ਜੇ.ਐਨ.ਯੂ.:
ਨਕਲੀ ਦੇਸ਼-ਭਗਤੀ ਦੇ ਫੱਟੇ ਓਹਲੇ ਸੰਘਲਾਣੇ ਵਲੋਂ ਭਖਾਈ ਜਾ ਰਹੀ
ਫਿਰਕੂ ਫਾਸ਼ੀ ਜ਼ਹਿਰ ਉਗਾਲੇ ਦੀ ਮੁਹਿੰਮ
9 ਫਰਵਰੀ ਨੂੰ ਦੇਸ਼ ਦੀ ਮਸ਼ਹੂਰ ਯੂਨੀਵਰਸਿਟੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ- ਵਿਖੇ ਇੱਕ ਵਿਦਿਆਰਥੀ ਸਮਾਗਮ ਹੋਇਆ, ਜਿਸਦੀ ਪਹਿਲਾਂ ਵਰਸਿਟੀ ਅਧਿਕਾਰੀਆਂ ਤੋਂ ਆਗਿਆ ਲਈ ਗਈ ਸੀ। ਪਰ ਬਾਅਦ ਵਿੱਚ ਇਹ ਮਨਜੂਰੀ ਵਾਪਸ ਲੈ ਲਈ। ਇਸ ਸਮਾਗਮ ਨੂੰ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱ੍ਹਈਆ ਕੁਮਾਰ ਵੱਲੋਂ ਸੰਬੋਧਨ ਕੀਤਾ ਗਿਆ। ਕੁੱਝ ਸਰਕਾਰੀ ਧੂਤੂ ਟੀ.ਵੀ. ਚੈਨਲਾਂ ਵੱਲੋਂ ਇਸ ਸਮਾਗਮ ਦੀ ਵੀਡੀਓ ਫੁਟੇਜ ਵਿੱਚ ਕੁੱਝ ਵਿਅਕਤੀਆਂ ਵੱਲੋਂ ਸੰਸਦ ਹਮਲੇ ਵਿੱਚ ਨਜਾਇਜ਼ ਫਸਾਏ ਅਫਜ਼ਲ ਗੁਰੂ ਦੇ ਹੱਕ ਵਿੱਚ, ਪਾਕਿਸਤਾਨ ਦੇ ਹੱਕ ਵਿੱਚ, ਕਸ਼ਮੀਰ ਦੀ ਆਜ਼ਾਦੀ ਦੇ ਹੱਕ ਵਿੱਚ ਅਤੇ ਭਾਰਤ ਵਿਰੁੱਧ ਨਾਹਰੇ ਲੱਗਦੇ ਦਿਖਾਏ ਗਏ। ਇਹਨਾਂ ਵਿਅਕਤੀਆਂ ਦੀ ਹਾਲੀ ਤੱਕ ਕੋਈ ਸਪੱਸ਼ਟ ਪਛਾਣ ਨਹੀਂ ਹੋ ਸਕੀ। ਇਹ ਵੀ ਚਰਚਾ ਹੈ ਕਿ ਇਹ ਨਾਹਰੇ ਆਰ.ਐਸ.ਐਸ. ਦੀ ਹੱਥਠੋਕਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਗਿਣੀ-ਮਿਥੀ ਸਾਜਿਸ਼ ਤਹਿਤ ਆਪਣੇ ਵਿਅਕਤੀ ਭੇਜ ਕੇ ਲਵਾਏ ਗਏ ਹੋਣ।
ਮੌਕੇ ਦੀ ਤਾਕ ਵਿੱਚ ਬੈਠਿਆ ਫਿਰਕੂ ਜਨੂੰਨੀ ਸੰਘ ਟੋਲਾ ਫੱਟ ਹਰਕਤ ਵਿੱਚ ਆ ਗਿਆ। ਭਾਜਪਾ ਦੇ ਆਗੂ ਮਹੇਸ਼ ਗਿਰੀ ਅਤੇ ਏ.ਬੀ.ਵੀ.ਪੀ. ਦੇ ਆਗੂਆਂ ਦੀ ਸ਼ਿਕਾਇਤ 'ਤੇ ਦਿੱਲੀ ਪੁਲਸ ਵੱਲੋਂ ਫਟਾਫੱਟ ਕਨ੍ਹਈਆ ਕੁਮਾਰ ਹੋਰਾਂ ਵਿਰੁੱਧ ਦੇਸ਼ਧਰੋਹ ਦਾ ਕੇਸ ਦਰਜ ਕਰ ਲਿਆ ਗਿਆ। ਸਰਕਾਰੀ-ਦਰਬਾਰੀ ਸਰਪ੍ਰਸਤੀ ਹੇਠਲੇ ਟੀ.