Thursday, 6 July 2017

ਅਸੀਂ ਫਲਸਤੀਨ ਦੀ ਆਜ਼ਾਦੀ ਤੋਂ ਬਾਅਦ ਫਿਰ ਮਿਲਾਂਗੇ


ਮੇਰਾ ਪਤੀ ਇਜ਼ਰਾਈਲ ਦੀ ਜੇਲਵਿੱਚ ਭੁੱਖ ਹੜਤਾਲ 'ਤੇ ਹੈ
ਅਸੀਂ ਫਲਸਤੀਨ ਦੀ ਆਜ਼ਾਦੀ ਤੋਂ ਬਾਅਦ ਫਿਰ ਮਿਲਾਂਗੇ


-ਫਤਵਾ ਬਰਘੌਤੀ
ਫਦਵਾ ਬਰਘੌਤੀ ਜੇਲਵਿੱਚ ਬੰਦ ਫਲਸਤੀਨੀ ਨੇਤਾ ਅਤੇ ਸੰਸਦ ਮੈਂਬਰ ਮਾਰਵਾਨ ਬਰਘੌਤੀ ਦੀ ਪਤਨੀ ਹੈ ਮਾਰਵਾਨ ਫਲਸਤੀਨੀ ਦੂਸਰੇ ਇੰਤੀਫਾਦਾ ਬਗਾਵਤ ਦੇ ਦੌਰਾਨ ਪੰਜ ਲੋਕਾਂ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ੀ ਹਨ, ਜਿਸ ਨੂੰ ਇਜ਼ਰਾਈਲੀ ਜੇਲਵਿੱਚ ਪੰਜ ਉਮਰ ਕੈਂਦਾਂ ਦੀ ਸਜ਼ਾ ਦਿੱਤੀ ਗਈ ਹੈ 
ਮੇਰੇ ਪਤੀ ਮਾਰਵਾਨ ਬਘੌਤੀ ਨੇ ਲੱਗਭੱਗ 1000 ਹੋਰ ਫਲਸਤੀਨੀ ਕੈਦੀਆਂ ਦੇ ਨਾਲ 40 ਦਿਨ ਪਹਿਲਾਂ ਇਜ਼ਰਾਈਲ ਦੀ ਜੇਲਦੀ ਕਾਲ ਕੋਠੜੀ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਇਹਨਾਂ ਸਾਰਿਆਂ ਦਾ ਆਪਣੀ ਜਾਨ ਖਤਰੇ ਵਿੱਚ ਪਾਉਣ ਦਾ ਸਿੱਧਾ ਜਿਹਾ ਕਾਰਨ ਹੈ: ਇਹ ਸਨਮਾਨ ਦੇ ਨਾਲ ਬਰਾਬਰ ਮਨੁੱਖੀ ਵਿਹਾਰ ਦੀ ਮੰਗ ਕਰ ਰਹੇ ਹਨ ਗੌਰ ਕਰਨ ਵਾਲੀ ਗੱਲ ਹੈ ਕਿ ਇਹਨਾਂ ਵਿੱਚੋਂ ਕੁੱਝ ਕੈਦੀ ਤੁਰੰਤ ਮੌਤ ਦੇ ਖਤਰੇ ਵਿੱਚ ਹਨ ਅਸੀਂ ਹੈਰਾਨ ਹਾਂ ਕਿ ਅਜਿਹੇ ਸਮੇਂ ਬਾਕੀ ਦੁਨੀਆਂ ਕਿਉਂ ਦਖਲਅੰਦਾਜ਼ੀ ਨਹੀਂ ਕਰ ਰਹੀ
