Friday, 4 March 2016

Surkh Rekha March-April 2016 Title Page no. 1

Surkh Rekha March-April 2016
Title Page no.1

Surkh Rekha March-April 2016 Title Page no. 2

Surkh Rekha March-April 2016
Title Page no.2

Surkh Rekha March-April 2016 Title Page no. 3

Surkh Rekha March-April 2016
Title Page no.3

Surkh Rekha March-April 2016 Title Page no. 4

Surkh Rekha March-April 2016
Title Page no. 4

Surkh Rekha March-April 2016 ਤਤਕਰਾ

ਤਤਕਰਾ
-ਜੇ.ਐਨ.ਯੂ.: ਸੰਘ ਲਾਣੇ ਦੀ ਫਿਰਕੂ ਫਾਸ਼ੀ
 ਜ਼ਹਿਰ ਉਗਾਲੇ ਦੀ ਮੁਹਿੰਮ 4
-ਕੀ ਇਹ ਦੇਸ਼-ਧ੍ਰੋਹ ਹੈ? 6
-ਵਿਗਿਆਨੀਆਂ ਅਤੇ ਵਿਦਵਾਨਾਂ ਵੱਲੋਂ
 ਕਨ੍ਹੱਈਆ ਦੀ ਗ੍ਰਿਫਤਾਰੀ ਵਿਰੁੱਧ ਰੋਸ 9
-ਕੁਰਾਸਤੇ ਵਹਿ ਤੁਰਿਆ
 ਹਾਕਮਾਂ ਖਿਲਾਫ ਜਾਟ-ਕਿਸਾਨੀ ਦਾ ਰੋਹ ਫੁਟਾਰਾ 10
-ਤੀਰਥ-ਯਾਤਰਾਵਾਂ ਦਾ ਪੱਤਾ:
 ਬਾਦਲ ਹਕੂਮਤ ਵਲੋਂ ਪੜਤ-ਬਹਾਲੀ ਦਾ ਯਤਨ 12
-ਰੋਹਿਤ ਵੇਮੁਲਾ ਦੀ ਖੁਦਕੁਸ਼ੀ:
 ਸੰਘ ਲਾਣੇ ਵੱਲੋਂ ਕੀਤਾ ਸੰਸਥਾਗਤ ਕਤਲ 14
-ਆਦਿਵਾਸੀ ਔਰਤਾਂ ਨਾਲ ਬਲਾਤਕਾਰ ਦੀ ਮੁਹਿੰਮ 17
-ਰਾਜ ਦੇ ਹਿੰਸਕ ਦੈਂਤ ਮੂਹਰੇ ਕਾਨੂੰਨ ਨਿਤਾਣਾ ਹੈ 21
-ਜੰਮੂ-ਕਸ਼ਮੀਰ ਗੱਠਜੋੜ ਸਰਕਾਰ:
 ਮਹਿਬੂਬਾ ਮੁਫਤੀ ਲਈ ਗਲ਼ ਦੀ ਹੱਡੀ 22
-ਕਸ਼ਮੀਰ 'ਚ ਗੁੰਮਸ਼ੁਦਾ ਦੀ ਦਾਸਤਾਨ 25
-ਭਾਰਤੀ ਹਾਕਮਾਂ ਵੱਲੋਂ ਕਾਲ-ਕੋਠੜੀ ਵਿੱਚ ਕੈਦ
 ਪ੍ਰੋ. ਜੀ.ਐਨ. ਸਾਈਬਾਬਾ 27
-ਪ੍ਰੋ. ਸਾਈਬਾਬਾ ਦੀ ਗ੍ਰਿਫ਼ਤਾਰੀ ਵਿਰੁੱਧ
 ਜਮਹੂਰੀ ਫਰੰਟ ਵੱਲੋਂ ਕਨਵੈਨਸ਼ਨ 29
-ਸੀਰੀਆ ਸੰਕਟ ਦੇ ਹਲ ਲਈ ਯੂ.ਐਨ.
 ਸੁਰਖਿਆ ਕੌਂਸਲ ਦਾ ਮਤਾ 30
-ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਦੀ ਦੁਰਗਤ 32
-ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ
 ਸ਼ਹੀਦੀ ਦਿਹਾੜੇ 'ਤੇ 34
-8 ਮਾਰਚ ਕੌਮਾਂਤਰੀ ਔਰਤ ਦਿਹਾੜਾ 37
-ਸਾਥੀ ਤਰਸੇਮ ਲੋਹੀਆਂ ਨੂੰ ਸ਼ਰਧਾਂਜਲੀ 40
-ਭਾਰਤ 'ਚ ਖੁੱਲੀ ਮੰਡੀ ਦੇ ਦੰਭ ਦੀ ਇੱਕ ਝਲਕ 43
-ਲੋਕ-ਵਿਰੋਧੀ ਹੈ
 ਜਾਇਦਾਦ ਨੁਕਸਾਨ ਰੋਕੂ ਕਾਨੂੰਨ 44
-ਸੰਘਰਸ਼ ਸਰਗਰਮੀਆਂ 45
-ਗ਼ਜ਼ਲ (ਪਾਸ਼) 50
-ਐੱਲ.ਐੱਨ. ਤਾਲਸਤਾਏ -ਲੈਨਿਨ 51
-ਯਾਦਗਾਰ 'ਤੇ ਝੰਡਾ ਲਹਿਰਾਅ ਕੇ ਕੀਤਾ
 ਨਕਸਲੀ ਸ਼ਹੀਦਾਂ ਨੂੰ ਯਾਦ 53
-ਸੁਰਖ਼ ਰੇਖਾ ਵਾਸਤੇ ਆਈ ਸਹਾਇਤਾ 54

Thursday, 3 March 2016

ਜੇ.ਐਨ.ਯੂ. ਫਿਰਕੂ ਫਾਸ਼ੀ ਜ਼ਹਿਰ ਉਗਾਲੇ ਦੀ ਮੁਹਿੰਮ

ਜੇ.ਐਨ.ਯੂ.:
ਨਕਲੀ ਦੇਸ਼-ਭਗਤੀ ਦੇ ਫੱਟੇ ਓਹਲੇ ਸੰਘਲਾਣੇ ਵਲੋਂ ਭਖਾਈ ਜਾ ਰਹੀ

ਫਿਰਕੂ ਫਾਸ਼ੀ ਜ਼ਹਿਰ ਉਗਾਲੇ ਦੀ ਮੁਹਿੰਮ
9 ਫਰਵਰੀ ਨੂੰ ਦੇਸ਼ ਦੀ ਮਸ਼ਹੂਰ ਯੂਨੀਵਰਸਿਟੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ- ਵਿਖੇ ਇੱਕ ਵਿਦਿਆਰਥੀ ਸਮਾਗਮ ਹੋਇਆ, ਜਿਸਦੀ ਪਹਿਲਾਂ ਵਰਸਿਟੀ ਅਧਿਕਾਰੀਆਂ ਤੋਂ ਆਗਿਆ ਲਈ ਗਈ ਸੀ। ਪਰ ਬਾਅਦ ਵਿੱਚ ਇਹ ਮਨਜੂਰੀ ਵਾਪਸ ਲੈ ਲਈ। ਇਸ ਸਮਾਗਮ ਨੂੰ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱ੍ਹਈਆ ਕੁਮਾਰ ਵੱਲੋਂ ਸੰਬੋਧਨ ਕੀਤਾ ਗਿਆ। ਕੁੱਝ ਸਰਕਾਰੀ ਧੂਤੂ ਟੀ.ਵੀ. ਚੈਨਲਾਂ ਵੱਲੋਂ ਇਸ ਸਮਾਗਮ ਦੀ ਵੀਡੀਓ ਫੁਟੇਜ ਵਿੱਚ ਕੁੱਝ ਵਿਅਕਤੀਆਂ ਵੱਲੋਂ ਸੰਸਦ ਹਮਲੇ ਵਿੱਚ ਨਜਾਇਜ਼ ਫਸਾਏ ਅਫਜ਼ਲ ਗੁਰੂ ਦੇ ਹੱਕ ਵਿੱਚ, ਪਾਕਿਸਤਾਨ ਦੇ ਹੱਕ ਵਿੱਚ, ਕਸ਼ਮੀਰ ਦੀ ਆਜ਼ਾਦੀ ਦੇ ਹੱਕ ਵਿੱਚ ਅਤੇ ਭਾਰਤ ਵਿਰੁੱਧ ਨਾਹਰੇ ਲੱਗਦੇ ਦਿਖਾਏ ਗਏ। ਇਹਨਾਂ ਵਿਅਕਤੀਆਂ ਦੀ ਹਾਲੀ ਤੱਕ ਕੋਈ ਸਪੱਸ਼ਟ ਪਛਾਣ ਨਹੀਂ ਹੋ ਸਕੀ। ਇਹ ਵੀ ਚਰਚਾ ਹੈ ਕਿ ਇਹ ਨਾਹਰੇ ਆਰ.ਐਸ.ਐਸ. ਦੀ ਹੱਥਠੋਕਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਗਿਣੀ-ਮਿਥੀ ਸਾਜਿਸ਼ ਤਹਿਤ ਆਪਣੇ ਵਿਅਕਤੀ ਭੇਜ ਕੇ ਲਵਾਏ ਗਏ ਹੋਣ।
ਮੌਕੇ ਦੀ ਤਾਕ ਵਿੱਚ ਬੈਠਿਆ ਫਿਰਕੂ ਜਨੂੰਨੀ ਸੰਘ ਟੋਲਾ ਫੱਟ ਹਰਕਤ ਵਿੱਚ ਆ ਗਿਆ। ਭਾਜਪਾ ਦੇ ਆਗੂ ਮਹੇਸ਼ ਗਿਰੀ ਅਤੇ ਏ.ਬੀ.ਵੀ.ਪੀ. ਦੇ ਆਗੂਆਂ ਦੀ ਸ਼ਿਕਾਇਤ 'ਤੇ ਦਿੱਲੀ ਪੁਲਸ ਵੱਲੋਂ ਫਟਾਫੱਟ ਕਨ੍ਹਈਆ ਕੁਮਾਰ ਹੋਰਾਂ ਵਿਰੁੱਧ ਦੇਸ਼ਧਰੋਹ ਦਾ ਕੇਸ ਦਰਜ ਕਰ ਲਿਆ ਗਿਆ। ਸਰਕਾਰੀ-ਦਰਬਾਰੀ ਸਰਪ੍ਰਸਤੀ ਹੇਠਲੇ ਟੀ.ਵੀ. ਚੈਨਲਾਂ ਵੱਲੋਂ ਇਸ ਘਟਨਾ ਨੂੰ ਬਾਤ ਦਾ ਬਤੰਗੜ ਬਣਾ ਕੇ ਖੂਬ ਉਛਾਲਿਆ ਗਿਆ। ਫਿਰਕੂ ਫਾਸ਼ੀ ਹਿੰਦੂਤਵ ਦੀ ਅੱਗ ਫੱਕਦੇ ਇੱਕ ਭਾਜਪਾਈ ਪਾਰਲੀਮੈਂਟ ਮੈਂਬਰ ਸ਼ਾਕਸੀ ਮਹਾਰਾਜ ਨੇ ਕਿਹਾ ਕਿ ਅਜਿਹੇ ਦੇਸ਼ਧਰੋਹੀਆਂ ਨੂੰ ਫਾਂਸੀ 'ਤੇ ਲਟਕਾਉਣਾ ਚਾਹੀਦਾ ਹੈ ਜਾਂ ਗੋਲੀ ਮਾਰ ਦੇਣੀ ਚਾਹੀਦੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਇਸ ਫਿਰਕੂ ਜਨੂੰਨ ਦੇ ਜ਼ਹਿਰੀਲੇ ਪ੍ਰਚਾਰ ਨੂੰ ਹਵਾ ਦਿੰਦਿਆਂ, ਯੂਨੀਵਰਸਿਟੀ ਵਿਚਲੇ ਸਮਾਗਮ ਨੂੰ ਲਸ਼ਕਰੇ-ਤਾਇਬਾ ਵੱਲੋਂ ਕਰਵਾਇਆ ਗਿਆ ਹੋਣ ਦਾ ਅਧਾਰਹੀਣ ਅਤੇ ਬੇਤੁਕਾ ਬਿਆਨ ਦਾਗ਼ ਦਿੱਤਾ ਗਿਆ। ਉਸ ਵੱਲੋਂ ਅਜਿਹੀ ਕਾਰਵਾਈ ਦੇ ਜੁੰਮੇਵਾਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ। ਗ੍ਰਹਿ ਮੰਤਰੀ ਦੇ ਬਿਆਨ ਤੋਂ ਬਾਅਦ 12 ਫਰਵਰੀ ਨੂੰ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂ ਕਿ ਕਨ੍ਹੱਈਆ ਕੁਮਾਰ ਦੇ ਭਾਸ਼ਣ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ, ਜਿਸ ਦੇ ਆਧਾਰ 'ਤੇ ਕਿਸੇ ਨੂੰ ਦੇਸ਼ਧੋਹੀ ਕਾਰਵਾਈ ਵਿੱਚ ਸ਼ਾਮਲ ਹੋਣ ਦਾ ਦੋਸ਼ ਮੜ੍ਹਿਆ ਜਾ ਸਕਦਾ ਹੋਵੇ। ਯਾਦ ਰਹੇ ਕਿ ਪਿਛਲੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵਿੱਚ ਫਿਰਕੂ ਏ.ਬੀ.ਵੀ.ਪੀ. ਨੂੰ ਕਨ੍ਹੱਈਆ ਕੁਮਾਰ  ਅਤੇ ਉਸਦੇ ਸੰਗੀਆਂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇੱਥੇ ਹੀ ਬੱਸ ਨਹੀਂ, ਜਦੋਂ 15 ਫਰਵਰੀ ਨੂੰ ਕਨੱ੍ਹਈਆ ਕੁਮਾਰ ਨੂੰ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਹਿੰਦੂ ਫਿਰਕੁ ਜਨੂੰਨ ਵਿੱਚ ਅੰਨ੍ਹੇ ਹੋਏ ਕੁੱਝ ਵਕੀਲਾਂ ਵੱਲੋਂ ਅਦਾਲਤ ਵਿੱਚ ਪਹੁੰਚੇ ਵਿਦਿਆਰਥੀਆਂ, ਯੂਨੀਵਰਸਿਟੀ ਅਧਿਆਪਕਾਂ ਅਤੇ ਪੱਤਰਕਾਰਾਂ 'ਤੇ ਹਮਲਾ ਕੀਤਾ ਗਿਆ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ। ਇਸ ਹੁੱਲੜਬਾਜ਼ੀ ਵਿੱਚ ਸ਼ਾਮਲ ਦਿੱਲੀ ਦੇ ਇੱਕ ਭਾਜਪਾਈ ਵਿਧਾਇਕ ਓਮ ਪ੍ਰਕਾਸ਼ ਸ਼ਰਮਾ ਵੱਲੋਂ ਗਰਿਜਆ ਗਿਆ ਕਿ ਜੇ ਉਹਦੇ ਕੋਲ ਬੰਦੂਕ ਹੁੰਦੀ ਤਾਂ ਉਹ ਕਨ੍ਹੱਈਆ ਕੁਮਾਰ ਨੂੰ ਗੋਲੀ ਮਾਰ ਦਿੰਦਾ। ਇਸ ਘਟਨਾ ਦਾ ਸੁਪਰੀਮ ਕੋਰਟ ਵੱਲੋਂ ਨੋਟਿਸ ਲਿਆ ਗਿਆ। ਫਿਰ 17 ਫਰਵਰੀ ਨੂੰ ਪੇਸ਼ੀ ਮੌਕੇ ਅਦਾਲਤ ਵਿੱਚ ਹੀ ਕਨ੍ਹੱਈਆ ਕੁਮਾਰ 'ਤੇ ਉਹਨਾਂ ਹੀ ਹਿੰਦੂਤਵੀ ਵਕੀਲਾਂ ਦੇ ਗਰੋਹ ਵੱਲੋਂ ਹਮਲਾ ਕੀਤਾ ਗਿਆ। ਸੁਪਰੀਮ ਕੋਰਟ ਵੱਲੋਂ ਪੰਜ ਸੀਨੀਅਰ ਵਕੀਲਾਂ ਦੀ ਭੇਜੀ ਗਈ ਟੀਮ ਨਾਲ ਬਦਸਲੂਕੀ ਕੀਤੀ ਗਈ। ਉਹਨਾਂ 'ਤੇ ਗਮਲੇ ਸੁੱਟੇ ਗਏ।
ਇਸ ਤੋਂ ਬਾਅਦ ਮੁਲਕ ਦੇ ਲੋਕਾਂ 'ਤੇ ਆਪਣੀ ਫਾਸ਼ੀ ਹਿੰਦੂਤਵੀ ਵਿਚਾਰਧਾਰਾ ਮੜ੍ਹਨ ਲਈ ਤਰਲੋਮੱਛੀ ਸੰਘ ਲਾਣੇ ਵੱਲੋਂ ਮੁਲਕ ਭਰ ਅੰਦਰ ''ਦੇਸ਼ਭਗਤੀ'' ਅਤੇ ''ਭਾਰਤ ਮਾਤਾ'' ਦੇ ਦੰਭੀ ਸਨਮਾਨ ਦੀ ਰਾਖੀ ਦੇ ਨਾਂ ਹੇਠ ਫਿਰਕੂ ਹੋਕਰੇਬਾਜ਼ੀ ਅਤੇ ਹੁੱਲੜਬਾਜ਼ੀ ਦੀ ਮੁਹਿੰਮ ਵਿੱਢ ਦਿੱਤੀ ਗਈ ਹੈ। ਜੇ.ਐਨ.ਯੂ. ਵਿੱਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਦੇ ਹੋਸਟਲ ਕਮਰਿਆਂ 'ਤੇ ਪੁਲਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਅਤੇ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਇਉਂ, ਯੂਨੀਵਰਸਿਟੀ ਅੰਦਰ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਕਨ੍ਹੱਈਆ ਕੁਮਾਰ ਦੀ ਗ੍ਰਿਫਤਾਰੀ ਵਿਰੁੱਧ ਸੜਕਾਂ 'ਤੇ ਉੱਤਰ ਰਹੇ ਇਨਸਾਫਪਸੰਦ ਵਿਦਿਆਰਥੀਆਂ ਦੇ ਇਕੱਠਾਂ ਅਤੇ ਮੁਜਾਹਰਿਆਂ 'ਤੇ ਹਮਲਾ ਕਰਨ ਲਈ ਹਿੰਦੂਤਵੀ ਲੱਠਮਾਰ ਗਰੋਹਾਂ ਨੂੰ ਸ਼ਿਸ਼ਕਾਰ ਦਿੱਤਾ ਗਿਆ ਹੈ। ਚੰਡੀਗੜ੍ਹ ਵਿੱਚ ਹਿੰਦੂ ਸ਼ਿਵ ਸੈਨਾ ਅਤੇ ਬਜਰੰਗ ਦਲੀਆਂ ਵੱਲੋਂ ਸੀ.ਪੀ.ਆਈ.(ਐਮ.) ਦੇ ਸੂਬਾਈ ਦਫਤਰ 'ਤੇ ਹਮਲਾ ਕਰਦਿਆਂ, ਉਸਦੀ ਭੰਨਤੋੜ ਕੀਤੀ ਗਈ ਹੈ। ਆਰ.ਐਸ.ਐਸ. ਦੀ ਕੱਠਪੁਤਲੀ ਮੋਦੀ ਹਕੂਮਤ ਦੀ ਛਤਰਛਾਇਆ ਹੇਠ ਮੁਲਕ ਭਰ ਅੰਦਰ ਵੱਖ ਵੱਖ ਸ਼ਹਿਰਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਫਿਰਕੂ ਹੁੱਲੜਬਾਜ਼ੀ ਅਤੇ ਗੁੰਡਾਗਰਦੀ 'ਤੇ ਉਤਾਰੂ ਇਹਨਾਂ ਟੋਲਿਆਂ ਵੱਲੋਂ ਇਉਂ ਪੇਸ਼ ਆਇਆ ਜਾ ਰਿਹਾ ਹੈ ਜਿਵੇਂ ''ਦੇਸ਼ਭਗਤੀ'' ਅਤੇ ''ਭਾਰਤ ਮਾਤਾ'' ਦੀ ਰਾਖੀ ਦਾ ਠੇਕਾ ਇਹਨਾਂ ਲਈ ਹੀ ਰਾਖਵਾਂ ਹੈ। ਜਦੋਂ ਕਿ ਇਹ ਗੱਲ ਹੁਣ ਜੱਗ ਜ਼ਾਹਰ ਹੈ ਕਿ ਇਹ ਫਿਰਕੂ ਸੰਘ ਲਾਣਾ ਅਤੇ ਉਸਦੀ ਹਿੰਦੂਤਵ ਦੀ ਫਾਸ਼ੀ ਵਿਚਾਰਧਾਰਾ ਉਹਨਾਂ ਦੇ ਗੁਰੂ ਘੰਟਾਲ ਵੀਰ ਦਮੋਦਰ ਸਾਵਰਕਾਰ ਵੱਲੋਂ ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚੋਂ ਛੁਟਕਾਰਾ ਪਾਉਣ ਲਈ ਅੰਗਰੇਜ਼ ਹਾਕਮਾਂ ਮੂਹਰੇ ਮੁਆਫੀ ਮੰਗ ਕੇ ਕੀਤੇ ਗਏ ਆਪਾ-ਸਮਰਪੱਣ ਦੀ ਪੈਦਾਇਸ਼ ਹੈ। ਇਸ ਮੁਆਫੀਨਾਮੇ ਤੋਂ ਬਾਅਦ ਹੀ ਸਾਵਰਕਰਾਰ ਵੱਲੋਂ ਹਿੰਦੂਤਵ ਦਾ ਫਾਸ਼ੀ ਸੰਕਲਪ ਉਭਾਰਿਆ ਗਿਆ ਅਤੇ ਧਰਮ ਦੇ ਆਧਾਰ 'ਤੇ ਦੋ ਕੌਮਾਂ ਦੇ ਪਿਛਾਖੜੀ ਸਿਧਾਂਤ ਨੂੰ ਸਾਹਮਣੇ ਲਿਆਂਦਾ ਗਿਆ। ਮੁਲਕ ਤੋਂ ਬਰਤਾਨਵੀਂ ਸਾਮਰਾਜ ਦੇ ਬਸਤੀਵਾਦੀ ਰਾਜ ਨੂੰ ਵਗਾਹ ਮਾਰਨ ਲਈ ਚੱਲਦੀ ਲੜਾਈ ਤੋਂ ਕਿਨਾਰਾ ਕਰਦਿਆਂ ਅਤੇ ਇਸ ਨੂੰ ਤੁੱਛ ਕਰਾਰ ਦਿੰਦਿਆਂ, ''ਹਿੰਦੂ ਕੌਮ'' ਦੇ ਮੁੜ-ਉਥਾਨ ਦੇ ਫਿਰਕੂ-ਫਾਸ਼ੀ ਪ੍ਰੋਗਰਾਮ ਨੂੰ ਉਛਾਲਣ ਦਾ ਬੀੜਾ ਚੁੱਕਿਆ ਗਿਆ।
ਅੱਜ ਵੀ ਸੰਘ ਲਾਣੇ ਵੱਲੋਂ ਜੇ.ਐਨ.ਯੂ. ਦੇ ਮਾਮਲੇ 'ਤੇ ਨਕਲੀ ਦੇਸ਼ਭਗਤੀ ਦੇ ਫੱਟੇ ਹੇਠ ਭਖਾਈ ਫਿਰਕੂ ਜਨੂੰਨ ਦੀ ਮੁਹਿੰਮ ਦੇ ਮਕਸਦ ਸਾਫ ਹਨ। ਇਸਦਾ ਇੱਕ ਮਕਸਦ— ਮੁਲਕ ਦੇ ਲੋਕਾਂ ਅਤੇ ਘੱਟ ਗਿਣਤੀਆਂ 'ਤੇ ਫਾਸ਼ੀ ਹਿੰਦੂਤਵ ਠੋਸਣ ਦੀ ਵੱਡੀ ਮੁਹਿੰਮ ਦੇ ਅੰਗ ਵਜੋਂ ਮੁਲਕ ਦੀਆਂ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਅੰਦਰ ਘੁਸਪੈਂਠ ਲਈ ਜ਼ਮੀਨ ਤਿਆਰ ਕਰਨਾ ਹੈ। ਇਸਦਾ ਤੁਰੰਤਪੈਰਾ ਮਨੋਰਥ ਜੇ.ਐਨ.ਯੂ. ਦੇ ਮਾਹੌਲ ਵਿੱਚ ਫਿਰਕੂ ਜ਼ਹਿਰ ਘੋਲਣਾ, ਉਸ ਵਿੱਚ ਹਿੰਦੂਤਵੀ ਅਨਸਰਾਂ ਦੇ ਘੁਸਪੈਂਠ ਲਈ ਆਧਾਰ ਤਿਆਰ ਕਰਨਾ, ਕੈਂਪਸ ਦੇ ਮੌਜੂਦਾ ਅਕਾਦਮਿਕ ਮਾਹੌਲ ਨੂੰ ਹਿੰਦੂ ਜਨੂੰਨ ਦੇ ਰੰਗ ਵਿੱਚ ਰੰਗਣਾ ਅਤੇ ਕੈਂਪਸ 'ਤੇ ਆਪਣੀ ਜਕੜ ਬਣਾਉਣਾ ਹੈ। ਇਹ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਜਗਿਆਸੂ ਅਤੇ ਪੜਚੋਲੀਆ ਰੁਚੀਆਂ ਨੂੰ ਉਗਾਸਾ ਦੇਣ, ਵੱਖ ਵੱਖ ਗੈਰ-ਮਾਰਕਸਵਾਦੀ ਅਤੇ ਮਾਰਕਸਵਾਦੀ ਵਿਚਾਰਧਾਰਾਵਾਂ ਦੇ ਅਧਿਐਨ ਅਤੇ ਬਹਿਸ-ਵਿਚਾਰ ਦਾ ਸਿਹਤਮੰਦ ਅਕਾਦਮਿਕ ਮਾਹੌਲ ਮੁਹੱਈਆ ਕਰਨ ਅਤੇ ਇਉਂ, ਉਹਨਾਂ ਦੀ ਅਕਾਦਮਿਕ ਲਿਆਕਤ, ਬੁੱਧੀ ਅਤੇ ਸਮਰੱਥਾ ਨੂੰ ਪਾਲਣ-ਪੋਸਣ ਅਤੇ ਘੜਨ-ਤਰਾਸ਼ਣ ਪੱਖੋਂ ਦੁਨੀਆਂ ਭਰ ਅੰਦਰ ਜਾਣੀ-ਪਹਿਚਾਣੀ ਸੰਸਥਾ ਹੈ। ਇਸ ਯੂਨੀਵਰਸਿਟੀ ਦਾ ਗੈਰ-ਫਿਰਕੂ, ਮੁਕਬਾਲਤਨ ਸਿਹਤਮੰਦ ਅਤੇ ਉਸਾਰੂ ਅਕਾਦਮਿਕ ਮਾਹੌਲ  ਸੰਘ ਲਾਣੇ ਲਈ ਹਜਮ ਕਰਨਾ ਨਾਮੁਕਿਨ ਹੈ, ਇਸ ਲਈ, ਇਸ ਮਾਹੌਲ 'ਤੇ ਜ਼ਬਰੀ ਫਿਰਕੂ ਪੁੱਠ ਚਾੜ੍ਹਨ ਲਈ ਪਹਿਲਾਂ ਮੋਦੀ ਹਕੂਮਤ ਵੱਲੋਂ ਆਰ.ਐਸ.ਐਸ. ਪੱਖੀ ਜਗਦੇਸ਼ ਕੁਮਾਰ ਨੂੰ ਵੀ.ਸੀ. ਦੀ ਕੁਰਸੀ 'ਤੇ ਬਿਠਾਇਆ ਗਿਆ ਅਤੇ ਉਸਦੀ ਮਿਲੀਭੁਗਤ ਨਾਲ ਯੂਨੀਵਰਸਿਟੀ ਅੰਦਰ ਸੂਹੀਆ ਏਜੰਸੀਆਂ ਨੂੰ ਸੰਘ ਲਾਣੇ ਦੇ ਵਿਰੋਧੀ ਵਿਦਿਆਰਥੀ ਕਾਰਕੁੰਨਾਂ 'ਤੇ ਨਿਗਾਹ ਰੱਖਣ ਲਈ ਤਾਇਨਾਤ ਕੀਤਾ ਗਿਆ।
ਇਉਂ, ਸੰਘ ਲਾਣੇ ਵੱਲੋਂ ਜੇ.ਐਨ.ਯੂ. ਅੰਦਰ ''ਦੇਸ਼ ਵਿਰੋਧੀ'' ਕਾਰਵਾਈਆਂ ਖਿਲਾਫ ਜ਼ਹਿਰੀਲੇ ਪ੍ਰਚਾਰ ਦੇ ਸ਼ੋਰੋਗੁਲ ਵਿੱਚ ਵਿੱਢੀ ਦੇਸ਼-ਵਿਆਪੀ ਫਿਰਕੂ ਜ਼ਹਿਰ ਪਸਾਰੇ ਦੀ ਭੜਕਾਊ ਮੁਹਿੰਮ ਦਾ ਮਕਸਦ ਵਿਦਿਅਕ ਸੰਸਥਾਵਾਂ ਅੰਦਰ ਹਿੰਦੂਤਵ ਵਿਰੋਧੀ ਵਿਦਿਆਰਥੀ ਜਥੇਬੰਦੀਆਂ ਅਤੇ ਕਾਰਕੁੰਨਾਂ ਵਿਰੋਧੀ ਮਾਹੌਲ ਤਿਆਰ ਕਰਨਾ ਅਤੇ ਉਹਨਾਂ ਨੂੰ ਮਾਰ ਹੇਠ ਲਿਆਉਣ ਲਈ ਆਧਾਰ ਤਿਆਰ ਕਰਨਾ ਹੈ ਅਤੇ ਇਉਂ ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ਨੂੰ ਹਿੰਦੂਤਵੀ ਬਰੀਗੇਡ ਦੇ ਗਲਬੇ ਹੇਠ ਲਿਆਉਣ ਲਈ ਭੋਇੰ ਤਿਆਰ ਕਰਨਾ ਹੈ। s
sਇਸ ਫਿਰਕੂ ਜ਼ਹਿਰ ਉਗਾਲੀ ਦੀ ਮੁਹਿੰਮ ਦਾ ਦੂਸਰਾ ਮਕਸਦ ਮੋਦੀ ਹਕੂਮਤ ਵੱਲੋਂ ਮੁਲਕ ਦੀ ਜ਼ਮੀਨ, ਜੰਗਲ, ਖਣਿਜ, ਸੇਵਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਸਾਮਰਾਜੀ ਕਾਰਪੋਰੇਟਾਂ ਅਤੇ ਉਹਨਾਂ ਦੇ ਭਾਈਵਾਲ ਦੇਸੀ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਮੁਹਿੰਮ ਤੋਂ ਲੋਕ ਸੁਰਤੀ ਨੂੰ ਭਟਕਾਉਣਾ ਹੈ। ਮੋਦੀ ਹਕੂਮਤ ਦੀਆਂ ਮੁਲਕ-ਉਜਾੜੂ ਦੇਸ਼ਧਰੋਹੀ ਨੀਤੀਆਂ ਕਰਕੇ ਮਿਹਨਤਕਸ਼ ਲੋਕਾਂ ਦੀ ਰੋਟੀ-ਰੋਜ਼ੀ ਦੇ ਵਸੀਲੇ ਖੁੱਸ ਰਹੇ ਹਨ, ਉਹ ਗਰੀਬੀ, ਕੰਗਾਲੀ, ਭੁੱਖਮਰੀ ਅਤੇ ਕਰਜ਼ਿਆਂ ਦੇ ਜਬਾੜ੍ਹਿਆਂ ਵਿੱਚ ਧੱਕੇ ਜਾ ਰਹੇ ਹਨ। ਮੁਲਕ ਦਾ ਜ਼ਰੱਈ ਸੰਕਟ ਭਿਆਨਕ ਸ਼ਕਲ ਅਖਤਿਆਰ ਕਰ ਰਿਹਾ ਹੈ, ਜਿਸਦਾ ਇੱਕ ਉੱਭਰਵਾਂ ਇਜ਼ਹਾਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਧ ਰਹੇ ਰੁਝਾਨ ਦੀ ਸ਼ਕਲ ਵਿੱਚ ਹੋ ਰਿਹਾ ਹੈ। ਇਉਂ, ਇਸਦੇ ਸਿੱਟੇ ਵਜੋਂ ਮੁਲਕ ਵਿੱਚ ਮੋਦੀ ਹਕੂਮਤ ਖਿਲਾਫ ਬੇਚੈਨੀ, ਵਿਰੋਧ ਅਤੇ ਗੁੱਸੇ ਦਾ ਪਸਾਰਾ ਹੋ ਰਿਹਾ ਹੈ, ਜਿਹੜਾ ਵੱਖ ਵੱਖ ਥਾਵਾਂ 'ਤੇ ਰੋਹਲੇ ਸੰਘਰਸ਼ਾਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਅਤੇ ਮੁਲਕ ਅੰਦਰ ਪਹਿਲਾਂ ਹੀ ਜਾਰੀ ਕੌਮੀ ਆਪਾ-ਨਿਰਣੇ ਦੀਆਂ ਟਾਕਰਾ ਲਹਿਰਾਂ ਅਤੇ ਇਨਕਲਾਬੀ ਲਹਿਰਾਂ ਦੇ ਪ੍ਰਚੰਡ ਹੋਣ ਲਈ ਬਾਰੂਦ ਬਣ ਰਿਹਾ ਹੈ। ਮਿਹਨਤਕਸ਼ ਲੋਕਾਂ ਅੰਦਰ ਜਮ੍ਹਾਂ ਹੋ ਰਹੇ ਅਤੇ ਜੱਦੋਜਹਿਦ ਦੀਆਂ ਲਾਟਾਂ ਬਣ ਕੇ ਫੁੱਟ ਰਹੇ ਇਸ ਬਾਰੂਦ ਨੂੰ ਭਟਕਾਊ ਅਤੇ ਫਿਰਕੂ ਫਾਸ਼ੀ ਨਿਕਾਸ ਮੁਹੱਈਆ ਕਰਨ ਲਈ ਸੰਘ ਲਾਣੇ ਵੱਲੋਂ ਬਾਕਾਇਦਾ ਵਿਉਂਤਬੱਧ ਢੰਗ ਨਾਲ ਫਿਰਕੂ ਜਨੂੰਨੀ ਮੁਹਿੰਮਾਂ ਵਿੱਢੀਆਂ ਜਾ ਰਹੀਆਂ ਹਨ। ਜੇ.ਐਨ.ਯੂ. ਦੇ ਮਾਮਲੇ 'ਤੇ ਇਸ ਲਾਣੇ ਵੱਲੋਂ ਭਖਾਈ ਫਿਰਕੂ ਜ਼ਹਿਰ ਉਗਾਲੀ ਦੀ ਮੁਹਿੰਮ ਵੀ ਅਜਿਹੀ ਹੀ ਇੱਕ ਮੁਹਿੰਮ ਦਾ ਅੰਗ ਹੈ।

