Wednesday, 29 June 2016

ਸੋਕੇ ਦੀ ਮਾਰ:

ਸੋਕੇ ਦੀ ਮਾਰ: 
ਭਾਰਤੀ ਹਾਕਮਾਂ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਸਿੱਟਾ
-ਮਿਹਰ ਸਿੰਘ 
ਇਹਨਾਂ ਗਰਮੀਆਂ ਵਿੱਚ ਭਾਰਤ ਦੇ 10 ਸੁਬਿਆਂ ਦੇ ਢਾਈ ਸੌ ਤੋਂ ਜ਼ਿਆਦਾ ਜ਼ਿਲਿ•ਆ ਵਿੱਚ ਵਸਦੀ ਦੇਸ਼ ਦੀ ਤੀਜਾ ਹਿੱਸਾ (40-45 ਕਰੋੜ ਦੀ) ਵਸੋਂ ਗੰਭੀਰ ਸੋਕੇ ਦੀ ਮਾਰ ਹੇਠ ਆਾਈ ਹੋਈ ਹੈ। ਕਿੰਨੇ ਹੀ ਥਾਵਾਂ 'ਤੇ ਕੋਈ ਬੰਦਾ ਜਾਂ ਪਸ਼ੂ-ਪੰਛੀ ਤਾਂ ਕੀ ਬਨਸਪਤੀ ਦਾ ਵੀ ਕੋਈ ਨਾਮੋ-ਨਿਸ਼ਾਨ ਵਿਖਾਈ ਨਹੀਂ ਦਿੰਦਾ। ਕਿੰਨੇ ਹੀ ਪਿੰਡਾਂ ਦੇ ਲੋਕ ਆਪਣੇ ਘਰਬਾਰ ਅਤੇ ਖੇਤ-ਖਲਿਆਣ ਛੱਡ ਕੇ, ਆਪਣੇ ਡੰਗਰ-ਪਸ਼ੂਆਂ ਅਤੇ ਬੱਚਿਆਂ ਨੂੰ ਸਾਂਭਦੇ ਹੋਏ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਪ੍ਰਵਾਸ ਕਰ ਗਏ ਹਨ। ਪਿੱਛੇ ਪਿੰਡਾਂ ਵਿੱਚ ਜਿਹੜੇ ਵੀ ਬਚੇ ਹਨ, ਉਹਨਾਂ ਦੀ ਤ੍ਰੇਹ ਪੂਰੀ ਕਰਨ ਲਈ ਔਰਤਾਂ ਨੂੰ 15-20 ਕਿਲੋ ਭਾਰ ਦੀਆਂ ਗਾਗਰਾਂ ਜਾਂ ਮਟਕੇ ਚੁੱਕ ਕੇ 5 ਤੋਂ ਲੈ ਕੇ 15 ਕਿਲੋਮੀਟਰ ਤੱਕ ਦਾ ਸਫਰ ਤਹਿ ਕਰਨਾ ਪੈ ਰਿਹਾ ਹੈ। ਕਰੋੜਾਂ ਦੀ ਗਿਣਤੀ ਵਿੱਚ ਪੇੜ-ਪੌਦੇ ਅਤੇ ਲੱਖਾਂ ਦੀ ਗਿਣਤੀ ਵਿੱਚ ਪਸ਼ੂਆਂ ਅਤੇ ਪੰਛੀਆਂ ਦਾ ਨੁਕਸਾਨ ਹੋਇਆ ਹੈ। ਜਿਹੜੇ ਵੀ ਪਿੰਡਾਂ ਵਿੱਚ ਇੱਕ-ਇੱਕ, ਦੋ-ਦੋ ਨਲਕੇ ਜਾਂ ਖੂਹ ਹਨ, ਉੱਥੇ ਦਿਨੇ ਹੀ ਨਹੀਂ ਰਾਤਾਂ ਨੂੰ ਵੀ ਡੋਲ, ਬਾਲਟੀਆਂ ਅਤੇ ਗਾਗਰਾਂ ਖੜਕਦੀਆਂ ਰਹਿੰਦੀਆਂ ਹਨ। ਅਨੇਕਾਂ ਪਿੰਡਾਂ ਦੇ ਲੋਕ ਗੰਧਲਿਆ, ਗੰਦਾ ਅਤੇ ਬੁਸਿਆ ਪਾਣੀ ਪੀਣ ਲਈ ਬੇਵਸ ਹੋਏ ਹਨ। ਸੈਂਕੜੇ ਹੀ ਲੋਕ ਲੂ ਲੱਗਣ ਨਾਲ ਮਾਰੇ ਗਏ ਹਨ ਅਤੇ ਪੇਚਸ਼, ਮੇਹਦੇ ਦੀਆਂ ਬਿਮਾਰੀਆਂ ਅਤੇ ਪਾਣੀ ਦੀ ਘਾਟ ਦੇ ਲੱਛਣ ਵਾਲੀਆਂ ਬਿਮਾਰੀਆਂ ਪ੍ਰਗਟ ਹੋਈਆਂ ਹਨ, ਜਿਹਨਾਂ ਦੀ ਮਾਰ ਆਉਣ ਵਾਲੇ ਕਈ ਮਹੀਨਿਆਂ ਤੱਕ ਹਜ਼ਾਰਾਂ ਲੋਕਾਂ ਨੂੰ ਝੱਲਣੀ ਪੈਣੀ ਹੈ। ਸਕੂਲਾਂ ਵਿੱਚੋਂ ਬੱਚਿਆਂ ਨੂੰ ਛੁੱਟੀਆਂ ਕਰਵਾਉਣੀਆਂ ਪਈਆਂ ਹਨ, ਉਹ ਆਪਣੇ ਮਾਪਿਆਂ ਨਾਲ ਪਾਣੀ ਦੀ ਤਲਾਸ਼ ਵਿੱਚ ਜੁਟੇ ਹੋਏ ਹਨ। ਸੋਕੇ ਦੀ ਮਾਰ ਕਾਰਨ ਦਾਲਾਂ, ਆਨਾਜ ਅਤੇ ਫਲ-ਸਬਜ਼ੀਆਂ ਦਾ ਕਾਲ ਵਿਖਾਈ ਦੇਣ ਲੱਗਿਆ ਹੈ। 
ਮੁਲਕ ਭਰ ਅੰਦਰ ਐਡੀ ਬਿਪਤਾ ਬਣੇ ਇਸ ਸੋਕੇ ਦੇ ਕੀ ਕਾਰਨ ਹਨ? ਮੌਸਮੀ ਵਾਤਾਵਰਣ ਨਾਲ ਜੁੜੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਵੱਡੀਆਂ ਸਨਅੱਤਾਂ, ਆਵਾਜ਼ਾਈ, ਭਾਰੀ ਬੰਬਾਂ ਅਤੇ ਬਾਰੂਦ ਦੀ ਪੈਦਾਵਾਰ ਅਤੇ ਵਰਤੋਂ ਪ੍ਰਮਾਣੂੰ ਤਜਰਬੇ ਆਦਿ ਰਾਹੀਂ ਪੈਦਾ ਹੁੰਦੀਆਂ ਗਰੀਨ ਗੈਸਾਂ ਆਲਮੀ ਤਪਸ਼ ਪੈਦਾ ਕਰਦੀਆਂ ਹਨ ਜੋ ਗਲੇਸ਼ੀਅਰਾਂ ਨੂੰ ਪਿਘਲਾਅ ਕੇ ਹੜ•ਾਂ ਦਾ ਕਾਰਨ ਬਣਦੀਆਂ ਹਨ ਅਤੇ ਸਲਫਰ ਨਾਲ ਜੁੜੀਆਂ ਗੈਸਾਂ ਅਤੇ ਧੂੜ-ਕਣ ਵਾਤਾਵਰਣ ਵਿੱਚ ਠੰਡਕ ਵਧਾਉਂਦੀਆਂ ਹਨ, ਜਿਹਨਾਂ ਕਾਰਨ ਬਾਰਸ਼ਾਂ ਘੱਟ ਹੁੰਦੀਆਂ ਹਨ। ਮੌਸਮ ਵਿਗਿਆਨੀਆਂ ਮੁਤਾਬਕ ਭਾਰਤ ਵਿੱਚ ਇਸ ਵਾਰ ਸੋਕੇ ਦੇ ਪੈਣ (ਬਾਰਸ਼ਾਂ ਦੇ ਘੱਟ ਹੋਣ) ਦਾ ਕਾਰਨ ਮੱਧ ਏਸ਼ੀਆ ਦੇ ਅਸਮਾਨ ਵਿੱਚ ਬਣੀ ਠੰਡਕ ਹੈ। ਜਿੱਥੇ 1950 ਤੋਂ 1990 ਤੱਕ ਦੇ 40 ਸਾਲਾਂ ਵਿੱਚ 10 ਵਾਰ ਸੋਕਾ ਪਿਆ ਸੀ, ਉਥੇ 2001 ਤੋਂ 2015 ਤੱਕ ਦੇ 15 ਸਾਲਾਂ ਵਿੱਚ ਹੀ 5 ਵਾਰ ਸੋਕਾ ਪੈ ਗਿਆ ਹੈ। ਯਾਨੀ ਜਿੱਥੇ ਪਿਛਲੀ ਸਦੀ ਦੇ ਪਿਛਲੇ ਅੱਧ ਵਿੱਚ ਔਸਤਨ 4 ਸਾਲਾਂ ਬਾਅਦ ਇੱਕ ਵਾਰ ਸੋਕਾ ਪੈਂਦਾ ਸੀ, ਉਹ ਹੁਣ 4 ਸਾਲਾਂ ਦੀ ਥਾਂ 3 ਸਾਲਾਂ ਬਾਅਦ ਹੀ ਪੈਣਾ ਸ਼ੁਰੂ ਹੋ ਗਿਆ ਹੈ। ਵਿਗਿਆਨੀਆਂ ਮੁਤਾਬਕ ਅਗਲੇ 40 ਸਾਲਾਂ ਤੱਕ ਸੋਕੇ ਦੇ ਆਸਾਰ ਬਣੇ ਰਹਿਣਗੇ। ਉਂਝ ਤਾਂ ਭਾਵੇਂ ਹਾਲੇ ਭਰਵੀਂ ਜਾਂਚ-ਪੜਤਾਲ ਕਰਨ ਦੀ ਲੋੜ ਹੈ ਪਰ ਮੱਧ ਏਸ਼ੀਆ ਵਿੱਚ ਸਫਲਰ ਗੈਸਾਂ ਅਤੇ ਧੂੜ-ਕਣਾਂ ਦੇ ਵਧਣ ਦੇ ਕਾਰਨਾਂ ਵਿੱਚ ਅਫਗਾਨਿਸਤਾਨ ਅਤੇ ਇਰਾਕ ਵਿੱਚ ਅਮਰੀਕੀ ਗੱਠਜੋੜ ਦੀਆਂ ਫੌਜਾਂ ਵੱਲੋਂ ਕੀਤੀ ਬਾਰੂਦ ਅਤੇ ਬੰਬਾਂ ਦੀ ਵਿਆਪਕ ਵਰਤੋਂ, ਅਰਬ ਦੇਸ਼ਾਂ ਅਤੇ ਕੈਸਪੀਅਨ ਸਾਗਰ ਵਿੱਚੋਂ ਤੇਲ ਦੇ ਉਤਪਾਦਨ ਵਿੱਚ ਭਾਰੀ ਵਾਧਾ ਅਤੇ ਰੂਸ-ਚੀਨ ਅਤੇ ਭਾਰਤ-ਪਾਕਿਸਤਾਨ ਕੋਲ ਪ੍ਰਮਾਣੂੰ ਬੰਬਾਂ ਅਤੇ ਭਾਰੀ ਸਨਅੱਤਾਂ ਵਿੱਚ ਵਾਧਾ ਆਦਿ ਹੋਣ ਕਰਕੇ ਮੱਧ ਏਸ਼ੀਆ ਵਿੱਚ ਵਾਪਰੀਆਂ ਮੌਸਮੀ ਤਬਦੀਲੀਆਂ ਦਾ ਕਾਰਨ ਬਣਦੇ ਹਨ। 
