਸਵਾਲ ਪਹਿਲਾਂ ਹੀ ਉੱਠ ਖੜ•ਾ ਹੁੰਦਾ ਹੈ ਕਿ ਭਾਰਤ ਦੇ ਬਹੁਗਿਣਤੀ ਵਸੋਂ ਵਾਲੇ ਮੈਦਾਨੀ, ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦਾ ''ਵਿਕਾਸ'' ਕੀ ਮੁਕੰਮਲ ਹੋ ਚੁੱਕਿਆ ਹੈ, ਜਿਹੜਾ ਹੁਣ ਜੰਗਲੀ-ਪਹਾੜੀ ਅਤੇ ਦੁਰਗਮ ਇਲਾਕਿਆਂ ਵਿੱਚ ਕਰਨਾ ਬਾਕੀ ਰਹਿ ਗਿਆ ਹੈ? ਸਵਾਲ ਨਾ ਬਹੁਗਿਣਤੀ ਦੀ ਮੈਦਾਨੀ, ਪੇਂਡੂ ਜਾਂ ਸ਼ਹਿਰੀ ਵਸੋਂ ਦੇ ''ਵਿਕਾਸ'' ਦਾ ਹੈ ਨਾ ਹੀ ਬਹੁਤ ਵਿਰਲੀ ਆਦਿਵਾਸੀ ਕਬਾਇਲੀ ਵਸੋਂ ਦੇ ''ਵਿਕਾਸ'' ਦਾ ਹੈ ਬਲਕਿ ਭਾਰਤੀ ਹਾਕਮਾਂ ਵੱਲੋਂ ਅਖਤਿਆਰ ਕੀਤੀ ਜਾ ਰਹੀ ਨੀਤ ਅਤੇ ਨੀਤੀ ਦਾ ਹੈ।
ਭਾਰਤੀ ਹਾਕਮਾਂ ਨੇ ਜੇਕਰ ਸੱਚੀਉਂ ਹੀ ਆਦਿਵਾਸੀ ਖੇਤਰਾਂ ਦੇ ਲੋਕਾਂ ਦਾ ਵਿਕਾਸ ਕਰਨਾ ਹੁੰਦਾ ਤਾਂ ਇਸ ਵਾਸਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਬਣਦੀ ਸੀ ਕਿ ਇਹਨਾਂ ਖੇਤਰਾਂ ਦੇ ਲੋਕਾਂ ਨੂੰ ਪੀਣ-ਯੋਗ ਪਾਣੀ ਮੁਹੱਈਆ ਕਰਵਾਇਆ ਜਾਂਦਾ। ਨਲਕੇ-ਖੂਹਾਂ ਦੀ ਉਸਾਰੀ ਅਤੇ ਜਲ-ਸਪਲਾਈ ਦੇ ਪ੍ਰਬੰਧ ਕੀਤੇ ਜਾਂਦੇ; ਦੂਸਰੇ ਨੰਬਰ 'ਤੇ ਪਸ਼ੂ-ਪਾਲਣ ਅਤੇ ਖੇਤੀਬਾੜੀ ਲਈ ਟੋਭਿਆਂ, ਤਲਾਵਾਂ ਅਤੇ ਨਹਿਰਾਂ ਦੀ ਖੁਦਾਈ-ਪੁਟਾਈ ਕੀਤੀ ਜਾਂਦੀ। ਲੋਕਾਂ ਦੀ ਖੁਰਾਕ ਸਮੱਸਿਆ ਹੱਲ ਕਰਨ ਲਈ ਪੌਣ-ਪਾਣੀ ਅਤੇ ਜ਼ਮੀਨ ਅਨੁਸਾਰ ਢੁਕਵੇਂ ਬੀਜਾਂ, ਖਾਂਦਾਂ, ਕੀੜੇ-ਮਾਰ ਦਵਾਈਆਂ, ਤੇਲ, ਬਿਜਲੀ ਅਤੇ ਮਸ਼ੀਨਰੀ ਆਦਿ ਦਾ ਪ੍ਰਬੰਧ ਕੀਤਾ ਜਾਂਦਾ। ਗਰਮੀ-ਸਰਦੀ, ਮੀਂਹ-ਹਨੇਰੀ ਤੋਂ ਬਚਾਅ ਲਈ ਲੋਕਾਂ ਨੂੰ ਰਹਿਣ ਲਈ ਮਕਾਨ ਬਣਾ ਕੇ ਦੇਣੇ ਚਾਹੀਦੇ ਸਨ। ਸਿਹਤ ਸਹੂਲਤਾਂ ਪੱਖੋਂ ਰਿਹਾਇਸ਼ੀ ਖੇਤਰਾਂ ਵਿੱਚ ਹਸਪਤਾਲ-ਡਿਸਪੈਂਸਰੀਆਂ ਮੁਹੱਈਆ ਕਰਨੀਆਂ ਚਾਹੀਦੀਆਂ ਸਨ ਅਤੇ ਵਿਦਿਆ ਮੁਹੱਈਆ ਕਰਨ ਪੱਖੋਂ ਸਥਾਨਕ ਭਾਸ਼ਾ ਦਾ ਗਿਆਨ ਰੱਖਦੇ ਅਧਿਆਪਕਾਂ ਨੂੰ ਭੇਜਿਆ ਜਾਣਾ ਚਾਹੀਦਾ ਸੀ। ਬੱਚਿਆਂ ਲਈ ਮੁਫਤ ਵਿਦਿਆ ਅਤੇ ਖਾਧ-ਖੁਰਾਕ ਆਦਿ ਦਾ ਇੰਤਜ਼ਾਮ ਕਰਨ ਬਣਦਾ ਸੀ। ਪਰ ਹਾਕਮਾਂ ਨੇ ਅਜਿਹਾ ਕੁੱਝ ਉੱਕਾ ਹੀ ਨਹੀਂ ਕੀਤਾ ਬਲਕਿ ਅਨੇਕਾਂ ਦਰਿਆਵਾਂ 'ਤੇ ਡੈਮ ਬਣਾ ਕੇ ਪੀਣ ਯੋਗ ਪਾਣੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ। ਬਾਕੀ ਦੇ ਦਰਿਆਵਾਂ ਵਿੱਚ ਜ਼ਹਿਰੀਲਾ ਅਤੇ ਗੰਦਾ ਪਾਣੀ ਸੁੱਟਿਆ ਜਾਣ ਲੱਗਾ। ਲੋਕ-ਸੇਵਾ ਵਿੱਚ ਲੱਗੇ ਹਿਮਾਂਸ਼ੂ ਕੁਮਾਰ ਵਰਗੇ ਸਵੈ-ਸੇਵੀ ਨੂੰ ਉਜਾੜ ਦਿੱਤਾ। ਵਿਨਾਇਕ ਸੇਨ ਵਰਗੇ ਬੱਚਿਆਂ ਦੇ ਸੰਸਾਰ ਪ੍ਰਸਿੱਧ ਡਾਕਟਰ ਨੂੰ ਜੇਲ• ਵਿੱਚ ਬੰਦ ਕੀਤਾ ਅਤੇ ਸੋਨੀ ਸੋਰੀ ਵਰਗੀ ਅਧਿਆਪਕਾ ਨੂੰ ਅੰਨ•ੇ ਜਬਰ ਦਾ ਸ਼ਿਕਾਰ ਬਣਾਕੇ ਦਹਿਸ਼ਤਜ਼ਦਾ ਕਰਨ ਦੀ ਘਿਨਾਉਣੀ ਹਰਕਤ ਕੀਤੀ। ਸਥਾਨਕ ਲੋਕਾਂ ਦੇ ਦੁੱਖਾਂ-ਦਰਦਾਂ ਦੀ ਸਾਰ ਲੈਣ ਗਏ ਖੋਜੀਆਂ, ਵਕੀਲਾਂ, ਇਨਕਲਾਬੀ ਜਮਹੂਰੀ ਅਤੇ ਇਨਸਾਫਪਸੰਦ ਲੋਕਾਂ ਨੂੰ ਕੁੱਟ ਕੁੱਟ ਕੇ ਇਹਨਾਂ ਖੇਤਰਾਂ ਵਿੱਚੋਂ ਬਾਹਰ ਕੀਤਾ ਗਿਆ।
24 ਅਪ੍ਰੈਲ ਨੂੰ ਬੁਰਕਾਪਾਲ ਵਿੱਚ ਨੀਮ-ਫੌਜੀ ਬਲਾਂ ਦਾ ਜਿੰਨਾ ਵੱਡਾ ਨੁਕਸਾਨ ਹੋਇਆ, ਉਸ ਤੋਂ ਦਹਿਸ਼ਤਜ਼ਦਾ ਹੋ ਕੇ ਭਾਰਤੀ ਹਾਕਮਾਂ ਨੂੰ ਫੌਜੀ ਬਲ ਫੌਰੀ ਤੌਰ 'ਤੇ ਬੈਰਕਾਂ ਵਿੱਚ ਰੱਖਣੇ ਪਏ ਅਤੇ ਸੜਕੀ ਨਿਰਮਾਣ ਦਾ ਕਾਰਜ ਰੋਕ ਦਿੱਤਾ ਅਤੇ ਉਹ ਆਪਣੀ ਅਗਲੀ ਰਣਨੀਤੀ ਘੜਨ ਲੱਗੇ। ਭਾਰਤੀ ਹਾਕਮਾਂ ਨੇ ਸੀ.ਆਰ.ਪੀ.ਐਫ. ਨੂੰ ਮੋਰਚੇ ਤੋਂ ਪਿੱਛੇ ਹਟਾ ਲਿਆ। ਅਗਲੇ ਫਰੰਟਾਂ 'ਤੇ ਇੰਡੀਆ ਰਿਜ਼ਰਵ ਬਟਾਲੀਅਨ ਅਤੇ ਫੌਜ ਵੱਲੋਂ ਸਿੱਖਿਅਤ ਕੀਤੇ ਡਿਸਟ੍ਰਿਕਟ ਰਿਜ਼ਰਵ ਗਾਰਡ ਨੂੰ ਤਾਇਨਾਤ ਕੀਤਾ ਗਿਆ। ਇਹਨਾਂ ਗਾਰਡਾਂ ਵਿੱਚ ਸਮਰਪਣ ਕਰਨ ਵਾਲੇ ਸਾਬਕਾ ਗੁਰੀਲਿਆਂ ਅਤੇ ਸਥਾਨਕ ਲੱਠਮਾਰਾਂ ਨੂੰ ਭਰਤੀ ਕੀਤਾ ਗਿਆ ਹੈ, ਜੋ ਸਥਾਨਕ ਹਾਲਤਾਂ ਅਤੇ ਬੋਲੀ ਨੂੰ ਸਮਝ ਸਕਦੇ ਹਨ। ਇਲਾਕੇ ਦੀ ਛਾਣ-ਬੀਣ ਕਰਨ ਲਈ 8500 ਕਮਾਂਡੋਆਂ ਨੂੰ ਹੈਲੀਕਾਪਟਰਾਂ ਰਾਹੀਂ ਧਰਤੀ 'ਤੇ ਉਤਾਰਿਆ ਗਿਆ। 8 ਮਈ ਨੂੰ ਕੇਂਦਰੀ ਰੱਖਿਆ ਮੰਤਰੀ ਨੇ ਮਾਓਵਾਦੀ ਪ੍ਰਭਾਵ ਵਾਲੇ 10 ਸੂਬਿਆਂ ਦੇ 106 ਜ਼ਿਲਿ•ਆਂ ਦੇ ਚੋਣਵੇਂ 35 ਪੁਲਸ ਅਫਸਰਾਂ ਨਾਲ ਮੀਟਿੰਗ ਕੀਤੀ। 15 ਮਈ ਦੇ ਅਖਬਾਰਾਂ ਮੁਤਾਬਕ ਪੁਲਸ ਨੇ ਬਸਤਰ ਵਿੱਚ ਤਿੰਨ-ਦਿਨ ਦੀ ਮੁਹਿੰਮ ਚਲਾ ਕੇ 15 ਮਾਓਵਾਦੀ ਗੁਰੀਲਿਆਂ ਨੂੰ ਮਾਰ ਮੁਕਾਇਆ। ਪੁਲਸ ਮੁਤਾਬਕ ਉਹਨਾਂ ਦੀਆਂ ਲਾਸ਼ਾਂ ਖੁਦ ਮਾਓਵਾਦੀ ਹੀ ਉਠਾ ਕੇ ਲੈ ਗਏ। ਸਥਾਨਕ ਮਾਓਵਾਦੀਆਂ ਨੇ ਇਸ ਘਟਨਾ ਵਿੱਚ ਗੁਰੀਲਿਆਂ ਦੇ ਮਾਰੇ ਜਾਣ ਨੂੰ ਝੂਠ ਕਰਾਰ ਦਿੱਤਾ ਹੈ ਅਤੇ ਆਖਿਆ ਕਿ ਪੁਲਸ ਬੇਕਸੂਰ-ਮਾਸੂਮ ਆਦਿਵਾਸੀਆਂ ਨੂੰ ਫੜ ਫੜ ਕੇ ਮਾਰ ਰਹੀ ਹੈ। 20 ਜੂਨ ਦੀਆਂ ਅੰਗਰੇਜ਼ੀ ਅਖਬਾਰਾਂ ਮੁਤਾਬਕ ਪੁਲਸ ਨੇ ਜਗਰਗੁੰਡਾ ਪੁਲਸ ਥਾਣੇ ਵਿੱਚ 11 ਮਾਓਵਾਦੀਆਂ ਨੂੰ ਫੜਿਆ ਹੈ ਅਤੇ ਦੋ ਹੋਰ ਵੱਖ ਵੱਖ ਥਾਵਾਂ ਤੋਂ ਫੜੇ ਗਏ ਹਨ। ਪੁਲਸ ਮੁਤਾਬਕ 11 ਵਿੱਚੋਂ 9 ਵਿਅਕਤੀ ਦੰਡਕਾਰਨੀਆ ਆਦਿਵਾਸੀ ਕਿਸਾਨ ਮਜ਼ਦੂਰ ਸੰਗਠਨ ਨਾਲ ਸਬੰਧਤ ਹਨ। 