ਮੀਰਵਾਈਜ਼ ਉਮਰ ਫਾਰਕੂ ਨਾਲ ਮੁਲਾਕਾਤ
''ਲੋਕ ਮਿਲੀਟੈਂਟਾਂ ਨੂੰ ਜ਼ੁਲਮ ਤੋਂ ਮੁਕਤੀ ਦਿਵਾਉਣ ਵਾਲੇ ਮੰਨਦੇ ਹਨ''
ਮੀਰਵਾਈਜ਼ ਉਮਰ ਫਾਰੂਕ ਉਹਨਾਂ ਤਿੰਨ ਆਗੂਆਂ (ਦੂਸਰੇ ਸਈਅਦ ਸ਼ਾਹ ਗਿਲਾਨੀ ਅਤੇ ਯਾਸਿਨ ਮਲਿਕ) 'ਚੋਂ ਇੱਕ ਹਨ, ਜਿਹਨਾਂ ਨੇ ਕਸ਼ਮੀਰ ਅੰਦਰ ''ਸਵੈ-ਨਿਰਣੇ ਦੇ ਹੱਕ'' ਦੀ ਲਹਿਰ ਦੀ ਅਗਵਾਈ ਕੀਤੀ। ਉਹਨਾਂ ਨਾਲ ਮੁਲਾਕਾਤ ਦੇ ਕੁੱਝ ਅੰਸ਼:? ਕਸ਼ਮੀਰ ਵਿੱਚ ਆ ਰਹੇ ਗਰਮੀਆਂ ਦੇ ਮੌਸਮ ਨੂੰ ਕਿਵੇਂ ਲੈਂਦੇ ਹੋ?
—ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਭਾਰਤ ਸਰਕਾਰ ਕਿਸ ਤਰ•ਾਂ ਦੀਆਂ ਗਰਮੀਆਂ ਚਾਹੁੰਦੀ ਹੈ। ਅਗਰ ਇਹ ਕਸ਼ਮੀਰ ਅਤੇ ਨਾਲ ਲੱਗਦੀਆਂ ਹੱਦਾਂ 'ਤੇ ਅਮਨ ਚਾਹੁੰਦੀ ਹੈ ਤਾਂ ਉਹ ਉਹਨਾਂ ਦੀਆਂ ਲੁਪਤ ਭਾਵਨਾਵਾਂ ਨੂੰ ਮਾਨਤਾ ਦੇ ਕੇ ਅਤੇ ਸਵੀਕਾਰ ਕਰਕੇ ਅਜਿਹਾ ਕਰ ਸਕਦੀ ਹੈ ਅਤੇ ਸਥਾਈ ਹੱਲ ਖੋਜਣ ਲਈ ਕੰਮ ਕਰ ਸਕਦੀ ਹੈ।
? ਕੀ ਨੌਜਵਾਨਾਂ ਦੇ ਅੱਗੇ ਆਉਣ ਨਾਲ ਵੱਖਵਾਦੀ ਲੀਡਰਸ਼ਿੱਪ ਗੈਰ ਪ੍ਰਸੰਗਿਕ ਨਹੀਂ ਹੋ ਰਹੀ?
—ਸਾਡੇ ਨੌਜਵਾਨ ਲੋਕਾਂ ਦੀ ਲਹਿਰ ਦੇ ਮੂਹਰਲੇ ਮੋਰਚੇ 'ਤੇ ਹਨ। ਉਹਨਾਂ ਦੀਆਂ ਕੁਰਬਾਨੀਆਂ ਅਤੇ ਦੁਨੀਆਂ ਵੱਲੋਂ, ਸੰਯੁਕਤ ਰਾਸ਼ਟਰ ਰਾਹੀਂ ਆਪਣੀ ਕਿਸਮਤ ਆਪ ਚੁਣਨ/ਤਹਿ ਕਰਨ ਦੀ ਜਾਮਨੀ ਹਾਸਲ ਕਰਨ ਦੀ ਤੜਪ ਵਿੱਚੋਂ ਹੀ, ਲੀਡਰਸ਼ਿੱਪ ਨੂੰ ਬਲ ਮਿਲਦਾ ਹੈ। ਉਹਨਾਂ ਦਾ ਦ੍ਰਿੜ• ਵਿਸ਼ਵਾਸ਼ ਅਤੇ ਆਪਣੇ ਕਾਰਜ ਪ੍ਰਤੀ ਪ੍ਰਤੀਬੱਧਤਾ ਅਗਵਾਈ ਮੁਹੱਈਆ ਕਰਵਾਉਣ ਦਾ ਮੰਚ ਪ੍ਰਦਾਨ ਕਰਦੀ ਹੈ।
—ਕੀ ਤੁਸੀਂ ਮੰਨਦੇ ਹੋ ਕਿ ਹਿੰਸਾ ਕਰਕੇ ਸਕੂਲ ਅਤੇ ਕਾਲਜਾਂ ਨੂੰ 10 ਦਿਨਾਂ ਤੋਂ ਵੱਧ ਬੰਦ ਕੀਤਾ ਜਾਣਾ ਵਿਦਿਆਰਥੀਆਂ ਦਾ ਨੁਕਸਾਨ ਕਰਦਾ ਹੈ?
—ਵਿਦਿਆਰਥੀਆਂ ਦਾ ਸੜਕਾਂ 'ਤੇ ਗੁੱਸੇ ਵਿੱਚ ਪ੍ਰਦਰਸ਼ਨ ਕਰਦਿਆਂ ਵਿਚਰਨ ਦੀ ਥਾਂ ਜਮਾਤਾਂ ਵਿੱਚ ਹੋਣਾ ਆਮ ਦਸਤੂਰ ਹੈ। ਪਰ ਕਸ਼ਮੀਰ ਵਿੱਚ ਅਸੀਂ ਸਾਧਾਰਨ ਸਮਿਆਂ ਵਿੱਚ ਨਹੀਂ ਰਹਿ ਰਹੇ। ਸਮਾਜ ਦੇ ਸਭ ਤਬਕੇ ਸਮੇਤ ਵਿਦਿਆਰਥੀਆਂ ਦੇ ਸਰਕਾਰੀ ਜਬਰ-ਤਸ਼ੱਦਦ ਦੀ ਨੀਤੀ ਕਰਕੇ ਹਾਸ਼ੀਏ 'ਤੇ ਹਨ। ਪਿਛਲੇ ਸਾਲ ਅਧਿਕਾਰੀਆਂ ਵੱਲੋਂ ਬਹੁਤ ਰੌਲਾ-ਰੱਪਾ ਪਾਇਆ ਗਿਆ ਕਿ ਬਦਅਮਨੀ ਦੇ ਸਿੱਟੇ ਵਜੋਂ ਵਿਦਿਅਕ ਸੰਸਥਾਵਾਂ ਬੰਦ ਹੋਣ ਨਾਲ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੁੰਦਾ ਹੈ। ਹੁਣ ਇਸ ਵਾਰ ਉਹ ਖੁਦ ਬਦਅਮਨੀ ਤੋਂ ਬਚਣ ਲਈ ਸਕੂਲ ਅਤੇ ਕਾਲਜ ਬੰਦ ਕਰ ਰਹੇ ਹਨ।
? ਹਾਲਤਾਂ ਦੇ ਹੱਲ ਨੂੰ ਸਿਆਸੀ ਲੀਡਰਸ਼ਿੱਪ 'ਤੇ ਕਿਉਂ ਨਹੀਂ ਛੱਡ ਦਿੱਤਾ ਜਾਂਦਾ?
— ਸਮਾਜ ਦੇ ਹਰ ਤਬਕੇ ਨੂੰ ਖੂੰਜੇ ਲਾ ਦਿੱਤਾ ਗਿਆ ਹੈ (ਕੋਈ ਚਾਰਾ ਨਹੀਂ ਰਹਿਣ ਦਿੱਤਾ ਗਿਆ)। ਇਹ ਉਸਦਾ ਪ੍ਰਤੀਕਰਮ ਹੈ। ਕਿਉਂਕਿ ਜਿੰਨਾ ਤੁਸੀਂ ਕਿਸੇ ਨੂੰ ਖੂੰਜੇ ਲਾਉਂਦੇ ਹੋ, ਓਨਾ ਹੀ ਟਾਕਰਾ ਹੁੰਦਾ ਹੈ।
? ਵਾਦੀ ਵਿੱਚ ਲੋਕਾਂ ਵੱਲੋਂ ਮੁਕਾਬਲੇ ਵਾਲੀ ਥਾਂ ਵੱਲ ਭੱਜੇ ਜਾਣ ਦਾ ਨਵਾਂ ਵਰਤਾਰਾ ਦੇਖਿਆ ਜਾ ਸਕਦਾ ਹੈ। ਇਹ ਸੁਰੱਖਿਆ ਬਲਾਂ ਹੱਥੋਂ ਨਾਗਰਿਕਾਂ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ?
