ਐੱਲ.ਐੱਨ. ਤਾਲਸਤਾਏ ਅਤੇ ਅਧੁਨਿਕ ਕਿਰਤੀ ਲਹਿਰ
-ਲੈਨਿਨ
ਰੂਸ ਦੇ ਲੱਗਭੱਗ ਸਾਰੇ ਹੀ ਵੱਡੇ ਸ਼ਹਿਰਾਂ ਦੇ ਰੂਸੀ ਮਜ਼ਦੂਰਾਂ ਨੇ ਹੁਣ ਤੱਕ ਐੱਲ.ਐੱਨ. ਤਾਲਸਤਾਏ ਦੀ ਮੌਤ ਦੇ ਸਬੰਧਤ ਵਿੱਚ ਆਪਣਾ ਪ੍ਰਤੀਕਰਮ ਦੇ ਦਿੱਤਾ ਹੈ......
ਤਾਲਸਤਾਏ ਦੀ ਮੁੱਖ ਸਰਗਰਮੀ ਰੂਸੀ ਇਤਿਹਾਸ ਦੇ ਉਸ ਦੌਰ ਵਿੱਚ ਆਉਂਦੀ ਹੈ, ਜਿਹੜਾ ਇਸਦੇ ਦੋ ਮੋੜਾਂ— 1861 ਅਤੇ 1905— ਵਿਚਕਾਰ ਆਉਂਦਾ ਹੈ। ਇਸ ਸਾਰੇ ਦੌਰ ਵਿੱਚ ਭੂਮੀ-ਗੁਲਾਮੀ ਦੇ ਨਿਸ਼ਾਨ, ਇਸਦੀ ਸਿੱਧੀ ਰਹਿੰਦ-ਖੂੰਹਦ ਦੇਸ਼ ਦੇ ਸਾਰੇ ਆਰਥਿਕ (ਖਾਸ ਕਰਕੇ ਪਿੰਡਾਂ ਵਿੱਚ) ਅਤੇ ਸਿਆਸੀ ਜੀਵਨ ਵਿੱਚ ਭਰੀ ਪਈ ਸੀ ਅਤੇ ਇਸਦੇ ਨਾਲ ਹੀ ਇਹ ਹੇਠਾਂ ਵੱਲੋਂ ਸਰਮਾਏਦਾਰੀ ਦੇ ਤੇਜ਼-ਚਾਲ ਵਾਧੇ ਦਾ ਅਤੇ ਉੱਪਰੋਂ ਉਸ ਨੂੰ ਠੋਸੇ ਜਾਣ ਦਾ ਦੌਰ ਸੀ।
ਭੂਮੀ-ਗੁਲਾਮੀ ਦੀ ਰਹਿੰਦ-ਖੂੰਹਦ ਕਿਨ੍ਹਾਂ ਚੀਜ਼ਾਂ ਵਿੱਚ ਪ੍ਰਗਟ ਹੁੰਦੀ ਸੀ? ਸਭ ਤੋਂ ਵੱਧ ਅਤੇ ਸਭ ਤੋਂ ਸਪਸ਼ਟ ਇਸ ਤੱਥ ਵਿੱਚ ਕਿ ਰੂਸ ਵਿੱਚ, ਜੋ ਕਿ ਮੁੱਖ ਤੌਰ 'ਤੇ ਖਏਤੀ ਪ੍ਰਧਾਨ ਦੇਸ਼ ਹੈ, ਉਸ ਸਮੇਂ ਖੇਤੀਬਾੜੀ ਤਬਾਹ ਹੋਈ, ਕੰਗਾਲ ਬਣੀ ਕਿਸਾਨੀ ਦੇ ਹੱਥਾਂ ਵਿੱਚ ਸੀ, ਜਿਹੜੀ ਕਿ ਪੁਰਾਣੀਆਂ ਸਾਮੰਤੀ ਅਲਾਟਮੈਂਟਾਂ ਉੱਪਰ, ਜੋ ਕਿ ਭੂਮੀਪਤੀਆਂ ਦੇ ਭਲੇ ਲਈ 1861 ਵਿੱਚ ਕੱਟੀਆਂ ਗਈਆਂ ਸਨ, ਮੁੱਢ-ਕਦੀਮੀ ਪੁਰਾਣੇ ਢੰਗਾਂ ਨਾਲ ਕੰਮ ਕਰਦੀ ਸੀ ਅਤੇ ਦੂਜੇ ਪਾਸੇ ਖੇਤੀਬਾੜੀ ਉਹਨਾਂ ਭੂਮੀਪਤੀਆਂ ਦੇ ਹੱਥਾਂ ਵਿੱਚ ਸੀ, ਜਿਹੜੇ ਕੇਂਦਰੀ ਰੂਸ ਵਿੱਚੋਂ ''ਵੱਖ ਕੀਤੀਆਂ ਜ਼ਮੀਨਾਂ'', ਚਰਾਂਦਾਂ, ਪਾਣੀ ਡਾਹੁਣ ਵਾਲੀਆਂ ਥਾਵਾਂ ਤੱਕ ਪਹੁੰਚ ਦੇਣ ਆਦਿ ਦੇ ਵੱਟੇ ਵਿੱਚ ਕਿਸਾਨਾਂ ਦੀ ਮਿਹਨਤ, ਉਹਨਾਂ ਦੇ ਲੱਕੜ ਦੇ ਹਲਾਂ ਅਤੇ ਘੋੜਿਆਂ ਨਾਲ ਜ਼ਮੀਨ ਦੀ ਵਾਹੀ ਕਰਵਾਉਂਦੇ ਸਨ। ਹਰ ਤਰ੍ਹਾਂ ਨਾਲ ਇਹ ਆਰਥਿਕਤਾ ਦਾ ਪੁਰਾਣਾ ਸਾਮੰਤੀ ਪ੍ਰਬੰਧ ਸੀ। ਇਸ ਸਾਰੇ ਦੌਰ ਵਿੱਚ ਰੂਸ ਦਾ ਸਿਆਸੀ ਪ੍ਰਬੰਧ ਵੀ ਸਾਮੰਤਵਾਦ ਦਾ ਪੁਰਾਣਾ ਸਾਮੰਤੀ ਪ੍ਰਬੰਧ ਸੀ। ਇਸ ਸਾਰੇ ਦੋਰ ਵਿੱਚ ਰੂਸ ਦਾ ਸਿਆਸੀ ਪ੍ਰਬੰਧ ਵੀ ਸਾਮੰਤਵਾਦ ਨਾਲ ਭਰਿਆ ਪਿਆ ਸੀ। ਇਸਦਾ ਪਤਾ 1905 ਵਿੱਚ ਇਸ ਨੂੰ ਬਦਲਣ ਲਈ ਕੀਤੀਆਂ ਗਈਆਂ ਪਹਿਲੀਆਂ ਕਾਰਵਾਈਆਂ ਤੋਂ, ਰਾਜ ਦੇ ਮਾਮਲਿਆਂ ਉੱਪਰ ਭੂਮੀਪਤੀ ਰਾਠਾਂ ਦੇ ਪ੍ਰਭਾਵ ਤੋਂ, ਅਤੇ ਅਫਸਰਾਂ ਨੂੰ ਦਿੱਤੀ ਗਈ ਅਸੀਮਤ ਤਾਕਤ ਤੋਂ ਲੱਗਦਾ ਹੈ, ਜਿਹਨਾਂ ਦਾ ਕਿ ਬਹੁਤਾ ਭਾਗ— ਖਾਸ ਕਰਕੇ ਉਚੇਰੇ ਅਹੁਦਿਆਂ ਦੇ— ਭੂਮੀਪਤੀ ਰਾਠ-ਘਰਾਣਿਆਂ ਵਿੱਚੋਂ ਹੁੰਦਾ ਹੈ।