ਕੀ ਇਹ ਦੇਸ਼-ਧ੍ਰੋਹ ਹੈ? -ਘਨੱਈਆ ਕੁਮਾਰ

ਕੀ ਇਹ ਦੇਸ਼-ਧ੍ਰੋਹ ਹੈ?
-ਘਨੱਈਆ ਕੁਮਾਰ

(ਕਨੱ੍ਹਈਆ ਕੁਮਾਰ ਦੇ ਭਾਸ਼ਣ ਵਿਚਲੀ ਸਮਝ ਕਈ ਪੱਖਾਂ ਤੋਂ ਪਰਚੇ ਦੀ ਸਮਝ ਨਾਲ ਬੁਨਿਆਦੀ ਤੌਰ ਤੇ ਬੇਮੇਲ ਹੈ, ਪਰ ਫਿਰ ਵੀ ਇਹ ਭਾਸ਼ਣ ਇੱਥੇ ਇਹ ਦਿਖਾਉਣ ਲਈ ਛਾਪਿਆ ਜਾ ਰਿਹਾ ਹੈ, ਕਿ ਇਸ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ, ਜਿਸ ਨੂੰ ਉਸ ਖਿਲਾਫ ਦੇਸ਼ਧਰੋਹ ਦੇ ਦੋਸ਼ ਥੱਪਣ ਦਾ ਬਹਾਨਾ ਬਣਾਇਆ ਜਾ ਸਕਦਾ ਹੋਵੇ। -ਸੰਪਾਦਕ)
ਇਹ ਉਹ ਨੇ ਜਿਹਨਾਂ ਨੇ ਤਿਰੰਗਾ ਸਾੜਿਆ ਸੀ; ਇਹ ਸਾਵਰਕਾਰ ਦੇ  ਝੋਲੀਚੁੱਕ  ਹਨ, ਜਿਸ ਨੇ ਬਰਤਾਨਵੀ ਹਾਕਮਾਂ ਤੋਂ ਮੁਆਫੀਆਂ ਮੰਗੀਆਂ ਸਨ। ਸਾਨੂੰ ਆਰ.ਐਸ.ਐਸ. ਤੋਂ ਦੇਸ਼ਭਗਤੀ ਦੇ ਕਿਸੇ ਪ੍ਰਮਾਣ-ਪੱਤਰ ਦੀ ਲੋੜ ਨਹੀਂ। ਸਾਨੂੰ ਨਹੀਂ ਲੋੜ ਕਿ ਆਰ.ਐਸ.ਐਸ ਸਾਨੂੰ ਕੌਮਪ੍ਰਸਤ ਹੋਣ ਦਾ ਫਤਵਾ ਦੇਵੇ।
ਅਸੀਂ ਇਸ ਦੇਸ਼ ਦੇ ਵਾਸੀ ਹਾਂ ਅਤੇ ਭਾਰਤ ਦੀ ਭੂਮੀ ਨੂੰ ਪਿਆਰ ਕਰਦੇ ਹਾਂ। ਅਸੀਂ ਭਾਰਤ ਦੇ ਉਹਨਾਂ 80ਫੀਸਦੀ ਲੋਕਾਂ ਦੀ ਖਾਤਰ ਲੜਦੇ ਹਾਂ, ਜਿਹੜੇ ਗਰੀਬ ਹਨ। ਸਾਡੇ ਲਈ ਇਹੋ ਹੀ ਦੇਸ਼ਭਗਤੀ  ਹੈ। ਸਾਨੂੰ ਬਾਬਾ ਸਾਹਿਬ ਵਿੱਚ ਪੂਰਨ ਭਰੋਸਾ ਹੈ। ਸਾਨੂੰ ਆਪਣੇ ਦੇਸ਼ ਦੇ ਸੰਵਿਧਾਨ ਵਿੱਚ ਪੂਰਾ ਭਰੋਸਾ ਹੈ। ਤੇ ਜੇ ਕੋਈ ਇਸ ਸੰਵਿਧਾਨ ਦੇ ਖਿਲਾਫ ਉਂਗਲ ਵੀ ਉਠਾਉਂਦਾ ਹੈ, ਉਹ ਸੰਘੀ ਹੋਣ ਜਾਂ ਕੋਈ ਹੋਰ, ਅਸੀਂ ਇਸ ਨੂੰ ਸਹਿਣ ਨਹੀਂ ਕਰਾਂਗੇ। ਪ੍ਰੰਤੂ ਸਾਨੂੰ ਉਸ ਸੰਵਿਧਾਨ ਵਿੱਚ ਕੋਈ ਭਰੋਸਾ ਨਹੀਂ ਜਿਹੜਾ ਝੰਡੇਲਵਾਲਾਂ ਅਤੇ ਨਾਗਪੁਰ ਵਿੱਚ ਪੜ੍ਹਾਇਆ ਜਾ ਰਿਹਾ ਹੈ। ਅਸੀਂ ਮੰਨੂੰ ਸਿਮਰਤੀ ਵਿੱਚ ਕੋਈ ਆਸਥਾਂ ਨਹੀਂ ਰੱਖਦੇ। ਗਹਿਰੀਆਂ ਜੜ੍ਹਾਂ ਫੜੀਂ ਬੈਠੇ ਜਾਤ-ਪਾਤੀ ਪ੍ਰਬੰਧ ਵਿੱਚ ਸਾਡਾ ਕੋਈ ਵਿਸ਼ਵਾਸ਼ ਨਹੀਂ ਹੈ। ਇਹ ਉਹੀ ਸੰਵਿਧਾਨ ਹੈ, ਜਿਸ ਸੰਵਿਧਾਨ ਵਿੱਚ ਸੋਧਾਂ ਕਰਨ ਬਾਰੇ ਉਸੇ ਹੀ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਨੇ ਆਖਿਆ ਸੀ।  ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਨੇ ਫਾਂਸੀ ਦੀ ਸਜ਼ਾ ਖਤਮ ਕਰਨ ਬਾਰੇ ਆਖਿਆ ਸੀ। ਉਸਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਗੱਲ ਆਖੀ ਸੀ।
ਅੱਜ, ਸਾਡੇ ਲਈ ਇਹ ਬਹੁਤ ਸ਼ਰਮ ਅਤੇ ਵੱਡੇ ਦੁੱਖ ਦੀ ਗੱਲ ਹੈ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ  (ਏ.ਬੀ.ਵੀ.ਪੀ.) ਆਪਣੇ ਮੀਡੀਆ ਸਹਿਯੋਗੀਆਂ ਨਾਲ ਮਿਲ ਕੇ ਇੱਕ ਮੁਹਿੰਮ ਚਲਾ ਰਹੀ ਹੈ। ਕੱਲ੍ਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸਹਿ-ਸਕੱਤਰ ਨੇ ਆਖਿਆ ਸੀ ਕਿ ਉਹ ਵਜ਼ੀਫਿਆਂ ਦੀ ਖਾਤਰ ਲੜਾਈ ਲੜ ਰਹੇ ਹਨ। ਇਹ ਕਿੰਨਾ ਭੱਦਾ ਮਜਾਕ ਸੁਣਨ ਨੂੰ ਮਿਲ ਰਿਹਾ ਹੈ ਜਦੋਂ ਕਿ ਖੁਦ ਉਹਨਾਂ ਦੀ ਸਰਕਾਰ ਹੀ ਇਹਨਾਂ 'ਤੇ ਕੈਂਚੀ ਫੇਰ ਰਹੀ ਹੈ। ਇਹਨਾਂ ਦੀ ਸਰਕਾਰ ਨੇ ਉੱਚ ਸਿੱਖਿਆ ਦੇ ਬੱਜਟ ਵਿੱਚ 17 ਫੀਸਦੀ ਦੀ ਕਟੌਤੀ ਕੀਤੀ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਤਰਫੋਂ ਮੈਂ ਆਰ.ਐਸ.ਐਸ. ਦੇ ਪ੍ਰਚਾਰਕਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਾਡੇ ਨਾਲ ਬਹਿਸ ਕਰਕੇ ਦੇਖਣ। ਅਸੀਂ ਹਿੰਸਾ ਦੇ ਸੰਕਲਪ ਬਾਰੇ ਬਹਿਸ ਕਰਨੀ ਚਾਹੁੰਦੇ ਹਾਂ। ਅਸੀਂ ਉਹਨਾਂ ਤੋਂ ਸਵਾਲ ਪੁੱਛਣੇ ਚਾਹੁੰਦੇ ਹਾਂ। ਏ.ਬੀ.ਵੀ.ਪੀ. ਆਖਦੀ ਹੈ ਕਿ ''ਖ਼ੂਨ ਸੇ ਤਿਲਕ ਕਰੇਂਗੇ, ਗੋਲੀਓਂ ਸੇ ਆਰਤੀ''। ਇਸ ਦੇਸ਼ ਵਿੱਚ ਤੁਸੀਂ ਕਿਹਨਾਂ ਦਾ ਖ਼ੂਨ ਵਹਾਉਣਾ ਚਾਹੁੰਦੇ ਹੋ? ਤੁਸੀਂ ਅੰਗਰੇਜ਼ਾਂ ਨਾਲ ਰਲ਼ ਕੇ ਉਹਨਾਂ ਲੋਕਾਂ ਦੇ ਗੋਲੀਆਂ ਮਾਰੀਆਂ ਜਿਹੜੇ ਇਸ ਦੇਸ਼ ਦੀ ਆਜ਼ਾਦੀ ਦੀ ਖਾਤਰ ਲੜ ਰਹੇ ਸਨ। ਇਸ ਦੇਸ਼ ਦੇ ਗਰੀਬ ਜਦੋਂ ਰੋਟੀ ਦੀ ਮੰਗ ਕਰਦੇ ਹਨ, ਜਦੋਂ ਭੁੱਖੇ ਮਰਦੇ ਲੋਕ ਆਪਣੇ ਹੱਕਾਂ ਦੀ ਗੱਲ ਕਰਦੇ ਹਨ, ਤੁਸੀਂ ਉਹਨਾਂ ਦੇ ਗੋਲੀਆਂ ਮਾਰਦੇ ਹੋ। ਤੁਸੀਂ ਮੁਸਲਮਾਨਾਂ ਨੂੰ ਗੋਲੀਆਂ ਮਾਰਦੇ ਹੋ। ਤੁਸੀਂ ਔਰਤਾਂ ਨੂੰ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ 'ਤੇ ਗੋਲੀਆਂ ਮਾਰਦੇ ਹੋ। ਤੁਸੀਂ ਕਹਿੰਦੇ ਹੋ ਹੱਥ ਦੀਆਂ ਪੰਜੇ ਹੀ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ, ਤੁਸੀਂ ਔਰਤਾਂ ਨੂੰ ਸੀਤਾ-ਸਵਿਤਰੀਆਂ ਸਮਝਦੇ ਹੋ ਅਤੇ ਉਹਨਾਂ ਨੂੰ ਅਗਨ-ਪ੍ਰੀਖਿਆ ਵਿੱਚ ਧੱਕਦੇ ਹੋ। ਪਰ ਜਮਹੂਰੀਅਤ ਹਰ ਕਿਸੇ ਨੂੰ ਬਰਾਬਰ ਦਾ ਅਧਿਕਾਰ ਦਿੰਦੀ ਹੈ। ਉਹ ਭਾਵੇਂ ਕੋਈ ਵਿਦਿਆਰਥੀ ਹੋਵੇ ਜਾਂ ਕਰਮਚਾਰੀ ਜਾਂ ਗਰੀਬ ਵਿਅਕਤੀ, ਮਜ਼ਦੂਰ, ਕਿਸਾਨ ਹੋਵੇ, ਕੋਈ ਅੰਬਾਨੀ ਤੇ ਅਡਾਨੀ, ਹਰ ਕਿਸੇ ਨੂੰ ਬਰਾਬਰ ਦੇ ਅਧਿਕਾਰ ਮਿਲੇ ਹੋਏ ਹਨ। ਜਦੋਂ ਅਸੀਂ ਔਰਤਾਂ ਨੂੰ ਬਰਾਬਰ ਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਅਸੀਂ ਭਾਰਤੀ ਸਭਿਆਚਾਰ ਨੂੰ ਤਬਾਹ ਕਰਨ ਲੱਗੇ ਹੋਏ ਹਾਂ। ਅਸੀਂ ਲੁੱਟ-ਖਸੁੱਟ, ਜਾਤ-ਪਾਤ, ਮੰਨੂੰਵਾਦ ਅਤੇ ਬ੍ਰਾਹਮਣਵਾਦ ਦੀਆਂ ਰਵਾਇਤਾਂ ਵਗਾਹ ਮਾਰਨਾ ਚਾਹੁੰਦੇ ਹਾਂ।
ਲੋਕਾਂ ਵੱਲੋਂ ਜਮਹੂਰੀਅਤ ਦੀ ਗੱਲ ਕਰਨ 'ਤੇ ਉਹਨਾਂ ਨੂੰ ਔਖ ਹੁੰਦੀ ਹੈ। ਲਾਲ ਸਲਾਮ ਦੇ ਨਾਲ ਨੀਲੀ ਸਲਾਮ ਆਖਣ 'ਤੇ ਉਹਨਾਂ ਨੂੰ ਔਖ ਹੁੰਦੀ ਹੈ। ਜਦੋਂ ਲੋਕ ਮਾਰਕਸ ਦੇ ਨਾਲ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕਰਦੇ ਹਨ ਤਾਂ ਇਹਨਾਂ ਨੂੰ ਔਖ ਹੁੰਦੀ ਹੈ। ਜਦੋਂ ਲੋਕ ਅਸ਼ਫਾਕ ਉੱਲਾ ਖਾਂ ਦੀ ਗੱਲ ਕਰਦੇ ਹਨ, ਤਾਂ ਇਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ।
ਮੇਰੇ ਖਿਲਾਫ ਮਾਣ-ਹਾਨੀ ਦਾ ਜਿਹੜਾ ਵੀ ਕੇਸ ਬਣਾਉਣਾ ਹੈ, ਬਣਾ ਲਓ। ਮੈਂ ਇਹ ਆਖਦਾ ਹਾਂ ਕਿ ਆਰ.ਐਸ.ਐਸ. ਦਾ ਇਤਿਹਾਸ ਬਰਤਾਨਵੀਆਂ ਦੇ ਨਾਲ ਖੜ੍ਹਨ ਦਾ ਰਿਹਾ ਹੈ। ਮਿੱਤਰੋ, ਮੇਰੇ ਮੋਬਾਇਲ ਫੋਨ ਨੂੰ ਫਰੋਲ ਕੇ ਦੇਖੋ, ਉਹ ਮੇਰੀ ਮਾਂ ਅਤੇ ਭੈਣ ਨੂੰ ਗੰਦੀਆਂ ਗਾਲਾਂ ਕੱਢ ਰਹੇ ਹਨ। ਜੇ ਤੁਸੀਂ ਮੇਰੀ ਮਾਂ ਨੂੰ ਇਸ ਭਾਰਤ ਮਾਂ ਦਾ ਅੰਗ ਨਹੀਂ ਸਮਝਦੇ ਤਾਂ ਤੁਸੀਂ ਕਿਹੜੀ ਭਾਰਤ ਮਾਤਾ ਦੀ ਗੱਲ ਕਰਦੇ ਹੋ? ਮੇਰੀ ਮਾਂ ਇੱਕ ਆਂਗਨਵਾੜੀ ਵਰਕਰ ਹੈ। ਸਾਡਾ ਪਰਿਵਾਰ 3000 ਰੁਪਏ ਨਾਲ ਗੁਜ਼ਾਰਾ ਕਰਦਾ ਹੈ। ਮੈਨੂੰ ਇਸ ਗੱਲ 'ਤੇ ਬਹੁਤ ਸ਼ਰਮਿੰਦਗੀ ਆਉਂਦੀ ਹੈ ਕਿ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਦੀਆਂ ਮਾਤਾਵਾਂ ਨੂੰ ਭਾਰਤ ਮਾਤਾ ਦਾ ਅੰਗ ਨਹੀਂ ਮੰਨਿਆ ਜਾ ਰਿਹਾ। ਮੈਂ ਅਨੇਕਾਂ ਭਾਰਤ ਮਾਤਾਵਾਂ, ਬਾਪੂਆਂ, ਭੈਣਾਂ, ਕਿਸਾਨਾਂ, ਮਜ਼ਦੂਰਾਂ, ਦਲਿਤਾਂ, ਆਦਿਵਾਸੀਆਂ ਦਾ ਸਤਿਕਾਰ ਕਰਦਾ ਹਾਂ। ਜੇਕਰ ਤੁਹਾਡੇ ਵਿੱਚ ਜੁਰਅੱਤ ਹੈ ਤਾਂ ''ਇਨਕਲਾਬ-ਜ਼ਿੰਦਾਬਾਦ'' ਦਾ ਨਾਅਰਾ ਲਾ ਕੇ ਦਿਖਾਓ। ਜੇਕਰ ਤੁਹਾਡੇ ਵਿੱਚ ਜੁਰਅੱਤ ਹੈ ਤਾਂ ਆਖੋ ''ਭਗਤ ਸਿੰਘ ਅਮਰ ਰਹੇ'', ''ਸੁਖਦੇਵ ਅਮਰ ਰਹੇ'', ਆਖੋ ''ਅਸ਼ਫਾਕ ਉੱਲਾ ਖਾਂ ਅਮਰ ਰਹੇ'', ''ਬਾਬਾ ਸਾਹਿਬ ਅੰਬੇਦਕਰ ਅਮਰ ਰਹੇ।'' ਜੇਕਰ ਤੁਸੀਂ ਅਜਿਹਾ ਕਰ ਜਾਵੋਂ ਤਾਂ ਅਸੀਂ ਮੰਨਾਂਗੇ ਕਿ ਤੁਹਾਨੂੰ ਇਸ ਦੇਸ਼ 'ਤੇ ਭਰੋਸਾ ਹੈ।
ਤੁਸੀਂ ਬਾਬਾ ਸਾਹਿਬ ਦੀ 125ਵੀਂ ਵਰ੍ਹੇਗੰਢ ਮਨਾਉਣ ਦਾ ਪ੍ਰਪੰਚ ਰਚਿਆ। ਜੇਕਰ ਤੁਹਾਡੇ ਵਿੱਚ ਜੁਰਅੱਤ ਹੈ ਤਾਂ ਤੁਸੀਂ ਉਹਨਾਂ ਮਸਲਿਆਂ ਨੂੰ ਉਭਾਰੋ ਜਿਹਨਾਂ ਨੂੰ ਬਾਬਾ ਸਾਹਿਬ ਨੇ ਉਭਾਰਿਆ ਸੀ। ਜਾਤ-ਪਾਤ ਦੇ ਖਿਲਾਫ ਜੁਬਾਨ ਖੋਲ੍ਹੋ। ਨਿੱਜੀ ਖੇਤਰ ਵਿੱਚ ਰਾਖਵਾਂਕਰਨ ਲਿਆਓ। ਕੋਈ ਕੌਮ, ਇਸਦੇ ਲੋਕਾਂ ਨਾਲ ਬਣਦੀ ਹੈ। ਜੇਕਰ ਕਿਸੇ ਕੌਮ ਵਿੱਚ ਭੁੱਖਿਆ, ਗਰੀਬਾਂ, ਮਜ਼ਦੂਰਾਂ ਲਈ ਕੋਈ ਜਗਾਹ ਹੀ ਨਹੀਂ ਤਾਂ ਇਹ ਕੌਮ ਨਹੀਂ ਬਣਦੀ।
ਕੁੱਝ ਮੀਡੀਏ ਵਾਲਿਆਂ ਨੇ ਆਖਿਆ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਟੈਕਸ-ਦਾਤਿਆਂ ਦੇ ਪੈਸੇ ਦੀ ਸਬਸਿਡੀ ਕਰਕੇ ਚੱਲਦੀ ਹੈ। ਹਾਂ, ਇਹ ਸਹੀ ਹੈ। ਪ੍ਰੰਤੂ ਸਵਾਲ ਇਹ ਪੈਦਾ ਹੁੰਦਾ ਹੈ ਕਿ ਯੂਨੀਵਰਸਿਟੀ ਹੁੰਦੀ ਕਾਹਦੇ ਵਾਸਤੇ ਹੈ? ਯੂਨੀਵਰਸਿਟੀ ਸਮਾਜ ਦੀ ''ਆਮ ਸੰਮਤੀ'' ਦਾ ਅਲੋਚਨਾਤਮਿਕ ਵਿਸ਼ਲੇਸ਼ਣ ਕਰਨ ਵਾਸਤੇ ਹੁੰਦੀ ਹੈ। ਯੂਨੀਵਰਸਿਟੀ ਨੇ ਲੋਕਾਂ ਦੀ ਸੋਚਣੀ ਨੂੰ ਆਲੋਚਨਾਤਮਿਕ ਬਣਾਉਣਾ ਹੁੰਦਾ ਹੈ। ਜੇਕਰ ਯੂਨੀਵਰਸਿਟੀਆਂ ਅਜਿਹਾ ਕਰਨ 'ਚ ਅਸਫਲ ਰਹਿੰਦੀਆਂ ਹਨ ਤਾਂ ਇਥੇ ਕੋਈ ਕੌਮ ਨਹੀਂ ਹੋ ਸਕਦੀ, ਇੱਥੇ ਲੋਕਾਂ ਦੀ ਕੋਈ ਸ਼ਮੂਲੀਅਤ ਨਹੀਂ ਹੋਵੇਗੀ। ਦੇਸ਼ ਸਿਰਫ ਸਰਮਾਏਦਾਰਾਂ ਦੀ ਲੁੱਟ-ਖੋਹ ਦਾ ਖਾਜਾ ਬਣ ਕੇ ਰਹਿ ਜਾਵੇਗਾ। ਅਸੀਂ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ। ਅਸੀਂ ਸਾਰਿਆਂ ਲਈ ਬਰਾਬਰਤਾ ਅਤੇ ਅੰਨ-ਪਾਣੀ ਅਤੇ ਰਹਿਣ-ਸਹਿਣ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹਾਂ। ਰੋਹਿਤ ਨੇ ਅਜਿਹੇ ਸੁਪਨਿਆਂ ਨੂੰ ਸਾਕਾਰ ਕਰਨ ਖਾਤਰ ਆਪਣੀ ਜਾਨ ਦੀ ਅਹੂਤੀ ਦਿੱਤੀ ਹੈ। ਮੈਂ ਕੇਂਦਰੀ ਸਰਕਾਰ ਨੂੰ ਚੁਣੌਤੀ ਦਿੰਦਾ ਹਾਂ ਕਿ ਤੁਸੀਂ ਰੋਹਿਤ ਦੇ ਮਾਮਲੇ ਵਿੱਚ ਕੀਤਾ ਹੀ ਕੀ ਹੈ, ਅਸੀਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਉਹੋ ਜਿਹਾ ਕੁੱਝ ਨਹੀਂ ਹੋਣ ਦਿਆਂਗੇ।
ਅਸਲੀ ਆਜ਼ਾਦੀ, ਹਰ ਕਿਸੇ ਲਈ ਆਜ਼ਾਦੀ ਮਿਲੇਗੀ, ਪਰ ਇਹ ਮਿਲੇਗੀ ਸੰਵਿਧਾਨ, ਪਾਰਲੀਮੈਂਟ ਅਤੇ ਜਮਹੂਰੀਅਤ ਵਿੱਚੋਂ। ਸਾਨੂੰ ਉਹਨਾਂ ਵੰਡ-ਪਾਊ ਤਾਕਤਾਂ ਦੇ ਖਿਲਾਫ ਮਜਬੂਤੀ ਨਾਲ ਖੜ੍ਹਨਾ ਚਾਹੀਦਾ ਹੈ- ਜਿਹੜੀਆਂ ਤਾਕਤਾਂ ਅੱਤਵਾਦੀਆਂ ਦੀ ਸ਼ਰਨਗਾਹ ਬਣਦੀਆਂ ਹਨ।
ਕਸਾਬ ਕੌਣ ਹੈ? ਅਫਜ਼ਲ ਗੁਰੂ ਕੌਣ ਹੈ? ਇਹ ਕੌਣ ਲੋਕ ਹਨ, ਜਿਹੜੇ ਖੁਦ ਜਾਨਾਂ ਵਾਰਨ ਲਈ ਫਿਦਾਇਨ ਬਣੇ? ਜੇਕਰ ਇਹ ਸਵਾਲ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਉਠਾਇਆ ਜਾਣਾ ਤਾਂ ਮੈਂ ਨਹੀਂ ਸਮਝਦਾ ਇਹ ਕੋਈ ਯੂਨੀਵਰਸਿਟੀ ਹੋਵੇਗੀ। ਹਿੰਸਾ ਇਹ ਹੀ ਨਹੀਂ ਹੁੰਦੀ ਕਿ ਲੋਕਾਂ ਨੂੰ ਗੋਲੀਆਂ ਨਾਲ ਮਾਰਿਆ ਜਾਂਦਾ ਹੈ। ਹਿੰਸਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਿੱਚ ਮੌਜੂਦ ਹੈ ਜਦੋਂ ਉਹ ਸੰਵਿਧਾਨ ਰਾਹੀਂ ਦਲਿਤਾਂ ਨੂੰ ਦਿੱਤੇ ਅਧਿਕਾਰਾਂ 'ਤੇ ਰੋਕ ਲਾਉਂਦਾ ਹੈ। ਇਸ ਨੂੰ ਸੰਸਥਾਗਤ ਹਿੰਸਾ ਕਿਹਾ ਜਾਂਦਾ ਹੈ। ਇਹ ਇਨਸਾਫ ਦੀ ਗੱਲ ਕਰਦੇ ਹਨ। ਇਹ ਤਹਿ ਕੌਣ ਕਰੇਗਾ ਕਿ ਇਨਸਾਫ ਹੁੰਦਾ ਕੀ ਹੈ?  ਜਦੋਂ ਬ੍ਰਾਹਮਣਵਾਦ ਭਾਰੂ ਹੋਵੇ ਤਾਂ ਦਲਿਤਾਂ ਨੂੰ ਮੰਦਰਾਂ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਜਾਂਦਾ ਹੈ। ਉਸ ਸਮੇਂ ਇਹੋ ਹੀ ਇਨਸਾਫ ਹੁੰਦਾ ਹੈ। ਬਰਤਾਨਵੀ ਬਸਤੀਵਾਦੀ ਰਾਜ ਸਮੇਂ ਕੁੱਤਿਆਂ ਅਤੇ ਭਾਰਤੀਆਂ ਨੂੰ ਰੈਸਟੋਰੈਂਟਾਂ ਵਿੱਚ ਨਹੀਂ ਸੀ ਜਾਣ ਦਿੱਤਾ ਜਾਂਦਾ। ਉਸ ਸਮੇਂ ਇਹੋ ਹੀ ਇਨਸਾਫ ਸੀ। ਅੱਜ, ਅਸੀਂ ਇਹ ਚੁਣੌਤੀ ਦਿੰਦੇ ਹਾਂ ਕਿ ਆਰ.ਐਸ.ਐਸ. ਅਤੇ ਏ.ਬੀ.ਵੀ.ਪੀ. ਆਪਣੇ ਇਨਸਾਫ ਦਾ ਸੰਕਲਪ ਦੱਸਣ?
ਜੇਕਰ ਤੁਹਾਡੇ ਇਨਸਾਫ ਦਾ ਤਕਾਜ਼ਾ ਮੇਰੇ ਇਨਸਾਫ ਨਾਲ ਨਹੀਂ ਮੇਲ ਨਹੀਂ ਖਾਂਦਾ ਤਾਂ ਅਸੀਂ ਇਸ ਨੂੰ ਨਹੀਂ ਪ੍ਰਵਾਨ ਕਰਾਂਗੇ। ਅਸੀਂ ਆਜ਼ਾਦੀ ਬਾਰੇ ਤੁਹਾਡੇ ਸੰਕਲਪ ਨੂੰ ਰੱਦ ਕਰਦੇ ਹਾਂ। ਜਦੋਂ ਇਸ ਦੇਸ਼ ਵਿੱਚ ਸੰਵਿਧਾਨ ਤਹਿਤ ਹਰ ਕਿਸੇ ਨੂੰ ਬਰਾਬਰ ਦੇ ਅਧਿਕਾਰ ਹਾਸਲ ਹੋਣਗੇ ਤਾਂ ਅਸੀਂ ਮੰਨਾਂਗੇ ਕਿ ਇੱਥੇ ਕੋਈ ਇਨਸਾਫ ਹੈ।
ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਕਿਸੇ ਵੀ ਹਿੰਸਾ, ਕਿਸੇ ਅੱਤਵਾਦੀ, ਕਿਸੇ ਅੱਤਵਾਦੀ ਹਮਲੇ, ਕੌਮ ਵਿਰੋਧੀ ਸਰਗਰਮੀ ਦੀ ਹਮਾਇਤ ਨਹੀਂ ਕਰਦੀ। ਇੱਥੇ ਕੁੱਝ ਅਣਪਛਾਤੇ ਅਜਿਹੇ ਕੁੱਝ ਵਿਅਕਤੀ ਹਨ ਜਿਹਨਾਂ ਨੇ ''ਪਾਕਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਾਏ ਹਨ। ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਉਹਨਾਂ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ।
ਬੇਨਤੀ ਸਹਿਤ ਏ.ਬੀ.ਵੀ.ਪੀ. ਦੇ ਨਾਅਰਿਆਂ ਨੂੰ ਧਿਆਨ ਨਾਲ ਸੁਣੋ। ਉਹ ਆਖਦੇ ਨੇ ਕਿ ''ਕਮਿਊਨਿਸਟ ਕੁੱਤੇ'' ਹਨ, ਉਹ ਆਖਦੇ ਹਨ ਕਿ ਇਹ ''ਅਫਜ਼ਲ ਗੁਰੂ ਦੇ ਪਿੱਲੇ'' ਅਤੇ ''ਜਿਹਾਦੀਆਂ ਦੇ ਬੱਚੇ'' ਹਨ। ਤੁਸੀਂ ਉਹਨਾਂ ਅਧਿਕਾਰਾਂ ਨੂੰ ਨਹੀਂ ਸਵੀਕਾਰਦੇ ਜਿਹੜੇ ਨਾਗਰਿਕਾਂ ਵਜੋਂ ਸੰਵਿਧਾਨ ਨੇ ਸਾਨੂੰ ਦਿੱਤੇ ਹੋਏ ਹਨ ਤਾਂ ਹੀ ਤੁਸੀਂ ਮੇਰੇ ਬਾਪ ਨੂੰ ਕੁੱਤਾ ਆਖ ਕੇ ਗਾਲਾਂ ਦੇ ਰਹੇ ਹੋ, ਕੀ ਇਹ ਸਾਡੇ ਸੰਵਿਧਾਨਕ ਅਧਿਕਾਰਾਂ ਦਾ ਅਪਮਾਨ ਕਰਨਾ ਨਹੀਂ ਹੈ? ਮੈਂ ਜਵਾਹਰ ਲਾਲ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਹਾਂ:  ਤੁਸੀਂ ਕੰਮ ਕਿਸਦੀ ਖਾਤਰ ਕਰ ਰਹੇ ਹੋ? ਤੁਸੀਂ ਕੰਮ ਕਿਹਨਾਂ ਦੇ ਨਾਲ ਕਰ ਰਹੇ ਹੋ? ਤੁਸੀਂ ਆਪਣਾ ਕੰਮ ਕਿਸ ਆਧਾਰ 'ਤੇ ਕਰ ਰਹੇ ਹੋ? ਅੱਜ ਇਹ ਬਿਲਕੁੱਲ ਸਾਫ ਹੋ ਗਿਆ ਹੈ ਕਿ ਜਵਾਹਰ ਲਾਲ ਨਹਿਰੂ ਪ੍ਰਸ਼ਾਸਨ ਪਹਿਲਾਂ ਇਜਾਜ਼ਤ ਦੇ ਦਿੰਦਾ ਹੈ ਅਤੇ ਫੇਰ ਨਾਗੁਪਰ  ਤੋਂ ਫੁਰਮਾਨ ਆ ਜਾਣ 'ਤੇ ਵਾਪਸ ਲੈ ਲੈਂਦਾ ਹੈ।
ਅਸੀਂ ਜਵਾਹਰ ਲਾਲ ਨਹੂਰ ਯੂਨਵਰਸਿਟੀ ਨੂੰ ਵੰਡਣ-ਖਿੰਡਣ ਨਹੀਂ ਦਿਆਂਗੇ। ਇਸ ਸਮੇਂ ਦੇਸ਼ ਵਿੱਚ ਜੋ ਵੀ ਸੰਘਰਸ਼ ਚੱਲ ਰਹੇ ਹਨ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇਹਨਾਂ ਵਿੱਚ ਧੁਰ ਮਨੋਂ ਸ਼ਾਮਲ ਹੋਵੇਗੀ ਅਤੇ ਜਮਹੂਰੀਅਤ ਦੀ, ਆਜ਼ਾਦੀ ਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਵਾਜ਼ ਨੂੰ ਤਕੜਿਆਂ ਕਰੇਗੀ।
(18 ਫਰਵਰੀ 2016, ''ਇੰਡੀਅਨ ਐਕਸਪ੍ਰੈਸ'' ਵਿੱਚ ਛਪੀ ਤਕਰੀਰ ਦੇ ਕੁੱਝ ਅੰਸ਼)

ਕਨ੍ਹੱਈਆ ਦੀ ਗ੍ਰਿਫਤਾਰੀ ਵਿਰੁੱਧ ਰੋਸ

ਜੇ.ਐਨ.ਯੂ. ਮਾਮਲਾ:
ਵਿਗਿਆਨੀਆਂ ਅਤੇ ਅਕਾਦਮਿਕ ਵਿਦਵਾਨਾਂ ਵੱਲੋਂ

ਕਨ੍ਹੱਈਆ ਦੀ ਗ੍ਰਿਫਤਾਰੀ ਵਿਰੁੱਧ ਰੋਸ
ਨਵੀਂ ਦਿੱਲੀ- ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਇੰਡੀਅਨ ਇੰਸਟੀਚਿਊਟ ਆਫ ਟੈਕਨੌਲੋਜੀ ਸਮੇਤ ਵੱਖ ਵੱਖ ਸੰਸਥਾਵਾਂ ਦੇ 300 ਤੋਂ ਵੱਧ ਵਿਗਿਆਨੀਆਂ ਅਤੇ ਅਕਾਦਮਿਕ ਵਿਦਵਾਨਾਂ ਵੱਲੋਂ ਇੱਕ ਪਟੀਸ਼ਨ 'ਤੇ ਦਸਤਖਤ ਕਰਦਿਆਂ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱ੍ਹਈਆ ਕੁਮਾਰ ਦੀ ਗ੍ਰਿਫਤਾਰੀ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਆਪਣੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਪਹਿਲਕਦਮੀ ਦੀ ਘਾਟ ਦੀ ਨਿਖੇਧੀ ਕੀਤੀ ਗਈ ਹੈ। ਇਹਨਾਂ ਵਿਦਵਾਨਾਂ ਵੱਲੋਂ ਆਪਣੇ ਵਿਦਿਆਰਥੀਆਂ ਦੀ ਅਜਿਹੇ ਹਮਲਿਆਂ ਅਤੇ ਦੋਸ਼ਾਂ ਸਨਮੁੱਖ ਰਾਖੀ ਕਰਨ ਵਿੱਚ ਰਹੀ ਨਾਕਾਮੀ ਲਈ ਜੁੰਮੇਵਾਰ ਠਹਿਰਾਉਂਦਿਆਂ, ਜੇ.ਐਨ.ਯੂ. ਨੂੰ ''ਦਰੁਸਤੀਕਰਨ ਕਦਮ'' ਉਠਾਉਣ ਲਈ ਆਖਿਆ ਗਿਆ ਹੈ।
ਜੇ.ਐਨ.ਯੂ. ਦੇ ਵਾਇਸ-ਚਾਂਸਲਰ ਜਗਦੇਸ਼ ਕੁਮਾਰ ਨੂੰ ਸੰਬੋਧਿਤ ਪਟੀਸ਼ਨ ਵਿੱਚ ਕਿਹਾ ਗਿਆ ਹੈ, ''ਇਹ ਵਿਅੰਗਾਤਮਿਕ ਗੱਲ ਹੈ ਕਿ ਮੁਲਕ ਦੀਆਂ ਨਾਮੀ ਯੂਨੀਵਰਸਿਟੀਆਂ ਵਿੱਚ ਗਿਣੀ ਜਾਂਦੀ ਯੂਨੀਵਰਸਿਟੀ ਵਿੱਚ ਵੱਖਰੇ ਵਿਚਾਰਾਂ ਨੂੰ ਦਬਾਉਣ ਦਾ ਇਹ ਕਾਰਾ ਵਾਪਰਿਆ ਹੈ.... ਹਕੂਮਤ ਦੇ ਸੀਨੀਅਰ ਮੈਂਬਰਾਂ ਵੱਲੋਂ ਤੁਹਾਡੇ ਵਿਦਿਆਰਥੀਆਂ ਨੂੰ ਆਪਣੇ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹਨਾਂ ਹਮਲਿਆਂ ਅਤੇ ਦੋਸ਼ਾਂ ਤੋਂ ਆਪਣੇ ਵਿਦਿਆਰਥੀਆਂ ਦੀ ਰਾਖੀ ਕਰਨੀ ਚਾਹੀਦੀ ਸੀ। ਇਹਨਾਂ ਹਮਲਿਆਂ ਅਤੇ ਦੋਸ਼ਾਂ ਨੇ ਪੁਲਸ ਪੜਤਾਲ ਨੂੰ ਵੀ ਭਿੱਟ ਸੁੱਟਿਆ ਹੈ। ਇਹ ਜਿੰਮੇਵਾਰੀ ਨਿਭਾਉਣ ਪੱਖੋਂ ਸਾਹਮਣੇ ਆਈ ਤੁਹਾਡੀ ਨਾਕਾਮੀ ਨੇ ਸਾਨੂੰ ਬਹੁਤ ਹੀ ਨਿਰਾਸ਼ ਕੀਤਾ ਹੈ।''
ਯੂਨੀਵਰਸਿਟੀ ਅਧਿਕਾਰੀਆਂ ਨੂੰ ਬੋਲਣ ਦੀ ਆਜ਼ਾਦੀ ਦੀ ਰਾਖੀ ਲਈ ਜ਼ੋਰ ਪਾਉਂਦਿਆਂ, ਬਿਆਨ ਵਿੱਚ ਕਿਹਾ ਗਿਆ ਹੈ, ''ਸਾਨੂੰ ਉਮੀਦ ਹੈ ਕਿ ਤੁਸੀਂ ਇਹ ਯਕੀਨੀ ਬਣਾਉਣ ਲਈ ਤੁਰੰਤ ਕਦਮ ਉਠਾਓਗੇ, ਕਿ ਪੁਲਸ ਗ੍ਰਿਫਤਾਰ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕਰੇ ਅਤੇ ਉਹਨਾਂ 'ਤੇ ਮੜ੍ਹੇ ਨਿਰ-ਆਧਾਰ ਕੇਸ ਵਾਪਸ ਲਵੇ। ਸਾਨੂੰ ਇਹ ਵੀ ਉਮੀਦ ਹੈ ਕਿ ਤੁਸੀਂ ਭਵਿੱਖ ਵਿੱਚ ਵੀ ਜੇ.ਐਨ.ਯੂ. ਕੈਂਪਸ ਅੰਦਰ ਬੋਲਣ ਦੀ ਆਜ਼ਾਦੀ ਦੀ ਰਾਖੀ ਲਈ ਕਦਮ ਉਠਾਓਗੇ।''
ਇਸ ਪਟੀਸ਼ਨ 'ਤੇ ਰਾਂਚੀ ਯੂਨੀਵਰਸਿਟੀ ਦੇ ਜੀਨ ਡਰੇਜ਼, ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਦੇ ਸਪੇਤਾ ਵਾਡੀਆ ਅਤੇ ਸ਼ਿਰਾਜ ਮੀਂਵਾਲਾ, ਇੰਡੀਅਨ ਇਸੰਟੀਚਿਊਟ ਆਫ ਸਾਇੰਸ ਦੇ ਡੇਬਾਸਿਸ ਸੇਨਗੁਪਤਾ ਅਤੇ ਯੇਲ ਯੂਨੀਵਰਸਿਟੀ ਦੇ ਮਧੂ ਸੂਧਨ ਵੈਂਕਟੇਸ਼ਨ ਸਮੇਤ 379 ਸੀਨੀਅਰ ਅਕਾਦਮਿਕ ਵਿਦਵਾਨਾਂ ਅਤੇ ਵਿਗਿਆਨੀਆਂ ਵੱਲੋਂ ਦਸਤਖਤ ਕੀਤੇ ਗਏ ਹਨ।
(ਦਾ ਹਿੰਦੂ, ..)
ਜਾਣੇ-ਪਛਾਣੇ ਚਿੰਤਕ ਅਤੇ ਅਕਾਦਮਿਕ ਵਿਦਵਾਨ ਨੋਏਮ ਚੌਮਸਕੀ, ਨੋਬਲ ਪੁਰਸਕਾਰ ਵਿਜੇਤਾ ਔਰਗਨ ਪਾਮੁਕ ਅਤੇ 86 ਹੋਰਨਾਂ ਵਿਦਿਵਾਨ ਸਖਸ਼ੀਅਤਾਂ ਵੱਲੋਂ ''ਭਾਰਤ ਅੰਦਰ ਸਰਕਾਰ ਵੱਲੋਂ ਪੈਦਾ ਕੀਤਾ ਜਾ ਰਹੇ ਤਾਨਾਸ਼ਾਹੀ ਡਰ-ਭੈਅ ਦੇ ਮਾਹੌਲ'' ਦੀ ਨਿਖੇਧੀ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਸੱਤਾ 'ਤੇ ਕਾਬਜ਼ ਹਾਕਮਾਂ ਵੱਲੋਂ ਬਸਤੀਵਾਦੀ ਅਤੇ ਐਮਰਜੈਂਸੀ ਵਰਗੇ ਕਾਲੇ ਦੌਰਾਂ ਨੂੰ ਮੁੜ-ਸੁਰਜੀਤ ਕੀਤਾ ਜਾ ਰਿਹਾ ਹੈ। ਨੋਏਮ ਚੌਮਸਕੀ ਵੱਲੋਂ ਜੇ.ਐਨ.ਯੂ. ਦੇ ਵਾਈਸ ਚਾਂਸਲਰ ਜਗਦੇਸ਼ ਕੁਮਾਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ''ਸਾਡੇ 'ਚੋਂ ਬਹੁਤ ਸਾਰਿਆਂ ਨੂੰ ਜੇ.ਐਨ.ਯੂ. ਵਿੱਚ ਪੈਦਾ ਹੋਏ ਸੰਕਟ 'ਤੇ ਡਾਢੀ ਫਿਕਰਮੰਦੀ ਹੈ। ਇਹ ਸੰਕਟ ਲੱਗਦਾ ਹੈ ਕਿ ਹਕੂਮਤ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਭੜਕਾਇਆ ਗਿਆ ਹੈ। ਯੂਨੀਵਰਸਿਟੀ ਵਿੱਚ ਦੇਸ਼ਧਰੋਹੀ ਕਾਰਵਾਈ ਦਾ ਕੋਈ ਭਰੋਸੇਯੋਗ ਸਬੂਤ ਨਹੀਂ ਹੈ। ਤੁਹਾਡੇ ਵੱਲੋਂ ਬਿਨਾ ਕਿਸੇ ਕਾਨੂੰਨੀ ਵਾਜਬੀਅਤ ਦੇ ਪੁਲਸ ਨੂੰ ਕੈਂਪਸ ਵਿੱਚ ਕਿਉਂ ਬੁਲਾਇਆ ਗਿਆ?''
(ਦਾ ਹਿੰਦੂ, 22 ਫਰਵਰੀ 2016)