ਜਲ ਦਾ ਸਿੱਧਾ ਸਬੰਧ ਜੰਗਲ ਅਤੇ ਜ਼ਮੀਨ ਨਾਲ ਜੁੜਿਆ ਹੋਇਆ ਹੁੰਦਾ ਹੈ। ਜਿਹੋ ਜਿਹੇ ਕਿਸੇ ਦੇਸ਼ ਦੇ ਜ਼ਮੀਨ ਅਤੇ ਜੰਗਲ ਹੋਣਗੇ, ਉਹੋ ਜਿਹਾ ਹਾਲ ਉਸ ਦੇਸ਼ ਦੇ ਜਲ ਦਾ ਹੋਵੇਗਾ। ਜੇਕਰ ਭਾਰਤ ਵਰਗੇ ਕਿਸੇ ਦੇਸ਼ ਦਾ ਖਾਸਾ ਹੀ ਅਰਧ-ਜਾਗੀਰੂ ਅਤੇ ਅਰਧ-ਬਸਤੀਵਾਦੀ ਹੈ ਜਿੱਥੇ ਇੱਥੇ ਦੀਆਂ ਜ਼ਮੀਨਾਂ ਉੱਪਰ ਕਬਜ਼ਾ ਵੀ ਜਾਗੀਰਦਾਰਾਂ ਅਤੇ ਸਾਮਰਾਜੀ ਕਾਰਪੋਰੇਟ ਕੰਪਨੀਆਂ ਦਾ ਹੈ। ਭਾਰਤ ਦੇ ਜਾਗੀਰਦਾਰਾਂ ਅਤੇ ਇੱਥੋਂ ਦੀ ਰਾਜਭਾਗ 'ਤੇ ਕਾਬਜ਼ ਜਮਾਤਾਂ ਦਾ ਇਹ ਮਨੋਰਥ ਉੱਕਾ ਹੀ ਨਹੀਂ ਕਿ ਭਾਰਤ ਦੀ ਖੇਤੀਬਾੜੀ ਦਾ ਵਿਕਾਸ ਕੀਤਾ ਜਾਵੇ। ਉਹਨਾਂ ਦਾ ਪ੍ਰਮੁੱਖ ਮਨੋਰਥ ਜ਼ਮੀਨੀ ਲਗਾਨ ਵਧਾ ਕੇ ਵੱਧ ਤੋਂ ਵੱਧ ਮੁਨਾਫੇ ਬਟੋਰਨਾ ਹੈ ਜਾਂ ਫੇਰ ਜ਼ਮੀਨ 'ਤੇ ਗੈਰ-ਪੈਦਾਵਾਰੀ ਸਾਧਨਾਂ ਦੇ ਰੂਪ ਵਿੱਚ   ਕਬਜ਼ਾ ਬਣਾ ਕੇ ਰੱਖਣਾ ਹੈ ਜਾਂ ਇਸ ਦੀ ਖਣਿਜਾਂ, ਧਾਤਾਂ ਅਤੇ ਖਾਣਾਂ ਦੇ ਰੂਪ ਵਿੱਚ ਵਰਤੋਂ ਕਰਨਾ ਹੈ। ਜਦੋਂ ਅਸੀਂ ਜੰਗਲ ਅਤੇ ਜ਼ਮੀਨ ਨੂੰ ਲੋਕਾਂ ਦੇ ਵਿਕਾਸ ਦੇ ਪੱਖ ਤੋਂ ਲੈਣਾ ਹੈ ਤਾਂ ਇਸ ਵਾਸਤੇ ਜੰਗਲ ਅਤੇ ਜ਼ਮੀਨ ਨੂੰ ਉਹਨਾਂ ਬੇਜ਼ਮੀਨੇ ਅਤੇ ਥੁੜ•-ਜ਼ਮੀਨੇ ਕਿਸਾਨਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ, ਜੋ ਇਸ ਦਾ ਵਿਕਾਸ ਕਰਨਾ ਚਾਹੁੰਦੇ ਹਨ। ਜਿਹਨਾਂ ਯੂਰਪੀ ਮੁਲਕਾਂ ਵਿੱਚ ਬੁਰਜੂਆ ਇਨਕਲਾਬ ਆਏ ਸਨ, ਉਹਨਾਂ ਦੀ ਖੇਤੀਬਾੜੀ ਨੂੰ ਵੀ ਸਨਅੱਤਾਂ ਵਾਂਗ ਕੁਦਰਤ 'ਤੇ ਨਿਰਭਰਤਾ ਤੋਂ ਮੁਕਤ ਕਰਵਾ ਲਿਆ ਗਿਆ ਸੀ। ਰੂਸ ਅਤੇ ਚੀਨ ਵਿੱਚ ਸਮਾਜਵਾਦੀ ਇਨਕਲਾਬਾਂ ਦੇ ਦੌਰ ਵਿੱਚ ਲੋਕਾਂ ਦੇ ਸਮੂਹਿਕ ਯਤਨਾਂ ਨਾਲ ਬੇਮੁਹਾਰੇ ਦਰਿਆਵਾਂ ਨੂੰ ਨਕੇਲਾਂ ਪਾ ਲਈਆਂ ਗਈਆਂ ਸਨ। ਭਾਰਤ ਵਿੱਚ ਵੀ ਅਜਿਹਾ ਕੁੱਝ ਹੋ ਸਕਦਾ ਹੈ, ਪਰ ਇਹ ਕੁੱਝ ਤਾਂ ਹੀ ਸੰਭਵ ਹੈ ਜੇਕਰ ਇੱਥੇ ਨਵ-ਜਮਹੂਰੀ ਇਨਕਲਾਬ ਕਰਕੇ ਰਾਜ-ਭਾਗ ਕਿਰਤੀ-ਕਮਾਊ ਲੋਕਾਂ ਦੇ ਹੱਥ ਵਿੱਚ ਆਵੇ। 
ਸੋਕਾ ਪੈਣ ਦੇ ਕਾਰਨਾਂ ਵਿੱਚ ਬਰਸਾਤਾਂ ਦਾ ਨਾ ਹੋਣਾ, ਦਰਿਆਈ ਅਤੇ ਬਰਸਾਤੀ ਪਾਣੀ ਦੀ ਸੰਭਾਲ ਨਾ ਹੋਣ ਜਾਂ ਫੇਰ ਪਹਾੜਾਂ ਅਤੇ ਦਰਿਆਵਾਂ ਨੂੰ ਪ੍ਰਦੂਸ਼ਤ ਕਰਕੇ ਪਾਣੀ ਵਿੱਚ ਜ਼ਹਿਰਾਂ ਆਦਿ ਮਿਲਾ ਦਿੱਤੇ ਜਾਣਾ ਵੀ ਬਣਦਾ ਹੈ। ਉਪਰੋਕਤ ਕਾਰਨਾਂ ਵਿੱਚੋਂ ਕੋਈ ਵੀ ਅਜਿਹਾ ਕਾਰਨ ਨਹੀਂ ਜਿਸ 'ਤੇ ਕਾਬੂ ਨਾ ਪਾਇਆ ਜਾ ਸਕਦਾ ਹੋਵੇ ਜਾਂ ਫੇਰ ਇਹਨਾਂ ਨੂੰ ਹੱਲ ਨਾ ਕੀਤਾ ਜਾ ਸਕਦਾ ਹੋਵੇ। ਉਦਾਹਰਨ ਦੇ ਤੌਰ 'ਤੇ ਆਪਾਂ ਹਿੰਦੋਸਤਾਨ ਵਿੱਚ ਬਰਸਾਤ ਨਾ ਹੋਣ ਦੇ ਕਾਰਨਾਂ ਨੂੰ ਹੀ ਲੈਂਦੇ ਹਾਂ— ਹਿੰਦੋਸਤਾਨ ਦੇ ਵਾਤਾਵਰਣ ਵਿੱਚ ਬਰਸਾਤਾਂ ਹੋਣ ਜਾਂ ਨਾ ਹੋਣ ਦਾ ਸਬੰਧ ਜੰਗਲਾਂ ਦੇ ਹੋਣ ਜਾਂ ਨਾ ਹੋਣ ਨਾਲ ਵੀ ਜੁੜਿਆ ਹੋਇਆ ਹੈ। ਜੇਕਰ ਭਾਰਤੀ ਰਾਜਭਾਗ 'ਤੇ ਕਾਬਜ਼ ਲੁਟੇਰੀਆਂ ਸ਼ਕਤੀਆਂ ਵੱਲੋਂ ਜ਼ਮੀਨਾਂ ਅਤੇ ਖਣਿਜਾਂ-ਧਾਤਾਂ ਨਾਲ ਭਰਪੂਰ ਪਹਾੜਾਂ 'ਤੇ ਕਬਜ਼ਾ ਕਰਕੇ ਜੰਗਲਾਂ ਦੀ ਅੰਨ•ੇਵਾਹ ਕਟਾਈ ਕੀਤੀ ਜਾਣੀ ਹੈ ਤਾਂ ਧਰਤੀ 'ਤੇ ਗਰਮੀ ਅਤੇ ਅਸਮਾਨ ਵਿੱਚ ਤਪਸ਼ ਦਾ ਵਧਣਾ ਲਾਜ਼ਮੀ ਹੈ। ਇਸ ਵਾਰ ਭਾਰਤ ਵਿੱਚ ਅਨੇਕਾਂ ਥਾਵਾਂ 'ਤੇ ਤਾਪਮਾਨ ਦਾ 50 ਡਿਗਰੀ ਸੈਂਟੀਗਰੇਡ ਤੋਂ ਵੀ ਵਧ ਜਾਣ ਨਾਲ ਪਿਛਲੀ ਇੱਕ ਸਦੀ ਦਾ ਰਿਕਾਰਡ ਟੁੱਟ ਚੁੱਕਿਆ ਹੈ। ਦਰਖਤ ਧਰਤੀ 'ਤੇ ਛਾਂ ਕਰਕੇ ਹੀ ਤਪਸ਼ ਨਹੀਂ ਘਟਾਉਂਦੇ ਬਲਕਿ ਇਹ ਵਾਤਾਵਰਣ ਵਿੱਚ ਫੈਕਟਰੀਆਂ, ਕਾਰਖਾਨਿਆਂ, ਆਵਾਜ਼ਾਈ, ਭਾਰੀ ਮਸ਼ੀਨਰੀ ਆਦਿ ਰਾਹੀਂ ਪੈਦਾ ਕੀਤੀਆਂ ਕਾਰਬਨ ਗੈਸਾਂ ਨੂੰ ਵੀ ਕਾਬੂ ਕਰਕੇ ਤਪਸ਼ ਨੂੰ ਘਟਾਉਂਦੇ  ਹਨ। ਦਰਖਤਾਂ ਦੀ ਕਟਾਈ ਸਿਰਫ ਧਰਤੀ ਦੀ ਤਬਾਹੀ ਹੀ ਨਹੀਂ ਬਲਕਿ ਅਸਮਾਨ ਦੀ ਬਰਬਾਦੀ ਵੀ ਹੈ। ਦਰਖਤਾਂ ਦੀ ਅੰਨ•ੇਵਾਹ ਕਟਾਈ ਨਾ ਸਿਰਫ ਧਰਤੀ ਖੁਰਨ ਨਾਲ ਤੇਜ਼ ਹੜ•ਾਂ ਦਾ ਕਾਰਨ ਬਣਦੀ ਹੈ, ਬਲਕਿ ਇਸ ਨਾਲ ਬਰਸਾਤ ਦੇ ਉਸ ਪਾਣੀ ਨੂੰ ਵੀ ਨਾ ਸਾਂਭਿਆ ਜਾਣਾ ਬਣਦਾ ਹੈ, ਜੋ ਦਰਖਤਾਂ ਦੀਆਂ ਜੜ•ਾਂ ਤੇ ਹੋਰ ਬਨਸਪਤੀ ਨੇ ਆਪਣੀਆਂ ਜੜ•ਾਂ ਨਾਲ ਰੋਕ ਕੇ ਰੱਖਣਾ ਸੀ। ਜਾਗੀਰਦਾਰਾਂ ਅਤੇ ਦੈਂਤਾਕਾਰ ਕਾਰਪੋਰੇਟ ਕੰਪਨੀਆਂ ਵੱਲੋਂ ਜੰਗਲਾਂ ਨੂੰ ਹੜੱਪਿਆ ਜਾਣਾ ਹੀ ਨਹੀਂ ਹੁੰਦਾ ਬਲਕਿ ਇਹ ਦਰਿਆਵਾਂ, ਚੋਆਂ, ਝੀਲਾਂ-ਟੋਭਿਆਂ ਆਦਿ ਨੂੰ ਪੱਧਰੇ ਕਰਕੇ ਕੁਦਰਤੀ ਵਹਿਣਾਂ ਵਿੱਚ ਵਿਘਨ ਪਾਉਂਦੇ ਹਨ ਜਾਂ ਫੇਰ ਦਰਿਆਵਾਂ 'ਤੇ ਵੱਡੇ ਡੈਮ ਬਣਾ ਕੇ ਪਾਣੀ ਨੂੰ ਮੁੱਲ ਵਿਕੇਂਦੀ ਸ਼ੈਅ ਬਣਾ ਧਰਦੇ ਹਨ। ਅੰਨ•ੇ ਮੁਨਾਫਿਆਂ ਦੀ ਹਵਸ਼ ਵਿੱਚ ਗਲਤਾਨ ਹੋਈਆਂ ਵੱਡੀਆਂ ਦੇਸੀ-ਵਿਦੇਸ਼ੀ ਕੰਪਨੀਆਂ ਆਪਣੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਗੰਦੇ ਪਾਣੀ ਰਾਹੀਂ ਜ਼ਹਿਰਾਂ, ਰਸਾਇਣ ਅਤੇ ਭਾਰੇ ਤੱਤ ਦਰਿਆਵਾਂ-ਡਰੇਨਾਂ ਆਦਿ ਵਿੱਚ ਸੁੱਟ ਕੇ ਮਨੁੱਖਤਾ, ਜੀਵ-ਸੰਸਾਰ ਅਤੇ ਬਨਸਪਤੀ ਦੀ ਤਬਾਹੀ ਮਚਾਉਂਦੇ ਹਨ। ਮੈਗਸਾਸੇ ਅਵਾਰਡ ਜੇਤੂ ਰਾਜਿੰਦਰ ਸਿੰਘ ਨੇ ਰਾਜਸਥਾਨ ਦੇ ਟਿੱਬਿਆਂ ਵਿੱਚ ਦਰਖਤ ਬੀਜ ਕੇ ਸੁੱਕ ਚੁੱਕੇ ਦਰਿਆਵਾਂ ਨੂੰ ਮੁੜ ਚਾਲੂ ਕਰਕੇ ਵਿਖਾਇਆ ਸੀ। ਲੋਟੂ ਜਮਾਤਾਂ ਦਰਿਆਵਾਂ ਦੇ ਪਾਣੀਆਂ ਨੂੰ ਫੈਕਟਰੀਆਂ ਰਾਹੀਂ ਹੀ ਪ੍ਰਦੂਸ਼ਤ ਨਹੀਂ ਕਰਦੀਆਂ ਬਲਕਿ ਮਹਾਂਰਾਸ਼ਟਰ ਅਤੇ ਪੰਜਾਬ ਵਰਗੇ ਸੂਬਿਆਂ ਵਿੱਚ ਵਪਾਰਕ-ਫਸਲਾਂ ਦੀ ਬੀਜਾਂਦ ਪਾਣੀ ਦੀ ਭਾਰੀ ਤਬਾਹੀ ਮਚਾਉਂਦੀਆਂ ਹਨ। ਇਹ ਪਾਣੀ ਦੀ ਕਾਣੀ-ਵੰਡ ਨਾਲ ਉੱਥੇ ਵੀ ਕਾਲ ਪਾ ਰਹੇ ਹਨ, ਜਿੱਥੇ ਪਾਣੀ ਕੁਦਰਤੀ ਹਾਲਤ ਵਿੱਚ ਹੀ ਮਿਲ ਸਕਦਾ ਹੈ। ਦਰਿਆਈ ਇਲਾਕਿਆਂ ਵਿੱਚ ਵੀ ਪਾਣੀ ਦਾ ਪੱਧਰ ਹੇਠਾਂ ਜਾਣ ਨਾਲ ਨਾ ਸਿਰਫ ਬੋਰ ਡੂੰਘੇ ਕਰਵਾਉਣ ਦੇ ਖਰਚੇ ਹੀ ਵਧਦੇ ਜਾ ਰਹੇ ਹਨ ਬਲਕਿ ਉੱਪਰਲੀ ਧਰਤੀ ਨੂੰ ਵੀ ਮਾਰੂਥਲ ਬਣਾਇਆ ਜਾ ਰਿਹਾ ਹੈ। ਇਸ ਸਮੇਂ ਪੰਜਾਬ ਦੇ 142 ਬਲਾਕਾਂ ਵਿੱਚੋਂ 110 ਬਲਾਕ ਘਟਦੇ ਪਾਣੀ ਦੀ ਮਾਰ ਹੇਠ ਆਏ ਹੋਏ ਹਨ। ਇਕੱਲੇ ਮਹਾਂਰਾਸ਼ਟਰ ਵਿੱਚ ਹੀ 20 ਹਜ਼ਾਰ ਪਿੰਡ ਸੋਕਾਗ੍ਰਸਤ ਹਨ। ਇਹਨਾਂ ਪਿੰਡਾਂ ਦੇ 40 ਫੀਸਦੀ ਲੋਕ ਆਪਣੇ ਪਿੰਡ ਛੱਡ ਕੇ ਜਾ ਚੁੱਕੇ ਹਨ। 
ਭਾਰਤ ਵਿੱਚ ਜਿੱਥੇ ਦਰਿਆਈ ਅਤੇ ਬਰਸਾਤੀ ਪਾਣੀਆਂ ਦੀ ਢੁਕਵੀਂ ਸਾਂਭ-ਸੰਭਾਲ ਦਾ ਨਾ ਹੋਣਾ ਅਤੇ ਜੰਗਲਾਂ ਦੀ ਕਟਾਈ ਆਦਿ ਸੋਕੇ ਦਾ ਵੱਡਾ ਕਾਰਨ ਬਣ ਰਹੇ ਹਨ, ਉੱਥੇ ਇਹੀ ਵਜਾਹ ਮੋੜਵੇਂ ਰੂਪ ਵਿੱਚ ਵੱਡੇ-ਵਿਆਪਕ ਹੜ•ਾਂ ਦਾ ਸਬੱਬ ਬਣਦੀ ਹੈ। ਯੂ.ਪੀ. ਬਿਹਾਰ ਵਿੱਚ ਸੈਂਕੜੇ ਕਿਲੋਮੀਟਰਾਂ ਵਿੱਚ ਗੰਗਾ ਦਾ ਪਾਣੀ ਇੱਕ ਪਾਸੇ ਹੜ•ਾਂ ਰਾਹੀਂ ਮਾਰ ਕਰੀਂ ਜਾਂਦਾ ਹੈ ਅਤੇ ਦੂਸਰੇ ਪਾਸੇ 5-7 ਕਿਲੋਮੀਟਰ ਦੇ ਘੇਰੇ ਦੇ ਲੋਕ ਸੋਕੇ ਦਾ ਸੰਤਾਪ ਝੱਲਦੇ ਰਹਿੰਦੇ ਹਨ। ਪਿਛਲੇ ਦਸੰਬਰ ਵਿੱਚ ਅਜਿਹਾ ਸੰਤਾਪ ਤਾਮਿਲਨਾਡੂ ਸੂਬੇ ਦੇ ਲੋਕ ਹੰਢਾ ਚੁੱਕੇ ਹਨ ਅਤੇ ਜਿਵੇਂ ਇਸ ਵਾਰ ਆਮ ਨਾਲੋਂ ਕੁੱਝ ਵੱਧ ਬਰਸਾਤਾਂ ਹੋਣ ਦੀ ਆਸ ਕੀਤੀ ਜਾਂਦੀ ਹੈ ਤਾਂ ਅਜਿਹਾ ਕੁੱਝ ਹੀ ਉੱਤਰੀ ਭਾਰਤ ਦੇ ਅਨੇਕਾਂ ਸੂਬਿਆਂ ਵਿੱਚ ਵੇਖਣ ਨੂੰ ਮਿਲ ਜਾਵੇਗਾ। 
ਪਾਣੀ ਦੀ ਥੁੜ•, ਪੈਦਾ ਕੀਤੀ ਗਈ ਨਕਲੀ ਥੁੜ• ਹੈ
ਹਿੰਦੋਸਤਾਨ ਵਿੱਚ ਪੀਣ ਵਾਲੇ ਪਾਣੀ ਦੀ ਥੁੜ•, ਅਸਲੀ ਥੁੜ• ਨਹੀਂ ਹੈ ਬਲਕਿ ਇਹ ਪੈਦਾ ਕੀਤੀ ਗਈ ਨਕਲੀ ਥੁੜ• ਹੈ। 18 ਜੂਨ 2016 ਦੇ ਪੰਜਾਬੀ ਟ੍ਰਿਬਿਊਨ ਅਨੁਸਾਰ 1947 ਵਿੱਚ ਜਿੱਥੇ ''ਸਿਰਫ 232 ਪਿੰਡਾਂ ਕੋਲ ਪੀਣਯੋਗ ਪਾਣੀ ਨਹੀਂ ਸੀ'' ਉੱਥੇ ''ਹੁਣ ਅਜਿਹੇ ਪਿੰਡਾਂ ਦੀ ਗਿਣਤੀ ਡੇਢ ਲੱਖ ਤੋਂ ਵੀ ਵੱਧ ਹੈ।'' ਜਿਵੇਂ ਭਾਰਤੀ ਹਕੂਮਤ ਆਨਾਜ ਦੀ ਜਨਤਕ ਵੰਡ ਪ੍ਰਣਾਲੀ ਨੂੰ ਬੰਦ ਕਰਕੇ ਲੋਕਾਂ ਦੀ ਰੋਟੀ ਨੂੰ ਨਿੱਜੀ ਘਰਾਣਿਆਂ ਦੇ ਹੱਥਾਂ 'ਚ ਦੇ ਰਹੀ ਹੈ ਜਾਂ ਫੇਰ ਬਿਜਲੀ, ਆਵਾਜਾਈ, ਵਿਦਿਆ ਅਤੇ ਸਿਹਤ ਸਹੂਲਤਾਂ ਆਦਿ ਨੂੰ ਵਪਾਰ ਬਣਾ ਕੇ ਮੋਟੇ ਮੁਨਾਫੇ ਹਾਸਲ ਕਰਨੇ ਚਾਹੁੰਦੀ ਹੈ, ਉਸੇ ਹੀ ਤਰ•ਾਂ ਇਹ ਪਾਣੀ ਦਾ ਨਿੱਜੀਕਰਨ ਕਰਦੇ ਹੋਏ ਇਸਦਾ ਵਪਾਰ ਕਰਕੇ ਮੋਟੇ ਮੁਨਾਫੇ ਹਾਸਲ ਕਰਨਾ ਚਾਹੁੰਦੀ ਹੈ। ਪੀਣ ਵਾਲਾ ਪਾਣੀ ਕਿੱਥੇ ਜਾਣਾ ਚਾਹੀਦਾ ਹੈ ਜਾਂ ਕਿੱਥੇ ਨਹੀਂ ਜਾਣਾ ਚਾਹੀਦਾ, ਇਹ ਸਭ ਕੁੱਝ ਹਕੂਮਤੀ ਨੀਤੀਆਂ 'ਤੇ ਨਿਰਭਰ ਕਰਦਾ ਹੈ। ਜੇਕਰ ਛੋਟੇ ਛੋਟੇ ਚੈੱਕ-ਡੈਮ (ਬੰਨ•) ਬਣਾਏ ਜਾਣ ਤਾਂ ਨਾ ਸਿਰਫ ਹਿਮਾਲਾ ਖੇਤਰ ਦੇ ਪੱਕੇ ਪਹਾੜਾਂ ਵਿੱਚ ਹੀ ਲੱਖਾਂ ਏਕੜ-ਫੁੱਟ ਪਾਣੀ ਸਾਂਭਿਆ ਜਾ ਸਕਦਾ ਹੈ ਬਲਕਿ ਇਹ ਰਾਜਸਥਾਨ ਅਤੇ ਦੱਖਣੀ ਪਠਾਰ ਸਮੇਤ ਦੇਸ਼ ਦੇ ਹੋਰਨਾਂ ਖਿੱਤਿਆਂ ਵਿੱਚ ਵੀ ਸਾਂਭਿਆ ਜਾ ਸਕਦਾ ਹੈ। ਇਸ ਸਮੇਂ ਦਰਿਆਈ ਪਾਣੀਆਂ ਦਾ ਇੱਕ ਤਿਹਾਈ ਹਿੱਸਾ ਹੀ ਵਰਤਿਆ ਜਾ ਰਿਹਾ ਹੈ, ਜਦੋਂ ਕਿ ਦੋ ਤਿਹਾਈ ਹਿੱਸਾ ਸਮੁੰਦਰ ਵਿੱਚ ਫਾਲਤੂ ਹੀ ਜਾ ਰਿਹਾ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਵਰਖਾ ਹੋਣ ਵਾਲੇ ਭਾਰਤ ਵਿਚਲੇ ਚਿਰਾਪੂੰਜੀ ਵਰਗੇ ਖੇਤਰਾਂ ਦੇ ਹੁੰਦੇ ਹੋਏ ਪਾਣੀ ਦੀ ਥੁੜ• ਦਾ ਹੋਣਾ ਕੁਦਰਤ ਦੀ ਕਰੋਪੀ ਨਹੀਂ ਬਲਕਿ ਕਿਰਪਾ ਦਾ ਮਾਮਲਾ ਬਣਦਾ ਹੈ। ਜਿੰਨੀ ਕੁ ਭਾਰਤ ਦੀ ਕੁੱਲ ਭੂਮੀ ਹੈ, ਓਨਾ ਕੁ ਹੀ ਇਸਦੇ ਆਲੇ-ਦੁਆਲੇ ਹਿੰਦ ਮਹਾਂਸਾਗਰ ਦਾ ਸਮੁੰਦਰ ਪਿਆ ਹੈ, ਜਿਸ ਵਿੱਚ ਹਰ ਸਮੇਂ ਹੀ ਮੀਂਹ ਪੈਂਦੇ ਰਹਿੰਦੇ ਹਨ, ਜੇਕਰ ਉਹਨਾਂ ਨੂੰ ਸਾਂਭਿਆ ਜਾ ਸਕਦਾ ਹੋਵੇ ਜਾਂ ਫੇਰ ਸੂਰਜੀ ਅਤੇ ਪੌਣ ਊਰਜਾ ਨਾਲ ਬਿਜਲੀ ਪੈਦਾ ਕਰਕੇ ਸਮੁੰਦਰੀ ਪਾਣੀ ਨੂੰ ਵੀ ਪੀਣ ਯੋਗ ਬਣਾਇਆ ਜਾ ਸਕਦਾ ਹੈ। ਅਜਿਹਾ ਸਭ ਕੁੱਝ ਹੋ ਸਕਦਾ ਹੈ, ਡਰੇਨਾਂ ਦੇ ਗੰਦੇ ਪਾਣੀ ਨੂੰ ਸ਼ੁੱਧ ਕਰਕੇ ਖੇਤੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ, ਪਰ ਅਜਿਹਾ ਕੁੱਝ ਕਰਨਾ ਭਾਰਤੀ ਹਾਕਮਾਂ ਦੇ ਇਰਾਦਿਆਂ ਵਿੱਚ ਨਹੀਂ ਹੈ। ਕੇਂਦਰੀ ਜਲ ਮੰਤਰੀ ਓਮਾ ਭਾਰਤੀ ਨੇ ''ਸੋਕਾ ਇੱਕ ਕੁਦਰਤੀ ਵਰਤਾਰਾ ਹੈ, ਇਸ ਕਰਕੇ ਅਗਾਊਂ ਕੋਈ ਵਿਉਂਤ ਨਹੀਂ ਬਣਾਈ ਜਾ ਸਕਦੀ'' ਕਹਿੰਦੇ ਹੋਏ ਪਾਣੀ ਸਾਂਭਣ-ਬਚਾਉਣ ਦੀ ਕਿਸੇ ਵੀ ਜੁੰਮੇਵਾਰੀ ਤੋਂ ਪੱਲਾ ਝਾੜ ਦਿੱਤਾ ਹੈ। 
ਪੰਜਾਬ ਦੇ ਵੱਡੇ ਇਲਾਕੇ ਵਿੱਚ ਇਹ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਇੱਥੇ ਵੀ ਪਾਣੀ ਮੁੱਲ ਵਿਕੇਂਦੀ ਸ਼ੈਣ ਬਣੇਗਾ। ਪਰ ਅੱਜ ਇਹ ਸਮੇਂ ਦੀ ਸਚਾਈ ਬਣ ਚੁੱਕਿਆ ਹੈ। ਦੇਸ਼ ਦੇ ਹਾਕਮ ਪਾਣੀ 'ਤੇ ਆਪਣੀ ਅਜਾਰੇਦਾਰੀ ਕਾਇਮ ਕਰਕੇ ਇਸ ਰਾਹੀਂ ਆਪਣੀ ਅੰਨ•ੀਂ ਲੁੱਟ ਮਚਾਉਣੀ ਚਾਹੁੰਦੇ ਹਨ। ਪੰਜਾਬ ਸਮੇਤ ਹਿੰਦੋਸਤਾਨ ਵਿੱਚ ਪੀਣ ਵਾਲੇ ਪਾਣੀ ਦੀ ਥੁੜ• ਨਹੀਂ ਹੈ ਬਲਕਿ ਇੱਥੋਂ ਦੇ ਹਾਕਮਾਂ ਵੱਲੋਂ ਨਕਲੀ ਥੁੜ• ਪੈਦਾ ਕੀਤੀ ਜਾ ਰਹੀ ਹੈ। ਇਸ ਕਰਕੇ ਇੱਥੋਂ ਦੇ ਹਾਕਮਾਂ ਵੱਲੋਂ ਪੈਦਾ ਕੀਤੀ ਪਾਣੀ ਦੀ ਨਕਲੀ ਥੁੜ• ਦਾ ਭਾਂਡਾ ਚੌਰਾਹੇ ਵਿੱਚ ਭੰਨਿਆ ਜਾਣਾ ਚਾਹੀਦਾ ਹੈ। ਜੇਕਰ ਪਾਣੀ ਦੀ ਨਕਲੀ ਥੁੜ• 'ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਉਹ ਦਿਨ ਵੀ ਦੂਰ ਨਹੀਂ ਰਹਿਣੇ ਜਦੋਂ ਇੱਥੋਂ ਦੇ ਹਾਕਮ ਹਵਾ ਨੂੰ ਵੀ ਵੇਚਣਾ ਸ਼ੁਰੂ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਧਰਨਗੇ। 
੦-੦

ਪੀਲੀਭੀਤ ਜੇਲ• ਕਾਂਡ

ਪੀਲੀਭੀਤ ਜੇਲ• ਕਾਂਡ
ਸਿੱਖ ਧਾਰਮਿਕ ਘੱਟ ਗਿਣਤੀ 'ਤੇ ਭਾਰਤੀ ਰਾਜ ਦੇ
ਜ਼ੁਲਮਾਂ ਦੀ ਇੱਕ ਹੋਰ ਦਾਸਤਾਨ
—ਦਲਜੀਤ
1991 ਤੋਂ 1994 ਦੇ ਤਿੰਨ ਸਾਲਾਂ ਵਿੱਚ ਭਾਵੇਂ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਅਗਵਾਈ ਵਾਲੀ ਕਲਿਆਣ ਸਿੰਘ ਹਕੂਮਤ ਦੀ ਥਾਂ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੀ ਮੁਲਾਇਮ ਸਿੰਘ ਹਕੂਮਤ ਕਾਇਮ ਹੋ ਗਈ ਸੀ। ਪਰ ਇੱਥੋਂ ਦੇ ਰਾਜਕੀ ਢਾਂਚੇ ਵਿੱਚ ਤਾਂ ਕੋਈ ਤਬਦੀਲੀ ਨਹੀਂ ਸੀ ਹੋਈ, ਇਸੇ ਕਰਕੇ ਜਿਹਨਾਂ ਪੁਲਸੀ ਬਲਾਂ ਨੇ 1991 ਵਿੱਚ ਪੀਲੀਭੀਤ ਜ਼ਿਲ•ੇ ਵਿੱਚ 12 ਜੁਲਾਈ ਨੂੰ 10 ਨਿਰਦੋਸ਼ ਸਿੱਖ ਯਾਤਰੀਆਂ ਨੂੰ ਬੱਸ ਵਿੱਚੋਂ ਉਤਾਰ ਕੇ ਗੋਲੀਆਂ ਨਾਲ ਭੁੰਨ ਕੇ ਪੁਲਸ ਮੁਕਾਬਲੇ ਦਾ ਢਕੌਂਜ ਰਚਾਇਆ ਸੀ, ਉਸੇ ਹੀ ਪੁਲਸੀ ਧਾੜ ਨੇ 8 ਅਤੇ 9 ਨਵੰਬਰ 1994 ਦੀ ਰਾਤ ਨੂੰ ਪੀਲੀਭੀਤ ਜ਼ਿਲ•ਾ ਜੇਲ• ਵਿੱਚ ਬੈਰਕ ਬਦਲੀ ਦੇ ਨਾਂ ਹੇਠ 7 ਨੰਬਰ ਬੈਰਕ ਵਿੱਚੋਂ ਟਾਡਾ ਤਹਿਤ ਗ੍ਰਿਫਤਾਰ ਕੀਤੇ ਗਏ 28 ਸਿੱਖ ਬੰਦੀਆਂ ਨੂੰ ਆਪਣੀਆਂ ਮਨਆਈਆਂ ਦਾ ਨਿਸ਼ਾਨਾ ਬਣਾਇਆ। 4-4 ਦੀ ਗਿਣਤੀ ਵਿੱਚ ਸਿੱਖ ਬੰਦੀਆਂ ਨੂੰ ਬੈਰਕ ਵਿੱਚੋਂ ਬਾਹਰ ਕੱਢਿਆ ਜਾਂਦਾ, ਰਸਤੇ ਵਿੱਚ ਉਹਨਾਂ ਦੇ ਹੱਥ-ਪੈਰ ਬੰਨ• ਕੇ ਅੰਨ•ੇਵਾਹ ਕੁਟਾਪਾ ਚਾੜਿ•ਆ ਜਾਂਦਾ, ਜਿੱਚ ਅਤੇ ਜਿਬਾਹ ਕੀਤਾ ਜਾਂਦਾ ਫੇਰ 4 ਨੰਬਰ ਬੈਰਕ ਵਿੱਚ ਲਿਜਾ ਕੇ ਸੁੱਟਿਆ ਜਾਂਦਾ ਰਿਹਾ। ਸਿੱਖ ਬੰਦੀਆਂ ਨੂੰ ਸਾਰੀ ਰਾਤ ਕੁਟਾਪਾ ਚਾੜਿ•ਆ ਗਿਆ। ਉਹਨਾਂ ਵਿੱਚੋਂ ਮਰਦਿਆਂ ਨੂੰ ਕੋਈ ਦਵਾਈ-ਬੂਟੀ ਤਾਂ ਕੀ ਪੁੱਛਣੀ ਸੀ ਤੜਪਦਿਆਂ ਨੂੰ ਨਾ ਕੋਈ ਕੱਪੜਾ-ਲੀੜਾ ਦਿੱਤਾ ਅਤੇ ਨਾ ਹੀ ਪਾਣੀ ਦੀ ਘੁੱਟ ਪੁੱਛੀ ਗਈ। ਸਿੱਖ ਬੰਦੀਆਂ ਦੀ ਸਾਰੀ ਰਾਤ ਬੂ-ਦੁਹਾਈ ਪੈਂਦੀ ਰਹੀ, ਪਰ ਸਮੇਂ ਦੇ ਅਧਿਕਾਰੀ ਗੁਲਸ਼ਰੇ ਉਡਾਉਂਦੇ ਹੋਏ ਬਾਘੀਆਂ ਪਾਉਂਦੇ ਰਹੇ। 
ਅਗਲੇ ਦਿਨ ਸਵੇਰੇ ਜਦੋਂ ਸਿੱਖ ਬੰਦੀ ਇੱਕ-ਇੱਕ ਕਰਕੇ ਦਮ ਤੋੜਨ ਲੱਗੇ ਤਾਂ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਣ ਲੱਗਾ ਜਿੱਥੇ ਡਾਕਟਰ ਉਹਨਾਂ ਨੂੰ ਮੁਰਦਾ ਲਿਆਂਦੇ ਗਏ, ਐਲਾਨਦੇ ਰਹੇ। ਜਦੋਂ ਮਾਰੇ ਗਿਆਂ ਦੀ ਗਿਣਤੀ 6 ਤੋਂ ਟੱਪ ਗਈ ਤਾਂ ਅਧਿਕਾਰੀਆਂ ਨੂੰ ਬਾਕੀ ਦੇ ਬੰਦੀਆਂ ਨੂੰ ਵੀ ਹਸਪਤਾਲ ਲਿਆਉਣਾ ਪਿਆ। 12 ਦਿਨਾਂ ਬਾਅਦ ਇੱਕ ਹੋਰ ਬੰਦੀ ਦੀ ਮੌਤ ਹੋ ਗਈ। ਜਿਹੜੇ ਬੰਦੀਆਂ ਨੂੰ ਹਸਪਤਾਲੋਂ ਛੁੱਟੀ ਮਿਲਦੀ ਰਹੀ, ਉਹਨਾਂ ਨੂੰ ਮੁੜ ਜੇਲ• ਤਾੜਿਆ ਜਾਣ ਲੱਗਾ। ਹਕੂਮਤ ਨੇ ਸਿੱਖ ਬੰਦੀਆਂ 'ਤੇ ਦੋਸ਼ ਮੜ•ੇ ਸਨ ਕਿ ਇਹ ਅੱਤਵਾਦੀਆਂ ਨੂੰ ਸ਼ਰਨ ਦਿੰਦੇ ਹਨ। 
1994 ਵਿੱਚ ਸਮਾਜਵਾਦੀ ਪਾਰਟੀ ਦੀ ਜਿਸ ਮੁਲਾਇਮ ਸਿੰਘ ਹਕੂਮਤ ਨੇ 42 ਜੇਲ• ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੀ.ਆਈ.ਡੀ. ਦੀ ਜਾਂਚ ਦੀ ਮਾਰ ਹੇਠ ਲਿਆਂਦਾ ਸੀ, ਉਸੇ ਹੀ ਹਕੂਮਤ ਨੇ 13 ਸਾਲਾਂ ਬਾਅਦ ਸਾਰੇ ਕੇਸ ਵਾਪਸ ਲੈ ਕੇ ਉਹਨਾਂ ਨੂੰ ਬਰੀ ਕਰ ਦਿੱਤਾ। ਅਸਲ ਵਿੱਚ, ਸਿਰਫ ਇੱਕ ਕਰਮਚਾਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਬਾਕੀ ਦਿਆਂ ਨੂੰ ਤਾਂ ਫੁੱਲ ਦੀ ਵੀ ਨਹੀਂ ਸੀ ਲੱਗਣ ਦਿੱਤੀ। ਸਾਰੇ ਦੇ ਸਾਰੇ ਪਹਿਲੋਂ ਹੀ ਜਮਾਨਤਾਂ ਕਰਵਾ ਕੇ ਨਿਸਚਿੰਤ ਹੋਏ ਰਹੇ। ਉਂਝ ਤਾਂ ਜਦੋਂ ਇਹਨਾਂ 42 ਦੋਸ਼ੀਆਂ ਨੂੰ ਚਾਰਜਸ਼ੀਟ ਕੀਤਾ ਗਿਆ ਤਾਂ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਸਬੂਤ ਤਾਂ ਮੌਜੂਦ ਹੀ ਸਨ, ਜਿਸ ਕਰਕੇ ਹੀ ਧਾਰਾ 147, 149, 302, 307, 323, 325, 435, 201 ਅਤੇ 217 ਆਦਿ ਲਾਈਆਂ ਗਈਆਂ। ਪਰ ਬਰੀ ਕਰਨ ਵੇਲੇ ਇਹਨਾਂ ਨੂੰ ਸ਼ਾਬਾਸ਼ੇ ਦਿੱਤੀ ਗਈ ਕਿ ਇਹ ਦੋਸ਼ੀ ਨਹੀਂ ਬਲਕਿ ''ਜੇਲ• ਤੋਂ ਫਰਾਰ ਹੋਣ ਦੀ ਤਾਕ ਵਿੱਚ'' ਬੈਠੇ ਅੱਤਵਾਦੀਆਂ ਦੇ ਖਿਲਾਫ਼ ਲੜਨ ਵਾਲੇ ਯੋਧੇ ਹਨ, ਜਿਹਨਾਂ ਨੇ ''ਆਪਣੇ ਜੁੰਮੇ ਆਇਦ ਹੋਈ ਜੁੰਮੇਵਾਰੀ ਦੀ ਪਾਲਣਾ ਕੀਤੀ'' ਸੀ। 