1861 ਤੋਂ ਪਿੱਛੋਂ ਸੰਸਾਰ ਸਰਮਾਏਦਾਰੀ ਦੇ ਪ੍ਰਭਾਵ ਹੇਠ ਇਹ ਪੁਰਾਣਾ ਪਿਤਾ-ਪੁਰਖੀ ਰੂਸ ਬਹੁਤ ਤੇਜ਼ੀ ਨਾਲ ਖੇਰੂੰ ਖੇਰੂੰ ਹੋਣ ਲੱਗ ਪਿਆ। ਕਿਸਾਨ ਇੰਝ ਭੁੱਖ ਦਾ ਸ਼ਿਕਾਰ ਹੋ ਰਹੇ ਸਨ, ਮਰਦੇ ਜਾ ਰਹੇ ਸਨ, ਤਬਾਹ ਹੋ ਰਹੇ ਸਨ, ਜਿਵੇਂ ਪਹਿਲਾਂ ਕਦੀ ਨਹੀਂ ਸੀ ਹੋਇਆ, ਸ਼ਹਿਰਾਂ ਨੂੰ ਨੱਠ ਰਹੇ ਸਨ ਅਤੇ ਜ਼ਮੀਨ ਛੱਡ ਰਹੇ ਸਨ। ਤਬਾਹ ਹੋਏ ਕਿਸਾਨਾਂ ਦੀ ''ਸਸਤੀ ਮਜ਼ਦੂਰੀ'' ਸਦਕਾ ਰੇਲਵੇ, ਮਿੱਲਾਂ ਅਤੇ ਫੈਕਟਰੀਆਂ ਦੀ ਉਸਾਰੀ ਵਿੱਚ ਤੇਜ਼ੀ ਆ ਗਈ। ਵੱਡੇ ਪੱਧਰ ਦੇ ਵਪਾਰ ਅਤੇ ਸਨਅਤ ਦੇ ਨਾਲ ਨਾਲ ਰੂਸ ਵਿੱਚ ਵੱਡਾ ਵਿੱਤੀ ਸਰਮਾਇਆ ਵਿਕਸਤ ਹੋ ਰਿਹਾ ਸੀ।
ਪੁਰਾਣੇ ਰੂਸ ਦੇ ਪੁਰਾਣੇ ''ਥੰਮ੍ਹਾਂ'' ਦੀ ਇਹ ਤੇਜ਼, ਦੁਖਦਾਈ, ਜਬਰਦਸਤ ਤਬਾਹੀ ਹੀ ਸੀ, ਜਿਹੜੀ ਕਲਾਕਾਰ ਤਾਲਸਤਾਏ ਦੀਆਂ ਕਿਰਤਾਂ ਵਿੱਚ, ਅਤੇ ਚਿੰਤਕ ਤਾਲਸਤਾਏ ਦੇ ਵਿਚਾਰਾਂ ਵਿੱਚ ਝਲਕਦੀ ਸੀ।
ਤਾਲਸਤਾਏ ਨੂੰ ਪੇਂਡੂ ਰੂਸ ਦਾ, ਜਾਗੀਰਦਾਰਾਂ ਅਤੇ ਕਿਸਾਨਾਂ ਦੇ ਜੀਵਨ-ਢੰਗ ਦਾ ਕਿਸੇ ਵੀ ਹੋਰ ਨਾਲੋਂ ਵੱਧ ਗਿਆਨ ਸੀ।..... ਜਨਮ ਅਤੇ ਵਿਦਿਆ ਪੱਖੋਂ ਤਾਲਸਤਾਏ ਰੂਸ ਵਿਚਾਲੇ ਸਰਵ-ਉੱਚ ਜਾਗੀਰਦਾਰ ਰਾਠ-ਘਰਾਣਿਆਂ ਨਾਲ ਸਬੰਧਤ ਸੀ— ਇਸ ਮਾਹੌਲ ਦੇ ਸਾਰੇ ਰਵਾਇਤੀ ਵਿਚਾਰਾਂ ਨਾਲੋਂ ਉਸਨੇ ਨਾਤਾ ਤੋੜ ਲਿਆ ਅਤੇ ਆਪਣੀਆਂ ਪਿੱਛੋਂ ਦੀਆਂ ਕਿਰਤਾਂ ਵਿੱਚ ਉਸਨੇ ਸਾਰੀਆਂ ਸਮਕਾਲੀ, ਰਾਜਕੀ, ਧਾਰਮਿਕ, ਸਮਾਜਿਕ ਅੇਤ ਆਰਥਿਕ ਸੰਸਥਾਵਾਂ ਉੱਪਰ ਸਖਤ ਆਲੋਚਨਾ ਨਾਲ ਹਮਲਾ ਕਾ, ਜਿਹੜੀਆਂ ਲੋਕਾਂ ਨੂੰ ਗੁਲਾਮ ਬਣਾਉਣ 'ਤੇ, ਉਹਨਾਂ ਦੀ ਕੰਗਾਲੀ 'ਤੇ, ਕਿਸਾਨਾਂ ਦੀ ਅਤੇ ਆਮ ਕਰਕੇ ਨਿੱਕੇ ਕਾਰੋਬਾਰੀ ਮਾਲਕਾਂ ਦੀ ਤਬਾਹੀ 'ਤੇ, ਧਿੰਗੋ-ਜ਼ੋਰੀ ਅਤੇ ਦੰਭ 'ਤੇ ਆਧਾਰਤ ਸਨ, ਜੋ ਕਿ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰੇ ਸਮਕਾਲੀ ਜੀਵਨ ਵਿੱਚ ਭਰਿਆ ਪਿਆ ਸੀ।
ਤਾਲਸਤਾਏ ਦੀ ਆਲੋਚਨਾ ਨਵੀਂ ਨਹੀਂ ਸੀ। ਉਸਨੇ ਕੋਈ ਐਸੀ ਗੱਲ ਨਹੀਂ ਸੀ ਕਹੀ ਜਿਹੜੀ ਕਿਰਤੀਆਂ ਦੇ ਦੋਸਤਾਂ ਨੇ ਢੇਰ ਚਿਰ ਪਹਿਲੋਂ ਯੂਰਪੀ ਅਤੇ ਰੂਸੀ ਸਾਹਿਤ ਵਿੱਚ ਨਹੀਂ ਸੀ ਕਹਿ ਦਿੱਤੀ। ਪਰ ਤਾਲਸਤਾਏ ਦੀ ਆਲੋਚਨਾ ਦਾ ਨਵੇਕਲਾਪਣ ਅਤੇ ਇਸਦੀ ਇਤਿਹਾਸਕ ਮਹੱਤਤਾ ਇਸ ਤੱਥ ਵਿੱਚ ਹੈ ਕਿ ਇਸਨੇ ਅਜਿਹੀ ਸ਼ਕਤੀ ਨਾਲ, ਜਿਹੜੀ ਕਿ ਪ੍ਰਭਾਵਸ਼ਾਲੀ ਕਲਾਕਾਰ ਵਿੱਚ ਹੀ ਹੋ ਸਕਦੀ ਹੈ, ਇਸ ਦੌਰ ਦੇ ਰੂਸ, ਅਰਥਾਤ ਪੇਂਡੂ ਕਿਸਾਨ- ਰੂਸ ਵਿਚਲੇ ਲੋਕਾਂ ਦੇ ਅਤਿ ਵਿਸ਼ਾਲ ਜਨਸਮੂਹਾਂ, ਦੇ ਵਿਚਾਰਾਂ ਵਿੱਚ ਆਈ ਬੁਨਿਆਦੀ ਤਬਦੀਲੀ ਨੂੰ ਪ੍ਰਗਟ ਕੀਤਾ। ਕਿਉਂਕਿ ਸਮਕਾਲੀ ਸੰਸਥਾਵਾਂ ਦੀ ਤਾਲਸਤਾਏ ਵੱਲੋਂ ਕੀਤੀ ਗਈ ਆਲੋਚਨਾ ਅਧੁਨਿਕ ਮਜ਼ਦੂਰ ਲਹਿਰ ਦੇ ਪ੍ਰਤੀਨਿਧਾਂ ਵੱਲੋਂ ਉਹਨਾਂ ਹੀ ਸੰਸਥਾਵਾਂ ਦੀ ਕੀਤੀ ਗਈ ਆਲੋਚਨਾ ਨਾਲੋਂ ਇਸ ਗੱਲ ਵਿੱਚ ਵੱਖਰੀ ਹੈ ਕਿ ਤਾਲਸਤਾਏ ਦਾ ਦ੍ਰਿਸ਼ਟੀਕੋਣ ਪਿਤਾਪੁਰਖੀ, ਸਿੱਧਰੇ ਕਿਸਾਨ ਦਾ ਦ੍ਰਿਸ਼ਟੀਕੋਣ ਸੀ, ਜਿਸਦੇ ਮਨੋਵਿਗਿਆਨ ਨੂੰ ਤਾਲਸਤਾਏ ਨੇ ਆਪਣੀ ਆਲੋਚਨਾ ਇਹੋ ਜਿਹੀ ਭਾਵਕ ਤਾਕਤ, ਇਹੋ ਜਿਹੇ ਜੋਸ਼, ਮਨਾਂ ਨੂੰ ਲੱਗ ਜਾਣ ਵਾਲੇ ਢੰਗ ਨਾਲ, ਤਾਜ਼ਗੀ ਭਰਪੂਰ, ਸੁਹਿਰਦਤਾ ਵਾਲੀ ਅਤੇ ''ਤਹਿ ਤੱਕ ਪੁੱਜ ਜਾਣ ਵਾਲੀ'' ਜਨਸਮੁਹਾਂ ਦੇ ਕਸ਼ਟਾਂ ਦਾ ਅਸਲੀ ਕਾਰਨ ਲੱਭਣ ਦੀ ਕੋਸ਼ਿਸ਼ ਵਿੱਚ ਨਿੱਡਰ ਹੋਣ ਕਰਕੇ ਉੱਘੜਵੀਂ ਸੀ, ਇਸ ਲਈ ਕਿ ਇਹ ਆਲੋਚਨਾ ਸੱਚਮੁੱਚ ਲੱਖਾਂ ਕਿਸਾਨਾਂ ਦੇ ਵਿਚਾਰਾਂ ਵਿੱਚ ਾਈ ਤਿੱਖੀ ਤਬਦੀਲੀ ਨੂੰ ਪ੍ਰਗਟ ਕਰਦੀ ਤੇ ਜਿਹੜੇ ਅਜੇ ਸਾਮੰਤੀ ਦੌਰ ਤੋਂ ਨਿੱਕਲ ਕੇ ਆਜ਼ਾਦੀ ਤੱਕ ਪੁੰਜੇ ਹੀ ਸਨ, ਅਤੇ ਉਹਨਾਂ ਨੇ ਦੇਖਿਆ ਕਿ ਇਸ ਆਜ਼ਾਦੀ ਦਾ ਮਤਲਬ ਹੈ ਤਬਾਹੀ ਦੀਆਂ ਨਵੀਆਂ ਦਹਿਸ਼ਤਾਂ, ਭੁੱਖ ਨਾਲ ਮੌਤ, ਸ਼ਹਿਰੀ ਵਸੋਂ ਦੇ ਨਿਚਲੇ ਤਬਕੇ ਵਿੱਚ ਬੇਘਰ ਜੀਵਨ ਅਤੇ ਇਸੇ ਤਰ੍ਹਾਂ ਦਾ ਹੋਰ ਕੁੱਝ। ਤਾਲਸਤਾਏ ਨੇ ਉਹਨਾਂ ਦੇ ਭਾਵਾਂ ਨੂੰ ਇਤਨੀ ਇਮਾਨਦਾਰੀ ਨਾਲ ਦਰਸਾਇਆ ਕਿ ਉਹ ਆਪਣੇ ਸਿਧਾਂਤ ਵਿੱਚ ਉਹਨਾਂ ਦੇ ਸਿੱਧੜਪੁਣ ਨੂੰ, ਸਿਆਸੀ ਜੀਵਨ ਤੋਂ ਉਹਨਾਂ ਦੇ ਉਪਰੇਵੇਂ ਨੂੰ, ਦੁਨੀਆਂ ਤੋਂ ਅਲੋਪ ਰਹਿਣ ਦੀ ਉਹਨਾਂ ਦੀ ਇੱਛਾ ਨੂੰ, ''ਬਦੀ ਦਾ ਟਾਕਰਾ ਨਾ ਕਰਨ'', ਸਰਮਾਏਦਾਰੀ ਅਤੇ ''ਮਾਇਆ ਦੀ ਸ਼ਕਤੀ'' ਦੇ ਵਿਰੁੱਧ ਉਹਨਾਂ ਦੀਆਂ ਨਿਪੁੰਸਕ ਦੁਰ-ਅਸੀਸਾਂ ਨੂੰ, ਉਹਨਾਂ ਦੇ ਰਹੱਸਵਾਦ ਨੂੰ, ਲੈ ਆਇਆ। ਲੱਖਾਂ ਕਿਸਾਨਾਂ ਦਾ ਰੋਸ ਅਤੇ ਉਹਨਾਂ ਦੀ ਨਿਰਾਸ਼ਤਾ— ਇਹ ਤਾਲਸਤਾਏ ਦੇ ਸਿਧਾਂਤ ਵਿੱਚ ਰਲ਼ੇ ਹੋਏ ਹਨ।
ਅਧੁਨਿਕ ਮਜ਼ਦੂਰ ਲਹਿਰ ਦੇ ਪ੍ਰਤੀਨਿਧ ਦੇਖਦੇ ਹਨ ਕਿ ਉਹਨਾਂ ਕੋਲ ਰੋਸ ਪ੍ਰਗਟ ਕਰਨ ਲਈ ਬਹੁਤ ਕੁੱਝ ਹੈ, ਪਰ ਨਿਰਾਸ਼ ਹੋਣ ਲਈ ਕੁੱਝ ਨਹੀਂ। ਨਿਰਾਸ਼ਤਾ ਉਹਨਾਂ ਜਮਾਤਾਂ ਦਾ ਖਾਸ ਲੱਛਣ ਹੁੰਦੀ ਹੈ, ਜਿਹੜੀਆਂ ਖਤਮ ਹੋ ਰਹੀਆਂ ਹੁੰਦੀਆਂ ਹਨ, ਪਰ ਉਜਰਤੀ ਮਜ਼ਦੂਰਾਂ ਦੀ ਜਮਾਤ ਅਟੱਲ ਤੌਰ 'ਤੇ ਵਧ ਰਹੀ ਹੈ, ਵਿਕਾਸ ਕਰ ਰਹੀ ਹੈ। ਨਿਰਾਸ਼ਤਾ ਉਹਨਾਂ ਲੋਕਾਂ ਦਾ ਖਾਸ ਲੱਛਣ ਹੁੰਦੀ ਹੈ, ਜਿਹੜੇ ਬਦੀ ਦੇ ਕਾਰਨ ਨੂੰ ਨਹੀਂ ਸਮਝਦੇ, ਜਿਹਨਾਂ ਨੂੰ ਬਾਹਰ ਨਿੱਕਲਣ ਦਾ ਕੋਈ ਰਾਹ ਨਹੀਂ ਦਿਸਦਾ ਅਤੇ ਜਿਹੜੇ ਘੋਲ ਕਰਨ ਤੋਂ ਅਸਮਰੱਥ ਹਨ। ਅਧੁਨਿਕ ਸਨਅਤੀ ਪ੍ਰੋਲੇਤਾਰੀ ਇਹੋ ਜਿਹੀਆਂ ਜਮਾਤਾਂ ਦੀ ਸੂਚੀ ਵਿੱਚ ਨਹੀਂ ਆਉਂਦੇ। (ਨਵੰਬਰ 2। 1910)

No comments:
Post a Comment