ਵੀ. ਚੈਨਲਾਂ ਵੱਲੋਂ ਇਸ ਘਟਨਾ ਨੂੰ ਬਾਤ ਦਾ ਬਤੰਗੜ ਬਣਾ ਕੇ ਖੂਬ ਉਛਾਲਿਆ ਗਿਆ। ਫਿਰਕੂ ਫਾਸ਼ੀ ਹਿੰਦੂਤਵ ਦੀ ਅੱਗ ਫੱਕਦੇ ਇੱਕ ਭਾਜਪਾਈ ਪਾਰਲੀਮੈਂਟ ਮੈਂਬਰ ਸ਼ਾਕਸੀ ਮਹਾਰਾਜ ਨੇ ਕਿਹਾ ਕਿ ਅਜਿਹੇ ਦੇਸ਼ਧਰੋਹੀਆਂ ਨੂੰ ਫਾਂਸੀ 'ਤੇ ਲਟਕਾਉਣਾ ਚਾਹੀਦਾ ਹੈ ਜਾਂ ਗੋਲੀ ਮਾਰ ਦੇਣੀ ਚਾਹੀਦੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਇਸ ਫਿਰਕੂ ਜਨੂੰਨ ਦੇ ਜ਼ਹਿਰੀਲੇ ਪ੍ਰਚਾਰ ਨੂੰ ਹਵਾ ਦਿੰਦਿਆਂ, ਯੂਨੀਵਰਸਿਟੀ ਵਿਚਲੇ ਸਮਾਗਮ ਨੂੰ ਲਸ਼ਕਰੇ-ਤਾਇਬਾ ਵੱਲੋਂ ਕਰਵਾਇਆ ਗਿਆ ਹੋਣ ਦਾ ਅਧਾਰਹੀਣ ਅਤੇ ਬੇਤੁਕਾ ਬਿਆਨ ਦਾਗ਼ ਦਿੱਤਾ ਗਿਆ। ਉਸ ਵੱਲੋਂ ਅਜਿਹੀ ਕਾਰਵਾਈ ਦੇ ਜੁੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ। ਗ੍ਰਹਿ ਮੰਤਰੀ ਦੇ ਬਿਆਨ ਤੋਂ ਬਾਅਦ 12 ਫਰਵਰੀ ਨੂੰ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂ ਕਿ ਕਨ੍ਹੱਈਆ ਕੁਮਾਰ ਦੇ ਭਾਸ਼ਣ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ, ਜਿਸ ਦੇ ਆਧਾਰ 'ਤੇ ਕਿਸੇ ਨੂੰ ਦੇਸ਼ਧੋਹੀ ਕਾਰਵਾਈ ਵਿੱਚ ਸ਼ਾਮਲ ਹੋਣ ਦਾ ਦੋਸ਼ ਮੜ੍ਹਿਆ ਜਾ ਸਕਦਾ ਹੋਵੇ। ਯਾਦ ਰਹੇ ਕਿ ਪਿਛਲੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਫਿਰਕੂ ਏ.ਬੀ.ਵੀ.