Thursday, 6 July 2017

ਨਕਸਲਬਾੜੀ ਲਹਿਰ ਦੀ 50ਵੀਂ ਵਰ•ੇਗੰਢ ਮੌਕੇ ਸਮਾਗਮ

ਨਕਸਲਬਾੜੀ ਲਹਿਰ ਦੀ 50ਵੀਂ ਵਰੇਗੰਢ ਮੌਕੇ ਸਮਾਗਮ
ਲੁਧਿਆਣਾ, 25 ਮਈ- ਨਕਸਲਬਾੜੀ ਵਰੇਗੰਢ ਕਮੇਟੀ ਵੱਲੋਂ ਗਿੱਲ ਰੋਡ 'ਤੇ ਨਕਸਲਬਾੜੀ ਲਹਿਰ ਦੀ 50ਵੀਂ ਵਰੇਗੰਢ ਮੌਕੇ ਸਮਾਗਮ ਕਰਵਾਇਆ ਗਿਆ ਬੁਲਾਰਿਆਂ ਨੇ ਕਿਹਾ ਕਿ ਨਕਸਲਬਾੜੀ ਲਹਿਰ ਨੇ ਮੌਕਾਪ੍ਰਸਤ ਪਾਰਲੀਮਾਨੀ ਸਿਆਸਤ ਦੀ ਦਲਦਲ ' ਇੱਕ ਬਦਲਵੀਂ ਸਿਆਸਤ, ਦੇਸ਼ ਭਗਤ, ਹਕੀਕੀ ਜਮਹੂਰੀ ਸਿਆਸਤ, ਲੁੱਟ, ਦਾਬੇ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਅਤੇ ਕੁਰਬਾਨੀ ਦੇ ਜਜ਼ਬੇ ਵਾਲੀ ਸਿਆਸਤ ਦਾ ਆਗਾਜ਼ ਕੀਤਾ ਸੀ ਪਰ ਭ੍ਰਿਸ਼ਟ ਹਾਕਮਾਂ ਨੂੰ ਇਹ ਮਨਜ਼ੂਰ ਨਹੀਂ ਸੀ ਜਿਸ ਕਰਕੇ ਉਨਾਂ ਨੇ ਨਵੀਂ ਸਿਆਸਤ ਦੇ ਹਾਮੀਆਂ ਨੂੰ ਖੂੰਖਾਰ ਅਤਿਵਾਦੀ ਬਣਾ ਕੇ ਪੇਸ਼ ਕਰਦਿਆਂ ਝੂਠੇ ਕੇਸ ਬਣਾ ਕੇ ਜੇਲਦੀਆਂ ਕਾਲ-ਕੋਠੜੀਆਂ ਵਿੱਚ ਸੁੱਟ ਦਿੱਤਾ ਪਰ ਹੱਕ-ਸੱਚ ਦੀ ਇਹ ਲਹਿਰ ਖ਼ਤਮ ਨਹੀਂ ਹੋਈ ਅਤੇ ਅੱਜ ਵੀ ਭਾਰਤੀ ਲੋਕਾਂ ਲਈ ਇੱਕੋ-ਇੱਕ ਆਸ ਦੀ ਕਿਰਨ ਹੈ
ਸਮਾਗਮ ਦੀ ਪ੍ਰਧਾਨਗੀ ਕਾ. ਅਜਮੇਰ ਸਿੰਘ, ਕਾ. ਬਲਵੰਤ ਮੱਖੂ ਤੇ ਕਾ. ਸ਼ਿੰਦਰ ਸਿੰਘ ਨੱਥੂਵਾਲਾ ਨੇ ਕੀਤੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਬੁਲਾਰੇ ਕਾ. ਦਰਸ਼ਨ ਸਿੰਘ ਖਟਕੜ ਨੇ ਕਿਹਾ ਕਿ ਨਕਸਲਬਾੜੀ ਲਹਿਰ ਨੂੰ 50 ਸਾਲ ਹੋ ਗਏ ਹਨ, ਇਸ ਦੌਰਾਨ ਦੇਸ਼ ਦੇ ਹਾਲਾਤ ਬਦ ਤੋਂ ਬਦਤਰ ਹੋਏ ਹਨ 1990 ਤੋਂ ਨਵੀਂ ਆਰਥਿਕ ਨੀਤੀ ਤਹਿਤ ਸਾਮਰਾਜੀ ਸਰਮਾਏ ਲਈ ਦਰਵਾਜ਼ੇ ਖੋਲਦਿੱਤੇ ਗਏ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਨੂੰ ਦੇਸ਼ ਦੇ ਕੁਦਰਤੀ ਸੋਮੇ ਤੇ ਜਲ-ਜੰਗਲ-ਜ਼ਮੀਨ ਲੁਟਾਏ ਜਾ ਰਹੇ ਹਨ ਖੇਤੀਬਾੜੀ ਡੂੰਘੇ ਸੰਕਟ ਵਿੱਚ ਹੈ ਅਤੇ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ, ਮਜ਼ਦੂਰਾਂ ਤੋਂ ਸੰਘਰਸ਼ ਰਾਹੀਂ ਪ੍ਰਾਪਤ ਅਧਿਕਾਰ ਖੋਹੇ ਜਾ ਰਹੇ ਹਨ ਇਨਾਂ ਹਾਲਾਤ ਵਿੱਚ ਨਕਸਲੀ ਇਨਕਲਾਬ ਦੇਸ਼ ਦੇ ਲੋਕਾਂ ਦਾ ਸਹਾਰਾ ਹੈ
ਇਨਕਲਾਬੀ ਲੋਕ ਮੋਰਚਾ ਪੰਜਾਬ ਦੇ ਆਗੂ ਕਾ. ਲਾਲ ਸਿੰਘ ਗੋਲੇਵਾਲਾ ਨੇ ਕਿਹਾ ਕਿ ਇੱਕ ਪਾਸੇ ਹਾਕਮ ਲੋਕ-ਵਿਰੋਧੀ ਨੀਤੀਆਂ ਲਿਆ ਰਹੇ ਹਨ ਅਤੇ ਦੂਜੇ ਪਾਸੇ ਲੋਕਾਂ ਦਾ ਵਿਰੋਧ ਕੁਚਲਣ ਲਈ ਨੀਮ-ਫ਼ੌਜੀ ਬਲਾਂ ਅਤੇ ਫ਼ੌਜ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਲੋਕ ਸੰਗਰਾਮ ਮੰਚ ਪੰਜਾਬ ਦੀ ਬੁਲਾਰਾ ਕਾ. ਸੁਖਵਿੰਦਰ ਕੌਰ ਨੇ ਕਿਹਾ ਕਿ ਅੱਜ ਦਾ ਇਕੱਠ ਦਰਸਾਉਂਦਾ ਹੈ ਕਿ ਸੰਘਰਸ਼ਸ਼ੀਲ ਲੋਕਾਂ ਲਈ ਨਕਸਲਬਾੜੀ ਲਹਿਰ ਹੀ ਇੱਕ ਆਸ ਦੀ ਕਿਰਨ ਹੈ ਉਨਾਂ ਕਿਹਾ ਕਿ ਕੇਂਦਰੀ ਭਾਰਤ ਵਿਚ ਰਹਿ ਰਹੇ ਕਬਾਇਲੀਆਂ ਨੂੰ ਉਜਾੜਿਆ ਜਾ ਰਿਹਾ ਹੈ ਉਨਾਂ ਕੋਲ ਦੋ ਹੀ ਰਾਹ ਹਨ ਕਿ ਜਾਂ ਤਾਂ ਉਹ ਲੜਨ ਜਾਂ ਉਜੜ ਕੇ ਖਤਮ ਹੋ ਜਾਣ ਉਨਾਂ ਲੜਨ ਦਾ ਰਾਹ ਚੁਣਿਆ ਅਤੇ ਮਾਓਵਾਦੀ ਉਨਾਂ ਦੀ ਅਗਵਾਈ ਕਰ ਰਹੇ ਹਨ ਹਿੰਸਕ ਮਾਓਵਾਦੀ ਨਹੀਂ, ਸਟੇਟ ਮਸ਼ੀਨਰੀ ਹੈ ਮੰਚ ਸੰਚਾਲਨ ਕਾ. ਕੁਲਵਿੰਦਰ ਸਿੰਘ ਵੜੈਚ ਨੇ ਕੀਤਾ ਇਸ ਮੌਕੇ 'ਸੁਰਖ਼ ਲੀਹ' ਪਰਚੇ ਦੇ ਸੰਪਾਦਕ ਜਸਪਾਲ ਜੱਸੀ ਨੇ ਵੀ ਸੰਬੋਧਨ ਕੀਤਾ ਇਸ ਦੌਰਾਨ ਮੈਗਜ਼ੀਨ 'ਇਨਕਲਾਬੀ ਸਾਡਾ ਰਾਹ' ਦਾ ਨਕਸਲਬਾੜੀ ਵਿਸ਼ੇਸ਼ ਸਪਲੀਮੈਂਟ ਵੀ ਜਾਰੀ ਕੀਤਾ ਗਿਆ


No comments:

Post a Comment