ਕੁਰਾਸਤੇ ਵਹਿ ਤੁਰਿਆ ਹਾਕਮਾਂ ਖਿਲਾਫ ਜਾਟ-ਕਿਸਾਨੀ ਦਾ ਰੋਹ ਫੁਟਾਰਾ

ਕੁਰਾਸਤੇ ਵਹਿ ਤੁਰਿਆ
ਹਾਕਮਾਂ ਖਿਲਾਫ ਜਾਟ-ਕਿਸਾਨੀ ਦਾ ਰੋਹ ਫੁਟਾਰਾ

ਪਿਛਲੇ ਦਿਨੀਂ ਹਰਿਆਣਾ ਵਿੱਚ ਜਾਟਾਂ ਵੱਲੋਂ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਵਿੱਢਿਆ ਗਿਆ । ਇਸ ਸੰਘਰਸ਼ ਨੂੰ ਜਾਟ ਕਿਸਾਨੀ ਵੱਲੋਂ ਮਿਸਾਲੀ ਹੁੰਗਾਰਾ ਮਿਲਿਆ ਹੈ। ਚੇਤੇ ਰਹੇ ਕਿ ਹਰਿਆਣੇ ਵਿੱਚ ਤਕਰੀਬਨ ਸਾਰੀ ਦੀ ਸਾਰੀ ਜਾਟ ਜਾਤੀ ਦੇ ਲੋਕ ਮਾਲਕ ਕਿਸਾਨੀ ਦੀ ਪਰਤ ਹੈ। ਇਸ ਪਰਤ ਵਿੱਚ ਗਰੀਬੀ ਦੀ ਝੰਬੀ ਕਿਸਾਨੀ ਦੀ ਭਾਰੀ ਬਹੁਗਿਣਤੀ ਨਾਲ ਧਨਾਢ ਕਿਸਾਨਾਂ ਅਤੇ ਵੱਡੇ ਭੋਇੰ-ਮਾਲਕ ਜਾਂ ਜਾਗੀਰਦਾਰ ਕਿਸਾਨਾਂ ਦਾ ਵੀ ਇੱਕ ਛੋਟਾ ਰੱਜਦਾ-ਪੁੱਜਦਾ ਹਿੱਸਾ ਸ਼ਾਮਲ ਹੈ।
ਇਸ ਤੂਫ਼ਾਨੀ ਸੰਘਰਸ਼ ਦੀਆਂ ਲਾਟਾਂ ਵੱਲੋਂ ਸਮੁੱਚੇ ਹਰਿਆਣਾ ਸੂਬੇ ਨੂੰ ਲਪੇਟ ਵਿੱਚ ਲੈ ਲਿਆ ਗਿਆ ਹੈ ਰੇਲਵੇ ਅਤੇ ਸੜਕਾਂ 'ਤੇ ਆਵਾਜਾਈ ਠੱਪ ਹੋ ਕੇ ਰਹਿ ਗਈ। ਸਰਕਾਰੀ ਦਫਤਰਾਂ ਦੇ ਕੰਮ-ਕਾਜ ਵਿੱਚ ਬੁਰੀ ਤਰ੍ਹਾਂ ਵਿਘਨ ਪਿਆ। ਕਾਰੋਬਾਰ ਜਾਮ ਹੋਣ ਲੱਗ ਪਏ। ਜਾਟ ਕਿਸਾਨੀ ਦੇ ਗੁੱਸੇ ਅਤੇ ਰੋਹ ਨਾਲ ਭਰੇ ਪੀਤੇ ਕਾਫ਼ਲਿਆਂ ਵੱਲੋਂ ਜਿੱਥੇ ਰੇਲਵੇ ਲਾਇਨਾਂ ਅਤੇ ਵੱਡੀਆਂ-ਛੋਟੀਆਂ ਸੜਕਾਂ ਨੂੰ ਜਾਮ ਕਰ ਦਿੱਤਾ ਗਿਆ, ਉੱਥੇ ਕਈ ਰੇਲਵੇ ਸਟੇਸ਼ਨਾਂ, ਪੁਲਸ ਥਾਣਿਆਂ, ਸਰਕਾਰੀ ਦਫਤਰਾਂ, ਦੁਕਾਨਾਂ ਅਤੇ ਕਾਰੋਬਾਰਾਂ ਆਦਿ ਨੂੰ ਅੱਗ ਦੀ ਭੇਂਟ ਕਰ ਦਿੱਤਾ ਗਿਆ। ਜਦੋਂ ਹਾਲਤ ਹਰਿਆਣਾ ਪੁਲਸ ਦੇ ਕਾਬੂ ਤੋਂ ਬਾਹਰ ਹੋ ਗਈ, ਤਾਂ ਕੇਂਦਰ ਵੱਲੋਂ ਫੌਜ ਅਤੇ ਨੀਮ-ਫੌਜੀ ਬਲਾਂ ਨੂੰ 5000 ਦੀ ਗਿਣਤੀ ਵਿੱਚ ਨਾਜੁਕ ਥਾਵਾਂ 'ਤੇ ਤਾਇਨਾਤ ਕਰਨਾ ਪਿਆ। ਪੁਲਸ ਅਤੇ ਨੀਮ-ਫੌਜੀ ਬਲਾਂ ਨਾਲ ਕਈ ਥਾਵਾਂ 'ਤੇ ਹੋਈਆਂ ਝੜੱਪਾਂ ਅਤੇ ਹਕੂਮਤੀ ਹਥਿਆਰਬੰਦ ਬਲਾਂ ਵੱਲੋਂ ਕੀਤੀ ਗਈ ਗੋਲਾਬਾਰੀ ਨਾਲ 12 ਵਿਅਕਤੀ ਮਾਰੇ ਗਏ, ਦਰਜ਼ਨਾਂ ਜਖ਼ਮੀ ਹੋ ਗਏ। ਸੈਂਕੜਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ। ਇੱਕ ਅੰਦਾਜ਼ੇ ਮੁਤਾਬਿਕ ਇਸ ਅੰਦੋਲਨ ਦੇ ਸਿੱਟੇ ਵਜੋਂ ਸਰਕਾਰੀ ਤੇ ਪ੍ਰਾਈਵੇਟ ਜਾਇਦਾਦਾਂ, ਕਾਰੋਬਾਰਾਂ, ਸਨਅੱਤਾਂ ਅਤੇ ਆਵਾਜਾਈ ਵੱਡੀ  ਪੱਧਰ 'ਤੇ ਪ੍ਰਭਾਵਤ ਹੋਈ ਜਿਸ ਕਰਕੇ ਸੂਬੇ ਦੀ ਆਰਥਿਕਤਾ ਨੂੰ ਤਕਰੀਬਨ 28000 ਤੋਂ 30000 ਕਰੋੜ ਰੁਪਏ ਦਾ ਸੇਕ ਲੱਗਿਆ।
21 ਫਰਵਰੀ ਨੂੰ ਜਾਟ ਸੰਘਰਸ਼ ਸੰਮਤੀ ਆਗੂ ਜੈਪਾਲ ਸਿੰਘ ਸੰਘਵਾਂ ਦੀ ਅਗਵਾਈ ਹੇਠਲੇ ਇੱਕ ਡੈਲੀਗੇਸ਼ਨ ਦੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਕੁੱਝ ਕੇਂਦਰੀ ਤੇ ਸੂਬਾਈ ਮੰਤਰੀਆਂ ਨਾਲ ਹੋਈ ਮੀਟਿੰਗ ਵਿੱਚ ਇਸ ਮੰਗ ਨੂੰ ਅਸੂਲੀ ਤੌਰ 'ਤੇ ਪ੍ਰਵਾਨ ਕਰ ਲਿਆ ਗਿਆ ਹੈ। ਜਾਟ ਰਿਜ਼ਰਵੇਸ਼ਨ ਦੇ ਮੁੱਦੇ 'ਤੇ ਠੋਸ ਅਮਲਦਾਰੀ ਦਾ ਖਾਕਾ ਤਿਆਰ ਕਰਨ ਲਈ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਜਾਟਾਂ ਨੂੰ ਰਿਜ਼ਰਵੇਸ਼ਨ ਦੇਣ ਲਈ ਵਿਧਾਨ ਸਭਾ ਵਿੱਚ ਇੱਕ ਕਾਨੂੰਨ ਪਾਸ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ।
ਹਰਿਆਣਾ ਵਿੱਚ ਜਾਟ ਜਾਤੀ ਨਾਲ ਸਬੰਧਤ ਆਬਾਦੀ ਦੀ ਗਿਣਤੀ ਕੁੱਲ ਆਬਾਦੀ ਦਾ 25 ਪ੍ਰਤੀਸ਼ਤ ਬਣਦੀ ਹੈ। ਹਰਿਆਣੇ ਦੀਆਂ ਚਰਚਿਤ ਖਾਪ ਪੰਚਾਇਤਾਂ ਜਾਟ ਜਾਤੀ ਨਾਲ ਸਬੰਧਤ ਹਨ। ਇਹਨਾਂ ਖਾਪ ਪੰਚਾਇਤਾਂ 'ਤੇ ਜਾਟ ਜਾਤੀ ਦੇ ਧਾਨਾਢ ਅਤੇ ਜਾਗੀਰੂ ਚੌਧਰੀਆਂ ਦੀ ਸਰਦਾਰੀ ਹੈ। ਇਹ ਖਾਪ ਪੰਚਾਇਤਾਂ ਬਹੁਤ ਸਾਰੇ ਮਾਮਲਿਆਂ ਵਿੱਚ ਮੁਲਕ ਦੇ ਅਖੌਤੀ ਕਾਨੂੰਨ, ਅਦਾਲਤਾਂ ਅਤੇ ਪ੍ਰਸ਼ਾਸਨਿਕ ਕਾਇਦੇ-ਕਾਨੂੰਨਾਂ ਨੂੰ ਟਿੱਚ ਜਾਣਦਿਆਂ ਜਾਗੀਰੂ ਧੌਂਸ ਅਤੇ ਜਾਤ-ਪਾਤੀ ਤੁਅੱਸਬਾਂ ਤੋਂ ਪ੍ਰੇਰਤ ਫੈਸਲੇ ਕਰਦੀਆਂ ਹਨ ਅਤੇ ਉਹਨਾਂ ਨੂੰ ਪਿੰਡਾਂ ਅੰਦਰ ਲੋਕਾਂ 'ਤੇ ਥੋਪਦੀਆਂ ਹਨ। ਹੁਣ ਇਹੀ ਖਾਪ ਪੰਚਾਇਤਾਂ ਵੱਲੋਂ ਮੌਜੂਦਾ ਘੋਲ ਨੂੰ ਅਗਵਾਈ ਦੇਣ ਦਾ ਰੋਲ ਨਿਭਾਇਆ ਗਿਆ ਹੈ। ਉਂਝ ਜਾਟ ਵਰਗ ਦੀ ਜਾਤੀ-ਸਮਾਜਿਕ ਹੈਸੀਅਤ ਅਤੇ ਸਥਾਨ ਨੂੰ ਦੇਖਿਆਂ, ਇਸ ਮੰਗ ਦਾ ਕੋਈ ਵੀ ਵਾਜਬ ਆਧਾਰ ਨਹੀਂ ਬਣਦਾ।
ਹਰਿਆਣਾ ਸੂਬੇ ਨੂੰ ਜਾਮ ਕਰਕੇ ਰੱਖ ਦੇਣ ਵਾਲੇ ਇਸ ਸੰਘਰਸ਼ ਦਾ ਇੱਕ ਫੌਰੀ ਕਾਰਨ ਇਹ ਬਣਿਆ ਹੈ ਕਿ ਹਰਿਆਣਾ ਦੀ ਮੌਜੂਦਾ ਸਰਕਾਰ ਦਾ ਮੁਖੀ ਗੈਰ-ਜਾਟ ਮੁੱਖ ਮੰਤਰੀ ਹੈ। ਹਰਿਆਣਾ ਅੰਦਰ ਜਾਟਾਂ ਦੀ ਨੁਮਾਇੰਦਗੀ ਕਰਦੇ ਭਾਜਪਾ ਵਿੱਚ ਕਾਂਗਰਸ ਵਿੱਚੋਂ ਦਲ ਬਦਲੀ ਕਰਕੇ ਆਏ ਪ੍ਰਮੁਖ ਮੌਕਾਪ੍ਰਸਤ ਆਗੂਆਂ ਨੂੰ ਚਾਹੇ ਕੇਂਦਰੀ ਹਕੂਮਤ ਵਿੱਚ ਥਾਂ ਦੇ ਦਿੱਤੀ ਗਈ ਹੈ, ਪਰ ਜਾਟਾਂ ਅੰਦਰ ਬੋਲਬਾਲਾ ਰੱਖਦੇ ਧਨਾਢ-ਜਾਗੀਰੂ ਚੌਧਰੀਆਂ ਦੀ ਪ੍ਰਭਾਵਸ਼ਾਲੀ ਪਰਤ ਅੰਦਰ ਹਰਿਆਣਾ ਸਰਕਾਰ ਅੰਦਰ ਜਾਟਾਂ ਦੀ ਕਦਰ-ਘਟਾਈ ਕਰਨ ਦਾ ਪ੍ਰਭਾਵ ਬਣਿਆ ਹੈ, ਜਿਸ ਨੇ ਉਹਨਾਂ ਅੰਦਰ ਘੱਟ/ਵੱਧ ਰੋਸ ਪ੍ਰਤੀਕਰਮ ਨੂੰ ਜਨਮ ਦਿੱਤਾ ਹੈ।
ਦੂਜਾ ਕਾਰਨ ਹੈ ਕਿ ਜਿਉਂ ਜਿਉਂ ਹਾਕਮ ਜਮਾਤੀ ਆਰਥਿਕ-ਸਿਆਸੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਤਾਂ ਹਾਕਮ ਜਮਾਤਾਂ ਵੱਲੋਂ ਆਪਣੇ ਆਰਥਿਕ ਸੰਕਟ ਦਾ ਬੋਝ ਮੁਲਕ ਦੀ ਮਜ਼ਦੂਰ ਜਮਾਤ, ਕਿਸਾਨੀ  ਅਤੇ ਮਿਹਨਤਕਸ਼ ਜਨਤਾ ਵੱਲ ਤਿਲ੍ਹਕਾਇਆ ਜਾ ਰਿਹਾ ਹੈ। ਇਸਦਾ ਸੇਕ ਜਿੱਥੇ ਮੁਲਕ ਦੀ ਵੱਡੀ ਭਾਰੀ ਬਹੁਗਿਣਤੀ ਬਣਦੇ ਕਿਰਤੀ-ਕਾਮਿਆਂ ਨੂੰ ਲੱਗ ਰਿਹਾ ਹੈ, ਉੱਥੇ ਭੋਇੰ ਮਾਲਕ ਕਿਸਾਨਾਂ ਦੀ ਉਤਲੀ ਧਨਾਢ ਤੇ ਜਾਗੀਰੂ ਪਰਤ ਤੱਕ ਵੀ ਪਹੁੰਚ ਰਿਹਾ ਹੈ। ਵਿਸ਼ੇਸ਼ ਕਰਕੇ ਵਪਾਰ ਦੀਆਂ ਸ਼ਰਤਾਂ (ਟਰਮਜ਼ ਆਫ ਟਰੇਡ) ਖੇਤੀ ਦੇ ਉਲਟ ਝੁਕਣ ਕਾਰਨ ਖੇਤੀ ਪੈਦਾਇਸ਼ ਦੀ ਮੰਡੀ ਵਿੱਚ ਹੁੰਦੀ ਬੇਕਦਰੀ ਦੇ ਸਿੱਟੇ ਵਜੋਂ ਹੁੰਦਾ ਹਰਜਾ ਵੱਡੇ ਭੋਇੰ-ਮਾਲਕਾਂ ਨੂੰ ਵੀ ਬੇਚੈਨ ਕਰਦਾ ਹੈ। ਇਸ ਹਰਜੇ ਨੂੰ ਪੂਰਨ ਲਈ ਜਿੱਥੇ ਇਸ ਪਰਤ ਦੀ ਅਗਵਾਈ ਹੇਠਲੀਆਂ ਕਿਸਾਨ ਜਥੇਬੰਦੀਆਂ/ਥੜ੍ਹਿਆਂ ਵੱਲੋਂ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਚੁੱਕੀ ਜਾ ਰਹੀ ਹੈ, ਉੱਥੇ ਕਿਸੇ ਹੱਦ ਤੱਕ ਰਿਜ਼ਰਵੇਸ਼ਨ ਰਾਹੀਂ ਸਰਕਾਰੀ ਸਹੂਲਤਾਂ ਨੂੰ ਹੱਥ ਪਾ ਕੇ ਹਰਜਾ ਪੂਰਨ ਦੀ ਧੁੱਸ ਮੌਜੂਦਾ ਅੰਦੋਲਨ ਦਾ ਇੱਕ ਸਬੱਬ ਬਣੀ ਹੈ।
ਤੀਜਾ ਕਾਰਨ ਇਹ ਹੈ ਕਿ ਭਾਰਤੀ ਹਾਕਮ ਜਮਾਤਾਂ ਵੱਲੋਂ ਲੋਕਾਂ ਦੀਆਂ ਹਕੀਕੀ ਆਰਥਿਕ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਇ, ਉਹਨਾਂ ਦਾ ਧਿਆਨ ਇਹਨਾਂ ਸਮੱਸਿਆਵਾਂ ਤੋਂ ਤਿਲ੍ਹਕਾਉਣ-ਭਟਕਾਉਣ ਅਤੇ ਉਹਨਾਂ ਨੂੰ ਨਿਗੂਣੀਆਂ ਬੁਰਕੀਆਂ ਸੁੱਟ ਕੇ ਵਰਚਾਉਣ ਦਾ ਢੰਗ ਅਪਣਾਇਆ ਹੋਇਆ ਹੈ। ਇਹ ਢੰਗ ਉਹਨਾਂ ਦੀ ਮੌਕਾਪ੍ਰਸਤ ਵੋਟ ਸਿਆਸਤ ਨੂੰ ਰਾਸ ਬਹਿੰਦਾ ਹੈ। ਵੀ.ਪੀ. ਸਿੰਘ ਦੀ ਕੇਂਦਰੀ ਹਕੂਮਤ ਵੱਲੋਂ ਅਨੁਸੂਚਿਤ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਮਿਲਦੀ ਸਹੂਲਤ ਨੂੰ ਹੋਰਨਾਂ ਅਣਗਿਣਤ ਪਛੜੀਆਂ   ਜਾਤਾਂ/ਸ਼੍ਰੇਣੀਆਂ ਤੱਕ ਵਧਾਉਣ ਲਈ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦਾ ਐਲਾਨ ਕਰਕੇ ਰਿਜ਼ਰਵੇਸ਼ਨ ਦੀ ਪਟਾਰੀ ਨੂੰ ਖੋਲ੍ਹ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਜਾਤ-ਦਰ-ਜਾਤ ਰਿਜ਼ਰਵੇਸ਼ਨ ਦੇ ਹੱਕ ਦੀ ਮੰਗ ਦੇ ਸਿਰ ਚੁੱਕਣ ਦਾ ਅਮਲ ਸ਼ੁਰੂ ਹੋ  ਗਿਆ। ਗੁੱਜਰਾਂ, ਪਟੇਲਾਂ ਅਤੇ ਜਾਟ ਜਾਤੀਆਂ ਵਿੱਚ ਉੱਠੀ ਇਹ ਮੰਗ ਉੱਠਣ ਦੀ ਇੱਕ ਵਜਾਹ ਇਹ ਰਿਜ਼ਰਵੇਸ਼ਨ ਦੀ ਖੁੱਲ੍ਹੀ ਪਟਾਰੀ ਵੀ ਬਣੀ ਹੈ। ਇਸ ਤੋਂ ਇਲਾਵਾ ਇਸ ਮੰਗ ਨੂੰ ਉਦੋਂ ਵਾਜਬੀਅਤ ਦਾ ਠੁਮ੍ਹਣਾ ਨਸੀਬ ਹੋਇਆ, ਜਦੋਂ ਮਾਰਚ 2014 ਵਿੱਚ ਯੂ.ਪੀ.ਏ. ਦੀ ਮਨਮੋਹਨ ਸਿੰਘ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ, ਜਾਟਾਂ ਨੂੰ ਰਿਜ਼ਰਵੇਸ਼ਨ ਦੇ ਦਿੱਤੀ ਗਈ ਸੀ। ਇਹ ਰਿਜ਼ਰਵੇਸ਼ਨ ਮੰਡਲ ਕਮਿਸ਼ਨ ਤਹਿਤ ਪਛੜੀਆਂ ਸ਼੍ਰੇਣੀਆਂ ਨੂੰ ਮਿਲਣ ਵਾਲੀ 27 ਪ੍ਰਤੀਸ਼ਤ ਤੋਂ ਇਲਾਵਾ ਹੋਣੀ ਸੀ। ਮਾਰਚ 2015 ਵਿੱਚ ਸੁਪਰੀਮ ਕੋਰਟ ਵੱਲੋਂ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ। ਭਾਜਪਾ ਵੱਲੋਂ ਵੀ ਇਸ ਮੰਗ ਨੂੰ ਵਾਜਬ ਠਹਿਰਾਇਆ ਗਿਆ ਸੀ।
ਚਾਹੇ ਇਹ ਅੰਦੋਲਨ ਗੁਜਰਾਤ ਦੇ ਪਟੇਲ ਅੰਦੋਲਨ ਵਾਂਗ ਅਨੁਸੂਚਿਤ ਅਤੇ ਪਛੜੀਆਂ ਜਾਤਾਂ ਨੂੰ ਮਿਲਦੇ ਰਾਖਵੇਂਪਣ ਵਿਰੁੱਧ ਸੇਧਤ ਅੰਦੋਲਨ ਵਜੋਂ ਸ਼ੁਰੂ ਨਹੀਂ ਸੀ ਹੋਇਆ, ਪਰ ਕੁਰੂਕਸ਼ੇਤਰ ਤੋਂ ਭਾਜਪਾ ਦੇ ਪਾਰਲੀਮਾਨੀ ਮੈਂਬਰ ਰਾਜ ਕੁਮਾਰ ਸੈਣੀ ਵਲੋਂ ਆਪਣੇ ਓ.ਬੀ.ਸੀ ਬਰੀਗੇਡ ਰਾਹੀਂ ਜਾਟਾਂ ਨੂੰ ਸਿੱਧੇ ਕਰਨ ਦੇ ਜਾਤੀਪਾਤੀ ਤੁਅੱਸਬਾਂ ਨਾਲ ਲਿਬੜੀ ਬਿਆਨਬਾਜ਼ੀ ਰਾਂਹੀ ਜਾਤਪਾਤੀ ਰੰਜਸ਼ ਅਤੇ ਤੁਅੱਸਬਾਂ ਨੂੰ ਪਲੀਤਾ ਲਾਇਆ ਗਿਆ। ਸਿੱਟੇ ਵਜੋਂ ਜਾਟ ਜਾਤੀ ਅੰਦਰ ਪਹਿਲਾਂ ਹੀ ਮੌਜੂਦ ਜਾਟ-ਹੰਕਾਰ ਹਿੰਸਕ ਭੀੜਾਂ ਦੇ ਰੂਪ 'ਚ ਸੜਕਾਂ 'ਤੇ ਵਹਿ ਤੁਰਿਆਂ, ਅਤੇ ਇਹ ਅੰਦੋਲਨ ਆਪਣੀ ਪਹਿਲੀ ਲੀਹੋ ਲਹਿਕੇ ਸਰਕਾਰੀ ਅਤੇ ਲੋਕਾਂ ਦੀਆਂ ਹੀ ਜਾਇਦਾਦਾਂ ਦੀ ਅਣਉਚਿਤ ਅਤੇ ਤਰਕਹੀਣ ਤਬਾਹੀ ਮਚਾਉਣ ਦੀ ਬੇਹੂਦਰੀ ਦਿਸ਼ਾਂ ਅਖਤਿਆਰ ਕਰ ਗਿਆ। ਜਖ਼ਮੀ ਜਾਤ ਹੰਕਾਰ 'ਚ ਗ੍ਰਸੇ ਜਾਟ ਲੋਕਾਂ ਦੇ ਇੱਕ ਟੋਲੇ ਦੀ ਤੁਅੱਸਬੀ ਆਪਹੁਦਰੇਪਣ ਵਲੋਂ ਧਾਰਨ ਕੀਤੀ ਬੁਰਛਾਗਰਦੀ ਦੀ ਘਿਨਾਉਣੀ ਸ਼ਕਲ ਦਾ ਰੂਪ ਉਹ ਸੀ, ਜਿਹੜਾ ਮੂਰਥਲ ਨੇੜੇ ਜੀਟੀ ਰੋਡ 'ਤੇ ਔਰਤਾਂ ਨਾਲ ਬਲਾਤਕਾਰ ਅਤੇ ਬਦਸਲੂਕੀ ਦੀ ਸਿਰੇ ਦੀ ਨਿਖੇਧੀਯੋਗ ਘਟਨਾਂ ਦੀ ਸ਼ਕਲ 'ਚ ਸਾਹਮਣੇ ਆਇਆ। ਉਪਰੋਕਤ ਘਿਨਾਉਣਾ ਰੂਪ ਅਖਤਿਆਰ ਕਰਨ ਦੇ ਬਾਵਜੂਦ ਵੀ ਇਸ ਸੰਘਰਸ਼ ਨੂੰ ਜਾਟ ਕਿਸਾਨੀ ਵਲੋਂ ਵਿਸ਼ਾਲ ਅਤੇ ਵਿਆਪਕ ਹੁੰਗਾਰਾ ਮਿਲਿਆ ਹੈ। ਜਿੱਥੋਂ ਤੱਕ ਇਸ ਸੰਘਰਸ਼ ਨੂੰ ਮਿਲੇ ਵਿਸ਼ਾਲ ਅਤੇ ਵਿਆਪਕ ਹੁੰਗਾਰੇ ਅਤੇ ਇਸ ਵੱਲੋਂ ਅਖਤਿਆਰ ਕੀਤੀ ਤੂਫਾਨੀ ਤਿੱਖ ਦਾ ਸੁਆਲ ਹੈ, ਇਸਦਾ ਬਾਹਰਮੁਖੀ ਕਾਰਨ ਜ਼ਰੱਈ ਸੰਕਟ ਦੀ ਘੁੰਮਣਘੇਰੀ ਵਿੱਚ ਉਲਝੀ ਕਿਸਾਨੀ ਅੰਦਰ ਬੇਚੈਨੀ ਅਤੇ ਰੋਹ ਦਾ ਲਗਾਤਾਰ ਜਮ੍ਹਾਂ ਹੁੰਦੇ ਜਾਣਾ ਹੈ। ਗਰੀਬ ਕਿਸਾਨ, ਥੁੜ੍ਹ ਜ਼ਮੀਨੇ ਕਿਸਾਨ ਅਤੇ ਦਰਮਿਆਨੇ ਕਿਸਾਨ ਹਰਿਆਣੇ ਅੰਦਰ ਕਿਸਾਨੀ ਦੀ ਕੁੱਲ ਗਿਣਤੀ ਦਾ 80 ਫੀਸਦੀ ਤੋਂ ਉੱਪਰ ਬਣਦੇ ਹਨ। ਖੇਤੀ ਲਾਗਤਾਂ ਅਤੇ ਜੀਵਨ ਲੋੜਾਂ ਦੀ ਅਸਮਾਨ ਛੂੰਹਦੀ ਮਹਿੰਗਾਈ, ਜ਼ਮੀਨੀ ਠੇਕੇ ਦੇ ਉੱਪਰ ਚੜ੍ਹਨ, ਕਰਜ਼ਾ ਜਾਲ ਵਿੱਚ ਫਸਣ ਅਤੇs s ਰੋਟੀ-ਰੋਜ਼ੀ ਦੇ ਬਦਲਵੇਂ ਵਸੀਲਿਆਂ ਦੇ ਸੁੰਗੜਨ ਦੇ ਸਿੱਟੇ ਵਜੋਂ ਕਿਸਾਨੀ ਦੀ ਇਹ ਵਿਸ਼ਾਲ ਗਿਣਤੀ ਗੁਰਬਤ, ਕੰਗਾਲੀ, ਭੁੱਖਮਰੀ ਅਤੇ ਜਲਾਲਤ ਦੇ ਜਬਾੜ੍ਹਿਆਂ ਵਿੱਚ ਧੱਕੀ ਜਾ ਰਹੀ ਹੈ। ਕਿਸਾਨੀ ਦੇ ਇਸ ਹਿੱਸੇ ਵਿੱਚ ਲੋਕ ਦੁਸ਼ਮਣ ਹਾਕਮ ਜਮਾਤੀ ਸਿਆਸਤਦਾਨਾਂ ਅਤੇ ਉਹਨਾਂ ਦੀਆਂ ਹਕੂਮਤਾਂ ਖਿਲਾਫ ਰੋਸ ਅਤੇ ਗੁੱਸੇ ਦਾ ਬਾਰੂਦ ਜਮ੍ਹਾਂ ਹੁੰਦਾ ਜਾ ਰਿਹਾ ਹੈ। ਹਾਕਮਾਂ ਖਿਲਾਫ ਬੇਚੈਨੀ ਰੋਸ ਅਤੇ ਗੁੱਸੇ ਦਾ ਇਹੀ ਬਾਰੂਦ ਹਰਿਆਣਾ ਦੀਆਂ ਸੜਕਾਂ 'ਤੇ ਵਹਿ ਤੁਰਿਆ ਹੈ ਅਤੇ ਹਰਿਆਣਾ ਦੇ ਸਰਕਾਰੀ-ਦਰਬਾਰੀ ਤੰਤਰ ਨੂੰ ਜਾਮ ਕਰਨ ਦਾ ਸਬੱਬ ਬਣਿਆ ਹੈ।
ਪਰ ਰਿਜ਼ਰਵੇਸ਼ਨ ਦੀ ਮੰਗ ਹਾਕਮਾਂ ਵੱਲੋਂ ਪ੍ਰਵਾਨ ਕਰਨ ਦੇ ਬਾਵਜੂਦ ਮੌਜੂਦਾ ਅੰਦੋਲਨ ਦੀ ਅਸਲੀ ਤਾਕਤ ਅਤੇ ਜਿੰਦਜਾਨ ਬਣੀ ਕਿਸਾਨੀ ਦੀ ਇਸ ਕਮਾਊ ਪਰਤ ਪੱਲੇ ਕੁੱਝ ਨਹੀਂ ਪੈਣ ਲੱਗਿਆ। ਜਾਟਾਂ ਨੂੰ ਰਿਜ਼ਰਵੇਸ਼ਨ ਦਾ ਜੋ ਵੀ ਲਾਹਾ ਹੋਣਾ ਹੈ, ਇਸਦਾ ਬਹੁਤ ਵੱਡਾ ਹਿੱਸਾ ਜਾਟਾਂ ਦੀ ਧਨਾਢ ਤੇ ਜਾਗੀਰੂ ਪਰਤ ਦੀਆਂ ਜੇਬਾਂ ਵੱਲ ਸਰਕ ਜਾਣਾ ਹੈ। ਮੰਦਹਾਲੀ ਦੇ ਮੂੰਹ ਆਈ ਕਿਸਾਨੀ ਦੇ ਵੱਡੇ ਹਿੱਸਿਆਂ ਨੂੰ ਵਕਤੀ ਭਰਮਾਊ ਧਰਵਾਸ ਤੋਂ ਇਲਾਵਾ ਕੋਈ ਗਿਣਨਯੋਗ ਫਾਇਦਾ ਨਹੀਂ ਹੋਣ ਲੱਗਿਆ। ਉਲਟਾ, ਮੌਜੂਦਾ ਸੰਘਰਸ਼ ਕਿਸਾਨੀ ਦੀਆਂ ਹਕੀਕੀ ਮੰਗਾਂ/ਮਸਲਿਆਂ ਤੋਂ ਉਹਨਾਂ ਦਾ ਧਿਆਨ ਭਟਕਾਉਣ, ਹਾਕਮਾਂ ਖਿਲਾਫ ਉਹਨਾਂ ਦੇ ਗੁੱਸੇ ਤੇ ਨਫਰਤ ਨੂੰ ਇਸ ਭਟਕਾਊ ਮੁੱਦੇ 'ਤੇ ਇੱਕ ਵੇਰਾਂ ਖਾਰਜ ਕਰਨ ਅਤੇ ਗੈਰ-ਜਾਟ ਵਰਗਾਂ ਅੰਦਰ ਜਾਤਪਾਤੀ ਤੁਅੱਸਬਾਂ ਅਤੇ ਆਮ ਇਨਸਾਫਪਸੰਦ ਲੋਕਾਂ ਅੰਦਰ ਇਸ ਅੰਦੋਲਨ ਵਿਰੋਧੀ ਭਾਵਨਾਵਾਂ ਨੂੰ ਆਰ ਲਾਉਣ ਦਾ ਸਾਧਨ ਹੋ ਨਿੱਬੜਿਆ ਹੈ।
ਹਰਿਆਣਾ ਅੰਦਰ ਮਿਹਨਤਕਸ਼ ਕਿਸਾਨੀ ਦੇ ਹਕੀਕੀ ਸਰੋਕਾਰਾਂ ਨੂੰ ਪ੍ਰਣਾਈਆਂ ਕਿਸਾਨ ਧਿਰਾਂ/ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਹਾਕਮਾਂ ਖਿਲਾਫ ਕਿਸਾਨੀ ਅੰਦਰ ਜਮ੍ਹਾਂ ਹੋ ਰਹੇ ਗੁੱਸੇ ਅਤੇ ਨਫਰਤ ਨੂੰ ਅਜਿਹੀਆਂ ਭਟਕਾਊ ਅਤੇ ਗੈਰ-ਪ੍ਰਸੰਗਿਕ ਅਕੇ ਗੈਰ-ਵਾਜਬ ਮੰਗਾਂ 'ਤੇ ਖਾਰਜ ਕਰਨ ਦੀ ਬਜਾਇ, ਕਿਸਾਨੀ ਦੀਆਂ ਹਕੀਕੀ ਮੰਗਾਂ/ਮਸਲਿਆਂ ਲਈ ਸੰਘਰਸ਼ ਦੀ ਉਠਾਣ ਬੰਨ੍ਹਣ ਵੱਲ ਸੇਧਤ ਕਰਨਾ ਚਾਹੀਦਾ ਹੈ।

ਤੀਰਥ-ਯਾਤਰਾਵਾਂ ਦਾ ਪੱਤਾ

ਤੀਰਥ-ਯਾਤਰਾਵਾਂ ਦਾ ਪੱਤਾ:
ਬਾਦਲ ਹਕੂਮਤ ਵਲੋਂ ਪੜਤ-ਬਹਾਲੀ ਦਾ ਯਤਨ
ਪੰਜਾਬ ਦੀ ਅਕਾਲੀ-ਭਾਜਪਾ ਹਕੂਮਤ ਵੱਲੋਂ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਮੁਫਤ ਤੀਰਥ ਯਾਤਰਾਵਾਂ ਕਰਵਾਉਣ ਦਾ ਪੱਤਾ ਖੇਡਿਆ ਗਿਆ ਹੈ। ਇਹ ਪੱਤਾ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਚੱਲਿਆ ਗਿਆ ਹੈ। ਇਸ ਤਹਿਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਪ੍ਰਸਿੱਧ ਤੀਰਥ ਅਸਥਾਨਾਂ ਲਈ ਗੱਡੀਆਂ ਰਵਾਨਾ ਕੀਤੀਆਂ ਜਾ ਰਹੀਆਂ ਹਨ। ਤੀਰਥ ਯਾਤਰੀਆਂ ਦੇ ਕਿਰਾਏ, ਰਹਿਣ-ਸਹਿਣ ਅਤੇ ਖਾਣ-ਪੀਣ ਦੇ ਕੁੱਲ ਖਰਚੇ ਦਾ ਭੁਗਤਾਨ ਹਕੂਮਤ ਵੱਲੋਂ ਕੀਤਾ ਜਾਣਾ ਹੈ। ਇਉਂ, ਪੰਜਾਬ ਸਰਕਾਰ ਵੱਲੋਂ ਖਜ਼ਾਨੇ 'ਚੋਂ ਅਰਬਾਂ ਰੁਪਏ ਇਹਨਾਂ ਤੀਰਥ ਯਾਤਰਾਵਾਂ 'ਤੇ ਖੁੱਲ੍ਹੇ ਦਿਲ ਨਾਲ ਰੋੜ੍ਹਨ ਦਾ ਕਦਮ ਲਿਆ ਗਿਆ ਹੈ।
ਇਸ ਗੈਰ-ਉਪਜਾਊ ਅਤੇ ਦੰਭੀ ਖੇਡ 'ਤੇ ਕਰੋੜਾਂ-ਅਰਬਾਂ ਰੋੜ੍ਹਨ ਦਾ ਕਦਮ ਉਦੋਂ ਲਿਆ ਜਾ ਰਿਹਾ ਹੈ, ਜਦੋਂ ਪੰਜਾਬ ਦੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਵੱਲੋਂ ਚਿੱਟੀ ਮੱਖੀ ਅਤੇ ਨਕਲੀ ਕੀੜੇਮਾਰ ਦਵਾਈਆਂ ਨਾਲ ਤਬਾਹ ਹੋਈ ਨਰਮੇ ਦੀ ਫਸਲ ਦਾ ਵਾਜਬ ਮੁਆਵਜਾ ਲੈਣ, ਗੰਨੇ ਦੀ ਬਕਾਇਆ ਰਕਮ ਵਸੂਲਣ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 5 ਲੱਖ ਪ੍ਰਤੀ ਪਰਿਵਾਰ ਦੇਣ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਹੋਰ ਹੱਕੀ ਮੰਗਾਂ ਲਈ ਕਿੰਨੇ ਮਹੀਨਿਆਂ ਤੋਂ ਸੰਘਰਸ਼ ਦਾ ਬਿਗਲ ਵਜਾਇਆ ਹੋਇਆ ਹੈ। ਇੱਕ ਅੰਦਾਜ਼ੇ ਮੁਤਾਬਕ ਤਬਾਹ ਹੋਏ ਨਰਮੇ ਕਾਰਨ ਕਿਸਾਨਾਂ ਨੂੰ 36000 ਕਰੋੜ ਰੁਪਏ ਦਾ ਰਗੜਾ ਲੱਗਿਆ ਹੈ। ਲੰਮੇ ਤੇ ਵਿਸ਼ਾਲ ਸੰਘਰਸ਼ ਦੇ ਦਬਾਅ  ਦੇ ਬਾਵਜੂਦ ਬਾਦਲ ਹਕੂਮਤ ਵੱਲੋਂ ਕਿਸਾਨਾਂ ਨੂੰ ਹੱਥ ਘੁੱਟ ਕੇ 640 ਕਰੋੜ ਰੁਪਏ ਅਤੇ ਖੇਤ ਮਜ਼ਦੂਰਾਂ ਨੂੰ 64 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਸ ਨਿਗੂਣੀ ਰਕਮ ਦਾ ਵੀ ਹਾਲੀਂ ਤੱਕ ਭੁਗਤਾਨ ਨਹੀਂ ਕੀਤਾ ਗਿਆ। ਪਹਿਲਾਂ ਸਾਮਰਾਜੀ-ਨਿਰਦੇਸ਼ਤ ਨਵੇਂ ਆਰਥਿਕ ਹੱਲੇ ਦੇ ਝੰਬੇ ਅਤੇ ਉੱਤੋਂ ਫਸਲਾਂ ਦੀ ਤਬਾਹੀ ਕਾਰਨ ਹੋਰ ਵੀ ਆਰਥਿਕ ਮੰਦਹਾਲੀ ਦੇ ਜਬਾੜ੍ਹਿਆਂ ਵਿੱਚ ਧੱਕੇ ਜਾ ਰਹੇ ਕਿਸਾਨ ਅਤੇ ਖੇਤ-ਮਜ਼ਦੂਰ ਸੂਦਖੋਰੀ ਕਰਜ਼ੇ ਦੇ ਜਾਲ ਵਿੱਚ ਫਸ ਕੇ ਰਹਿ ਗਏ ਹਨ। ਇਸ ਕਰਜ਼ੇ ਦੇ ਜਾਲ 'ਚੋਂ ਨਿਕਲਣ ਲਈ ਛਟਪਟਾਉਂਦੇ ਹਨ ਅਤੇ ਇਸ ਤੋਂ ਛੁਟਕਾਰੇ ਦਾ ਕੋਈ ਰਾਹ ਨਾ ਦਿਖਾਈ ਦੇਣ 'ਤੇ ਖੁਦਕੁਸ਼ੀਆਂ ਦੇ ਦੁਖਦਾਈ ਅਤੇ ਤਬਾਹਕੁੰਨ ਰਾਹ ਦੀ ਚੋਣ ਕਰਦੇ ਹਨ।
ਸਿੱਖਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਕਰਕੇ ਮਹਿੰਗੀ ਹੋ ਰਹੀ ਸਿੱਖਿਆ ਮਿਹਨਤਕਸ਼ ਹਿੱਸਿਆਂ ਦੇ ਬੱਚਿਆਂ ਲਈ ਤਰਸੇਵਾਂ ਬਣ ਕੇ ਰਹਿ ਗਈ ਹੈ। ਜਿਹੜੇ ਬੱਚੇ ਜਿਵੇਂ ਕਿਵੇਂ ਵੱਖ ਵੱਖ ਵਿਸ਼ਿਆਂ/ਪੇਸ਼ਿਆਂ ਵਿੱਚ ਲੱਖਾਂ ਰੁਪਏ ਰੋੜ੍ਹ ਕੇ ਡਿਗਰੀਆਂ ਹਾਸਲ ਕਰ ਲੈਂਦੇ ਹਨ, ਉਹ ਵੀ ਲੱਖਾਂ ਦੀ ਤਾਦਾਦ ਵਿੱਚ ਸੜਕਾਂ 'ਤੇ ਬੇਰੁਜ਼ਗਾਰੀ ਦੀ ਖਾਕ ਛਾਣ ਰਹੇ ਹਨ ਜਾਂ ਫਿਰ ਇਸ ਹਾਲਤ ਵਿੱਚੋਂ ਨਿਕਲਣ ਲਈ ਵਿਦੇਸ਼ੀ ਧਰਤੀਆਂ ਵੱਲ ਪ੍ਰਵਾਸ ਕਰਨ ਲਈ ਹੱਥ-ਪੱਲਾ ਮਾਰਨ ਲਈ ਮਜਬੂਰ ਹੋ ਰਹੇ ਹਨ। ਹਾਕਮਾਂ ਵੱਲੋਂ ਇਸ ਰੁਲ ਰਹੀ ਜਵਾਨੀ ਨੂੰ ਸੰਭਾਲਣ ਦਾ ਕੋਈ ਹੀਲਾ-ਵਸੀਲਾ ਤਾਂ ਕਰਨਾ ਸੀ, ਉਲਟਾ ਉਹਨਾਂ ਦੀ ਇਸ ਹਾਲਤ ਦਾ ਫਾਇਦਾ ਉਠਾਉਂਦਿਆਂ, ਉਹਨਾਂ ਨੂੰ ਨਸ਼ਾ-ਵਪਾਰ ਦੇ ਤਾਣੇ-ਪੇਟੇ ਦੇ ਸੰਦ ਬਣਾਇਆ ਜਾ ਰਿਹਾ ਹੈ। ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ੇੜੀ ਬਣਾਉਂਦਿਆਂ, ਆਪਣੀ ਨਸ਼ਾ-ਮੰਡੀ ਦਾ ਪਸਾਰਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਰਕਾਰੀ ਖੇਤਰ ਵਿਚਲੇ ਸਿੱਖਿਆ ਪ੍ਰਬੰਧ, ਸਿਹਤ ਪ੍ਰਬੰਧ, ਟਰਾਂਸਪੋਰਟ ਖੇਤਰ ਅਤੇ ਬਿਜਲੀ ਖੇਤਰ ਵਗੈਰਾ ਨੂੰ ਤਹਿਸ਼-ਨਹਿਸ਼ ਕਰਦਿਆਂ, ਥੈਲੀਸ਼ਾਹਾਂ ਹਵਾਲੇ ਕੀਤਾ ਜਾ ਰਿਹਾ ਹੈ। ਸਰਕਾਰੀ ਖੇਤਰ ਅੰਦਰ ਰੋਟੀ-ਰੋਜ਼ੀ ਦੇ ਵਸੀਲਿਆਂ ਅਤੇ ਪੱਕੇ ਰੁਜ਼ਗਾਰ ਦਾ ਉਜਾੜਾ ਕੀਤਾ ਜਾ ਰਿਹਾ ਹੈ। ਰੁਜ਼ਗਾਰ ਮੰਗਦੇ ਨਵ-ਸਿੱਖਿਅਤ ਅਧਿਆਪਕਾਂ ਅਤੇ ਹੋਰ ਕਿੱਤਿਆਂ ਨਾਲ ਸਬੰਧਤ ਨੌਜਵਾਨਾਂ ਨੂੰ ਡੰਡਿਆਂ ਨਾਲ ਨਿਵਾਜਿਆ ਜਾ ਰਿਹਾ ਹੈ। ਮੁੱਕਦੀ ਗੱਲ— ਮਿਹਨਤਕਸ਼ ਲੋਕਾਂ ਨੂੰ ਅੰਨ੍ਹੇਵਾਹ ਲੁੱਟਣ ਅਤੇ ਕੁੱਟਣ ਦਾ ਸੰਦ ਬਣੀ ਅਕਾਲੀ ਭਾਜਪਾ ਹਕੂਮਤ ਬੁਰੀ ਤਰ੍ਹਾਂ ਲੋਕਾਂ ਦੇ ਨੱਕੋ-ਬੁੱਲ੍ਹੋਂ ਲਹਿ ਗਈ ਹੈ। ਇਸ ਹਕੂਮਤ ਦੀਆਂ ਲੋਕ-ਮਾਰੂ ਨੀਤੀਆਂ ਦੇ ਝੰਬੇ ਕਮਾਊ ਲੋਕ ਤਰਾਹ ਤਰਾਹ ਕਰ ਰਹੇ ਹਨ।
ਇਸਦੇ ਨਾਲ ਅਕਾਲੀ ਦਲ (ਬਾਦਲ) ਵੱਲੋਂ ਸਿੱਖ ਸੰਸਥਾਵਾਂ ਅਤੇ ਅਸਥਾਨਾਂ ਦੀ ਕੀਤੀ ਜਾ ਰਹੀ ਦੁਰਵਰਤੋਂ ਅਤੇ ਦੁਰਗਤੀ ਦੇ ਨਤੀਜੇ ਵਜੋਂ ਪਿਛਲੇ ਅਰਸੇ ਵਿੱਚ ਸਿੱਖ ਜਨਤਾ ਅੰਦਰ ਰੋਸ ਅਤੇ ਬੇਚੈਨੀ ਦਾ ਪਸਾਰਾ ਹੋਇਆ ਹੈ। ਮੋਦੀ ਹਕੂਮਤ ਅਤੇ ਸੰਘੀ ਲਾਣੇ ਦੀਆਂ ਧਾਰਮਿਕ ਘੱਟ-ਗਿਣਤੀਆਂ ਪ੍ਰਤੀ ਅਖਤਿਆਰ ਕੀਤੀ ਫਿਰਕੂ-ਫਾਸ਼ੀ ਹਿੰਦੂਤਵੀ ਪਹੁੰਚ ਨੇ ਹੋਰਨਾਂ ਧਾਰਮਿਕ ਘੱਟ-ਗਿਣਤੀਆਂ ਸਮੇਤ ਸਿੱਖਾਂ ਅੰਦਰ ਪ੍ਰਤੀਕਰਮ ਨੂੰ ਆਰ ਲਾਈ ਹੈ। ਇਸ ਸਾਰੇ ਕੁੱਝ ਦੇ ਸਿੱਟੇ ਵਜੋਂ ਸਿੱਖ ਜਨਤਾ ਅੰਦਰ ਭਾਜਪਾ ਨਾਲ ਬਗਲਗੀਰ ਬਾਦਲ ਟੋਲੇ ਦੇ ਚਿਹਰੇ 'ਤੇ ਚਾੜ੍ਹਿਆ 'ਪੰਥਕ' ਨਕਾਬ ਭਰਿਆੜ ਹੋਇਆ ਹੈ ਅਤੇ ਉਹਨਾਂ ਅੰਦਰ ਬਾਦਲ ਟੋਲੇ ਖਿਲਾਫ ਤਿੱਖੇ ਰੋਸ, ਬੇਚੈਨੀ ਅਤੇ ਗੁੱਸੇ ਦਾ ਪਸਾਰਾ ਹੋਇਆ ਹੈ।
ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ ਇੱਕ ਪਾਸੇ ਅਕਾਲੀ-ਭਾਜਪਾ ਹਕੂਮਤ ਦੀਆਂ ਲੋਕ-ਦੁਸ਼ਮਣ ਨੀਤੀਆਂ ਕਰਕੇ ਪੰਜਾਬ ਦੇ ਮਿਹਨਤਕਸ਼ ਲੋਕਾਂ ਅੰਦਰ ਉਸਦੇ ਸਿਆਸੀ ਵਕਾਰ ਤੇ ਪੜਤ ਦਾ ਗਿਰਾਫ ਨਿਵਾਣਾਂ 'ਤੇ ਜਾ ਡਿਗਿਆ ਹੈ ਅਤੇ ਦੂਜੇ ਪਾਸੇ ਬਾਦਲ ਲਾਣੇ ਦੇ ਚਿਹਰੇ 'ਤੇ ਫੇਰੇ 'ਪੰਥਕ' ਮੁਲੰਮੇ ਦੀ ਨਕਲੀ ਚਮਕ-ਦਮਕ ਬਹੁਤ ਹੀ ਮੱਧਮ ਪੈ ਚੁੱਕੀ ਹੈ। ਇਹਨਾਂ ਦੋਵਾਂ ਪੱਖਾਂ ਕਰਕੇ ਅਕਾਲੀ-ਭਾਜਪਾ ਸਰਕਾਰ ਪੰਜਾਬ ਦੀ ਜਨਤਾ ਅੰਦਰ ਬੁਰੀ ਤਰ੍ਹਾਂ ਸਿਆਸੀ ਨਿਖੇੜੇ ਦੀ ਹਾਲਤ ਵਿੱਚ ਜਾ ਡਿਗੀ ਹੈ। 2017 ਵਿੱਚ ਆ ਰਹੀਆਂ ਵਿਧਾਨ ਸਭਾਈ ਚੋਣਾਂ ਵਿੱਚ ਹਾਰ ਦਾ ਧੁੜਕੂ ਅਕਾਲੀ-ਭਾਜਪਾ ਗੱਠਜੋੜ ਦੀ ਨੀਂਦ ਹਰਾਮ ਕਰ ਰਿਹਾ ਹੈ।
ਇਸ ਹਾਲਤ ਅੰਦਰ ਅਕਾਲੀ-ਭਾਜਪਾ ਗੱਠਜੋੜ ਵੱਲੋਂ ਮੁੜ-ਸੰਭਾਲੇ ਅਤੇ ਪੰਜਾਬ ਦੀ ਜਨਤਾ ਅੰਦਰ ਆਪਣੇ ਖੁਰੇ ਸਿਆਸੀ ਵਕਾਰ ਤੇ ਪੜਤ ਬਹਾਲੀ ਲਈ ਰੱਸੇ-ਪੈੜੇ ਵੱਟਣ ਦਾ ਅਮਲ ਵਿੱਢਿਆ ਜਾ ਰਿਹਾ ਹੈ। ਇੱਕ ਹੱਥ- ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਹਿੱਸਿਆਂ ਨੂੰ ਨੌਕਰੀਆਂ ਦੀਆਂ ਬੁਰਕੀਆਂ ਸਿੱਟਣ ਦੇ ਐਲਾਨ ਕਰਨ, ਕਿਸਾਨ-ਮਜ਼ਦੂਰ ਜਥੇਬੰਦੀਆਂ ਨਾਲ ਗੱਲਬਾਤ ਦਾ ਅਮਲ ਚਲਾਉਣ ਅਤੇ  ਮੁਲਾਜ਼ਮਾਂ ਨੂੰ ਪੇ-ਕਮਿਸ਼ਨ ਰਿਪੋਰਟ ਲਾਗੂ ਕਰਨ ਦਾ ਦਿਲਾਸਾ ਦੇਣ ਆਦਿ ਦੇ ਕਦਮ ਲਏ ਜਾ ਰਹੇ ਹਨ, ਦੂਜੇ ਹੱਥ— ਆਪਣੇ ਭਰਿਆੜ ਹੋਏ ਅਖੌਤੀ ਪੰਥਕ ਨਕਾਬ ਨੂੰ ਟਾਕੀਆਂ ਲਾਉਣ ਅਤੇ ਸਿੱਖਾਂ ਅੰਦਰ ਖੁਰੀ ਧਾਰਮਿਕ ਪੜਤ ਨੂੰ ਮੁੜ-ਬਹਾਲ ਕਰਨ ਦੀ ਚਾਲ ਚੱਲੀ ਜਾ ਰਹੀ ਹੈ। ਇਸ ਤੀਰਥ ਯਾਤਰਾ ਸਕੀਮ ਤਹਿਤ ਚਾਹੇ ਹਿੰਦੂ ਅਤੇ ਮੁਸਲਮਾਨ ਧਰਮ ਦੇ ਲੋਕਾਂ ਨੂੰ ਵੀ ਲਾਲਚ ਦੀ ਬੁਰਕੀ ਸੁੱਟੀ ਗਈ ਹੈ। ਜਿਸਦਾ  ਮਕਸਦ ਆਪਣੀ ਦੰਭੀ ਧਰਮ-ਨਿਰਪੱਖਤਾ ਦੀ ਦਿੱਖ ਨੂੰ ਉਭਾਰਨਾ ਹੈ। ਪਰ ਮੁੱਖ ਤੌਰ 'ਤੇ ਇਹ ਤੀਰਥ ਯਾਤਰਾ ਸਿੱਖ ਧਰਮ ਨਾਲ ਸਬੰਧਤ ਜਨਤਾ 'ਤੇ ਕੇਂਦਰਤ ਹੈ।
ਕੁੱਲ ਮਿਲਾ ਕੇ ਕਹਿਣਾ ਹੋਵੇ— ਮੁੱਖ ਮੰਤਰੀ ਤੀਰਥ ਯਾਤਰਾ ਦਾ ਪੱਤਾ ਖੇਡਣ ਦਾ ਇੱਕ ਮਕਸਦ ਸਿੱਖ ਜਨਤਾ ਅੰਦਰ ਬਾਦਲ ਟੋਲੇ ਦੀ ਖੁਰੀ ਪੜਤ ਨੂੰ ਮੁੜ ਬਹਾਲ ਕਰਨਾ (ਅਤੇ ਨਾਲ ਹੀ ਹਿੰਦੂ ਅਤੇ ਮੁਸਲਮਾਨ ਧਰਮ ਦੇ ਲੋਕਾਂ ਨੂੰ ਵਰਚਾਉਣਾ) ਅਤੇ ਦੂਜਾ ਮਕਸਦ— ਲੋਕਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਟੁੰਬਦਿਆਂ ਅਤੇ ਉਹਨਾਂ ਦੇ ਸੀਮਤ ਧਾਰਮਿਕ ਸਰੋਕਾਰਾਂ ਨੂੰ ਪੂਰਾ ਕਰਨ ਲਈ ਤੀਰਥ ਯਾਤਰਾਵਾਂ ਦੀ ਲੋਰੀ ਦਿੰਦਿਆਂ, ਉਹਨਾਂ ਦੀ ਸੁਰਤੀ ਨੂੰ ਉਹਨਾਂ ਦੀ ਜ਼ਿੰਦਗੀ ਨਾਲ ਖਿਲਾਵਾੜ ਕਰ ਰਹੇ ਆਰਥਿਕ-ਸਿਆਸੀ ਮਸਲਿਆਂ ਤੋਂ ਤਿਲ੍ਹਕਾਉਣਾ ਹੈ।

ਰੋਹਿਤ ਵੇਮੁਲਾ ਦੀ ਖੁਦਕੁਸ਼ੀ

ਰੋਹਿਤ ਵੇਮੁਲਾ ਦੀ ਖੁਦਕੁਸ਼ੀ:
ਸੰਘ ਲਾਣੇ ਵੱਲੋਂ ਕੀਤਾ ਗਿਆ ਸੰਸਥਾਗਤ ਕਤਲ ਹੈ
-ਚੇਤਨ
ਰੋਹਿਤ ਵੇਮੁਲਾ ਚੱਕਰਵਰਤੀ ਇੱਕ ਸਾਇੰਸ ਦੇ ਪੀਐੱਚ.ਡੀ ਖੋਜਾਰਥੀ ਨੇ ਹੈਦਰਾਬਾਦ ਕੇਂਦਰੀ ਵਿਸ਼ਵ ਵਿਦਿਆਲੇ ਵਿੱਚ ਆਪਣੇ ਦੋਸਤ ਦੇ ਕਮਰੇ ਵਿੱਚ 18 ਜਨਵਰੀ ਨੂੰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਹ ਖਬਰ ਨਸ਼ਰ ਹੁੰਦਿਆਂ ਪ੍ਰਤੀਕਰਮ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨਾਂ ਦਾ ਹੜ੍ਹ ਆ ਗਿਆ। ਇੱਕ ਜ਼ਹੀਨ, ਹੋਣਹਾਰ ਦਲਿਤ ਵਿਦਿਆਰਥੀ ਦੀ ਆਤਮ-ਹੱਤਿਆ/ਸੰਸਥਾਗਤ ਕਤਲ ਨੇ ਹਰ ਸੰਵੇਦਨਸ਼ੀਲ, ਅਗਾਂਹਵਧੂ, ਜਮਹੂਰੀਅਤਪਸੰਦ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ।
ਦਰਅਸਲ ਆਰ.ਐਸ.ਐਸ. ਦੇ ਮੁਖੌਟੇ ਮੋਦੀ ਦੀ ਅਗਵਾਈ ਹੇਠ ਜੋ ਮਾਹੌਲ ਪੁਰੇ ਦੇਸ਼ ਵਿੱਚ ਸਿਰਜਿਆ ਜਾ ਰਿਹਾ ਹੈ ਉਸ ਤਹਿਤ ਆਰ.ਐਸ.ਐਸ. ਦੇ ਏਜੰਡੇ ਨੂੰ ਲਾਗੂ ਕਰਨ ਨਾਲ ਮੱਤਭੇਦ, ਅਸਹਿਮਤੀ, ਨਾਬਰੀ ਜਾਂ ਵਿਰੋਧੀ ਹਰ ਸੁਰ ਨੂੰ ਬੰਦ ਕਰਨ ਦੇ ਯਤਨ ਜਾਰੀ ਹਨ।
ਘਟਨਾਕ੍ਰਮ: ਆਂਧਰਾ ਪ੍ਰਦੇਸ਼ ਦੇ ਗੰਟੂਰ ਜ਼ਿਲ੍ਹੇ ਦੇ ਗੁਰਾਜਲਾ ਕਸਬੇ ਤੋਂ ਦਲਿਤ ਪਰਿਵਾਰ 'ਚੋਂ ਉਚੇਰੀ ਪੜ੍ਹਾਈ ਤੇ ਚੰਗੇਰੇ ਜੀਵਨ ਦੇ ਸੁਪਨੇ ਲੈ ਕੇ ਆਇਆ ਰੋਹਿਤ ਚੱਕਰਵਰਤੀ ਵੇਮੁਲਾ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦਾ ਹਰਮਨਪਿਆਰਾ, ਖੁੱਲ੍ਹੇ ਵਿਚਾਰਾਂ ਵਾਲਾ ਤੇ ਆਪਣੇ ਆਪ ਨੂੰ ''ਅੰਬੇਦਕਰੀ-ਮਾਰਕਸਵਾਦੀ'' ਐਲਾਨਣ ਵਾਲਾ ਵਿਦਿਆਰਥੀ ਨਾਬਰੀ 'ਤੇ ਉੱਤਰਨ ਦੀ ਹਿੰਮਤ ਕਰਦਾ ਹੈ, ਜਦੋਂ ਮਹਾਂਰਾਸ਼ਟਰ ਸਰਕਾਰ ਵੱਲੋਂ ਬੀਫ 'ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ। ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਉਦੋਂ ਸੁਰਖ਼ੀਆਂ ਵਿੱਚ ਆਉਂਦੀ ਹੈ ਜਦੋਂ ਉਹ ਬੀਫ ਫੈਸਟੀਵਲ ਮਨਾਉਂਦੀ ਹੈ। ਉਹ ਗਊ ਦੀ ਪਵਿੱਤਰਤਾ ਅਤੇ ਅਛੂਤਾਂ ਦੀ ਅਪਵਿੱਤਰਾ ਤੇ ਨਫਰਤ ਦੀ ਹਕੀਕਤ ਨੂੰ ਬੇਪਰਦ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਸੰਘ ਲਾਬੀ ਦੀਆਂ ਅੱਖਾਂ ਵਿੱਚ ਰੜਕਣ ਲੱਗਦੇ ਹਨ। ਰੋਹਿਤ ਤੇ ਉਸਦੇ ਮਿੱਤਰ ਦਲਿਤ ਪਰਿਵਾਰਾਂ ਵਿੱਚੋਂ ਹੋਣ ਕਾਰਨ ਜਾਤੀ ਵਿਵਸਥਾ ਨੂੰ ਨਫਰਤ ਕਰਦੇ ਸਨ ਤੇ ਉਹਨਾਂ ਵੱਲੋਂ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਦਾ ਗਠਨ ਤੇ ਨਾਬਰੀ ਸੰਘੀ ਲਾਣੇ, ਏ.ਬੀ.ਵੀ.ਪੀ. (ਯੂਨੀਵਰਸਿਟੀਆਂ ਵਿੱਚ ਸੰਘ ਲਾਣੇ ਦਾ ਵਿਦਿਆਰਥੀ ਗਰੋਹ) ਤੇ ਕੇਂਦਰੀ ਮੰਤਰੀਆਂ ਨੂੰ ਗਵਾਰਾ ਨਹੀਂ ਸੀ।
ਫਿਰਕੂ ਹਿੰਸਾ ਨੂੰ ਬੇਪਰਦ ਕਰਨ ਵਾਲੀ ਫਿਲਮ ''ਮੁਜ਼ੱਫਰਨਗਰ ਅਜੇ ਬਾਕੀ ਹੈ'' ਦੇ ਦਿਖਾਏ ਜਾਣ ਵੇਲੇ ਏ.ਬੀ.ਵੀ.ਪੀ. ਵੱਲੋਂ ਕੀਤੀ ਹੁੱਲੜਬਾਜ਼ੀ ਦੇ ਵਿਰੋਧ ਵਿੱਚ ਰੋਹਿਤ ਤੇ ਉਸਦੇ ਦੋਸਤਾਂ ਨੇ ਏ.ਐਸ.ਏ. ਅਤੇ ਦਿੱਲੀ ਯੂਨੀਵਰਸਿਟੀ ਦੇ ਅੰਬੇਦਕਰ ਰੀਡਿੰਗ ਗਰੁੱਪ, ਆਈ.ਆਈ.ਟੀ. ਮਦਰਾਸ ਦੇ ਅੰਬੇਦਕਰ ਪੇਰੀਆਰ ਸਟੱਡੀ ਸਰਕਲ ਤੇ ਮੁੰਬਈ ਦੇ ਏ.ਐਸ.ਏ. ਨਾਲ ਰਲ ਕੇ ਵਿਰੋਧ ਪ੍ਰਦਰਸ਼ਨ ਕੀਤੇ ਸਨ। ਪੇਰੀਆਰ ਅੰਬੇਦਕਰ ਸਟੱਡੀ ਸਰਕਲ ਦੀ ਮਾਨਤਾ ਮੈਡਮ ਸਿਮ੍ਰਤੀ ਇਰਾਨੀ ਦੇ ਹੁਕਮਾਂ ਨਾਲ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਉਹ ਮੋਦੀ ਦਾ ਵਿਰੋਧ ਕਰਦੇ ਹਨ।
ਮੁੰਬਈ ਬੰਬ ਹਮਲਿਆਂ (1993) ਦੇ ਕਥਿਤ ਦੋਸ਼ੀ ਯਾਕੂਬ ਮੈਮਨ ਨੂੰ ਦਿੱਤੀ ਫਾਂਸੀ ਦੀ ਸਜ਼ਾ ਦੇ ਖਿਲਾਫ ਜਿੱਥੇ ਦੇਸ਼ ਭਰ 'ਚੋਂ ਆਵਾਜ਼ ਉੱਠੀ, ਉੱਥੇ ਰੋਹਿਤ ਅਤੇ ਉਸਦੇ ਸਾਥੀਆਂ ਨੇ ਏ.ਐਸ.ਏ. ਵੱਲੋਂ ਮੀਟਿੰਗ ਰੱਖੀ ਗਈ। ਜੋ ਮੌਤ ਦੀ ਸਜ਼ਾ ਦੇ ਖਿਲਾਫ ਸੀ। ਇਸ ਪ੍ਰੋਗਰਾਮ 'ਤੇ ਆਪਣੀ ਫੇਸਬੁੱਕ 'ਤੇ ਏ.ਬੀ.ਵੀ.ਪੀ. ਦਾ ਆਗੂ ਨੰਦਾਮਨ ਸੁਸ਼ੀਲ ਕੁਮਾਰ ਕੁਮੈਂਟ ਕਰਦਾ ਹੈ, ਜਿਸ ਵਿੱਚ ਏ.ਐਸ.ਏ. ਕਾਰਕੁੰਨਾਂ ਨੂੰ ਬਦਮਾਸ਼ ਅਤੇ ਗੁੰਡਿਆਂ ਵਜੋਂ ਪੇਸ਼ ਕਰਦਾ ਹੈ। ਉਹ ਆਪ ਘਟਨਾ ਕਰਮ ਦਾ ਗਵਾਹ ਨਹੀਂ ਪਰ ਮੰਨਦਾ ਹੈ ਕਿ ਉਸਨੇ ਫੇਸਬੁੱਕ 'ਤੇ ਫੋਟੋਆਂ ਵੇਖ ਕੇ ਵੱਟਸ-ਅੱਪ 'ਤੇ ਗਾਛੀਬਾਵਲੀ ਪੁਲਸ ਸਟੇਸ਼ਨ ਦੇ ਇੰਸਪੈਕਟਰ ਭੂਪਤੀ ਨੂੰ ਤੁਰੰਤ ਭੇਜ ਕੇ ਹੈਦਰਾਬਾਦ ਯੂਨੀਵਰਸਿਟੀ ਵਿੱਚ ਹੋ ਰਹੀਆਂ ਇਹਨਾਂ ਅਖੌਤੀ ਦੇਸ਼ ਵਿਰੋਧੀ ਕਾਰਵਾਈਆਂ ਵੱਲ ਧਿਆਨ ਦੁਆਇਆ ਸੀ। 3-4 ਅਗਸਤ ਰਾਤ ਨੂੰ ਏ.ਐਸ.ਏ. ਦੇ ਸਟੂਡੈਂਟ ਸੁਸ਼ੀਲ ਕੁਮਾਰ ਤੋਂ ਮੁਆਫੀ ਮੰਗਵਾਉਣ ਦਾ ਫੈਸਲਾ ਕਰਦੇ ਹਨ।
ਉਸ ਰਾਤ ਹਕੀਕਤ ਵਿੱਚ ਹੋਇਆ ਕੀ? ਇਸ ਬਾਰੇ ਡਿਊਟੀ ਸਕਿਊਰਿਟੀ ਅਫਸਰ ਦਲੀਪ ਸਿੰਘ ਬਿਆਨ ਕਰਦਾ ਹੈ ਕਿ ਉਸ ਰਾਤ ਅੱਧੀ ਰਾਤ ਮੈਂ ਦੇਖਿਆ ਕਿ ਸੁਸ਼ੀਲ ਕੁਮਾਰ ਆਪਣੇ ਹੋਸਟਲ ਰੂਮ ਦੇ ਬਾਹਰ ਸਾਈਕਲ ਸਟੈਂਡ ਕੋਲ ਫੋਨ 'ਤੇ ਕੁੱਝ ਸਮਾਂ ਗੱਲਬਾਤ ਕਰਦਾ ਰਿਹਾ। ਏ.ਐਸ.ਏ. ਨਾਲ ਸਬੰਧਤ ਕੁੱਝ ਵਿਦਿਆਰਥੀ ਉਸ ਤੋਂ ਕੋਈ 50 ਫੁੱਟ ਦੀ ਦੂਰੀ 'ਤੇ ਖੜ੍ਹੇ ਮੰਗ ਕਰ ਰਹੇ ਸਨ ਕਿ ਸੁਸ਼ੀਲ ਕੋਲ ਆਏ ਤੇ ਫੇਸਬੁੱਕ 'ਤੇ ਕੀਤੇ ਕੁਮੈਂਟ ਲਈ ਮੁਆਫੀ ਮੰਗੇ। ਸੁਸ਼ੀਲ ਨੇ ਫੋਨ ਕੱਟਿਆ ਤੇ ਆ ਗਿਆ। ਵਿਦਿਆਰਥੀਆਂ ਨੇ ਪੁੱਛਿਆ ਕਿ ਉਸ ਨੇ ਅਜਿਹਾ ਕੁਮੈਂਟ ਕਿਉਂ 'ਲਾਇਕ'  ਕੀਤਾ ਤਾਂ ਸੁਸ਼ੀਲ ਨੇ ਕਿਹਾ ਕਿ ਉਸ ਨੂੰ ਇੰਟਰਨੈੱਟ ਦਾ ਜ਼ਿਆਦਾ ਗਿਆਨ ਨਹੀਂ ਪਰ ਆਖਰ ਉਹ ਮੰਨ ਗਿਆ ਤੇ ਮੁਆਫੀਨਾਮਾ ਲਿਖ ਦਿੱਤਾ। ਦਲੀਪ ਸਿੰਘ ਡੀਨ ਸਟੂਡੈਂਟ ਵੈਲਫੇਅਰ ਦੇ ਕਹਿਣ 'ਤੇ ਉੱਥੇ ਪੁੱਜ ਗਿਆ ਸੀ।
ਸੁਸ਼ੀਲ ਵੱਲੋਂ ਪੁਲਸ ਨੂੰ ਫੋਨ ਕੀਤਾ ਗਿਆ ਤਾਂ 2 ਪੁਲਸ ਪਾਰਟੀਆਂ 10 ਮਿੰਟਾਂ ਵਿੱਚ ਪੁੱਜ ਗਈਆਂ। ਉਸਨੇ ਏ.ਐਸ.ਏ. ਵਿਦਿਆਰਥੀਆਂ 'ਤੇ ਮਾਰਕੁੱਟ, ਕਮਰੇ ਤੋਂ ਬਾਹਰ ਘਸੀਟ ਕੇ ਲਿਆਉਣ ਤੇ ਫੇਸਬੁੱਕ 'ਤੇ ਆਪਣਾ ਮੁਆਫੀਨਾਮਾ ਅੱਪਲੋਡ ਕਰਨ ਲਈ ਕਹਿਣ ਦਾ ਦੋਸ਼ ਲਾਇਆ। ਹਾਲਾਤ ਨੂੰ ਰੈਲ਼ਾ ਕਰਨ ਲਈ ਦੋ ਸਕਿਊਰਿਟੀ ਅਫਸਰਾਂ ਨੇ ਉਸ ਨੂੰ ਆਪਣਾ ਕੰਪਿਊਟਰ ਟਰਮੀਨਲ ਇਸਤੇਮਾਲ ਕਰਨ ਲਈ ਪੇਸ਼ਕਸ਼ ਕੀਤੀ। ਪ੍ਰਸ਼ਾਂਤ ਅਤੇ ਉਸਦੇ ਦੋਸਤ ਨੇ ਉਸ ਨਾਲ ਸਕਿਊਰਿਸਟੀ ਅਫਸਰ ਦੀ ਜੀਪ ਵਿੱਚ ਜਾਣ ਲਈ ਜਿੱਦ ਕੀਤੀ। ਇਸੇ ਧੱਕਮ-ਧੱਕੇ ਵਿੱਚ ਉਸਦੀ ਕਮੀਜ਼ ਫਟ ਗਈ ਅਤੇ ਉਸਦੇ ਖੱਬੇ ਮੋਢੇ 'ਤੇ ਝਰੀਟ ਆ ਗਈ। ਪੱਤਰ ਅੱਪਲੋਡ ਕਰਨ ਤੋਂ ਬਾਅਦ ਦਲੀਪ ਸਿੰਘ ਨੇ ਉਸ ਨੂੰ ਸਕਿਊਰਿਟੀ ਦੀ ਪੇਸ਼ਕਸ਼ ਕੀਤੀ ਤੇ ਕਿਸੇ ਸੱਟ-ਫੇਟ ਬਾਰੇ ਪੁੱਛਿਆ। ਸੁਸ਼ੀਲ ਨੇ ਕਿਹਾ ਕਿ ਉਹ ਠੀਕ ਹੈ। ਏ.ਐਸ.ਏ. ਵਿਦਿਆਰਥੀ ਆਪਣੇ ਕਮਰੇ 'ਚ ਚਲੇ ਗਏ ਤੇ ਸੁਸ਼ੀਲ ਆਪਣੇ ਭਰਾ ਨਾਲ ਚਲਾ ਗਿਆ।
4 ਅਗਸਤ ਨੂੰ ਲੱਗਭੱਗ 10 ਏ.ਐਸ.ਏ. ਕਾਰਕੁੰਨ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਏ। ਸੁਸ਼ੀਲ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੋ ਗਿਆ ਅਤੇ ਨੇੜਲੇ ਪੁਲਸ ਸਟੇਸ਼ਨ ਵਿੱਚ ਏ.ਐਸ.ਏ. ਦੇ 6 ਕਾਰਕੁੰਨਾਂ ਖਿਲਾਫ ਸ਼ਿਕਾਇਤ ਕਰ ਦਿੱਤੀ। 7 ਅਗਸਤ ਨੂੰ ਉਸਦਾ ਅਪੈਂਡੀਸਾਈਟਸ ਦਾ ਅਪ੍ਰੇਸ਼ਨ ਹੋਇਆ। ਰੋਹਿਤ ਦੀ ਮੌਤ ਤੋਂ ਬਾਅਦ ਉਸਨੇ ਆਪਣੀ ਡਿਸਚਾਰਜ ਰਿਪੋਰਟ ਮੀਡੀਆ 'ਤੇ ਸ਼ੋਅ ਕੀਤੀ ਤੇ ਦਾਅਵਾ ਕੀਤਾ ਕਿ ਇਹ ਕੁੱਝ ਏ.ਐਸ.ਏ. ਵੱਲੋਂ ਉਸ ਨੂੰ ਮਾਰੀਆਂ ਸੱਟਾਂ ਕਰਕੇ ਹੋਇਆ ਹੈ।
ਮੈਡੀਕਲ ਅਤੇ ਸਰਜੀਕਲ ਮਾਹਿਰ ਇਸ ਰਿਪੋਰਟ ਨੂੰ ਰੱਦ ਕਰਦੇ ਹਨ। ਜੱਗ ਜ਼ਾਹਰ ਹੈ ਕਿ ਸੁਸ਼ੀਲ ਤੇ ਉਸਦਾ ਪਰਿਵਾਰ ਆਰ.ਐਸ.ਐਸ. ਤੇ ਭਾਜਪਾ ਦੇ ਖਾਸਮ-ਖਾਸ ਤੇ ਵਫ਼ਾਦਾਰ ਹਨ। ਉਸਦੀ ਮਾਂ ਵਿਨਾਇਆ ਤੇ ਭਾਜਪਾ ਆਗੂ ਵੀ.ਸੀ. ਤੇ ਡੀਨ (ਸਟੂਡੈਂਸ ਵੈਲਫੇਅਰ) ਨੂੰ ਮਿਲਦੇ ਹਨ ਅਤੇ ਸਮੇਤ ਰਜਿਸਟਰਾਰ ਇਹ ਸੁਨੇਹਾ ਦਿੰਦੇ ਹਨ ਕਿ ਏ.ਐਸ.ਏ. ਨੂੰ ਕਾਬੂ ਕਰਨ ਲਈ ਕੁੱਝ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਬਾਹਰੀ ਵਿਅਕਤੀ ਉਹਨਾਂ ਨੂੰ ਸਿਖਾ ਦੇਣਗੇ ਕਿ ਦੇਸ਼ ਵਿੱਚ ਕਿਵੇਂ ਵਿਚਰਨਾ ਹੈ। 17 ਅਗਸਤ ਨੂੰ ਬਾਂਦਰੂ ਦੱਤਾ ਤ੍ਰੇਅ (ਸਿਕੰਦਰਾਬਾਦ ਤੋਂ ਭਾਜਪਾ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ) ਅਤੇ ਸਿਮ੍ਰਤੀ ਇਰਾਨੀ (ਮਨੁੱਖੀ ਸਰੋਤ ਵਿਕਾਸ ਮੰਤਰੀ) ਨੇ ਹੈਦਰਾਬਾਦ ਯੂਨੀਵਰਸਿਟੀ ਵਿੱਚ ਅਖੌਤੀ ਜਾਤੀਵਾਦੀ ਅੱਤਵਾਦੀ ਤੇ ਦੇਸ਼ ਵਿਰੋਧੀ ਸਿਆਸੀ ਮਾਹੌਲ ਬਾਰੇ ਚਿੰਤਾ ਪ੍ਰਗਟ ਕਰਦਿਆਂ ਦਾਅਵਾ ਕੀਤਾ ਕਿ ਸੁਸ਼ੀਲ 'ਤੇ ਹਮਲਾ ਕਰਨ ਦੇ ਦੋਸ਼ੀ ਏ.ਐਸ.ਏ. ਬਾਰੇ ਯੂਨੀਵਰਸਿਟੀ ਅਧਿਕਾਰੀ ਮੂਕ ਦਰਸ਼ਕ ਬਣੇ ਰਹੇ ਹਨ। ਇਸ ਆਧਾਰ 'ਤੇ ਰਜਿਸਟਰਾਰ ਨੂੰ ਪੱਤਰ ਭੇਜਿਆ ਗਿਆ ਤੇ 5 ਯਾਦ-ਪੱਤਰ (ਹਰ ਦੋ ਹਫਤੇ ਬਾਅਦ) ਪਹਿਲਾਂ ਰਜਿਸਟਰਾਰ ਤੇ ਫਿਰ ਸਿੱਧੇ ਵੀ.ਸੀ. ਨੂੰ ਭੇਜੇ ਗਏ। ਇਸ ਦੇ ਨਾਲ ਹੀ ਸੁਸ਼ੀਲ ਦੀ ਮਾਂ ਵੱਲੋਂ  ਹੈਦਰਾਬਾਦ ਹਾਈਕੋਰਟ ਵਿੱਚ 26 ਅਗਸਤ ਨੂੰ ਦੰਭ ਕਰਕੇ ਪੁਲਸ, ਯੂਨੀਵਰਸਿਟੀ ਅਧਿਕਾਰੀਆਂ ਤੇ ਏ.ਐਸ.ਏ. 'ਚ ਮਿਲੀ-ਭੁਗਤ ਹੋਣ ਦਾ ਦੋਸ਼ ਲਾ ਦਿੱਤਾ ਗਿਆ।
31 ਅਗਸਤ ਨੂੰ ਪ੍ਰੋਕਟੋਰੀਅਲ ਬੋਰਡ ਨੇ ਰੋਹਿਤ ਸਮੇਤ 5 ਵਿਦਿਆਰਥੀਆਂ ਜੋ ਸੁਸ਼ੀਲ ਅਨੁਸਾਰ ਇਸ ਘਟਨਾ ਵਿੱਚ ਸ਼ਾਮਲ ਸਨ, ਨੂੰ ਤੁਰੰਤ ਰਹਿੰਦੇ ਕਾਲ ਤੱਕ ਸਾਰੀਆਂ ਕਲਾਸਾਂ ਤੋਂ ਮੁਅੱਤਲ ਕਰਨ ਤੇ ਹੋਸਟਲ ਕੱਢ ਦੇਣ ਦਾ ਫੁਰਮਾਨ ਜਾਰੀ ਕਰ ਦਿੱਤਾ।
ਏ.ਐਸ.ਏ. ਅਤੇ ਵੱਡੇ ਖੱਬੇ ਪੱਖੀ ਵਿਦਿਆਰਥੀ ਗਰੁੱਪਾਂ ਦੀ ਅਗਵਾਈ ਵਿੱਚ ਵਿਸ਼ਾਲ ਵਿਰੋਧ ਫੁੱਟ ਪਿਆ। ਬਹੁਤ ਸਾਰੇ ਫੈਕਲਟੀ ਮੈਂਬਰ ਅਤੇ ਪ੍ਰਸ਼ਾਸਕੀ ਸਟਾਫ ਵੀ ਹਮਾਇਤ 'ਤੇ ਆ ਗਏ। ਮੁਅੱਤਲੀ ਤਿੰਨ ਦਿਨ ਬਾਅਦ ਇਸ ਸ਼ਰਤ 'ਤੇ ਰੱਦ ਕਰ ਦਿੱਤੀ ਗਈ ਕਿ ਇੱਕ ਨਵੀਂ ਕਮੇਟੀ ਬਣਾਈ ਜਾਵੇਗੀ ਜੋ ਮਾਮਲੇ ਦੀ ਫਿਰ ਤੋਂ ਜਾਂਚ ਕਰੇਗੀ ਅਤੇ ਵਿਦਿਆਰਥੀ ਉਸਦੇ ਹੁਕਮਾਂ ਦੀ ਪਾਲਣਾ ਕਰਨਗੇ ਚਾਹੇ ਉਹ ਕੁੱਝ ਵੀ ਹੋਣ।
ਵੀ.ਸੀ. ਵੱਲੋਂ ਆਪਣੇ ਅਧਿਕਾਰਾਂ ਨੂੰ ਵਰਤਦਿਆਂ, ਵਿਦਿਆਰਥੀਆਂ ਦੀ ਸਜ਼ਾ ਘਟਾ ਦਿੱਤੀ ਗਈ। ਜਿਸਦਾ ਮਤਲਬ ਹੁਣ ਉਹ ਹੋਸਟਲ, ਮੈੱਸ, ਆਮ ਸਹੂਲਤਾਂ ਅਤੇ ਚੋਣਾਂ ਵਿੱਚ ਹਿੱਸਾ ਲੈਣ ਦੇ ਹੱਕਾਂ ਤੋਂ ਵਾਂਝੇ ਰਹਿਣਗੇ।  ਇਹ ਹੁਕਮ 16 ਦਸੰਬਰ ਨੂੰ ਪੰਜ ਵਿਦਿਆਰਥੀਆਂ ਤੱਕ ਭੇਜ ਦਿੱਤਾ ਗਿਆ। 16 ਦਸੰਬਰ ਤੋਂ 14 ਜਨਵਰੀ ਤੱਕ ਪ੍ਰਸ਼ਾਸਨ ਵੱਲੋਂ ਕਿਸੇ ਨੇ ਵਿਦਿਆਰਥੀਆਂ ਤੱਕ ਪਹੁੰਚ ਨਹੀਂ ਕੀਤੀ।
ਸ਼ੁਰੂ ਵਿੱਚ ਪੰਜ ਵਿਦਿਆਰਥੀ ਆਪਣੇ ਸਾਥੀਆਂ ਦੇ ਕਮਰੇ ਵਿੱਚ ਰਹਿੰਦੇ ਹਨ ਤੇ ਬੇਇਨਸਾਫੀ ਦਾ ਅਹਿਸਾਸ ਬਹੁਤ ਜ਼ਿਆਦਾ ਪੈਦਾ ਹੋਣ ਅਤੇ ਫੈਲਣ 'ਤੇ ਵਿਦਿਆਰਥੀ ਸ਼ਾਪਿੰਗ ਕੰਪਲੈਕਸ ਦੇ ਖੁੱਲ੍ਹੇ ਮੈਦਾਨ ਵਿੱਚ ਬਾਹਰ ਠੰਢ ਵਿੱਚ ਹੀ ਕੈਂਪ ਲਗਾ ਲੈਂਦੇ ਹਨ, ਜਿਸ ਨੂੰ ਉਹ ''ਵੇਲੀਵਾਡਾ'' ਬਾਹਰਲਾ ਇਲਾਕਾ (ਪਿੰਡ ਦੀ ਠੱਠੀ) ਕਹਿੰਦੇ ਹਨ।
ਯੂਨੀਵਰਸਿਟੀ ਵਿੱਚ ਬਣਾਏ ਜ਼ਹਿਰੀਲੇ ਵਾਤਾਵਰਣ, ਸੋਸ਼ਲ ਬਾਈਕਾਟ, ਸਿਆਸੀ ਸਾਜਿਸ਼ਾਂ ਅਤੇ ਘੋਰ ਗਰੀਬੀ ਤੇ ਤੰਗ-ਦਸਤੀ ਦੇ ਚੱਲਦਿਆਂ ਰੋਹਿਤ ਵੱਲੋਂ ਕੀਤੀ ਆਤਮ ਹੱਤਿਆ ਕਿਸੇ ਵੀ ਤਰ੍ਹਾਂ ਖੁਦਕੁਸ਼ੀ ਨਹੀਂ ਸਗੋਂ ਹਾਕਮਾਂ ਵੱਲੋਂ ਅਤੇ ਉਹਨਾਂ ਦੇ ਫਿਰਕੂ ਫਾਸ਼ੀ ਲਾਣੇ ਵੱਲੋਂ ਮਿਲੀਭੁਗਤ ਨਾਲ ਕੀਤਾ ਗਿਆ ਨੰਗਾ ਚਿੱਟਾ ਸੰਸਥਾਗਤ ਕਤਲ ਹੈ। ਆਪਣੀ ਚਿੱਠੀ ਵਿੱਚ ਉਹ ਲਿਖਦਾ ਹੈ ਕਿ ''ਮੇਰੇ ਯੂਨੀਵਰਸਿਟੀ ਵੱਲ ਪਿਛਲੇ ਸੱਤ ਮਹੀਨਿਆਂ ਦੇ ਇੱਕ ਲੱਖ ਪਜੰਤਰ ਹਜ਼ਾਰ ਰੁਪਏ ਬਾਕਾਇਆ ਹਨ, ਜੋ ਵੀ ਮੇਰੀ ਚਿੱਠੀ ਪੜ੍ਹੇ ਉਹ ਕ੍ਰਿਪਾ ਕਰਕੇ ਇਹ ਰਕਮ ਮੇਰੇ ਮਾਤਾ ਪਿਤਾ ਨੂੰ ਪਹੁੰਚਾ ਦੇਵੇ।'' ''ਮੇਰਾ ਪੁਨਰ-ਜਨਮ ਜਾਂ ਵਾਰ ਵਾਰ ਜਨਮ ਲੈਣ ਦੇ ਫਲਸਫੇ ਵਿੱਚ ਕੋਈ ਯਕੀਨ ਨਹੀਂ ਹੈ।'' ''ਮੈਂ ਰਾਮ ਜੀ (ਮਿੱਤਰ) ਤੋਂ 45 ਹਜ਼ਾਰ ਰੁਪਏ ਉਧਾਰੇ ਲਏ ਸਨ, ਉਸ ਨੇ ਮੈਨੂੰ ਕਦੀ ਅਹਿਸਾਸ ਨਹੀਂ ਕਰਵਾਇਆ ਤੇ ਨਾ ਹੀ ਕਦੇ ਮੰਗੇ, ਪਰ ਮੇਰੀ ਇੱਛਾ ਹੈ ਕਿ ਉਸਦੇ ਪੈਸੇ ਹਰ ਹਾਲਤ ਵਿੱਚ ਵਾਪਸ ਕਰ ਦਿੱਤੇ ਜਾਣ। ''ਮੈਨੂੰ ਖਿਮਾ ਕਰਨਾ ਉਹ ਭਰਾ! ਮੈਂ ਤੇਰੇ ਕਮਰੇ ਵਿੱਚ ਆਤਮ-ਹੱਤਿਆ  ਕਰ ਰਿਹਾ ਹਾਂ।''
ਰੋਹਿਤ ਦੀ ਮੌਤ ਤੋਂ ਬਾਅਦ ਭਾਜਪਾ ਜੁੰਡਲੀ ਵੱਲੋਂ ਹੋ-ਹੱਲ ਮਚਾਇਆ ਜਾਂਦਾ ਹੈ ਕਿ ਉਹ ਦਲਿਤ ਨਹੀਂ ਸੀ, ਅਜਿਹਾ ਕਰਕੇ ਇੱਕ ਤਾਂ ਉਹ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਸ ਮੁੱਦੇ ਨੂੰ ਵਰਤਣ ਤੇ ਰਾਜਸੀ ਨੁਕਸਾਨ ਹੋਣ ਤੋਂ ਬਚਣਾ ਚਾਹੁੰਦੀ ਹੈ ਤੇ ਦੂਜੇ ਪਾਸੇ ਆਰ.ਐਸ.ਐਸ. ਦੀ ਯੁੱਧਨੀਤੀ ਤਹਿਤ ਦਲਿਤ ਵੋਟ ਬੈਂਕ ਦੇ ਸਿਰ 'ਤੇ ਕਈ ਸੂਬਿਆਂ ਦੀਆਂ ਚੋਣਾਂ ਜਿੱਤਣਾ ਤੇ ਅਖੌਤੀ ਵਿਸ਼ਾਲ ਹਿੰਦੂ ਸਮਾਜ ਦੇ ਸਹਾਰੇ ਹਿੰਦੂ ਰਾਸ਼ਟਰ ਦੇ ਸੁਪਨੇ ਪੂਰੇ ਹੁੰਦੇ ਚਿਤਵਦੀ ਹੈ।
ਸੰਸਾਰ ਦੀ ਵੱਡੀ ਜਮਹੂਰੀਅਤ
ਦੁਨੀਆਂ ਦੀ ਵੱਡੀ ਜਮਹੂਰੀਅਤ ਦਾ ਦਾਅਵਾ ਕਰਨ ਵਾਲੀ ਹਕੂਮਤ ਦਾ ਰਾਸ਼ਟਰਪਤੀ 26 ਜਨਵਰੀ ਨੂੰ ਆਪਣੇ ਰਸਮੀ ਭਾਸ਼ਣ ਵਿੱਚ ਲੋਕਾਂ ਨੂੰ ਭੁਚਲਾਉਣ ਹਿੱਤ ਸੰਦੇਸ਼ ਦਿੰਦਾ ਹੈ ਕਿ ''ਸ਼ਿਕਾਇਤ ਕਰਨੀ, ਮੰਗ ਕਰਨੀ, ਬਗਾਵਤ ਕਰਨੀ ਵੀ ਜਮਹੂਰੀਅਤ ਦੀ ਖੂਬੀ ਤੇ ਗੁਣ ਹੈ''। ਹਾਕਮ ਗੁੱਟ ਇਹ ਪ੍ਰਭਾਵ ਦਿੰਦਾ ਹੈ ਕਿ ਜਿਵੇਂ ਜਾਤੀ ਵਿਤਕਰਾ ਭਾਰਤ ਵਿੱਚ ਬੀਤੇ ਸਮਿਆਂ ਦੀ ਗੱਲ ਹੋਵੇ। ਹਕੀਕਤ ਇਹ ਹੈ ਕਿ ਬੀਤੇ ਵਿੱਚ ਕਦੇ ਵੀ ਉੱਚ-ਸਿੱਖਿਆ ਸੰਸਥਾਵਾਂ ਵਿੱਚ ਦਲਿਤ ਵਿਦਿਆਰਥੀਆਂ ਦੇ ਸਮਾਜਿਕ ਬਾਈਕਾਟ ਨਹੀਂ ਕੀਤੇ ਗਏ ਤੇ ਨਾ ਹੀ ਇਸ ਤਰ੍ਹਾਂ ਸਟਾਈਫੰਡ ਬੰਦ ਕੀਤੇ ਗਏ, ਜਿਵੇਂ ਹੁਣ ਕੀਤਾ ਜਾ ਰਿਹਾ ਹੈ। ਮੌਤ ਦੀ ਸਜ਼ਾ ਦੇ ਖਿਲਾਫ ਬੋਲਣਾ ਕੋਈ ਅਲੋਕਾਰੀ ਗੱਲ ਨਹੀਂ। ਅਨੇਕਾਂ ਜਨਤਕ ਜਮਹੂਰੀ ਤੇ ਮਨੁੱਖੀ ਹਕੂਕ ਜਥੇਬੰਦੀਆਂ ਇੱਥੋਂ ਤੱਕ ਕਿ ਐਮਨਸਟੀ ਇੰਟਰਨੈਸ਼ਨਲ ਵੀ ਇਸਦਾ ਵਿਰੋਧ ਕਰਦੀਆਂ ਹਨ, ਕੀ ਉਹ ਸਭੇ ਹੁਣ ਦੇਸ਼-ਧਰੋਹੀ ਹੀ ਹੋਣਗੇ। ਏ.ਬੀ.ਵੀ.ਪੀ. ਅਤੇ ਏ.ਐਸ.ਏ. ਦੇ ਤਕਰਾਰ ਵਿੱਚ ਜਿਵੇਂ ਸਿਮਰਤੀ ਇਰਾਨੀ ਤੇ ਬਾਂਦਰੂ ਦੱਤਾ ਤ੍ਰੇਣ ਨੇ ਰਾਜ ਸੱਤਾ ਦਾ ਕਰੂਪ ਪ੍ਰਦਰਸ਼ਨ ਕੀਤਾ ਕੀ ਇਹੋ ਦੇਸ਼ ਭਗਤੀ ਗਿਣੀ ਜਾਵੇਗੀ? ਅਸਲ ਵਿੱਚ ਰੋਹਿਤ ਵੇਮੁਲਾ ਦੀ ਸਿਆਸਤ ਰਵਾਇਤੀ ਦਲਤਿ ਸਿਆਸਤ ਨਾ ਹੋ ਕੇ ਪ੍ਰੀਵਰਤਨ ਦੀ ਸਿਆਸਤ ਸੀ। ਉਹ ਜਿਵੇਂ ਝੂਠੇ ਕੇਸਾਂ ਵਿੱਚ ਫਸਾਏ ਜਾ ਰਹੇ ਮੁਸਲਿਮ ਨੌਜਵਾਨਾਂ ਨਾਲ ਏਕਾ ਉਸਾਰਦਾ ਹੈ ਜਿਵੇਂ ਘੱਟ ਗਿਣਤੀਆਂ ਅਤੇ ਦਲਿਤਾਂ ਦੀ ਸਾਂਝ ਚਿਤਵਦਾ ਸੀ, ਉਹ ਆਪਣੇ ਆਪ ਨੂੰ ਅੰਬੇਦਕਰੀ ਰੰਗ ਵਾਲਾ ਮਾਰਕਸਵਾਦੀ ਐਲਾਨਦਾ ਸੀ। ਇਹ ਸਾਰਾ ਕੁੱਝ ਆਰ.ਐਸ.ਐਸ. ਨੂੰ ਗਵਾਰਾ ਨਹੀਂ ਸੀ, ਉਹ ਉਸ ਨੂੰ ਆਪਣੇ ਰਾਹ ਦਾ ਰੋੜਾ ਸਮਝਣ ਲੱਗ ਪਈ ਸੀ। ਉਸ ਦਾ ਵਿਗਿਆਨ ਨੂੰ ਲੋਕਾਂ ਨਾਲ ਜੋੜਨਾ ਵੀ ਰੜਕਦਾ ਸੀ, ਜਿਸ ਦੇ ਤਹਿਤ ਹੀ ਵਿਉਂਤਬੱਧ ਢੰਗ ਨਾਲ ਉਸਦਾ ਸੰਸਥਾਗਤ ਕਤਲ ਕੀਤਾ ਗਿਆ।
ਜਿੱਥੋਂ ਤੱਕ ਪਾਰਲੀਮਾਨੀ ਪਾਰਟੀਆਂ ਵੱਲੋਂ ਰੋਹਿਤ ਦੀ ਮੌਤ 'ਤੇ ਪੈਦਾ ਹੋਏ ਹਾਲਾਤ ਵਿੱਚ ਦਿਸ ਰਹੀਆਂ ਸਰਗਰਮੀਆਂ ਦਾ ਸਬੰਧ ਹੈ, ਇਹ ਵੀ ਮਗਰਮੱਛ ਦੇ ਹੰਝੂਆਂ ਵਾਲੀ ਗੱਲ ਹੈ ਅਤੇ ਵੋਟ ਸਿਆਸਤ ਤੋਂ ਹੀ ਪ੍ਰੇਰਿਤ ਹੈ। ਇਹ ਪਾਰਟੀਆਂ ਜੋ ਵਿਰੋਧ ਕਰਦੀਆਂ ਦਿਸ ਰਹੀਆਂ ਹਨ, ਉਦੋਂ ਬਿਲਕੁੱਲ ਚੁੱਪs s ਹੀ ਰਹਿੰਦੀਆਂ ਹਨ, ਜਦੋਂ ਪਿੰਡਾਂ-ਕਸਬਿਆਂ ਵਿੱਚ, ਮਜ਼ਦੂਰ ਮੁਹੱਲਿਆਂ ਵਿੱਚ, ਛੋਟੀ ਛੋਟੀ ਗੱਲ ਪਿੱਛੇ ਦਲਿਤਾਂ ਦੇ ਘਰਬਾਰ ਸਾੜ ਦਿੱਤੇ ਜਾਂਦੇ ਹਨ, ਉਹਨਾਂ ਦੀਆਂ ਧੀਆਂ ਭੈਣਾਂ ਦੇ ਬਲਾਤਕਾਰ ਕੀਤੇ ਜਾਂਦੇ ਹਨ ਤੇ ਗੱਲ ਗੱਲ 'ਤੇ ਸਮਾਜਿਕ ਬਾਈਕਾਟ ਕੀਤੇ ਜਾਂਦੇ ਹਨ। ਅੱਜ ਉਹਨਾਂ ਦਾ ਹੇਜ਼ ਇਸ ਕਰਕੇ ਵੱਧ ਦਿਸ ਰਿਹਾ ਹੈ ਕਿ ਰੋਹਿਤ ਦਲਿਤਾਂ ਦੇ ਜਿਸ ਹਿੱਸੇ 'ਚੋਂ ਸੀ, ਉਹ ਕਿਸੇ ਹੱਦ ਤੱਕ ਇੱਕਮੁੱਠ ਤੇ ਸੰਗਠਿਤ ਹੈ, ਜਿਸ ਨੂੰ ਇਹ ਆਪਣੇ ਪਾਰਲੀਮਾਨੀ ਹਿੱਤ ਸਾਧਣ ਲਈ ਵਰਤ ਸਕਦੀਆਂ ਹਨ।
ਉਪਰੋਕਤ ਵਿਆਖਿਆ ਦਰਸਾਉਂਦੀ ਹੈ ਕਿ ਕਿਵੇਂ ਮੰਨੂੰਵਾਦੀ-ਬ੍ਰਾਹਮਣਵਾਦੀ ਸੋਚ ਨੂੰ ਪ੍ਰਣਾਇਆ ਸੰਘ ਲਾਣਾ ਦਲਿਤਾਂ ਪ੍ਰਤੀ ਨਫਰਤ ਨਾਲ ਭਰਿਆ ਹੋਇਆ ਹੈ। ਦਲਿਤਾਂ ਵੱਲੋਂ ਆਪਣੇ ਸਵੈਮਾਣ ਦੀ ਰਾਖੀ ਅਤੇ ਹੱਕਾਂ ਦੀ ਪ੍ਰਾਪਤੀ ਲਈ ਉਠਾਈ ਆਵਾਜ਼ ਅਤੇ ਦਿਖਾਈ ਜਾਂਦੀ ਨਾਬਰੀ ਇਸ ਫਿਰਕੂ ਫਾਸ਼ੀ ਲਾਣੇ ਲਈ ਨਾ-ਕਾਬਲੇ ਬਰਦਾਸ਼ਤ ਹੈ। ਇਸ ਲਈ, ਉਹ ਅਜਿਹੀ ਹਰ ਆਵਾਜ਼ ਅਤੇ ਨਾਬਰੀ ਨੂੰ ਖਾਮੋਸ਼ ਕਰਨ 'ਤੇ ਉਤਾਰੂ ਹੈ। ਇਸ ਹਿੰਦੂਤਵੀ ਲਾਣੇ ਦੀ ਮੰਨੂੰਵਾਦੀ-ਬ੍ਰਾਹਮਣਵਾਦੀ ਸੋਚ ਅਤੇ ਫਿਰਕੂ ਫਾਸ਼ੀ ਸੋਚ ਉਸਦੇ ਹਿੰਦੂਤਵ ਦੇ ਫਾਸ਼ੀ ਸੰਕਲਪ ਦੀਆਂ ਦੋ ਜੜੁੱਤ ਤੇ ਜ਼ਹਿਰੀਲਆਂ ਟਾਹਣੀਆਂ ਹਨ। ਇਹਨਾਂ ਟਾਹਣੀਆਂ ਦੇ ਜ਼ਹਿਰੀਲੇ ਫਲਾਂ 'ਤੇ ਪਲ਼ਦੇ ਸੰਘ ਲਾਣੇ ਵੱਲੋਂ ਰੋਹਿਤ ਵੇਮੁਲਾ ਮਾਮਲੇ ਸਮੇਤ ਕਨੱ੍ਹਈਆ ਕੁਮਾਰ (ਜੇ.ਐਨ.ਯੂ.) ਦੀ ਗ੍ਰਿਫਤਾਰੀ ਦੇ ਮਾਮਲੇ 'ਤੇ ਮੁਲਕ ਭਰ ਅੰਦਰ ਫਿਰਕੂ ਫਾਸ਼ੀ ਜ਼ਹਿਰ ਉਗਾਲੀ ਦੀ ਮੁਹਿੰਮ ਵਿੱਢੀ ਹੋਈ ਹੈ।