ਮਾਰਵਾਨ ਅਤੇ ਮੇਰਾ ਵਿਆਹ 32 ਸਾਲ ਪਹਿਲਾਂ ਹੋਇਆ ਉਦੋਂ ਤੋਂ ਹੁਣ ਤੱਕ ਉਹਨਾਂ ਮੇਰੀ ਬਜਾਏ ਜ਼ਿਆਦਾ ਸਮਾਂ ਜੇਲਾਂ ਵਿੱਚ ਬਿਤਾਇਆ ਹੈ ਉਹ ਲੱਗਭੱਗ 40 ਸਾਲ ਤੋਂ ਇਜ਼ਰਾਈਲ ਦੇ ਫਲਸਤੀਨ ਉੱਤੇ ਕਬਜ਼ੇ ਦੇ ਖਿਲਾਫ ਸੰਘਰਸ਼ਸ਼ੀਲ ਹਨ ਜਿਹਨਾਂ ਵਿੱਚੋਂ 22 ਸਾਲ ਉਹ ਜੇਲਵਿੱਚ ਰਹੇ ਅਤੇ 7 ਸਾਲ ਇਜ਼ਰਾਈਲ ਦੁਆਰਾ ਦਿੱਤੇ ਦੇਸ਼ ਨਿਕਾਲੇ ਵਿੱਚ ਉਹ ਕਈ ਮਹੀਨਿਆਂ ਤੱਕ ਨਿਸ਼ਾਨੇ 'ਤੇ ਰਹੇ ਅਤੇ ਹੱਤਿਆ ਦੀਆਂ ਦੋ ਕੋਸ਼ਿਸ਼ਾਂ ਵਿੱਚੋਂ ਬਚ ਨਿਕਲੇ 
ਉਹ ਸਾਡੇ ਚਾਰ ਬੱਚਿਆਂ ਦੇ ਜਨਮ ਸਮੇਂ ਜਾਂ ਹਾਈ ਸਕੂਲ ਜਾਂ ਯੂਨੀਵਰਸਿਟੀ ਵਿੱਚੋਂ ਗਰੈਜੂਏਟ ਡਿਗਰੀ ਕਰਨ ਸਮੇਂ, ਉਹਨਾਂ ਦੇ ਵਿਆਹ ਵੇਲੇ ਜਾਂ ਸਾਡੀ ਬੇਟੀ ਦੇ ਦੋ ਖੂਬਸੂਰਤ ਬੱਚਿਆਂ ਦੇ ਜਨਮ ਸਮੇਂ ਜਦੋਂ ਉਹ ਨਾਨਾ ਬਣੇ, ਮੌਜੂਦ ਨਹੀਂ ਸਨ ਉਹਨਾਂ ਆਪਣੀ ਜ਼ਿੰਦਗੀ ਆਜ਼ਾਦੀ ਲਈ ਕੁਰਬਾਨ ਕਰ ਦਿੱਤੀ ਪਿਆਰ ਅਤੇ ਸੰਘਰਸ਼ ਦੇ ਇਹਨਾਂ 32 ਸਾਲਾਂ ਵਿਚ ਕਈ ਬਹੁਤ ਹੀ ਜ਼ਿਆਦਾ ਕਠਿਨ ਦਿਨ ਲੰਘੇ ਪਰ ਇਹਨਾਂ ਪਿਛਲੇ 40 ਦਿਨਾਂ ਜਿੰਨੇ ਨਹੀਂ 
ਮੇਰੇ ਪਤੀ ਅਤੇ ਹੋਰਨਾਂ ਹਜ਼ਾਰਾਂ ਨੇ ਭੁੱਖ ਹੜਤਾਲ ਕਰਕੇ ਆਪਣੇ ਬੁਨਿਆਦੀ ਅਧਿਕਾਰਾਂ ਦੀ ਮੰਗ ਕੀਤੀ ਹੈ ਉਹ ਮਨਆਈਆਂ ਸਜ਼ਾਵਾਂ ਜਿਵੇਂ ਇਕੱਲਤਾ ਵਿੱਚ ਕਾਲਕੋਠੜੀ ਦੀ ਸਜ਼ਾ ਅਤੇ ਕਈ ਵਾਰ ਅਜਿਹੀ ਸਾਲਾਂਬੱਧ ਸਜ਼ਾ, ਦੇ ਖਾਤਮੇ ਵਾਸਤੇ ਆਵਾਜ਼ ਉਠਾ ਰਹੇ ਹਨ ਉਹਨਾਂ ਦੀ ਆਵਾਜ਼ ਜਬਰ ਅਤੇ ਅਣ-ਮਨੁੱਖੀ ਸਲੂਕ ਅਤੇ ਇੱਕ ਜੇਲਤੋਂ ਦੂਜੀ ਜੇਲਵਿੱਚ ਭੇਜਣ ਵੇਲੇ ਬਹੁਤ ਹੀ ਮਾੜੇ ਪ੍ਰਬੰਧ ਦੇ ਖਾਤਮੇ ਲਈ ਹੈ ਉਹਨਾਂ ਦੀ ਆਵਾਜ਼ ਪ੍ਰਸਾਸ਼ਨਿਕ ਕੈਦੀ ਬਣਾਉਣ, ਇਜ਼ਰਾਈਲ ਦੁਆਰਾ ਬਿਨਾ ਦੋਸ਼ ਅਤੇ ਮੁੱਕਦਮੇ ਦੇ ਅਣਮਿਥੇ ਸਮੇਂ ਲਈ ਬੰਦ ਬਣਾਉਣ ਦੀ ਰਿਵਾਇਤ ਦੇ ਖਿਲਾਫ ਹੈ, ਕਿਉਂਕਿ ਜਿੰਨੇ ਵੀ ਫਲਸਤੀਨੀਆਂ ਨੂੰ ਇਜ਼ਰਾਈਲੀ ਫੌਜੀ ਅਦਾਲਤ ਦੇ ਸਾਹਮਣੇ ਪੇਸ਼ ਹੋਏ ਉਹਨਾਂ ਵਿੱਚੋਂ ਜ਼ਿਆਦਾ ਲੱਗਭੱਗ 90-99.7 ਫੀਸਦੀ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ 
ਖੁਦ ਮਾਰਵਾਨ ਉੱਤੇ ਅੱਤਵਾਦੀ ਹੋਣ ਦਾ ਦੋਸ਼ ਲਾ ਕੇ ਤੇਲਅਵੀਵ ਦੀ ਇੱਕ ਸਿਵਲ ਅਦਾਲਤ ਵਿੱਚ ਮੁਕੱਦਮਾ ਚਲਾਇਆ ਗਿਆ ਇੱਕ ਅਜਿਹਾ ਮੁਕੱਦਮਾ ਜਿਸ ਨੂੰ ਅੰਤਰ-ਰਾਸ਼ਟਰੀ ਨਿਰੀਖਕਾਂ ਨੇ ਰਾਜਨੀਤਕ ਅਤੇ ਬੇਇਨਸਾਫੀ ਪੂਰਨ ਕਹਿੰਦੇ ਹੋਏ ਇਜ਼ਰਾਈਲੀ ਨਿਆਂ ਵਿਵਸਥਾ ਨੂੰ ਨਾ-ਕਾਬਲੇ ਮਨਜੂਰ ਕਰਾਰ ਦਿੱਤਾ ਕਿਸੇ ਵੀ ਦੇਸ਼ ਨੇ ਅਦਾਲਤ ਦੇ ਫੈਸਲੇ ਨੂੰ ਮਾਨਤਾ ਨਹੀਂ ਦਿੱਤੀ 130 ਦੇਸ਼ਾਂ ਵਿੱਚੋਂ ਕਿਸੇ ਨੇ ਵੀ ਇਸ 'ਤੇ ਸਹਿਮਤੀ ਨਹੀਂ ਦਿੱਤੀ ਇੱਥੋਂ ਤੱਕ ਕਿ ਕੌਮਾਂਤਰੀ ਅਤੇ ਯੂਰਪੀ ਸੰਸਦਾਂ ਨੇ ਵੀ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਇਜ਼ਰਾਈਲ ਦੁਆਰਾ ਉਹਨਾਂ 'ਤੇ ਲਾਏ ਗਏ ਦੋਸ਼ਾਂ ਦੇ ਬਿਲਕੁੱਲ ਉਲਟ ਮਾਰਵਾਨ ਨੂੰ 7 ਵਾਰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ ਨੋਬਲ-ਇਨਾਮ ਵਿਜੇਤਾ ਆਰਚ ਬਿਸ਼ਪ ਡੇਸਮੰਡ ਟੂਟੂ ਅਤੇ ਅਜੋਲਫ ਪੈਰਿਜ ਐਕਸਵੇਲ ਦੇ ਨਾਲ 
ਸੰਨ 1967 ਤੋਂ ਲੈ ਕੇ ਇਜ਼ਰਾਈਲ ਨੇ ਫਲਸਤੀਨ ਦੇ ਲੱਗਭੱਗ 6 ਲੱਖ ਲੋਕਾਂ ਨੂੰ ਕੈਦ ਕੀਤਾ ਹੈ ਜੋ ਉਸ ਖੇਤਰ ਦੀ 40 ਫੀਸਦੀ ਮਰਦ ਆਬਾਦੀ ਦੇ ਬਰਾਬਰ ਹੈ ਇਜ਼ਰਾਈਲੀ ਸਰਕਾਰ, ਅਦਾਲਤ ਅਤੇ ਫੌਜ ਦੀ ਨਜ਼ਰ ਵਿੱਚ ਸਭ ਫਲਸਤੀਨੀ ਦੋਸ਼ੀ ਹਨ ਉਹ ਆਪਣੀ ਫੌਜੀ ਅਤੇ ਕਬਜ਼ਾ ਮੁਹਿੰਮ ਨੂੰ ਵਾਜਬ ਠਹਿਰਾਉਣ ਵਾਸਤੇ ਲਗਾਤਾਰ ਸਾਨੂੰ ਦੋਸ਼ੀ ਠਹਿਰਾਉਂਦੇ ਹਨ ਉਹ ਸਾਨੂੰ ਦੋਸ਼ੀ ਬਣਾਉਣਾ ਚਾਹੁੰਦੇ ਹਨ ਤਾਂ ਕਿ ਉਹ ਬੇਦੋਸ਼ਿਆਂ 'ਤੇ ਜ਼ੁਲਮ ਢਾਹੁੰਦੇ ਰਹਿਣ 
ਭੁੱਖ ਹੜਤਾਲ ਕਰ ਰਹੇ ਕੈਦੀ ਮੰਗ ਕਰ ਰਹੇ ਹਨ ਕਿ ਪਰਿਵਾਰਕ ਜੀਆਂ ਨੂੰ ਮਿਲਣ ਦੇ ਉਹਨਾਂ ਦੇ ਅਧਿਕਾਰਾਂ ਨੂੰ ਮਾਨਤਾ ਦਿੱਤੀ ਜਾਵੇ ਇਜ਼ਰਾਈਲ ਕੈਦੀਆਂ ਨੂੰ ਜਬਰਦਸਤੀ ਕਬਜ਼ਾ ਕੀਤੇ ਖੇਤਰ (ਫਲਸਤੀਨ) ਤੋਂ ਬਾਹਰ ਤਬਦੀਲ ਕਰ ਰਿਹਾ ਹੈ, ਜੋ ਆਪਣੇ ਆਪ ਵਿੱਚ ਇੱਕ ਜੰਗੀ ਅਪਰਾਧ ਹੈ ਅਤੇ ਆਪਣੇ ਇਸ ਗੈਰ-ਕਾਨੂੰਨੀ ਕੰਮ ਦੇ ਜ਼ਰੀਏ ਪਰਿਵਾਰਕ ਲੋਕਾਂ ਨੂੰ ਕੈਦੀਆਂ ਨਾਲ ਮਿਲਣ 'ਤੇ ਪਾਬੰਦੀ ਨੂੰ ਜਾਇਜ਼ ਠਹਿਰਾ ਰਿਹਾ ਹੈ ਉਹਨਾਂ ਨੂੰ ਨਜ਼ਦੀਕੀ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਵੀ ਇਜਾਜ਼ਤ ਦੀ ਲੋੜ ਹੁੰਦੀ ਹੈ ਅਤੇ ਅਕਸਰ ਜੇ ਅਣਮਿਥੇ ਸਮੇਂ ਲਈ ਨਹੀਂ ਤਾਂ ਵੀ ਸਾਡੇ ਵਿੱਚੋਂ ਕਈ ਲੋਕ ਸਾਲਾਂ ਤੋਂ ਆਪਣੇ ਸਬੰਧੀਆਂ ਨੂੰ ਨਹੀਂ ਮਿਲੇ ਹਨ 
ਦੋਹਤੇ ਪੋਤਿਆਂ ਸਮੇਤ ਵਡੇਰਾ ਪਰਿਵਾਰ ਮੁਲਾਕਾਤਾਂ ਤੋਂ ਵਿਰਵਾ ਰਿਹਾ ਹੈ ਕੈਦੀ ਇਹ ਵੀ ਚਾਹੁੰਦੇ ਹਨ ਕਿ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਨ ਦੀ ਛੋਟ ਦਿੱਤੀ ਜਾਵੇ ਤਾਂ ਕਿ ਜੇ ਆਪਣਿਆਂ ਨੂੰ ਛੂਹ ਕੇ ਮਹਿਸੂਸ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਤਾਂ ਘੱਟੋ ਘੱਟ ਉਹਨਾਂ ਦੀ ਆਵਾਜ਼ ਤਾਂ ਸੁਣੀ ਜਾ ਸਕੇ ਮੈਂ ਖੁਦ ਮਾਰਵਾਨ ਨੂੰ 10 ਸਾਲਾਂ ਤੋਂ ਨਹੀਂ ਛੂਹਿਆ ਅਤੇ ਖਾਸ ਕਰ ਅਜਿਹੇ ਮੌਕਿਆਂ 'ਤੇ ਮੈਂ ਸੁਪਨਾ ਦੇਖਦੀ ਹਾਂ ਕਿ ਮੁਸ਼ਕਲ ਨਾਲ ਇੱਕ ਸਕਿੰਟ ਲਈ ਹੀ ਸਹੀ' ਉਸ ਨੂੰ ਗਲੇ ਲਗਾ ਸਕਾਂ 
ਇਜ਼ਰਾਈਲ ਕਹਿੰਦਾ ਹੈ ਕਿ ਉਹ ਰਾਜਨੀਤਕ ਕੈਦੀਆਂ ਨਾਲ ਸਲੂਕ ਦੇ ਮਾਮਲੇ ਵਿੱਚ ਕੌਮਾਂਤਰੀ ਪੈਮਾਨਿਆਂ ਨੂੰ ਮੰਨਦਾ ਹੈ ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ, ਮਨੁੱਖੀ ਅਧਿਕਾਰਾਂ ਦੇ ਉੱਚ ਕਮਿਸ਼ਨ, ਸੰਯੁਕਤ ਰਾਸ਼ਟਰ ਦੇ ਮਾਹਰ ਅਤੇ ਵੱਖ ਵੱਖ ਦੇਸ਼ਾਂ ਨੇ ਇਸਦੀ ਪੂਰੀ ਤਰਾਂ ਨਿਖੇਧੀ ਕੀਤੀ ਹੈ ਇਸ ਤੋਂ ਇਲਾਵਾ ਕਿਸੇ ਹੋਰ ਸਬੂਤ ਦੀ ਲੋੜ ਨਹੀਂ ਕਿ ਇਜ਼ਰਾਈਲ ਮਨੁੱਖੀ ਅਧਿਕਾਰਾਂ ਦੀ ਕਿਹੋ ਜਿਹੀ ਪਾਲਣਾ ਕਰਦਾ ਹੈ ਸਿਰਫ ਭੁੱਖ ਹੜਤਾਲ 'ਤੇ ਹੀ ਉਸਦੀ ਪ੍ਰਤੀਕਿਰਿਆ ਦੇਖਣੀ ਕਾਫੀ ਹੈ 
