ਕੀ ਇਹ ਦੇਸ਼-ਧ੍ਰੋਹ ਹੈ?
-ਘਨੱਈਆ ਕੁਮਾਰ
(ਕਨੱ੍ਹਈਆ ਕੁਮਾਰ ਦੇ ਭਾਸ਼ਣ ਵਿਚਲੀ ਸਮਝ ਕਈ ਪੱਖਾਂ ਤੋਂ ਪਰਚੇ ਦੀ ਸਮਝ ਨਾਲ ਬੁਨਿਆਦੀ ਤੌਰ ਤੇ ਬੇਮੇਲ ਹੈ, ਪਰ ਫਿਰ ਵੀ ਇਹ ਭਾਸ਼ਣ ਇੱਥੇ ਇਹ ਦਿਖਾਉਣ ਲਈ ਛਾਪਿਆ ਜਾ ਰਿਹਾ ਹੈ, ਕਿ ਇਸ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ, ਜਿਸ ਨੂੰ ਉਸ ਖਿਲਾਫ ਦੇਸ਼ਧਰੋਹ ਦੇ ਦੋਸ਼ ਥੱਪਣ ਦਾ ਬਹਾਨਾ ਬਣਾਇਆ ਜਾ ਸਕਦਾ ਹੋਵੇ। -ਸੰਪਾਦਕ)
ਇਹ ਉਹ ਨੇ ਜਿਹਨਾਂ ਨੇ ਤਿਰੰਗਾ ਸਾੜਿਆ ਸੀ; ਇਹ ਸਾਵਰਕਾਰ ਦੇ ਝੋਲੀਚੁੱਕ ਹਨ, ਜਿਸ ਨੇ ਬਰਤਾਨਵੀ ਹਾਕਮਾਂ ਤੋਂ ਮੁਆਫੀਆਂ ਮੰਗੀਆਂ ਸਨ। ਸਾਨੂੰ ਆਰ.ਐਸ.ਐਸ. ਤੋਂ ਦੇਸ਼ਭਗਤੀ ਦੇ ਕਿਸੇ ਪ੍ਰਮਾਣ-ਪੱਤਰ ਦੀ ਲੋੜ ਨਹੀਂ। ਸਾਨੂੰ ਨਹੀਂ ਲੋੜ ਕਿ ਆਰ.ਐਸ.ਐਸ ਸਾਨੂੰ ਕੌਮਪ੍ਰਸਤ ਹੋਣ ਦਾ ਫਤਵਾ ਦੇਵੇ।
ਅਸੀਂ ਇਸ ਦੇਸ਼ ਦੇ ਵਾਸੀ ਹਾਂ ਅਤੇ ਭਾਰਤ ਦੀ ਭੂਮੀ ਨੂੰ ਪਿਆਰ ਕਰਦੇ ਹਾਂ। ਅਸੀਂ ਭਾਰਤ ਦੇ ਉਹਨਾਂ 80ਫੀਸਦੀ ਲੋਕਾਂ ਦੀ ਖਾਤਰ ਲੜਦੇ ਹਾਂ, ਜਿਹੜੇ ਗਰੀਬ ਹਨ। ਸਾਡੇ ਲਈ ਇਹੋ ਹੀ ਦੇਸ਼ਭਗਤੀ ਹੈ। ਸਾਨੂੰ ਬਾਬਾ ਸਾਹਿਬ ਵਿੱਚ ਪੂਰਨ ਭਰੋਸਾ ਹੈ। ਸਾਨੂੰ ਆਪਣੇ ਦੇਸ਼ ਦੇ ਸੰਵਿਧਾਨ ਵਿੱਚ ਪੂਰਾ ਭਰੋਸਾ ਹੈ। ਤੇ ਜੇ ਕੋਈ ਇਸ ਸੰਵਿਧਾਨ ਦੇ ਖਿਲਾਫ ਉਂਗਲ ਵੀ ਉਠਾਉਂਦਾ ਹੈ, ਉਹ ਸੰਘੀ ਹੋਣ ਜਾਂ ਕੋਈ ਹੋਰ, ਅਸੀਂ ਇਸ ਨੂੰ ਸਹਿਣ ਨਹੀਂ ਕਰਾਂਗੇ। ਪ੍ਰੰਤੂ ਸਾਨੂੰ ਉਸ ਸੰਵਿਧਾਨ ਵਿੱਚ ਕੋਈ ਭਰੋਸਾ ਨਹੀਂ ਜਿਹੜਾ ਝੰਡੇਲਵਾਲਾਂ ਅਤੇ ਨਾਗਪੁਰ ਵਿੱਚ ਪੜ੍ਹਾਇਆ ਜਾ ਰਿਹਾ ਹੈ। ਅਸੀਂ ਮੰਨੂੰ ਸਿਮਰਤੀ ਵਿੱਚ ਕੋਈ ਆਸਥਾਂ ਨਹੀਂ ਰੱਖਦੇ। ਗਹਿਰੀਆਂ ਜੜ੍ਹਾਂ ਫੜੀਂ ਬੈਠੇ ਜਾਤ-ਪਾਤੀ ਪ੍ਰਬੰਧ ਵਿੱਚ ਸਾਡਾ ਕੋਈ ਵਿਸ਼ਵਾਸ਼ ਨਹੀਂ ਹੈ। ਇਹ ਉਹੀ ਸੰਵਿਧਾਨ ਹੈ, ਜਿਸ ਸੰਵਿਧਾਨ ਵਿੱਚ ਸੋਧਾਂ ਕਰਨ ਬਾਰੇ ਉਸੇ ਹੀ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਨੇ ਆਖਿਆ ਸੀ। ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਨੇ ਫਾਂਸੀ ਦੀ ਸਜ਼ਾ ਖਤਮ ਕਰਨ ਬਾਰੇ ਆਖਿਆ ਸੀ। ਉਸਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਆਖੀ ਸੀ।
ਅੱਜ, ਸਾਡੇ ਲਈ ਇਹ ਬਹੁਤ ਸ਼ਰਮ ਅਤੇ ਵੱਡੇ ਦੁੱਖ ਦੀ ਗੱਲ ਹੈ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਆਪਣੇ ਮੀਡੀਆ ਸਹਿਯੋਗੀਆਂ ਨਾਲ ਮਿਲ ਕੇ ਇੱਕ ਮੁਹਿੰਮ ਚਲਾ ਰਹੀ ਹੈ। ਕੱਲ੍ਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸਹਿ-ਸਕੱਤਰ ਨੇ ਆਖਿਆ ਸੀ ਕਿ ਉਹ ਵਜ਼ੀਫਿਆਂ ਦੀ ਖਾਤਰ ਲੜਾਈ ਲੜ ਰਹੇ ਹਨ। ਇਹ ਕਿੰਨਾ ਭੱਦਾ ਮਜਾਕ ਸੁਣਨ ਨੂੰ ਮਿਲ ਰਿਹਾ ਹੈ ਜਦੋਂ ਕਿ ਖੁਦ ਉਹਨਾਂ ਦੀ ਸਰਕਾਰ ਹੀ ਇਹਨਾਂ 'ਤੇ ਕੈਂਚੀ ਫੇਰ ਰਹੀ ਹੈ। ਇਹਨਾਂ ਦੀ ਸਰਕਾਰ ਨੇ ਉੱਚ ਸਿੱਖਿਆ ਦੇ ਬੱਜਟ ਵਿੱਚ 17 ਫੀਸਦੀ ਦੀ ਕਟੌਤੀ ਕੀਤੀ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਤਰਫੋਂ ਮੈਂ ਆਰ.ਐਸ.ਐਸ. ਦੇ ਪ੍ਰਚਾਰਕਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਾਡੇ ਨਾਲ ਬਹਿਸ ਕਰਕੇ ਦੇਖਣ। ਅਸੀਂ ਹਿੰਸਾ ਦੇ ਸੰਕਲਪ ਬਾਰੇ ਬਹਿਸ ਕਰਨੀ ਚਾਹੁੰਦੇ ਹਾਂ। ਅਸੀਂ ਉਹਨਾਂ ਤੋਂ ਸਵਾਲ ਪੁੱਛਣੇ ਚਾਹੁੰਦੇ ਹਾਂ। ਏ.ਬੀ.ਵੀ.