Thursday, 6 July 2017

ਕਿਰਤੀਆਂ ਦੇ ਨਾਟਕਕਾਰ ਅਜਮੇਰ ਔਲਖ ਨੂੰ ਇਨਕਲਾਬੀ ਸਲਾਮ


ਕਿਰਤੀਆਂ ਦੇ ਨਾਟਕਕਾਰ ਅਜਮੇਰ ਔਲਖ ਨੂੰ ਇਨਕਲਾਬੀ ਸਲਾਮ
ਮਾਨਸਾ, 25 ਜੂਨ- ਪੰਜਾਬੀ ਰੰਗਮੰਚ ਦੇ ਬੁਲੰਦ ਸਿਤਾਰੇ ਅਤੇ ਇਨਕਲਾਬੀ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ, ਜਿਨਾਂ ਦਾ ਬੀਤੇ ਦਿਨੀਂ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ, ਨੂੰ ਉਨਾਂ ਦੇ ਨਾਟਕਾਂ ਦੇ ਵੱਡੀ ਗਿਣਤੀ ਪਾਤਰਾਂ (ਮਜ਼ਦੂਰ-ਕਿਸਾਨ) ਨੇ ਸ਼ਰਧਾਂਜਲੀਆਂ ਭੇਟ ਕੀਤੀਆਂ ਪ੍ਰੋ. ਔਲਖ ਦੀ ਯਾਦ ਵਿੱਚ ਅੱਜ ਇੱਥੇ ਨਵੀਂ ਅਨਾਜ ਮੰਡੀ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ, ਲੋਕ ਕਲਾ ਮੰਚ ਮਾਨਸਾ ਅਤੇ ਔਲਖ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਇਸ ਮੌਕੇ ਰੰਗਮੰਚ ਨਾਲ ਜੁੜੀਆਂ ਸੰਸਥਾਵਾਂ,  ਲੇਖਕਾਂ, ਕਹਾਣੀਕਾਰਾਂ ਅਤੇ ਕਲਾਕਾਰਾਂ ਆਦਿ ਤੋਂ ਇਲਾਵਾ ਸਿਆਸੀ ਆਗੂਆਂ, ਕਿਸਾਨ  ਅਤੇ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਲੋਕਾਂ ਨੇ ਮੌਨ ਧਾਰਨ ਕਰ ਕੇ ਪ੍ਰੋ. ਔਲਖ ਨੂੰ ਸ਼ਰਧਾ ਦੇ ਫੁੱਲ  ਭੇਟ ਕੀਤੇ
ਪ੍ਰੋ. ਔਲਖ ਦੀ ਅੰਤਿਮ ਇੱਛਾ ਅਨੁਸਾਰ ਬੁਲਾਰਿਆਂ ਦੀ ਗਿਣਤੀ ਸੀਮਤ ਸੀ ਪੰਜਾਬੀ ਸਾਹਿਤ ਜਗਤ ਦੀਆਂ ਨਾਮਵਰ ਹਸਤੀਆਂ ਗੁਰਬਚਨ ਭੁੱਲਰ, ਸੁਰਜੀਤ ਪਾਤਰ, ਆਤਮਜੀਤ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ.ਸਰਬਜੀਤ ਸਿੰਘ ਨੇ ਮੰਚ ਤੋਂ ਪ੍ਰੋ.ਔਲਖ ਨੂੰ ਸ਼ਰਧਾਂਜਲੀਆਂ ਦਿੱਤੀਆਂ ਉਨਾਂ ਨੇ ਪ੍ਰੋ.ਔਲਖ ਨੂੰ ਕਿਰਤੀ ਲੋਕਾਂ ਦਾ ਸਾਹਿਤਕਾਰ ਦੱਸਦਿਆਂ ਉਨਾਂ ਦੇ ਵਿਛੋੜੇ ਨੂੰ ਪੰਜਾਬੀ ਸਾਹਿਤ ਤੇ ਕਲਾ ਜਗਤ ਲਈ ਵੱਡਾ ਘਾਟਾ ਕਰਾਰ ਦਿੱਤਾ ਅਤੇ ਪੰਜਾਬੀ ਦੇ ਉਭਰਦੇ ਸਾਹਿਤਕਾਰਾਂ, ਕਲਾਕਾਰਾਂ ਨੂੰ ਪ੍ਰੋ.ਔਲਖ ਦੀਆਂ ਪੈੜਾਂ 'ਤੇ ਚੱਲ ਕੇ ਅੱਗੇ ਵਧਣ ਦਾ ਸੱਦਾ ਦਿੱਤਾ ਪਰਿਵਾਰ ਵੱਲੋਂ ਸੁਭਾਸ਼ ਬਿੱਟੂ, ਪ੍ਰੋ.ਅੱਛਰੂ ਸਿੰਘ, ਜਸਵਿੰਦਰ ਕੌਰ ਗੱਗੂ ਤੇ ਗੁਰਵਿੰਦਰ ਬਰਾੜ ਨੇ ਪ੍ਰੋ.ਔਲਖ ਦੀ ਲੋਕਾਂ ਦੇ ਕਾਜ ਲਈ ਸਮਰਪਣ ਭਾਵਨਾ ਨੂੰ ਸਲਾਮ ਕਰਦਿਆਂ ਉਨਾਂ ਦੀ ਸਾਹਿਤ ਕਲਾ ਦੇ ਮੋਰਚੇ 'ਤੇ ਘਾਲੀ ਅਣਥੱਕ ਘਾਲਣਾ ਦੀ ਚਰਚਾ ਕੀਤੀ ਸਮਾਗਮ ਦੌਰਾਨ ਪ੍ਰੋ.ਔਲਖ ਨੂੰ ਸ਼ਰਧਾਂਜਲੀ ਵਜੋਂ ਗੀਤਾਂ ਦੀ ਲੜੀ ਚੱਲਦੀ ਰਹੀ, ਜਿਸ ਦਾ ਸਿਖਰ ਸਮਾਗਮ ਦੇ ਅੰਤ ਵਿੱਚ ਪੇਸ਼ ਕੀਤੀ ਕੋਰੀਓਗ੍ਰਾਫੀ ਰਾਹੀਂ ਹੋਇਆ ਪ੍ਰੋ.ਔਲਖ ਦੀਆਂ ਤਿੰਨੋਂ ਧੀਆਂ ਵੱਲੋਂ ਕੋਰੀਓਗ੍ਰਾਫੀ ਵਿੱਚ ਭੂਮਿਕਾ ਅਦਾ ਕਰ ਕੇ ਉਨਾਂ ਦੇ ਰੰਗਮੰਚ ਦੇ ਸਫਰ ਨੂੰ ਜਾਰੀ ਰੱਖਣ ਦਾ ਐਲਾਨ ਨਿਵੇਕਲੇ ਅੰਦਾਜ਼ ਵਿੱਚ ਕੀਤਾ ਸਮਾਗਮ ਦੇ ਅੰਤ ਵਿੱਚ ਇੱਕ ਕਾਫਲਾ ਪ੍ਰੋ. ਔਲਖ ਦੀਆਂ ਅਸਥੀਆਂ ਲੈ ਕੇ ਉਨਾਂ ਦੇ ਜੱਦੀ ਪਿੰਡ ਕਿਸ਼ਨਗੜਫਰਵਾਹੀ ਗਿਆ ਤੇ ਪਿੰਡ ਦੇ ਸਕੂਲ ' ਸੰਖੇਪ ਸਮਾਗਮ ਮਗਰੋਂ ਅਸਥੀਆਂ ਪਿੰਡ ਕੋਲੋਂ ਲੰਘਦੀ ਨਹਿਰ ਵਿੱਚ ਪਾ ਦਿੱਤੀਆਂ ਗਈਆਂ
ਇਕਬਾਲ ਰਾਮੂਵਾਲੀਆ ਨੂੰ ਹੰਝੂਆਂ ਭਰੀ ਅੰਤਿਮ ਵਿਦਾਇਗੀ

