Showing posts with label ਬਾਲਦ ਕਲਾਂ ਦੇ ਦਲਿਤਾਂ ਨੂੰ ਆਖ਼ਿਰ ਮਿਲੀ ਸਾਂਝੀ ਖੇਤੀ ਲਈ ਜ਼ਮੀਨ. Show all posts
Showing posts with label ਬਾਲਦ ਕਲਾਂ ਦੇ ਦਲਿਤਾਂ ਨੂੰ ਆਖ਼ਿਰ ਮਿਲੀ ਸਾਂਝੀ ਖੇਤੀ ਲਈ ਜ਼ਮੀਨ. Show all posts

Thursday, 6 July 2017

ਬਾਲਦ ਕਲਾਂ ਦੇ ਦਲਿਤਾਂ ਨੂੰ ਆਖ਼ਿਰ ਮਿਲੀ ਸਾਂਝੀ ਖੇਤੀ ਲਈ ਜ਼ਮੀਨ


ਬਾਲਦ ਕਲਾਂ ਦੇ ਦਲਿਤਾਂ ਨੂੰ ਆਖ਼ਿਰ ਮਿਲੀ ਸਾਂਝੀ ਖੇਤੀ ਲਈ ਜ਼ਮੀਨ
ਸੰਗਰੂਰ, 14 ਜੂਨ ਪੰਚਾਇਤੀ ਜ਼ਮੀਨਾਂ ਵਿੱਚੋਂ ਤੀਜੇ ਹਿੱਸੇ ਦਾ ਬਣਦਾ ਹੱਕ ਲੈਣ ਲਈ ਦਲਿਤ ਵਰਗ ਦੇ ਸੰਘਰਸ਼ ਦਾ ਮੁੱਢ ਬੰਨ ਵਾਲੇ ਪਿੰਡ ਬਾਲਦ ਕਲਾਂ ਦੀ ਰਾਖਵੇਂ ਕੋਟੇ ਦੀ ਕਰੀਬ 542 ਬਿੱਘੇ ਜ਼ਮੀਨ ਦੀ ਬੋਲੀ ਅਮਨ-ਸ਼ਾਂਤੀ ਨਾਲ ਸਿਰੇ ਚੜ ਹੈ ਬਾਲਦ ਕਲਾਂ ਦੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਸਬੰਧਤ 115 ਪਰਿਵਾਰਾਂ ਨੂੰ ਕਰੀਬ 437 ਬਿੱਘੇ ਜਦੋਂਕਿ ਗੁਰਦੀਪ ਸਿੰਘ ਧੜੇ ਨਾਲ ਸਬੰਧਤ 28 ਪਰਿਵਾਰਾਂ ਨੂੰ ਕਰੀਬ 105 ਬਿੱਘੇ ਜ਼ਮੀਨ ਮਿਲੀ ਹੈਜਿਸ ਉਪਰ ਇਹ ਪਰਿਵਾਰ ਸਾਂਝੀ ਖੇਤੀ ਕਰਨਗੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਲਦ ਕਲਾਂ ' ਰਾਖਵੇਂ ਕੋਟੇ ਦੀ 542 ਬਿੱਘੇ ਜ਼ਮੀਨ ਦੀ ਬੋਲੀ ਦੋ ਵਾਰ ਰੱਦ ਹੋ ਗਈ ਸੀ ਅਤੇ ਅੱਜ ਤੀਜੀ ਵਾਰ ਇਹ ਬੋਲੀ ਅਮਨ-ਸ਼ਾਂਤੀ ਨਾਲ ਸਿਰੇ ਚੜ ਇੱਥੇ ਜ਼ਿਲ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਪਾਲ ਸਿੰਘ ਸਿੱਧੂ ਅਤੇ ਡੀਐਸਪੀ ਸੰਦੀਪ ਵਡੇਰਾ ਦੀ ਅਗਵਾਈ ਹੇਠ ਬੋਲੀ ਪ੍ਰਕਿਰਿਆ ਨੂੰ ਅਮਲੀ ਰੂਪ ਦਿੱਤਾ ਗਿਆ ਉਨਾਂ ਦੱਸਿਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਸਬੰਧਤ 115 ਪਰਿਵਾਰਾਂ ਨੂੰ 437 ਬਿੱਘੇ ਜਦੋਂਕਿ ਗੁਰਦੀਪ ਸਿੰਘ ਧੜੇ ਨਾਲ ਸਬੰਧਤ 28 ਪਰਿਵਾਰਾਂ ਨੂੰ 105 ਬਿੱਘੇ ਜ਼ਮੀਨ ਬੋਲੀ ਦੌਰਾਨ ਮਿਲੀ ਹੈ ਇਹ ਬੋਲੀ 24,26,550 ਰੁਪਏ ਵਿੱਚ ਹੋਈ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ ਪ੍ਰਧਾਨ ਮੁਕੇਸ਼ ਮਲੌਦ ਅਤੇ ਰਾਮਪਾਲ ਬਾਲਦ ਕਲਾਂ ਨੇ ਕਿਹਾ ਕਿ ਬੋਲੀ ਲਈ ਕਾਫ਼ੀ ਸਮਾਂ ਰੇੜਕਾ ਰਹਿਣ ਮਗਰੋਂ ਦਲਿਤਾਂ ਦੀ ਆਪਸੀ ਸਹਿਮਤੀ ਨਾਲ ਮਸਲਾ ਹੱਲ ਹੋਇਆ ਹੈ ਬਾਲਦ ਕਲਾਂ ਵਿੱਚ ਦਲਿਤ ਪਰਿਵਾਰਾਂ ਵੱਲੋਂ ਜ਼ਮੀਨ ਉਪਰ ਸਾਂਝੀ ਖੇਤੀ ਕੀਤੀ ਜਾਵੇਗੀ ਉਨਾਂ ਇਸਨੂੰ ਦਲਿਤ ਭਾਈਚਾਰੇ ਦੇ ਏਕੇ ਦੀ ਜਿੱਤ ਕਰਾਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਦਲਿਤ ਭਾਈਚਾਰੇ ਦਾ ਸੰਘਰਸ਼ ਪਿੰਡ ਬਾਲਦ ਕਲਾਂ ਤੋਂ ਹੀ ਸ਼ੁਰੂ ਹੋਇਆ ਸੀ ਸੰਘਰਸ਼ ਤਹਿਤ ਬਾਲਦ ਕਲਾਂ ਦੇ ਦਲਿਤ ਵਰਗ ਦੇ 106 ਜਣਿਆਂ ਖ਼ਿਲਾਫ਼ ਪੰਜ ਕੇਸ ਦਰਜ ਹੋਏ ਸਨਜਿਨਾਂ ' 28 ਔਰਤਾਂ ਦਾ ਨਾਂ ਵੀ ਸ਼ਾਮਲ ਹੈ