ਆਦਿਵਾਸੀ ਔਰਤਾਂ ਨਾਲ ਬਲਾਤਕਾਰ ਦੀ ਮੁਹਿੰਮ

ਅਪ੍ਰੇਸ਼ਨ ਗਰੀਨ ਹੰਟ ਦੇ ਫੌਜੀ ਹੱਲੇ ਦੇ ਅੰਗ ਵਜੋਂ ਹਕੂਮਤੀ ਹਥਿਆਰਬੰਦ ਬਲਾਂ ਵੱਲੋਂ
ਆਦਿਵਾਸੀ ਔਰਤਾਂ ਨਾਲ ਬਲਾਤਕਾਰ ਦੀ ਮੁਹਿੰਮ
ਪੇਰਾਡਾਪੱਥਰੀ ਫਾਈਲਜ਼ ਅਸਫਾਲਟ ਲੁੱਕ ਅਤੇ ਕੋਇਲੇ ਦੀ ਛੱਤੀਸ਼ਗੜ੍ਹ ਦੀ ਪੱਟੀ ਪਿਛਲੇ ਕੁੱਝ ਸਮੇਂ ਤੋਂ ਸੁਰਖ਼ੀਆਂ ਵਿੱਚ ਰਹੀ ਹੈ। ਉਹ ਕਹਿੰਦੇ ਹਨ ਕਿ ਸਮਾਂ ਬਦਲ ਗਿਆ ਹੈ, ਪਰ 12 ਔਰਤਾਂ ਬਿਹਤਰ ਜਾਣਦੀਆਂ ਹਨ। ਉਹ ਪੰਜ ਦਿਨਾਂ ਬਾਅਦ ਬੀਜਾਪੁਰ ਤੋਂ ਪਰਤੀਆਂ ਹਨ, ਜਿੱਥੇ ਉਹਨਾਂ 'ਚੋਂ 8 ਨੇ ਸਮੂਹਿਕ ਬਲਾਤਕਾਰ ਅਤੇ ਸਾਰੀਆਂ ਨੇ ਸੁਰੱਖਿਆ ਬਲਾਂ ਵੱਲੋਂ ਲੁੱਟਣ ਅਤੇ ਧਮਕੀ ਦੇਣ ਦੀ ਗਵਾਹੀ ਦਿੱਤੀ ਹੈ। ਉਹਨਾਂ 'ਚੋਂ ਕੁੱਝ ਨਾਲ ਛੋਟੇ ਬੱਚੇ ਹਨ, ਜਿਹਨਾਂ 'ਚੋਂ ਕੁੱਝ ਨੂੰ ਮਲੇਰੀਏ ਦੀ ਵੀ ਪੁਸ਼ਟੀ ਕੀਤੀ ਗਈ ਹੈ। ਬੱਚੇ ਨੰਗੇ ਪੈਰੀਂ ਸਨ ਅਤੇ ਨਾਲ ਹੀ ਉਹਨਾਂ ਦੀਆਂ ਮਾਵਾਂ ਵੀ। ਤੇ ਉਹਨਾਂ ਪਤਲੇਸੂਤੀ ਗੂਹੜੇ ਰੰਗ ਦੇ ਕੱਪੜੇ ਪਾਏ ਹੋਏ ਸਨ।
ਸਾਡੇ ਮੁਲਕ ਵਿੱਚ, ਬਲਾਤਕਾਰ ਅਸਾਧਾਰਨ ਗੱਲ ਨਹੀਂ ਹੈ ਪਰ ਜਦੋਂ ਇਹ ਆਮ ਬਣ ਜਾਂਦੀ ਹੈ ਤਾਂ ਸੋਚਣ ਨੂੰ ਮਜਬੂਰ ਕਰ ਦਿੰਦੀ ਹੈ ਕਿ ਇਹ ਵੀ ਹਿੰਸਾ ਦਾ ਇੱਕ ਵਹਿਸ਼ੀ ਤਰੀਕਾ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ, ਬਸਤਰ ਖੇਤਰ ਦੇ ਸੁਕਮਾ ਅਤੇ ਬੀਜਾਪੁਰ ਜ਼ਿਲ੍ਹਿਆਂ ਵਿੱਚ ਪੁਲਸ ਅਤੇ ਸੁਰੱਖਿਆ ਬਲਾਂ ਵੱਲੋਂ ਬੁਹਤ ਵੱਡੇ ਪੱਧਰ ਤੇ ਆਦਿਵਾਸੀ ਔਰਤਾਂ ਨਾਲ ਜਬਰ ਜਨਾਹ ਅਤੇ ਜਿਨਸੀ ਹਿੰਸਾ ਦੇ ਘਟਨਾ ਚੱਕਰ 2 ਵਾਰ ਨਸ਼ਰ ਹੋਏ ਹਨ। 40 ਔਰਤਾਂ ਨੇ ਬਲਾਤਕਾਰ ਦੀਆਂ ਸ਼ਿਕਾਇਤਾਂ ਕੀਤੀਆਂ ਹਨ। ਅਸਲ ਵਿੱਚ ਬਗਾਵਤ ਵਿਰੋਧੀ ਮੁਹਿੰਮਾਂ ਦੇ ਇੱਕ ਅੰਗ ਵਜੋਂ, ਜਬਰ ਜਨਾਹ ਨੂੰ ਦਹਿਸ਼ਤ ਦੇ ਇੱਕ ਸੰਦ ਵਜੋਂ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ।
ਪਾਰਵਤੀ ਅਜਿਹੀ ਇਕੱਲੀ ਔਰਤ ਨਹੀਂ, ਜਿਸ ਨੂੰ ਅਸੀਂ ਬਾਸਾਗੁੱਡਾ ਦੇ ਹਫਤਾਵਾਰੀ ਬਾਜ਼ਾਰ ਵਿੱਚ ਮਿਲੇ ਅਤੇ ਨਾ ਹੀ ਸੋਮੀ ਅਤੇ ਲੱਕੀ ਅਜਿਹੀਆਂ ਇਕੱਲੀਆਂ ਹਨ। ਸਗੋਂ ਅਸੀਂ ਉੱਥੇ ਘੱਟੋ ਘੱਟ 30 ਹੋਰ ਔਰਤਾਂ ਨੂੰ ਮਿਲੇ ਜਿਹਨਾਂ ਨੇ ਛੇ ਦਿਨਾਂ ਦੀ ਦਾਸਤਾਨ (ਅਕਤੂਬਰ 19-24) ਸੁਣਾਈ, ਜਦੋਂ ਸੈਂਕੜਿਆਂ ਦੀ ਗਿਣਤੀ ਵਿੱਚ ਸੁਰੱਖਿਆ ਬਲਾਂ ਦੇ ਚਾਰ ਦਸਤੇ ਉਹਨਾਂ ਦੇ ਪਿੰਡਾਂ ਪੇਰਾਡਾ ਪੱਡੀ, ਦਿਨਾਗੇਲੂਰ, ਗੁੰਡਮ ਅਤੇ ਬੁਰਗੀਚੇਰੂ ਵਿੱਚ ਆਏ। ਇਹ ਪਹਿਲਾ ਘਟਨਾ ਚੱਕਰ ਸੀ।
ਪਾਰਵਤੀ (14 ਸਾਲ) ਪਾਟੇਲਾਪਾਰਾ ਦੀ ਨਿਵਾਸੀ ਹੈ, ਜਿਸ ਵਿੱਚ 70 ਪਰਿਵਾਰ ਰਹਿੰਦੇ ਹਨ ਅਤੇ ਸਭ ਦੋਰਲਾ ਅਤੇ ਗੋਂਡ ਆਦਿਵਾਸੀ ਹਨ। ਖਮਾਮ ਦੇ ਨਾਲ ਲੱਗਦੇ ਇਹਨਾਂ ਪਿੰਡਾਂ ਦੇ ਲੋਕਾਂ ਦਾ ਪਹਿਰਾਵਾ ਬਾਰਡਰ ਪਾਰ ਵਰਗੇ ਲੋਕਾਂ ਵਰਗਾ ਹੈ। ਪਾਰਵਤੀ ਨੇ ਤਲਿੰਗਾਨਾ ਨਮੂਨੇ ਦੀ ਲੰਬੀ ਘੱਗਰੀ ਪਾਈ ਹੋਈ ਸੀ, ਉਸਦੀ ਚਾਚੀ ਨਗ਼ਮਾ, ਜਿਸਨੇ ਉਸ ਨੂੰ ਉਸਦੀ ਮਾਂ ਦੀ ਮੌਤ ਤੋਂ ਬਾਅਦ ਪਾਲਿਆ-ਪੋਸਿਆ, ਨੇ ਸਾਨੂੰ ਦੱਸਿਆ ਕਿ 21 ਅਕਤੂਬਰ ਨੂੰ ਉਹ ਕੁੱਝ ਹੋਰਨਾਂ ਦੇ ਨਾਲ ਜੰਗਲ ਵਿੱਚ ਪਸ਼ੂ ਚਾਰ ਰਹੀਆਂ ਸਨ, ਤਾਂ ਸੁਰੱਖਿਆ ਬਲਾਂ ਨੇ ਸਾਡਾ ਪਿੱਛਾ ਕੀਤਾ। ''ਉਹਨਾਂ ਮੈਨੂੰ ਪਕੜ ਲਿਆ ਤੇ ਬਹੁਤ ਬੁਰੀ ਤਰ੍ਹਾਂ ਮਾਰਿਆ ਅਤੇ ਪਾਰਵਤੀ ਨੂੰ ਉੱਥੇ ਲੈ ਗਏ। ਉਸਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਤੇ ਉਸ ਨਾਲ ਜਬਰ ਜਨਾਹ ਕਰਦੇ ਰਹੇ, ਜਦੋਂ ਤੱਕ ਕਿ ਉਹ ਆਪਣੀ ਹੋਸ਼ ਨਾ ਖੋ ਬੈਠੀ।'' ਨਗ਼ਮਾ ਨੇ ਜਦੋਂ ਉਸਨੂੰ ਦੇਖਿਆ ਉਹ ਬੁਰੀ ਤਰ੍ਹਾਂ ਵਲੂੰਧਰੀ ਹੋਈ ਸੀ ਅਤੇ ਮੈਨੂੰ ਹੀ ਉਸ ਨੂੰ ਖਵਾਉਣਾ-ਪਿਲਾਉਣਾ ਪਿਆ। ਪਾਰਵਤੀ ਅਜੇ ਵੀ ਠੀਕ ਨਹੀਂ ਹੋਈ ਅਤੇ ਉਸਦਾ ਚਿਹਰਾ ਉਤਰਿਆ ਤੇ ਸਹਿਮਿਆ ਹੋਇਆ ਹੈ।
ਸੋਮੀ ਅਤੇ ਲੱਖੀ ਮੇਟਾਪਾਰਾ ਵਿੱਚ ਰਹਿੰਦੀਆਂ ਹਨ, ਜਿੱਥੇ ਗੋਂਡ ਆਦਿਵਾਸੀਆਂ ਦੇ 60 ਘਰ ਹਨ। ਸੋਮੀ ਲੱਖੀ ਦੀ ਨੂੰਹ ਹੈ, ਵੀਹਵਿਆਂ ਦੀ ਉਮਰ ਵਿੱਚ 2 ਸਾਲ ਪਹਿਲਾਂ ਉਹ ਉਂਗਾ ਨਾਲ ਵਿਆਹੀ ਗਈ। ਉਹ ਆਪਣੇ ਪਹਿਲੇ ਬੱਚੇ ਨਾਲ 4 ਮਹੀਨੇ ਦੀ ਗਰਭਵਤੀ ਸੀ, ਜਦੋਂ ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਸੁਰੱਖਿਆ ਕਰਮੀ ਉਹਨਾਂ ਦੇ ਪਿੰਡ ਵਿੱਚ ਆਏ। ਇਹ ਬਾਅਦ ਦੁਪਹਿਰ ਦਾ ਵੇਲਾ ਸੀ, ਜਦੋਂ ਸੋਮੀ ਬਾਹਰ ਨਦੀ ਕਿਨਾਰੇ ਗਊਆਂ ਚਾਰ ਰਹੀ ਸੀ ਤੇ ਲੱਖੀ ਘਰ ਸੀ। ਉਹਨਾਂ ਨੇ ਉਸ ਨੂੰ ਘੇਰਾ ਪਾ ਲਿਆ। ਉਸ ਦੇ ਕੱਪੜੇ ਉਤਾਰ ਦਿੱਤੇ। ਉਸ ਨੂੰ ਕਈ ਵਾਰ ਪਾਣੀ ਵਿੱਚ ਡੁਬਕੀ ਲਵਾਈ। ਕਈਆਂ ਨੇ ਉਸ ਨਾਲ ਜਬਰ ਜਨਾਹ ਕੀਤਾ ਅਤੇ ਉਸ ਨੂੰ ਨਦੀ ਕਿਨਾਰੇ ਛੱਡ ਗਏ।
ਲੱਖੀ ਚੁੱਪ-ਚਾਪ ਸੋਮਾ ਨੂੰ ਸੁਣ ਰਹੀ ਸੀ। ਉਸਨੇ ਸਾਨੂੰ ਦੱਸਿਆ ਕਿ ਸੋਮਾ ਨੂੰ ਕੀ ਹੋਇਆ। ਪਰ ਲੱਖੀ ਨਾਲ ਕੀ ਹੋਇਆ। ਇਹ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਗੱਲ ਕਰਦਿਆਂ ਸਾਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਬਾਰੇ ਗੱਲ ਕਰ ਰਹੀ ਹੈ।
''ਸੁਰੱਖਿਆ ਕਰਮੀ ਸ਼ਾਮ ਨੂੰ ਸਾਡੇ ਘਰ ਆਏ ਤੇ ਮੇਰੀਆਂ ਮੁਰਗੀਆਂ ਦੇ ਅੱਗੇ ਪਿੱਛੇ ਦੌੜਨ ਲੱਗ ਪਏ, ਜਦੋਂ ਮੈਂ ਇਤਰਾਜ਼ ਕੀਤਾ ਕਿ ਮੇਰੀਆਂ ਮੁਰਗੀਆਂ ਕਿਉਂ ਫੜ ਰਹੇ ਹੋ? ਆਪਣਾ ਕੰਮ ਕਰੋ।'' ਇਹ ਕਹਿਣ 'ਤੇ ਉਹਨਾਂ ਮੈਨੂੰ ਡੰਡੇ ਨਾਲ ਕੁੱਟਿਆ, ਅੱਖਾਂ 'ਤੇ ਪੱਟੀ ਬੰਨ੍ਹੀ ਤੇ ਘਸੀਟਦੇ ਹੋਏ ਜੰਗਲ ਵਿੱਚ ਲੈ ਗਏ, ਜਿੱਥੇ ਉਹਨਾਂ ਮੇਰੇ ਨਾਲ ਜਬਰਦਸਤੀ ਕੀਤੀ। ਮੈਂ ਸੁਣਿਆ ਉਹ ਗੋਂਡੀ ਵਿੱਚ ਕਹਿ ਰਹੇ ਸਨ ਕਿ ਮੈਨੂੰ ਥਾਂ ਹੀ ਮਾਰ ਦੇਣਗੇ।
ਸਮੂਹਿਕ ਬਲਾਤਕਾਰ ਤੋਂ ਇਲਾਵਾ ਪੇਡਾਗੇਲੂਰ ਅਤੇ ਚਿੰਨਾਗੇਲੂਰ ਦੀਆਂ 15 ਹੋਰ ਔਰਤਾਂ ਨੇ ਦੱਸਿਆ ਕਿ ਉਹਨਾਂ ਨੂੰ ਧਮਕਾਇਆ, ਛੇੜਿਆ ਅਤੇ ਕੁੱਟਿਆ ਜਾਂਦਾ ਹੈ। ਕਈਆਂ ਨੂੰ ਉਹਨਾਂ ਦੇ ਘਰਾਂ ਤੋਂ ਕੱਢ ਦਿੱਤਾ ਗਿਆ ਸੀ ਅਤੇ ਪੁਲਸ ਵਾਲਿਆਂ ਨੇ ਉਹਨਾਂ ਦੇ ਘਰਾਂ 'ਤੇ ਕਬਜ਼ਾ ਕਰ ਲਿਆ ਸੀ। ਅਸੀਂ ਇਹ ਬਿਆਨ ਵੀ ਸੁਣੇ ਜਿਵੇਂ ਸੁਨਾਈ ਕੋ ਕਹਿ ਰਹੇ ਥੇ (ਉਹ ਸਾਨੂੰ ਆਪਣੇ ਨਾਲ ਸੌਣ ਲਈ ਕਹਿ ਰਹੇ ਸਨ।'' ਦੱਚੋਂ ਕੀ ਮਾਂ ਕੇ ਸਤਨ ਸੇ ਦੂਧ ਨਿਚੋੜਾ (ਬੱਚਿਆਂ ਦੀਆਂ ਮਾਵਾਂ ਦੇ ਥਣਾਂ 'ਚੋਂ ਦੁੱਧ ਨਿਚੋੜਿਆ।'' ਕੱਪੜਾ ਉਠਾ ਕਰ ਜਾਂਗੋ ਔਰ ਚਿਤੋੜੋਂ ਪਰ ਮਾਰਾ (ਘੱਗਰੀਆਂ ਚੁੱਕੇ ਸਾਡੇ ਪੱਟਾਂ ਅਤੇ ਚੂਲਿਆਂ 'ਤੇ ਡੰਡੇ ਮਾਰੇ। ਕਹਾ ਕਾਪੜਾ ਉਠਾਓ, ਮਿਰਚੀ ਡਾਲੇਂਗੇ। (ਉਹਨਾਂ ਕਿਹਾ ਕਿ ਕੱਪੜਾ ਉਤਾਰੋ ਨਹੀਂ ਤਾਂ ਤੁਹਾਡੇ ਗੁਪਤ ਅੰਗ 'ਤੇ ਮਿਰਚਾਂ ਪਾਉਣਗੇ।'' ਮਾਰਕੁੱਟ ਦੀ ਹਰ ਥਾਂ ਤੋਂ ਰਿਪੋਰਟ ਸੀ। ਸੋਟੀਆ ਤੇ ਕਈ ਥਾਈਂ ਬੰਦੂਕਾਂ ਦੀ ਵਰਤੋਂ ਕੀਤੀ ਗਈ ਸੀ। ਬੱਚਿਆਂ ਵਾਲੀਆਂ ਮਾਵਾਂ ਨੂੰ ਪਿੱਛੋਂ ਮਾਰਿਆ ਗਿਆ। ਕਈਆਂ ਨੂੰ ਵਾਲਾਂ ਤੋਂ ਫੜ ਕੇ ਸੁੱਟਿਆ ਤੇ ਕੁੱਟਿਆ ਗਿਆ। ਅਸੀਂ ਉਹਨਾਂ ਦੀਆਂ ਝਰੀਟਾਂ/ਜਖ਼ਮਾਂ ਨੂੰ ਦੇਖਿਆ। ਲੁੱਟ-ਖੋਹ ਬਹੁਤ ਆਮ ਜਿਹੀ ਗੱਲ ਸੀ। ਅਸੀਂ ਐਨੇ ਕਿੱਸੇ ਸੁਣੇ ਕਿ ਗਿਣਨੇ ਭੁੱਲ ਗਏ। ਘਰ ਘਰ ਸੇ ਮੁਰਗੀ ਲਾਈ (ਘਰ ਘਰ 'ਚੋਂ ਮੁਰਗੀ ਲੈ ਗਏ। ''ਸਾਬਣ ਤੇਲ ਤੱਕ ਨਹੀ ਛੋੜਾਈ'' (ਉਹਨਾਂ ਸਾਬਣ ਤੇ ਤੇਲ ਤੱਕ ਨਹੀਂ ਛੱਡਿਆ।) ''ਕੱਪੜਾ ਜਲਾਈ- ਪੈਸੇ ਚੁਰਾਈ'' ''ਚੋਰ ਕੰਪਨੀ ਹੈ।''
ਜਿਵੇਂ ਜਿਵੇਂ ਵਾਪਰਿਆ, ਸਾਡੇ ਇੱਕ ਟੀਮ ਮੈਂਬਰ ਨੇ ਵੀ.ਡੀ.ਓ. ਰਿਕਾਰਡ ਕੀਤਾ। ਇਹ ਗਵਾਹੀਆਂ ਰਿਕਾਰਡ ਕੀਤੇ ਗਏ ਤੇ ਜ਼ਿਲ੍ਹਾ ਮੈਜਿਸਟਰੇਟ ਯਸ਼ਵੰਤ ਕੁਮਾਰ ਨੂੰ ਦਿਖਾਏ ਗਏ। ਉਸਨੇ ਭਰੋਸਾ ਦਿੱਤਾ ਜੇ ਤੁਸੀਂ ਇਹਨਾਂ ਔਰਤਾਂ ਨੂੰ ਜ਼ਿਲ੍ਹਾ ਹੈੱਡਕੁਆਟਰ 'ਤੇ ਲਿਆਉਣ ਵਿੱਚ ਮੱਦਦ ਕਰ ਸਕੋ ਤਾਂ ਉਹ ਲਾਜ਼ਮੀ ਕਾਰਵਾਈ ਕਰੇਗਾ। ਪਿੰਡ ਬੀਜਾਪੁਰ ਤੋਂ 60-75 ਕਿਲੋਮੀਟਰ ਦੂਰੀ 'ਤੇ ਸਨ। ਪਿੰਡਾਂ ਤੱਕ ਪਹੁੰਚ ਕਰਨ ਲਈ ਰਸਤੇ ਬਾਰੇ ਅਣਜਾਣ ਹੋਣ ਦੇ ਬਾਵਜੂਦ ਅਸੀਂ ਫੈਸਲਾ ਕੀਤਾ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਅਗਲੀ ਸਵੇਰ ਪਿੰਡਾਂ ਦੇ ਸਰਪੰਚ ਅਤੇ ਅਧਿਆਪਕਾਂ ਨੂੰ ਲੈ ਕੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਗਏ ਤੇ ਸ਼ਾਮ ਨੂੰ ਵਾਪਸ ਪਰਤੇ। ਫਿਰ ਜ਼ਿਲ੍ਹਾ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਸਹਾਇਕ ਪੁਲਸ ਸੁਪਰਡੈਂਟ ਦੇ ਸਾਹਮਣੇ ਉਹਨਾਂ ਔਰਤਾਂ ਦੀ ਐਫ.ਆਈ.ਆਰ. ਦਰਜ ਕੀਤੀ ਗਈ। ਕੁੱਝ ਦਿਨਾਂ ਪਿੱਛੋਂ ਔਰਤਾਂ ਦੇ ਬਿਆਨਾਂ ਨੂੰ ਐਸ.ਡੀ.ਐਮ. ਤੇ ਫਿਰ ਡੀ.ਐਸ.ਪੀ. ਵੱਲੋਂ ਸੁਣਿਆ ਗਿਆ ਤੇ ਮੈਡੀਕਲ ਜਾਂਚ ਕਰਵਾਈ ਗਈ।
ਬਦਨਾਮ ਪੁਲਸ ਸਟੇਸ਼ਨ ਨੇ 90 ਦਿਨ ਬੀਤਣ 'ਤੇ ਵੀ ਕੋਈ ਚਾਰਜਸ਼ੀਟ ਫਾਈਲ ਨਹੀਂ ਕੀਤੀ ਪਰ ਇੱਕ ਹੋਰ ਵੱਡੀ ਘਟਨਾ ਬੇਲਾਮੇਲੇਂਦਰਾ ਪਿੰਡ (ਨੇਦਰਾ) ਵਿੱਚ ਵਾਪਰ ਗਈ।
ਦੂਸਰੀ ਵਹਿਸ਼ੀ ਘਟਨਾ
ਜਿਵੇਂ ਕਿ ਪੈਡਾਗੁਲੇਰ ਵਿੱਚ ਹੋਇਆ ਸੀ, ਇਹ ਜਨਵਰੀ 11-14 ਦੇ ਦੌਰਾਨ ਕੰਘੀ ਅਪ੍ਰੇਸ਼ਨ ਦੌਰਾਨ ਸੀ। ਸੁਰੱਖਿਆ ਬਲਾਂ 'ਨੇਦਰਾ' ਵਿੱਚ ਡੇਰਾ ਲਾਇਆ। ਨੇਦਰਾ ਵਿੱਚ 98 ਮੂਰੀਆ ਆਦਿਵਾਸੀਆਂ ਦੇ ਘਰ ਹਨ। ਵੂਮੈਨ ਅਗੇਂਸਟ ਸੈਕਸੂਅਲ ਵਾਇਲੈਂਸ ਐਂਡ ਸਟੇਟ ਰਿਪਰੈਸ਼ਨ ਦੇ ਮੁਤਾਬਕ 13 ਔਰਤਾਂ ਨਾਲ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਏ।
ਜਦੋਂ ਮੈਂ ਬਾਲੀ ਨੂੰ ਮਿਲੀ ਤਾਂ ਉਹ ਆਪਣੇ ਪੁੱਤ ਨਾਲ ਵਰਾਂਡੇ 'ਚ ਬੈਠੀ ਐਸ.ਡੀ.ਐਮ. ਦਫਤਰ ਵਿੱਚ ਆਪਣੀ ਵਾਰੀ ਦਾ ਇੰਤਾਜ਼ਰ ਕਰ ਰਹੀ ਸੀ। ਬਾਲੀ ਜੋ ਕਿ ਤਿੰਨ ਬੱਚਿਆਂ ਦੀ ਮਾਂ ਸੀ ਨੇ ਦੱਸਿਆ ਕਿ 11 ਜਨਵਰੀ ਨੂੰ ਪੁਲਸ ਵਾਲੇ ਉਸਦੇ ਪਿੰਡ ਆਏ ਸਨ ਅਤੇ ਉਹਨਾਂ ਕੋਸੀ ਨਾਲ ਜਬਰ ਜਨਾਹ ਕੀਤਾ। ਮੈਂ ਥੋੜ੍ਹੀ ਦੂਰੀ 'ਤੇ ਸੀ ਤੇ ਦੇਖਿਆ ਕਿ ਇੱਕ ਪੁਲਸ ਵਾਲੇ ਨੇ ਉਸਦੀਆਂ ਲੱਤਾਂ ਫੜੀਆਂ ਹੋਈਆਂ ਸਨ ਅਤੇ ਦੂਸਰਾ ਜਬਰ ਜਨਾਹ ਕਰ ਰਿਹਾ ਸੀ। ਮੈਂ ਉਸਦੀਆਂ ਆਵਾਜ਼ਾਂ ਸੁਣ ਕੇ ਉੱਥੇ ਗਈ। ਉਹ ਆਪਣੇ ਪਿਛਵਾੜੇ ਵਿੱਚ ਸਬਜ਼ੀਆਂ ਤੋੜ ਰਹੀ ਸੀ, ਜਦੋਂ ਉਹ ਆਏ। ਉਹਨਾਂ ਉਸ ਦੇ ਮੂੰਹ 'ਤੇ ਕਾਲਾ ਕੱਪੜਾ ਸੁੱਟਿਆ। ਉਹਨਾਂ ਆਪਣੇ ਮੂੰਹ ਵੀ ਕਾਲੇ ਕੱਪੜੇ ਨਾਲ ਢਕੇ ਹੋਏ ਸਨ। ਚੀਕਾਂ ਸੁਣ ਕੇ ਹਿਦਮੀ ਡੋਕਟਰੀ (ਬਜ਼ੁਰਗ ਔਰਤ) ਵੀ ਪੁੱਜੀ। ਉਸਨੇ ਉਹਨਾਂ ਨੂੰ ਆਪਣੇ ਡੰਡੇ ਨਾਲ ਡਰਾਇਆ, ਜਿਸ 'ਤੇ ਉਹ ਭੱਜ ਗਏ। ਇਸ ਤੋਂ ਬਾਅਦ ਡੋਕਰੀ ਨੇ 9-10 ਔਰਤਾਂ ਇਕੱਠੀਆਂ ਕੀਤੀਆਂ ਤੇ ਕੋਸੀ ਨਾਲ ਹੈਂਡ ਪੰਪ ਦੇ ਨਜ਼ਦੀਕ ਉਸ ਥਾਂ ਗਈਆਂ, ਜਿੱਥੇ ਸੁਰੱਖਿਆ ਬਲ ਆਪਣੀ ਰੋਟੀ ਬਣਾ ਰਹੇ ਸਨ। ਮੈਂ ਉਹਨਾਂ ਨਾਲ ਸੀ। ਅਸੀਂ ਪੁੱਛਿਆ ਅਜਿਹਾ ਗਲਤ ਕੰਮ ਕਿਉਂ ਕਰ ਰਹੇ ਹੋ? ਅਪਨੇ ਸਾਹਿਬ ਸੇ ਬਾਤ ਕਰਾਓ। ਉਹਨਾਂ ਕਿਹਾ ਸਾਹਿਬ ਨਹੀਂ ਹੈ। ਅਸੀਂ ਪੁੱਛਿਆ ਕੌਨ ਐਸਾ ਕਿਯਾ? ਉਸ ਕੋ ਦਿਖਾਓ, ਉਹਨਾਂ ਕਿਹਾ ਯਹਾਂ ਨਹੀਂ ਹੈ, ਤੁਮ ਲੋਗ ਯਹਾਂ ਹੱਲਾ ਨਹੀਂ ਕਰੋ। ਘਰ ਜਾਓ।
ਉਹ ਅੱਗੇ ਦੱਸਦੀ ਹੈ ਕਿ ਉਹ ਇੱਥੇ ਨਹੀਂ ਰੁਕੇ। ਅਗਲੇ ਦਿਨ ਪੁਲਸ ਵਾਲਿਆਂ ਨੇ ਉਸ ਨਾਲ ਵੀ ਜਬਰਦਸਤੀ ਕੀਤੀ। ਫੋਰਸ ਵਾਲੇ ਗੋਤ ਪਹਾੜੀ ਵੱਲੋਂ ਆਏ। ਇਹ ਦੇਰ ਸ਼ਾਮ ਸੀ। ਉਹਨਾਂ ਨੂੰ ਆਉਂਦਿਆਂ ਸੁਣ ਕੇ ਮੇਰਾ ਘਰਵਾਲਾ ਦੇਵਾ ਉੱਥੋਂ ਭੱਜ ਗਿਆ। ਪੁਲਸ ਵਾਲੇ ਅੰਦਰ ਆਏ ਤੇ ਉਹਨਾਂ ਮੇਰੇ ਨਾਲ ਜਬਰ ਜਨਾਹ ਕੀਤਾ। ਉਹਨਾਂ ਮੇਰਾ ਮੂੰਹ ਬੰਦ ਕਰ ਦਿੱਤਾ ਸੀ, ਪਰ ਇੱਕ ਬਜ਼ੁਰਗ ਨੇ ਸੁਣ ਲਿਆ ਸੀ ਤੇ ਉਹ ਡੰਡਾ ਤੇ ਟਾਰਚ ਲੈ ਕੇ ਆਇਆ। ਲਾਈਟ ਵੇਖ ਕੇ ਉਹ ਭੱਜ ਗਏ। ਉਹ ਉਹਨਾਂ ਦਾ ਮੂੰਹ ਨਾ ਵੇਖ ਸਕੀ ਪਰ ਦੱਸਦੀ ਹੈ ਕਿ ਗੋਂਡੀ ਭਾਸ਼ਾ ਵਿੱਚ ਗੱਲ ਕਰ ਰਹੇ ਸਨ। ਪੁਲਸ ਦਸਤਿਆਂ ਵਿੱਚ ਗੋਂਡੀ ਤੇ ਹਿੰਦੀ ਦੋਵੇਂ ਬੋਲਣ ਵਾਲੇ ਸਨ, ਜੋ ਉਹਨਾਂ ਨਾਲ ਗਲਤ ਕੰਮ ਕਰਦੇ ਸਨ। ਤੁਲਸੀ ਨੇ ਦੱਸਿਆ ਕਿ ਉਹ ਆਪਣੇ ਤਿੰਨ ਬੱਚਿਆਂ ਨਾਲ ਘਰ ਵਿੱਚ ਸੀ ਅਤੇ ਸੋਮਵਾਰ ਦੀ ਸ਼ਾਮ ਨੂੰ 5 ਵਜੇ 3 ਪੁਲਸ ਵਾਲੇ ਜਿਹਨਾਂ ਵਰਦੀ ਪਾਈ ਹੋਈ ਸੀ, ਅੰਦਰ ਆਏ ਜੋ ਕਿ ਹਿੰਦੀ ਬੋਲ ਰਹੇ ਸਨ ਅਤੇ ਉਸ ਨਾਲ ਜਬਰਦਸਤੀ ਕੀਤੀ। ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਉਸਦੀ ਭੈਣ ਅਵਲਗ ਦੇਵਨੀ ਆਈ ਤੇ ਉਸ ਨੂੰ ਆਏ ਦੇਖ ਕੇ ਉਹ ਉੱਥੋਂ ਭੱਜ ਗਏ। ਅਗਲੇ ਦਿਨ ਉਹ ਆਪਣੀ ਮਾਂ ਕੋਲ ਚਲੀ ਗਈ ਤੇ ਉਸਦੇ ਗੁਆਂਢੀਆਂ ਨੇ ਉਸ ਨੂੰ ਦੱਸਿਆ ਕਿ ਪੁਲਸ ਵਾਲੇ (ਉਹੀ) ਅਗਲੇ ਦਿਨ ਵੀ ਆਏ ਸਨ।
ਪੱਕੀ ਜੋ ਕਿ ਥੋੜ੍ਹੀ ਨਿੱਡਰ ਅਤੇ ਹਿੰਮਤ ਵਾਲੀ ਲੱਗਦੀ ਸੀ ਨੇ ਦੱਸਿਆ ਕਿ ਤਿੰਨ ਪੁਲਸ ਵਾਲੇ ਉਸਦੇ ਘਰ ਆਏ ਤੇ ਜਬਰਦਸਤੀ ਉਸਦੇ ਚਾਵਲ ਤੇ ਪੈਸੇ ਖੋਹਣ ਲੱਗੇ ਤੇ ਜਦੋਂ ਪੱਕੀ ਨੇ ਉਹਨਾਂ ਨੂੰ ਰੋਕਣਾ ਚਾਹਿਆ ਤੇ ਕਿਹਾ ਕਿ ਇੰਜ ਨਾ ਕਰਨ ਕਿ ਉਹ ਆਪਣਾ ਸਮਾਨ ਵੇਚੇਗੀ ਤੇ ਨਵੇਂ ਕੱਪੜੇ ਖਰੀਦੇਗੀ। ਇਸ 'ਤੇ ਪੁਲਸ ਵਾਲਿਆਂ ਨੂੰ ਗੁੱਸਾ ਆ ਗਿਆ ਤੇ ਉਹਨਾਂ ਉਸਦਾ ਮੂੰਹ ਮੱਛੀ ਫੜਨ ਵਾਲੇ ਜਾਲ ਨਾਲ ਬੰਦ ਕਰ ਦਿੱਤਾ ਤੇ ਉਸ ਨੂੰ ਘੜੀਸ ਕੇ ਘਰ ਅੰਦਰ ਲੈ ਗਏ। ਤੇ ਉਸ ਨਾਲ ਵੀ ਜਬਰਦਸਤੀ ਕੀਤੀ। ਮੇਰੀ ਸੱਸ ਉੱਕੀ ਦੇਵੀ ਨੇ ਮੇਰੀਆਂ ਚੀਕਾਂ ਸੁਣੀਆਂ ਤਾਂ ਉਸਨੇ ਇੱਕ ਪੁਲਸ ਵਾਲੇ ਦੇ ਪਿੱਛੋਂ ਡੰਡਾ ਮਾਰਿਆ। ਉਹ ਰੁਕਿਆ ਤੇ ਦੂਸਰਿਆਂ ਦੋਵਾਂ ਨਾਲ ਭੱਜ ਗਿਆ ਅਤੇ 4 ਮੁਰਗੀਆਂ ਲੈ ਗਏ।
ਤਿੰਨ ਔਰਤਾਂ ਨੇ ਉਹਨਾਂ 'ਤੇ ਹਮਲਾ ਕਰਨ ਵਾਲਿਆਂ 'ਚੋਂ ਸਾਬਕਾ ਨਕਸਲੀਆਂ ਦਾ ਨਾਂ ਲਿਆ, ਜਿਹਨਾਂ 'ਚੋਂ ਇੱਕ ਉਹਨਾਂ ਦੇ ਹੀ ਪਿੰਡ ਦਾ (ਗੌਤਮਪੁਰਾ) ਹੈ। ਉਹਨਾਂ ਕਿਹਾ ਕਿ ਬਦਨਾਮ ਡੀ.ਆਰ.ਜੀ. ਡਿਸਟ੍ਰਿਕਟ ਰਿਜ਼ਰਵ ਗਾਰਡ ਸਾਬਕਾ ਮਾਓਵਾਦੀਆਂ 'ਚੋਂ ਭਰਤੀ ਕੀਤੇ ਹਨ, ਜੋ ਗੋਂਡੀ ਬੋਲਦੇ ਹਨ ਅਤੇ ਨਾਰਮਲ ਹਿੰਦੀ ਬੋਲਣ ਵਾਲੇ ਵੀ ਕੰਘੀ ਅਪ੍ਰੇਸ਼ਨ ਵਿੱਚ ਸਨ।
ਔਰਤਾਂ ਨੂੰ ਹੋਰ ਭਿਆਨਕ ਸਿੱਟੇ ਨਿਕਲਣ ਦਾ ਡਰਾਵਾ ਦੇ ਕੇ ਧਮਕਾਇਆ ਜਾਂਦਾ ਹੈ। ਊਂਗੀ 45 ਸਾਲ ਦੀ ਔਰਤ ਹੈ, ਜਿਸ ਦਾ ਬਲਾਤਕਾਰ ਹੋਇਆ ਦੱਸਦੀ ਹੈ ਕਿ ''ਤੁਮ ਲੋਗ ਨਕਸਲੀਓਂ ਕੇ ਸਾਥ ਰਹਿਤੇ ਹੋ, ਤੁਮਹਾਰੇ ਘਰੋਂ ਕੋ ਆਗ ਲਗਾ ਦੇਂਗੇ। ਜੋਗੀ (20 ਸਾਲਾ) ਨੂੰ ਕਿਹਾ ਗਿਆ ਕਿ ਜੇਕਰ ਉਸਨੇ ਕਿਸੇ ਨੂੰ ਕੁੱਝ ਦੱਸਿਆ ਕਿ ਕੀ ਹੋਇਆ ਹੈ ਤਾਂ ਅਗਲੀ ਵਾਰ ਉਸ ਨੂੰ ਮਾਰ ਦੇਣਗੇ। ਉਸ ਨਾਲ ਤਿੰਨਾਂ ਨੇ ਬਲਾਤਕਾਰ ਕੀਤਾ, ਜਿਹਨਾਂ 'ਚੋਂ 2 ਸਾਬਕਾ ਨਕਸਲੀਆਂ ਨੂੰ ਉਹ ਜਾਣਦੀ ਹੈ। ਕੋਸੀ ਉਹਨਾਂ ਦਾ ਕਿਹਾ ਚੇਤੇ ਕਰਦੀ ਹੈ ''ਤੇਂਦੂ ਪੱਤਾ ਜੈਸੇ ਉਡਤਾ ਹੈ, ਵੈਸੇ ਉਡਾਏਂਗੇ।''
ਤੀਸਰਾ ਧਾਵਾ
ਅਜਬ ਜਾਂ ਸ਼ਾਇਦ ਓਨਾ ਅਜਬ ਨਹੀਂ ਕਿ ਨੇਦਰਾ ਦੀ ਤਰ੍ਹਾਂ ਬਿਲਕੁੱਲ ਉਸੇ ਤਾਰੀਕ 11-14 ਜਨਵਰੀ ਨੂੰ ਸੁਕਮਾ ਦੇ ਕੁੰਨਾ ਦੇ ਪੇਦਾਪੱਲੀ ਪਿੰਡ ਵਿੱਚ ਕੰਘੀ ਅਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਸੀ। ਇਸ ਅਪ੍ਰੇਸ਼ਨ ਬਾਰੇ ਵੀ ਉਹੋ ਸ਼ੇਖੀਆਂ ਮਾਰੀਆਂ ਗਈਆਂ ਜੋ ਹੁਣ ਆਮ ਹਨ। 29 ਬੰਦਿਆਂ, ਜਿਹਨਾਂ ਵਿੱਚ ਕੁੱਝ ਔਰਤਾਂ ਵੀ ਸ਼ਾਮਲ ਹਨ, ਨੂੰ ਕਾਬੂ ਕਰਕੇ ਇੱਕ ਕਿਲੋਮੀਟਰ ਦੂਰ ਸਥਿਤ ਇੱਕ ਸਕੂਲ ਵਿੱਚ ਘਸੀਟ ਕੇ ਲਿਜਾਇਆ ਜਾਂਦਾ ਹੈ। ਰਸਤੇ ਵਿੱਚ ਉਹਨਾਂ ਨੂੰ ਕੁੱਟਿਆ ਜਾਂਦਾ ਹੈ। ਔਰਤਾਂ ਦੇ ਕੱਪੜੇ ਪਾੜੇ ਜਾਂਦੇ ਹਨ ਅਤੇ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਹਨ। ਛੇ ਔਰਤਾਂ ਤੇ ਭਿਆਨਕ ਜਿਨਸੀ ਹਮਲੇ ਕੀਤੇ ਗਏ ਅਤੇ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਸੁਰੱਖਿਆ ਕਰਮੀਆਂ ਵੱਲੋਂ ਇਹ ਦੋਸ਼ ਲਾਇਆ ਗਿਆ ਕਿ ਜਦੋਂ ਉਹ ਉਹਨਾਂ ਦੇ ਪਿੰਡਾਂ ਵਿੱਚ ਆਉਂਦੇ ਹਨ ਤਾਂ ਮਰਦ ਉਹਨਾਂ ਨੂੰ ਵੇਖ ਕੇ ਭੱਜ ਜਾਂਦੇ ਹਨ, ਜਿਸ ਕਾਰਨ ਉਹਨਾਂ ਨੂੰ ਉਹਨਾਂ 'ਤੇ ਸ਼ੱਕ ਹੁੰਦਾ ਹੈ। ਪਰ ਕੁੰਨਾ ਵਿੱਚ ਮਰਦ ਨਹੀਂ ਭੱਜੇ ਪਰ ਪੁਲਸ ਵੱਲੋਂ ਉਹਨਾਂ ਨੂੰ ਜਬਰ ਦਾ ਸ਼ਿਕਾਰ ਬਣਾਇਆ ਗਿਆ। ਇੱਕ ਨੌਜਵਾਨ ਕੁੱਟਮਾਰ ਨਾਲ ਮਰ ਗਿਆ। ਲਾਲੂ ਸੋਢੀ ਦੀ ਮਾਂ ਨੇ ਸਾਨੂੰ ਦੱਸਿਆ ਕਿ ਉਸਦਾ 21 ਸਾਲਾ ਦਾ ਪੁੱਤਰ ਖੇਤਾਂ ਵਿੱਚ ਸੀ, ਜਦੋਂ ਸੁਰੱਖਿਆ ਬਲਾਂ ਨੇ ਉਸ ਨੂੰ ਫੜਿਆ ਤੇ ਬੇਤਹਾਸ਼ਾ ਕੁੱਟਿਆ। ਉਹ ਕੁੱਝ ਵੀ ਖਾਣ-ਪੀਣ ਇੱਥੋਂ ਤੱਕ ਕਿ ਚਾਵਲ ਦਾ ਦਲੀਆ ਖਾਣੋਂ ਅਸਮਰੱਥ ਸੀ। ਅਗਲੇ ਦਿਨ ਉਹ ਮਰ ਗਿਆ ਤੇ ਪਰਿਵਾਰ ਨੇ ਉਸ ਦਾ ਬਿਨਾ ਪੋਸਟ ਮਾਰਟਮ ਸਸਕਾਰ ਕਰ ਦਿੱਤਾ।
ਇਨਸਾਫ ਲਈ ਲੜਨਾ ਕੋਈ ਸੌਖੀ ਗੱਲ ਨਹੀਂ ਹੈ, ਉਹ ਵੀ ਉੱਥੇ ਜਿੱਥੇ ਸਾਧਾਰਨ ਪੇਂਡੂ ਨੂੰ ਪ੍ਰਸ਼ਾਸਨ ਤੇ ਪੁਲਸ ਵੱਲੋਂ ਸ਼ੱਕੀ ਅਤੇ ਦੁਸ਼ਮਣ ਸਮਝਿਆ ਜਾਂਦਾ ਹੈ। ਐਫ.ਆਈ.ਆਰ. ਦਰਜ ਕਰਵਾਉਣੀ ਕੋਈ ਛੋਟੀ ਗੱਲ ਨਹੀਂ ਹੈ। ਇਹ ਇੱਕ ਬਹੁਤ ਵੱਡਾ ਵਹਿਮ ਹੈ ਕਿ ਸਾਧਾਰਨ ਆਦਮੀ ਪੁਲਸ ਸਟੇਸ਼ਨ ਜਾ ਕੇ ਐਫ.ਆਈ.ਆਰ. ਦਰਜ਼ ਕਰਾ ਸਕਦਾ ਹੈ। ਥਾਣਿਉਂ ਸਾਫ ਜੁਆਬ ਮਿਲਦਾ ਹੈ, ਐਸ.ਪੀ. ਦੇ ਜਾਓ ਤਾਂ ਜਾਂਚ ਲਈ ਕਹਿ ਦਿੱਤਾ ਜਾਂਦਾ ਹੈ।
ਅਜਿਹੇ ਹਾਲਾਤਾਂ ਵਿੱਚ ਪੇਡਾਗੁਲੇਰ ਦੀ ਐਫ.ਆਈ.ਆਰ. ਦਰਜ਼ ਕਰਵਾਉਣੀ ਵੀ ਬਹੁਤ ਵੱਡੀ ਜਿੱਤ ਮੰਨੀ ਜਾ ਸਕਦੀ ਹੈ। ਇਹ ਆਪਣੇ ਆਪ ਵਿੱਚ ਦੇਸ਼ ਵਿੱਚ ਪਹਿਲਾ ਅਜਿਹਾ ਕੇਸ ਹੋਇਆ ਹੈ। ਕਾਰਵਾਈ ਕੋਈ ਨਹੀਂ ਕੀਤੀ ਗਈ। ਬਹੁਤ ਮੁਸ਼ਕਲ ਬਾਅਦ ਨੇਦਰਾ ਅਤੇ ਸੁਕਮਾ ਵਿੱਚ ਹੋਈਆਂ ਘਟਨਾਵਾਂ ਦੀ ਐਫ.ਆਈ.ਆਰ. ਦਰਜ਼ ਕੀਤੀ ਗਈ ਹੈ। ਅਜਿਹੇ ਹਾਲਾਤ ਵਿੱਚ ਜ਼ਰੂਰੀ ਹੈ ਕਿ ਅਜਿਹੇ ਕੇਸਾਂ ਦੀ ਵਾਂਗਡੋਰ ਬਾਹਰੀ ਏਜੰਸੀਆਂ ਨੂੰ ਦਿੱਤੀ ਜਾਵੇ ਨਾ ਕਿ ਉੱਥੋਂ ਦੀ ਪੁਲਸ ਅਤੇ ਅਧਿਕਾਰੀਆਂ ਨੂੰ।
ਜੋ ਹੁਣ ਹੋ ਰਿਹਾ ਹੈ, ਉਹ ਸਾਨੂੰ ਸਲਵਾ ਜੁਡਮ ਵਿੱਚ 2005-06 ਵਿੱਚ ਹੋਏ 99 ਬਲਾਤਕਾਰਾਂ ਦੀ ਯਾਦ ਦਿਵਾਉਂਦਾ ਹੈ। ਅਜੇ ਤਾਂ ਉਹਨਾਂ ਮਾਮਲਿਆਂ ਦੀ ਕੋਈ ਵੀ ਐਫ.ਆਈ.ਆਰ. ਦਰਜ਼ ਨਹੀਂ ਕੀਤੀ ਗਈ। ਪਰ ਹੁਣ ਔਰਤਾਂ ਖੁੱਲ੍ਹ ਕੇ ਬੋਲਣ ਲੱਗ ਪਈਆਂ ਹਨ ਆਪਣਾ ਡਰ ਤਿਆਗ ਕੇ ਆਪਣਾ ਦਰਦ ਦੱਸ ਰਹੀਆਂ ਹਨ। ਅਜਿਹੀਆਂ ਘਟਨਾਵਾਂ ਨਾਲ ਸਬੰਧਤ ਹੋਣਾ ਅਤੇ ਮੁੜ ਹੰਢਾਉਣਾ ਉਹਨਾਂ ਲਈ ਬਹੁਤ ਦਰਦਨਾਕ ਹੁੰਦਾ ਹੈ, ਜੋ ਅਜਿਹੀ ਹਿੰਸਾ ਦੇ ਹਾਸ਼ੀਏ 'ਤੇ ਰਹੇ ਹੋਣ।
(ਇਹ ਰਿਪੋਰਟ ਦਿਖਾਉਂਦੀ ਹੈ ਕਿ ਹਕੂਮਤੀ ਹਥਿਆਰਬੰਦ ਬਲਾਂ ਵੱਲੋਂ ਆਦਿਵਾਸੀ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਮਹਿਜ਼ ਕੋਈ ਵਿਅਕਤੀਗਤ ਇੱਕੜ-ਦੁੱਕੜ ਘਟਨਾਵਾਂ ਨਹੀਂ ਹਨ। ਇਹ ਬਾਕਾਇਦਾ ਸਿਆਸੀ ਅਤੇ ਪ੍ਰਸ਼ਾਸਕੀ ਕਰਤਿਆਂ-ਧਰਤਿਆਂ ਦੇ ਥਾਪੜੇ ਤਹਿਤ ਸੀ.ਪੀ.ਆਈ.(ਮਾਓਵਾਦੀ) ਦੀ ਅਗਵਾਈ ਹੇਠ ਲੋਕਾਂ ਦੇ ਇਨਕਲਾਬੀ ਜਨਤਕ ਟਾਕਰੇ ਨੂੰ ਜਬਰ ਰਾਹੀਂ ਕੁਚਲਣ ਦੀ ਮੁਹਿੰਮ ਦਾ ਇੱਕ ਵਿਉਂਤਬੱਧ ਅੰਗ ਹੈ, ਜਿਸ ਰਾਹੀਂ ਉਹ ਗੈਰਤਮੰਦ ਆਦਿਵਾਸੀ ਔਰਤਾਂ ਅਤੇ ਜਨਤਾ ਨੂੰ ਜਲੀਲ ਕਰਨਾ, ਉਹਨਾਂ ਅੰਦਰ ਹੀਣਤਾ ਦਾ ਅਹਿਸਾਸ ਭਰਨਾ, ਉਹਨਾਂ ਦੇ ਹੌਸਲੇ ਪਸਤ ਕਰਨਾ ਅਤੇ ਉਹਨਾਂ ਦੀ ਨਾਬਰੀ ਦੀ ਭਾਵਨਾ ਦਹਿਸ਼ਤ ਰਾਹੀਂ ਭੰਨਣਾ ਚਾਹੁੰਦੇ ਹਨ।)
[ਬੇਲਾ ਸੋਮਾਰੀ (ਭਾਟੀਆ), ਆਊਟ-ਲੁਕ, 22 ਫਰਵਰੀ 2016]ਅਪ੍ਰੇਸ਼ਨ ਗਰੀਨ ਹੰਟ ਦੇ ਫੌਜੀ ਹੱਲੇ ਦੇ ਅੰਗ ਵਜੋਂ ਹਕੂਮਤੀ ਹਥਿਆਰਬੰਦ ਬਲਾਂ ਵੱਲੋਂ

