ਮੋਗਾ ਸੂਬਾਈ ਰੈਲੀ 'ਚ ਮਨਰੇਗਾ ਕਾਮਿਆਂ ਵੱਲੋਂ ਸਰਕਾਰ ਨੂੰ ਰਗੜੇ
ਮੋਗਾ, 6 ਜਨਵਰੀ- ਇਥੇ ਨਵੀਂ ਅਨਾਜ ਮੰਡੀ ਵਿਖੇ ਮਨਰੇਗਾ ਕਰਮਚਾਰੀਆਂ ਨੇ ਸੂਬਾ ਪੱਧਰੀ ਰੋਸ ਰੈਲੀ 'ਚ ਬਾਦਲਾਂ ਦੀ ਸਦਭਾਵਨਾ ਰੈਲੀ ਲਈ ਉਸਾਰੇ ਸਰਕਾਰੀ ਮੰਚ ਤੋਂ ਸਰਕਾਰ ਨੂੰ ਰਗੜਾ ਲਾਇਆ। ਇਸ ਮੌਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਮੁੱਚ ਚੌਕ 'ਚ ਚੱਕਾ ਜਾਮ ਕਰਕੇ ਰੋਸ ਦਾ ਪ੍ਰਗਟਾਵਾ ਵੀ ਕੀਤਾ ਗਿਆ। ਮਨਰੇਗਾ ਕਰਮਚਾਰੀਆਂ ਦੇ ਸੰਘਰਸ਼ ਕਾਰਨ ਪੰਜਾਬ ਭਰ ਵਿੱਚ ਤਕਰੀਬਨ ਇੱਕ ਸਪਤਾਹ ਤੋਂ ਨਰੇਗਾ ਤਹਿਤ ਸਾਰਾ ਕੰਮ ਠੱਪ ਪਿਆ ਹੈ।
ਇਸ ਮੌਕੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਵਰਿੰਦਰ ਸਿੰਘ ਬਠਿੰਡਾ ਨੇ ਸਰਕਾਰ ਦੀ ਮਗਨਰੇਗਾ ਕਾਮਿਆਂ ਲਈ ਅਖਤਿਆਰ ਕੀਤੀ ਨੀਤੀ ਦੀ ਨਿਖ਼ੇਧੀ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਤਕਰੀਬਨ 1200 ਤੋਂ ਵੱਧ ਮਨਰੇਗਾ ਮੁਲਾਜ਼ਮ ਵੱਖ ਵੱਖ ਆਸਾਮੀਆਂ ਉੱਤੇ ਪਿਛਲੇ ਸੱਤ ਵਰਿਆਂ ਤੋਂ ਨਿਗੂਣੀ ਤਨਖਾਹ ਉੱਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਅੱਜ ਸਰਕਾਰ ਜਿੱਥੇ ਸਵਾ ਲੱਖ ਨਵੀਆਂ ਨੌਕਰੀਆਂ ਦੇਣ ਦੀ ਗੱਲ ਕਰ ਰਹੀ ਹੈ ਉੱਥੇ ਪੰਚਾਇਤ ਵਿਭਾਗ ਅੰਦਰ ਵੀ 637 ਨਵੀਆਂ ਨੌਕਰੀਆਂ ਕੱਢਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਭਰਤੀ ਦੇ ਵਿਰੋਧ ਵਿੱਚ ਮਗਨਰੇਗਾ ਮੁਲਾਜ਼ਮ ਕਲਮ ਛੋੜ ਹੜਤਾਲ 'ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ 2011 ਵਿੱਚ ਉਸ ਵੇਲੇ ਦੇ ਪੰਚਾਇਤ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਵਾਅਦਾ ਕੀਤਾ ਸੀ ਕਿ ਅਕਾਲੀ ਸਰਕਾਰ ਦੁਬਾਰਾ ਸੱਤਾ ਵਿਚ ਆਉਦੀ ਹੈ ਤਾਂ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਹੀ ਮਗਨਰੇਗਾ ਮੁਲਾਜ਼ਮਾਂ ਨੂੰ ਪੰਚਾਇਤ ਵਿਭਾਗ ਵਿਚ ਮਰਜ ਕਰਨ ਲਈ ਮਤਾ ਲਿਆਦਾ ਜਾਵੇਗਾ। ਅੱਜ ਸਰਕਾਰ ਨਵੀ ਭਰਤੀ ਦੀ ਗੱਲ ਕਰ ਰਹੀ ਹੈ ਜਦਕਿ ਮਗਨਰੇਗਾ ਮੁਲਾਜ਼ਮਾ ਦੀ ਭਰਤੀ ਵੀ ਪੱਕੇ ਮੁਲਾਜ਼ਮਾਂ ਵਾਂਗ ਹੀ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਨਿਰੋਲ ਮੈਰਿਟ ਉੱਤੇ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮਗਨਰੇਗਾ ਮੁਲਾਜ਼ਮਾਂ ਦੀ ਯੋਗਤਾ ਵੀ ਪੰਚਾਇਤ ਵਿਭਾਗ ਦੇ ਪੱਕੇ ਮੁਲਾਜ਼ਮਾਂ ਦੇ ਬਰਾਬਰ ਦੀ ਹੈ।
ਇਸ ਮੌਕੇ ਜਥੇਬੰਦੀ ਦੇ ਸੂਬਾਈ ਪ੍ਰੈਸ ਸਕੱਤਰ ਅਮਰੀਕ ਸਿੰਘ ਮਹਿਰਾਜ ਨੇ ਕਿਹਾ ਕਿ ਉਹ ਮਗਨਰੇਗਾ ਮਜ਼ਦੂਰਾਂ ਦੀ ਦਿਹਾੜੀ 350 ਰੁਪਏ ਕਰਨ ਮਜ਼ਦੂਰਾਂ ਦਾ ਸਿਹਤ ਬੀਮਾ ਕਰਨ ਅਤੇ ਬਣਦੀ ਉਜਰਤ ਕੰਮ ਸਮਾਪਤ ਹੋਣ ਦੇ 15 ਦਿਨਾਂ ਦੇ ਅੰਦਰ ਅੰਦਰ ਅਦਾ ਕਰਨ ਦੀ ਮੰਗ ਵੀ ਕਰ ਰਹੇ ਹਨ ਤਾਂ ਜ਼ੋ ਇਸ ਸਮੇ ਨਿਰਾਸ਼ਾ ਦੀ ਜ਼ਿੰਦਗੀ ਬਸ਼ਰ ਕਰ ਰਹੇ ਮਜ਼ਦੂਰਾਂ ਦਾ ਜੀਵਨ ਪੱਧਰ ਵੀ ਆਮ ਵਾਗ ਹੋ ਸਕੇ।
ਇਸ ਮੌਕੇ ਮਨਰੇਗਾ ਕਰਮਚਾਰੀਆਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਮੋਗਾ ਪ੍ਰਧਾਨ ਜਗਦੀਸ਼ ਸਿੰਘ ਚਹਿਲ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਜਥੇਬੰਦੀਆਂ ਪੰਚਾਇਤ ਸਕੱਤਰ ਯੂਨੀਅਨ ਪੰਜਾਬ ਸੁਰਜੀਤ ਸਿੰਘ ਰਾਉਂਕੇ, ਸਰਪੰਚ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਪ੍ਰੀਤ ਇੰਦਰ ਸਿੰਘ ਪਾਲਾ, ਮਗਨਰੇਗਾ ਮਜ਼ਦੂਰ ਯੂਨੀਅਨ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੇਰ ਸਿੰਘ ਦੌਲਤਪੁਰਾ ਆਦਿ ਜਥੇਬੰਦੀ ਆਗੂਆਂ ਨੇ ਸਮਰਥਨ ਕਰਦਿਆਂ ਸੰਬੋਧਨ ਕੀਤਾ।

No comments:
Post a Comment