Thursday, 6 July 2017

ਆਰ.ਐਸ.ਐਸ. ਵੱਲੋਂ ਉਭਾਰਿਆ ਜਾ ਰਿਹਾ ਗਰਭ ਵਿਗਿਆਨ ਸੰਸਕਾਰ


ਆਰ.ਐਸ.ਐਸ. ਵੱਲੋਂ ਉਭਾਰਿਆ ਜਾ ਰਿਹਾ ਗਰਭ ਵਿਗਿਆਨ ਸੰਸਕਾਰ
ਉੱਤਮ ਨਸਲ ਦੀ ਖੋਜ ਦਾ ਫਾਸ਼ੀ ਪ੍ਰੋਜੈਕਟ



ਆਰੀਆ ਨਸਲ ਦੀ ਉੱਤਮਤਾ ਅਤੇ ਬ੍ਰਾਹਮਣਵਾਦੀ ਕਦਰਾਂ-ਕੀਮਤਾਂ ਦੀ ਮਹਾਨਤਾ ਦੀ ਧਾਰਨਾ ਉਹ ਨੀਂਹ ਹੈ, ਜਿਸ ਉੱਤੇ ਆਰ.ਐਸ.ਐਸ. ਦੀ ਵਿਚਾਰਧਾਰਾ ਟਿਕੀ ਹੋਈ ਹੈ ਇਹ ਮੰਨਦੀ ਹੈ ਕਿ ਆਰੀਆ ਇੱਕ ਉੱਤਮ ਨਸਲ ਹੈ ਅਤੇ ਹਿੰਦੂ ਰਾਸ਼ਟਰ, ਵਿਸ਼ਵ ਦਾ ਗੁਰੂ ਅਤੇ ਅਗਵਾਈਕਰਤਾ ਦੋਨੋਂ ਹੈ ਅੰਗਰੇਜ਼ਾਂ ਅਤੇ ਬ੍ਰਾਹਮਣਵਾਦੀਆਂ ਨੇ ਵਧੀਆ ਨਸਲਾਂ ਦੀ ਉੱਤਮਤਾ ਦੀ ਧਾਰਨਾ ਨੂੰ ਉਤਸ਼ਾਹਿਤ ਕੀਤਾ ਹੈ 
ਹੁਣੇ ਹੁਣੇ ਆਰ.ਐਸ.ਐਸ. ਦੀ ਸਿਹਤ ਸ਼ਾਖਾ ਅਰੋਗਯ ਭਾਰਤੀ ਨੇ ਪ੍ਰਾਚੀਨ ਭਾਰਤ ਦੇ ਆਯੁਰਵੇਦ ਦੇ ਗਿਆਨ ਦੇ ਆਧਾਰ 'ਤੇ ''ਗਰਭ ਵਿਗਿਆਨ ਸੰਸਕਾਰ'' (ਯੂਟਰਸ ਸਾਇੰਸ ਕਲਚਰ) ਦੇ ਮਾਧਿਅਮ ਨਾਲ ਉੱਤਮ ਸੰਤਾਨ ਨੂੰ ਜਨਮ ਦੇਣ ਦੀ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਹੈ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸੰਸਥਾ ਵੱਲੋਂ ਬਣਾਏ ਦਿਸ਼ਾ ਨਿਰਦੇਸ਼ਾਂ ਦਾ ਹੂ--ਹੂ ਪਾਲਣ ਕਰਕੇ ਉੱਤਮ ਸੰਤਾਨ ਨੂੰ ਜਨਮ ਦਿੱਤਾ ਜਾ ਸਕਦਾ ਹੈ ਇੱਥੋਂ ਤੱਕ ਕਿ ਜੇਕਰ ਮਾਂ ਬਾਪ ਦਾ ਕੱਦ ਛੋਟਾ ਅਤੇ ਰੰਗ ਕਣਕ-ਭਿੰਨਾ ਹੈ ਤਾਂ ਵੀ ਉਹ ਲੰਮੇ ਅਤੇ ਗੋਰੇ ਬੱਚਿਆਂ ਨੂੰ ਜਨਮ ਦੇ ਸਕਦੇ ਹਨ 