—ਹਾਂ, ਇਹ ਕਸ਼ਮੀਰ ਦੀ ਕਠੋਰ ਹਕੀਕਤ ਹੈ। ਇਹ ਦਿਖਾਉਂਦੀ ਹੈ ਕਿ ਲੋਕ ਮਿਲੀਟੈਂਟਾਂ ਨੂੰ ਜ਼ੁਲਮ ਤੋਂ ਮੁਕਤੀ ਦਿਵਾਉਣ ਵਾਲੇ ਮੰਨਦੇ ਹਨ ਅਤੇ ਉਹਨਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰਨ ਲਈ ਤਿਆਰ ਹਨ।
? ਇਹ ਇਸ ਗੱਲ ਨੂੰ ਵੀ ਦਰਸਾਉਂਦਾ ਹੈ ਕਿ ਲੋਕ ਕਿਸ ਹੱਦ ਤੱਕ ਉਸ ਸਥਿਤੀ ਨੂੰ ਜਿਵੇਂ ਦੀ ਤਿਵੇਂ ਵਾਲੀ ਹਾਲਤ ਵਿੱਚ ਦੇਖਦੇ ਹਨ, ਜਿਹੜੀ ਉਹ ਪਿਛਲੇ 70 ਸਾਲਾਂ ਤੋਂ ਆਮ ਤੌਰ 'ਤੇ ਅਤੇ 30 ਸਾਲ ਤੋਂ ਖਾਸ ਤੌਰ 'ਤੇ ਫਸੇ ਹੋਏ ਹਨ ਅਤੇ ਉਹ ਇਸ ਤੋਂ ਅੱਕ ਚੁੱਕੇ ਹਨ।
? ਕੀ ਲੋਕਾਂ ਦੀ ਅਗਵਾਈ ਕਰਨੀ ਤੁਹਾਡੀ ਜਿੰਮੇਵਾਰੀs sਨਹੀਂ ਹੈ?
—ਲੀਡਰਸ਼ਿੱਪ ਨੂੰ ਕੈਦ ਕਰ ਦਿੱਤਾ ਗਿਆ ਹੈ ਅਤੇ ਘਰਾਂ ਜਾਂ ਜੇਲ•ਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਸਾਡੀਆਂ ਗਤੀਵਿਧੀਆਂ ਛਾਂਗ ਦਿੱਤੀਆਂ ਗਈਆਂ ਹਨ। ਸਾਨੂੰ ਆਪਸ ਵਿੱਚ ਮਿਲਣ ਤੋਂ ਲੋਕਾਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਹੈ। ਲੋਕਾਂ ਨਾਲ ਸਾਡੀ ਵਾਰਤਾਲਾਪ ਅਖਬਾਰਾਂ ਅਤੇ ਸੋਸ਼ਲ ਮੀਡੀਆ ਤੱਕ ਸੀਮਤ ਹੈ। ਭਾਵੇਂ ਲੋਕਾਂ ਨਾਲੋਂ ਸਾਡਾ ਸੰਪਰਕ ਰੋਕ ਦਿੱਤਾ ਗਿਆ ਹੈ, ਪਰ ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ ਅਤੇ ਉਹਨਾਂ ਦੇ ਰੋਹ ਨੂੰ ਸਮਝਦੇ ਹਾਂ। ਅਸੀਂ ਕੀ ਅਗਵਾਈ ਕਰਨ ਦੇ ਯੋਗ ਰਹਿ ਗਏ ਹਾਂ? ਵਾਜਪਾਈ ਦੇ ਸਮਿਆਂ ਵਿੱਚ ਉਸ ਦੀ ਲੋਕਾਂ ਤੱਕ ਪਹੁੰਚ ਨੇ ਉਮੀਦਾਂ ਜਗਾਈਆਂ ਸਨ ਅਤੇ ਅਸੀਂ ਵੀ ਹੁੰਗਾਰਾ ਦਿੱਤਾ ਸੀ। ਕੀ ਵਾਪਰਿਆ ਸਾਨੂੰ ਅੱਖੋਂ ਓਹਲੇ ਕਰ ਦਿੱਤਾ ਗਿਆ ਅਤੇ ਲੋਕਾਂ ਦਾ ਵਿਸ਼ਵਾਸ਼ ਉੱਖੜ ਗਿਆ।
? ਤੁਸੀਂ ਬਿਨਾ ਸ਼ਰਤ ਵਾਰਤਾਲਾਪ ਦੀ ਪੇਸ਼ਕਸ਼ ਕਿਉਂ ਨਹੀਂ ਕਰਦੇ ਅਤੇ ਮਿਲੀਟੈਂਟਾਂ ਨੂੰ ਜੰਗਬੰਦੀ ਦਾ ਐਲਾਨ ਕਰਨ ਲਈ ਕਿਉਂ ਨਹੀਂ ਆਖਦੇ?