ਜਦੋਂ ਤੋਂ ਹੜਤਾਲ ਸ਼ੁਰੂ ਹੋਈ ਤਾਂ ਇਜ਼ਰਾਈਲ ਨੇ ਇਸ ਪੁਰਅਮਨ ਵਿਰੋਧ 'ਤੇ ਕਈ ਤਰੀਕਿਆਂ ਨਾਲ ਹਮਲਾ ਬੋਲਿਆ ਹੈ ਉਹਨਾਂ ਨੇ ਮਾਰਵਾਨ ਸਮੇਤ ਕਈ ਕੈਦੀਆਂ ਨੂੰ ਇਕੱਲੀ ਇਕੱਲੀ ਕਾਲ ਕੋਠੜੀ ਵਿੱਚ ਸੁੱਟ ਦਿੱਤਾ ਅਤੇ ਅਣਮਨੁੱਖੀ ਸਲੂਕ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਵੇਂ ਬੈਰਕਾਂ ਵਿੱਚ ਲਗਾਤਾਰ ਛਾਪੇਮਾਰੀ ਕਰਨਾ, ਸੌਣ ਨਾ ਦੇਣਾ, ਗੈਰ-ਮਨੁੱਖੀ ਤਰੀਕੇ ਨਾਲ ਇੱਕ ਜੇਲਤੋਂ ਦੂਜੀ ਜੇਲਵਿੱਚ ਤਬਦੀਲ ਕਰਨਾ, ਪਰਿਵਾਰਕ ਮੈਂਬਰਾਂ ਦੇ ਮਿਲਣ 'ਤੇ ਰੋਕ ਅਤੇ ਕਈ ਵਾਰ ਕਾਨੂੰਨੀ ਮੁਲਾਕਾਤ 'ਤੇ ਵੀ ਰੋਕ ਲਾਉਣਾ ਕੈਂਦੀਆਂ ਦੇ ਅਧਿਕਾਰ ਅਤੇ ਉਹਨਾਂ ਦੇ ਸਵੈ-ਮਾਣ ਦੇ ਅਧਿਕਾਰ 'ਤੇ ਝਪਟ ਮਾਰਨਾ ਬੰਦ ਕਰਨ ਦੀ ਬਜਾਏ ਇਜ਼ਰਾਈਲ ਉਸ ਵਿੱਚ ਹੋਰ ਤੇਜੀ ਲਿਆ ਰਿਹਾ ਹੈ 
ਇਸ ਵੱਲੋਂ ਭੁੱਖ ਹੜਤਾਲ ਨੂੰ ਜਬਰਦਸਤੀ ਤੁੜਵਾਉਣ ਦੀ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ ਉੱਚ ਇਜ਼ਰਾਈਲੀ ਅਫਸਰਾਂ ਨੇ ਹੋਰਨਾਂ ਕੈਦੀਆਂ ਦੀ ਮੌਤ ਲਈ ਮੇਰੇ ਪਤੀ ਨੂੰ ਫਾਂਸੀ 'ਤੇ ਲਟਕਾਉਣ ਦੀ ਮੰਗ ਕੀਤੀ ਹੈ ਅਤੇ ਇਜ਼ਰਾਈਲ ਨੂੰ ''ਮਾਰਗਰੇਟ ਥੈਚਰ ਰਵੱਈਆ''— ਜਿਸਦੇ ਚਲਦਿਆਂ 1981 ਵਿੱਚ 10 ਆਇਰਿਸ਼ ਭੁੱਖ ਹੜਤਾਲੀਆਂ ਦੀ ਮੌਤ ਹੋ ਗਈ ਸੀ- ਅਪਣਾਉਣ ਲਈ ਕਿਹਾ ਹੈ ਇਜ਼ਰਾਈਲ ਨੇ 2015 ਵਿੱਚ ਇੱਕ ਕਾਨੂੰਨ ਵੀ ਪਾਸ ਕੀਤਾ ਹੈ, ਜੋ ਭੁੱਖ ਹੜਤਾਲੀਆਂ ਨੂੰ ਜਬਰਦਸਤੀ ਖਾਣਾ ਖੁਆਉਣ ਦੀ ਆਗਿਆ ਦਿੰਦਾ ਹੈ ਅਤੇ ਇਜ਼ਰਾਈਲੀ ਨਿਆਂ-ਪਾਲਿਕਾ ਨੇ ਇਸ ਨੂੰ ਜਾਇਜ਼ ਠਹਿਰਾਇਆ ਹੈ ਜਦੋਂ ਕਿ ਸੰਯੁਕਤ ਰਾਸ਼ਟਰ, ਮਨੁੱਖੀ ਅਧਿਕਾਰ ਸਮੂਹਾਂ ਅਤੇ ਦੁਨੀਆਂ ਭਰ ਦੀਆਂ ਸਿਹਤ ਸੰਸਥਾਵਾਂ ਜਬਰੀ ਖਾਣਾ ਖੁਆਉਣ ਨੂੰ ਤਸ਼ੱਦਦ ਦੀ ਸ਼੍ਰੇਣੀ ਵਿੱਚ ਮੰਨਦੀਆਂ ਹਨ 