ਪੀ. ਆਖਦੀ ਹੈ ਕਿ ''ਖ਼ੂਨ ਸੇ ਤਿਲਕ ਕਰੇਂਗੇ, ਗੋਲੀਓਂ ਸੇ ਆਰਤੀ''। ਇਸ ਦੇਸ਼ ਵਿੱਚ ਤੁਸੀਂ ਕਿਹਨਾਂ ਦਾ ਖ਼ੂਨ ਵਹਾਉਣਾ ਚਾਹੁੰਦੇ ਹੋ? ਤੁਸੀਂ ਅੰਗਰੇਜ਼ਾਂ ਨਾਲ ਰਲ਼ ਕੇ ਉਹਨਾਂ ਲੋਕਾਂ ਦੇ ਗੋਲੀਆਂ ਮਾਰੀਆਂ ਜਿਹੜੇ ਇਸ ਦੇਸ਼ ਦੀ ਆਜ਼ਾਦੀ ਦੀ ਖਾਤਰ ਲੜ ਰਹੇ ਸਨ। ਇਸ ਦੇਸ਼ ਦੇ ਗਰੀਬ ਜਦੋਂ ਰੋਟੀ ਦੀ ਮੰਗ ਕਰਦੇ ਹਨ, ਜਦੋਂ ਭੁੱਖੇ ਮਰਦੇ ਲੋਕ ਆਪਣੇ ਹੱਕਾਂ ਦੀ ਗੱਲ ਕਰਦੇ ਹਨ, ਤੁਸੀਂ ਉਹਨਾਂ ਦੇ ਗੋਲੀਆਂ ਮਾਰਦੇ ਹੋ। ਤੁਸੀਂ ਮੁਸਲਮਾਨਾਂ ਨੂੰ ਗੋਲੀਆਂ ਮਾਰਦੇ ਹੋ। ਤੁਸੀਂ ਔਰਤਾਂ ਨੂੰ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ 'ਤੇ ਗੋਲੀਆਂ ਮਾਰਦੇ ਹੋ। ਤੁਸੀਂ ਕਹਿੰਦੇ ਹੋ ਹੱਥ ਦੀਆਂ ਪੰਜੇ ਹੀ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ, ਤੁਸੀਂ ਔਰਤਾਂ ਨੂੰ ਸੀਤਾ-ਸਵਿਤਰੀਆਂ ਸਮਝਦੇ ਹੋ ਅਤੇ ਉਹਨਾਂ ਨੂੰ ਅਗਨ-ਪ੍ਰੀਖਿਆ ਵਿੱਚ ਧੱਕਦੇ ਹੋ। ਪਰ ਜਮਹੂਰੀਅਤ ਹਰ ਕਿਸੇ ਨੂੰ ਬਰਾਬਰ ਦਾ ਅਧਿਕਾਰ ਦਿੰਦੀ ਹੈ। ਉਹ ਭਾਵੇਂ ਕੋਈ ਵਿਦਿਆਰਥੀ ਹੋਵੇ ਜਾਂ ਕਰਮਚਾਰੀ ਜਾਂ ਗਰੀਬ ਵਿਅਕਤੀ, ਮਜ਼ਦੂਰ, ਕਿਸਾਨ ਹੋਵੇ, ਕੋਈ ਅੰਬਾਨੀ ਤੇ ਅਡਾਨੀ, ਹਰ ਕਿਸੇ ਨੂੰ ਬਰਾਬਰ ਦੇ ਅਧਿਕਾਰ ਮਿਲੇ ਹੋਏ ਹਨ। ਜਦੋਂ ਅਸੀਂ ਔਰਤਾਂ ਨੂੰ ਬਰਾਬਰ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਅਸੀਂ ਭਾਰਤੀ ਸਭਿਆਚਾਰ ਨੂੰ ਤਬਾਹ ਕਰਨ ਲੱਗੇ ਹੋਏ ਹਾਂ। ਅਸੀਂ ਲੁੱਟ-ਖਸੁੱਟ, ਜਾਤ-ਪਾਤ, ਮੰਨੂੰਵਾਦ ਅਤੇ ਬ੍ਰਾਹਮਣਵਾਦ ਦੀਆਂ ਰਵਾਇਤਾਂ ਵਗਾਹ ਮਾਰਨਾ ਚਾਹੁੰਦੇ ਹਾਂ।
ਲੋਕਾਂ ਵੱਲੋਂ ਜਮਹੂਰੀਅਤ ਦੀ ਗੱਲ ਕਰਨ 'ਤੇ ਉਹਨਾਂ ਨੂੰ ਔਖ ਹੁੰਦੀ ਹੈ। ਲਾਲ ਸਲਾਮ ਦੇ ਨਾਲ ਨੀਲੀ ਸਲਾਮ ਆਖਣ 'ਤੇ ਉਹਨਾਂ ਨੂੰ ਔਖ ਹੁੰਦੀ ਹੈ। ਜਦੋਂ ਲੋਕ ਮਾਰਕਸ ਦੇ ਨਾਲ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕਰਦੇ ਹਨ ਤਾਂ ਇਹਨਾਂ ਨੂੰ ਔਖ ਹੁੰਦੀ ਹੈ। ਜਦੋਂ ਲੋਕ ਅਸ਼ਫਾਕ ਉੱਲਾ ਖਾਂ ਦੀ ਗੱਲ ਕਰਦੇ ਹਨ, ਤਾਂ ਇਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ।
ਮੇਰੇ ਖਿਲਾਫ ਮਾਣ-ਹਾਨੀ ਦਾ ਜਿਹੜਾ ਵੀ ਕੇਸ ਬਣਾਉਣਾ ਹੈ, ਬਣਾ ਲਓ। ਮੈਂ ਇਹ ਆਖਦਾ ਹਾਂ ਕਿ ਆਰ.ਐਸ.ਐਸ. ਦਾ ਇਤਿਹਾਸ ਬਰਤਾਨਵੀਆਂ ਦੇ ਨਾਲ ਖੜ੍ਹਨ ਦਾ ਰਿਹਾ ਹੈ। ਮਿੱਤਰੋ, ਮੇਰੇ ਮੋਬਾਇਲ ਫੋਨ ਨੂੰ ਫਰੋਲ ਕੇ ਦੇਖੋ, ਉਹ ਮੇਰੀ ਮਾਂ ਅਤੇ ਭੈਣ ਨੂੰ ਗੰਦੀਆਂ ਗਾਲਾਂ ਕੱਢ ਰਹੇ ਹਨ। ਜੇ ਤੁਸੀਂ ਮੇਰੀ ਮਾਂ ਨੂੰ ਇਸ ਭਾਰਤ ਮਾਂ ਦਾ ਅੰਗ ਨਹੀਂ ਸਮਝਦੇ ਤਾਂ ਤੁਸੀਂ ਕਿਹੜੀ ਭਾਰਤ ਮਾਤਾ ਦੀ ਗੱਲ ਕਰਦੇ ਹੋ? ਮੇਰੀ ਮਾਂ ਇੱਕ ਆਂਗਨਵਾੜੀ ਵਰਕਰ ਹੈ। ਸਾਡਾ ਪਰਿਵਾਰ 3000 ਰੁਪਏ ਨਾਲ ਗੁਜ਼ਾਰਾ ਕਰਦਾ ਹੈ। ਮੈਨੂੰ ਇਸ ਗੱਲ 'ਤੇ ਬਹੁਤ ਸ਼ਰਮਿੰਦਗੀ ਆਉਂਦੀ ਹੈ ਕਿ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਦੀਆਂ ਮਾਤਾਵਾਂ ਨੂੰ ਭਾਰਤ ਮਾਤਾ ਦਾ ਅੰਗ ਨਹੀਂ ਮੰਨਿਆ ਜਾ ਰਿਹਾ। ਮੈਂ ਅਨੇਕਾਂ ਭਾਰਤ ਮਾਤਾਵਾਂ, ਬਾਪੂਆਂ, ਭੈਣਾਂ, ਕਿਸਾਨਾਂ, ਮਜ਼ਦੂਰਾਂ, ਦਲਿਤਾਂ, ਆਦਿਵਾਸੀਆਂ ਦਾ ਸਤਿਕਾਰ ਕਰਦਾ ਹਾਂ। ਜੇਕਰ ਤੁਹਾਡੇ ਵਿੱਚ ਜੁਰਅੱਤ ਹੈ ਤਾਂ ''ਇਨਕਲਾਬ-ਜ਼ਿੰਦਾਬਾਦ'' ਦਾ ਨਾਅਰਾ ਲਾ ਕੇ ਦਿਖਾਓ। ਜੇਕਰ ਤੁਹਾਡੇ ਵਿੱਚ ਜੁਰਅੱਤ ਹੈ ਤਾਂ ਆਖੋ ''ਭਗਤ ਸਿੰਘ ਅਮਰ ਰਹੇ'', ''ਸੁਖਦੇਵ ਅਮਰ ਰਹੇ'', ਆਖੋ ''ਅਸ਼ਫਾਕ ਉੱਲਾ ਖਾਂ ਅਮਰ ਰਹੇ'', ''ਬਾਬਾ ਸਾਹਿਬ ਅੰਬੇਦਕਰ ਅਮਰ ਰਹੇ।'' ਜੇਕਰ ਤੁਸੀਂ ਅਜਿਹਾ ਕਰ ਜਾਵੋਂ ਤਾਂ ਅਸੀਂ ਮੰਨਾਂਗੇ ਕਿ ਤੁਹਾਨੂੰ ਇਸ ਦੇਸ਼ 'ਤੇ ਭਰੋਸਾ ਹੈ।
ਤੁਸੀਂ ਬਾਬਾ ਸਾਹਿਬ ਦੀ 125ਵੀਂ ਵਰ੍ਹੇਗੰਢ ਮਨਾਉਣ ਦਾ ਪ੍ਰਪੰਚ ਰਚਿਆ। ਜੇਕਰ ਤੁਹਾਡੇ ਵਿੱਚ ਜੁਰਅੱਤ ਹੈ ਤਾਂ ਤੁਸੀਂ ਉਹਨਾਂ ਮਸਲਿਆਂ ਨੂੰ ਉਭਾਰੋ ਜਿਹਨਾਂ ਨੂੰ ਬਾਬਾ ਸਾਹਿਬ ਨੇ ਉਭਾਰਿਆ ਸੀ। ਜਾਤ-ਪਾਤ ਦੇ ਖਿਲਾਫ ਜੁਬਾਨ ਖੋਲ੍ਹੋ। ਨਿੱਜੀ ਖੇਤਰ ਵਿੱਚ ਰਾਖਵਾਂਕਰਨ ਲਿਆਓ। ਕੋਈ ਕੌਮ, ਇਸਦੇ ਲੋਕਾਂ ਨਾਲ ਬਣਦੀ ਹੈ। ਜੇਕਰ ਕਿਸੇ ਕੌਮ ਵਿੱਚ ਭੁੱਖਿਆ, ਗਰੀਬਾਂ, ਮਜ਼ਦੂਰਾਂ ਲਈ ਕੋਈ ਜਗਾਹ ਹੀ ਨਹੀਂ ਤਾਂ ਇਹ ਕੌਮ ਨਹੀਂ ਬਣਦੀ।
ਕੁੱਝ ਮੀਡੀਏ ਵਾਲਿਆਂ ਨੇ ਆਖਿਆ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਟੈਕਸ-ਦਾਤਿਆਂ ਦੇ ਪੈਸੇ ਦੀ ਸਬਸਿਡੀ ਕਰਕੇ ਚੱਲਦੀ ਹੈ। ਹਾਂ, ਇਹ ਸਹੀ ਹੈ। ਪ੍ਰੰਤੂ ਸਵਾਲ ਇਹ ਪੈਦਾ ਹੁੰਦਾ ਹੈ ਕਿ ਯੂਨੀਵਰਸਿਟੀ ਹੁੰਦੀ ਕਾਹਦੇ ਵਾਸਤੇ ਹੈ? ਯੂਨੀਵਰਸਿਟੀ ਸਮਾਜ ਦੀ ''ਆਮ ਸੰਮਤੀ'' ਦਾ ਅਲੋਚਨਾਤਮਿਕ ਵਿਸ਼ਲੇਸ਼ਣ ਕਰਨ ਵਾਸਤੇ ਹੁੰਦੀ ਹੈ। ਯੂਨੀਵਰਸਿਟੀ ਨੇ ਲੋਕਾਂ ਦੀ ਸੋਚਣੀ ਨੂੰ ਆਲੋਚਨਾਤਮਿਕ ਬਣਾਉਣਾ ਹੁੰਦਾ ਹੈ। ਜੇਕਰ ਯੂਨੀਵਰਸਿਟੀਆਂ ਅਜਿਹਾ ਕਰਨ 'ਚ ਅਸਫਲ ਰਹਿੰਦੀਆਂ ਹਨ ਤਾਂ ਇਥੇ ਕੋਈ ਕੌਮ ਨਹੀਂ ਹੋ ਸਕਦੀ, ਇੱਥੇ ਲੋਕਾਂ ਦੀ ਕੋਈ ਸ਼ਮੂਲੀਅਤ ਨਹੀਂ ਹੋਵੇਗੀ। ਦੇਸ਼ ਸਿਰਫ ਸਰਮਾਏਦਾਰਾਂ ਦੀ ਲੁੱਟ-ਖੋਹ ਦਾ ਖਾਜਾ ਬਣ ਕੇ ਰਹਿ ਜਾਵੇਗਾ। ਅਸੀਂ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ। ਅਸੀਂ ਸਾਰਿਆਂ ਲਈ ਬਰਾਬਰਤਾ ਅਤੇ ਅੰਨ-ਪਾਣੀ ਅਤੇ ਰਹਿਣ-ਸਹਿਣ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ। ਰੋਹਿਤ ਨੇ ਅਜਿਹੇ ਸੁਪਨਿਆਂ ਨੂੰ ਸਾਕਾਰ ਕਰਨ ਖਾਤਰ ਆਪਣੀ ਜਾਨ ਦੀ ਅਹੂਤੀ ਦਿੱਤੀ ਹੈ। ਮੈਂ ਕੇਂਦਰੀ ਸਰਕਾਰ ਨੂੰ ਚੁਣੌਤੀ ਦਿੰਦਾ ਹਾਂ ਕਿ ਤੁਸੀਂ ਰੋਹਿਤ ਦੇ ਮਾਮਲੇ ਵਿੱਚ ਕੀਤਾ ਹੀ ਕੀ ਹੈ, ਅਸੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਉਹੋ ਜਿਹਾ ਕੁੱਝ ਨਹੀਂ ਹੋਣ ਦਿਆਂਗੇ।
ਅਸਲੀ ਆਜ਼ਾਦੀ, ਹਰ ਕਿਸੇ ਲਈ ਆਜ਼ਾਦੀ ਮਿਲੇਗੀ, ਪਰ ਇਹ ਮਿਲੇਗੀ ਸੰਵਿਧਾਨ, ਪਾਰਲੀਮੈਂਟ ਅਤੇ ਜਮਹੂਰੀਅਤ ਵਿੱਚੋਂ। ਸਾਨੂੰ ਉਹਨਾਂ ਵੰਡ-ਪਾਊ ਤਾਕਤਾਂ ਦੇ ਖਿਲਾਫ ਮਜਬੂਤੀ ਨਾਲ ਖੜ੍ਹਨਾ ਚਾਹੀਦਾ ਹੈ- ਜਿਹੜੀਆਂ ਤਾਕਤਾਂ ਅੱਤਵਾਦੀਆਂ ਦੀ ਸ਼ਰਨਗਾਹ ਬਣਦੀਆਂ ਹਨ।
ਕਸਾਬ ਕੌਣ ਹੈ? ਅਫਜ਼ਲ ਗੁਰੂ ਕੌਣ ਹੈ? ਇਹ ਕੌਣ ਲੋਕ ਹਨ, ਜਿਹੜੇ ਖੁਦ ਜਾਨਾਂ ਵਾਰਨ ਲਈ ਫਿਦਾਇਨ ਬਣੇ? ਜੇਕਰ ਇਹ ਸਵਾਲ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਉਠਾਇਆ ਜਾਣਾ ਤਾਂ ਮੈਂ ਨਹੀਂ ਸਮਝਦਾ ਇਹ ਕੋਈ ਯੂਨੀਵਰਸਿਟੀ ਹੋਵੇਗੀ। ਹਿੰਸਾ ਇਹ ਹੀ ਨਹੀਂ ਹੁੰਦੀ ਕਿ ਲੋਕਾਂ ਨੂੰ ਗੋਲੀਆਂ ਨਾਲ ਮਾਰਿਆ ਜਾਂਦਾ ਹੈ। ਹਿੰਸਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਿੱਚ ਮੌਜੂਦ ਹੈ ਜਦੋਂ ਉਹ ਸੰਵਿਧਾਨ ਰਾਹੀਂ ਦਲਿਤਾਂ ਨੂੰ ਦਿੱਤੇ ਅਧਿਕਾਰਾਂ 'ਤੇ ਰੋਕ ਲਾਉਂਦਾ ਹੈ। ਇਸ ਨੂੰ ਸੰਸਥਾਗਤ ਹਿੰਸਾ ਕਿਹਾ ਜਾਂਦਾ ਹੈ। ਇਹ ਇਨਸਾਫ ਦੀ ਗੱਲ ਕਰਦੇ ਹਨ। ਇਹ ਤਹਿ ਕੌਣ ਕਰੇਗਾ ਕਿ ਇਨਸਾਫ ਹੁੰਦਾ ਕੀ ਹੈ? ਜਦੋਂ ਬ੍ਰਾਹਮਣਵਾਦ ਭਾਰੂ ਹੋਵੇ ਤਾਂ ਦਲਿਤਾਂ ਨੂੰ ਮੰਦਰਾਂ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਜਾਂਦਾ ਹੈ। ਉਸ ਸਮੇਂ ਇਹੋ ਹੀ ਇਨਸਾਫ ਹੁੰਦਾ ਹੈ। ਬਰਤਾਨਵੀ ਬਸਤੀਵਾਦੀ ਰਾਜ ਸਮੇਂ ਕੁੱਤਿਆਂ ਅਤੇ ਭਾਰਤੀਆਂ ਨੂੰ ਰੈਸਟੋਰੈਂਟਾਂ ਵਿੱਚ ਨਹੀਂ ਸੀ ਜਾਣ ਦਿੱਤਾ ਜਾਂਦਾ। ਉਸ ਸਮੇਂ ਇਹੋ ਹੀ ਇਨਸਾਫ ਸੀ। ਅੱਜ, ਅਸੀਂ ਇਹ ਚੁਣੌਤੀ ਦਿੰਦੇ ਹਾਂ ਕਿ ਆਰ.ਐਸ.ਐਸ. ਅਤੇ ਏ.ਬੀ.ਵੀ.ਪੀ. ਆਪਣੇ ਇਨਸਾਫ ਦਾ ਸੰਕਲਪ ਦੱਸਣ?
ਜੇਕਰ ਤੁਹਾਡੇ ਇਨਸਾਫ ਦਾ ਤਕਾਜ਼ਾ ਮੇਰੇ ਇਨਸਾਫ ਨਾਲ ਨਹੀਂ ਮੇਲ ਨਹੀਂ ਖਾਂਦਾ ਤਾਂ ਅਸੀਂ ਇਸ ਨੂੰ ਨਹੀਂ ਪ੍ਰਵਾਨ ਕਰਾਂਗੇ। ਅਸੀਂ ਆਜ਼ਾਦੀ ਬਾਰੇ ਤੁਹਾਡੇ ਸੰਕਲਪ ਨੂੰ ਰੱਦ ਕਰਦੇ ਹਾਂ। ਜਦੋਂ ਇਸ ਦੇਸ਼ ਵਿੱਚ ਸੰਵਿਧਾਨ ਤਹਿਤ ਹਰ ਕਿਸੇ ਨੂੰ ਬਰਾਬਰ ਦੇ ਅਧਿਕਾਰ ਹਾਸਲ ਹੋਣਗੇ ਤਾਂ ਅਸੀਂ ਮੰਨਾਂਗੇ ਕਿ ਇੱਥੇ ਕੋਈ ਇਨਸਾਫ ਹੈ।
ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਕਿਸੇ ਵੀ ਹਿੰਸਾ, ਕਿਸੇ ਅੱਤਵਾਦੀ, ਕਿਸੇ ਅੱਤਵਾਦੀ ਹਮਲੇ, ਕੌਮ ਵਿਰੋਧੀ ਸਰਗਰਮੀ ਦੀ ਹਮਾਇਤ ਨਹੀਂ ਕਰਦੀ। ਇੱਥੇ ਕੁੱਝ ਅਣਪਛਾਤੇ ਅਜਿਹੇ ਕੁੱਝ ਵਿਅਕਤੀ ਹਨ ਜਿਹਨਾਂ ਨੇ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਾਏ ਹਨ। ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਉਹਨਾਂ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ।