ਬਰੈਂਪਟਨ, 26 ਜੂਨ- ਮਹਿਬੂਬ ਸ਼ਾਇਰ ਅਤੇ ਵਾਰਤਾਕਾਰ ਇਕਬਾਲ ਰਾਮੂਵਾਲੀਆ ਨੂੰ ਹਜ਼ਾਰਾਂ ਸੇਜਲ ਅੱਖਾਂ ਨੇ ਅੱਜ ਇੱਥੇ ਅੰਤਿਮ ਵਿਦਾਇਗੀ ਦਿੱਤੀ 'ਕਰੀਮੇਸ਼ਨ ਹਾਊਸ' ਵਿੱਚ ਇਕੱਠ ਦੌਰਾਨ ਵਰਿਆਮ ਸੰਧੂ ਨੇ ਭਰੇ ਮਨ ਨਾਲ ਕਿਹਾ ਕਿ ਇਕਬਾਲ ਖੁੱਲ ਕਿਤਾਬ ਵਰਗਾ ਸੱਚ ਸੀ  ਸੱਚ ਬੋਲਣ ਸਮੇਂ ਉਹ ਆਪਣੇ ਆਪ ਨੂੰ ਵੀ ਨਹੀਂ ਬਖ਼ਸ਼ਦਾ ਸੀ  ਉਨਾਂ ਦੀ ਕਹਿਣੀ ਤੇ ਕਰਨੀ ਇਕ ਸੀ ਉਸ ਨੇ ਪੰਜਾਬੀਆਂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਲੜਨ ਦੀ ਜਾਚ ਸਿਖਾਈ  ਸੁਰਿੰਦਰ ਧੰਜਲ ਨੇ ਕਿਹਾ ਕਿ ਉਸ ਦੀ ਸ਼ਖ਼ਸੀਅਤ ਵਿੱਚ ਸਮੁੱਚਾ ਪੰਜਾਬ ਸੀ  ਉਸ ਦੀ ਲਿਖਤ ਵਿੱਚ ਕਿਰਤੀ ਤੇ ਕਿਸਾਨ ਸਨ  ਭਾਵੇਂ ਇਕਬਾਲ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਰਹੇ ਪਰ ਉਹ ਆਪਣੀਆਂ ਲਿਖਤਾਂ ਨਾਲ ਹਮੇਸ਼ਾ ਜਿਊਂਦੇ ਰਹਿਣਗੇ 
ਸ੍ਰੀ ਪਿਆਰਾ ਸਿੰਘ ਮੰਗੂਵਾਲ ਅਚਾਨਕ ਵਿਛੜ ਗਏ
ਸਾਥੀ ਬਲਵਿੰਦਰ ਸਿੰਘ ਮੰਗੂਵਾਲ ਦੇ ਪਿਤਾ, ਸ੍ਰੀ ਪਿਆਰਾ ਸਿੰਘ 10 ਮਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਮੇਂ ਤੋਂ ਪਹਿਲਾਂ ਵਿਛੋੜਾ ਦੇ ਗਏ ਸ੍ਰੀ ਪਿਆਰਾ ਸਿੰਘ ਪਿੰਡ ਵਿੱਚ ਪਿਆਰੇ-ਸਤਿਕਾਰੇ ਜਾਣ ਵਾਲੇ ਇਨਸਾਨ ਸਨ ਉਹ ਕਿਰਤੀਆਂ-ਕਮਾਊਆਂ, ਦੁਖੀਆਂ ਦੇ ਦਰਦੀ ਸਨ ਲੋਕ-ਸੇਵਾ ਦੀ ਭਾਵਨਾ ਉਹਨਾਂ ਦੇ ਮਨ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਸੀ ਐਨਾ ਹੀ ਨਹੀਂ, ਉਹ ਚੜਦੀ ਉਮਰ ਵਿੱਚ ਹੀ ਨਕਸਲਬਾੜੀ ਲਹਿਰ ਦੇ ਪ੍ਰਭਾਵ ਵਿੱਚ ਗਏ ਸਨ ਸਿਰਫ ਇਹ ਆਪ ਹੀ ਲਹਿਰ ਦੇ ਸਮਰਥਕ ਨਹੀਂ ਸਨ ਬਲਕਿ ਇਹਨਾਂ ਦਾ ਸਾਰਾ ਪਰਿਵਾਰ ਹੀ ਲਹਿਰ ਦਾ ਹਮਦਰਦ ਰਿਹਾ ਹੈ, ਇਸ ਕਰਕੇ ਇਸ ਪਰਿਵਾਰ ਨੂੰ ਆਪਣਾ ਮੰਨਦੇ ਨਕਸਲਬਾੜੀ ਲਹਿਰ ' ਸ਼ਹੀਦ ਸਾਥੀ ਬਖਸ਼ੀਸ਼ ਸਿੰਘ ਮੋਰਕਰੀਮਾ ਵਰਗੇ ਸਾਥੀਆਂ ਦਾ ਇਸ ਪਰਿਵਾਰ ਵਿੱਚ ਆਉਣ-ਜਾਣ ਬਣਿਆ ਹੋਇਆ ਸੀ ਪਿੰਡ ਮੰਗੂਵਾਲ ਦੇ ਤਿੰਨ ਸਾਥੀ ਇਸ ਲਹਿਰ ਵਿੱਚ ਸ਼ਹੀਦ ਹੋਏ ਹਨ ਭਾਵੇਂ ਪਿੰਡ ਵਿੱਚ ਪੁਲਸੀ ਧਾੜਾਂ ਚੜਕੇ ਆਉਂਦੀਆਂ ਰਹੀਆਂ ਪਰ ਸ੍ਰੀ ਪਿਆਰਾ ਸਿੰਘ ਉਹਨਾਂ ਸਮਿਆਂ ਵਿੱਚ ਵੀ ਅਡੋਲ ਰਹੇ ਜਦੋਂ ਸਾਥੀ ਬਲਵਿੰਦਰ ਸਿੰਘ ਨੇ ਆਪਣੀ ਪੜਾਈ ਅਤੇ ਆਪਣਾ ਕੈਰੀਅਰ ਤਿਆਗ ਕੇ ਆਪਣੇ ਆਪ ਨੂੰ ਇਨਕਲਾਬੀ ਲਹਿਰ ਦੇ ਹਵਾਲੇ ਕਰਨ ਦਾ ਤਹੱਈਆ ਕੀਤਾ ਤਾਂ ਸ੍ਰੀ ਪਿਆਰਾ ਸਿੰਘ ਹੋਰਾਂ ਨੇ ਬਲਵਿੰਦਰ ਸਿੰਘ ਨੂੰ ਹੱਲਾਸ਼ੇਰੀ ਦਿੱਤੀ ਇਹ ਸ੍ਰੀ ਪਿਆਰਾ ਸਿੰਘ ਹੋਰਾਂ ਦੀ ਪ੍ਰੇਰਨਾ ਸਦਕਾ ਹੀ ਸੀ ਕਿ ਹੁਣ ਤੱਕ ਵੀ ਅਨੇਕਾਂ ਤਰਾਂ ਦੇ ਖਤਰਿਆਂ, ਸੰਸਿਆਂ ਦੇ ਬਾਵਜੂਦ ਇਹ ਪਰਿਵਾਰ ਇਨਕਲਾਬੀ ਜਮਹੂਰੀ ਲਹਿਰ ਦਾ ਡਟਵਾਂ ਹਮਾਇਤੀ ਬਣ ਕੇ ਨਿਭਦਾ ਰਿਹਾ ਹੈ 
ਸ੍ਰੀ ਪਿਆਰਾ ਸਿੰਘ ਜੀ ਦੀ ਯਾਦ ਵਿੱਚ ਪਿੰਡ ਮੰਗੂਵਾਲ ਵਿਖੇ 17 ਮਈ ਨੂੰ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿੱਚ ਸੁਰਖ਼ ਰੇਖਾ ਵੱਲੋਂ ਸਾਥੀ ਨਾਜ਼ਰ ਸਿੰਘ ਬੋਪਾਰਾਏ, ਡੀ.ਟੀ.ਐਫ. ਸਾਥੀ ਗੁਰਮੇਲ ਸਿੰਘ ਭੁਟਾਲ, ਪੰਜਾਬ ਕਲਾ ਸੰਗਮ ਵੱਲੋਂ ਸੁਮਨ ਲਤਾ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਅਮੋਲਕ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਮੇਸ਼ ਮਾਲੜੀ ਅਤੇ ਸਥਾਨਕ ਬੁਲਾਰੇ ਤੀਰਥ ਰਾਮ ਹੋਰਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਸਟੇਜ ਸੰਚਾਲਨ ਦੀ ਜੁੰਮੇਵਾਰੀ ਡਾ. ਅਸ਼ੋਕ ਭਾਰਤੀ ਨੇ ਨਿਭਾਈ ਬਲਵਿੰਦਰ ਮੰਗੂਵਾਲ ਨੇ ਸ਼ੋਕ ਸੁਨੇਹੇ ਭੇਜਣ ਵਾਲੀਆਂ ਜਥੇਬੰਦੀਆਂ, ਪਰਚਿਆਂ ਅਤੇ ਸਮਾਗਮ ਵਿੱਚ ਪੁੱਜੇ ਹੋਏ ਲੋਕਾਂ ਦਾ ਧੰਨਵਾਦ ਕੀਤਾ 
ਸ਼ੋਕ ਸਮਾਚਾਰ
-ਕਾਮਰੇਡ ਦਰਸ਼ਨ ਸਿੰਘ ਖਟਕੜ ਦੇ ਛੋਟੇ ਭਰਾ ਜੋਗਾ ਸਿੰਘ ਦਿਲ ਦੀ ਧੜਕਣ ਬੰਦ ਹੋਣ ਕਾਰਨ ਪੂਰੇ ਹੋ ਗਏ 