18 ਜੂਨ ਨੂੰ ਪੀ.ਟੀ.ਆਈ. ਵੱਲੋਂ ਜਾਰੀ ਖਬਰ ਅਨੁਸਾਰ ਛੱਤੀਸਗੜ• ਦੇ ਰਾਜਨੰਦ ਗਾਉਂ ਜ਼ਿਲ•ੇ ਦੇ ਪਿੰਡ ਪਿਨਡੋਰੀ ਵਿੱਚ ਪੁਲਸ ਮੁਕਾਬਲੇ ਵਿੱਚ ਤਿੰਨ ਨਕਸਲੀ ਮਾਰੇ ਗਏ ਜਿਹਨਾਂ ਵਿੱਚੋਂ 2 ਔਰਤਾਂ ਸ਼ਮੀਲਾ ਪੋਤਈ ਅਤੇ ਰੰਮੋ ਸਨ। ਪੁਲਸ ਅਨੁਸਾਰ ਸ਼ਮੀਲਾ ਦੇ ਸਿਰ 'ਤੇ 8 ਲੱਖ ਦਾ ਇਨਾਮ ਸੀ। ਬਿਹਾਰ ਦੇ ਜਮੂਈ ਨੇੜਲੇ ਕੁਮਾਰਦਾਰੀ ਜੰਗਲ ਵਿੱਚ ਪੁਲਸ ਨੇ ਸੀ.ਆਰ.ਪੀ.ਐਫ. ਦੀ ਸਾਂਝੀ ਟੀਮ 'ਕੋਬਰਾ' ਨਾਲ ਮੁਕਾਬਲੇ ਵਿੱਚ ਦੋ ਨਕਸਲੀ ਮਾਰੇ ਗਏ। ਪੁਲਸ ਮੁਕਾਬਲਿਆਂ ਵਿੱਚ 5 ਮਾਓਵਾਦੀ ਤਾਂ ਮਾਰੇ ਗਏ ਪਰ ਕਿਸੇ ਪੁਲਸੀਏ ਨੂੰ ਕੋਈ ਝਰੀਟ ਤੱਕ ਵੀ ਨਹੀਂ ਆਈ— ਇਹ ਕੇਹਾ ਪੁਲਸ ਮੁਕਾਬਲਾ ਸੀ? ਅਸਲ ਵਿੱਚ ਇਹ ਝੂਠੇ ਮੁਕਾਬਲੇ ਸਨ।
ਭਾਰਤੀ ਹਾਕਮਾਂ ਨੂੰ ਇਹਨਾਂ ਖੇਤਰਾਂ ਦੀਆਂ ਅਸਲ ਹਕੀਕਤਾਂ ਦਾ ਪਤਾ ਹੈ, ਪਰ ਉਹ ਇੱਥੋਂ ਦੀਆਂ ਸਮੱਸਿਆਵਾਂ ਨੂੰ ਆਰਥਿਕ, ਸਿਆਸੀ, ਫੌਜੀ, ਸਮਾਜੀ ਜਾਂ ਸਭਿਆਚਾਰਕ ਆਦਿ ਵਜੋਂ ਨਹੀਂ ਲੈਂਦੇ ਬਲਕਿ ਇਹਨਾਂ ਨੂੰ ਸਿਰਫ ਅਮਨ-ਕਾਨੂੰਨ ਦੀ ਸਮੱਸਿਆ ਵਜੋਂ ਲੈ ਕੇ ਇਹਨਾਂ ਨੂੰ ਪੁਲਸੀ, ਫੌਜੀ ਅਤੇ ਗੁੰਡਾ ਤਾਕਤਾਂ ਨਾਲ ਕੁਚਲਣ ਦਾ ਭਰਮ ਪਾਲ਼ੀਂ ਬੈਠੇ ਹਨ। ਇਹ ਨਾ ਸਿਰਫ ਆਮ ਆਦਿਵਾਸੀਆਂ ਨੂੰ ਹੀ ਜਬਰ ਦਾ ਨਿਸ਼ਾਨਾ ਬਣਾਉਂਦੇ ਹਨ ਬਲਕਿ ਜਿਹੜੇ ਕਾਰਕੁੰਨ ਪਹਿਲਾਂ ਜੇਲ•ਾਂ ਵਿੱਚ ਬੰਦ ਹਨ, ਉਹਨਾਂ ਨੂੰ ਉਮਰ ਕੈਂਦ ਅਤੇ ਸਜਾਏ ਮੌਤ ਵਰਗੀਆਂ ਸਜਾਵਾਂ ਵੀ ਸੁਣਾਈਆਂ ਜਾ ਰਹੀਆਂ ਹਨ। ਮੁੰਗੇਰ ਦੀ ਅਦਾਲਤ ਨੇ 5 ਮਾਓਵਾਦੀਆਂ ਨੂੰ ਚੋਣ ਮੁਹਿੰਮ ਦੌਰਾਨ 2 ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਮਾਰ ਦੇਣ ਦੇ ਦੋਸ਼ ਵਿੱਚ 25 ਮਈ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਉੜੀਸਾ ਵਿੱਚ ਰਾਏਗੜ• ਦੇ ਸੈਸ਼ਨ ਜੱਜ ਨੇ ਯੂ.ਏ.ਪੀ.ਏ. ਦੇ ਕੇਸ ਵਿੱਚ ਗਮੇਲੀ ਚਿੰਨਾਰਾਓ ਨੂੰ 10 ਸਾਲ ਦੀ ਕੈਦ ਸੁਣਾਈ ਹੈ। 21 ਜੂਨ ਨੂੰ ਬਿਹਾਰ ਦੇ ਸਾਸਾਰਾਮ ਜ਼ਿਲ•ੇ ਦੇ ਸੈਸ਼ਨ ਜੱਜ ਵੱਲੋਂ ਨਿਰਾਲਾ ਯਾਦਵ ਅਤੇ ਉਸਦੇ 3 ਸਾਥੀਆਂ- ਰਾਮ ਬਚਨ ਯਾਦਵ, ਨਿਤਿਸ਼ ਯਾਦਵ ਅਤੇ ਲਾਲਨ ਸਿੰਘ ਖੜਵਾਰ ਨੂੰ ਦੋਸ਼ੀ ਠਹਿਰਾਇਆ ਹੈ ਅਤੇ 5 ਜੁਲਾਈ ਨੂੰ ਸਜ਼ਾ ਦਾ ਫੈਸਲਾ ਸੁਣਾਇਆ ਜਾਵੇਗਾ।
ਸੀ.ਆਰ.ਪੀ.ਐਫ. ਡਾਇਰੈਕਟਰ ਜਨਰਲ ਆਰ.ਆਰ. ਭਟਨਾਗਰ ਨੇ ਆਖਿਆ ਹੈ ਕਿ ''ਅਸੀਂ ਮਾਓਵਾਦੀ ਖੇਤਰਾਂ ਵਿੱਚ ਦਾਖਲ ਹੋਏ ਹਾਂ। ਸਾਡੇ ਜਵਾਨ ਵੱਡੇ ਹਮਲੇ ਕਰ ਰਹੇ ਹਨ।'' ਸੀ.ਆਰ.ਪੀ.ਐਫ. ਵੱਲੋਂ 24 ਅਪ੍ਰੈਲ ਤੋਂ ਪਿੱਛੋਂ ਇਕੱਲੇ ਸੁਕਮਾ ਜ਼ਿਲ•ੇ ਵਿੱਚ 121 ਥਾਵਾਂ 'ਤੇ ਹਮਲੇ ਕੀਤੇ ਗਏ ਹਨ, ਜਿਹਨਾਂ ਵਿੱਚ ਕਾਸਲਪਾਰਾ, ਮਿਲਮਪੱਲੀ, ਤੋਕਨਪੱਲੀ, ਕਾਰਗੁੰਡਮ, ਮੀਨਾਪਾ ਆਦਿ ਪਿੰਡ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਬੀਜਾਪੁਰ ਵਿੱਚ 59, ਦਾਂਤੇਵਾੜਾ ਵਿੱਚ 40 ਥਾਵਾਂ 'ਤੇ ਫੌਜੀ ਮੁਹਿੰਮ ਚਲਾਈ ਗਈ। ਸੀ.ਆਰ.ਪੀ.ਐਫ. ਦੀਆਂ ਫੌਜੀ ਮੁਹਿੰਮਾਂ ਵਿੱਚ ਹੁਣ ਤੱਕ 89 ਮਾਓਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 31 ਬੰਦੂਕਾਂ, 4447 ਰੌਂਦ, 291 ਕਿਲੋ ਬਾਰੂਦੀ ਸਮੱਗਰੀ, ਦੋ ਗਰਨੇਡ, 87 ਆਈ.ਈ.ਡੀ. ਅਤੇ 5130 ਡੈਟੋਨੇਟਰ ਜਬਤ ਕੀਤੇ ਗਏ ਹਨ। ਦੂਸਰੇ ਪਾਸੇ ਪਿੰਡ ਦੀ ਕਮੇਟੀ ਦੇ ਮੁਖੀ ਨੇ ''ਦਾ ਵੀਕ'' ਨੂੰ ਦੱਸਿਆ ਕਿ ''ਉਹ ਕੰਘਾ-ਕਰੂ ਮੁਹਿੰਮਾਂ ਚਲਾ ਕੇ ਮਾਓਵਾਦੀਆਂ ਨੂੰ ਝੁੱਗੀਆਂ ਵਿੱਚ ਅੱਗਾਂ ਲਾ ਵਿੱਚੇ ਸਾੜ ਰਹੇ ਹਨ। ਇਹ ਤਾਂ ਜ਼ੁਲਮਾਂ ਦੀ ਇੰਤਹਾ ਹੈ।'' 12 ਮਈ ਤੋਂ 16 ਮਈ ਦੇ ਦਰਮਿਆਨ ਸੀ.ਆਰ.ਪੀ.ਐਫ. ਨੇ 90 ਝੁੱਗੀਆਂ ਸਾੜ ਕੇ ਸਵਾਹ ਕੀਤੀਆਂ ਹਨ। ਛੱਤੀਸਗੜ• ਦੇ ਸਪੈਸ਼ਲ ਡਾਇਰੈਕਟਰ ਜਨਰਲ ਡੀ.ਐਮ. ਅਵਸਥੀ ਨੇ ਆਖਿਆ ਕਿ ''ਜਿਹੜੇ ਇਲਾਕਿਆਂ ਵਿੱਚ ਅਸੀਂ ਪਿਛਲੇ 5 ਦਹਾਕਿਆਂ ਤੋਂ ਦਾਖਲ ਨਹੀਂ ਸੀ ਹੋ ਸਕੇ, ਉੱਥੇ ਅਸੀਂs sਪਹੁੰਚੇ ਹਾਂ। ਅਸੀਂ ਮਾਓਵਾਦੀਆਂ ਦੇ ਫੌਜੀ ਆਧਾਰ ਇਲਾਕੇ ਵਿੱਚ ਦਾਖਲ ਹੋ ਕੇ ਉਹਨਾਂ 'ਤੇ ਭਾਰੀ ਸੱਟ ਮਾਰੀ ਹੈ।''
ਇਹਨਾਂ ਆਦਿਵਾਸੀ ਖੇਤਰਾਂ ਵਿੱਚ ਭਾਰਤੀ ਹਾਕਮ ਪਹਿਲਾਂ ਫੌਜ ਭੇਜਣ ਤੋਂ ਇਨਕਾਰੀ ਹੁੰਦੇ ਆਏ ਹਨ, ਪਰ ਹੁਣ ਇੱਥੇ ਫੌਜ ਨੂੰ ਝੋਕਣਾ ਸ਼ੁਰੂ ਕੀਤਾ ਹੈ। ਡੀ.ਐਮ. ਅਵਸਥੀ ਨੇ ਮੰਨਿਆ ਕਿ ''ਜਦੋਂ ਕਦੇ ਸਾਡੇ ਬਲਾਂ 'ਤੇ ਹਮਲਾ ਹੁੰਦਾ ਹੈ ਤਾਂ ਹਵਾਈ ਫੌਜ ਮੋੜਵਾਂ ਹਮਲਾ ਕਰਦੀ ਹੈ। ਇੱਕ ਵਾਰੀ ਅਸੀਂ ਮਾਓਵਾਦੀਆਂ ਦੇ ਮੁਕਤ ਇਲਾਕਿਆਂ ਵਿੱਚ ਬੀਜਾਪੁਰ ਰਾਹੀਂ ਪਹੁੰਚੇ ਸੀ। ਅਸੀਂ ਉਹਨਾਂ ਦੀ ਸਭ ਤੋਂ ਵਧੀਆ ਬਟਾਲੀਅਨ ਦੇ 150 ਗੁਰੀਲਿਆਂ 'ਤੇ ਹਮਲਾ ਕੀਤਾ।'' (ਦਾ ਵੀਕ)
ਮਾਓਵਾਦੀਆਂ ਪ੍ਰਤੀ ਭਾਰਤੀ ਹਾਕਮਾਂ ਦਾ ਵਤੀਰਾ ਕੋਈ ਨਵਾਂ ਨਹੀਂ ਹੈ ਬਲਕਿ ਇਹ ਪਹਿਲਾਂ ਤੋਂ ਹੀ ਜਾਰੀ ''ਘੇਰੋ ਅਤੇ ਕੁਚਲੋ'', ''ਕੰਘਾ ਕਰੂ ਮੁਹਿੰਮਾਂ'' ਤਹਿਤ ਇਹਨਾਂ ਦਾ ਮੁਕੰਮਲ ਖਾਤਮਾ ਭਾਲਦੇ ਹਨ। 8 ਮਈ ਨੂੰ ਨਕਸਲਬਾੜੀ ਲਹਿਰ ਨਾਲ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੰਬੋਧਤ ਹੁੰਦੇ ਹੋਏ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਨੇ ਆਖਿਆ ਹੈ, ''ਸਾਨੂੰ ਹਮਲਾਵਰ ਨੀਤੀ ਅਖਤਿਆਰ ਕਰਨੀ ਚਾਹੀਦੀ ਹੈ, ਸਾਡੀ ਸੋਚਣੀ ਵਿੱਚ ਹਮਲਾਵਰ ਹੋਣਾ ਚਾਹੀਦਾ ਹੈ, ਸਾਨੂੰ ਯੁੱਧਨੀਤੀ ਵਿੱਚ ਹਮਲਾਵਰ ਹੋਣਾ ਚਾਹੀਦਾ ਹੈ, ਸੁਰੱਖਿਆ ਸ਼ਕਤੀਆਂ ਦੀ ਤਾਇਨਾਤੀ ਵਿੱਚ ਹਮਲਾਵਰ ਹੋਣਾ ਚਾਹੀਦਾ ਹੈ, ਅਪ੍ਰੇਸ਼ਨਾਂ ਵਿੱਚ ਹਮਲਾਵਰ ਹੋਣਾ ਚਾਹੀਦਾ ਹੈ....''
ਭਾਰਤੀ ਹਾਕਮਾਂ ਨੂੰ ਇਹ ਭਰਮ ਹੀ ਹੈ ਕਿ ਉਹ ਝੂਠੇ ਮੁਕਾਬਲੇ ਬਣਾ ਕੇ ਜਾਂ ਜੇਲ•ਾਂ, ਫਾਸੀਆਂ ਰਾਹੀਂ ਹੱਕ-ਸੱਚ ਦੀ ਆਵਾਜ਼ ਨੂੰ ਕੁਚਲ ਸਕਦੇ ਹਨ। ਕਿਸੇ ਵੇਲੇ ਕੇਂਦਰੀ ਗ੍ਰਹਿ ਸਕੱਤਰ ਰਹੇ ਜੀ.ਕੇ. ਪਿੱਲੇ ਨੇ ਆਖਿਆ ਸੀ ਕਿ ''ਸੁਰੱਖਿਆ ਬਲ ਭੇਜਣ ਦੇ 30 ਦਿਨਾਂ ਦੇ ਅੰਦਰ ਅੰਦਰ ਇਲਾਕੇ 'ਤੇ ਕਾਬਜ਼ ਹੋ ਕੇ ਅਸੀਂ ਸਿਵਲ-ਪ੍ਰਸਾਸ਼ਨ ਮੁੜ ਬਹਾਲ ਕਰਨ ਦੇ ਯੋਗ ਹੋ ਜਾਵਾਂਗੇ।'' ਬਾਅਦ ਵਿੱਚ ਸਾਲਾਂ ਦੇ ਸਾਲ ਬੀਤ ਗਏ- ਹਾਕਮਾਂ ਦੇ 30 ਦਿਨ ਹਾਲੇ ਨਹੀਂ ਆਏ। ਜਦੋਂ ਕਿ 11 ਜੂਨ 2017 ਦੇ ''ਦਾ ਵੀਕ'' ਰਸਾਲੇ ਦੇ ਅੰਕ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਦੇ 9 ਸੂਬਿਆਂ ਵਿੱਚ ਮਾਓਵਾਦੀਆਂ ਦੀ ਗਿਣਤੀ 1 ਲੱਖ ਨੂੰ ਜਾ ਢੁਕੀ ਹੈ, ਜਿਹਨਾਂ ਵਿੱਚ ਔਰਤਾਂ ਦੀ ਗਿਣਤੀ 40 ਫੀਸਦੀ ਹੈ।
