ਭਾਰਤੀ ਹਾਕਮਾਂ ਵੱਲੋਂ ਕਾਲ-ਕੋਠੜੀ ਵਿੱਚ ਕੈਦ ਪ੍ਰੋ. ਜੀ.ਐਨ. ਸਾਈਬਾਬਾ
ਅਣਲਿਫ਼ ਅਤੇ ਸਿਦਕਦਿਲ ਸੰਘਰਸ਼ ਦਾ ਚਿਰਾਗ
-ਨਾਜ਼ਰ ਸਿੰਘ 'ਬੋਪਾਰਾਏ'
ਭਾਰਤੀ ਹਕੂਮਤ ਨੇ ਪ੍ਰੋ. ਜੀ.ਐਨ. ਸਾਈਬਾਬਾ ਨੂੰ ਮੁੜ ਤੋਂ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਉਸਦੇ ਪੱਖ ਵਿੱਚ ਲੇਖ ਲਿਖ ਦਿੱਤੇ ਜਾਣ ਤੋਂ ਸੰਸਾਰ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੂੰ ''ਅਦਾਲਤੀ ਮਾਨਹਾਨੀ'' ਦੇ ਦੋਸ਼ ਤਹਿਤ ਅਦਾਲਤੀ ਕਟਹਿਰਿਆਂ ਵਿੱਚ ਧੂਹਣ ਦੇ ਹਰਬੇ ਵਰਤੇ ਗਏ ਹਨ। ਪ੍ਰੋ. ਸਾਈਬਾਬਾ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਉਸ ਨੂੰ ਅਜਿਹਾ ਸਬਕ ਸਿਖਾਉਣਾ ਹੈ ਕਿ ਉਹ ਭਿਅੰਕਰ ਕਿਸਮ ਦੇ ਤਸੀਹਿਆਂ ਨੂੰ ਦੇਖ ਕੇ ਆਪ ਹੀ ਨਾ ਕੰਬੇ ਬਲਕਿ ਉਸ ਨਾਲ ਹੋਈ-ਬੀਤੀ ਨੂੰ ਦੇਖ-ਸੁਣ ਤੇ ਪੜ੍ਹ ਕੇ ਕੋਈ ਵੀ ਬੰਦਾ ਕੰਬ ਉੱਠੇ ਕਿ ਜੇਕਰ ਸਰਕਾਰ ਅਜਿਹੇ ਅਪੰਗ ਜਾਂ ਕਮਜ਼ੋਰ ਲਿੱਸੇ ਜਿਹੇ ਵਿਅਕਤੀਆਂ ਦਾ ਇਹ ਹਸ਼ਰ ਕਰਦੀ ਹੈ ਤਾਂ ਕਿਸੇ ਵੱਲੋਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ 'ਤੇ ਕੀ ਕੁੱਝ ਝੱਲਣਾ ਪੈ ਸਕਦਾ ਹੈ— ਇਸ ਨੂੰ ਕਿਆਸ ਕਰਕੇ ਹੀ ਸੱਚ ਨੂੰ ਲਿਖਣ-ਬੋਲਣ, ਪ੍ਰਚਾਰਨ-ਪ੍ਰਸਾਰਨ ਤੋਂ ਤ੍ਰਿਭਕ ਜਾਵੇ।
90 ਫੀਸਦੀ ਅਪੰਗ ਜੀ.ਐਨ. ਸਾਈਬਾਬਾ ਪਹਿਲਾਂ ਹੀ ਸੀ ਡੇਢ ਕੁ ਸਾਲ ਦੀ ਕੈਦ ਵਿੱਚ ਉਹ 92-95 ਫੀਸਦੀ ਅਪੰਗ ਹੋ ਚੱਲਿਆ ਹੈ, 100 ਫੀਸਦੀ ਕਰਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਤਾਂ ਅਣਖ-ਗੈਰਤ ਵਾਲੇ ਕਿਸੇ ਵੀ ਬੰਦੇ ਵਿੱਚ ਇਹ ਸਵਾਲ ਵਾਰ ਵਾਰ ਉੱਠਣਾ ਸੁਭਾਵਿਕ ਹੈ ਕਿ ਸਿਰੇ ਦੀ ਬੁੱਧੀਮਤਾ ਰੱਖਣ ਵਾਲੇ ਇਨਸਾਨ ਦੀ ਜ਼ਿੰਦਗੀ ਨੂੰ ਸਿਰੇ ਦੀ ਜਾਬਰ ਹਾਲਤ ਵਿੱਚ ਕਿਉਂ ਧੱਕਿਆ ਜਾ ਰਿਹਾ ਹੈ?