ਪੀ. ਨੂੰ ਕਨ੍ਹੱਈਆ ਕੁਮਾਰ ਅਤੇ ਉਸਦੇ ਸੰਗੀਆਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇੱਥੇ ਹੀ ਬੱਸ ਨਹੀਂ, ਜਦੋਂ 15 ਫਰਵਰੀ ਨੂੰ ਕਨੱ੍ਹਈਆ ਕੁਮਾਰ ਨੂੰ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਹਿੰਦੂ ਫਿਰਕੁ ਜਨੂੰਨ ਵਿੱਚ ਅੰਨ੍ਹੇ ਹੋਏ ਕੁੱਝ ਵਕੀਲਾਂ ਵੱਲੋਂ ਅਦਾਲਤ ਵਿੱਚ ਪਹੁੰਚੇ ਵਿਦਿਆਰਥੀਆਂ, ਯੂਨੀਵਰਸਿਟੀ ਅਧਿਆਪਕਾਂ ਅਤੇ ਪੱਤਰਕਾਰਾਂ 'ਤੇ ਹਮਲਾ ਕੀਤਾ ਗਿਆ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ। ਇਸ ਹੁੱਲੜਬਾਜ਼ੀ ਵਿੱਚ ਸ਼ਾਮਲ ਦਿੱਲੀ ਦੇ ਇੱਕ ਭਾਜਪਾਈ ਵਿਧਾਇਕ ਓਮ ਪ੍ਰਕਾਸ਼ ਸ਼ਰਮਾ ਵੱਲੋਂ ਗਰਿਜਆ ਗਿਆ ਕਿ ਜੇ ਉਹਦੇ ਕੋਲ ਬੰਦੂਕ ਹੁੰਦੀ ਤਾਂ ਉਹ ਕਨ੍ਹੱਈਆ ਕੁਮਾਰ ਨੂੰ ਗੋਲੀ ਮਾਰ ਦਿੰਦਾ। ਇਸ ਘਟਨਾ ਦਾ ਸੁਪਰੀਮ ਕੋਰਟ ਵੱਲੋਂ ਨੋਟਿਸ ਲਿਆ ਗਿਆ। ਫਿਰ 17 ਫਰਵਰੀ ਨੂੰ ਪੇਸ਼ੀ ਮੌਕੇ ਅਦਾਲਤ ਵਿੱਚ ਹੀ ਕਨ੍ਹੱਈਆ ਕੁਮਾਰ 'ਤੇ ਉਹਨਾਂ ਹੀ ਹਿੰਦੂਤਵੀ ਵਕੀਲਾਂ ਦੇ ਗਰੋਹ ਵੱਲੋਂ ਹਮਲਾ ਕੀਤਾ ਗਿਆ। ਸੁਪਰੀਮ ਕੋਰਟ ਵੱਲੋਂ ਪੰਜ ਸੀਨੀਅਰ ਵਕੀਲਾਂ ਦੀ ਭੇਜੀ ਗਈ ਟੀਮ ਨਾਲ ਬਦਸਲੂਕੀ ਕੀਤੀ ਗਈ। ਉਹਨਾਂ 'ਤੇ ਗਮਲੇ ਸੁੱਟੇ ਗਏ।
ਇਸ ਤੋਂ ਬਾਅਦ ਮੁਲਕ ਦੇ ਲੋਕਾਂ 'ਤੇ ਆਪਣੀ ਫਾਸ਼ੀ ਹਿੰਦੂਤਵੀ ਵਿਚਾਰਧਾਰਾ ਮੜ੍ਹਨ ਲਈ ਤਰਲੋਮੱਛੀ ਸੰਘ ਲਾਣੇ ਵੱਲੋਂ ਮੁਲਕ ਭਰ ਅੰਦਰ ''ਦੇਸ਼ਭਗਤੀ'' ਅਤੇ ''ਭਾਰਤ ਮਾਤਾ'' ਦੇ ਦੰਭੀ ਸਨਮਾਨ ਦੀ ਰਾਖੀ ਦੇ ਨਾਂ ਹੇਠ ਫਿਰਕੂ ਹੋਕਰੇਬਾਜ਼ੀ ਅਤੇ ਹੁੱਲੜਬਾਜ਼ੀ ਦੀ ਮੁਹਿੰਮ ਵਿੱਢ ਦਿੱਤੀ ਗਈ ਹੈ। ਜੇ.ਐਨ.ਯੂ. ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਦੇ ਹੋਸਟਲ ਕਮਰਿਆਂ 'ਤੇ ਪੁਲਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਅਤੇ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਇਉਂ, ਯੂਨੀਵਰਸਿਟੀ ਅੰਦਰ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਕਨ੍ਹੱਈਆ ਕੁਮਾਰ ਦੀ ਗ੍ਰਿਫਤਾਰੀ ਵਿਰੁੱਧ ਸੜਕਾਂ 'ਤੇ ਉੱਤਰ ਰਹੇ ਇਨਸਾਫਪਸੰਦ ਵਿਦਿਆਰਥੀਆਂ ਦੇ ਇਕੱਠਾਂ ਅਤੇ ਮੁਜਾਹਰਿਆਂ 'ਤੇ ਹਮਲਾ ਕਰਨ ਲਈ ਹਿੰਦੂਤਵੀ ਲੱਠਮਾਰ ਗਰੋਹਾਂ ਨੂੰ ਸ਼ਿਸ਼ਕਾਰ ਦਿੱਤਾ ਗਿਆ ਹੈ। ਚੰਡੀਗੜ੍ਹ ਵਿੱਚ ਹਿੰਦੂ ਸ਼ਿਵ ਸੈਨਾ ਅਤੇ ਬਜਰੰਗ ਦਲੀਆਂ ਵੱਲੋਂ ਸੀ.ਪੀ.ਆਈ.(ਐਮ.) ਦੇ ਸੂਬਾਈ ਦਫਤਰ 'ਤੇ ਹਮਲਾ ਕਰਦਿਆਂ, ਉਸਦੀ ਭੰਨਤੋੜ ਕੀਤੀ ਗਈ ਹੈ। ਆਰ.ਐਸ.ਐਸ. ਦੀ ਕੱਠਪੁਤਲੀ ਮੋਦੀ ਹਕੂਮਤ ਦੀ ਛਤਰਛਾਇਆ ਹੇਠ ਮੁਲਕ ਭਰ ਅੰਦਰ ਵੱਖ ਵੱਖ ਸ਼ਹਿਰਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਫਿਰਕੂ ਹੁੱਲੜਬਾਜ਼ੀ ਅਤੇ ਗੁੰਡਾਗਰਦੀ 'ਤੇ ਉਤਾਰੂ ਇਹਨਾਂ ਟੋਲਿਆਂ ਵੱਲੋਂ ਇਉਂ ਪੇਸ਼ ਆਇਆ ਜਾ ਰਿਹਾ ਹੈ ਜਿਵੇਂ ''ਦੇਸ਼ਭਗਤੀ'' ਅਤੇ ''ਭਾਰਤ ਮਾਤਾ'' ਦੀ ਰਾਖੀ ਦਾ ਠੇਕਾ ਇਹਨਾਂ ਲਈ ਹੀ ਰਾਖਵਾਂ ਹੈ। ਜਦੋਂ ਕਿ ਇਹ ਗੱਲ ਹੁਣ ਜੱਗ ਜ਼ਾਹਰ ਹੈ ਕਿ ਇਹ ਫਿਰਕੂ ਸੰਘ ਲਾਣਾ ਅਤੇ ਉਸਦੀ ਹਿੰਦੂਤਵ ਦੀ ਫਾਸ਼ੀ ਵਿਚਾਰਧਾਰਾ ਉਹਨਾਂ ਦੇ ਗੁਰੂ ਘੰਟਾਲ ਵੀਰ ਦਮੋਦਰ ਸਾਵਰਕਾਰ ਵੱਲੋਂ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚੋਂ ਛੁਟਕਾਰਾ ਪਾਉਣ ਲਈ ਅੰਗਰੇਜ਼ ਹਾਕਮਾਂ ਮੂਹਰੇ ਮੁਆਫੀ ਮੰਗ ਕੇ ਕੀਤੇ ਗਏ ਆਪਾ-ਸਮਰਪੱਣ ਦੀ ਪੈਦਾਇਸ਼ ਹੈ। ਇਸ ਮੁਆਫੀਨਾਮੇ ਤੋਂ ਬਾਅਦ ਹੀ ਸਾਵਰਕਰਾਰ ਵੱਲੋਂ ਹਿੰਦੂਤਵ ਦਾ ਫਾਸ਼ੀ ਸੰਕਲਪ ਉਭਾਰਿਆ ਗਿਆ ਅਤੇ ਧਰਮ ਦੇ ਆਧਾਰ 'ਤੇ ਦੋ ਕੌਮਾਂ ਦੇ ਪਿਛਾਖੜੀ ਸਿਧਾਂਤ ਨੂੰ ਸਾਹਮਣੇ ਲਿਆਂਦਾ ਗਿਆ। ਮੁਲਕ ਤੋਂ ਬਰਤਾਨਵੀਂ ਸਾਮਰਾਜ ਦੇ ਬਸਤੀਵਾਦੀ ਰਾਜ ਨੂੰ ਵਗਾਹ ਮਾਰਨ ਲਈ ਚੱਲਦੀ ਲੜਾਈ ਤੋਂ ਕਿਨਾਰਾ ਕਰਦਿਆਂ ਅਤੇ ਇਸ ਨੂੰ ਤੁੱਛ ਕਰਾਰ ਦਿੰਦਿਆਂ, ''ਹਿੰਦੂ ਕੌਮ'' ਦੇ ਮੁੜ-ਉਥਾਨ ਦੇ ਫਿਰਕੂ-ਫਾਸ਼ੀ ਪ੍ਰੋਗਰਾਮ ਨੂੰ ਉਛਾਲਣ ਦਾ ਬੀੜਾ ਚੁੱਕਿਆ ਗਿਆ।
ਅੱਜ ਵੀ ਸੰਘ ਲਾਣੇ ਵੱਲੋਂ ਜੇ.ਐਨ.ਯੂ. ਦੇ ਮਾਮਲੇ 'ਤੇ ਨਕਲੀ ਦੇਸ਼ਭਗਤੀ ਦੇ ਫੱਟੇ ਹੇਠ ਭਖਾਈ ਫਿਰਕੂ ਜਨੂੰਨ ਦੀ ਮੁਹਿੰਮ ਦੇ ਮਕਸਦ ਸਾਫ ਹਨ। ਇਸਦਾ ਇੱਕ ਮਕਸਦ— ਮੁਲਕ ਦੇ ਲੋਕਾਂ ਅਤੇ ਘੱਟ ਗਿਣਤੀਆਂ 'ਤੇ ਫਾਸ਼ੀ ਹਿੰਦੂਤਵ ਠੋਸਣ ਦੀ ਵੱਡੀ ਮੁਹਿੰਮ ਦੇ ਅੰਗ ਵਜੋਂ ਮੁਲਕ ਦੀਆਂ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਅੰਦਰ ਘੁਸਪੈਂਠ ਲਈ ਜ਼ਮੀਨ ਤਿਆਰ ਕਰਨਾ ਹੈ। ਇਸਦਾ ਤੁਰੰਤਪੈਰਾ ਮਨੋਰਥ ਜੇ.ਐਨ.ਯੂ. ਦੇ ਮਾਹੌਲ ਵਿੱਚ ਫਿਰਕੂ ਜ਼ਹਿਰ ਘੋਲਣਾ, ਉਸ ਵਿੱਚ ਹਿੰਦੂਤਵੀ ਅਨਸਰਾਂ ਦੇ ਘੁਸਪੈਂਠ ਲਈ ਆਧਾਰ ਤਿਆਰ ਕਰਨਾ, ਕੈਂਪਸ ਦੇ ਮੌਜੂਦਾ ਅਕਾਦਮਿਕ ਮਾਹੌਲ ਨੂੰ ਹਿੰਦੂ ਜਨੂੰਨ ਦੇ ਰੰਗ ਵਿੱਚ ਰੰਗਣਾ ਅਤੇ ਕੈਂਪਸ 'ਤੇ ਆਪਣੀ ਜਕੜ ਬਣਾਉਣਾ ਹੈ। ਇਹ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਜਗਿਆਸੂ ਅਤੇ ਪੜਚੋਲੀਆ ਰੁਚੀਆਂ ਨੂੰ ਉਗਾਸਾ ਦੇਣ, ਵੱਖ ਵੱਖ ਗੈਰ-ਮਾਰਕਸਵਾਦੀ ਅਤੇ ਮਾਰਕਸਵਾਦੀ ਵਿਚਾਰਧਾਰਾਵਾਂ ਦੇ ਅਧਿਐਨ ਅਤੇ ਬਹਿਸ-ਵਿਚਾਰ ਦਾ ਸਿਹਤਮੰਦ ਅਕਾਦਮਿਕ ਮਾਹੌਲ ਮੁਹੱਈਆ ਕਰਨ ਅਤੇ ਇਉਂ, ਉਹਨਾਂ ਦੀ ਅਕਾਦਮਿਕ ਲਿਆਕਤ, ਬੁੱਧੀ ਅਤੇ ਸਮਰੱਥਾ ਨੂੰ ਪਾਲਣ-ਪੋਸਣ ਅਤੇ ਘੜਨ-ਤਰਾਸ਼ਣ ਪੱਖੋਂ ਦੁਨੀਆਂ ਭਰ ਅੰਦਰ ਜਾਣੀ-ਪਹਿਚਾਣੀ ਸੰਸਥਾ ਹੈ। ਇਸ ਯੂਨੀਵਰਸਿਟੀ ਦਾ ਗੈਰ-ਫਿਰਕੂ, ਮੁਕਬਾਲਤਨ ਸਿਹਤਮੰਦ ਅਤੇ ਉਸਾਰੂ ਅਕਾਦਮਿਕ ਮਾਹੌਲ ਸੰਘ ਲਾਣੇ ਲਈ ਹਜਮ ਕਰਨਾ ਨਾਮੁਕਿਨ ਹੈ, ਇਸ ਲਈ, ਇਸ ਮਾਹੌਲ 'ਤੇ ਜ਼ਬਰੀ ਫਿਰਕੂ ਪੁੱਠ ਚਾੜ੍ਹਨ ਲਈ ਪਹਿਲਾਂ ਮੋਦੀ ਹਕੂਮਤ ਵੱਲੋਂ ਆਰ.ਐਸ.ਐਸ. ਪੱਖੀ ਜਗਦੇਸ਼ ਕੁਮਾਰ ਨੂੰ ਵੀ.ਸੀ. ਦੀ ਕੁਰਸੀ 'ਤੇ ਬਿਠਾਇਆ ਗਿਆ ਅਤੇ ਉਸਦੀ ਮਿਲੀਭੁਗਤ ਨਾਲ ਯੂਨੀਵਰਸਿਟੀ ਅੰਦਰ ਸੂਹੀਆ ਏਜੰਸੀਆਂ ਨੂੰ ਸੰਘ ਲਾਣੇ ਦੇ ਵਿਰੋਧੀ ਵਿਦਿਆਰਥੀ ਕਾਰਕੁੰਨਾਂ 'ਤੇ ਨਿਗਾਹ ਰੱਖਣ ਲਈ ਤਾਇਨਾਤ ਕੀਤਾ ਗਿਆ।
ਇਉਂ, ਸੰਘ ਲਾਣੇ ਵੱਲੋਂ ਜੇ.ਐਨ.ਯੂ. ਅੰਦਰ ''ਦੇਸ਼ ਵਿਰੋਧੀ'' ਕਾਰਵਾਈਆਂ ਖਿਲਾਫ ਜ਼ਹਿਰੀਲੇ ਪ੍ਰਚਾਰ ਦੇ ਸ਼ੋਰੋਗੁਲ ਵਿੱਚ ਵਿੱਢੀ ਦੇਸ਼-ਵਿਆਪੀ ਫਿਰਕੂ ਜ਼ਹਿਰ ਪਸਾਰੇ ਦੀ ਭੜਕਾਊ ਮੁਹਿੰਮ ਦਾ ਮਕਸਦ ਵਿਦਿਅਕ ਸੰਸਥਾਵਾਂ ਅੰਦਰ ਹਿੰਦੂਤਵ ਵਿਰੋਧੀ ਵਿਦਿਆਰਥੀ ਜਥੇਬੰਦੀਆਂ ਅਤੇ ਕਾਰਕੁੰਨਾਂ ਵਿਰੋਧੀ ਮਾਹੌਲ ਤਿਆਰ ਕਰਨਾ ਅਤੇ ਉਹਨਾਂ ਨੂੰ ਮਾਰ ਹੇਠ ਲਿਆਉਣ ਲਈ ਆਧਾਰ ਤਿਆਰ ਕਰਨਾ ਹੈ ਅਤੇ ਇਉਂ ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ਨੂੰ ਹਿੰਦੂਤਵੀ ਬਰੀਗੇਡ ਦੇ ਗਲਬੇ ਹੇਠ ਲਿਆਉਣ ਲਈ ਭੋਇੰ ਤਿਆਰ ਕਰਨਾ ਹੈ। s
sਇਸ ਫਿਰਕੂ ਜ਼ਹਿਰ ਉਗਾਲੀ ਦੀ ਮੁਹਿੰਮ ਦਾ ਦੂਸਰਾ ਮਕਸਦ ਮੋਦੀ ਹਕੂਮਤ ਵੱਲੋਂ ਮੁਲਕ ਦੀ ਜ਼ਮੀਨ, ਜੰਗਲ, ਖਣਿਜ, ਸੇਵਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਸਾਮਰਾਜੀ ਕਾਰਪੋਰੇਟਾਂ ਅਤੇ ਉਹਨਾਂ ਦੇ ਭਾਈਵਾਲ ਦੇਸੀ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਮੁਹਿੰਮ ਤੋਂ ਲੋਕ ਸੁਰਤੀ ਨੂੰ ਭਟਕਾਉਣਾ ਹੈ। ਮੋਦੀ ਹਕੂਮਤ ਦੀਆਂ ਮੁਲਕ-ਉਜਾੜੂ ਦੇਸ਼ਧਰੋਹੀ ਨੀਤੀਆਂ ਕਰਕੇ ਮਿਹਨਤਕਸ਼ ਲੋਕਾਂ ਦੀ ਰੋਟੀ-ਰੋਜ਼ੀ ਦੇ ਵਸੀਲੇ ਖੁੱਸ ਰਹੇ ਹਨ, ਉਹ ਗਰੀਬੀ, ਕੰਗਾਲੀ, ਭੁੱਖਮਰੀ ਅਤੇ ਕਰਜ਼ਿਆਂ ਦੇ ਜਬਾੜ੍ਹਿਆਂ ਵਿੱਚ ਧੱਕੇ ਜਾ ਰਹੇ ਹਨ। ਮੁਲਕ ਦਾ ਜ਼ਰੱਈ ਸੰਕਟ ਭਿਆਨਕ ਸ਼ਕਲ ਅਖਤਿਆਰ ਕਰ ਰਿਹਾ ਹੈ, ਜਿਸਦਾ ਇੱਕ ਉੱਭਰਵਾਂ ਇਜ਼ਹਾਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਧ ਰਹੇ ਰੁਝਾਨ ਦੀ ਸ਼ਕਲ ਵਿੱਚ ਹੋ ਰਿਹਾ ਹੈ। ਇਉਂ, ਇਸਦੇ ਸਿੱਟੇ ਵਜੋਂ ਮੁਲਕ ਵਿੱਚ ਮੋਦੀ ਹਕੂਮਤ ਖਿਲਾਫ ਬੇਚੈਨੀ, ਵਿਰੋਧ ਅਤੇ ਗੁੱਸੇ ਦਾ ਪਸਾਰਾ ਹੋ ਰਿਹਾ ਹੈ, ਜਿਹੜਾ ਵੱਖ ਵੱਖ ਥਾਵਾਂ 'ਤੇ ਰੋਹਲੇ ਸੰਘਰਸ਼ਾਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਅਤੇ ਮੁਲਕ ਅੰਦਰ ਪਹਿਲਾਂ ਹੀ ਜਾਰੀ ਕੌਮੀ ਆਪਾ-ਨਿਰਣੇ ਦੀਆਂ ਟਾਕਰਾ ਲਹਿਰਾਂ ਅਤੇ ਇਨਕਲਾਬੀ ਲਹਿਰਾਂ ਦੇ ਪ੍ਰਚੰਡ ਹੋਣ ਲਈ ਬਾਰੂਦ ਬਣ ਰਿਹਾ ਹੈ। ਮਿਹਨਤਕਸ਼ ਲੋਕਾਂ ਅੰਦਰ ਜਮ੍ਹਾਂ ਹੋ ਰਹੇ ਅਤੇ ਜੱਦੋਜਹਿਦ ਦੀਆਂ ਲਾਟਾਂ ਬਣ ਕੇ ਫੁੱਟ ਰਹੇ ਇਸ ਬਾਰੂਦ ਨੂੰ ਭਟਕਾਊ ਅਤੇ ਫਿਰਕੂ ਫਾਸ਼ੀ ਨਿਕਾਸ ਮੁਹੱਈਆ ਕਰਨ ਲਈ ਸੰਘ ਲਾਣੇ ਵੱਲੋਂ ਬਾਕਾਇਦਾ ਵਿਉਂਤਬੱਧ ਢੰਗ ਨਾਲ ਫਿਰਕੂ ਜਨੂੰਨੀ ਮੁਹਿੰਮਾਂ ਵਿੱਢੀਆਂ ਜਾ ਰਹੀਆਂ ਹਨ। ਜੇ.ਐਨ.ਯੂ. ਦੇ ਮਾਮਲੇ 'ਤੇ ਇਸ ਲਾਣੇ ਵੱਲੋਂ ਭਖਾਈ ਫਿਰਕੂ ਜ਼ਹਿਰ ਉਗਾਲੀ ਦੀ ਮੁਹਿੰਮ ਵੀ ਅਜਿਹੀ ਹੀ ਇੱਕ ਮੁਹਿੰਮ ਦਾ ਅੰਗ ਹੈ।

No comments:
Post a Comment