ਮਾਰੇ ਗਏ ਅਤੇ ਕੁੱਟੇ ਗਏ ਸਿੱਖ ਬੰਦੀਆਂ ਦੇ ਕੇਸ ਦੀ ਪੈਰਵਾਈ ਪੀਲੀਭੀਤ ਦੇ ਗਿਆਨੀ ਤ੍ਰਿਲੋਕ ਸਿੰਘ ਹੋਰਾਂ ਨੇ ਕੀਤੀ। ਐਫ.ਆਈ.ਆਰ. ਲਿਖਵਾਉਣ ਵਿੱਚ ਉਹਨਾਂ ਦਾ ਸਾਥ ਇੱਕ ਸਮਾਜੀ ਕਾਰਕੁੰਨ ਹਰੂਨ ਅਹਿਮਦ ਨੇ ਦਿੱਤਾ। ਹਰੂਨ ਅਹਿਮਦ ਦਾ ਕਹਿਣਾ ਹੈ ਕਿ ''ਮੈਨੂੰ ਸਿੱਖ ਬੰਦੀਆਂ ਦੀ ਵਹਿਸ਼ੀਆਨਾ ਕੁੱਟਮਾਰ ਬਾਰੇ ਜਾਣਕਾਰੀ ਉਦੋਂ ਮਿਲੀ, ਜਦੋਂ ਮੈਂ 9 ਨਵੰਬਰ 1994 ਨੂੰ ਹਸਪਤਾਲ 'ਚ ਕਿਸੇs sਨੂੰ ਮਿਲਣ ਗਿਆ ਸੀ। ਮੈਂ ਗਿਆਨੀ ਜੀ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਸਿੱਖ ਭਾਈਚਾਰੇ ਵਿੱਚੋਂ ਹੋਣ ਕਰਕੇ ਐਫ.ਆਈ.ਆਰ. ਦਰਜ਼ ਕਰਵਾਉਣ। ਅਜਿਹਾ ਕਰਨ ਨਾਲ ਮੈਨੂੰ ਲੱਗਦਾ ਸੀ ਕਿ ਦਬਾਅ ਬਣੇਗਾ।'' (ਦਾ ਟ੍ਰਿਬਿਊਨ, 13 ਮਈ 2016)
ਉਸ ਸਮੇਂ ਦੇ ਹਿੰਦੀ ਰੋਜ਼ਾਨਾ ਅਖਬਾਰ 'ਅਮਰ ਉਜਾਲਾ' ਦੇ ਸੰਪਾਦਕ ਵਿਸ਼ਵ ਮਿੱਤਰ ਟੰਡਨ ਨੇ ਆਖਿਆ ਕਿ ''ਇਹ ਕੁੱਝ ਜੇਲ• ਅਧਿਕਾਰੀਆਂ ਵੱਲੋਂ ਕੀਤੀ ਗਈ ਨੰਗੀ-ਚਿੱਟੀ ਇੱਕਤਰਫਾ ਕਾਰਵਾਈ ਸੀ, ਜਿਸ ਵਿੱਚ ਜੇਲ• ਅਧਿਕਾਰੀਆਂ ਨੂੰ ਨਕਲੀ ਖਰੋਚਾਂ ਆਈਆਂ ਸਨ, ਜਦੋਂ ਕਿ ਬੰਦੀਆਂ ਨੂੰ ਬੰਨ• ਕੇ ਕੁੱਟਿਆ-ਮਾਰਿਆ ਗਿਆ ਜਾਂ ਨਕਾਰਾ ਕਰ ਦਿੱਤਾ ਗਿਆ। ਮੇਰੇ ਅਖਬਾਰ ਦੇ ਪਹਿਲੇ ਐਡੀਸ਼ਨ ਵਿੱਚ ਮੁੱਖ ਖਬਰ ਟਾਡਾ ਦੇ ਬੰਦੀਆਂ ਦਾ ਜੇਲ• ਦੇ ਅਮਲੇ ਵੱਲੋਂ ਮਾਰੇ ਜਾਣਾ ਸੀ। ਫੇਰ ਮੈਂ ਆਪਣੇ ਦਫਤਰ ਨੂੰ ਆਖਿਆ ਕਿ ਉਹ ਸਿਰਲੇਖ ਨੂੰ ਬਦਲ ਕੇ, ''ਗਿਣੀ-ਮਿਥੀ ਅਦਾਲਤੀ ਕਤਲੋਗਾਰਦ'' ਕਰ ਦੇਣ। 9 ਨਵੰਬਰ ਨੂੰ ਪੀਲੀਭੀਤ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਨਿਭਾ ਰਹੇ ਡਾਕਟਰ ਗਿਆਨ ਪ੍ਰਕਾਸ਼ ਨੇ ਆਖਿਆ ਕਿ ''ਬੰਦੀਆਂ ਦਾ ਮੈਂ ਖੁਦ ਇਲਾਜ ਕੀਤਾ ਸੀ। ਜਿਹੜੇ ਜਖ਼ਮ ਹੋਏ ਸਨ, ਉਹ 'ਝੜੱਪ' ਵਾਲੇ ਨਹੀਂ ਸਨ। ਉਹਨਾਂ ਦੇ ਜਖ਼ਮਾਂ ਦੀ ਤਾਬ ਬਹੁਤ ਗੰਭੀਰ ਸੀ ਅਤੇ ਇਹ ਸਭ ਕੁੱਝ ਇੱਕਤਰਫਾ ਮਾਮਲਾ ਸੀ।'' ਉਸ ਸਮੇਂ ਜੇਲ•ਾਂ ਦੇ ਮੁੱਖ ਸਕੱਤਰ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਸੀ ਕਿ ''ਬਿਆਨਾਂ ਤੋਂ ਇਹ ਸਾਫ ਜ਼ਾਹਰ ਹੁੰਦਾ ਹੈ ਕਿ ਬੰਦੀਆਂ ਦੀ ਮੌਤ ਜਖ਼ਮਾਂ ਦੀ ਵਜਾਹ ਕਰਕੇ ਹੋਈ ਹੈ। ਅਧਿਕਾਰੀਆਂ ਨੇ ਕ੍ਰਿਮੀਨਲ ਕਾਨੂੰਨ ਤੋਂ ਬਚਣ ਲਈ ਸਬੂਤਾਂ ਨੂੰ ਹੀ ਮਿਟਾਉਣ ਖਾਤਰ ਬੰਦੀਆਂ ਦੇ ਸਾਰੇ ਸਾਜੋ ਸਮਾਨ ਨੂੰ ਸਾੜ ਦਿੱਤਾ।''
3 ਮਾਰਚ 2007 ਨੂੰ ਸਰਕਾਰੀ ਵਕੀਲ ਨੇ ਪੀਲੀਭੀਤ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਅੱਗੇ ਕਰਾਈਮ ਬਰਾਂਚ ਸੀ.ਆਈ.ਡੀ. ਦੀ ਇਨਕੁਆਰੀ ਵਾਪਸ ਲੈਣ ਦਾ ਕੇਸ ਦਾਇਰ ਕਰ ਦਿੱਤਾ ਤੇ ਉਸਨੇ ਆਖਿਆ ਕਿ ''ਇਸ ਕੇਸ ਵਿੱਚ ਕੋਈ ਗਵਾਹ ਨਾ ਹੋਣ ਦੀ ਵਜਾਹ ਕਾਰਨ, ਇਨਕੁਆਰੀ ਨੂੰ ਵਾਪਸ ਲੈਣ'' ਦੀ ਮਨਜੂਰੀ ਦਿੱਤੀ ਜਾਵੇ। ਇਸ 'ਤੇ ਜੱਜ ਨੇ ਆਖਿਆ ਕਿ ''ਇਸ ਕੇਸ ਵਿੱਚ ਅਜਿਹਾ ਕੋਈ ਵੀ ਜ਼ਾਹਰਾ ਕਾਰਨ ਨਹੀਂ ਜਿਸ ਦੇ ਆਧਾਰ 'ਤੇ ਕੇਸ ਨੂੰ ਜਾਰੀ ਰੱਖਿਆ ਜਾ ਸਕਦਾ ਹੋਵੇ।''
ਮਾਮਲਾ ਪੀਲੀਭੀਤ ਜੇਲ• ਵਿੱਚ ਨਜ਼ਰਬੰਦ ਕੀਤੇ ਸਿੱਖ ਬੰਦੀਆਂ ਨੂੰ ਕੁੱਟ ਕੇ ਮਾਰਨ ਦਾ ਹੋਵੇ ਜਾਂ ਪੀਲੀਭੀਤ ਵਿੱਚ ਹੀ ਭਾਜਪਾ ਦੀ ਕਲਿਆਣ ਸਿੰਘ ਹਕੂਮਤ ਵੱਲੋਂ 10 ਸਿੱਖ ਬੱਸ ਯਾਤਰੀਆਂ ਨੂੰ ਝੂਠੇ ਮੁਕਾਬਲੇ ਰਾਹੀਂ ਮਾਰਨ ਦਾ ਹੋਵੇ, ਦਿੱਲੀ, ਹਰਿਆਣੇ ਜਾਂ ਪੰਜਾਬ ਵਿੱਚ ਕਾਂਗਰਸੀ ਹਕੂਮਤਾਂ ਵੱਲੋਂ ਨਿਰਦੋਸ਼ ਸਿੱਖਾਂ ਨੂੰ ਝੂਠੇ ਪੁਲਸ ਮੁਕਾਬਲਿਆਂ ਜਾਂ ਕਤਲ ਕਾਂਡਾਂ ਵਿੱਚ ਸਾੜਨ-ਮਾਰਨ ਦਾ ਹੋਵੇ ਜਾਂ ਮਾਮਲਾ ਮੁਲਕ ਵਿੱਚ ਹੋਰ ਕਿੰਨੀਆਂ ਹੀ ਨੰਗੀਆਂ ਹੋਈਆਂ ਜਾਂ ਹਾਲੀਂ ਨਸ਼ਰ ਨਾ ਹੋਈਆਂ ਅਜਿਹੀਆਂ ਘਟਨਾਵਾਂ ਦਾ ਹੋਵੇ— ਇਹ ਸਾਰੇ ਮਾਮਲੇ ਇਸ ਗੱਲ ਦੀ ਸਪੱਸ਼ਟ ਗਵਾਹੀ ਦਿੰਦੇ ਹਨ ਕਿ ਭਾਰਤੀ ਰਾਜ ਇੱਕ ਹਿੰਦੂ ਫਿਰਕੂ ਤੁਅੱਸਬੀ ਰਾਜ ਹੈ। ਫਿਰਕੂ ਤੁਅੱਸਬਾਂ ਨਾਲ ਡੰਗੀਆਂ ਹਥਿਆਰਬੰਦ ਸ਼ਕਤੀਆਂ ਨਿਰਦੋਸ਼ ਅਤੇ ਮਾਸੂਮ ਧਾਰਮਿਕ ਘੱਟ ਗਿਣਤੀ ਵਿਅਕਤੀਆਂ 'ਤੇ ਝਪਟਦੀਆਂ ਹਨ ਅਤੇ ਉਹਨਾਂ ਦਾ ਬੇਕਿਰਕੀ ਨਾਲ ਕਤਲੇਆਮ ਕਰਦੀਆਂ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਇਸ ਰਾਜ ਅਧੀਨ ਧਾਰਮਿਕ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ।  0-0

ਹੀਰੋਸ਼ੀਮਾ-ਨਾਗਾਸਾਕੀ ਕੂਕ ਰਿਹਾ ਹੈ


ਹੀਰੋਸ਼ੀਮਾ-ਨਾਗਾਸਾਕੀ ਕੂਕ ਰਿਹਾ ਹੈ
ਵਿਸ਼ਵ ਸ਼ਾਂਤੀ ਲਈ ਸਾਮਰਾਜਵਾਦ ਦਾ ਖਾਤਮਾ ਕਰੋ
-ਗੁਰਮੇਲ ਸਿੰਘ ਭੁਟਾਲ