[ਬੇਲਾ ਸੋਮਾਰੀ (ਭਾਟੀਆ), ਆਊਟ-ਲੁਕ, 22 ਫਰਵਰੀ 2016]

ਜੰਮੂ-ਕਸ਼ਮੀਰ ਗੱਠਜੋੜ ਸਰਕਾਰ ਮੁੜ-ਗਠਨ ਕਰਨ ਦਾ ਮਾਮਲਾ

ਜੰਮੂ-ਕਸ਼ਮੀਰ ਗੱਠਜੋੜ ਸਰਕਾਰ ਮੁੜ-ਗਠਨ ਕਰਨ ਦਾ ਮਾਮਲਾ:
ਮਹਿਬੂਬਾ ਮੁਫਤੀ ਲਈ ਗਲ਼ ਦੀ ਹੱਡੀ ਬਣਿਆ
ਜੰਮੂ ਕਸ਼ਮੀਰ ਦੇ ਲੋਕ 1948 ਵਿੱਚ ਭਾਰਤ ਨਾਲ ਹੋਏ ਅਖੌਤੀ ਇਲਹਾਕ ਤੋਂ ਬਾਅਦ ਆਪਣੇ ਕੌਮੀ-ਆਪਾ ਨਿਰਣੇ ਦੇ ਹੱਕ ਅਤੇ ਖੁਦਮੁਖਤਿਆਰੀ ਲਈ ਲਗਾਤਾਰ ਲੜਾਈ ਦੇ ਮੈਦਾਨ ਵਿੱਚ ਰਹੇ ਹਨ। ਇਸ ''ਇਲਹਾਕ'' ਤੋਂ ਬਾਅਦ ਤਕਰੀਬਨ ਅੱਧਾ ਕਸ਼ਮੀਰ ਭਾਰਤ ਦੇ ਕਬਜ਼ੇ ਹੇਠ ਅਤੇ ਤਕਰੀਬਨ ਅੱਧਾ ਪਾਕਿਸਤਾਨ ਦੇ ਕਬਜ਼ੇ ਹੇਠ ਚਲਾ ਆ ਰਿਹਾ ਹੈ। ਇੱਕ ਆਜ਼ਾਦ ਅਤੇ ਖੁਦਮੁਖਤਿਆਰ ਜੰਮੂ-ਕਸ਼ਮੀਰ ਪਾਕਿਸਤਾਨੀ ਅਤੇ ਭਾਰਤੀ ਕਬਜ਼ੇ ਹੇਠਲੇ ਕਸ਼ਮੀਰੀਆਂ ਦੇ ਦਿਲਾਂ ਵਿੱਚ ਲਗਾਤਾਰ ਸੁਲਘਦੀ ਤਾਂਘ ਹੈ। ਇਹੀ ਤਾਂਘ ਹੈ, ਜਿਹੜੀ ਉਹਨਾਂ ਦੇ ਖਰੀ ਕੌਮੀ ਖੁਦਮੁਖਤਿਆਰੀ ਅਤੇ ਆਜ਼ਾਦੀ ਲਈ ਸੰਘਰਸ਼ ਨੂੰ ਫੌਜੀ ਬੂਟਾਂ ਹੇਠ ਦਰੜਨ ਦੀਆਂ ਸਭੇ ਕੋਸ਼ਿਸ਼ਾਂ ਦਾ ਮੂੰਹ ਚਿੜਾ ਰਹੀ ਹੈ, ਜਿਹੜੀ ਕਸ਼ਮੀਰ ਦੇ ਸ਼ਹਿਰਾਂ, ਪਿੰਡਾਂ ਅਤੇ ਖੇਤਾਂ ਵਿੱਚ ਜਨਤਕ ਰੋਹ ਅਤੇ ਲੋਕਾਂ ਦੀਆਂ ਫੌਜੀ ਤੇ ਨੀਮ-ਫੌਜੀ ਬਲਾਂ ਨਾਲ ਪੁਰਅਮਨ ਅਤੇ ਹਿੰਸਕ ਝੜੱਪਾਂ ਦੀਆਂ ਚਿੰਗਾੜੀਆਂ ਬਣ ਕੇ ਫੁੱਟ ਰਹੀ ਹੈ।
ਭਾਰਤੀ ਹਾਕਮਾਂ ਵੱਲੋਂ ਜੰਮੂ-ਕਸ਼ਮੀਰ ਦੇ ਲੋਕਾਂ ਦੀ ਇਸ ਲਟ-ਲਟ ਬਲ਼ਦੀ ਤਾਂਘ ਨੂੰ ਇੱਕ ਹੱਥ ਚੱਪੇ ਚੱਪੇ 'ਤੇ ਫੌਜਾਂ ਤਾਇਨਾਤ ਕਰਦਿਆਂ, ਦਹਿਸ਼ਤ ਦੇ ਸੰਨਾਟੇ ਹੇਠ ਦਫਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਦੂਜੇ ਹੱਥ ਸੂਬੇ ਦੀ ਹਾਕਮ ਜਮਾਤੀ ਪਰਤ ਅਤੇ ਧਨਾਢ ਪਰਤ ਦੇ ਕੁੱਝ ਅਨਸਰਾਂ ਨੂੰ ਹੱਥੇ ਵਜੋਂ ਵਰਤਦਿਆਂ, ਵੋਟ ਸਿਆਸਤ ਅਤੇ ਜਮਹੂਰੀਅਤ ਦੀ ਦੰਭੀ  ਖੇਡ ਖੇਡੀ ਜਾ ਰਹੀ ਹੈ, ਤਾਂ ਕਿ ਕੌਮੀ ਆਪਾ-ਨਿਰਣੇ ਅਤੇ ਖੁਦਮੁਖਤਿਆਰੀ ਲਈ ਜੂਝਦੀ ਜੰਮੂ-ਕਸ਼ਮੀਰ ਦੀ ਜਨਤਾ ਅੰਦਰ ਭੰਬਲਭੂਸਾ ਪੈਦਾ ਕਰਦਿਆਂ, ਉਹਨਾਂ ਦੀਆਂ ਸੰਘਰਸ਼ ਸਫਾਂ ਵਿੱਚ ਦੁਫੇੜ ਪੈਦਾ ਕੀਤੀ ਜਾ ਸਕੇ ਅਤੇ ਉਹਨਾਂ ਦੇ ਹੱਕੀ ਸੰਘਰਸ਼ ਨੂੰ ਜਮਹੂਰੀਅਤ ਵਿਰੋਧੀ ਹੋਣ ਦਾ ਫਤਵਾ ਦਿੰਦਿਆਂ, ਜੰਮੂ-ਕਸ਼ਮੀਰ ਅੰਦਰ ਅਫਸਪਾ ਵਰਗੇ ਕਾਲੇ-ਕਾਨੂੰਨ ਮੜ੍ਹਨ ਅਤੇ ਫੌਜੀ ਜਬਰ ਦਾ ਕੁਹਾੜਾ ਵਾਹੁਣ ਨੂੰ ਵਾਜਬੀਅਤ ਮੁਹੱਈਆ ਕੀਤੀ ਜਾ ਸਕੇ। ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਖੇਡੀ ਜਾ ਰਹੀ ਇਸ ਨਕਲੀ ਜਮਹੂਰੀਅਤ ਦੀ ਖੇਡ ਦੇ ਮੋਹਰੇ ਬਣਨ ਵਾਲੀਆਂ ਉਭਰਵੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਵਿੱਚ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੇਟਿਕ ਪਾਰਟੀ ਜਿਹੀਆਂ ਸਥਾਨਕ ਪਾਰਟੀਆਂ ਸ਼ਾਮਲ ਹਨ। ਹੋਰ ਵੀ ਇੱਕ ਦੋ ਨਾਮ-ਨਿਹਾਦ ਪਾਰਟੀਆਂ ਸਰਗਰਮ ਹਨ।
ਪਿਛਲੇ ਵਰ੍ਹੇ ਹੋਈਆਂ ਵਿਧਾਨ ਸਭਾਈ ਚੋਣਾਂ ਵਿੱਚ ਪੀ.ਡੀ.ਪੀ. ਨੂੰ ਕੁੱਲ 27 ਸੀਟਾਂ ਮਿਲੀਆਂ ਸਨ ਅਤੇ ਭਾਰਤੀ ਜਨਤਾ ਪਾਰਟੀ ਨੂੰ ਜੰਮੂ ਖੇਤਰ ਵਿੱਚੋਂ 25 ਸੀਟਾਂ ਪ੍ਰਾਪਤ ਹੋਈਆਂ ਸਨ। ਜੰਮੂ-ਕਸ਼ਮੀਰ ਵਿੱਚ ਕਸ਼ਮੀਰ ਘਾਟੀ ਦੀ ਵਸੋਂ ਦੀ ਵੱਡੀ ਭਾਰੀ ਬਹੁਗਿਣਤੀ ਮੁਸਲਮਾਨ ਵਸੋਂ ਹੈ, ਜਦੋਂ ਕਿ ਜੰਮੂ ਖੇਤਰ ਵਿੱਚ ਬਹੁਗਿਣਤੀ ਹਿੰਦੂ ਧਰਮ ਨਾਲ ਸਬੰਧ ਰੱਖਦੀ ਹੈ। ਕਸ਼ਮੀਰ ਘਾਟੀ ਦੀ ਜਨਤਾ ਵੱਲੋਂ ਉਮਰ ਅਬਦੁੱਲਾ ਦੀ ਅਗਵਾਈ ਹੇਠਲੀ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੀ ਗੱਠਜੋੜ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੂੰ ਰੱਦ ਕਰਦਿਆਂ ਅਤੇ ਬੀ.ਜੇ.ਪੀ. ਦੀ ਹਿੰਦੂਤਵੀ ਰੰਗ ਵਿੱਚ ਰੰਗੀ ਸਿਆਸਤ ਨੂੰ ਰੱਦ ਕਰਦਿਆਂ, ਪੀ.ਡੀ.ਪੀ. ਦੇ ਹੱਕ ਵਿੱਚ ਫਤਵਾ ਦਿੱਤਾ ਗਿਆ। ਭਾਰਤੀ ਜਨਤਾ ਪਾਰਟੀ, ਹਿੰਦੂ ਸ਼ਿਵ ਸੈਨਾ ਅਤੇ ਬਜਰੰਗ ਦਲ ਦੇ ਸੰਘੀ ਲਾਣੇ ਵੱਲੋਂ ਜੰਮੂ ਰਿਜਨ ਅੰਦਰ ਕਸ਼ਮੀਰੀ ਪੰਡਿਤਾਂ ਦੇ ਮੁੱਦੇ ਅਤੇ ਧਾਰਾ 370 ਨੂੰ ਰੱਦ ਕਰਵਾਉਣ ਵਰਗੇ ਮੁੱਦਿਆਂ 'ਤੇ ਫਿਰਕੂ ਸਿਆਸਤ ਦਾ ਪੱਤਾ ਖੇਡਦੇ ਹੋਏ, ਫਿਰਕੂ ਪਾਲਾਬੰਦੀ ਦੇ ਪਹਿਲਾਂ ਤੋਂ ਹੀ ਜਾਰੀ ਅਮਲ ਨੂੰ ਤੇਜ ਕਰਦਿਆਂ, ਇਸ ਦੇ ਆਸਰੇ ਇਕੱਲੇ ਜੰਮੂ ਖੇਤਰ ਵਿੱਚੋਂ 25 ਸੀਟਾਂ ਹਥਿਆਉਣ ਵਿੱਚ ਸਫਲਤਾ ਹਾਸਲ ਕਰ ਲਈ ਗਈ। ਵਿਧਾਨ ਸਭਾ ਅੰਦਰ ਕਿਸੇ ਵੀ ਮੌਕਾਪ੍ਰਸਤ ਪਾਰਟੀ ਨੂੰ ਬਹੁਸੰਮਤੀ ਹਾਸਲ ਨਾ ਹੋਈ ਹੋਣ ਕਰਕੇ ਪੀ.ਡੀ.ਪੀ. ਅਤੇ ਬੀ.ਜੇ.ਪੀ. ਵੱਲੋਂ ਗੱਠਜੋੜ ਹਕੂਮਤ ਬਣਾਉਣ ਦਾ ਮੌਕਾਪ੍ਰਸਤ ਕਦਮ ਚੁੱਕਿਆ ਗਿਆ ਅਤੇ ਮੁਫਤੀ ਮੁਹੰਮਦ ਸਈਅਦ ਨੂੰ ਮੁੱਖ ਮੰਤਰੀ ਥਾਪਿਆ ਗਿਆ। ਇਹ ਸਿਰ-ਨਰੜ ਸਰਕਾਰ ਬਣਾਉਣ ਪਿੱਛੇ ਪੀ.ਡੀ.ਪੀ. ਦਾ ਮਕਸਦ ਕੇਂਦਰ ਦੀ ਮੋਦੀ ਸਰਕਾਰ ਦੀ 'ਮਿਹਰ' ਦੀ ਸ਼ਕਲ 'ਚ ਫੰਡਾਂ ਦੇ ਵੱਡੇ ਗੱਫੇ ਹਾਸਲ ਕਰਨਾ ਅਤੇ ਇਹਨਾਂ ਰਾਹੀਂ ਸੂਬੇ ਅੰਦਰ ਅਖੌਤੀ ਵਿਕਾਸ ਦੀਆਂ ਬਰਕਤਾਂ ਬਖੇਰਦਿਆਂ, ਲੋਕਾਂ ਨੂੰ ਭਰਮਾਉਣਾ ਅਤੇ ਆਪਣੇ ਸਿਆਸੀ ਪ੍ਰਭਾਵ-ਆਧਾਰ ਦਾ ਪਸਾਰਾ ਅਤੇ ਮਜਬੂਤੀ ਕਰਨਾ ਸੀ। ਭਾਰਤੀ ਜਨਤਾ ਪਾਰਟੀ ਦਾ ਮਕਸਦ ਉਸਦੇ ਰਹਿਮੋਕਰਮ 'ਤੇ ਨਿਰਭਰ ਇੱਕ ਯਰਗਮਾਲੀ ਸਰਕਾਰ ਬਣਾਉਂਦਿਆਂ ਅਤੇ ਫਿਰਕੂ ਪਾਲਾਬੰਦੀ ਦੇ ਅਮਲ ਨੂੰ ਸਿਰੇ ਲਾਉਂਦਿਆਂ, ਸੂਬੇ ਦੀ ਹਿੰਦੂ ਵਸੋਂ ਨੂੰ ਆਪਣੇ ਫਿਰਕੂ ਖੰਭਾਂ ਹੇਠ ਲਿਆਉਣ, ਮੁਸਲਿਮ ਵਸੋਂ ਦੇ ਇੱਕ ਹਿੱਸੇ ਨੂੰ ਫੰਡਾਂ ਦੀ ਬੁਰਕੀ ਸੁੱਟ ਕੇ ਵਰਚਾਉਣ ਅਤੇ ਮੁਸਲਿਮ ਵਸੋਂ ਵਿੱਚ ਦੁਫੇੜ ਪਾਉਣ ਅਤੇ ਪੰਡਿਤਾਂ ਨੂੰ ਕਸ਼ਮੀਰ ਘਾਟੀ ਅੰਦਰ ਵਿਸ਼ੇਸ਼ ਸੁਰੱਖਿਆ ਬਸਤੀਆਂ ਵਿੱਚ ਵਸਾਉਣ ਦੇ ਕਦਮ ਲੈਣਾ ਸੀ। ਇਉਂ, ਜੰਮੂ ਖੇਤਰ ਅੰਦਰਲੇ ਆਪਣੇ ਪ੍ਰਭਾਵ-ਆਧਾਰ ਨੂੰ ਕਸ਼ਮੀਰ ਘਾਟੀ ਅੰਦਰ ਤੱਕ ਵਧਾਉਂਦਿਆਂ, ਸੂਬੇ ਭਰ ਅੰਦਰ ਆਪਣੇ ਤਾਣੇ-ਬਾਣੇ ਨੂੰ ਵਧਾਉਣਾ ਅਤੇ ਮਜਬੂਤ ਕਰਨਾ ਸੀ। ਦੋਵਾਂ ਪਾਰਟੀਆਂ ਦਾ ਸਾਂਝਾ ਮਕਸਦ ਅਖੌਤੀ ਜਮਹੂਰੀ ਢੰਗ ਨਾਲ ਚੁਣੀ ਗਈ ਸਰਕਾਰ ਵੱਲੋਂ ਮੋਦੀ ਦੀ ਕੇਂਦਰੀ ਹਕੂਮਤ ਦੀ 'ਮਿਹਰ' ਨਾਲ ਵਰਤਾਏ ਜਾ ਰਹੇ ਅਖੌਤੀ ਵਿਕਾਸ ਦੇ ਧੂਮ-ਧੜੱਕੇ ਦੀ ਓਟ ਵਿੱਚ ਇਸ ਵਿਕਾਸ ਦੇ ਰਾਹ ਦਾ ਰੋੜਾ ਬਣ ਰਹੀ ਕੌਮੀ ਆਪਾ-ਨਿਰਣੇ ਅਤੇ ਖੁਦਮੁਖਤਿਆਰੀ ਦੀ ਲਹਿਰ ਨੂੰ ਅੰਨ੍ਹੇ ਦੀ ਮਾਰ ਹੇਠ ਲਿਆਉਂਦਿਆਂ, ਕਮਜ਼ੋਰ ਅਤੇ ਥਿੜ੍ਹਕਵਂ ਹਿੱਸਿਆਂ ਨੂੰ ਗੋਡੇ ਟੇਕਣ ਲਈ ਮਜਬੂਰ ਕਰਨਾ ਅਤੇ ਅਣਲਿਫ ਤੇ ਅਡੋਲਚਿੱਤ ਹਿੱਸਿਆਂ ਨੂੰ ਕੁਚਲਣਾ ਸੀ।
ਮੁਫਤੀ ਮੁਹੰਮਦ ਸਈਅਦ ਦੀ ਇਹ ਗੱਠਜੋੜ ਸਰਕਾਰ ਦੋ ਉਲਟ ਰੁਖ ਵਹਿੰਦੀਆਂ ਬੇੜੀਆਂ ਨੂੰ ਸਿਰ-ਨਰੜ ਕਰਨ ਦੀ ਕੁਜੋੜਤਾ 'ਤੇ ਸਵਾਰ ਸੀ। ਇੱਕ ਬੇੜੀ ਹਿੰਦੂ ਫਿਰਕਾਪ੍ਰਸਤੀ ਦੀਆਂ ਭਾਵਨਾਵਾਂ 'ਤੇ ਸਵਾਰ ਹੋ ਕੇ ਚੋਣ ਜਿੱਤੇ ਭਾਜਪਾਈ ਵਿਧਾਇਕਾਂ ਦੀ ਸੀ ਅਤੇ ਦੂਜੀ ਭਾਜਪਾ ਦੇ ਹਿੰਦੂਤਵੀ ਮਨਸੂਬਿਆਂ ਖਿਲਾਫ ਕਸ਼ਮੀਰ ਘਾਟੀ ਅੰਦਰ ਉਮੜੀਆਂ ਭਾਵਨਾਵਾਂ ਦੇ ਉਭਾਰ 'ਤੇ ਸਵਾਰ ਹੋ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਪੀ.ਡੀ.ਪੀ. ਵਿਧਾਇਕਾਂ ਦੀ ਸੀ। ਇਹਨਾਂ ਨੂੰ ਸੁਮੇਲ ਕੇ ਸਰਕਾਰ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਗੱਠਜੋੜ ਵੇਲੇ ਮੁਫਤੀ ਮੁਹੰਮਦ ਸਈਅਦ ਵੱਲੋਂ ਅਤੇ ਭਾਜਪਾਈ ਆਗੂਆਂ ਵੱਲੋਂ ਸੂਬੇ ਵਿੱਚ ਵਿਕਾਸ ਦੇ ਵਾਰੇ-ਨਿਆਰੇ ਕਰਨ ਦੇ ਬੜੇ ਦਮਗਜ਼ੇ ਮਾਰੇ ਗਏ। ਜੰਮੂ-ਕਸ਼ਮੀਰ ਪ੍ਰਤੀ ਅਖੌਤੀ ਵਾਜਪਾਈ ਮਾਰਕਾ ਪਹੁੰਚ ਅਖਤਿਆਰ ਕਰਦਿਆਂ ਕਸ਼ਮੀਰ ਸਮੱਸਿਆ ਦੇ ਹੱਲ ਕਰਨ ਲਈ ਅਮਲ ਚਲਾਉਣ ਦੀਆਂ ਯਕੀਨਦਹਾਨੀਆਂ ਕੀਤੀਆਂ ਗਈਆਂ। ਮੁਫਤੀ ਵੱਲੋਂ ਗੁਜਰਾਤ ਵਿੱਚ ਕੀਤੇ ਗਏ 2000 ਤੋਂ ਵੱਧ ਮੁਸਲਮਾਨਾਂ ਦੇ ਵਿਉਂਤਬੱਧ ਕਤਲੇਆਮ ਦੇ ਜਿੰਮੇਵਾਰ ਮੋਦੀ ਨੂੰ ''ਬਿਲਕੁੱਲ ਹੀ ਫਿਰਕਾਪ੍ਰਸਤ ਨਾ ਹੋਣ'' ਦਾ ਸਰਟੀਫਿਕੇਟ ਵੀ ਦੇ ਦਿੱਤਾ ਗਿਆ।
ਪਰ ਮੁਫਤੀ ਮੁਹੰਮਦ ਸਈਅਦ ਹੋਰਾਂ ਦੀਆਂ ਮੋਦੀ ਹਕੂਮਤ ਦੀ 'ਮਿਹਰ' ਖੱਟਣ ਦੀਆਂ ਆਸਾਂ ਨੂੰ ਬੂਰ ਨਾ ਪਿਆ। ਆਰ.ਐਸ.ਐਸ. ਦੇ ਮੋਹਰੇ ਮੋਦੀ ਦੀ ਸਰਕਾਰ ਵੱਲੋਂ ਆਪਣੀਆਂ ਤਰਜੀਹਾਂ ਨੂੰ ਪਹਿਲੀ ਦਿੱਤੀ ਗਈ। ਉਸ ਵੱਲੋਂ ਇੱਕ ਹੱਥ ਕਸ਼ਮੀਰ ਅੰਦਰ ਕੌਮੀ ਆਜ਼ਾਦੀ ਦੇ ਸੰਘਰਸ਼ ਨੂੰ ਕੁਚਲਣ ਲਈ ਲਾਈਨ ਆਫ ਕੰਟਰੋਲ 'ਤੇ ਪਕਿਸਤਾਨ ਵੱਲੋਂ ''ਦਹਿਸ਼ਤਗਰਦਾਂ ਦੀ ਘੁਸਪੈਂਠ'' ਦਾ ਸ਼ੋਰੋਗੁਲ ਚੁੱਕਦਿਆਂ, ਲੋਕਾਂ 'ਤੇ ਫੌਜੀ ਜਬਰ ਦੀ ਹਨੇਰੀ ਵਿੱਚ ਤੇਜੀ ਲਿਆਂਦੀ ਗਈ ਅਤੇ ਦੂਜੇ ਹੱਥ- ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਦੇ ਕਦਮ ਲੈਣੇ ਸ਼ੁਰੂ ਕੀਤੇ ਗਏ। ਮੋਦੀ ਹਕੂਮਤ  ਪਹਿਲਾਂ ਤਾਂ ਕਸ਼ਮੀਰ ਘਾਟੀ ਵਿੱਚ ਆਏ ਹੜ੍ਹਾਂ ਦਾ ਬਣਦਾ ਮੁਆਵਜਾ ਦੇਣ ਤੋਂ ਟਾਲਾ ਵੱਟਦੀ ਰਹੀ, ਫਿਰ ਕਿਤੇ ਜਾ ਕੇ ਨਵੰਬਰ 2015 ਵਿੱਚ ਕੁੱਲ 1200 ਕਰੋੜ ਦੀ ਨਿਗੂਣੀ ਰਕਮ ਦਿੱਤੀ ਗਈ।  ਇਸ ਤੋਂ ਇਲਾਵਾ, ਮੋਦੀ ਹਕੂਮਤ ਵੱਲੋਂ ਦੋ ਹੋਰ ਮੁੱਦਿਆਂ ਨੂੰ ਮੁਖਾਤਿਬ ਹੋਣ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਵਿੱਚੋਂ ਇੱਕ ਕਸ਼ਮੀਰੀ ਪੰਡਿਤਾਂ ਦੇ ਮੁੜ-ਵਸੇਬੇ ਦਾ ਅਤੇ ਦੂਜਾ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਵਿੱਚੋਂਆਏ ਸ਼ਰਨਾਰਥੀਆਂ ਦੇ ਮੁੜ-ਵਸੇਬੇ ਦਾ ਮੁੱਦਾ ਸੀ। ਇਹਨਾਂ ਵਿੱਚੋਂ ਪਹਿਲੇ ਮੁੱਦੇ ਨੂੰ ਕਸ਼ਮੀਰੀ ਪੰਡਿਤਾਂ ਨੂੰ ਘਾਟੀ ਅੰਦਰ ਮੁਸਲਿਮ ਵਸੋਂ ਨਾਲੋਂ ਵੱਖਰੀਆਂ ਤੇ ਸੁਰੱਖਿਅਤ ਬਸਤੀਆਂ ਵਿੱਚ ਵਸਾਉਣ ਦਾ ਸ਼ੋਸ਼ਾ ਛੱਡਦਿਆਂ ਅਤੇ ਕਸ਼ਮੀਰੀ ਲੋਕਾਂ ਅੰਦਰ ਅਜਿਹੀਆਂ ਵੱਖਰੀਆਂ ਬਸਤੀਆਂ ਦੇ ਵਿਰੋਧ ਦੀਆਂ ਸੁਰਾਂ ਉੱਠਣ ਲਈ ਗੁੰਜਾਇਸ਼ ਮੁਹੱਈਆ ਕਰਦਿਆਂ, ਇਸ ਮਾਮਲੇ ਨੂੰ ਫਿਰਕੂ ਪਾਲਾਬੰਦੀ ਨੂੰ ਹਵਾ ਦੇਣ ਅਤੇ ਮਜਬੂਤ ਕਰਨ ਦਾਮੁੱਦਾ ਬਣਾ ਦਿੱਤਾ ਗਿਆ। ਦੂਜੇ ਸ਼ਰਨਾਰਥੀਆਂ ਨੂੰ ਮੜ-ਵਸਾਉਣ ਦੇ ਮੁੱਦੇ ਨੂੰ ਕਸ਼ਮੀਰ ਘਾਟੀ ਅੰਦਰ ਮੁਸਲਿਮ ਵਸੋਂ ਅੰਦਰ ਸੰਨ੍ਹ ਲਾਉਣ ਅਤੇ ਸੰਘ ਲਾਣੇ ਦੇ ਪੈਰ ਪਸਾਰਨ ਲਈ ਭੋਇੰ ਤਿਆਰ ਕਰਨ ਦੇ ਮੁੱਦੇ ਵਜੋਂ ਮੁਖਾਤਿਬ ਹੋਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਸੰਘ ਲਾਣੇ ਵੱਲੋਂ (ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਖੁਦਮੁਖਤਿਆਰ ਹੈਸੀਅਤ ਮੁਹੱਈਆ ਕਰਦੀ) ਧਾਰਾ 370 ਖਿਲਾਫ ਆਰ.ਐਸ.ਐਸ. ਦੀ ਸਰਪ੍ਰਸਤੀ ਹੇਠਲੀ ਇੱਕ ਗੈਰ-ਸਰਕਾਰੀ ਸੰਸਥਾ ਵੱਲੋਂ ਮੁਹਿੰਮ ਜਾਰੀ ਰੱਖੀ ਗਈ। ਇੱਕ ਕਾਰਕੁੰਨ ਵੱਲੋਂ ਸੂਬੇ ਦਾ ਵੱਖਰਾ ਝੰਡਾ ਰੱਖਣ ਦੇ ਅਧਿਕਾਰ ਖਿਲਾਫ ਹਾਈਕੋਰਟ ਵਿੱਚ ਰਿੱਟ ਪਾਈ ਗਈ। ਇਸ ਤੋਂ ਇਲਾਵਾ ਮੁਫਤੀ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੀਆਂ ਨਸੀਹਤਾਂ ਨੂੰ ਮੋਦੀ ਵੱਲੋਂ ਹਕਾਰਤ ਨਾਲ ਠੁਕਰਾ ਦਿੱਤਾ ਗਿਆ। ਇਸ ਤਰ੍ਹਾਂ, ਮੋਦੀ ਹਕੂਮਤ ਅਤੇ ਸੰਘ ਲਾਣੇ ਵੱਲੋਂ ਗੱਠਜੋੜ ਹਕੂਮਤ ਦੇ ਅਖੌਤੀ ਏਜੰਡਿਆਂ ਨੂੰ ਠੋਕਰ ਮਾਰਦਿਆਂ, ਆਪਣੀ ਫਿਰਕੂ ਧੁੱਸ ਅੱਗੇ ਵਧਾਉਣ ਅਤੇ ਸੂਬੇ ਅੰਦਰ ਸੰਘ ਲਾਣੇ ਦੇ ਪੈਰ ਪਸਾਰਨ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਿਆ ਗਿਆ ਹੈ। ਜਿਸ ਕਰਕੇ, ਕਸ਼ਮੀਰ ਘਾਟੀ ਦੀ ਜਨਤਾ ਅੰਦਰ ਗੱਠਜੋੜ ਹਕੂਮਤ ਬਾਰੇ ਬਣੇ ਮਾੜੇ-ਮੋਟੇ ਆਸ-ਬੰਨ੍ਹਾਊ ਭਰਮਾਂ ਦੇ ਖੁਰਨ ਅਤੇ ਪੀ.ਡੀ.ਪੀ. ਖਿਲਾਫ ਜਨਤਕ ਰੌਂਅ ਬਣਨ ਦਾ ਅਮਲ ਚੱਲਿਆ ਹੈ। ਨੈਸ਼ਨਲ ਕਾਨਫਰੰਸ ਤੇ ਕਾਂਗਰਸ ਲਈ ਅਜਿਹੀ ਹਾਲਤ ਗੱਠਜੋੜ ਹਕੂਮਤ ਵਿਸ਼ੇਸ਼ ਕਰਕੇ ਪੀ.ਡੀ.ਪੀ. ਨੂੰ ਸਿਆਸੀ ਬਿਆਨਬਾਜ਼ੀ ਦੀ ਮਾਰ ਹੇਠ ਲਿਆਉਣ ਲਈ ਨਿਆਮਤ ਬਣ ਕੇ ਬਹੁੜੀ ਹੈ। ਅਜਿਹੀ ਹਾਲਤ ਵਿੱਚ ਹੀ ਸੀ ਜਦੋਂ ਪੀ.ਡੀ.ਪੀ. ਅਤੇ ਭਾਜਪਾ ਦੀ ਗੱਠਜੋੜ ਹਕੂਮਤ ਮੁਫਤੀ ਮੁਹੰਮਦ ਸਈਅਦ ਲਈ ਗਲੇ ਦੀ ਹੱਡੀ ਵਾਂਗੂੰ ਸਾਬਤ ਹੋ ਰਹੀ ਸੀ।
ਹੁਣ ਜਦੋਂ 7 ਜਨਵਰੀ 2016 ਨੂੰ ਮੁੱਖ ਮੰਤਰੀ ਮੁਫਤੀ ਅਚਾਨਕ ਬਿਮਾਰ ਹੋਣ ਕਾਰਨ ਚਲਾਣਾ ਕਰ ਗਏ ਹਨ ਤਾਂ ਅੱਜ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਸੂਬੇ ਅੰਦਰ ਗੱਠਜੋੜ ਸਰਕਾਰ ਦੇ ਹੋਂਦ ਵਿੱਚ ਨਾ ਆਉਣ ਅਤੇ ਰਾਸ਼ਟਰਪਤੀ ਰਾਜ ਹੇਠ ਜਾਣ ਦਾ ਸਬੱਬ ਕੋਈ ਹੋਰ ਨਹੀਂ ਹੈ। ਇਹ ਮੋਦੀ ਹਕੂਮਤ ਵੱਲੋਂ ਆਪਣੇ ਫਿਰਕੂ ਏਜੰਡੇ 'ਤੇ ਦਾਬ ਦੇਣ ਅਤੇ ਮੁਫਤੀ ਦੀਆਂ ਆਸਾਂ ਨੂੰ ਠੋਕਰ ਮਾਰਨ ਦੀ ਅਪਣਾਈ ਪਹੁੰਚ ਕਾਰਨ ਗੱਠਜੋੜ ਹਕੂਮਤ ਨੂੰ ਚੱਲਦਾ ਰੱਖਣ ਯਾਨੀ ਦੋ ਵਿਰੋਧੀ ਰੁਖ ਵਹਿ ਰਹੀਆਂ ਬੇੜੀਆਂ ਦੇ ਸਿਰ-ਨਰੜ ਨੂੰ ਜਾਰੀ ਰੱਖਣ ਪੱਖੋਂ ਪੈਦਾ ਹੋਈ ਕਸੂਤੀ ਹਾਲਤ ਹੈ, ਜਿਹੜੀ ਸਈਅਦ ਦੀ ਧੀ ਅਤੇ ਉਸਦੀ ਵਾਰਸ ਮਹਿਬੂਬਾ ਮੁਫਤੀ ਲਈ ਆਪਣੇ ਪਿਤਾ ਵਾਂਗ ਗਲੇ ਦੀ ਹੱਡੀ ਬਣੀ ਲੱਗਦੀ ਹੈ। ਇਸ ਕਰਕੇ, ਚਾਹੇ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਬਿਨਾ ਕਿਸੇ ਵੱਡੀ ਰੁਕਾਵਟ ਦੇ ਮੁੱਖ ਮੰਤਰੀ ਦੀ ਕੁਰਸੀ ਸਾਂਭ ਸਕਦੀ ਸੀ, ਪਰ ਉਪਰੋਕਤ ਸਥਿਤੀ ਉਸਦੀ ਮੌਜੂਦਾ ਦੁਬਿਧਾ ਦੀ ਵਜਾਹ ਬਣੀ ਹੋਈ ਹੈ। ਉਹ ਇੱਕ ਪਾਸੇ ਮੋਦੀ ਅਤੇ ਸੰਘ ਲਾਣੇ ਦੀ ਫਿਰਕੂ ਪੈਂਤੜਾ ਚਾਲ ਦੀ ਧੁੱਸ ਨੂੰ ਕਿਸੇ ਹੱਦ ਤੱਕ ਮੱਠਾ ਪਾਉਣ ਅਤੇ ਕਸ਼ਮੀਰ ਘਾਟੀ ਵਿੱਚ ਪੀ.ਡੀ.ਪੀ. ਦੇ ਪੈਰਾਂ ਹੇਠੋਂ ਜ਼ਮੀਨ ਖੁਰਨ ਦੇ ਅਮਲ ਨੂੰ ਠੱਲ੍ਹ ਪਾਉਣ ਲਈ  ਭਾਜਪਾ ਤੋਂ ਗੱਠਜੋੜ ਹਕੂਮਤ ਦੇ ਸਾਂਝੇ ਏਜੰਡੇ 'ਤੇ ਮੁੜ-ਯਕੀਨਦਹਾਨੀ ਦੀ ਜਾਮਨੀ ਕਰਨਾ ਚਾਹੁੰਦੀ ਹੈ, ਅਤੇ ਦੂਜੇ ਪਾਸੇ, ਕਸ਼ਮੀਰੀ ਜਨਤਾ ਅੰਦਰ ਇਹ ਪ੍ਰਭਾਵ ਬਣਾਉਣਾ ਚਾਹੁੰਦੀ ਹੈ ਕਿ ਪੀ.ਡੀ.ਪੀ. ਮੋਦੀ ਹਕੂਮਤ ਅਤੇ ਸੰਘ ਲਾਣੇ ਦੀ ਫਿਰਕੂ ਧੁੱਸ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੈ; ਉਹਨੂੰ ਹਕੂਮਤੀ ਕੁਰਸੀ ਨਾਲੋਂ ਵੱਧ ਕਸ਼ਮੀਰੀ ਲੋਕਾਂ ਨਾਲ ਵੱਧ ਮੋਹ ਹੈ ਅਤੇ ਉਸਦਾ ਹਕੂਮਤ ਸਾਂਭਣ ਦਾ ਮਨੋਰਥ ਕਸ਼ਮੀਰੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ, ਕਸ਼ਮੀਰ ਅੰਦਰ 'ਵਿਕਾਸ' ਨੂੰ ਹੁਲਾਰਾ ਦੇਣਾ ਹੈ। ਇਸ ਤੋਂ ਇਲਾਵਾ, ਉਹ ਭਾਜਪਾ ਨਾਲ ਹਕੂਮਤ ਬਣਾਉਣ/ਨਾ ਬਣਾਉਣ ਦੀ ਚੋਣ ਦਾ ਸੰਕੇਤ ਦਿੰਦਿਆਂ ਅਤੇ ਇਉਂ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਨਾਲ ਗੱਠਜੋੜ ਬਣਾਉਣ ਜਾਂ ਅਸੈਂਬਲੀ ਭੰਗ ਕਰਕੇ ਮੁੜ ਚੋਣਾਂ ਕਰਵਾਉਣ ਦੀ ਚੋਣ ਕਰਨ ਦੇ ਰਾਹ ਖੁੱਲ੍ਹਾ ਰੱਖਦਿਆਂ, ਭਾਜਪਾ 'ਤੇ ਆਪਣੇ ਲਈ ਲਾਹੇਵੰਦੀ ਸੌਦੇਬਾਜ਼ੀ ਲਈ ਦਬਾਅ ਬਣਾਉਣ ਦਾ ਦਾਅ ਵੀ ਖੇਡ ਰਹੀ ਹੈ। ਕਿਉਂਕਿ, ਇਸ ਹਾਲਤ ਵਿੱਚ ਮੁੜ ਚੋਣਾਂ ਕਰਵਾਉਣ ਦਾ ਕਦਮ ਪੀ.ਡੀ.ਪੀ. ਲਈ ਵੀ ਲਾਹੇਵੰਦਾ ਸਾਬਤ ਨਹੀਂ ਹੋਣ ਲੱਗਿਆ, ਅਤੇ ਉਪਰੋਥਲੀ ਦਿੱਲੀ ਅਤੇ ਬਿਹਾਰ ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਪਈ ਵੱਡੀ ਪਛਾੜ ਅਤੇ ਕਸ਼ਮੀਰ ਸਮੱਸਿਆ ਨੂੰ ਹੱਲ ਕਰਨ ਦੇ ਮਾਮਲੇ ਵਿੱਚ ਸੂਬੇ ਦੀ ਜਨਤਾ ਦੀਆਂ ਆਸਾਂ-ਉਮੰਗਾਂ 'ਤੇ ਪੂਰਾ ਉੱਤਰਨ ਪੱਖੋਂ ਮੋਦੀ ਹਕੂਮਤ ਦੀ ਸਾਹਮਣੇ ਆ ਰਹੀ ਨਾਕਾਮੀ ਦੀ ਰੌਸਨੀ ਵਿੱਚ ਇਹ ਭਾਜਪਾ ਲਈ ਸੱਟ-ਮਾਰੂ ਸਾਬਤ ਹੋ ਸਕਦੀਆਂ ਹਨ। ਇਸ ਲਈ, ਭਾਜਪਾ ਲਈ ਵੀ ਪੀ.ਡੀ.ਪੀ. ਵੱਲੋਂ ਬਣਾਏ ਜਾ ਰਹੇ ਦਬਾਅ ਨੂੰ ਟਿੱਚ ਜਾਣਦਿਆਂ, ਗੱਠਜੋੜ ਤੋੜਨ ਦੀ ਚੋਣ ਕਰਨਾ ਐਨਾ ਸੁਖਾਲਾ ਅਤੇ ਲਾਹੇਵੰਦਾ ਕਦਮ ਨਹੀਂ ਹੈ।
ਜੰਮੂ-ਕਸ਼ਮੀਰ ਵਿੱਚ ਬਣੀ ਉਪਰੋਕਤ ਹਾਲਤ ਵਿੱਚ ਭਾਜਪਾ ਅਤੇ ਪੀ.ਡੀ.ਪੀ. ਦਰਮਿਆਨ ਗੱਠਜੋੜ ਕਾਇਮs sਰਹਿੰਦਾ ਹੈ ਜਾਂ ਟੁੱਟਦਾ ਹੈ। ਮੁੜ ਚੋਣਾਂ ਹੁੰਦੀਆਂ ਹਨ ਜਾਂ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨਾਲ ਗੰਢ-ਤੁੱਪ ਕਰਕੇ ਨਵੀਂ ਗੱਠਜੋੜ ਸਰਕਾਰ ਦਾ ਪੱਤਾ ਖੇਡਿਆ ਜਾਂਦਾ ਹੈ— ਇਹ ਭਾਰਤੀ ਹਾਕਮਾਂ ਨਾਲ ਗਿੱਟਮਿੱਟ ਕਰਕੇ ਚੱਲ ਰਹੇ ਜੰਮੂ ਕਸ਼ਮੀਰ ਦੇ ਮੁੱਠੀ ਭਰ ਹਾਕਮ ਜਮਾਤੀ ਹਿੱਸਿਆਂ ਦੀ ਖੇਡ ਹੈ, ਜਿਹੜੇ ਸੂਬੇ ਦੀ ਸਿਆਸੀ ਸੱਤਾ ਅਤੇ ਲੁੱਟ-ਖੋਹ 'ਚੋਂ ਵੱਧ ਤੋਂ ਵੱਧ ਹਿੱਸਾ ਪੱਤੀ ਹਾਸਲ ਕਰਨ ਦੀ ਹਵਸ ਵਿੱਚ ਜੰਮੂ ਕਸ਼ਮੀਰ ਦੇ ਲੋਕਾਂ ਦੀ ਕੌਮੀ ਆਪਾ-ਨਿਰਣੇ ਅਤੇ ਆਜ਼ਾਦੀ ਦੇ ਸੰਘਰਸ਼ ਨਾਲ ਦਗ਼ਾ ਕਮਾ ਰਹੇ ਹਨ। ਇਸ ਲਈ, ਇਹ ਹਾਲਤ ਕਿਸ ਰੁਖ ਕਰਵੱਟ ਲੈਂਦੀ ਹੈ, ਇਸਦਾ ਜੰਮੂ-ਕਸ਼ਮੀਰ ਦੇ ਲੋਕਾਂ ਦੇ ਇਸ ਸੰਘਰਸ਼ ਨਾਲ ਕੋਈ ਬੁਨਿਆਦੀ ਲਾਗਾ-ਦੇਗਾ ਨਹੀਂ ਹੈ। ਹਾਂ— ਸੂਬੇ ਅੰਦਰ ਅਖੌਤੀ ਜਮਹੂਰੀਅਤ ਦੇ ਡਰਾਮੇ ਰਾਹੀਂ ਚੁਣੀਆਂ ਜਾਂਦੀਆਂ ਸੂਬਾਈ ਹਕੂਮਤਾਂ ਦੀ ਤਕੜਾਈ ਤੇ ਸਥਿਰਤਾ ਭਾਰਤੀ ਹਾਕਮਾਂ ਲਈ ਲੋਕਾਂ ਦੀ ਖਰੀ ਖੁਦਮੁਖਤਿਆਰੀ ਅਤੇ ਆਪਾ-ਨਿਰਣੇ ਦੇ ਹੱਕ ਦੀ ਲੜਾਈ ਨੂੰ ਕੁਚਲਣ ਲਈ ਢਾਹੇ ਜਾ ਰਹੇ ਜਬਰ ਲਈ ਇੱਕ ਲਾਹੇਵੰਦਾ ਹੱਥਾ ਬਣਦੀ ਹੈ, ਜਦੋਂ ਕਿ ਅਜਿਹੀਆਂ ਹਕੂਮਤਾਂ ਦੀ ਅਸਥਿਰਤਾ ਅਤੇ ਸੰਕਟਗ੍ਰਸਤ ਹਾਲਤ ਲੋਕਾਂ ਲਈ ਆਪਣੀ ਲੜਾਈ ਨੂੰ ਅੱਗੇ ਵਧਾਉਣ ਲਈ ਮੁਕਾਬਲਤਨ ਸਾਜਗਾਰ ਹਾਲਤ ਬਣਦੀ ਹੈ।

ਗੁੰਮਸ਼ੁਦਾ ਦੀ ਦਾਸਤਾਨ—

ਗੁੰਮਸ਼ੁਦਾ ਦੀ ਦਾਸਤਾਨ—
''ਕੀ ਉਹ ਮਰ ਗਏ, ਜਿਊਂਦੇ ਹਨ ਜਾਂ ਕਾਫ਼ੂਰ ਹੋ ਗਏ ਹਨ''
-ਨਮਰਤਾ ਜੋਸ਼ੀ

ਜਿਵੇਂ ਹੀ ਕਿਸ਼ਤੀ ਅਹਿਸਤਾ ਅਹਿਸਤਾ ਦਰਿਆ ਵਿੱਚ ਵਹਿੰਦੀ ਹੈ, ਤਾਂ ਸ਼ਮੀਨਾ ਬਾਨੋ ਨੂੰ ਯਾਦ ਆਇਆ ਕਿ ਕਿਵੇਂ ਇੱਕ ਵੇਰ ਸੁਪਨੇ ਵਿੱਚ ਉਸਦਾ ਗੁੰਮ ਹੋਇਆ ਪਤੀ ਉਸ ਨੂੰ ਮਿਲਿਆ ਸੀ। ''ਉਸਦਾ ਚਿਹਰਾ ਪਹਿਲਾਂ ਵਰਗਾ ਸੀ, ਪਰ ਉਸਦੇ ਪੈਰ ਪਹਿਲਾਂ ਨਾਲੋਂ ਵੱਖਰੀ ਕਿਸਮ ਦੇ ਲੱਗਦੇ ਹਨ।'' ''ਇਹ ਲਫਜ਼ ਉਹ ਇੱਫ਼ਤ ਫਾਤਮਾ ਦੀ ਦਸਤਾਵੇਜ਼ੀ ਫਿਲਮ ''ਖੂਨ ਦੀ ਬਾਰਵ'' ਵਿੱਚ ਦੁਹਰਾਉਂਦੀ ਹੈ।
ਹਥਿਆਰਬੰਦ ਬਲਾਂ ਵੱਲੋਂ ਅਗਵਾ ਕਰ ਲਏ ਜਾਣ ਤੋਂ ਬਾਅਦ ਉਹ ਉਸ ਲਈ ਮਹਿਜ਼ ਇੱਕ ਯਾਦ ਬਣ ਕੇ ਰਹਿ ਗਿਆ ਹੈ। ਉਸ ਵਰਗੀਆਂ ਹੋਰਨਾਂ ਔਰਤਾਂ ਲਈ ਵੀ ਗੁੰਮ ਹੋਏ ਦਿਲਾਂ ਦੇ ਟੁਕੜੇ ਕੁੱਤੇਕੰਨੀ ਫੋਟੋਆਂ, ਰੋਸ ਤਖਤੀਆਂ ਜਾਂ ਫਾਇਲਾਂ ਅਤੇ ਦਸਤਾਵੇਜ਼ਾਂ ਦੇ ਢੇਰ ਬਣ ਕੇ ਰਹਿ ਗਏ ਹਨ। ਫਿਲਮ ਦਾ ਸਭ ਤੋਂ ਵੱਧ ਦਿਲ-ਟੁੰਬਵਾਂ ਪਲ ਉਹ ਹੈ, ਜਦੋਂ ਹਲੀਮਾ ਬੇਗਮ ਆਪਣੇ ਗੁੰਮ ਹੋਏ ਪਤੀ ਰਸ਼ੀਦ ਦੀ ਯਾਦ ਨੂੰ ਗੀਤ ਦਾ ਰੂਪ ਦਿੰਦੀ ਹੈ, ਅਜਿਹਾ ਗੀਤ ਜਿਸ ਨੂੰ ਉਹ ਅਤੇ ਦੂਸਰੀਆਂ ਔਰਤਾਂ ਖੇਤਾਂ ਵਿੱਚ ਕੰਮ ਕਰਦਿਆਂ ਗਾਉਂਦੀਆਂ ਹਨ, ਜਿਹਦੇ ਵਿੱਚ ਉਹ ਰਸ਼ੀਦ ਸਾਹਿਬ ਨੂੰ ਪਰਤ ਆਉਣ ਅਤੇ ਉਹਨਾਂ ਸੰਗ ਰਹਿਣ ਲਈ ਆਖਦੀਆਂ ਹਨ ਅਤੇ ਜਿਹਦੇ ਵਿੱਚ ਆਪਣਾ ਅਖ਼ਬਾਰ ਹਾਸਲ ਕਰਨ ਦੀਆਂ ਗੱਲ ਕਰਦੀਆਂ ਹਨ ਤਾਂ ਕਿ ਇਸ ਰਾਹੀਂ ਆਪਣੇ ਆਪ ਨੂੰ ਗਾਇਆ ਜਾ ਸਕੇ।
ਜਬਰਨ ਕੀਤੀਆਂ ਗਈਆਂ ਗੁੰਮਸ਼ੁਦਗੀਆਂ
ਉਹਨਾਂ ਦਾ ਸੱਚ ਕਸ਼ਮੀਰ ਵਿੱਚ ਹਜ਼ਾਰਾਂ ਵਿਅਕਤੀਆਂ ਦੀਆਂ ਜਬਰਨ ਕੀਤੀਆਂ ਗਈਆਂ ਉਹਨਾਂ ਗੁੰਮਸ਼ੁਦਗੀਆਂ ਦਾ ਸੱਚ ਹੈ, ਜਿਹੜੀਆਂ ਬਹੁਤਾ ਕਰਕੇ 1990ਵਿਆਂ ਅਤੇ 2000ਵਿਆਂ ਵਿੱਚ ਹਥਿਆਰਬੰਦ ਬਲਾਂ ਅਤੇ ਰਿਆਸਤੀ ਪੁਲਸ ਵੱਲੋਂ ਅਲਹਿਦਗੀਪਸੰਦ ਲਹਿਰ ਦੇ ਸਿਖਰ ਮੌਕੇ ਕੀਤੀਆਂ ਗਈਆਂ ਹਨ। ਇਹ ਵਿਅਕਤੀ ਉਹ ਹਨ, ਜਿਹੜੇ ਵਾਪਸ ਘਰ ਨਹੀਂ ਪਰਤੇ, ਜਿਹੜੇ ਭਾਲਣਯੋਗ ਨਹੀਂ ਹਨ ਅਤੇ ਜਿਹਨਾਂ ਦੇ ਥਹੁ-ਟਿਕਾਣਿਆਂ ਬਾਰੇ ਕੁਝ ਵੀ ਪਤਾ ਨਹੀਂ ਹੈ।
ਉਹਨਾਂ ਦੇ ਪਰਿਵਾਰ ਪੁੱਛਦੇ ਹਨ, ''ਉਹ ਕਿੱਥੇ ਚਲੇ ਗਏ ਹਨ? ਕੀ ਉਹਨਾਂ ਨੂੰ ਧਰਤੀ ਨਿਗਲ ਗਈ ਹੈ ਜਾਂ ਅਸਮਾਨ ਨਿਗਲ ਗਿਆ ਹੈ? ਕੀ ਉਹ ਮਰ ਗਏ ਹਨ, ਕੀ ਜਿਊਂਦੇ ਹਨ ਜਾਂ ਕਾਫ਼ੂਰ ਹੋ ਗਏ ਹਨ?'' ਯਾਦਾਂ ਅਤੇ ਗੀਤ ਹੀ ਸੱਤ੍ਹਾ ਦੇ ਉਹਨਾਂ ਕਰਤਿਆਂ-ਧਰਤਿਆਂ ਖਿਲਾਫ ਟਾਕਰੇ ਅਤੇ ਨਾਬਰੀ ਦੇ ਢੰਗ ਹਨ, ਜਿਹੜੇ ਲੋਕਾਂ ਦੁਆਰਾ ਵਿਅਕਤੀਗਤ ਰੋਸਾਂ ਅਤੇ ਅਰਜ਼ੀਆਂ ਅਤੇ ਗੁੰਮਸ਼ੁਦਾ ਵਿਅਕਤੀਆਂ ਦੇ ਮਾਪਿਆਂ ਦੀ ਸਭਾ ਵੱਲੋਂ ਸਮੂਹਿਕ ਤੌਰ 'ਤੇ ਦਰਜ ਕਰਵਾਏ ਗਏ ਰੋਸਾਂ ਅਤੇ ਬੇਨਤੀ ਪੱਤਰਾਂ ਦੇ ਬਾਵਜੂਦ ਟੱਸ ਤੋਂ ਮੱਸ ਨਹੀਂ ਹੋਏ। ਗੁੰਮਸ਼ੁਦਾ ਵਿਅਕਤੀਆਂ ਦੇ ਮਾਪਿਆਂ ਦੀ ਸਭਾ ਇੱਕੋ ਇੱਕ ਜਨਤਕ ਲਹਿਰ ਹੈ, ਜਿਹੜੀ ਸੂਬੇ ਵਿੱਚ ਬਰਕਰਾਰ ਰਹੀ ਹੈ। ਇੱਫਤ ਦੱਸਦੀ ਹੈ ਕਿ ''ਇਹ ਫਿਲਮ ਜਬਰ ਬਾਰੇ ਨਹੀਂ, ਬਲਕਿ ਟਾਕਰੇ ਬਾਰੇ ਹੈ।''
ਇਸ ਫਿਲਮ ਨੂੰ ਜਦੋਂ ਆਈ.ਆਈ.ਟੀ. ਦਿੱਲੀ ਵਿਖੇ ਸੈਂਟਰ ਆਫ ਸੋਸ਼ਲ ਸਾਇੰਸਜ਼ ਅਤੇ ਹਿਊਮੈਨਿਟੀਜ਼ ਵਿਖੇ ਵਿਖਾਇਆ ਗਿਆ ਤਾਂ ਇਸ 'ਤੇ ਬਾਵੇਲਾ ਉੱਠ ਖੜ੍ਹਾ ਹੋਇਆ। ਕੁੱਝ ਵਿਦਿਆਰਥੀਆਂ ਵੱਲੋਂ ਇਸ ਨੂੰ ''ਕੌਮ-ਵਿਰੋਧੀ ਕਹਿੰਦਿਆਂ ਅਤੇ ਇਸ 'ਤੇ ਫੌਜ ਦਾ ਨਕਸ਼ਾ ਵਿਗਾੜਨ ਦਾ ਦੋਸ਼ ਲਾਉਂਦਿਆਂ, ਰੋਸ ਪ੍ਰਗਟ ਕੀਤਾ ਗਿਆ। ਸਭਿਆਚਾਰਕ ਖੇਤਰ ਵਿੱਚ ਫਿਰ ਉਹੀ ਸੁਆਲ ਮੁੜ ਖੜ੍ਹੇ ਹੋ ਗਏ ਕਿ ਜਦੋਂ ਕੋਈ ਕਿਤਾਬ, ਫਿਲਮ ਜਾਂ ਕੋਈ ਹੋਰ ਕਿਸਮ ਦੀ ਕਲਾ ਵਾਦ-ਵਿਵਾਦ ਦਾ ਨਾਜੁਕ ਮੁੱਦਾ ਉਭਾਰਦੀ ਹੈ, ਤਾਂ ਕੀ ਸਾਨੂੰ ਇਸ ਨਾਲ ਸੰਵਾਦ ਰਚਾਉਣਾ ਚਾਹੀਦਾ ਹੈ ਜਾਂ ਫਿਰ ਇਹਨਾਂ ਵੱਲੋਂ ਉਭਾਰੀਆਂ ਜਾ ਰਹੀਆਂ ਸਮੱਸਿਆਵਾਂ ਸਨਮੁੱਖ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ? ਕੀ ਸਾਨੂੰ ਸੰਸਥਾਵਾਂ ਅਤੇ ਸੱਤ੍ਹਾ 'ਤੇ ਬੈਠੀਆਂ ਤਾਕਤਾਂ ਵੱਲੋਂ ਪਰੋਸੀਆਂ ਜਾਂਦੀਆਂ ਗੱਲਾਂ 'ਤੇ ਅੰਨ੍ਹਾਂ ਵਿਸ਼ਵਾਸ਼ ਕਰਨ ਦੀ ਬਜਾਇ, ਉਸ ਸੱਚ ਨੂੰ ਪਛਾਣਨ ਦੀ ਚੋਣ ਨਹੀਂ ਕਰਨੀ ਚਾਹੀਦੀ, ਜਿਸ 'ਤੇ ਇਸ ਫਿਲਮ ਵੱਲੋਂ ਜ਼ੋਰ ਦਿੱਤਾ ਗਿਆ ਹੈ। ਇੱਫਤ ਇੱਕਪਾਸੜ ਹੋਣ ਦੇ ਦੋਸ਼ ਦਾ ਸਿੱਧ-ਪੱਧਰਾ ਜਵਾਬ ਦਿੰਦੀ ਹੈ ਕਿ ''ਇੱਕ ਵਾਰੀ ਇਸ ਫਿਲਮ ਦੇ ਇੱਕ ਦਰਸ਼ਕ ਵੱਲੋਂ ਦੱਸਿਆ ਗਿਆ ਕਿ ਤੁਸੀਂ ਇੱਕ ਮਨੁੱਖਤਾਵਾਦੀ ਫਿਲਮ ਬਣਾਈ ਹੈ, ਪਰ ਤੁਹਾਨੂੰ ਆਪਣੇ ਦਰਸ਼ਕਾਂ ਤੋਂ ਉਹੋ ਜਿਹੇ ਹੀ ਮਨੁੱਖਤਾਵਾਦੀ ਦ੍ਰਿਸ਼ਟੀਕੋਣ ਦੀ ਆਸ ਨਹੀਂ ਰੱਖਣੀ ਚਾਹੀਦੀ।''...
..ਇੱਫ਼ਤ ਦੀ ਫਿਲਮ ਵੱਲੋਂ ਕਮਸ਼ੀਰ ਨਾਲ ਸਬੰਧਤ ਸਭਨਾਂ ਸਚਾਈਆਂ, ਅਰਧ-ਸਚਾਈਆਂ, ਦੋ-ਚਿੱਤੀਆਂ ਅਤੇ ਝੂਠਾਂ ਨੂੰ ਕਲਾਵੇ ਵਿੱਚ ਲਿਆ ਗਿਆ ਹੈ। ਇਹ ਕਸ਼ਮੀਰ 'ਤੇ ਬਣੀਆਂ ਜਸ਼ਨ-ਏ-ਆਜ਼ਾਦੀ ਅਤੇ ਇੰਨਅੱਲਾ ਵਰਗੀਆਂ ਦਸਤਾਵੇਜ਼ੀ ਫਿਲਮਾਂ ਵਿੱਚ ਇੱਕ ਹੋਰ ਸੁਆਗਤਯੋਗ ਵਾਧਾ ਹੈ। ਜਿਵੇਂ ਕਿ ਇੱਫਤ ਵੱਲੋਂ ਕਿਹਾ ਗਿਆ ਹੈ ਕਿ ਇਹ ਦਸਤਾਵੇਜ਼ੀ ਫਿਲਮ ਹਵਾਲਗੀ ਪ੍ਰਮਾਣ ਦਾ ਨਤੀਜਾ ਹੈ।'' ਇਹ ਫਿਲਮ ਸੱਚ ਬੋਲਦੀ ਹੈ। ਇਹ ਕੋਈ ਝੂਠ ਬਿਆਨ ਕਰਨ ਦਾ ਗੁਨਾਹ ਨਹੀਂ ਕਰ ਰਹੀ। ਇੱਕ ਤਾਜ਼ਾ ਰਿਪੋਰਟ ਵਿੱਚ ਗੁੰਮਸ਼ੁਦਾ ਵਿਅਕਤੀਆਂ ਦੀ ਗਿਣਤੀ 8000 ਦੱਸੀ ਗਈ ਹੈ। ਖਾੜਕੂ ਲਹਿਰ ਦੇ ਸਿਖਰ ਵੇਲੇ ਗੁੰਮਸ਼ੁਦਗੀਆਂ ਦਾ ਅਮਲ ਸਿਖਰ 'ਤੇ ਸੀ, ਪਰ ਹੁਣ ਇਹ ਅਮਲ ਮੱਠਾ ਪੈ ਗਿਆ ਹੈ। ਹੁਣ ਵੀ ਕਸ਼ਮੀਰ ਦੁਨੀਆਂ ਭਰ ਅੰਦਰ ਸਭ ਤੋਂ ਸੰਘਣੀ ਫੌਜੀ ਤਾਇਨਾਤੀ ਵਾਲੇ ਖੇਤਰਾਂ ਵਿੱਚ ਸ਼ੁਮਾਰ ਹੈ। ਇਹ ਇੱਕ ਅਜਿਹਾ ਖੇਤਰ ਹੈ, ਜਿਸ ਅੰਦਰ ਫੌਜ ਕਾਨੂੰਨ ਤੋਂ ਉੱਪਰ ਹੈ ਅਤੇ ਅਫਸਪਾ (ਏ.ਐਫ.ਐਸ.ਏ.) ਦੀ ਸ਼ਕਲ ਵਿੱਚ ਇਸ ਨੂੰ ਕਾਨੂੰਨ-ਮੁਕਤ ਹੋਣ ਦਾ ਸਰਟੀਫਿਕੇਟ ਮਿਲਿਆ ਹੋਇਆ ਹੈ।
ਇੱਕ ਹੋਰ ਅਹਿਮੀਅਤ
ਇੱਫ਼ਤ ਦੇ ਕੈਮਰੇ ਰਾਹੀਂ ਅਜਿਹੇ ਤੱਥ ਹੋਰ ਅਹਿਮੀਅਤ ਹਾਸਲ ਕਰ ਜਾਂਦੇ ਹਨ, ਕਿਉਂਕਿ ਉਹ ਜੋ ਕੁੱਝ ਵੀ ਹੈ, ਉਸ ਨੂੰ ਦਿਖਾਉਣ ਤੋਂ ਕੰਨੀ ਨਹੀਂ ਕਤਰਾਉਂਦੀ। ਕਸ਼ਮੀਰੀਆਂ ਦੇ ਦਿਲਾਂ ਵਿੱਚ ਭਾਰਤੀ ਫੌਜ ਲਈ ਨਫਰਤ, ਹਿਰਾਸਤੀ ਕੇਂਦਰਾਂ ਵਿੱਚ ਤਸ਼ੱਦਦ ਅਤੇ ਫੌਜ ਵੱਲੋਂ ਖੜ੍ਹੇ ਕੀਤੇ ਬਗਾਵਤ-ਵਿਰੋਧੀ ਮਲੀਸ਼ੀਆ ''ਇਖ਼ਵਾਨ'' ਵੱਲੋਂ ਢਾਹੇ ਜੁਰਮਾਂ ਜਿਹੀਆਂ ਸਭਨਾਂ ਗੱਲਾਂ ਨੂੰ ਨਸ਼ਰ ਕੀਤਾ ਗਆਿ ਹੈ। ਅੰਤ 'ਤੇ ਇਹ ਗੱਲਾਂ ਉਦੋਂ ਸਿਖਰ ਛੂੰਹਦੀਆਂ ਹਨ, ਜਦੋਂ ਇੱਫ਼ਤ ਗਲੀਆਂ ਵਿੱਚ ਪਹੁੰਚਦੇ ਮੁਜਾਹਰਿਆਂ ਅਤੇ ਆਜ਼ਾਦੀ ਦੇ ਨਾਹਰਿਆਂ 'ਚ ਗੂੰਜਦੀ ਈਨ ਮੰਨਣ ਤੋਂ ਆਕੀ ਇਹ ਆਵਾਜ਼ ਉੱਠਦੀ ਦਿਖਾਉਂਦੀ ਹੈ, ''ਭਾਰਤ ਵਾਪਸ ਜਾਓ, ਭਾਰਤ ਨੂੰ ਪਛਾੜੋ, ਭਾਰਤ ਨੂੰ ਹੂੰਝ ਸੁੱਟੋ।'' ਇਹ ਨਾਹਰੇ ਕਿਸੇ ਨੂੰ ਚੁਭ ਸਕਦੇ ਹਨ ਅਤੇ ਬੇਚੈਨ ਕਰ ਸਕਦੇ ਹਨ, ਪਰ ਕੀ ਅਸੀਂ ਇਹਨਾਂ ਤੋਂ ਅੱਖਾਂ ਬੰਦ ਕਰ ਸਕਦੇ ਹਾਂ? ਫਿਰ ਵੀ ਸਦੀਵੀ ਸੁਆਲ ਦਰਪੇਸ਼ ਹਨ ਯਾਨੀ ਨਾ-ਸੁਲਝਣ-ਯੋਗ ਸਮੱਸਿਆ ਨੂੰ ਕਿਵੇਂ ਸੁਲਝਾਇਆ ਜਾਵੇ?
ਇਹ ਫਿਲਮ ਨੌਂ ਵਰ੍ਹਿਆਂ ਦੀ ਖੋਜ ਦਾ ਨਤੀਜਾ ਹੈ, ਜਿਹਦੇ ਦੌਰਾਨ ਇੱਫ਼ਤ ਵੱਲੋਂ ਪਰਿਵਾਰਾਂ ਨਾਲ ਗੱਲਬਾਤ ਕਰਨ ਅਤੇ ਵੱਖ ਵੱਖ ਮਾਮਲਿਆਂ ਦੀ ਤਹਿ ਤੱਕ ਜਾਣ ਲਈ, ਆਪਣਾ ਕੈਮਰਾ ਲੈ ਕੇ ਕਸ਼ਮੀਰ ਦੇ ਕੋਨੇ ਕੋਨੇ ਤੱਕ ਨੂੰ ਗਾਹਿਆ ਗਿਆ ਹੈ।
ਫਿਲਮ ਨੂੰ ਉਦੇਪੁਰ, ਹੈਦਰਾਬਾਦ, ਕੋਲਕੱਤਾ, ਚੇਨੱਈ ਅਤੇ ਦਿੱਲੀ ਦੇ ਸ੍ਰੀ ਰਾਮ ਕਾਲਜ ਅੰਦਰ ਸੀਮਤ ਇਕੱਠਾਂ ਵਿੱਚ ਦਿਖਾਇਆ ਗਿਆ ਹੈ, ਪਰ ਕਿਤੇ ਵੀ ਆਈ.ਆਈ.ਟੀ. ਦਿੱਲੀ ਵਾਂਗ ਕਿਸੇ ਸ਼ਰਾਰਤ ਦਾ ਸਾਹਮਣਾ ਨਹੀਂ ਕਰਨਾ ਪਿਆ। ਸ੍ਰੀ ਨਗਰ ਵਿੱਚ ਕੋਈ ਸਿਨੇਮਾ ਹਾਲ ਵਗੈਰਾ ਨਾ ਹੋਣ ਕਰਕੇ ਇੱਕ ਹੋਟਲ ਵਿੱਚ ਇਹ ਫਿਲਮ ਦਿਖਾਈ ਗਈ ਹੈ।
ਇਸ ਸਮੇਂ ਫਿਲਮ ਦੇ ਵਿਸ਼ੇ ਉਮੀਦ ਅਤੇ ਨਾ-ਉਮੀਦੀ ਵਿਚਕਾਰ ਧੜਕਣਾਂ ਜਾਰੀ ਰੱਖਦੇ ਹਨ। ਕਈ ਮੌਕਿਆਂ 'ਤੇ ਸਮਾਪਤੀਆਂ ਸਮੂਹਿਕ ਕਬਰਾਂ ਦੀ ਅਚਾਨਕ ਖੋਜ ਦੀ ਸ਼ਕਲ ਵਿੱਚ ਬੜੀ ਕਰੂਰਤਾ ਨਾਲ ਹੁੰਦੀਆਂ ਹਨ ਅਤੇ ਕਈ ਹੋਰਨਾਂ ਮੌਕਿਆਂ 'ਤੇ ਸਮਾਪਤੀ ਨਾ ਹੋਣਾ ਇੱਕ ਬੋਝ ਬਣ ਜਾਂਦੀ ਹੈ ਅਤੇ ਇਹ ਸੁਆਲ ਹਵਾ ਵਿੱਚ ਗੂੰਜਦਾ ਹੈ: ਕੀ ਉਹ ਮਰ ਗਏ ਹਨ, ਜਿਉਂਦੇ ਹਨ, ਜਾਂ ਕਾਫ਼ੂਰ ਬਣ ਗਏ ਹਨ?
(ਇੱਫ਼ਤ ਫਾਤਿਮਾ ਦੀ ਡਾਕੂਮੈਂਟਰੀ ਫਿਲਮ ''ਖ਼ੂਨ ਦੀ ਬਾਰਵ'' ਜਬਰਨ ਕੀਤੀਆਂ ਹਜ਼ਾਰਾਂ ਗੁੰਮਸ਼ੁਦਗੀਆਂ ਅਤੇ ਉਹਨਾਂ ਦੀ ਯਾਦ ਨੂੰ ਸਮਰਪਤ ਹੈ ਅਤੇ ਟਾਕਰੇ ਦਾ ਇੱਕ ਸਾਧਨ ਹੈ।) (ਦਾ ਹਿੰਦੂ 'ਚੋਂ ਧੰਨਵਾਦ ਸਹਿਤ)