ਜਦੋਂ ਬਹੁਕੌਮੀ ਕਾਰਪੋਰੇਸ਼ਨਾਂ ਦੇ ਇਸ਼ਾਰਿਆਂ 'ਤੇ ਭਾਰਤੀ ਹਾਕਮਾਂ ਵੱਲੋਂ ਆਦਿਵਾਸੀ ਲੋਕਾਂ ਨੂੰ ਮਾਰਿਆ-ਕੁੱਟਿਆ ਜਾ ਰਿਹਾ ਹੈ, ਥਾਣਿਆਂ-ਜੇਲ•ਾਂ ਵਿੱਚ ਡੱਕਿਆ ਜਾ ਰਿਹਾ ਹੈ, ਝੂਠੇ ਪੁਲਸ ਮੁਕਾਬਲੇ ਬਣਾ ਕੇ ਨਿਰਦੋਸ਼ਾਂ ਨੂੰ ਖਪਾਇਆ ਅਤੇ ਖਤਮ ਕੀਤਾ ਜਾ ਰਿਹਾ ਹੈ। ਜਦੋਂ ਸੱਚ ਦੀ ਜੁਬਾਨ ਨੂੰ ਜੰਦਰੇ ਅਤੇ ਬੇਕਸੂਰਾਂ ਨੂੰ ਬਲਾਤਕਾਰਾਂ ਵਰਗੇ ਸੰਤਾਪ ਝੱਲਣੇ ਪੈ ਰਹੇ ਹੋਣ ਤਾਂ ਇਹਨਾਂ ਦੇ ਪ੍ਰਤੀਰੋਧ ਵਿੱਚ ਉੱਠਣ ਵਾਲੀ ਜਵਾਲਾ ਨੂੰ ਕਿਵੇਂ ਵੀ ਨਹੀਂ ਰੋਕਿਆ ਜਾ ਸਕਦਾ। ਆਦਿਵਾਸੀਆਂ ਵਿੱਚ ਰਹਿ ਕੇ ਉਹਨਾਂ ਦੀ ਮਨੋਦਸ਼ਾ ਨੂੰ ਸਮਝਣ ਦਾ ਯਤਨ ਕਰਨ ਵਾਲੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਆਸ਼ੂਤੋਸ਼ ਨੇ ਅਜਿਹੀ ਮਨੋਦਸ਼ਾ ਬਾਰੇ ਲਿਖਿਆ ਸੀ, ''ਬਸਤਰ ਦੇ ਆਦਿਵਾਸੀ ਵੱਲੋਂ ਹਥਿਆਰ ਆਖਰੀ ਵਸੀਲੇ ਵਜੋਂ ਉਦੋਂ ਹੀ ਚੁੱਕੇ ਜਾਂਦੇ ਹਨ ਜਦੋਂ ਉਸ ਨੂੰ ਇਹ ਲੱਗਦਾ ਹੈ ਕਿ ਹੁਣ ਉਸ ਕੋਲ ਗੁਆਉਣ ਵਾਸਤੇ ਹੋਰ ਕੁੱਝ ਬਚਿਆ ਹੀ ਨਹੀਂ। ਜੰਗਲਾਂ ਵਿਚਲਾ ਉਸਦਾ ਕਬਾਇਲੀ ਸੰਸਾਰ ਤਬਾਹ ਕਰ ਦਿੱਤਾ ਗਿਆ ਹੈ, ਉਹ ਹੁਣ ਮਰਨ 'ਤੇ ਉਤਾਰੂ ਹੋਇਆ ਪਿਆ ਹੈ। ਫੌਜੀ ਤਾਕਤ ਕਿਸੇ ਉਸ ਵਿਦਰੋਹੀ ਨੂੰ ਤਾਂ ਡਰਾਅ ਸਕਦੀ ਹੈ, ਜਿਸਨੇ ਜਿਉਂਦੇ ਰਹਿਣ ਉਪਰੰਤ ਭਵਿੱਖ ਵਿੱਚ ਕੁੱਝ ਸੁਪਨੇ ਸੰਜੋਏ ਹੋਣ, ਪਰ ਇਹ ਉਹਨਾਂ ਨੂੰ ਮਰਨੋਂ ਨਹੀਂ ਡਰਾ ਸਕਦੀ, ਜਿਹਨਾਂ ਦਾ ਅਕੀਦਾ ਇਨਕਲਾਬ ਹੋਵੇ, ਭਾਵੇਂ ਇਹ ਉਹਨਾਂ ਦੀਆਂ ਕੁਰਬਾਨੀਆਂ ਤੋਂ ਕੁੱਝ ਪੀੜ•ੀਆਂ ਬਾਅਦ ਹੀ ਕਿਉਂ ਨਾ ਆਵੇ।''
(ashutosh.bhardwaj0expressindia.com)
No comments:
Post a Comment