ਸੰਸਾਰ ਇਤਿਹਾਸ ਲੋਟੂ ਧਾੜਵੀਆਂ ਦੇ ਖੂੰਨੀ ਕਾਰਨਾਮਿਆਂ ਨਾਲ਼ ਭਰਿਆ ਪਿਆ ਹੈ। ਪੂੰਜੀਵਾਦੀ— ਸਾਮਰਾਜੀ ਦੌਰ ਵਿੱਚ ਵਿਹਲੜ ਸ਼ਾਸ਼ਕ ਸ਼੍ਰੇਣੀ ਅੰਦਰ ਮੁਨਾਫ਼ੇ ਦੀ ਹੋੜ ਸਭ ਦੌਰਾਂ ਦੇ ਮੁਕਾਬਲੇ ਤਿੱਖੀ ਹੋਈ ਹੈ। ਇਸ ਹੋੜ ਤਹਿਤ ਪੂਰੀ ਦੁਨੀਆਂ ਉੱਪਰ ਕਾਬਜ਼ ਹੋਣ ਲਈ ਵੱਖ ਵੱਖ ਸਮਿਆਂ ਵਿੱਚ ਸਾਮਰਾਜੀ ਮੁਲਕ ਵੱਖ ਵੱਖ ਗੁੱਟਾਂ ਵਿੱਚ ਵੰਡੇ ਜਾਂਦੇ ਰਹੇ ਹਨ, ਜੋ ਕਿ ਅੱਜ ਵੀ ਜਾਰੀ ਹੈ। ਹੋਰ-ਹੋਰ ਮੁਨਾਫ਼ੇ ਦੀ 'ਬਘਿਆੜੀ ਤਮਾ' 'ਚੋਂ ਪੈਦਾ ਹੋਈ ਗੁੱਟਬੰਦੀ ਦਾ ਸਿੱਟਾ ਭਿਆਨਕ ਜੰਗਾਂ ਵਿੱਚ ਨਿੱਕਲ਼ਦਾ ਰਿਹਾ ਹੈ। ਹਜ਼ਾਰਾਂ ਨਿੱਕੀਆਂ-ਵੱਡੀਆਂ ਸਥਾਨਕ ਜੰਗਾਂ ਤੋਂ ਇਲਾਵਾ ਦੁਨੀਆਂ ਨੇ ਹੁਣ ਤੱਕ ਦੋ ਵੱਡੀਆਂ ਸੰਸਾਰ ਜੰਗਾਂ ਦਾ ਸੰਤਾਪ ਭੋਗਿਆ ਹੈ। ਦੂਸਰੀ ਸੰਸਾਰ ਜੰਗ ਸਮੇਂ ਇੱਕ ਪਾਸੇ ਇੰਗਲੈਂਡ-ਫਰਾਂਸ-ਅਮਰੀਕਾ ਦਾ ਗੱਠਜੋੜ ਸੀ ਅਤੇ ਦੂਜੇ ਪਾਸੇ ਜਰਮਨ-ਜਪਾਨ-ਇਟਲੀ ਦਾ ਗੱਠਜੋੜ। ਇਸ ਪੰਨੇ ਉੱਪਰ ਦੂਸਰੀ ਸੰਸਾਰ ਜੰਗ ਦੇ ਉਹਨਾਂ ਦਿਨਾਂ ਨੂੰ ਉੱਕਰਿਆ ਜਾ ਰਿਹਾ ਹੈ ਜਿੰਨ•ਾਂ ਨੂੰ ਸੁਣ ਕੇ ਦਿਲ ਕੰਬ ਉੱਠਦਾ ਹੈ। ਅਮਰੀਕੀ ਸਾਮਰਾਜ ਨੇ ਪਹਿਲੀ ਵਾਰ ਐਟਮ ਬੰਬਾਂ ਦੀ ਵਰਤੋਂ ਕਰਦਿਆਂ, ਭਿਆਨਕ ਤਬਾਹੀ ਦਾ ਨੰਗਾ-ਨਾਚ ਨੱਚਿਆ ਸੀ। 
6 ਅਗਸਤ 1945 ਨੂੰ 'ਲਿਟਲ ਬੁਆਇ' ਨੂੰ ਲੈ ਕੇ ਹੀਰੋਸ਼ੀਮਾ ਉੱਪਰ ਝਪਟਿਆ
ਅਮਰੀਕੀ ਪਾਇਲਟ ਕਰਨਲ ਪਾਲ ਟਿਬਟਸ ਨੇ ਜਪਾਨ ਦੇ 360000 ਵਸੋਂ ਵਾਲ਼ੇ ਸ਼ਹਿਰ ਹੀਰੋਸ਼ੀਮਾ ਉੱਪਰ  ਜਹਾਜ ਰਾਹੀਂ ਐਟਮ ਬੰਬ ਸੁੱਟਿਆ। ਇਹ 6 ਅਗਸਤ 1945 ਦਾ ਦਿਨ ਸੀ। ਜਪਾਨ ਵਿੱਚ ਸਵੇਰ ਦੇ ਸਵਾ ਅੱਠ ਵਜੇ ਦਾ ਸਮਾਂ ਸੀ। ਅਮਰੀਕਾ ਨੇ ਇਸ ਬੰਬ ਦਾ ਨਾਂ 'ਲਿਟਲ ਬੁਆਇ' ਰੱਖਿਆ ਸੀ। ਇਹ 'ਲਿਟਲ ਬੁਆਇ' ਯੁੱਧਾਂ ਦੇ ਇਤਿਹਾਸ ਵਿੱਚ ਇੰਗਲੈਂਡ ਵੱਲੋਂ ਵਰਤੇ ਗਏ ਹੁਣ ਤੱਕ ਦੇ ਸਭ ਤੋਂ ਖਤਰਨਾਕ ਬੰਬ 'ਗਰੈਂਡ ਸਲਾਮ' ਤੋਂ ਵੀ ਦੋ ਹਜ਼ਾਰ ਗੁਣਾ ਜਿਆਦਾ ਸ਼ਕਤੀ ਦਾ ਮਾਲਕ ਸੀ। ਬਾਰਾਂ ਹਜ਼ਾਰ ਟਨ ਧਮਾਕਾਖੇਜ਼ ਪ੍ਰਮਾਣੂ ਸਮੱਗਰੀ ਵਾਲ਼ੇ ਇਸ 'ਲਿਟਲ ਬੁਆਇ' ਨੇ 90000 (ਨੱਬੇ ਹਜ਼ਾਰ) ਲੋਕ ਮਿੰਟਾਂ ਵਿੱਚ ਹੀ ਮਾਰ ਮੁਕਾਏ, 60000 ਲੋਕ ਐਟਮੀ ਅਸਰ ਨਾਲ਼ ਅਗਲੇ ਇੱਕ ਸਾਲ ਦੌਰਾਨ ਮਰ ਗਏ। ਐਟਮੀ ਅਸਰ ਕਾਰਨ ਮੌਤ-ਦਰ ਵਧਣ ਨਾਲ਼ 1955 ਤੱਕ ਇਸ ਸ਼ਹਿਰ ਦੀ ਵਸੋਂ 137197 ਰਹਿ ਗਈ ਸੀ। ਹੀਰੋਸ਼ੀਮਾ ਦੀ ਘਟਨਾ ਉਪਰੰਤ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮਨ ਦਾ ਬਿਆਨ ਸੀ ਕਿ:
“ਜੰਗ ਤਾਂ ਅਸੀਂ ਪਹਿਲਾਂ ਹੀ ਜਿੱਤ ਚੁੱਕੇ ਸਾਂ। ਐਟਮ ਬੰਬਾਂ ਦੀ ਵਰਤੋਂ ਦਾ ਮਤਲਬ ਦੁਨੀਆਂ ਨੂੰ ਇਹ ਅਹਿਸਾਸ ਕਰਾਉਣਾ ਹੈ ਕਿ ਜਿਸ ਨੇ ਵੀ ਯੁੱਧ ਤੋਂ ਬਾਦ ਦੀ ਦੁਨੀਆਂ ਵਿੱਚ ਰਹਿਣਾ ਹੈ, ਸਾਡੇ ਕੋਲ਼ੋਂ ਡਰ ਕੇ ਰਹਿਣਾ ਹੋਵੇਗਾ।''
9 ਅਗਸਤ 1945 ਨੂੰ ਨਾਗਾਸਾਕੀ ਉੱਤੇ ਵਰਿ•ਆ 'ਫੈਟਮੈਨ'
ਹੀਰੋਸ਼ੀਮਾ ਉੱਪਰ ਮੌਤ ਦੀ ਵਾਛੜ ਕਰਨ ਤੋਂ ਤਿੰਨ ਦਿਨਾਂ ਬਾਦ ਜਪਾਨ ਦੇ 240000 ਵਸੋਂ ਵਾਲ਼ੇ ਅਗਲੇ ਸ਼ਹਿਰ ਨਾਗਾਸਾਕੀ ਉੱਪਰ ਵੀ ਓਹੀ ਕਹਿਰ ਵਾਪਰਿਆ। ਪਾਇਲਟ ਚਾਰਲਸ ਡਬਲਿਊ ਸਵੀਨੇ ਨੇ 'ਫੈਟਮੈਨ' ਬੰਬ ਵਾਲ਼ਾ ਜਹਾਜ ਉਡਾਇਆ। ਬੰਬਾਰੀ ਕੀਤੀ ਗਈ।  70000 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹੀਰੋਸ਼ੀਮਾ ਦੀ ਤਰਾਂ• ਹੀ ਅਗਲੇ ਸਾਲਾਂ ਵਿੱਚ ਏਨੀਆਂ ਹੋਰ ਮੌਤਾਂ ਹੋਈਆਂ। ਨਾਗਾਸਾਕੀ ਉੱਪਰ ਬੰਬ ਵਰਸਾਉਣ ਪਿੱਛੋਂ ਰਾਸ਼ਟਰਪਤੀ ਹੈਰੀ ਟਰੂਮਨ ਫਿਰ ਬੋਲਿਆ:
“ਐਟਮ ਬੰਬਾਂ ਦੀ ਖੋਜ ਕਰ ਕੇ ਅਸੀਂ ਇਹਨਾਂ ਦਾ ਇਸਤੇਮਾਲ ਕਰ ਲਿਆ ਹੈ। ਅਸੀਂ ਇਹਨਾਂ ਦੀ ਵਰਤੋਂ ਉਹਨਾਂ ਦੇ ਖਿਲਾਫ਼ ਕੀਤੀ ਹੈ ਜਿੰਨ•ਾ ਨੇ ਬਿਨਾ ਚਿਤਾਵਨੀ ਦਿੱਤਿਆਂ ਸਾਡੇ ਉੱਪਰ ਹਮਲਾ ਕੀਤਾ ਹੈ। ਇਹ ਹਮਲਾ ਉਹਨਾਂ ਖਿਲਾਫ਼ ਹੈ ਜਿੰਨ•ਾਂ ਨੇ ਅਮਰੀਕੀ ਜੰਗੀ ਕੈਦੀਆਂ ਨੂੰ ਮਾਰਿਆ ਹੈ। ਇਹ ਹਮਲਾ ਉਹਨਾਂ ਉੱਪਰ ਕੀਤਾ ਗਿਆ ਹੈ ਜਿਨ•ਾਂ ਨੇ ਯੁੱਧ ਦੇ ਅੰਤਰ-ਰਾਸ਼ਟਰੀ ਜੰਗੀ ਨਿਯਮਾਂ ਦਾ ਉਲੰਘਣ ਕੀਤਾ ਹੈ। ਅਸੀਂ ਇਹ ਹਮਲਾ ਜੰਗ ਦੇ ਕਸਟ ਨੂੰ ਸੰਖੇਪ ਕਰਨ ਲਈ ਅਤੇ ਹਜ਼ਾਰਾਂ-ਹਜ਼ਾਰਾਂ ਅਮਰੀਕੀ ਜਵਾਨੀਆਂ ਨੂੰ ਬਚਾਉਣ ਲਈ ਕੀਤਾ ਹੈ।''
ਅੱਖ ਦੇ ਫੋਰ 'ਚ ਮੌਤ ਦੇ ਮੂੰਹ ਜਾ ਪਏ ਹੀਰੋਸ਼ੀਮਾ-ਨਾਗਾਸਾਕੀ ਦੇ ਉਹਨਾਂ ਲੋਕਾਂ ਨੇ ਅੰਤਰ-ਰਾਸ਼ਟਰੀ ਜੰਗੀ ਕਾਨੂੰਨਾਂ ਦਾ ਉਲੰਘਣ ਨਹੀਂ ਸੀ ਕੀਤਾ। ਉਹ ਤਾਂ ਬੇ-ਕਸੂਰ ਸਨ। ਦੂਸਰੇ ਗੁੱਟ ਨੂੰ ਜੰਗੀ ਨੇਮਾਂ ਦੀ ਉਲੰਘਣਾ ਦਾ ਦੋਸ਼ ਦੇਣ ਵਾਲ਼ੇ ਅਮਰੀਕੀ ਸਾਮਰਾਜ ਨੇ ਹੋਰ ਵੀ ਵੱਡਾ ਤੇ ਭਿਆਨਕ ਉਲੰਘਣ ਕੀਤਾ ਸੀ। 'ਜੰਗੀ ਨੇਮਾਂ' ਦੀ ਗੱਲ ਤਾਂ ਸਾਮਰਾਜੀਆਂ ਕੋਲ਼ ਇੱਕ ਭਰਮਾਊ ਲੱਫ਼ਾਜੀ ਹੈ। ਇਤਿਹਾਸ ਗਵਾਹ ਹੈ ਕਿ ਜੰਗਬਾਜ਼ ਸਾਮਰਾਜੀਏ ਕਿਸੇ ਨੇਮਾਂ ਦੇ ਪਾਬੰਦ ਨਹੀਂ ਹੁੰਦੇ। ਜੇ ਕਦੇ ਕੋਈ ਨੇਮ ਤਹਿ ਕੀਤੇ ਵੀ ਗਏ ਹਨ ਤਾਂ ਸਭ ਸਾਮਰਾਜੀਆਂ ਨੇ ਉਹਨਾਂ ਨੇਮਾਂ ਦਾ ਉਲੰਘਣ ਕਰ ਕੇ ਮਨੁੱਖਤਾ ਦਾ ਘਾਣ ਕੀਤਾ ਹੈ। ਇੱਥੇ ਹੀ ਬੱਸ ਨਹੀਂ ਐਟਮੀ ਹਮਲਿਆਂ ਦੇ ਕੇਂਦਰ ਬਣੇ ਇਹਨਾਂ ਥਾਵਾਂ 'ਤੇ ਅੱਜ ਵੀ ਮਨੁੱਖ ਦੇ ਜੰਮਣ ਅਤੇ ਰਹਿਣ ਲਈ ਉੱਚਿਤ ਵਾਤਾਵਰਣ ਨਹੀਂ ਹੈ। ਕੈਂਸਰ, ਚਮੜੀ ਰੋਗ, ਸਾਹ ਰੋਗ ਅਤੇ ਅਪੰਗਤਾ ਜਿਹੀਆਂ ਮੁਸ਼ਕਲਾਂ ਹੀਰੋਸ਼ੀਮਾ-ਨਾਗਾਸਾਕੀ ਦੇ ਇਲਾਕਿਆਂ ਵਿੱਚ ਅੱਜ ਦੀ ਪੀੜ•ੀ ਦਾ ਵੀ ਪਿੱਛਾ ਕਰ ਰਹੀਆਂ ਹਨ। 
ਅਮਰੀਕਾ ਦੀ ਇਸ ਖੂੰਖਾਰ ਕਰਤੂਤ ਪਿੱਛੇ ਮਨਸ਼ਾ ਕੀ ਸੀ?
