Thursday, 6 July 2017

ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਕੈਪਟਨ ਸਰਕਾਰ ਦੇ ਪੁਤਲੇ ਫੂਕੇ

ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਕੈਪਟਨ ਸਰਕਾਰ ਦੇ ਪੁਤਲੇ ਫੂਕੇ
ਬੇਜ਼ਮੀਨੇ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਤੋਂ ਬਾਹਰ ਰੱਖਣ ਦੇ ਵਿਰੁੱਧ ਪੇਂਡੂ ਮਜ਼ਦੂਰ ਯੂਨੀਅਨ ਪੰਜਾਬਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ 'ਤੇ  ਪੰਜਾਬ ਭਰ ' ਅਨੇਕਾਂ ਥਾਵਾਂ 'ਤੇ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਜਿਲਾ• ਜਲੰਧਰ ਦੇ ਕਸਬਾ ਲੋਹੀਆਂਕਰਤਾਰਪੁਰਬਿਲਗਾਪਾੜਾ ਪਿੰਡਬੱਖੂਨੰਗਲਕੰਦੋਲਾਪਿੰਡ ਮਾਲੜੀ ਤੇ ਰਸੂਲਪੁਰ ਕਲਾਂਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਤੇ ਨਵਾਂਸ਼ਹਿਰ ਗੁਰਦਾਸਪੁਰ ਦੇ ਪਿੰਡ ਪਨਿਆੜਤਾਲਿਬਪੁਰ ਪੰਡੋਰੀਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਆਸਾ ਬੁੱਟਰਭਾਗਸਰਖੁੰਡੇ ਹਲਾਲਲੱਖੇਵਾਲੀ ਫਰੀਦਕੋਟ ਦੇ ਪਿੰਡ ਭਾਣਾਨੰਗਲ ਅਤੇ ਕਾਬਲਵਾਲਾ,ਸੰਗਰੂਰ ਦੇ ਪਿੰਡ ਕਲਾਰਾਂ,  ਚਮਿਆਲਾਵਾਲਚੰਗਾਲੀਵਾਲਾਗੰਢੂਆਂਦਿੜਬਾ ਮੰਡੀ ਦੇ ਪਿੰਡ ਢੰਡੋਲੀ ਕਲਾਂਛਾਜਲੀ  ਭਵਾਨੀਗੜ• ਦੇ ਪਿੰਡ ਭੜਚਾਉਕੇ ਦੇ ਪਿੰਡ ਕੋਟੜਾ ਕੌੜਾਮਹਿਲ ਕਲਾਂ ਬਲਾਕ ਦੇ ਪਿੰਡ ਚੁਹਾਣਕੇ ਖੁਰਦ ਤੇ ਵਜੀਦਕੇ ਕਲਾਂਮੋਗਾ ਦੇ ਵੈਰੋਕੇਸਮਾਲਸਰਧਾਹੋਕੇ ਆਦਿ ' ਇਸ ਮੌਕੇ ਵਰਕਰਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੀ ਅਰਥੀ ਸਾੜ ਕੇ ਪਿੱਟ ਸਿਆਪਾ ਕੀਤਾਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਬਜਟ ਵਿੱਚ ਕਿਸਾਨੀ ਦਾ ਕਰਜ਼ਾ ਮੁਆਫ਼ ਕਰਨ ਦਾ ਦਾਅਵਾ ਕਰਦੇ ਹੋਏ ਸਿਰਫ਼ 1500 ਕਰੋੜ ਦਾ ਐਲਾਨ ਕੀਤਾ ਹੈ ਜੋ ਊਠ ਦੇ ਮੂੰਹ ਵਿੱਚ ਜੀਰੇ ਦੇ ਬਰਾਬਰ ਹੈ ਪਰ ਸਰਕਾਰ ਨੇ ਗ਼ਰੀਬ ਦਲਿਤ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੈ ਜਦਕਿ ਪੇਂਡੂ ਮਜ਼ਦੂਰ ਕਿਸਾਨੀ ਵਾਂਗ ਕਰਜ਼ਦਾਰ ਅਤੇ ਬੇਰੁਜਗਾਰੀ ਦਾ ਸ਼ਿਕਾਰ ਹੈਕਿ ਪੰਜਾਬ ਵਿੱਚ 15 ਲੱਖ ਮਜ਼ਦੂਰ ਪਰਿਵਾਰ ਖੇਤੀ ਵਿੱਚ ਰੀੜ• ਦੀ ਹੱਡੀ ਵਾਂਗ ਕੰਮ ਕਰਦੇ ਹਨ ਅਤੇ ਖੁਦਕਸ਼ੀਆਂ ਵੀ ਮਜਬੂਰਨ ਕਰਜ਼ੇ ਦੀ ਮਾਰ ਹੇਠ  ਕੇ ਕਰਦੇ ਹਨਇਸ ਦੌਰਾਨ ਮੰਗ ਕੀਤੀ ਗਈ ਕਿ ਬੇਜ਼ਮੀਨੇ ਮਜ਼ਦੂਰਾਂ ਸਿਰ ਚੜ ਸਰਕਾਰੀ ਤੇ ਗ਼ੈਰ-ਸਰਕਾਰੀ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ ਮੁੱਖ ਮੰਤਰੀ ਪੰਜਾਬ ਵੱਲੋਂ ਪੰਜ ਏਕੜ ਦੀ ਮਾਲਕੀ ਵਾਲੇ ਕਿਸਾਨਾਂ ਦੇ ਦੋ ਲੱਖ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦੇ ਐਲਾਨ ਤੋਂ ਬਾਅਦ ਪੇਂਡੂ ਅਤੇ ਖੇਤ ਮਜ਼ਦੂਰ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਜਥੇਬੰਦੀਆਂ ਦਾ ਤਰਕ ਹੈ ਕਿ ਖੇਤੀ ਅਰਥਚਾਰੇ ਦਾ ਹੀ ਹਿੱਸਾ ਬੇਜ਼ਮੀਨੇ ਮਜ਼ਦੂਰ ਜਿਨਾਂ ਨੂੰ ਸੁਆਮੀਨਾਥਨ ਕਮੇਟੀ ਵੱਲੋਂ ਬੇਜ਼ਮੀਨੇ ਕਿਸਾਨ ਹੀ ਕਿਹਾ ਜਾਂਦਾ ਹੈਦੇ ਕਰਜ਼ੇ ਮੁਆਫ਼ ਨਾ ਕਰਨਾ ਸਰਕਾਰ ਦੀ ਮਜ਼ਦੂਰ ਦੋਖੀ ਸਮਝ ਦਾ ਪ੍ਰਗਟਾਵਾ ਹੈ ਉਨਾਂ ਐਲਾਨ ਕੀਤਾ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਦਲਿਤ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ ਨੀਤੀ ਵਿੱਚ ਸ਼ਾਮਲ ਨਾ ਕੀਤਾ ਗਿਆ ਤਾਂ ਉਹ ਸਖ਼ਤ ਸੰਘਰਸ਼ ਕਰਨ ਲਈ ਮਜਬੂਰ ਹੋਣਗੇ

No comments:

Post a Comment