ਪੁਲੀਸ ਵਧੀਕੀ ਕਾਰਨ ਅੰਗਾਰ ਬਣੀ ਫੁਟਬਾਲਰ ਅਫ਼ਸ਼ਾਂ
ਸ੍ਰੀਨਗਰ, 14 ਮਈ- ਫੁਟਬਾਲਰ ਅਫ਼ਸ਼ਾਂ ਅਸ਼ਿਕ, ਜਿਸ ਨੂੰ ਇਸ ਖੇਡ ਦਾ ਹੁਨਰ ਰੱਬੀ ਦਾਤ ਹੈ, ਨੇ ਤਿੰਨ ਹਫ਼ਤੇ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਪੱਥਰ ਚੁੱਕਿਆ। ਪੁਲੀਸ ਮੁਲਾਜ਼ਮਾਂ 'ਤੇ ਪੱਥਰ ਸੁਟਦਿਆਂ ਦੀ ਕੈਮਰੇ 'ਚ ਕੈਦ ਉਹਦੀ ਤਸਵੀਰ ਵਾਦੀ ਵਿੱਚ ਪੱਥਰਬਾਜ਼ਾਂ ਦੀ ਦਿੱਖ ਨੂੰ ਨਵੇਂ ਰੂਪ 'ਚ ਪਰਿਭਾਸ਼ਤ ਕਰਦੀ ਹੈ।
ਪਟਿਆਲਾ ਦੇ ਉੱਘੇ ਨੈਸ਼ਨਲ ਇੰਸਟੀਚਿਊਟਸ ਆਫ਼ ਸਪੋਰਟਸ (ਐਨਆਈਐਸ) ਤੋਂ ਸਿਖਲਾਈ ਯਾਫ਼ਤਾ ਅਸ਼ਿਕ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ,'ਮੈਂ ਉਸ ਮੰਦਭਾਗੇ ਦਿਨ ਜੋ ਕੁਝ ਕੀਤਾ, ਮੈਨੂੰ ਉਸ ਬਾਰੇ ਕੋਈ ਪਛਤਾਵਾ ਨਹੀਂ। ਉਹ ਤਾਂ ਮੌਕੇ ਤੇ ਹਾਲਾਤ ਮੁਤਾਬਕ ਮੇਰੇ ਵੱਲੋਂ ਦਿੱਤਾ ਗਿਆ ਜਵਾਬ (ਪ੍ਰਤੀਕਰਮ) ਸੀ।' ਫੁਟਬਾਲਰ, ਜੋ ਕਿ ਕਸ਼ਮੀਰ ਐਫ਼ਸੀ ਅਕੈਡਮੀ ਨਾਂ ਦੀ ਸੰਸਥਾ ਚਲਾਉਂਦੀ ਹੈ, ਵੱਲੋਂ 70 ਨੌਜਵਾਨਾਂ (ਜਿਨ•ਾਂ ਵਿੱਚ 40 ਲੜਕੀਆਂ ਤੇ 30 ਲੜਕੇ ਹਨ) ਨੂੰ ਕੋਚਿੰਗ ਦਿੱਤੀ ਜਾਂਦੀ ਹੈ। ਹਾਲਾਂਕਿ ਕੋਚਿੰਗ ਦੇ ਨਾਲ ਹੀ ਉਹ ਮੌਲਾਨਾ ਆਜ਼ਾਦ ਰੋਡ 'ਤੇ ਮਹਿਲਾ ਕਾਲਜ ਵਿੱਚ ਗਰੈਜੂਏਸ਼ਨ ਦੀ ਡਿਗਰੀ ਵੀ ਕਰ ਰਹੀ ਹੈ। ਵਿਦਿਆਰਥੀਆਂ ਤੇ ਸਲਾਮਤੀ ਦਸਤਿਆਂ ਦਰਮਿਆਨ ਸ਼ਹਿਰ ਦੇ ਵਿੱਚੋ ਵਿੱਚ ਹੋਏ ਟਕਰਾਅ ਮੌਕੇ ਖਿੱਚੀ ਗਈ ਉਹਦੀ ਤਸਵੀਰ ਕਈ ਮੁਕਾਮੀ ਤੇ ਕੌਮੀ ਅਖ਼ਬਾਰਾਂ ਵਿੱਚ ਨਸ਼ਰ ਹੋਣ ਦੇ ਨਾਲ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ ਵੀ ਵਾਇਰਲ ਹੋ ਚੁੱਕੀ ਹੈ।
ਅਸ਼ਿਕ ਨੇ ਦੱਸਿਆ,'ਮੈਂ ਅਤੇ ਕੁਝ ਵਿਦਿਆਰਥੀਆਂ ਦੀ ਟੋਲੀ ਪ੍ਰੈਕਟਿਸ ਲਈ ਟੀਆਰਸੀ ਗਰਾਊਂਡ ਜਾ ਰਹੇ ਸੀ ਕਿ ਅਸੀਂ ਵਿਦਿਆਰਥੀਆਂ ਤੇ ਸਲਾਮੀ ਦਸਤਿਆਂ ਵਿੱਚ ਚੱਲ ਰਹੇ ਟਕਰਾਅ ਵਿੱਚ ਫ਼ਸ ਗਏ। ਇਕ ਪੁਲੀਸ ਮੁਲਾਜ਼ਮ ਨੇ ਸਾਨੂੰ ਕੁਝ ਬੁਰਾ ਭਲਾ ਕਿਹਾ ਤੇ ਮੇਰੇ ਇਕ ਵਿਦਿਆਰਥੀ ਨੂੰ ਥੱਪੜ ਜੜ ਦਿੱਤਾ। ਮੈਨੂੰ ਇਸ ਨਾਲ ਗੁੱਸਾ ਆ ਗਿਆ।' ਉਸ ਨੇ ਕਿਹਾ,'ਅਸੀਂ ਪੱਥਰਬਾਜ਼ੀ ਆਪਣੇ ਬਚਾਅ ਅਤੇ ਇਹ ਸੁਨੇਹਾ ਦੇਣ ਲਈ ਕੀਤੀ ਸੀ ਕਿ ਲੜਕੀਆਂ ਨੂੰ ਕਿਸੇ ਪੱਖੋਂ ਵੀ ਕਮਜ਼ੋਰ ਨਾ ਸਮਝਿਆ ਜਾਵੇ।' ਅਸ਼ਿਕ ਨੇ ਕਿਹਾ ਕਿ ਉਸ ਨੂੰ ਵਧੇਰੇ ਪੀੜ ਇਸ ਗੱਲ ਦੀ ਹੋਈ ਕਿ ਬੁਰਾ ਭਲਾ ਕਹਿਣ ਵਾਲਾ ਪੁਲੀਸਵਾਲਾ ਕਸ਼ਮੀਰੀ ਹੋਣ ਦੇ ਨਾਲ ਨਾਲ ਮੁਸਲਮਾਨ ਵੀ ਸੀ। ਉਸ ਨੇ ਕਿਹਾ,'ਅਸੀਂ ਕਿਸੇ ਸੀਆਰਪੀਐਫ਼ ਜਾਂ ਫ਼ੌਜੀ ਨੂੰ ਨਿਸ਼ਾਨਾ ਨਹੀਂ ਬਣਾਇਆ ਤੇ ਇਹ ਤਾਂ ਪੁਲੀਸ ਵਧੀਕੀਆਂ ਖ਼ਿਲਾਫ਼ ਸਾਡਾ ਸਹਿਜ ਸੁਭਾਅ ਪ੍ਰਤੀਕਰਮ ਸੀ।' ਅਫ਼ਸ਼ਾਨਾ ਨੇ ਕਿਹਾ,'ਮੈਂ ਇਕ ਖਿਡਾਰੀ ਹਾਂ ਤੇ ਮੇਰਾ ਹੋਰ ਕਿਸੇ ਚੀਜ਼ ਨਾਲ ਕੋਈ ਲਾਗਾ ਦੇਗਾ ਨਹੀਂ। ਮੈਂ ਸਰਕਾਰs sਖ਼ਿਲਾਫ਼ ਨਹੀਂ ਹਾਂ।' ਹਾਲਾਂਕਿ ਨੌਜਵਾਨ ਕੋਚ ਨੇ ਕਿਹਾ ਕਿ ਜੇਕਰ ਉਸ ਨੂੰ ਲੱਗਿਆ ਕਿ ਉਸ ਦੇ ਵਿਦਿਆਰਥੀਆਂ ਨੂੰ ਕਿਸੇ ਤਰ•ਾਂ ਦਾ ਖ਼ਤਰਾ ਹੈ ਤਾਂ ਉਹ ਮੁੜ ਪੱਥਰ ਚੁੱਕਣ ਤੋਂ ਨਹੀਂ ਸੰਗੇਗੀ।
ਪਥਰਾਓ ਕਾਰਨ ਤਲਾਸ਼ੀ ਮੁਹਿੰਮ ਰੋਕੀ
ਸ੍ਰੀਨਗਰ, 17 ਮਈ- ਸਲਾਮਤੀ ਦਸਤਿਆਂ ਨੇ ਅੱਜ ਕਸ਼ਮੀਰ ਦੇ ਦੱਖਣੀ ਜ਼ਿਲ•ੇ ਸ਼ੋਪੀਆਂ ਵਿੱਚ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਦੌਰਾਨ ਦੂਜੀ ਵਾਰ ਜ਼ੋਰਦਾਰ ਘੇਰਾਬੰਦੀ ਤੇ ਤਲਾਸ਼ੀ ਅਪਰੇਸ਼ਨ ਚਲਾਇਆ ਪਰ ਇਸ ਦੌਰਾਨ ਕੋਈ ਖਾੜਕੂ ਨਾ ਮਿਲਣ ਅਤੇ ਭੀੜ ਵੱਲੋਂ ਪਥਰਾਅ ਕੀਤੇ ਜਾਣ ਕਾਰਨ ਅਪਰੇਸ਼ਨ ਰੋਕ ਦਿੱਤਾ ਗਿਆ। ਪੁਰਾਣੇ ਸ੍ਰੀਨਗਰ ਵਿੱਚ ਵੀ ਮਾਰਚ ਕੱਢਣ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀਆਂ ਦੀਆਂ ਸੁਰੱਖਿਆ ਦਸਤਿਆਂ ਨਾਲ ਝੜਪਾਂ ਹੋਈਆਂ। ਇਕ ਫ਼ੌਜੀ ਅਫ਼ਸਰ ਨੇ ਦੱਸਿਆ ਕਿ ਘੇਰਾਬੰਦੀ ਤੇ ਤਲਾਸ਼ੀ ਅਪਰੇਸ਼ਨ ਖਾੜਕੂਆਂ ਦੀ ਮੌਜੂਦਗੀ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਸ਼ੋਪੀਆਂ ਜ਼ਿਲ•ੇ ਦੇ ਜ਼ੈਨਾਪੋਰਾ ਇਲਾਕੇ ਦੇ ਪਿੰਡ ਹੈਫ਼ ਵਿੱਚ ਸਵੇਰਸਾਰ ਸ਼ੁਰੂ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਸੁਰੱਖਿਆ ਜਵਾਨ ਸ਼ਾਮਲ ਸਨ। ਇਕ ਪੁਲੀਸ ਅਫ਼ਸਰ ਨੇ ਕਿਹਾ ਕਿ ਇਸ ਦੌਰਾਨ ਵੱਡੀ ਗਿਣਤੀ ਲੋਕਾਂ ਵੱਲੋਂ ਪਥਰਾਅ ਕੀਤੇ ਜਾਣ ਤੋਂ ਬਾਅਦ ਅਪਰੇਸ਼ਨ ਰੋਕ ਦਿੱਤਾ ਗਿਆ। ਲੋਕਾਂ ਨੂੰ ਖਿੰਡਾਉਣ ਲਈ ਸੁਰੱਖਿਆ ਜਵਾਨਾਂ ਦੀ ਵਾਧੂ ਨਫ਼ਰੀ ਵੀ ਭੇਜੀ ਗਈ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਅਧਿਕਾਰੀਆਂ ਮੁਤਾਬਕ ਇਸ ਮੌਕੇ ਸੁਰੱਖਿਆ ਦਸਤਿਆਂ ਨੂੰ ਕੋਈ ਖਾੜਕੂ ਜਾਂ ਛੁਪਣਗਾਹ ਨਹੀਂ ਮਿਲੀ, ਜਿਸ ਕਾਰਨ ਅਪਰੇਸ਼ਨ ਰੋਕਿਆ ਗਿਆ। ਗ਼ੌਰਤਲਬ ਹੈ ਕਿ ਦੱਖਣੀ ਕਸ਼ਮੀਰ ਵਿੱਚ ਹਾਲ ਹੀ ਵਿੱਚ ਹਥਿਆਰਬੰਦ ਟਾਕਰੇ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਣ ਤੋਂ ਬਾਅਦ ਅਜਿਹੇ ਅਪਰੇਸ਼ਨ ਸ਼ੁਰੂ ਕੀਤੇ ਗਏ ਸਨ। ਬੀਤੀ 4 ਮਈ ਨੂੰ ਅਜਿਹੇ ਅਪਰੇਸ਼ਨ ਵਿੱਚ ਕਰੀਬ 4000 ਜਵਾਨਾਂ ਨੇ ਸ਼ੋਪੀਆਂ ਜ਼ਿਲ•ੇ ਦੇ ਦੋ ਦਰਜਨ ਪਿੰਡਾਂ ਦੀ ਤਲਾਸ਼ੀ ਲਈ ਸੀ। ਇਸ ਦੌਰਾਨ ਕੋਈ ਅਤਿਵਾਦੀ ਨਹੀਂ ਸੀ ਮਿਲਿਆ ਪਰ ਵਾਪਸ ਜਾਂਦੇ ਸੁਰੱਖਿਆ ਦਸਤਿਆਂ 'ਤੇ ਹੋਏ ਅਤਿਵਾਦੀ ਹਮਲੇ ਵਿੱਚ ਇਕ ਟੈਕਸੀ ਡਰਾਈਵਰ ਮਾਰਿਆ ਗਿਆ ਸੀ ਤੇ ਕਈ ਜਵਾਨ ਜ਼ਖ਼ਮੀ ਹੋਏ ਸਨ।
੦-੦

No comments:
Post a Comment