ਅਮਰੀਕਾ ਭਾਵੇਂ ਬਰਤਾਨੀਆ ਵਾਲ਼ੇ ਗੱਠਜੋੜ 'ਚ ਸ਼ਾਮਲ ਸੀ ਪ੍ਰੰਤੂ ਇਹ ਦੂਸਰੀਆਂ ਸਾਮਰਾਜੀ ਸ਼ਕਤੀਆਂ ਨੂੰ ਲੱਗੇ ਜੰਗ ਦੇ ਮਧੋਲ਼ੇ ਦਾ ਲਾਭ ਲੈਣ ਦੀ ਚਤੁਰਾਈ ਵਰਤਦਾ ਹੋਇਆ ਪਿੱਛੇ ਰਹਿ ਕੇ ਚੱਲ ਰਿਹਾ ਸੀ। ਵੱਖ ਵੱਖ ਮੁਲਕਾਂ ਦੇ ਲੱਖਾਂ ਲੋਕ ਮਰ ਚੁੱਕੇ ਸਨ। ਸਮਾਜਵਾਦੀ ਰੂਸ ਦੇ ਬਹਾਦਰ ਲੋਕਾਂ ਤੋਂ ਬੂਥ ਲਵਾਉਣ ਬਾਦ ਹਿਟਲਰ 30 ਅਪ੍ਰੈਲ 1945 ਨੂੰ ਆਪਣੇ ਚੋਟੀ ਦੇ ਸੁਰੱਖਿਅਤ ਸਮਝੇ ਜਾਂਦੇ ਜ਼ਮੀਨਦੋਜ਼ ਬੰਕਰ ਵਿੱਚ ਆਪਣੀ ਪਤਨੀ ਈਵਾ ਬਰਾਉਨ ਤੇ ਕੁੱਤਿਆਂ ਸਮੇਤ ਖੁਦਕਸ਼ੀ ਕਰ ਗਿਆ ਸੀ। ਜਰਮਨ ਨੇ 1945 ਦੀ 8 ਮਈ ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਜੰਗ ਖਤਮ ਹੋਣ ਜਾ ਰਹੀ ਸੀ। ਅਮਰੀਕਾ ਪਾਸੇ ਬੈਠਾ ਬੈਠਾ ਐਟਮ ਬੰਬ ਬਣਾ ਚੁੱਕਾ ਸੀ। ਆਪਣੀ ਵਿੱਤੀ ਤੇ ਫੌਜੀ ਸ਼ਕਤੀ ਦੇ ਪਰ ਤੋਲਦਿਆਂ ਅਮਰੀਕੀ ਸਾਮਰਾਜ ਸੰਨ 1900 ਵਿੱਚ ਹੀ ਇਹ ਸੁਪਨਾ ਲੈ ਚੁੱਕਾ ਸੀ ਕਿ “ਵੀਹਵੀਂ ਸਦੀ ਅਮਰੀਕਨ ਸਦੀ ਹੋਵੇਗੀ।'' ਦੁਨੀਆਂ ਵਿੱਚ ਆਪਣੇ ਸਾਮਰਾਜੀ ਗਲਬੇ ਨੂੰ ਵਧਾਉਣ ਅਤੇ ਸਥਾਪਤ ਕਰਨ ਲਈ ਅਮਰੀਕੀ ਸਾਮਰਾਜ ਵੱਲੋਂ ਪਹਿਲਾਂ ਜੰਗਾਂ ਅਤੇ ਕਤਲੇਆਮ ਦਾ ਸਿਲਸਿਲਾ ਵਿੱਢਿਆ ਹੋਇਆ ਸੀ। ਸੰਸਾਰ ਭਰ ਅੰਦਰ ਆਪਣੀ ਕੌਮਾਂਤਰੀ ਸਾਮਰਾਜੀ ਲੱਠਮਾਰ ਤਾਕਤ ਅਤੇ ਧੌਂਸ ਦਾ ਵਿਖਾਵਾ ਕਰਨ ਲਈ ਉਸ ਵੱਲੋਂ ਇਹ ਕਾਰਾ ਕੀਤਾ ਗਿਆ। ਇਸ ਤੋਂ ਪਹਿਲਾਂ ਉਸ ਵੱਲੋਂ ਫਿਲਪੀਨ ਅੰਦਰ 1898 ਤੋਂ 1910 ਤੱਕ ਫੌਜੀ ਅਭਿਆਨ ਸਮੇਂ 6 ਲੱਖ ਲੋਕ ਮਾਰੇ ਗਏ। ਚੀਨੀ ਇਨਕਲਾਬ ਨੂੰ ਦਬਾਉਣ ਲਈ 1898 ਤੋਂ 1947 ਤੱਕ ਵਾਰ ਵਾਰ ਅਮਰੀਕਾ ਦੇ ਸਿੱਧੇ ਦਖਲ ਕਾਰਨ ਦੋ ਕਰੋੜ ਚੀਨੀ ਲੋਕ ਮਾਰੇ ਗਏ। ਦੂਜੀ ਸੰਸਾਰ ਜੰਗ ਉਪਰੰਤ ਇਹ ਹੋਰ ਵੀ ਚਾਂਭਲ਼ ਗਿਆ ਸੀ। ਵੀਅਤਨਾਮ ਨੂੰ 1960 ਤੋਂ 1975 ਤੱਕ 15 ਸਾਲ ਜੰਗ ਵਿੱਚ ਝੋਕੀ ਰੱਖਿਆ ਅਤੇ 10 ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ।  1965 ਤੋਂ 1975 ਦਰਮਿਆਨ ਇੰਡੋਨੇਸ਼ੀਆ ਦੇ ਰਾਸ਼ਟਪਤੀ ਸੁਕਰਾਨੋ ਦਾ ਤਖਤਾ ਪਲਟ ਕੇ ਕਮਿਊਨਿਸਟਾਂ ਵਿਰੁੱਧ ਵਿੱਢੀ ਗਈ ਮੁਹਿੰਮ ਵਿੱਚ 7 ਲੱਖ ਲੋਕਾਂ ਨੂੰ ਮਾਰਿਆ। 1969 ਤੋਂ 1975 ਤੱਕ ਕੰਬੋਡੀਆਈ ਇਨਕਲਾਬ ਨੁੰ ਕੁਚਲਣ ਲਈ 20 ਲੱਖ ਲੋਕਾਂ ਨੂੰ ਮਾਰਿਆ। ਚਿੱਲੀ ਦੀ ਖੱਬੇਪੱਖੀ ਸਰਕਾਰ ਦਾ ਤਖਤਾ ਪਲ਼ਟਣ ਲਈ ਕੀਤੇ ਫੌਜੀ ਦਖਲ ਨਾਲ਼ ਉੱਥੋਂ ਦੇ ਰਾਸ਼ਟਰਪਤੀ ਅਲੈਂਡੇ ਸਮੇਤ 3000 ਲੋਕਾਂ ਨੂੰ ਮਾਰਿਆ। ਨਿਕਾਰਾਗੂਆ ਉੱਪਰ 1980 ਵਿੱਚ ਹਮਲਾ ਕਰਕੇ 30000 ਲੋਕਾਂ ਨੂੰ ਮਾਰਿਆ। ਪਨਾਮਾ ਅੰਦਰ ਰਾਜ ਪਲ਼ਟੇ ਦੇ ਯਤਨਾਂ ਵਿੱਚ 1989-90 ਵਿੱਚ 2000 ਲੋਕ ਮਾਰੇ।  ਅਫਗਾਨਿਸਤਾਨ ਉੱਪਰ ਕੀਤੇ ਹਮਲੇ ਵਿੱਚ 10 ਲੱਖ ਤੋਂ ਵੱਧ ਲੋਕ ਮਾਰੇ ਗਏ। ਗੁਆਟੇਮਾਲਾ ਅੰਦਰ ਪਿਛਲੇ ਪੰਜ ਦਹਾਕਿਆਂ ਵਿੱਚ ਡੇਢ ਲੱਖ ਲੋਕ ਕਤਲ ਕੀਤੇ ਗਏ। ਯੂਗੋਸਲਾਵੀਆ ਉੱਪਰ ਬੰਬਾਰੀ ਕਰ ਕੇ 1990 ਵਿੱਚ ਕਈ ਲੱਖ ਲੋਕ ਮਾਰੇ ਗਏ। ਖਾੜੀ ਜੰਗ ਵਿੱਚ 1991 ਵਿੱਚ 22 ਲੱਖ ਇਰਾਕੀ ਮਾਰੇ। ਇਸੇ ਤਰਾਂ ਚਿੱਲੀ, ਨਿਕਾਰਾਗੁਆ, ਇਰਾਨ, ਇਰਾਕ, ਅਫਗਾਨਿਸਤਾਨ, ਇਜ਼ਰਾਈਲ, ਫਲਸਤੀਨ, ਗ੍ਰੇਨਾਡਾ, ਕਿਊਬਾ,  ਆਦਿ ਅਨੇਕਾਂ ਮੁਲਕ ਇਸ ਅਮਰੀਕੀ-ਸਾਮਰਾਜ ਦੀ ਧਾੜਵੀ ਬੁਰਛਾਗਰਦੀ ਦੇ ਉੱਭਰਵੇਂ ਨਿਸ਼ਾਨੇ ਬਣੇ ਹਨ। ਗੱਲ ਕੀ— 20ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਅਮਰੀਕੀ ਸਾਮਰਾਜੀਆਂ ਵੱਲੋਂ ਦੁਨੀਆਂ ਭਰ ਦੀਆਂ ਮੰਡੀਆਂ ਦੀ ਧਾੜਵੀ ਲੁੱਟ ਮਚਾਉਣ ਲਈ ਲੜੀਆਂ ਜੰਗਾਂ ਅਤੇ ਮਚਾਹੀ ਤਬਾਹੀ ਅਤੇ ਕਰੋੜਾਂ ਲੋਕਾਂ ਦੇ ਕਤਲੇਆਮਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਮਰੀਕੀ ਸਾਮਰਾਜ ਸੰਸਾਰ ਇਤਿਹਾਸ ਅੰਦਰ ਸਭ ਤੋਂ ਵੱਧ ਖੂੰਖਾਰ, ਸਭ ਤੋਂ ਵੱਡਾ ਕੌਮਾਂਤਰੀ ਲੱਠਮਾਰ ਅਤੇ ਦਹਿਸ਼ਤਗਰਦ ਹੈ, ਧਾੜਵੀ ਅਤੇ ਜਲਾਦ ਤਾਕਤ ਹੈ, ਜਿਸਦਾ ਮੂੰਹ ਕਰੋੜਾਂ ਲੋਕਾਂ ਦੇ ਲਹੂ ਨਾਲ ਲਿਬੜਿਆ ਹੋਇਆ ਹੈ। ਫਿਰ ਵੀ ਉਹ ਬੜੀ ਬੇਸ਼ਰਮੀ ਨਾਲ ''ਮਨੁੱਖੀ ਹੱਕਾਂ'' ਦਾ ਸ਼੍ਰੋਮਣੀ ਰਖਵਾਲਾ ਹੋਣ ਦਾ ਨਾਟਕ ਰਚਦਾ ਹੈ। 
ਬਰਾਕ ਓਬਾਮਾ: ਹੀਰੋਸ਼ੀਮਾ ਯਾਤਰਾ ਦਾ ਡਰਾਮਾ
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ 27 ਮਈ 2016 ਨੂੰ ਹੀਰੋਸ਼ੀਮਾ ਦੀ ਯਾਤਰਾ ਕੀਤੀ ਹੈ। ਹੀਰੋਸ਼ੀਮਾ-ਨਾਗਾਸਾਕੀ ਦੀਆਂ ਘਟਨਾਵਾਂ ਦੇ 71 ਸਾਲਾ ਇਤਿਹਾਸ 'ਚ ਓਬਾਮਾ, ਹੀਰੋਸ਼ੀਮਾ ਦੀ ਯਾਤਰਾ ਕਰਨ ਵਾਲ਼ਾ ਵਿਸ਼ਵ ਦਾ 83ਵਾਂ ਅਤੇ ਅਮਰੀਕਾ ਦਾ 13ਵਾਂ ਸਖਸ਼ ਹੈ ਅਤੇ ਹੀਰੋਸ਼ੀਮਾ ਦੀ ਯਾਤਰਾ ਕਰਨ ਵਾਲਾ ਪਹਿਲਾ ਕਾਰਜਕਾਲੀ ਰਾਸ਼ਟਰਪਤੀ ਹੈ। ਅਮਰੀਕਾ ਦੇ ਕਿਸੇ ਵੀ ਨੇਤਾ ਨੇ ਹੀਰੋਸ਼ੀਮਾ ਘਟਨਾਵਾਂ 'ਤੇ ਕਦੇ ਪਸਚਾਤਾਪ ਨਹੀਂ ਕੀਤਾ ਅਤੇ ਨਾ ਹੀ ਓਬਾਮਾ ਨੇ। ਉਸ ਨੇ ਜਪਾਨੀ ਟੈਲੀਵਿਜ਼ਨ ਨਾਲ਼ ਇੰਟਰਵਿਊ ਵਿੱਚ ਕਿਹਾ ਕਿ ਉਹ ਹੀਰੋਸ਼ੀਮਾ ਉੱਪਰ ਬੰਬਾਰੀ ਸੰਬੰਧੀ ਕੋਈ ਪਸਚਾਤਾਪ ਨਹੀਂ ਕਰੇਗਾ ਅਤੇ ਕਿਸੇ ਹੋਰ ਰਾਸ਼ਟਰਪਤੀ ਦੇ ਫੈਸਲੇ ਤੋਂ ਹਟਵਾਂ ਬਿਆਨ ਨਹੀਂ ਦੇਵੇਗਾ। ਸਾਮਰਾਜੀ ਲਹਿਜ਼ੇ ਤੇ ਭਾਸ਼ਾ ਵਿੱਚ ਓਬਾਮਾ ਕਹਿੰਦਾ ਹੈ, “ਜੰਗ ਦੌਰਾਨ ਨੇਤਾ ਹਰ ਕਿਸਮ ਦੇ ਫੈਸਲੇ ਲੈਂਦੇ ਹਨ। ਨੇਤਾਵਾਂ ਨੂੰ ਸਵਾਲ ਪੁੱਛਣੇ ਅਤੇ ਉਹਨਾਂ ਦਾ ਇਮਤਿਹਾਨ ਲੈਣਾ ਇਤਿਹਾਸਕਾਰਾਂ ਦਾ ਧੰਦਾ ਹੈ। ਹਰ ਨੇਤਾ ਨੂੰ ਜੰਗ ਸਮੇਂ ਬਹੁਤ ਅਹਿਮ ਫੈਸਲੇ ਲੈਣੇ ਪੈਂਦੇ ਹਨ।''