ਕਾਲ-ਕੋਠੜੀ ਵਿੱਚ ਕੈਦ ਪ੍ਰੋ. ਜੀ.ਐਨ. ਸਾਈਬਾਬਾ

ਭਾਰਤੀ ਹਾਕਮਾਂ ਵੱਲੋਂ ਕਾਲ-ਕੋਠੜੀ ਵਿੱਚ ਕੈਦ ਪ੍ਰੋ. ਜੀ.ਐਨ. ਸਾਈਬਾਬਾ
ਅਣਲਿਫ਼ ਅਤੇ ਸਿਦਕਦਿਲ ਸੰਘਰਸ਼ ਦਾ ਚਿਰਾਗ
-ਨਾਜ਼ਰ ਸਿੰਘ 'ਬੋਪਾਰਾਏ'
ਭਾਰਤੀ ਹਕੂਮਤ ਨੇ ਪ੍ਰੋ. ਜੀ.ਐਨ. ਸਾਈਬਾਬਾ ਨੂੰ ਮੁੜ ਤੋਂ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਉਸਦੇ ਪੱਖ ਵਿੱਚ ਲੇਖ ਲਿਖ ਦਿੱਤੇ ਜਾਣ ਤੋਂ ਸੰਸਾਰ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੂੰ ''ਅਦਾਲਤੀ ਮਾਨਹਾਨੀ'' ਦੇ ਦੋਸ਼ ਤਹਿਤ ਅਦਾਲਤੀ ਕਟਹਿਰਿਆਂ ਵਿੱਚ ਧੂਹਣ ਦੇ ਹਰਬੇ ਵਰਤੇ ਗਏ ਹਨ। ਪ੍ਰੋ. ਸਾਈਬਾਬਾ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਉਸ ਨੂੰ ਅਜਿਹਾ ਸਬਕ ਸਿਖਾਉਣਾ ਹੈ ਕਿ ਉਹ ਭਿਅੰਕਰ ਕਿਸਮ ਦੇ ਤਸੀਹਿਆਂ ਨੂੰ ਦੇਖ ਕੇ ਆਪ ਹੀ ਨਾ ਕੰਬੇ ਬਲਕਿ ਉਸ ਨਾਲ ਹੋਈ-ਬੀਤੀ ਨੂੰ ਦੇਖ-ਸੁਣ ਤੇ ਪੜ੍ਹ ਕੇ ਕੋਈ ਵੀ ਬੰਦਾ ਕੰਬ ਉੱਠੇ ਕਿ ਜੇਕਰ ਸਰਕਾਰ ਅਜਿਹੇ ਅਪੰਗ ਜਾਂ ਕਮਜ਼ੋਰ ਲਿੱਸੇ ਜਿਹੇ ਵਿਅਕਤੀਆਂ ਦਾ ਇਹ ਹਸ਼ਰ ਕਰਦੀ ਹੈ ਤਾਂ ਕਿਸੇ ਵੱਲੋਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ 'ਤੇ ਕੀ ਕੁੱਝ ਝੱਲਣਾ ਪੈ ਸਕਦਾ ਹੈ— ਇਸ ਨੂੰ ਕਿਆਸ ਕਰਕੇ ਹੀ ਸੱਚ ਨੂੰ ਲਿਖਣ-ਬੋਲਣ, ਪ੍ਰਚਾਰਨ-ਪ੍ਰਸਾਰਨ ਤੋਂ ਤ੍ਰਿਭਕ ਜਾਵੇ।
90 ਫੀਸਦੀ ਅਪੰਗ ਜੀ.ਐਨ. ਸਾਈਬਾਬਾ ਪਹਿਲਾਂ ਹੀ ਸੀ ਡੇਢ ਕੁ ਸਾਲ ਦੀ ਕੈਦ ਵਿੱਚ ਉਹ 92-95 ਫੀਸਦੀ ਅਪੰਗ ਹੋ ਚੱਲਿਆ ਹੈ, 100 ਫੀਸਦੀ ਕਰਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਤਾਂ ਅਣਖ-ਗੈਰਤ ਵਾਲੇ ਕਿਸੇ ਵੀ ਬੰਦੇ ਵਿੱਚ ਇਹ ਸਵਾਲ ਵਾਰ ਵਾਰ ਉੱਠਣਾ ਸੁਭਾਵਿਕ ਹੈ ਕਿ ਸਿਰੇ ਦੀ ਬੁੱਧੀਮਤਾ ਰੱਖਣ ਵਾਲੇ ਇਨਸਾਨ ਦੀ ਜ਼ਿੰਦਗੀ ਨੂੰ ਸਿਰੇ ਦੀ ਜਾਬਰ ਹਾਲਤ ਵਿੱਚ ਕਿਉਂ ਧੱਕਿਆ ਜਾ ਰਿਹਾ ਹੈ?
ਇਸ ਲਈ ਕਿ ਪ੍ਰੋ. ਸਾਈਬਾਬਾ ਮੁਲਕ ਨੂੰ ਦੋਹੀਂ ਹੱਥੀਂ ਲੁੱਟਣ ਲਈ ਸਾਮਰਾਜੀਆਂ ਮੂਹਰੇ ਪਰੋਸ ਰਹੇ ਹਾਕਮਾਂ ਖਿਲਾਫ ਅਣਲਿਫ ਅਤੇ ਸਿਦਕਦਿਲ ਸੰਘਰਸ਼ ਦਾ ਇੱਕ ਚਿਰਾਗ ਹੈ। ਉਸਦੀ ਜ਼ਿੰਦਗੀ ਹੀ ਮੁਸ਼ਕਲਾਂ, ਸਮੱਸਿਆਵਾਂ, ਕਠਿਨਾਈਆਂ, ਦੁਸ਼ਵਾਰੀਆਂ ਅਤੇ ਜਬਰੋ ਜ਼ੁਲਮ ਖਿਲਾਫ ਸੰਘਰਸ਼ ਦਾ ਨਾਂ ਹੈ। ਉਸਦੇ ਬਚਪਨ ਦਾ ਆਗਾਜ਼ ਹੀ ਸੰਘਰਸ਼ ਦੇ ਪਿੜ ਵਿੱਚੋਂ ਹੋਇਆ ਹੈ।
ਸਾਈਬਾਬਾ ਨੇ ਅਪੰਗਤਾ ਨੂੰ ਆਪਣੇ ਅੱਗੇ ਅੜਿੱਕਾ  ਨਹੀਂ ਬਣਨ ਦਿੱਤਾ। ਜਦੋਂ ਸਾਈਬਾਬਾ ਹਾਲੇ 5 ਸਾਲਾਂ ਦਾ ਬੱਚਾ ਹੀ ਸੀ ਤਾਂ ਸੋਚਣ-ਸਮਝਣ ਦੀ ਸ਼ੁਰੂਆਤੀ ਉਮਰੇ ਉਸ ਨੂੰ ਆਪਣੇ ਘਰ ਦੀ ਗਰੀਬੀ, ਭੁੱਖਮਰੀ, ਮੰਦਹਾਲੀ ਅਤੇ ਕੰਗਾਲੀ ਦਾ ਸਾਹਮਣਾ ਕਰਨਾ ਪਿਆ। ਉਸਦੇ ਮਾਪੇ ਬੇਹੱਦ ਕਿਰਤੀ-ਕਮਾਊ ਸਨ, ਉਹ ਇੱਕ ਦੁਕਾਨ ਚਲਾ ਕੇ ਜਾਂ ਥੋੜ੍ਹੀ ਜਿਹੀ ਜ਼ਮੀਨ 'ਤੇ ਖੇਤੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਸਨ। ਪਰ ਧੌਂਸਬਾਜ਼, ਲੋਭੀ, ਤੇ ਧੱਕੜਸ਼ਾਹਾਂ ਦੀ ਉਹਨਾਂ ਦੇ ਘਰ, ਦੁਕਾਨ ਅਤੇ ਜ਼ਮੀਨ 'ਤੇ ਨਜ਼ਰ ਸੀ ਅਤੇ ਉਹਨਾਂ ਨੇ ਇਸਦੇ ਮਾਪਿਆਂ ਨੂੰ ਡਰਾ-ਧਮਕਾ ਕੇ ਪਿੰਡੋ ਕੱਢ ਦਿੱਤਾ ਅਤੇ ਘਰ, ਦੁਕਾਨ, ਜ਼ਮੀਨ 'ਤੇ ਕਬਜ਼ਾ ਕਰ ਲਿਆ। ਅਜਿਹੀਆਂ ਅੱਤ ਮੰਦੀਆਂ ਹਾਲਤਾਂ ਵਿੱਚ ਹੀ ਸਾਈਬਾਬਾ ਨੂੰ ਪੋਲੀਓ ਹੋ ਗਿਆ, ਜਿਸ ਨਾਲ ਨੱਚਦੇ-ਟੱਪਦੇ ਬੱਚੇ ਦਾ ਲੱਕ ਮਾਰਿਆ ਗਿਆ। ਛੋਟੀ ਉਮਰੇ ਉਸਦੇ ਦਿਲ ਵਿੱਚ ਵੀ ਹੋਰਨਾਂ ਵਾਂਗੂੰ ਨੱਠਣ-ਭੱਜਣ, ਖੇਡਣ, ਤੈਰਨ ਨੂੰ ਜੀਅ ਕਰਦਾ ਸੀ ਜਾਂ ਉਹ ਸਾਈਕਲ-ਸਕੂਟਰਾਂ 'ਤੇ ਹਵਾਵਾਂ ਸੰਗ ਗੱਲਾਂ ਕਰਨੀਆਂ ਚਾਹੁੰਦਾ ਸੀ ਤੇ ਪਤੰਗਾਂ ਦੇ ਪੇਚੇ ਪਾਉਣਾ ਚਾਹੁੰਦਾ ਸੀ- ਪਰ ਬਿਮਾਰੀ ਨੇ ਉਸ ਨੂੰ ਸੀਮਤ ਰੱਖ ਕੇ ਲਾਚਾਰੀ ਦੀ ਹਾਲਤ ਵਿੱਚ ਧੱਕਣਾ ਚਾਹਿਆ ਪਰ ਲਾਚਾਰੀ ਨੂੰ ਸਵਿਕਾਰਨਾ ਸਾਈਬਾਬਾ ਦੀ ਫ਼ਿਤਰਤ ਨਹੀਂ ਸੀ। ਉਸਨੂੰ ਉਸਦੇ ਮਾਪਿਆਂ ਦਾ ਗਹਿਗੱਚ ਸਾਥ ਮਿਲਿਆ ਹੋਇਆ ਸੀ। ਅਜਿਹੀ ਚੁਣੌਤੀ ਭਰੀ ਹਾਲਤ ਤੇ ਮਾਪਿਆਂ ਦੇ ਸਾਥ ਨੇ ਉਸ ਨੂੰ ਪੜ੍ਹਾਈ, ਲਿਖਾਈ, ਗਾਉਣ-ਵਜਾਉਣ ਵੱਲ ਨੂੰ ਪ੍ਰੇਰਤ ਕੀਤਾ। ਉਸਨੇ ਆਪਣੀਆਂ ਬਾਹਾਂ ਨਾਲ ਲੱਤਾਂ ਦੀ ਅਪੰਗਤਾ ਦੂਰ ਕੀਤੀ। ਜੁਬਾਨ, ਅੱਖਾਂ ਅਤੇ ਕੰਨਾਂ ਦੀ ਵਰਤੋਂ ਵਧਾ ਕੇ ਉਸਨੇ ਪੜ੍ਹਨ-ਸੁਣਨ, ਸੋਚਣ-ਵਿਚਾਰਨ ਵਿੱਚੋਂ ਆਪਣੀ ਜ਼ਿੰਦਗੀ ਦੀ ਰੌਚਕਤਾ ਹਾਸਲ ਕੀਤੀ। ਪੜ੍ਹਾਈ-ਲਿਖਾਈ ਵਿੱਚ ਉਹ ਅਜਿਹਾ ਚੱਲਿਆ ਕਿ ਉਸਦੇ ਨਾਲ ਦੇ ਬੱਚੇ ਉਸਦਾ ਕੋਈ ਮੁਕਾਬਲਾ ਹੀ ਨਹੀਂ ਸਨ ਕਰ ਸਕਦੇ। ਵੱਡੇ ਤੇ ਸਿਆਣੇ ਵੀ ਉਸਦੀਆਂ ਗੱਲਾਂ, ਲੇਖਣੀ, ਪੜ੍ਹਾਈ ਤੋਂ ਅਸ਼ਕੇ ਜਾਂਦੇ। ਉਹ ਨਿਆਣਿਆਂ ਵਿੱਚ ਨਿਆਣਾ ਨਾ ਰਿਹਾ ਬਲਕਿ ਸਿਆਣਿਆਂ ਵਿੱਚ ਸਿਆਣਾ ਗਿਣਿਆ ਜਾਣ ਲੱਗਾ। ਸਕੂਲੀ ਪੜ੍ਹਾਈ ਤੋਂ ਅੱਗੇ ਉਹ ਕਾਲਜ ਅਤੇ ਯੂਨੀਵਰਸਿਟੀ ਤੱਕ ਦੀ ਪੜ੍ਹਾਈ ਕਰਦਾ ਕਰਦਾ ਪੜ੍ਹਾਉਣ ਲੱਗਿਆ ਅਤੇ ਅੰਗਰੇਜ਼ੀ ਵਿਚਲੀ ਮੁਹਾਰਤ ਨਾਲ ਉਸਨੇ ਨਾ ਸਿਰਫ ਉੱਚ-ਪਾਏ ਦੀਆਂ ਖੋਜਾਂ ਹੀ ਕੀਤੀਆਂ, ਬਲਕਿ ਆਪਣੀ ਲੇਖਣੀ ਅਤੇ ਬੋਲੀ ਰਾਹੀਂ ਸਰਬ-ਪੱਖੀ ਥਾਂ ਬਣਾਈ। ਉਸਦੇ ਪੜ੍ਹਾਏ ਵਿਦਿਆਰਥੀ ਸਿਰਫ ਸਬੰਧਤ ਵਿਸ਼ੇ ਵਿੱਚ ਮਾਹਰ ਨਹੀਂ ਸਨ ਬਣਦੇ ਰਹੇ ਬਲਕਿ ਪੜ੍ਹਾਈ ਵਿੱਚੋਂ ਚੰਗੇ ਅੰਕ-ਸਥਾਨ ਹਾਸਲ ਕਰਦੇ ਹੋਏ ਹੋਰਨਾਂ ਅਨੇਕਾਂ ਆਰਥਿਕ-ਸਮਾਜੀ ਅਤੇ ਸਭਿਆਚਾਰਕ ਖੇਤਰਾਂ ਵਿੱਚ ਵੀ ਮੱਲਾਂ ਮਾਰਨ ਲੱਗੇ। ਲਿਖਣ-ਬੋਲਣ ਵਿੱਚ ਤਾਂ ਉਸਦੀ ਮੁਹਾਰਤ ਐਨੀ ਬਣੀ ਕਿ ਜੇ ਕੋਈ ਹੋਰ ਉਹ ਕੰਮ ਦੋ ਦਿਨਾਂ ਵਿੱਚ ਕਰਦਾ ਤਾਂ ਉਹ ਦੋ ਘੰਟਿਆਂ ਵਿੱਚ ਕਰ ਲੈਂਦਾ, ਜੇ ਕੋਈ ਹੋਰ ਕਿਸੇ ਕੰਮ ਨੂੰ ਦੋ ਹਫਤੇ ਲਾਉਂਦਾ ਤਾਂ ਸਾਈਬਾਬਾ ਉਸ ਕੰਮ ਨੂੰ ਦੋ ਦਿਨਾਂ ਵਿੱਚ ਨਿਪਟਾਉਂਦਾ।
ਪ੍ਰੋ. ਸਾਈਬਾਬਾ ਨੇ ਆਪਣੇ ਸਵਾਰਥ ਨਾਲੋਂ ਸਮੂਹ ਦੇ ਹਿੱਤਾਂ ਨੂੰ ਉੱਪਰ ਰੱਖਿਆ। ਸੰਸਾਰ ਪੱਧਰੀ ਉੱਚ-ਪਾਏ ਦੀ ਵਿਦਵਤਾ ਹਾਸਲ ਕਰਨ ਵਾਲੇ ਸਾਈਬਾਬਾ ਨੇ ਜੇਕਰ ਦਹਿ ਹਜ਼ਾਰਾਂ ਦੀ ਤਨਖਾਹ ਨੂੰ ਲੱਖਾਂ ਵਿੱਚ ਪਲਟਾਉਂਦੇ ਹੋਏ ਕਰੋੜਾਂ ਵਿੱਚ ਖੇਡਣਾ ਹੁੰਦਾ ਤਾਂ ਇਹ ਕੁੱਝ ਉਸ ਲਈ ਹਾਸਲ ਕਰਨਾ ਕੋਈ ਔਖਾ ਕੰਮ ਨਹੀਂ ਸੀ। ਪਰ ਜਿਹਨਾਂ ਕੁੱਲੀਆਂ, ਢਾਰਿਆਂ, ਆਦਿਵਾਸੀ-ਕਬਾਇਲੀ ਅਤੇ ਪਛੜੇ ਹੋਏ ਲੋਕਾਂ ਵਿੱਚ ਜੰਮਿਆ-ਪਲ਼ਿਆ ਤੇ ਵਿਚਰਦੇ ਹੋਏ ਅੱਗੇ ਵਧਦਾ ਆਇਆ ਸੀ, ਉਹਨਾਂ ਕੁੱਲੀਆਂ-ਢਾਰਿਆਂ ਤੇ ਕਿਰਤੀ-ਕਮਾਊ ਲੋਕਾਂ ਦੇ ਹਿੱਤ ਅਤੇ ਅਰਮਾਨ ਉਸਦੇ ਦਿਲੋ-ਦਿਮਾਗ 'ਤੇ ਪੂਰੀ ਤਰ੍ਹਾਂ ਛਾਏ ਹੋਏ ਸਨ। ਉਸਨੇ ਅਮੀਰਾਂ ਵਿੱਚ ਹੋਰ ਅਮੀਰ ਹੋਣ ਦੀ ਥਾਂ ਆਪਣਾ ਗਹਿਗੱਚ ਵਾਸਤਾ ਗਰੀਬਾਂ ਵਿੱਚੋਂ ਸਭ ਤੋਂ ਗਰੀਬਾਂ ਨਾਲ ਰੱਖਿਆ। ਉਸਨੇ ਆਪਣੀ ਖੁਸ਼ੀ ਕਾਰਾਂ-ਕੋਠੀਆਂ, ਕਰੋੜਾਂ ਦੇ ਨੋਟਾਂ ਵਿੱਚੋਂ ਨਹੀਂ ਭਾਲੀ, ਬਲਕਿ ਕਿਰਤੀ ਕਮਾਊ ਲੋਕਾਂ ਦੇ ਹੱਕਾਂ, ਹਿੱਤਾਂ ਅਤੇ ਜਜ਼ਬਿਆਂ ਵਿੱਚੋਂ ਤਲਾਸ਼ੀ। ਉਹ ਆਪਣੇ ਕਿਰਤੀ-ਕਮਾਊ ਲੋਕਾਂ ਦੀਆਂ ਖੁਸ਼ੀਆਂ-ਖੇੜਿਆਂ ਵਿੱਚੋਂ ਆਪਣੀ ਜ਼ਿੰਦਗੀ ਦੀ ਸਾਰਥਿਕਤਾ ਭਾਲਦਾ ਸੀ। ਛੋਟੀ ਉਮਰੇ ਉਸ ਨੂੰ ਲੋਕਾਂ ਦੇ ਦੁੱਖਾਂ-ਦਲਿੱਦਰਾਂ ਦਾ ਕੋਈ ਥਹੁ-ਪਤਾ ਪੈਂਦਾ ਹੋਵੇ ਜਾਂ ਨਾ ਪਰ ਉੱਚੀਆਂ ਅਤੇ ਉੱਚਤਮ ਪੜ੍ਹਾਈਆਂ ਤੋਂ ਅੱਗੇ ਜਦੋਂ ਉਸਨੂੰ ਵਿਦਵਤਾ ਦੇ ਚਾਨਣ-ਮੁਨਾਰਿਆਂ ਦੇ ਦਰਸ਼ਨ-ਦੀਦਾਰ ਹੋਏ ਤਾਂ ਕਿਰਤੀ ਲੋਕਾਂ ਦੀ ਕੰਗਾਲੀ-ਮੰਦਹਾਲੀ ਆਦਿ ਦੇ ਕਾਰਨ ਉਸ ਲਈ ਗੁੱਝੇ ਜਾਂ ਕੋਈ ਬੁਝਾਰਤ ਨਹੀਂ ਰਹੇ। ਮਾਰਕਸ, ਲੈਨਿਨ, ਮਾਓ ਵਰਗੇ ਵਿਦਵਾਨਾਂ ਦੇ ਵਿਚਾਰਾਂ ਨੇ ਉਸ ਦੇ ਦਿਮਾਗ ਨੂੰ ਕਿਤੇ ਹੋਰ ਵਧੇਰੇ ਰੁਸ਼ਨਾਉਣ ਲਈ ਰਾਹ ਦਰਸਾਵੇ ਦਾ ਕੰਮ ਹੀ ਨਹੀਂ ਕੀਤਾ ਬਲਕਿ ਆਪਣੀ ਕਹਿਣੀ, ਸੋਚਣੀ ਨੂੰ ਅਮਲਾਂ ਵਿੱਚ ਪਲਟ ਦਿੱਤੇ ਜਾਣ ਦਾ ਮਹੱਤਵ ਵੀ ਜਚਾਇਆ।
ਕਿਰਤੀ-ਕਮਾਊ ਲੋਕਾਂ ਦੇ ਰਹਿਬਰਾਂ ਦੀ ਵਿਚਾਰਧਾਰਾ ਨਾਲ ਜਦੋਂ ਉਸਨੇ ਭਾਰਤ ਦੇ ਕਿਰਤੀ-ਕਮਾਊ ਲੋਕਾਂ ਦੀ ਹਕੀਕੀ ਜ਼ਿੰਦਗੀ ਨੂੰ ਦੇਖਿਆ ਤਾਂ ਉਸ ਲਈ ਇਹ ਦੁਨੀਆਂ ਉਹੋ ਜਿਹੀ ਨਹੀਂ ਸੀ ਰਹੀ, ਜਿਹੋ ਜਿਹੀ ਕਿਸੇ ਅਣਜਾਣ ਵਿਅਕਤੀ ਨੂੰ ਦਿਸਦੀ ਹੋ ਸਕਦੀ ਹੈ। ਕਿਰਤੀ-ਕਮਾਊ ਲੋਕਾਂ ਦੇ ਘਰਾਂ ਵਿੱਚ ਦੁੱਖ-ਭੁੱਖ, ਗਰੀਬੀ, ਕੰਗਾਲੀ, ਅਨਪੜ੍ਹਤਾ, ਅੰਧ-ਵਿਸ਼ਵਾਸ਼, ਵਹਿਮ-ਭਰਮ, ਬਿਮਾਰੀਆਂ ਦੇ ਕਾਰਨਾਂ ਦੀ ਖੋਜ ਕਰਦੇ ਕਰਦੇ ਜਦੋਂ ਸਾਈਬਾਬਾ ਨੇ ਇਹਨਾਂ ਦੀਆਂ ਜੜ੍ਹਾਂ ਭਾਰਤ ਦੇ ਅਰਧ-ਜਾਗੀਰੂ ਅਰਧ-ਬਸਤੀਵਾਦੀ ਅਤੇ ਆਪਾਸ਼ਾਹ ਰਾਜ-ਪ੍ਰਬੰਧ ਵਿੱਚ ਦੇਖੀਆਂ ਤਾਂ ਉਸਨੇ ਆਪਣੀਆਂ ਲਿਖਤਾਂ ਰਾਹੀਂ ਇੱਥੋਂ ਦੇ ਪ੍ਰਬੰਧ ਦੇ ਪਰਦੇਚਾਕ ਕਰਨੇ ਸ਼ੁਰੂ ਕੀਤੇ, ਬਖੀਏ ਉਧੇੜ ਸੁੱਟੇ। ਇਸ ਪ੍ਰਬੰਧ 'ਤੇ ਪਾਏ ਗਏ ਆਜ਼ਾਦੀ, ਜਮਹੂਰੀਅਤ ਅਤੇ ਲੋਕ-ਰਾਜ ਦੇ ਮੁਖੌਟੇ ਨੂੰ ਲੀਰੋ ਲੀਰ ਕੀਤਾ। ਸਾਮਰਾਜੀਆਂ ਦੇ ਹਿੱਤਾਂ ਦੇ ਦਲਾਲ ਬਣੇ ਭਾਰਤੀ ਹਾਕਮਾਂ ਦੀ ਲੋਕ-ਦੁਸ਼ਮਣ ਨੀਤੀਆਂ ਅਤੇ  ਕਾਰਗੁਜ਼ਾਰੀਆਂ ਨੂੰ ਨੰਗਾ ਕੀਤਾ। ਅੰਨ੍ਹੀਂ ਲੁੱਟ-ਖਸੁੱਟ ਦੇ ਪੁਲੰਦਿਆਂ ਨੂੰ ਤਾਰ-ਤਾਰ ਕਰ ਦਿੱਤਾ। ਕਿਰਤੀ-ਕਮਾਊ ਲੋਕਾਂ, ਆਦਿਵਾਸੀ ਅਤੇ ਕਬਾਇਲੀ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਦੇਸ਼-ਵਿਦੇਸ਼ ਦੇ ਲੋਕਾਂ ਅੱਗੇ ਪੇਸ਼ ਕੀਤਾ। ਇੰਟਰਨੈੱਟ ਦੇ ਜ਼ਰੀਏ ਉਸਨੇ ਉਹ ਖਬਰਾਂ ਅਤੇ ਹਕੀਕਤਾਂ ਲੋਕਾਂ ਸਾਹਮਣੇ ਪੇਸ਼ ਕੀਤੀਆਂ, ਜਿਹਨਾਂ ਨੂੰ ਕਾਰਪੋਰੇਟ ਮੀਡੀਏ ਵੱਲੋਂ ਲੁਕੋਇਆ ਅਤੇ ਦਬਾਇਆ ਜਾ ਰਿਹਾ ਸੀ। ਉਹ ਕਿਰਤੀ-ਕਮਾਊ ਸੰਘਰਸ਼ਸ਼ੀਲ ਲੋਕਾਂ ਦੇ ਇੱਕਠਾਂ ਵਿੱਚ ਜਾਂਦਾ- ਉਹਨਾਂ ਨੂੰ ਆਪਣੇ ਲੇਖਾਂ ਅਤੇ ਭਾਸ਼ਣਾਂ ਰਾਹੀਂ ਜਾਗਰਿਤ ਕਰਦਾ। ਉਸਨੇ ਕਸ਼ਮੀਰ ਸਮੇਤ ਉੱਤਰ-ਪੂਰਬ ਵਿਚਲੀਆਂ ਕੌਮਾਂ ਦੇ ਸੰਘਰਸ਼ਾਂ ਨੂੰ ਉਚਿਆਇਆ। ਉਸਨੇ ਸਿਰਫ ਪ੍ਰਚਾਰ ਹੀ ਨਹੀਂ ਕੀਤਾ ਬਲਕਿ ਸੰਘਰਸ਼ਸ਼ੀਲ ਲੋਕਾਂ ਨੂੰ ਹੋਰ ਵਧੋਰੇ ਚੇਤਨ ਕਰਨ ਦੇ ਨਾਲ ਨਾਲ ''ਇਨਕਲਾਬੀ ਜਮਹੂਰੀ ਫਰੰਟ'' (ਆਰ.ਡੀ.ਐਫ.) ਦੇ ਸਹਿ-ਸਕੱਤਰ ਦੀਆਂ ਜੁੰਮੇਵਾਰੀਆਂ ਨਿਭਾਉਂਦੇ ਹੋਏ ਲੋਕ-ਰਾਇ ਨੂੰ ਲਾਮਬੰਦ ਕੀਤਾ। ਉਸਨੇ ਭਾਰਤੀ ਹਾਕਮਾਂ ਵੱਲੋਂ ਆਦਿਵਾਸੀ ਲੋਕਾਂ ਵਿੱਚ ''ਸਲਵਾ ਜੁਡਮ'' ਦੇ ਖ਼ੂਨੀ ਹੱਲੇ ਦੀ ਵਿਰੋਧਤਾ ਕੀਤੀ ਅਤੇ ''ਅਪ੍ਰੇਸ਼ਨ ਗਰੀਨ ਹੰਟ'' ਦੀ ਮੁਹਿੰਮ ਦੇ ਪਾਜ ਉਘਾੜੇ। ਉਸਨੇ ਜਿੱਥੇ ਆਦਿਵਾਸੀ-ਕਬਾਇਲੀ ਲੋਕਾਂ ਦੇ ਸੰਘਰਸ਼ ਨੂੰ ਉਚਿਆਇਆ, ਉੱਥੇ ਸੀ.ਪੀ.ਆਈ.(ਮਾਓਵਾਦੀ) ਅਤੇ ਉਸ ਵੱਲੋਂ ਬਣਾਈ ਪੀਪਲਜ਼ ਗੁਰੀਲਾ ਆਰਮੀ ਦੀਆਂ ਸਰਗਰਮੀਆਂ ਨੂੰ ਲੋਕਾਂ ਸਾਹਮਣੇ ਉਘਾੜਿਆ। ਜਿਵੇਂ ਬਚਪਨ ਵਿੱਚ ਉਸਨੇ ਸਰੀਰਕ ਅਪੰਗਤਾ ਨੂੰ ਬੌਧਿਕ ਬੁਲੰਦੀਆਂ 'ਤੇ ਪਹੁੰਚ ਕੇ ਸਰ ਕੀਤਾ- ਇਸ ਸਮੇਂ ਉਸਦੀ ਕਲਮ, ਕਥਾ ਤੇ ਕਰਨੀ ਨੇ ਉਹ ਕੁੱਝ ਕਰ ਵਿਖਾਇਆ ਜੋ ਕੁੱਝ ਸ਼ਾਇਦ ਉਹ ਇਕੱਲਾ ਨਾ ਕਰ ਸਕਦਾ। ਸਾਈਬਾਬਾ ਜਾਂ ਅਜਿਹੇ ਹੀ ਹੋਰਨਾਂ ਅਨੇਕਾਂ ਬੁੱਧੀਜੀਵੀ, ਲੇਖਕਾਂ, ਬੁਲਾਰਿਆਂ ਜਾਂ ਕਲਾਕਾਰਾਂ ਨੇ ਆਪਣੇ ਅਮਲਾਂ ਵਿੱਚ ਕਿੰਨਾ ਹੀ ਕੁੱਝ ਅਜਿਹਾ ਕੀਤਾ ਜਿਹਨਾਂ ਬਾਰੇ ਭਾਰਤੀ ਹਕੂਮਤ ਨੇ ਲਿਖਿਆ ਸੀ ਕਿ ''ਕਸਬਿਆਂ ਤੇ ਸ਼ਹਿਰਾਂ ਵਿੱਚ ਸੀ.ਪੀ.ਆਈ.(ਮਾਓਵਾਦੀ) ਦੇ ਬੁੱਧੀਜੀਵੀਆਂ ਅਤੇ ਹਮਾਇਤੀਆਂ ਨੇ ਰਾਜ ਦਾ ਨਕਸ਼ਾ ਵਿਗਾੜ ਕੇ ਪੇਸ਼ ਕਰਨ ਲਈ ਜਥੇਬੰਦ ਅਤੇ ਸਿਲਸਿਲੇਵਾਰ ਪ੍ਰਚਾਰ ਵਿੱਢਿਆ ਹੋਇਆ ਹੈ.... ਇਹ ਉਹ ਵਿਚਾਰਕ ਹਨ, ਜਿਹਨਾਂ ਨੇ ਮਾਓਵਾਦੀ ਲਹਿਰ ਨੂੰ ਜਿੰਦਾ ਰੱਖਿਆ ਹੋਇਆ ਹੈ ਅਤੇ ਕਈ ਪੱਖਾਂ ਤੋਂ ਤਾਂ ਇਹ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਦੇ ਕਾਡਰਾਂ ਤੋਂ ਵੀ ਜ਼ਿਆਦਾ ਖਤਰਨਾਕ ਹਨ।'' ਆਦਿਵਾਸੀ ਅਤੇ ਕਬਾਇਲੀ ਖੇਤਰਾਂ ਵਿੱਚ ਚੱਲ ਰਹੇ ਹਥਿਆਰਬੰਦ ਘੋਲ ਬਾਰੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਖਿਆ ਸੀ ਕਿ ਉਹ ਦੇਸ਼ ਦੀ ''ਅੰਦਰੂਨੀ ਸੁਰੱਖਿਆ ਲਈ ਇੱਕੋ-ਇੱਕ ਸਭ ਤੋਂ ਵੱਡਾ ਖਤਰਾ'' ਹੈ।
ਸੋ ਸਾਈਬਾਬਾ ਭਾਰਤੀ ਹਾਕਮਾਂ ਦੀ ਅੱਖ ਵਿੱਚ ਰੜਕਦੇ ਅਜਿਹੇ ਹੀ ਬੁੱਧੀਜੀਵੀਆਂ ਵਿੱਚੋਂ ਇੱਕ ਸਿਰ-ਕੱਢਵਾਂ ਬੁੱਧੀਜੀਵੀ ਹੈ, ਜਿਹੜੇ ਮੁਲਕ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਕਮਾਊ ਲੋਕਾਂ ਨੂੰ ਇਸ ਗਲੇ-ਸੜੇ ਸਾਮਰਾਜੀ-ਜਾਗੀਰੂ ਪ੍ਰਬੰਧ ਨੂੰ ਜੜ੍ਹੋਂ ਨੂੰ ਪੁੱਟਣ ਲਈ ਉੱਠਣ ਦਾ ਹੋਕਾ ਦਿੰਦੇ ਹਨ, ਜਿਹੜੇ ਅਜਿਹੇ ਪ੍ਰਬੰਧ ਨੂੰ ਜੜੋਂ੍ਹ ਪੁੱਟਣ ਲਈ ਮਾਓਵਾਦੀਆਂ ਦੀ ਅਗਵਾਈ ਹੇਠ ਜਾਰੀ ਟਾਕਰਾ ਲਹਿਰ 'ਤੇ ''ਅਪ੍ਰੇਸ਼ਨ ਗਰੀਨ ਹੰਟ'' ਨਾਂ ਦੇ ਫੌਜੀ ਹੱਲੇ ਰਾਹੀਂ ਢਾਹੇ ਜਾ ਰਹੇ ਜਬਰ ਦਾ ਵਿਰੋਧ ਕਰਨ ਦਾ ਹੋਕਾ ਦਿੰਦੇ ਹਨ। ਇਸ ਆਵਾਜ਼ ਦੀ ਸੰਘੀ ਘੁੱਟਣ ਲਈ ਹੀ ਸਾਈਬਾਬਾ 'ਤੇ ਝਪਟਿਆ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀ ਕਾਲ-ਕੋਠੜੀ ਵਿੱਚ ਤਾੜਿਆ ਗਿਆ ਹੈ। ਇਹ ਭਾਰਤੀ ਹਾਕਮਾਂ ਅੰਦਰ ਉਸਦੀ ਇਨਕਲਾਬੀ ਸੋਚ ਅਤੇ ਸਖਸ਼ੀਅਤ ਪ੍ਰਤੀ ਉੱਸਲਵੱਟੇ ਲੈਂਦੀ ਨਫਰਤ ਹੀ ਹੈ, ਜਿਹੜੀ ਅੱਗੇ ਉਸ ਨੂੰ ਅੰਡਾ ਸੈੱਲ ਵਿੱਚ ਬੰਦ ਕਰਨ ਦਾ ਕਾਰਨ ਬਣੀ ਹੈ।
0-0