— ਸਾਡੇ ਕੋਲ ਕੀ ਗਾਰੰਟੀ ਹੈ ਜਾਂ ਅਸੀਂ ਕਸ਼ਮੀਰ ਦੇ ਲੋਕਾਂ ਅਤੇ ਉਹਨਾਂ ਨੂੰ ਜਿਹਨਾਂ ਨੇ ਹਥਿਆਰ ਚੁੱਕੇ ਹਨ ਕੀ ਭਰੋਸਾ ਦੇ ਸਕਦੇ ਹਾਂ ਕਿ ਭਾਰਤ ਸਰਕਾਰ ਝਗੜੇ ਦਾ ਹੱਲ ਕਰਨ ਦੀ ਇੱਛੁਕ ਹੈ। ਜਦੋਂ ਕਿ ਭਾਰਤ ਸਰਕਾਰ ਵਾਰ ਵਾਰ ਸਵੈ-ਸਾਸ਼ਨ ਜਾਂ ਖੁਦਮੁਖਤਾਰੀ ਦੀ ਮੰਗ ਨੂੰ ਰੱਦ ਕਰ ਚੁੱਕੀ ਹੈ।
? ਸਰਕਾਰ ਯਕੀਨ ਨਾਲ ਕਹਿੰਦੀ ਹੈ ਕਿ ਹੁਰੀਅਤ ਕਾਨਫਰੰਸ ਅਤੇ ਹੋਰ ਜਥੇਬੰਦੀਆਂ ਪਾਕਿਸਤਾਨ ਦੇ ਹੁਕਮਾਂ 'ਤੇ ਕੰਮ ਕਰਦੀਆਂ ਹਨ।
— ਸਾਡਾ ਸਿਆਸੀ ਸੰਘਰਸ਼ ਮੂਲ ਦੇਸੀ (ਕਸ਼ਮੀਰੀ) ਹੈ। ਸਾਰਿਆਂ ਨੂੰ ਸਾਫ ਪਤਾ ਹੈ ਕਿ ਇਸ ਨੂੰ ਜਨਤਾ ਦਾ ਸਮਰਥਨ ਹਾਸਲ ਹੈ। ਇਹ ਕਸ਼ਮੀਰੀ ਹਨ, ਜਿਹਨਾਂ ਦੇ ਰੋਜ਼ਾਨਾ ਗੋਲੀਆਂ ਅਤੇ ਪੱਥਰ ਵੱਜਦੇ ਹਨ। ਇਹ ਉਹ ਕਸ਼ਮੀਰੀ ਹਨ ਜੋ ਹਰ ਕਿਸਮ ਦੇ ਤਸ਼ੱਦਦ ਦਾ ਸਾਹਮਣਾ ਕਰ ਰਹੇ ਹਨ ਤੇ ਫਿਰ ਵੀ ਲੜ ਰਹੇ ਹਨ। ਹੁਰੀਅਤ ਇਹਨਾਂ ਕੁਰਬਾਨੀਆਂ ਦੀ ਰਾਖੀ ਕਰਦੀ ਹੈ। ਇਸਦੀ ਸਿਆਸੀ ਇੱਛਾ ਅਤੇ ਇੱਕੋ ਇੱਕ ਏਜੰਡਾ ਕਸ਼ਮੀਰ ਸਮੱਸਿਆ ਦਾ ਇਸਦੇ ਬੁਨਿਆਦੀ ਅਤੇ ਸਭ ਤੋਂ ਪ੍ਰਭਾਵਿਤ ਧਿਰ ਕਸ਼ਮੀਰ ਦੇ ਲੋਕਾਂ ਦੀ ਤਸੱਲੀ ਮੁਤਾਬਕ ਹੱਲ ਤਲਾਸ਼ਣਾ ਅਤੇ ਹੋਰ ਧਿਰਾਂ ਹਿੰਦੋਸਤਾਨ ਅਤੇ ਪਾਕਿਸਤਾਨ ਦਰਮਿਆਨ ਦੋਸਤਾਨਾ ਸਬੰਧ ਕਾਇਮ ਕਰਨ ਨੂੰ ਯਕੀਨੀ ਬਣਾਉਣਾ ਹੈ।
(ਅਨੁਵਾਦ: ਸਾਕਸ਼ੀ ਸ਼ਰਮਾ)
(ਸੁਜਾਤ ਬੁਖਾਰੀ, ਫਰੰਟਲਾਈਨ, 26 ਮਈ 2017)
No comments:
Post a Comment