ਇਸ ਲਈ ਕਿ ਪ੍ਰੋ. ਸਾਈਬਾਬਾ ਮੁਲਕ ਨੂੰ ਦੋਹੀਂ ਹੱਥੀਂ ਲੁੱਟਣ ਲਈ ਸਾਮਰਾਜੀਆਂ ਮੂਹਰੇ ਪਰੋਸ ਰਹੇ ਹਾਕਮਾਂ ਖਿਲਾਫ ਅਣਲਿਫ ਅਤੇ ਸਿਦਕਦਿਲ ਸੰਘਰਸ਼ ਦਾ ਇੱਕ ਚਿਰਾਗ ਹੈ। ਉਸਦੀ ਜ਼ਿੰਦਗੀ ਹੀ ਮੁਸ਼ਕਲਾਂ, ਸਮੱਸਿਆਵਾਂ, ਕਠਿਨਾਈਆਂ, ਦੁਸ਼ਵਾਰੀਆਂ ਅਤੇ ਜਬਰੋ ਜ਼ੁਲਮ ਖਿਲਾਫ ਸੰਘਰਸ਼ ਦਾ ਨਾਂ ਹੈ। ਉਸਦੇ ਬਚਪਨ ਦਾ ਆਗਾਜ਼ ਹੀ ਸੰਘਰਸ਼ ਦੇ ਪਿੜ ਵਿੱਚੋਂ ਹੋਇਆ ਹੈ।
ਸਾਈਬਾਬਾ ਨੇ ਅਪੰਗਤਾ ਨੂੰ ਆਪਣੇ ਅੱਗੇ ਅੜਿੱਕਾ ਨਹੀਂ ਬਣਨ ਦਿੱਤਾ। ਜਦੋਂ ਸਾਈਬਾਬਾ ਹਾਲੇ 5 ਸਾਲਾਂ ਦਾ ਬੱਚਾ ਹੀ ਸੀ ਤਾਂ ਸੋਚਣ-ਸਮਝਣ ਦੀ ਸ਼ੁਰੂਆਤੀ ਉਮਰੇ ਉਸ ਨੂੰ ਆਪਣੇ ਘਰ ਦੀ ਗਰੀਬੀ, ਭੁੱਖਮਰੀ, ਮੰਦਹਾਲੀ ਅਤੇ ਕੰਗਾਲੀ ਦਾ ਸਾਹਮਣਾ ਕਰਨਾ ਪਿਆ। ਉਸਦੇ ਮਾਪੇ ਬੇਹੱਦ ਕਿਰਤੀ-ਕਮਾਊ ਸਨ, ਉਹ ਇੱਕ ਦੁਕਾਨ ਚਲਾ ਕੇ ਜਾਂ ਥੋੜ੍ਹੀ ਜਿਹੀ ਜ਼ਮੀਨ 'ਤੇ ਖੇਤੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਸਨ। ਪਰ ਧੌਂਸਬਾਜ਼, ਲੋਭੀ, ਤੇ ਧੱਕੜਸ਼ਾਹਾਂ ਦੀ ਉਹਨਾਂ ਦੇ ਘਰ, ਦੁਕਾਨ ਅਤੇ ਜ਼ਮੀਨ 'ਤੇ ਨਜ਼ਰ ਸੀ ਅਤੇ ਉਹਨਾਂ ਨੇ ਇਸਦੇ ਮਾਪਿਆਂ ਨੂੰ ਡਰਾ-ਧਮਕਾ ਕੇ ਪਿੰਡੋ ਕੱਢ ਦਿੱਤਾ ਅਤੇ ਘਰ, ਦੁਕਾਨ, ਜ਼ਮੀਨ 'ਤੇ ਕਬਜ਼ਾ ਕਰ ਲਿਆ। ਅਜਿਹੀਆਂ ਅੱਤ ਮੰਦੀਆਂ ਹਾਲਤਾਂ ਵਿੱਚ ਹੀ ਸਾਈਬਾਬਾ ਨੂੰ ਪੋਲੀਓ ਹੋ ਗਿਆ, ਜਿਸ ਨਾਲ ਨੱਚਦੇ-ਟੱਪਦੇ ਬੱਚੇ ਦਾ ਲੱਕ ਮਾਰਿਆ ਗਿਆ। ਛੋਟੀ ਉਮਰੇ ਉਸਦੇ ਦਿਲ ਵਿੱਚ ਵੀ ਹੋਰਨਾਂ ਵਾਂਗੂੰ ਨੱਠਣ-ਭੱਜਣ, ਖੇਡਣ, ਤੈਰਨ ਨੂੰ ਜੀਅ ਕਰਦਾ ਸੀ ਜਾਂ ਉਹ ਸਾਈਕਲ-ਸਕੂਟਰਾਂ 'ਤੇ ਹਵਾਵਾਂ ਸੰਗ ਗੱਲਾਂ ਕਰਨੀਆਂ ਚਾਹੁੰਦਾ ਸੀ ਤੇ ਪਤੰਗਾਂ ਦੇ ਪੇਚੇ ਪਾਉਣਾ ਚਾਹੁੰਦਾ ਸੀ- ਪਰ ਬਿਮਾਰੀ ਨੇ ਉਸ ਨੂੰ ਸੀਮਤ ਰੱਖ ਕੇ ਲਾਚਾਰੀ ਦੀ ਹਾਲਤ ਵਿੱਚ ਧੱਕਣਾ ਚਾਹਿਆ ਪਰ ਲਾਚਾਰੀ ਨੂੰ ਸਵਿਕਾਰਨਾ ਸਾਈਬਾਬਾ ਦੀ ਫ਼ਿਤਰਤ ਨਹੀਂ ਸੀ। ਉਸਨੂੰ ਉਸਦੇ ਮਾਪਿਆਂ ਦਾ ਗਹਿਗੱਚ ਸਾਥ ਮਿਲਿਆ ਹੋਇਆ ਸੀ। ਅਜਿਹੀ ਚੁਣੌਤੀ ਭਰੀ ਹਾਲਤ ਤੇ ਮਾਪਿਆਂ ਦੇ ਸਾਥ ਨੇ ਉਸ ਨੂੰ ਪੜ੍ਹਾਈ, ਲਿਖਾਈ, ਗਾਉਣ-ਵਜਾਉਣ ਵੱਲ ਨੂੰ ਪ੍ਰੇਰਤ ਕੀਤਾ। ਉਸਨੇ ਆਪਣੀਆਂ ਬਾਹਾਂ ਨਾਲ ਲੱਤਾਂ ਦੀ ਅਪੰਗਤਾ ਦੂਰ ਕੀਤੀ। ਜੁਬਾਨ, ਅੱਖਾਂ ਅਤੇ ਕੰਨਾਂ ਦੀ ਵਰਤੋਂ ਵਧਾ ਕੇ ਉਸਨੇ ਪੜ੍ਹਨ-ਸੁਣਨ, ਸੋਚਣ-ਵਿਚਾਰਨ ਵਿੱਚੋਂ ਆਪਣੀ ਜ਼ਿੰਦਗੀ ਦੀ ਰੌਚਕਤਾ ਹਾਸਲ ਕੀਤੀ। ਪੜ੍ਹਾਈ-ਲਿਖਾਈ ਵਿੱਚ ਉਹ ਅਜਿਹਾ ਚੱਲਿਆ ਕਿ ਉਸਦੇ ਨਾਲ ਦੇ ਬੱਚੇ ਉਸਦਾ ਕੋਈ ਮੁਕਾਬਲਾ ਹੀ ਨਹੀਂ ਸਨ ਕਰ ਸਕਦੇ। ਵੱਡੇ ਤੇ ਸਿਆਣੇ ਵੀ ਉਸਦੀਆਂ ਗੱਲਾਂ, ਲੇਖਣੀ, ਪੜ੍ਹਾਈ ਤੋਂ ਅਸ਼ਕੇ ਜਾਂਦੇ। ਉਹ ਨਿਆਣਿਆਂ ਵਿੱਚ ਨਿਆਣਾ ਨਾ ਰਿਹਾ ਬਲਕਿ ਸਿਆਣਿਆਂ ਵਿੱਚ ਸਿਆਣਾ ਗਿਣਿਆ ਜਾਣ ਲੱਗਾ। ਸਕੂਲੀ ਪੜ੍ਹਾਈ ਤੋਂ ਅੱਗੇ ਉਹ ਕਾਲਜ ਅਤੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਕਰਦਾ ਕਰਦਾ ਪੜ੍ਹਾਉਣ ਲੱਗਿਆ ਅਤੇ ਅੰਗਰੇਜ਼ੀ ਵਿਚਲੀ ਮੁਹਾਰਤ ਨਾਲ ਉਸਨੇ ਨਾ ਸਿਰਫ ਉੱਚ-ਪਾਏ ਦੀਆਂ ਖੋਜਾਂ ਹੀ ਕੀਤੀਆਂ, ਬਲਕਿ ਆਪਣੀ ਲੇਖਣੀ ਅਤੇ ਬੋਲੀ ਰਾਹੀਂ ਸਰਬ-ਪੱਖੀ ਥਾਂ ਬਣਾਈ। ਉਸਦੇ ਪੜ੍ਹਾਏ ਵਿਦਿਆਰਥੀ ਸਿਰਫ ਸਬੰਧਤ ਵਿਸ਼ੇ ਵਿੱਚ ਮਾਹਰ ਨਹੀਂ ਸਨ ਬਣਦੇ ਰਹੇ ਬਲਕਿ ਪੜ੍ਹਾਈ ਵਿੱਚੋਂ ਚੰਗੇ ਅੰਕ-ਸਥਾਨ ਹਾਸਲ ਕਰਦੇ ਹੋਏ ਹੋਰਨਾਂ ਅਨੇਕਾਂ ਆਰਥਿਕ-ਸਮਾਜੀ ਅਤੇ ਸਭਿਆਚਾਰਕ ਖੇਤਰਾਂ ਵਿੱਚ ਵੀ ਮੱਲਾਂ ਮਾਰਨ ਲੱਗੇ। ਲਿਖਣ-ਬੋਲਣ ਵਿੱਚ ਤਾਂ ਉਸਦੀ ਮੁਹਾਰਤ ਐਨੀ ਬਣੀ ਕਿ ਜੇ ਕੋਈ ਹੋਰ ਉਹ ਕੰਮ ਦੋ ਦਿਨਾਂ ਵਿੱਚ ਕਰਦਾ ਤਾਂ ਉਹ ਦੋ ਘੰਟਿਆਂ ਵਿੱਚ ਕਰ ਲੈਂਦਾ, ਜੇ ਕੋਈ ਹੋਰ ਕਿਸੇ ਕੰਮ ਨੂੰ ਦੋ ਹਫਤੇ ਲਾਉਂਦਾ ਤਾਂ ਸਾਈਬਾਬਾ ਉਸ ਕੰਮ ਨੂੰ ਦੋ ਦਿਨਾਂ ਵਿੱਚ ਨਿਪਟਾਉਂਦਾ।
ਪ੍ਰੋ. ਸਾਈਬਾਬਾ ਨੇ ਆਪਣੇ ਸਵਾਰਥ ਨਾਲੋਂ ਸਮੂਹ ਦੇ ਹਿੱਤਾਂ ਨੂੰ ਉੱਪਰ ਰੱਖਿਆ। ਸੰਸਾਰ ਪੱਧਰੀ ਉੱਚ-ਪਾਏ ਦੀ ਵਿਦਵਤਾ ਹਾਸਲ ਕਰਨ ਵਾਲੇ ਸਾਈਬਾਬਾ ਨੇ ਜੇਕਰ ਦਹਿ ਹਜ਼ਾਰਾਂ ਦੀ ਤਨਖਾਹ ਨੂੰ ਲੱਖਾਂ ਵਿੱਚ ਪਲਟਾਉਂਦੇ ਹੋਏ ਕਰੋੜਾਂ ਵਿੱਚ ਖੇਡਣਾ ਹੁੰਦਾ ਤਾਂ ਇਹ ਕੁੱਝ ਉਸ ਲਈ ਹਾਸਲ ਕਰਨਾ ਕੋਈ ਔਖਾ ਕੰਮ ਨਹੀਂ ਸੀ। ਪਰ ਜਿਹਨਾਂ ਕੁੱਲੀਆਂ, ਢਾਰਿਆਂ, ਆਦਿਵਾਸੀ-ਕਬਾਇਲੀ ਅਤੇ ਪਛੜੇ ਹੋਏ ਲੋਕਾਂ ਵਿੱਚ ਜੰਮਿਆ-ਪਲ਼ਿਆ ਤੇ ਵਿਚਰਦੇ ਹੋਏ ਅੱਗੇ ਵਧਦਾ ਆਇਆ ਸੀ, ਉਹਨਾਂ ਕੁੱਲੀਆਂ-ਢਾਰਿਆਂ ਤੇ ਕਿਰਤੀ-ਕਮਾਊ ਲੋਕਾਂ ਦੇ ਹਿੱਤ ਅਤੇ ਅਰਮਾਨ ਉਸਦੇ ਦਿਲੋ-ਦਿਮਾਗ 'ਤੇ ਪੂਰੀ ਤਰ੍ਹਾਂ ਛਾਏ ਹੋਏ ਸਨ। ਉਸਨੇ ਅਮੀਰਾਂ ਵਿੱਚ ਹੋਰ ਅਮੀਰ ਹੋਣ ਦੀ ਥਾਂ ਆਪਣਾ ਗਹਿਗੱਚ ਵਾਸਤਾ ਗਰੀਬਾਂ ਵਿੱਚੋਂ ਸਭ ਤੋਂ ਗਰੀਬਾਂ ਨਾਲ ਰੱਖਿਆ। ਉਸਨੇ ਆਪਣੀ ਖੁਸ਼ੀ ਕਾਰਾਂ-ਕੋਠੀਆਂ, ਕਰੋੜਾਂ ਦੇ ਨੋਟਾਂ ਵਿੱਚੋਂ ਨਹੀਂ ਭਾਲੀ, ਬਲਕਿ ਕਿਰਤੀ ਕਮਾਊ ਲੋਕਾਂ ਦੇ ਹੱਕਾਂ, ਹਿੱਤਾਂ ਅਤੇ ਜਜ਼ਬਿਆਂ ਵਿੱਚੋਂ ਤਲਾਸ਼ੀ। ਉਹ ਆਪਣੇ ਕਿਰਤੀ-ਕਮਾਊ ਲੋਕਾਂ ਦੀਆਂ ਖੁਸ਼ੀਆਂ-ਖੇੜਿਆਂ ਵਿੱਚੋਂ ਆਪਣੀ ਜ਼ਿੰਦਗੀ ਦੀ ਸਾਰਥਿਕਤਾ ਭਾਲਦਾ ਸੀ। ਛੋਟੀ ਉਮਰੇ ਉਸ ਨੂੰ ਲੋਕਾਂ ਦੇ ਦੁੱਖਾਂ-ਦਲਿੱਦਰਾਂ ਦਾ ਕੋਈ ਥਹੁ-ਪਤਾ ਪੈਂਦਾ ਹੋਵੇ ਜਾਂ ਨਾ ਪਰ ਉੱਚੀਆਂ ਅਤੇ ਉੱਚਤਮ ਪੜ੍ਹਾਈਆਂ ਤੋਂ ਅੱਗੇ ਜਦੋਂ ਉਸਨੂੰ ਵਿਦਵਤਾ ਦੇ ਚਾਨਣ-ਮੁਨਾਰਿਆਂ ਦੇ ਦਰਸ਼ਨ-ਦੀਦਾਰ ਹੋਏ ਤਾਂ ਕਿਰਤੀ ਲੋਕਾਂ ਦੀ ਕੰਗਾਲੀ-ਮੰਦਹਾਲੀ ਆਦਿ ਦੇ ਕਾਰਨ ਉਸ ਲਈ ਗੁੱਝੇ ਜਾਂ ਕੋਈ ਬੁਝਾਰਤ ਨਹੀਂ ਰਹੇ। ਮਾਰਕਸ, ਲੈਨਿਨ, ਮਾਓ ਵਰਗੇ ਵਿਦਵਾਨਾਂ ਦੇ ਵਿਚਾਰਾਂ ਨੇ ਉਸ ਦੇ ਦਿਮਾਗ ਨੂੰ ਕਿਤੇ ਹੋਰ ਵਧੇਰੇ ਰੁਸ਼ਨਾਉਣ ਲਈ ਰਾਹ ਦਰਸਾਵੇ ਦਾ ਕੰਮ ਹੀ ਨਹੀਂ ਕੀਤਾ ਬਲਕਿ ਆਪਣੀ ਕਹਿਣੀ, ਸੋਚਣੀ ਨੂੰ ਅਮਲਾਂ ਵਿੱਚ ਪਲਟ ਦਿੱਤੇ ਜਾਣ ਦਾ ਮਹੱਤਵ ਵੀ ਜਚਾਇਆ।
ਕਿਰਤੀ-ਕਮਾਊ ਲੋਕਾਂ ਦੇ ਰਹਿਬਰਾਂ ਦੀ ਵਿਚਾਰਧਾਰਾ ਨਾਲ ਜਦੋਂ ਉਸਨੇ ਭਾਰਤ ਦੇ ਕਿਰਤੀ-ਕਮਾਊ ਲੋਕਾਂ ਦੀ ਹਕੀਕੀ ਜ਼ਿੰਦਗੀ ਨੂੰ ਦੇਖਿਆ ਤਾਂ ਉਸ ਲਈ ਇਹ ਦੁਨੀਆਂ ਉਹੋ ਜਿਹੀ ਨਹੀਂ ਸੀ ਰਹੀ, ਜਿਹੋ ਜਿਹੀ ਕਿਸੇ ਅਣਜਾਣ ਵਿਅਕਤੀ ਨੂੰ ਦਿਸਦੀ ਹੋ ਸਕਦੀ ਹੈ। ਕਿਰਤੀ-ਕਮਾਊ ਲੋਕਾਂ ਦੇ ਘਰਾਂ ਵਿੱਚ ਦੁੱਖ-ਭੁੱਖ, ਗਰੀਬੀ, ਕੰਗਾਲੀ, ਅਨਪੜ੍ਹਤਾ, ਅੰਧ-ਵਿਸ਼ਵਾਸ਼, ਵਹਿਮ-ਭਰਮ, ਬਿਮਾਰੀਆਂ ਦੇ ਕਾਰਨਾਂ ਦੀ ਖੋਜ ਕਰਦੇ ਕਰਦੇ ਜਦੋਂ ਸਾਈਬਾਬਾ ਨੇ ਇਹਨਾਂ ਦੀਆਂ ਜੜ੍ਹਾਂ ਭਾਰਤ ਦੇ ਅਰਧ-ਜਾਗੀਰੂ ਅਰਧ-ਬਸਤੀਵਾਦੀ ਅਤੇ ਆਪਾਸ਼ਾਹ ਰਾਜ-ਪ੍ਰਬੰਧ ਵਿੱਚ ਦੇਖੀਆਂ ਤਾਂ ਉਸਨੇ ਆਪਣੀਆਂ ਲਿਖਤਾਂ ਰਾਹੀਂ ਇੱਥੋਂ ਦੇ ਪ੍ਰਬੰਧ ਦੇ ਪਰਦੇਚਾਕ ਕਰਨੇ ਸ਼ੁਰੂ ਕੀਤੇ, ਬਖੀਏ ਉਧੇੜ ਸੁੱਟੇ। ਇਸ ਪ੍ਰਬੰਧ 'ਤੇ ਪਾਏ ਗਏ ਆਜ਼ਾਦੀ, ਜਮਹੂਰੀਅਤ ਅਤੇ ਲੋਕ-ਰਾਜ ਦੇ ਮੁਖੌਟੇ ਨੂੰ ਲੀਰੋ ਲੀਰ ਕੀਤਾ। ਸਾਮਰਾਜੀਆਂ ਦੇ ਹਿੱਤਾਂ ਦੇ ਦਲਾਲ ਬਣੇ ਭਾਰਤੀ ਹਾਕਮਾਂ ਦੀ ਲੋਕ-ਦੁਸ਼ਮਣ ਨੀਤੀਆਂ ਅਤੇ ਕਾਰਗੁਜ਼ਾਰੀਆਂ ਨੂੰ ਨੰਗਾ ਕੀਤਾ। ਅੰਨ੍ਹੀਂ ਲੁੱਟ-ਖਸੁੱਟ ਦੇ ਪੁਲੰਦਿਆਂ ਨੂੰ ਤਾਰ-ਤਾਰ ਕਰ ਦਿੱਤਾ। ਕਿਰਤੀ-ਕਮਾਊ ਲੋਕਾਂ, ਆਦਿਵਾਸੀ ਅਤੇ ਕਬਾਇਲੀ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਦੇਸ਼-ਵਿਦੇਸ਼ ਦੇ ਲੋਕਾਂ ਅੱਗੇ ਪੇਸ਼ ਕੀਤਾ। ਇੰਟਰਨੈੱਟ ਦੇ ਜ਼ਰੀਏ ਉਸਨੇ ਉਹ ਖਬਰਾਂ ਅਤੇ ਹਕੀਕਤਾਂ ਲੋਕਾਂ ਸਾਹਮਣੇ ਪੇਸ਼ ਕੀਤੀਆਂ, ਜਿਹਨਾਂ ਨੂੰ ਕਾਰਪੋਰੇਟ ਮੀਡੀਏ ਵੱਲੋਂ ਲੁਕੋਇਆ ਅਤੇ ਦਬਾਇਆ ਜਾ ਰਿਹਾ ਸੀ। ਉਹ ਕਿਰਤੀ-ਕਮਾਊ ਸੰਘਰਸ਼ਸ਼ੀਲ ਲੋਕਾਂ ਦੇ ਇੱਕਠਾਂ ਵਿੱਚ ਜਾਂਦਾ- ਉਹਨਾਂ ਨੂੰ ਆਪਣੇ ਲੇਖਾਂ ਅਤੇ ਭਾਸ਼ਣਾਂ ਰਾਹੀਂ ਜਾਗਰਿਤ ਕਰਦਾ। ਉਸਨੇ ਕਸ਼ਮੀਰ ਸਮੇਤ ਉੱਤਰ-ਪੂਰਬ ਵਿਚਲੀਆਂ ਕੌਮਾਂ ਦੇ ਸੰਘਰਸ਼ਾਂ ਨੂੰ ਉਚਿਆਇਆ। ਉਸਨੇ ਸਿਰਫ ਪ੍ਰਚਾਰ ਹੀ ਨਹੀਂ ਕੀਤਾ ਬਲਕਿ ਸੰਘਰਸ਼ਸ਼ੀਲ ਲੋਕਾਂ ਨੂੰ ਹੋਰ ਵਧੋਰੇ ਚੇਤਨ ਕਰਨ ਦੇ ਨਾਲ ਨਾਲ ''ਇਨਕਲਾਬੀ ਜਮਹੂਰੀ ਫਰੰਟ'' (ਆਰ.ਡੀ.ਐਫ.) ਦੇ ਸਹਿ-ਸਕੱਤਰ ਦੀਆਂ ਜੁੰਮੇਵਾਰੀਆਂ ਨਿਭਾਉਂਦੇ ਹੋਏ ਲੋਕ-ਰਾਇ ਨੂੰ ਲਾਮਬੰਦ ਕੀਤਾ। ਉਸਨੇ ਭਾਰਤੀ ਹਾਕਮਾਂ ਵੱਲੋਂ ਆਦਿਵਾਸੀ ਲੋਕਾਂ ਵਿੱਚ ''ਸਲਵਾ ਜੁਡਮ'' ਦੇ ਖ਼ੂਨੀ ਹੱਲੇ ਦੀ ਵਿਰੋਧਤਾ ਕੀਤੀ ਅਤੇ ''ਅਪ੍ਰੇਸ਼ਨ ਗਰੀਨ ਹੰਟ'' ਦੀ ਮੁਹਿੰਮ ਦੇ ਪਾਜ ਉਘਾੜੇ। ਉਸਨੇ ਜਿੱਥੇ ਆਦਿਵਾਸੀ-ਕਬਾਇਲੀ ਲੋਕਾਂ ਦੇ ਸੰਘਰਸ਼ ਨੂੰ ਉਚਿਆਇਆ, ਉੱਥੇ ਸੀ.ਪੀ.ਆਈ.(ਮਾਓਵਾਦੀ) ਅਤੇ ਉਸ ਵੱਲੋਂ ਬਣਾਈ ਪੀਪਲਜ਼ ਗੁਰੀਲਾ ਆਰਮੀ ਦੀਆਂ ਸਰਗਰਮੀਆਂ ਨੂੰ ਲੋਕਾਂ ਸਾਹਮਣੇ ਉਘਾੜਿਆ। ਜਿਵੇਂ ਬਚਪਨ ਵਿੱਚ ਉਸਨੇ ਸਰੀਰਕ ਅਪੰਗਤਾ ਨੂੰ ਬੌਧਿਕ ਬੁਲੰਦੀਆਂ 'ਤੇ ਪਹੁੰਚ ਕੇ ਸਰ ਕੀਤਾ- ਇਸ ਸਮੇਂ ਉਸਦੀ ਕਲਮ, ਕਥਾ ਤੇ ਕਰਨੀ ਨੇ ਉਹ ਕੁੱਝ ਕਰ ਵਿਖਾਇਆ ਜੋ ਕੁੱਝ ਸ਼ਾਇਦ ਉਹ ਇਕੱਲਾ ਨਾ ਕਰ ਸਕਦਾ। ਸਾਈਬਾਬਾ ਜਾਂ ਅਜਿਹੇ ਹੀ ਹੋਰਨਾਂ ਅਨੇਕਾਂ ਬੁੱਧੀਜੀਵੀ, ਲੇਖਕਾਂ, ਬੁਲਾਰਿਆਂ ਜਾਂ ਕਲਾਕਾਰਾਂ ਨੇ ਆਪਣੇ ਅਮਲਾਂ ਵਿੱਚ ਕਿੰਨਾ ਹੀ ਕੁੱਝ ਅਜਿਹਾ ਕੀਤਾ ਜਿਹਨਾਂ ਬਾਰੇ ਭਾਰਤੀ ਹਕੂਮਤ ਨੇ ਲਿਖਿਆ ਸੀ ਕਿ ''ਕਸਬਿਆਂ ਤੇ ਸ਼ਹਿਰਾਂ ਵਿੱਚ ਸੀ.ਪੀ.ਆਈ.(ਮਾਓਵਾਦੀ) ਦੇ ਬੁੱਧੀਜੀਵੀਆਂ ਅਤੇ ਹਮਾਇਤੀਆਂ ਨੇ ਰਾਜ ਦਾ ਨਕਸ਼ਾ ਵਿਗਾੜ ਕੇ ਪੇਸ਼ ਕਰਨ ਲਈ ਜਥੇਬੰਦ ਅਤੇ ਸਿਲਸਿਲੇਵਾਰ ਪ੍ਰਚਾਰ ਵਿੱਢਿਆ ਹੋਇਆ ਹੈ.... ਇਹ ਉਹ ਵਿਚਾਰਕ ਹਨ, ਜਿਹਨਾਂ ਨੇ ਮਾਓਵਾਦੀ ਲਹਿਰ ਨੂੰ ਜਿੰਦਾ ਰੱਖਿਆ ਹੋਇਆ ਹੈ ਅਤੇ ਕਈ ਪੱਖਾਂ ਤੋਂ ਤਾਂ ਇਹ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਦੇ ਕਾਡਰਾਂ ਤੋਂ ਵੀ ਜ਼ਿਆਦਾ ਖਤਰਨਾਕ ਹਨ।'' ਆਦਿਵਾਸੀ ਅਤੇ ਕਬਾਇਲੀ ਖੇਤਰਾਂ ਵਿੱਚ ਚੱਲ ਰਹੇ ਹਥਿਆਰਬੰਦ ਘੋਲ ਬਾਰੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਖਿਆ ਸੀ ਕਿ ਉਹ ਦੇਸ਼ ਦੀ ''ਅੰਦਰੂਨੀ ਸੁਰੱਖਿਆ ਲਈ ਇੱਕੋ-ਇੱਕ ਸਭ ਤੋਂ ਵੱਡਾ ਖਤਰਾ'' ਹੈ।
ਸੋ ਸਾਈਬਾਬਾ ਭਾਰਤੀ ਹਾਕਮਾਂ ਦੀ ਅੱਖ ਵਿੱਚ ਰੜਕਦੇ ਅਜਿਹੇ ਹੀ ਬੁੱਧੀਜੀਵੀਆਂ ਵਿੱਚੋਂ ਇੱਕ ਸਿਰ-ਕੱਢਵਾਂ ਬੁੱਧੀਜੀਵੀ ਹੈ, ਜਿਹੜੇ ਮੁਲਕ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਕਮਾਊ ਲੋਕਾਂ ਨੂੰ ਇਸ ਗਲੇ-ਸੜੇ ਸਾਮਰਾਜੀ-ਜਾਗੀਰੂ ਪ੍ਰਬੰਧ ਨੂੰ ਜੜ੍ਹੋਂ ਨੂੰ ਪੁੱਟਣ ਲਈ ਉੱਠਣ ਦਾ ਹੋਕਾ ਦਿੰਦੇ ਹਨ, ਜਿਹੜੇ ਅਜਿਹੇ ਪ੍ਰਬੰਧ ਨੂੰ ਜੜੋਂ੍ਹ ਪੁੱਟਣ ਲਈ ਮਾਓਵਾਦੀਆਂ ਦੀ ਅਗਵਾਈ ਹੇਠ ਜਾਰੀ ਟਾਕਰਾ ਲਹਿਰ 'ਤੇ ''ਅਪ੍ਰੇਸ਼ਨ ਗਰੀਨ ਹੰਟ'' ਨਾਂ ਦੇ ਫੌਜੀ ਹੱਲੇ ਰਾਹੀਂ ਢਾਹੇ ਜਾ ਰਹੇ ਜਬਰ ਦਾ ਵਿਰੋਧ ਕਰਨ ਦਾ ਹੋਕਾ ਦਿੰਦੇ ਹਨ। ਇਸ ਆਵਾਜ਼ ਦੀ ਸੰਘੀ ਘੁੱਟਣ ਲਈ ਹੀ ਸਾਈਬਾਬਾ 'ਤੇ ਝਪਟਿਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀ ਕਾਲ-ਕੋਠੜੀ ਵਿੱਚ ਤਾੜਿਆ ਗਿਆ ਹੈ। ਇਹ ਭਾਰਤੀ ਹਾਕਮਾਂ ਅੰਦਰ ਉਸਦੀ ਇਨਕਲਾਬੀ ਸੋਚ ਅਤੇ ਸਖਸ਼ੀਅਤ ਪ੍ਰਤੀ ਉੱਸਲਵੱਟੇ ਲੈਂਦੀ ਨਫਰਤ ਹੀ ਹੈ, ਜਿਹੜੀ ਅੱਗੇ ਉਸ ਨੂੰ ਅੰਡਾ ਸੈੱਲ ਵਿੱਚ ਬੰਦ ਕਰਨ ਦਾ ਕਾਰਨ ਬਣੀ ਹੈ।
0-0

No comments:
Post a Comment