Thursday, 3 March 2016

ਸਾਥੀ ਤਰਸੇਮ ਲੋਹੀਆਂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ

ਸਾਥੀ ਤਰਸੇਮ ਲੋਹੀਆਂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ
ਸਾਥੀ ਤਰਸੇਮ ਲੋਹੀਆਂ ਦੀ ਯਾਦ ਵਿੱਚ 14 ਫਰਵਰੀ ਨੂੰ ਫਗਵਾੜਾ ਵਿਖੇ ਪਰਿਵਾਰ ਵੱਲੋਂ ਆਯੋਜਿਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ, ਜਿਸ ਵਿੱਚ ਹੇਠ ਲਿਖੇ ਸਾਥੀਆਂ ਨੇ ਆਪਣੇ ਸੰਖੇਪ ਵਿਚਾਰਾਂ ਰਾਹੀਂ ਸਾਥੀ ਲੋਹੀਆਂ ਨੂੰ ਯਾਦ ਕੀਤਾ। ਇਹਨਾਂ ਵਿੱਚ ਟੀ.ਐਸ.ਯੂ. ਵੱਲੋਂ ਹਰਦੀਪ ਸਿੰਘ ਫਗਵਾੜਾ, ਪ੍ਰੇਮ ਕੁਮਾਰ ਜਲੰਧਰ, ਮੋਹਣ ਸਿੰਘ ਬੱਲ, ਸਾਥੀ ਵਿਜੈ ਦੇਵ ਪਟਿਆਲਾ ਸ਼ਾਮਲ ਸਨ। ਹੋਰਨਾਂ ਵਿੱਚ ਡਾ. ਬਲਦੇਵ ਸਿੰਘ ਲੋਹੀਆਂ, ਸੀਤਲ ਸਿੰਘ ਸੰਘਾ (ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ), ਕਰਮ ਦਿਓਲ (ਪੱਲੇਦਾਰ ਯੂਨੀਅਨ ਆਜ਼ਾਦ), ਨਾਜ਼ਰ ਸਿੰਘ 'ਬੋਪਾਰਾਏ' (ਐਕਟਿੰਗ ਸੰਪਾਦਕ ਸੁਰਖ਼ ਰੇਖਾ), ਮਾਸਟਰ ਜਗਮੇਲ ਸਿੰਘ (ਲੋਕ ਮੋਰਚਾ ਪੰਜਾਬ), ਸੰਤੋਖ ਸਿੰਘ ਤੱਗੜ (ਕਿਰਤੀ-ਕਿਸਾਨ ਯੂਨੀਅਨ), ਸੰਤੋਖ ਲਾਲ ਵਿਰਦੀ ਐਡਵੋਕੇਟ (ਦਲਿਤ ਬੁੱਧੀਜੀਵੀ), ਧਨਵੰਤ ਸਿੰਘ ਭੱਠਲ (ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ), ਹਰਮੇਸ਼ ਮਾਲੜੀ (ਪੰਜਾਬ ਖੇਤ ਮਜ਼ਦੂਰ ਯੂਨੀਅਨ), ਅਮੋਲਕ ਸਿੰਘ (ਪਲਸ ਮੰਚ) ਸ਼ਾਮਲ ਸਨ। ਸਟੇਜ ਸਕੱਤਰ ਦੀ ਜੁੰਮੇਵਾਰੀ ਸਾਥੀ ਸ੍ਰੀ ਰਾਮ ਨੇ ਨਿਭਾਈ। ਪਰਿਵਾਰਕ ਮੈਂਬਰਾਂ ਵਿੱਚੋਂ ਸਾਥੀ ਲੋਹੀਆਂ ਦੀ ਬੇਟੀ ਨਿਸ਼ਾ ਅਤੇ ਬੇਟੇ ਮੁਕੇਸ਼ ਨੇ ਸੰਬੋਧਨ ਕੀਤਾ। ਸਾਥੀ ਲੋਹੀਆਂ ਦੀ ਜੀਵਨ-ਸਾਥਣ ਸੁਮਨ ਲਤਾ ਨੇ ਹਾਜ਼ਰ ਹੋਏ ਲੋਕਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸਭਨਾਂ ਕੋਲੋਂ ਹੀ ਸਾਥੀ ਲੋਹੀਆਂ ਬਾਰੇ ਕੋਈ ਵੀ ਲਿਖਤਾਂ ਜਾਂ ਯਾਦਾਂ ਨੂੰ ਲਿਖਤੀ ਰੂਪ ਵਿੱਚ ਭੇਜਣ ਦੀ ਅਪੀਲ ਕੀਤੀ ਤਾਂ ਕਿ ਇਹਨਾਂ ਨੂੰ ਕਿਤਾਬੀ ਰੂਪ ਦਿੱਤਾ ਜਾ ਸਕੇ।

No comments:

Post a Comment