ਅਰੋਗ ਭਾਰਤੀ ਨੇ ਸੂਖਮ ਦਿਸ਼ਾ ਨਿਰਦੇਸ਼ਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸਦੀ ਵਰਤੋਂ ਕਰਕੇ ਕੋਈ ਜੋੜਾ (ਪਤੀ-ਪਤਨੀ) ਬਿਲਕੁੱਲ ਉਸ ਤਰਾਂ ਦੀ ਔਲਾਦ ਪੈਦਾ ਕਰ ਸਕਦਾ ਹੈ, ਜਿਸ ਤਰਾਂ ਦੀ ਉਹ ਚਾਹੁੰਦਾ ਹੈ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅਰੋਗ ਭਾਰਤੀ ਨੇ ਜਿਹੜੀ ਵਿਧੀ ਵਿਧਾਨ ਦੀ ਖੋਜ ਕੀਤੀ ਹੈ, ਉਸ ਮੁਤਾਬਕ ਭਵਿੱਖ ਦੇ ਮਾਂ-ਬਾਪ ਨੂੰ ਤਿੰਨ ਮਹੀਨੇ ਦੀ ਸ਼ੁਧੀਕਰਨ ਪ੍ਰਕਿਰਿਆ 'ਚੋਂ ਗੁਜ਼ਰਨਾ ਹੁੰਦਾ ਹੈ ਇਸਦੇ ਦਰਮਿਆਨ ਔਰਤ ਤੇ ਮਰਦ ਦੇ ਮੇਲ ਦਾ ਸਮਾਂ ਗ੍ਰਹਿ ਅਤੇ ਨਛੱਤਰਾਂ ਦੇ ਅਨੁਸਾਰ ਤਹਿ ਕੀਤਾ ਜਾਂਦਾ ਹੈ ਗਰਭ ਧਾਰਨ ਤੋਂ ਬਾਅਦ ਨਿਸਚਿਤ ਸਮੇਂ ਲਈ ਜੋੜੇ ਨੂੰ ਸਰੀਰਕ ਸਬੰਧਾਂ ਤੋਂ ਦੂਰ ਰਹਿਣਾ ਹੁੰਦਾ ਹੈ ਉੱਤਮ ਔਲਾਦ ਲਈ ਗਰਭਵਤੀ ਔਰਤ ਨੂੰ ਕਈ ਕਿਸਮ ਦੀਆਂ ਪ੍ਰਕਿਰਿਆਵਾਂ ਅਤੇ ਕਰਮ ਕਾਂਡਾਂ 'ਚੋਂ ਗੁਜਰਨਾ ਪੈਂਦਾ ਹੈ ਤੇ ਖਾਣ-ਪੀਣ ਦੇ ਖਾਸ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ 
ਅੱਜ ਕੱਲਰਵਾਇਤੀ ਅਤੇ ਪ੍ਰਾਚੀਨ ਗਿਆਨ ਦੇ ਨਾਂ ਉੱਤੇ ਆਮ ਲੋਕ ਕਿਸੇ ਵੀ ਤਰਕਹੀਣ ਅਤੇ ਨਾ ਜਚਣ ਵਾਲੀ ਗੱਲ ਨੂੰ ਵੀ ਸਵੀਕਾਰ ਕਰਨ ਲਈ ਤਿਆਰ ਰਹਿੰਦੇ ਹਨ ਇੱਥੋਂ ਤੱਕ ਕਿ ਕੁੱਝ ਇਹ ਮੰਨਦੇ ਹਨ ਕਿ ਪ੍ਰਾਚੀਨ ਭਾਰਤ ਵਿੱਚ ਪਲਾਸਟਿਕ ਸਰਜਰੀ ਦੀ ਤਕਨੀਕ ਕਾਫੀ ਵਿਕਸਤ ਸੀ ਅਤੇ ਹਵਾਈ ਜਹਾਜ਼ਾਂ ਦੇ ਖੇਤਰ ਵਿੱਚ ਭਾਰਤ ਨੂੰ ਮੁਹਾਰਤ ਹਾਸਲ ਸੀ ਸਾਡੇ ਕੋਲ ਪੁਸ਼ਪਕ ਵਿਮਾਨ ਸਨ, ਜੋ ਅੱਜ ਦੇ ਹਵਾਈ ਜਹਾਜ਼ਾਂ ਵਰਗੇ ਸਨ 
ਅਧੁਨਿਕ ਵਿਗਿਆਨ ਨੇ ਗਰਭ ਧਾਰਨ ਅਤੇ ਗਰਭ ਵਿੱਚ ਸਥਿਤ ਬੱਚੇ ਦੇ ਵਿਕਾਸ ਬਾਰੇ ਕਈ ਭਰਮਾਂ ਨੂੰ ਤੋੜਿਆ ਹੈ ਗਰਭ ਧਾਰਨ ਕਿਸੇ ਵਿਸ਼ੇਸ਼ ਗ੍ਰਹਿ ਦੇ ਯੋਗ ਕਰਕੇ ਨਹੀਂ ਸਗੋਂ ਸ਼ੁਕਰਾਣੂੰ ਦੁਆਰੇ ਅੰਡੇ ਨਾਲ ਮਿਲਣ 'ਤੇ ਹੁੰਦਾ ਹੈ ਇਹ ਆਮ ਤੌਰ 'ਤੇ ਔਰਤ ਦੇ ਮਾਹਵਾਰੀ ਚੱਕਰ ਦੇ ਵਿਚਲੇ ਦਿਨਾਂ ਵਿੱਚ ਹੀ ਸੰਭਵ ਹੋ ਸਕਦਾ ਹੈ ਹਿੰਦੂਤਵ ਦੀ ਵਿਚਾਰਧਾਰਾ ਵਿਗਿਆਨ ਦੀਆਂ ਇਹਨਾਂ ਖੋਜਾਂ, ਜਿਹੜੀਆਂ ਕਿ ਸੂਖਣ ਜਾਂਚ ਪੜਤਾਲਾਂ ਅਤੇ ਪ੍ਰਯੋਗਾਂ ਉੱਤੇ ਆਧਾਰਤ ਹਨ ਨੂੰ, ਗਲਤ ਸਾਬਤ ਕਰਨ ਵਿੱਚ ਰੁੱਝੀ ਹੋਈ ਹੈ ਪਿਛਲੀ ਵਾਰ ਭਾਜਪਾ ਗੱਠਜੋੜ ਦੀ ਸਰਕਾਰ ਵੇਲੇ ਮਨੁੱਖੀ ਸਰੋਤ ਵਿਕਾਸ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਸਿਲੇਬਸ (ਪਾਠਕ੍ਰਮ) ਵਿੱਚ ਪੁਰੋਹਿਤਪੁਣ ਅਤੇ ਕਰਮ ਕਾਂਡ ਸ਼ਾਮਲ ਕੀਤੇ ਸਨ, ਜਿਹਨਾਂ 'ਚੋਂ ਇੱਕ ਕਰਮ ਕਾਂਡ ਦਾ ਨਾਂ ''ਪੁੱਤਰ ਕਮੇਦੀ ਯੱਗ'' ਸੀ, ਜਿਸ ਨੂੰ ਕਰਨ ਨਾਲ ਪੁੱਤਰ ਦਾ ਜਨਮ ਨਿਸਚਿਤ ਬਣਾਇਆ ਜਾ ਸਕਦਾ ਹੈ ਵਿਗਿਆਨ ਇਹ ਕਹਿੰਦਾ ਹੈ ਕਿ ਬੱਚਾ ਲੜਕਾ ਹੋਵੇਗਾ ਜਾਂ ਲੜਕੀ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਮਰਦ ਦੇ ਵਾਈ ਜਾਂ ਐਕਸ ਕਰੋਮੋਸੋਮ ਵਿੱਚੋਂ ਕਿਹੜਾ ਅੰਡੇ ਨੂੰ ਪਹਿਲਾਂ ਮਿਲਦਾ ਹੈ ਕੋਈ ਵੀ ਕਰਮ ਕਾਂਡ ਜਾਂ ਜੱਗ ਇਹ ਤਹਿ ਨਹੀਂ ਕਰ ਸਕਦਾ ਕਿ ਬੱਚਾ ਲੜਕਾ ਹੋਵੇਗਾ ਜਾਂ ਲੜਕੀ 
ਗਰਭਵਤੀ ਔਰਤ ਅਤੇ ਬੱਚੇ ਦੀ ਸਿਹਤ ਦੀ ਰੱਖਿਆ ਲਈ ਠੀਕ ਖਾਣ-ਪੀਣ ਅਤੇ ਨਿਯਮ ਅਨੁਸਾਰ ਵਰਜਿਸ ਜ਼ਰੂਰੀ ਹੈ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਢੁਕਵੇਂ ਪੋਸ਼ਣ ਅਤੇ ਵਾਤਾਵਰਣ ਆਦਿ 'ਤੇ ਨਿਰਭਰ ਕਰਦਾ ਹੈ ਲੇਕਿਨ ਅਰੋਗ ਭਾਰਤੀ ਸਾਨੂੰ ਇਹ ਸਮਝਾਉਣ ਵਿੱਚ ਰੁੱਝੀ ਹੋਈ ਹੈ ਕਿ ਸਾਡੇ 'ਚੋਂ ਲੱਖਾਂ ਮੀਲ ਦੂਰ ਬ੍ਰਹਿਮੰਡ ਵਿੱਚ  ਵਿਚਰ ਰਹੇ ਗ੍ਰਹਿ ਬੱਚੇ ਦੇ ਲਿੰਗ ਅਤੇ ਉਸਦੀ ਸਿਹਤ ਨੂੰ ਤਹਿ ਕਰਦੇ ਹਨ 
ਆਰ.ਐਸ.ਐਸ. ਦੀ ਵਿਚਾਰਧਾਰਾ ਹਿਟਲਰਸ਼ਾਹੀ ਫਾਸ਼ੀਵਾਦ ਤੋਂ ਡੂੰਘੀ ਤਰਾਂ ਪ੍ਰਭਾਵਿਤ ਹੈ ਅਤੇ ਇਹ ਪ੍ਰਭਾਵ ਸਿਰਫ ਕੌਮਵਾਦ ਦੀ ਫਿਰਕੂ-ਫਾਸ਼ੀਵਾਦੀ ਧਾਰਨਾ ਤੱਕ ਸੀਮਤ ਨਹੀਂ ਹੈ ਇਸ ਵਿੱਚ ਆਰੀਆ ਨਸਲ ਦੀ ਉੱਤਮਤਾ ਦਾ ਵਿਚਾਰ ਵੀ ਸ਼ਾਮਲ ਹੈ ਆਰ.ਐਸ.ਐਸ. ਇਹ ਮੰਨਦਾ ਹੈ ਕਿ ਆਰੀਆ ਹੀ ਦੁਨੀਆਂ ਦੇ ਗੁਰੂ ਅਤੇ ਨੇਤਾ ਹਨ ਇਹ ਸਦੀਵੀ ਸ਼੍ਰੋਮਣੀ ਨਸਲ ਦੀ ਧਾਰਨਾ ਆਰ.ਐਸ.ਐਸ. ਦੀ ਵਿਚਾਰਧਾਰਾ ਦਾ ਅਨਿੱਖੜਵਾਂ ਅੰਗ ਹੈ ਹਿਟਲਰ ਦੀ ਫਾਸ਼ੀ ਤਾਨਾਸ਼ਾਹੀ ਹੇਠ ਜਰਮਨੀ ਵਿੱਚ ''ਯੂਜੇ ਨਿਕਸ'' ਜਿਸ ਨੂੰ ਸਿਰਜਕ ਵਿਗਿਆਨ ਕਿਹਾ ਜਾਂਦਾ ਹੈ, ਵਿੱਚ ਕਈ ਪ੍ਰਯੋਗ ਕੀਤੇ ਗਏ ਸਨ, ਜੋ ਪੂਰੀ ਤਰਾਂ ਅਸਫਲ ਰਹੇ ਨਾਜ਼ੀਆਂ ਨੇ ਇੱਕ ਪ੍ਰੋਗਰਾਮ ਆਰੰਭ ਕੀਤਾ ਸੀ ਜਿਸ ਦਾ ਨਾਂ ''ਲੈਬਿੰਸਬੋਰਨ'' ਜੀਵਨ ਦੀ ਬਸੰਤ, ਸੀ ਇਸਦਾ ਮਨੋਰਥ ਇੱਕ ਆਰੀਅਨ ਉੱਤਮ ਨਸਲ ਦਾ ਨਿਰਮਾਣ ਕਰਨਾ ਸੀ ਇਸ ਯੋਜਨਾ ਦੇ ਤਹਿਤ ਜਰਮਨੀ ਵਿੱਚ 8000 ਅਤੇ ਨਾਰਵੇ ਵਿੱਚ 12000 ਬੱਚਿਆਂ ਦੇ ਜਨਮ ਅਤੇ ਪਾਲਣ-ਪੋਸ਼ਣ ਦਾ ਕੰਮ ਨਾਜੀ ਸਿਧਾਂਤਕਾਰ ਅਤੇ ਨੇਤਾ ''ਹੈਨਰਿਕ ਹਿਮਲਰ'' ਦੀ ਸਿੱਧੀ ਨਿਗਰਾਮੀ ਹੇਠ ਕੀਤਾ ਗਿਆ ਇਸ ਯੋਜਨਾ ਦੇ ਤਹਿਤ ''ਸ਼ੁੱਧ ਖੂਨ'' ਦੀਆਂ ਔਰਤਾਂ ਨੂੰ ਗੋਰੇ ਅਤੇ ਲੰਮੇ ਆਰੀਆ ਬੱਚਿਆਂ ਨੂੰ ਜਨਮ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ, ਪਰ ਯੋਜਨਾ ਦੇ ਤਹਿਤ ਪੈਦਾ ਹੋਏ ਬੱਚੇ ਆਸ ਮੁਤਾਬਕ ਨਹੀਂ ਵਧੇ ਅਤੇ ਪੂਰੀ ਯੋਜਨਾ ਅਸਫਲ ਹੋ ਗਈ ਇਹ ਭਿਆਨਕ ਯੋਜਨਾ ਨਾਜ਼ੀਆਂ ਦੀ ਅਣਮਨੁੱਖੀ ਨਸਲੀ ਨੀਤੀ ਦਾ ਹਿੱਸਾ ਸੀ ਇਸ ਨੀਤੀ ਦੇ ਤਹਿਤ ਇੱਕ ਪਾਸੇ ਸ਼ੁੱਧ ਆਰੀਆ ਬੱਚਿਆਂ ਦੇ ਜਨਮ ਨੂੰ ਉਤਸ਼ਾਹਿਤ ਕੀਤਾ ਜਾਣਾ ਸੀ ਅਤੇ ਦੂਸਰੇ ਪਾਸੇ ਯਹੂਦੀਆਂ ਵਰਗੇ ਗੈਰ-ਆਰੀਆ ਦੀ ਨਸਲਕੁਸ਼ੀ ਕਰਨਾ ਸੀ ਇਸ ਯੋਜਨਾ ਦੇ ਤਹਿਤ 60 ਲੱਖ ਯਹੂਦੀਆਂ ਨੂੰ ਮਾਰ ਦਿੱਤਾ ਗਿਆ ਅਤੇ ਅਜਿਹੇ ਮਰਦਾਂ ਦੀ ਜਬਰਦਸਤੀ ਨਸਬੰਦੀ ਕਰ ਦਿੱਤੀ ਗਈ ਜੋ ਖਾਨਦਾਨੀ ਬਿਮਾਰੀਆਂ ਨਾਲ ਗਰੱਸੇ ਹੋਏ (ਲਾਗ ਵਾਲੇ) ਸਨ ਇਹ ਨੀਤੀ ਉਹਨਾਂ ਵਰਗਾਂ ਪ੍ਰਤੀ ਬੇਹੱਦ ਬੇਕਿਰਕ ਅਤੇ ਜ਼ਾਲਮ ਸੀ, ਜਿਹੜੇ ਸਮਾਜ ਵਿੱਚ ਗਾਲਬ ਨਹੀਂ ਸਨ ਜਾਂ ਜਿਹਨਾਂ ਵਿੱਚ ਵੱਖ ਵੱਖ ਤਰਾਂ ਯੋਗਤਾਵਾਂ ਸਨ ਹੁਣ ਤਾਂ ਨਸਲ ਦਾ ਪੁਰਾ ਸੂਰਾ ਸਿਧਾਂਤ ਹੀ ਅਣਮਨੁੱਖੀ ਐਲਾਨ ਕਰ ਦਿੱਤਾ ਗਿਆ ਹੈ ਵਿਗਾਨਕ ਅਧਿਐਨ ਦੇ ਮੁਤਾਬਕ ਮਨੁੱਖੀ ਨਸਲ ਦਾ ਜਨਮ ਦੱਖਣੀ ਅਫਰੀਕਾ ਵਿੱਚ ਕਿਤੇ ਹੋਇਆ ਸੀ ਅਤੇ ਅੱਜ ਦੀ ਮਨੁੱਖ ਜਾਤੀ ਦੇ ਸਭ ਮੈਂਬਰ ਮਿਸ਼ਰਣ ਹਨ 
ਇਸ ਪ੍ਰਸੰਗ ਵਿੱਚ ਭਾਜਪਾ ਆਗੂ ਤਰੁਣ ਵਿਜੇ ਦਾ ਇਹ ਬਿਆਨ ਮਹੱਤਵਪੂਰਨ ਹੈ ਕਿ ''ਅਸੀਂ ਕਾਲੇ ਨੂੰ ਗੈਰ-ਆਰੀਅਨ ਕਹਿੰਦੇ ਆਏ ਹਾਂ'' ਇਸ ਤੋਂ ਇਹ ਸਪੱਸ਼ਟ ਹੈ ਕਿ ਆਰ.ਐਸ.ਐਸ. ਇਹ ਮੰਨਦਾ ਹੈ ਕਿ ਉੱਤਰ ਵਿੱਚ ਰਹਿਣ ਵਾਲੇ ਮੁਕਾਬਲਤਨ ਸਾਫ ਰੰਗ ਦੇ ਲੋਕ ਆਰੀਆ ਅਤੇ ਉੱਤਮ ਹਨ ਅਤੇ ਦੱਖਣs sਵਿੱਚ ਰਹਿਣ ਵਾਲੇ ਕਾਲੇ ਲੋਕ ਗੈਰ-ਆਰੀਆ ਅਤੇ ਘਟੀਆ ਹਨ ਆਰ.ਐਸ.ਐਸ. ਦੇ ਮਹੱਤਵਪੂਰਨ ਚਿੰਤਕਾਂ ਵਿੱਚੋਂ ਇੱਕ ਐਮ.ਐਮ. ਗੋਲਵਾਲਕਰ ਵੀ ਇੱਕ ਬੇਹਤਰ ਨਸਲ ਦੇ ਵਿਕਾਸ ਦੇ ਸਮਰਥਕ ਸਨ ਉਸਨੇ ਲਿਖਿਆ ''ਆਓ ਦੇਖੀਏ ਕਿ ਸਾਡੇ ਵਡੇਰਿਆਂ ਨੇ ਇਸ ਖੇਤਰ ਵਿੱਚ ਕੀ ਤਜਰਬੇ ਕੀਤੇ ਸਨ ਨਸਲੀ ਮਿਸ਼ਰਣ ਦੇ ਜ਼ਰੀਏ ਮਨੁੱੱਖ ਜਾਤੀ ਨੂੰ ਬੇਹਤਰ ਬਣਾਉਣ ਲਈ ਉੱਤਰ ਭਾਰਤ ਦੇ ਨੰਬੂਦਰੀ ਬ੍ਰਾਹਮਣਾਂ ਨੂੰ ਕੇਰਲ ਵਿੱਚ ਵਸਾਇਆ ਗਿਆ ਅਤੇ ਇਹ ਅਸੂਲ ਬਣਾਇਆ ਗਿਆ ਕਿ ਨੰਬੂਦਰੀ ਪਰਿਵਾਰਾਂ ਦਾ ਸਭ ਤੋਂ ਵੱਡਾ ਪੁੱਤਰ ਸਿਰਫ ਕੇਰਲ ਦੀ ਵੈਸ਼, ਕਸ਼ੱਤਰੀ ਜਾਂ ਸੂਦਰ ਪਰਿਵਾਰਾਂ ਦੀ ਲੜਕੀ ਨਾਲ ਵਿਆਹ ਕਰੇਗਾ ਇਸ ਤੋਂ ਵੀ ਵਧ ਕੇ ਇਹ ਅਸੂਲ ਸੀ ਕਿ ਕਿਸੇ ਵੀ ਵਰਗ ਦੀ ਵਿਆਹੁਤਾ ਔਰਤ ਦੀ ਪਹਿਲੀ ਸੰਤਾਨ/ਔਲਾਦ ਦਾ ਪਿਤਾ ਕੋਈ ਨੰਬੂਦਰੀ ਬ੍ਰਾਹਮਣ ਹੋਵੇਗਾ ਅਤੇ ਉਸ ਤੋਂ ਬਾਅਦ ਹੀ ਉਹ ਔਰਤ ਆਪਣੇ ਪਤੀ ਤੋਂ ਬੱਚੇ ਪੈਦਾ ਕਰ ਸਕਦੀ ਹੈ (ਆਰ.ਐਸ.ਐਸ. ਦੇ ਮੁੱਖ ਬੁਲਾਰੇ ਆਰਗੇਨਾਈਜ਼ਰ ਦੇ 2 ਜਨਵਰੀ 1962 ਅੰਕ 'ਚੋਂ)
ਇਸ ਪ੍ਰੋਗਰਾਮ ਦੇ ਬੁਲਾਰੇ ਸਾਨੂੰ ਦੱਸਦੇ ਹਨ ਕਿ ਉਹਨਾਂ ਨੇ ਆਪਣਾ ਇਹ ਕੰਮ ਗੁਜਰਾਤ ਤੋਂ ਸ਼ੁਰੂ ਕੀਤਾ ਹੈ ਤੇ ਹੁਣ ਤੱਕ ਉੱਥੇ ਇਸ ਯੋਜਨਾ ਦੇ ਤਹਿਤ 450 ਬੱਚੇ ਜਨਮ ਲੈ ਚੁੱਕੇ ਹਨ ਉਹ ਹੁਣ ਇਸਦਾ ਵਿਸਥਾਰ ਹੋਰ ਰਾਜਾਂ ਵਿੱਚ ਕਰਨਾ ਚਾਹੁੰਦੇ ਹਨ ਅਤੇ 2030 ਤੱਕ ਸਾਰਿਆਂ ਰਾਜਾਂ ਵਿੱਚ ਸ਼ੁਰੂ ਕਰ ਦੇਣਾ ਚਾਹੁੰਦੇ ਹਨ ਉਹ ਕਹਿੰਦੇ ਹਨ ਕਿ  ਕੁੱਝ ਰਾਜਾਂ ਵਿੱਚ ਯੋਜਨਾ ਅੱਗੇ ਵਧ ਰਹੀ ਹੈ ਹਿੰਦੁਤਵ ਦੇ ਚਿੰਤਕਾਂ ਦੀ ਸਿਹਤ ਸ਼ਾਖਾ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ, ਬਾਰੇ ਕਾਫੀ ਕੁੱਝ ਸਪੱਸ਼ਟ ਦਿਖਾ ਰਹੀ ਹੈ 
ਉਪੋਰਕਤ ਜ਼ਿਕਰ ਆਰ.ਐਸ.ਐਸ. ਦੀ ਉਸ ਫਿਰਕੂ-ਫਾਸ਼ੀ ਬੇਹੂਦਗੀ ਦਾ ਇੱਕ ਸਿਰਾ ਹੀ ਹੈ, ਜਿਹੜੀ ਸਮਾਜ ਦੀ ਹਨੇਰੇ ਤੋਂ ਰੌਸ਼ਨੀ ਵੱਲ ਪੇਸ਼ਕਦਮੀ ਲਈ ਜੱਦੋਜਹਿਦ ਨੂੰ ਪੁੱਠਾ ਗੇੜਾ ਦਿੰਦਿਆਂ, ਇਸਦਾ ਰੁਖ ਰੌਸ਼ਨੀ ਤੋਂ ਹਨੇਰੇ ਵੱਲ ਮੋੜਨ ਲਈ ਯਤਨਸ਼ੀਲ ਹੈ 

No comments:

Post a Comment