-ਇਨਕਲਾਬੀ ਕਵੀ ਅਤੇ ਕਵੀਸ਼ਰ/ਗਾਇਕ ਜਗਰਾਜ ਧੌਲਾ ਦੇ ਛੋਟੇ ਬੇਟੇ ਬੇਵਕਤ ਵਿਛੋੜਾ ਦੇ ਗਏ 

-ਨਕਸਲਬਾੜੀ ਲਹਿਰ ਵਿੱਚ ਸ਼ਹੀਦ ਸਾਥੀ ਰਾਮ ਕਿਸ਼ਨ (ਕਿਸ਼ੂ) ਮੰਗੂਵਾਲ ਦੇ ਮਾਤਾ ਬੀਬੀ ਨਸੀਬ ਕੌਰ ਜੀ 30 ਜੂਨ ਨੂੰ ਸਦੀਵੀ ਵਿਛੋੜਾ ਦੇ ਗਏ 

-ਗੁਰਮੇਲ ਸਿੰਘ ਭੁਟਾਲ ਦੇ ਸਹੁਰਾ ਸਾਹਿਬ ਅਤੇ ਸ੍ਰੀਮਤੀ ਸੁਰਿੰਦਰ ਕੌਰ ਦੇ ਪਿਤਾ ਜੀ ਸ੍ਰੀ ਸਾਧੂ ਸਿੰਘ ਮਾਣੂੰਕੇ ਰਿਟਾਇਰਡ ਸੈਂਟਰ ਹੈੱਡ ਟੀਚਰ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਵਿਛੋੜਾ ਦੇ ਗਏ 

(ਅਦਾਰਾ ਸੁਰਖ਼ ਰੇਖਾ ਵਿਛੜ ਗਿਆਂ ਦੇ ਪਰਿਵਾਰ ਮੈਂਬਰਾਂ, ਦੋਸਤਾਂ-ਮਿੱਤਰਾਂ, ਸਨੇਹੀਆਂ ਦੇ ਦੁੱਖ ਵਿੱਚ ਤਹਿ ਦਿਲੋਂ ਸ਼ਾਮਲ ਹੁੰਦਾ ਹੈ)  

No comments:

Post a Comment