ਬੇਨਤੀ ਸਹਿਤ ਏ.ਬੀ.ਵੀ.ਪੀ. ਦੇ ਨਾਅਰਿਆਂ ਨੂੰ ਧਿਆਨ ਨਾਲ ਸੁਣੋ। ਉਹ ਆਖਦੇ ਨੇ ਕਿ ''ਕਮਿਊਨਿਸਟ ਕੁੱਤੇ'' ਹਨ, ਉਹ ਆਖਦੇ ਹਨ ਕਿ ਇਹ ''ਅਫਜ਼ਲ ਗੁਰੂ ਦੇ ਪਿੱਲੇ'' ਅਤੇ ''ਜਿਹਾਦੀਆਂ ਦੇ ਬੱਚੇ'' ਹਨ। ਤੁਸੀਂ ਉਹਨਾਂ ਅਧਿਕਾਰਾਂ ਨੂੰ ਨਹੀਂ ਸਵੀਕਾਰਦੇ ਜਿਹੜੇ ਨਾਗਰਿਕਾਂ ਵਜੋਂ ਸੰਵਿਧਾਨ ਨੇ ਸਾਨੂੰ ਦਿੱਤੇ ਹੋਏ ਹਨ ਤਾਂ ਹੀ ਤੁਸੀਂ ਮੇਰੇ ਬਾਪ ਨੂੰ ਕੁੱਤਾ ਆਖ ਕੇ ਗਾਲਾਂ ਦੇ ਰਹੇ ਹੋ, ਕੀ ਇਹ ਸਾਡੇ ਸੰਵਿਧਾਨਕ ਅਧਿਕਾਰਾਂ ਦਾ ਅਪਮਾਨ ਕਰਨਾ ਨਹੀਂ ਹੈ? ਮੈਂ ਜਵਾਹਰ ਲਾਲ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਹਾਂ: ਤੁਸੀਂ ਕੰਮ ਕਿਸਦੀ ਖਾਤਰ ਕਰ ਰਹੇ ਹੋ? ਤੁਸੀਂ ਕੰਮ ਕਿਹਨਾਂ ਦੇ ਨਾਲ ਕਰ ਰਹੇ ਹੋ? ਤੁਸੀਂ ਆਪਣਾ ਕੰਮ ਕਿਸ ਆਧਾਰ 'ਤੇ ਕਰ ਰਹੇ ਹੋ? ਅੱਜ ਇਹ ਬਿਲਕੁੱਲ ਸਾਫ ਹੋ ਗਿਆ ਹੈ ਕਿ ਜਵਾਹਰ ਲਾਲ ਨਹਿਰੂ ਪ੍ਰਸ਼ਾਸਨ ਪਹਿਲਾਂ ਇਜਾਜ਼ਤ ਦੇ ਦਿੰਦਾ ਹੈ ਅਤੇ ਫੇਰ ਨਾਗੁਪਰ ਤੋਂ ਫੁਰਮਾਨ ਆ ਜਾਣ 'ਤੇ ਵਾਪਸ ਲੈ ਲੈਂਦਾ ਹੈ।
ਅਸੀਂ ਜਵਾਹਰ ਲਾਲ ਨਹੂਰ ਯੂਨਵਰਸਿਟੀ ਨੂੰ ਵੰਡਣ-ਖਿੰਡਣ ਨਹੀਂ ਦਿਆਂਗੇ। ਇਸ ਸਮੇਂ ਦੇਸ਼ ਵਿੱਚ ਜੋ ਵੀ ਸੰਘਰਸ਼ ਚੱਲ ਰਹੇ ਹਨ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇਹਨਾਂ ਵਿੱਚ ਧੁਰ ਮਨੋਂ ਸ਼ਾਮਲ ਹੋਵੇਗੀ ਅਤੇ ਜਮਹੂਰੀਅਤ ਦੀ, ਆਜ਼ਾਦੀ ਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਵਾਜ਼ ਨੂੰ ਤਕੜਿਆਂ ਕਰੇਗੀ।
(18 ਫਰਵਰੀ 2016, ''ਇੰਡੀਅਨ ਐਕਸਪ੍ਰੈਸ'' ਵਿੱਚ ਛਪੀ ਤਕਰੀਰ ਦੇ ਕੁੱਝ ਅੰਸ਼)

No comments:
Post a Comment