ਸੰਘ-ਲਾਣੇ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ
ਪਟਿਆਲਾ ਵਿਖੇ ਹੋਰ ਭਰਿਆ ਮਾਰਚ
27 ਫਰਵਰੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਆਂ ਕਨ੍ਹੱਈਆ ਕੁਮਾਰ ਤੇ ਉਮਰ ਖਾਲਿਦ ਸਮੇਤ ਵਿਦਿਆਰਥੀਆਂ 'ਤੇ ਦਰਜ ਕੇਸ ਰੱਦ ਕਰ ਕੇ ਰਿਹਾਅ ਕਰਨ, ਦੇਸ਼ ਧਰੋਹ ਕਾਨੂੰਨ ਨੂੰ ਰੱਦ ਕਰਨ, ਯੂਨੀਵਰਸਿਟੀਆਂ ਸਮੇਤ ਵਿਦਿਅਕ ਅਦਾਰਿਆਂ ਵਿੱਚ ਪੁਲੀਸ ਦਖ਼ਲਅੰਦਾਜ਼ੀ ਬੰਦ ਕਰਨ ਅਤੇ ਮੋਦੀ ਹਕੂਮਤ ਵੱਲੋਂ ਆਰ.ਐਸ.ਐਸ. ਦੇ ਫ਼ਿਰਕੂ ਫ਼ਾਸ਼ੀਵਾਦੀ ਏਜੰਡੇ ਨੂੰ ਵਿੱਦਿਆ, ਇਤਿਹਾਸਕ ਖੋਜ ਤੇ ਸੱਭਿਆਚਾਰ ਉਪਰ ਥੋਪਣ ਦੇ ਯਤਨ ਤੇਜ਼ ਕੀਤੇ ਜਾਣ ਵਿਰੁੱਧ ਅੱਜ ਸੰਘ ਪਰਿਵਾਰ ਦੇ ਹਮਲਿਆਂ ਵਿਰੁੱਧ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਪਟਿਆਲਾ ਸ਼ਹਿਰ ਵਿੱਚ ਵਿਰੋਧ ਮਾਰਚ ਕੀਤਾ ਗਿਆ। ਇਸ ਮਗਰੋਂ ਸਥਾਨਕ ਸ਼ੇਰਾਂਵਾਲਾ ਗੇਟ ਵਿਖੇ ਮੋਦੀ ਸਰਕਾਰ ਤੇ ਸੰਘ ਪਰਿਵਾਰ ਦਾ ਪੁਤਲਾ ਫੂਕਿਆ ਗਿਆ। ਜਗਮੋਹਣ ਸਿੰਘ, ਅਮਰਜੀਤ ਘਨੌਰ, ਸੁੱਚਾ ਸਿੰਘ, ਰਾਮਿੰਦਰ ਸਿੰਘ ਪਟਿਆਲਾ, ਪ੍ਰੇਮ ਸਿੰਘ ਨੰਨਵਾਂ, ਮਨੋਹਰ ਲਾਲ ਸ਼ਰਮਾ ਅਤੇ ਵਿਧੂ ਸ਼ੇਖਰ ਭਾਰਦਵਾਜ ਦੀ ਅਗਵਾਈ ਹੇਠ ਹੋਏ ਇਸ ਮਾਰਚ ਵਿੱਚ ਵੱਡੀ ਗਿਣਤੀ 'ਚ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਨਹਿਰੂ ਪਾਰਕ ਵਿੱਚ ਇੱਕ ਰੈਲੀ ਵੀ ਕੀਤੀ ਗਈ । ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਆਈ ਹੈ, ਉਦੋਂ ਤੋਂ ਉਹ ਆਰ.ਐਸ.ਐਸ. ਦੇ ਏਜੰਡੇ ਨੂੰ ਦੇਸ਼ ਉਪਰ ਥੋਪਣ ਦੇ ਯਤਨ ਕਰ ਰਹੀ ਹੈ। ਇਸ ਮਾਹੌਲ ਵਿਰੁੱਧ ਤਕੜੀ ਜੱਦੋ-ਜਹਿਦ ਖੜ੍ਹੀ ਕਰਨ ਦਾ ਪ੍ਰਣ ਕਰਦਿਆਂ ਬੁਲਾਰਿਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸੰਘ ਪਰਿਵਾਰ ਦੇ ਫ਼ਿਰਕੂ ਫ਼ਾਸ਼ੀਵਾਦੀ ਹਮਲਿਆਂ ਤੋਂ ਦੇਸ਼ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇ।

No comments:
Post a Comment