ਪਹਿਲਾਂ ਹੀ ਜੇਲਾਂ ਵਿੱਚ ਬੰਦ ਆਪਣੇ ਸਕੇ-ਸਬੰਧੀਆਂ 'ਤੇ ਕਾਬਜ਼ ਲੁਟੇਰੀ ਤਾਕਤ ਵੱਲੋਂ ਬੇਤਹਾਸ਼ਾ ਤਸ਼ੱਦਦ ਨੂੰ ਦੇਖਦੇ ਹੋਏ ਭੁੱਖ ਹੜਤਾਲੀਆਂ ਦੇ ਸਕੇ ਸੰਬਧੀ ਵੀ 40 ਦਿਨਾਂ ਤੋਂ ਮੁਸ਼ਕਲ ਨਾਲ ਹੀ ਕੁੱਝ ਖਾ ਪੀ ਰਹੇ ਹਨ ਉਹ ਹਰ ਦਿਨ ਦਰਜ਼ਨਾਂ ਕੈਦੀਆਂ ਦੀ ਵਿਗੜਦੀ ਸਿਹਤ ਦੀਆਂ ਖਬਰਾਂ ਸੁਣ ਰਹੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਬਾਰੇ ਇਹ ਸੋਚ ਕੇ ਘਬਰਾ ਰਹੇ ਹਨ ਕਿ ਉਹਨਾਂ 'ਚੋਂ ਕੋਈ ਉਹਨਾਂ ਦਾ ਭਰਾ, ਪਤੀ ਤੇ ਬੇਟਾ ਹੋਵੇਗਾ ਯੱਕਯਹਿਤੀ ਟੈਂਟ ਵਿੱਚ ਇੱਕ ਮਾਂ ਪੁੱਛਦੀ ਹੈ ''ਕੀ ਉਸਨੂੰ ਮੈਨੂੰ ਗਲੇ ਲਾਉਣ ਲਈ ਮਰਨਾ ਪਵੇਗਾ? ਇੱਕ ਹੋਰ ਕਹਿੰਦੀ ਹੈ, ਕੀ ਉੱਥੇ ਮਰਨਾ ਆਜ਼ਾਦੀ ਦਾ ਇੱਕੋ ਇੱਕ ਰਸਤਾ ਹੈ?'' 
ਇਸਦੇ ਬਾਵਜੂਦ ਇਸਦੀ ਕੋਈ ਗਰੰਟੀ ਨਹੀਂ ਹੈ ਜਿਵੇਂ ਕਿ ਇਜ਼ਰਾਈਲ ਸਾਲਾਂ ਤੱਕ ਲਾਸ਼ਾਂ ਨੂੰ ਵੀ ਕੈਦ ਵਿੱਚ ਰੱਖਣ ਤੋਂ ਨਹੀਂ ਝਿਜਕੇਗਾ ਪੱਛਮੀ ਤੱਟ, ਪੂਰਬੀ ਯੇਰੋਸ਼ਲਮ ਅਤੇ ਗਾਜ਼ਾ ਪੱਟੀ 'ਤੇ ਕਬਜ਼ੇ ਦੇ 50 ਸਾਲ ਪੂਰੇ ਹੋਣ 'ਤੇ  ਨਕਬਾ ਦੇ ਨਾਂ ਨਾਲ ਜਾਣੇ ਜਾਂਦੇ ਆਪਣੇ ਲੋਕਾਂ ਦੇ ਸਮੂਹਿਕ ਉਜਾੜੇ ਦੇ 70 ਸਾਲ ਪੂਰੇs sਹੋਣ 'ਤੇ ਮੈਂ ਦੁਨੀਆਂ ਨੂੰ ਇਜ਼ਰਾਈਲ ਦੀਆਂ ਕਾਲ ਕੋਠੜੀਆਂ ਵਿੱਚ ਝਾਕਣ ਲਈ ਉਤਸ਼ਾਹਿਤ ਕਰਦੀ ਹਾਂ ਜੇਕਰ ਉਹ ਸਾਡੇ ਸੰਘਰਸ਼ ਦੀਆਂ ਜੜਾਂ ਕਾਲ ਕੋਠੜੀਆਂ ਅਤੇ ਤਸ਼ੱਦਦ ਦੀ ਬਜਾਏ ਸਾਡੀ ਆਜ਼ਾਦੀ ਅਤੇ ਸਵੈ-ਮਾਣ ਭਰੀ ਜ਼ਿੰਦਗੀ ਜਿਉਣ ਦੀ ਇੱਛਾ 'ਚੋਂ ਤਲਾਸ਼ਣਾ ਚਾਹੁੰਦੇ ਹਨ ਅਤੇ ਉਹ ਸ਼ਾਂਤੀ ਲਿਆਉਣਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਸਾਡੇ ਕੈਦੀਆਂ ਦੀ ਆਜ਼ਾਦੀ ਅਤੇ ਸਾਡੇ ਲੋਕਾਂ ਦੀ ਆਜ਼ਾਦੀ ਦੇ ਸੰਘਰਸ਼ ਦੀ ਜ਼ਰੂਰ ਹਮਾਇਤ ਕਰਨੀ ਚਾਹੀਦੀ ਹੈ 
ਮਾਰਵਾਨ ਨੇ 32 ਸਾਲ ਪਹਿਲਾਂ ਸਾਡੇ ਵਿਆਹ ਤੋਂ ਥੋੜ ਦੇਰ ਪਹਿਲਾਂ ਕਿਹਾ ਸੀ ਕਿ ਜਦੋਂ ਤੱਕ ਅਸੀਂ ਕਬਜ਼ੇ ਦੇ ਅਧੀਨ ਹਾਂ ਉਹ ਆਪਣਾ ਜੀਵਨ ਆਜ਼ਾਦੀ ਦੇ ਸੰਘਰਸ਼ ਨੂੰ ਸਮਰਪਤ ਕਰੇਗਾ ਉਸਨੇ ਫਲਸਤੀਨੀ ਜਨਤਾ ਨਾਲ ਕੀਤਾ ਵਾਅਦਾ ਨਿਭਾਇਆ ਹੈ ਅਤੇ ਇਹੀ ਵਜਾਹ ਹੈ ਕਿ ਉਹ ਉਸ 'ਤੇ ਭਰੋਸਾ ਕਰਦੀ ਹੈ ਪ੍ਰੰਤੂ ਉਸਨੇ ਮੇਰੇ ਨਾਲ ਵੀ ਵਾਅਦਾ ਕੀਤਾ ਸੀ ਕਿ ਜਿਵੇਂ ਹੀ ਕਬਜ਼ਾ ਖਤਮ ਹੋ ਜਾਵੇਗਾ, ਅਸੀਂ ਹਰ ਆਮ ਇਨਸਾਨ ਦੀ ਤਰਾਂ ਜਿਸ ਤਰਾਂ ਦੀ ਉਹ ਚਾਹੁੰਦਾ ਹੈ ਅਤੇ ਹੱਕ ਰੱਖਦਾ ਹੈ, ਵਰਗੀ ਜ਼ਿੰਦਗੀ ਦਾ ਮਜ਼ਾ ਲਵਾਂਗੇ 
32
ਸਾਲ ਬਾਅਦ ਵੀ ਜਦੋਂ ਮਾਰਵਾਨ ਇਕੱਲਤਾ ਦੀ ਕਾਲ ਕੋਠੜੀ ਵਿੱਚ ਆਜ਼ਾਦੀ ਅਤੇ ਸਵੈ-ਮਾਣ ਦੇ ਲਈ ਭੁੱਖ ਹੜਤਾਲ ਕਰ ਰਿਹਾ ਹੈ, ਮੈਂ ਆਮ ਵਰਗੀ ਜ਼ਿੰਦਗੀ ਦੀ ਉਡੀਕ ਕਰ ਰਹੀ ਹਾਂ    
('
ਨਿਊਜ਼ ਵੀਕ'' 'ਚੋਂ)

No comments:

Post a Comment