              ਓਬਾਮਾ ਨੇ ਦੁਨੀਆਂ ਨੂੰ ਪ੍ਰਮਾਣੂ ਹਥਿਆਰਾਂ ਦੇ ਖਤਰਿਆਂ ਨੂੰ ਮੁੜ ਚੇਤੇ ਕਰਾਇਆ। ਇਹ ਚੇਤਾ ਕਰਾਉਣ ਦਾ ਉਸ ਦਾ ਭਾਵ ਉਹ ਨ•ਹੀਂ ਹੈ ਜੋ ਇਸ ਸਤਰ ਨੂੰ ਪੜ•ਨ ਸਾਰ ਉੱਭਰਦਾ ਹੈ ਸਗੋਂ ਇੱਕ ਵਾਰ ਫਿਰ ਦੁਨੀਆਂ ਨੂੰ ਇਹ ਚੇਤੇ ਕਰਾਉਣਾ ਹੈ ਕਿ ਜੇ ਕੋਈ ਅਮਰੀਕਾ ਨਾਲ਼ ਪੰਗਾ ਲਵੇਗਾ ਤਾਂ ਉਹ ਹੀਰੋਸ਼ੀਮਾ ਨੂੰ ਯਾਦ ਰੱਖੇ। 
ਸਾਮਰਾਜਵਾਦ ਦਾ ਖਾਤਮਾ ਚਾਹੁੰਦੀਆਂ ਸ਼ਕਤੀਆਂ ਲਈ ਚੁਣੌਤੀ
ਜਿੱਤਾਂ, ਖੁਸ਼ੀ ਅਤੇ ਹਾਰਾਂ ਸਬਕ ਦਿੰਦੀਆਂ ਹਨ। ਹਾਰਾਂ ਚੋਂ ਮਿਲੇ ਸਬਕ ਹੀ ਹਾਰਾਂ ਨੂੰ ਜਿੱਤਾਂ ਵਿੱਚ ਪਲ਼ਟਣ ਦਾ ਸਾਮਾ ਬਣਦੇ ਹਨ। ਹੀਰੋਸ਼ੀਮਾ-ਨਾਗਾਸਾਕੀ ਦੀਆਂ ਘਟਨਾਵਾਂ ਨੂੰ ਯਾਦ ਕਰਨ ਦਾ ਮਤਲਬ ਮਹਿਜ਼ ਅੰਕੜਿਆਂ ਦੀ ਖੇਡ• ਖੇਡ•ਣਾ ਨਹੀਂ ਹੈ। ਸਾਮਰਾਜਵਾਦ ਦੇ ਅਜਿਹੇ ਹਜ਼ਾਰਾਂ ਕੁਕਰਮ ਹਨ। ਇਹ ਸਿਲਸਲਾ ਅੱਜ ਵੀ ਜਾਰੀ ਹੈ। ਸਾਮਰਾਜਵਾਦ ਦੇ ਲੋਟੂ, ਧੱਕੜ, ਧੌਂਸਬਾਜ ਤੇ ਪਸਾਰਵਾਦੀ ਮਨਸੂਬਿਆਂ ਨੂੰ ਪੁੱਠਾ ਪਾਉਣ ਲਈ ਸੰਸਾਰ ਦੀਆਂ ਯੁੱਗ-ਪਲ਼ਟਾਊ ਸ਼ਕਤੀਆਂ ਨੇ ਸਮੇਂ ਸਮੇਂ 'ਤੇ ਹੱਥ ਦਿਖਾਏ ਹਨ। ਰੂਸ ਤੇ ਚੀਨ ਦੇ ਇਨਕਲਾਬਾਂ ਦੇ ਦੌਰ ਅੰਦਰ ਸੰਸਾਰ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੇ ਸੰਸਾਰ ਸਾਮਰਾਜਵਾਦ ਦੇ ਸਮਾਨੰਤਰ ਹਸਤੀ ਅਖਤਿਆਰ ਕੀਤੀ ਹੈ। ਅੱਜ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਸੰਸਾਰ ਪੱਧਰ 'ਤੇ ਸੰਕਟ ਦਾ ਸ਼ਿਕਾਰ ਹਨ। ਰੂਸ-ਚੀਨ ਦੇ ਇਨਕਲਾਬਾਂ ਦੇ ਸਬਕ ਤੇ ਸਿੱਟੇ ਲੈ ਕੇ ਭਾਵੇਂ ਵਿਸ਼ਵ ਦੇ ਵੱਖ ਵੱਖ ਕੋਨਿਆਂ ਵਿੱਚ ਸਾਮਰਾਜਵਾਦ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ ਪ੍ਰੰਤੂ ਸਮੇਂ ਅਤੇ ਹਾਲਾਤਾਂ ਦੇ ਹਾਣੀ ਬਣਨ ਵਿੱਚ ਵੱਡੀਆਂ ਕਮੀਆਂ ਹਨ। ਕਮਿਊਨਿਸਟ ਇਨਕਲਾਬੀਆਂ ਤੋਂ ਸਿਵਾਏ ਪਿਛਲੇ ਦਹਾਕਿਆਂ ਵਿੱਚ ਅਜਿਹੀਆਂ ਸ਼ਕਤੀਆਂ/ਹਸਤੀਆਂ ਵੀ ਸੰਸਾਰ ਦ੍ਰਿਸ਼ 'ਤੇ ਆਈਆਂ ਹਨ ਜਿਹੜੀਆਂ ਸੋਚ ਅਤੇ ਅਮਲ ਦੇ ਗੰਭੀਰ ਵਿਗਾੜਾਂ ਦੇ ਬਾਵਜੂਦ ਇਰਾਕ, ਅਫਗਾਨਿਸਤਾਨ, ਲਿਬੀਆ, ਸੀਰੀਆ ਆਦਿ ਮੁਲਕਾਂ ਵਿੱਚ ਅਮਰੀਕੀ ਸਾਮਰਾਜ ਦੇ ਫੌਜੀ ਦਖਲ ਅਤੇ ਹਮਲੇ ਦੀਆਂ ਕਾਰਵਾਈਆਂ ਨੂੰ ਚੁਣੌਤੀ ਦੇ ਰਹੀਆਂ ਹਨ। 
ਇਸ ਲਈ, ਅੱਜ ਲੋੜ ਹੈ— ਭਾਰਤ ਅੰਦਰ ਸਾਮਰਾਜ ਵਿਰੋਧੀ ਅਤੇ ਜਾਗੀਰਦਾਰੀ ਵਿਰੋਧੀ ਸੰਘਰਸ਼ਾਂ ਨੂੰ ਭਖਾਇਆ ਜਾਵੇ ਅਤੇ ਨਾਲ ਹੀ ਸੰਸਾਰ ਭਰ ਅੰਦਰ ਅਮਰੀਕੀ ਸਾਮਰਾਜੀਆਂ ਅਤੇ ਉਸਦੀ ਅਗਵਾਈ ਹੇਠਲੇ ਨਾਟੋ ਜੰਗੀ ਗੁੱਟ ਦੀ ਫੌਜੀ ਦਖਲ ਅਤੇ ਹਮਲੇ ਦੀਆਂ ਕਾਰਵਾਈਆਂ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ। 

੦-੦

ਪੋਟਾਸ਼ੀਅਮ ਬ੍ਰੋਮਾਈਡ ਦੀ ਵਰਤੋਂ: ਬਰੈੱਡ ਬਦਨਾਮ


ਪੋਟਾਸ਼ੀਅਮ ਬ੍ਰੋਮਾਈਡ ਦੀ ਵਰਤੋਂ: ਬਰੈੱਡ ਬਦਨਾਮ
ਡਬਲ ਰੋਟੀ (ਬਰੈੱਡ) ਵਿਸ਼ਵ ਦਾ ਪੁਰਾਣਾ ਤਿਆਰ-ਸ਼ੁਦਾ ਖਾਧ ਪਦਾਰਥ ਹੈ। ਭਾਵੇਂ ਇਸ ਨੂੰ ਕਦੇ ਬਿਮਾਰਾਂ ਦਾ ਖਾਜਾ ਕਿਹਾ ਜਾਂਦਾ ਸੀ ਪ੍ਰੰਤੂ ਸਾਧਾਰਨ ਲੋਕ ਵੀ ਇਸ ਨੂੰ ਬੜੇ ਸ਼ੌਕ ਨਾਲ਼ ਖਾਂਦੇ ਸਨ। ਕੰਪਨੀਆਂ ਦੇ ਮੁਨਾਫੇ ਦਾ ਚੰਗਾ ਸਾਧਨ ਬਣੀ ਡਬਲ ਰੋਟੀ (ਬਰੈੱਡ) ਨੇ ਭਿੰਨ ਭਿੰਨ ਰੂਪ ਅਤੇ ਸੁਆਦ ਅਖਤਿਆਰ ਕੀਤੇ ਹਨ। ਮੁਨਾਫ਼ੇ ਦੇ ਸਫ਼ਰ ਤੇ ਚਲਦਿਆਂ ਕੰਪਨੀਆਂ ਨੇ ਇਸ ਵਿੱਚ ਕਈ ਤਰਾਂ• ਦੇ ਖੋਟ ਮਿਲਾ ਦਿੱਤੇ ਹਨ। ਅੱਜ ਵਿਸ਼ਵ ਭਰ ਵਿੱਚ ਇਹ ਚਰਚਾ ਛਿੜੀ ਹੋਈ ਹੈ ਕਿ ਬਰੈੱਡ ਵਿੱਚ ਪੋਟਾਸ਼ੀਅਮ ਬ੍ਰੋਮਾਈਡ ਦੀ ਵਰਤੋਂ ਕਰਨ ਕਰਕੇ ਇਹ ਕੈਂਸਰ ਤੇ ਕਈ ਹੋਰ ਨਾ-ਮੁਰਾਦ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਪੋਟਾਸ਼ੀਅਮ ਬ੍ਰੋਮਾਈਡ ਇੱਕ ਉਹ ਰਸਾਇਣ ਪਦਾਰਥ ਹੈ ਜਿਸ ਦੀ ਵਰਤੋਂ ਕਦੇ ਦਰਦ-ਨਿਵਾਰਕ ਦਵਾਈਆਂ ਵਿੱਚ ਕੀਤੀ ਜਾਂਦੀ ਸੀ। ਪਸ਼ੂਆਂ ਅਤੇ ਕੁੱਤਿਆਂ ਦੀਆਂ ਦਵਾਈਆਂ ਵਿੱਚ ਇਸ ਦੀ ਆਮ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਮਨੁੱਖੀ ਅਤੇ ਪਸ਼ੂਆਂ/ਜਾਨਵਰਾਂ ਦੀਆਂ ਦਵਾਈਆਂ ਵਿੱਚ ਵਰਤੇ ਜਾਂਦੇ ਪਦਾਰਥਾਂ ਦੀ ਕੋਈ ਲਕੀਰ ਖਿੱਚ•ਵੀਂ ਵੰਡ ਨਹੀਂ ਹੈ ਪ੍ਰੰਤੂ ਫਿਰ ਵੀ ਹਰ ਪਦਾਰਥ ਦੀ ਇੱਕ ਨਿਸਚਤ ਮਾਤਰਾ ਹੋਣੀ ਜ਼ਰੂਰੀ ਹੈ। ਨਿਸਚਤ ਮਾਤਰਾ ਦੇ ਉਲੰਘਣ ਨਾਲ਼ ਕੋਈ ਵੀ ਦਵਾਈ ਜਾਂ ਖਾਧ ਪਦਾਰਥ ਮਨੁੱਖਾਂ ਜਾਂ ਪਸ਼ੂਆਂ/ਜਾਨਵਰਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਪੋਟਾਸ਼ੀਅਮ ਬ੍ਰੋਮਾਈਡ ਦੀ ਬਰੈੱਡ/ਡਬਲ ਰੋਟੀ ਵਿੱਚ ਵਰਤੋਂ ਦਾ ਮਾਮਲਾ ਵੀ ਅਜਿਹਾ ਹੀ ਹੈ। ਪੋਟਾਸ਼ੀਅਮ ਬ੍ਰੋਮਾਈਡ ਇੱਕ ਚਿੱਟੇ ਰੰਗ ਦਾ ਪਾਊਡਰ ਹੈ ਜਿਸ ਦਾ ਹਲਕੀ ਮਾਤਰਾ ਵਿੱਚ ਪ੍ਰਯੋਗ ਕਰਨ ਨਾਲ਼ ਇਸ ਦਾ ਸੁਆਦ ਮਿੱਠਾ ਹੁੰਦਾ ਹੈ ਅਤੇ ਤੇਜ ਮਾਤਰਾ ਵਿੱਚ ਇਸ ਦਾ ਸੁਆਦ ਖਾਰਾ ਜਾਂ ਕੌੜਾ ਹੋ ਸਕਦਾ ਹੈ। ਬਰੈੱਡ/ਡਬਲ ਰੋਟੀ ਵਿੱਚ ਇਸ ਦੀ ਵਰਤੋਂ ਮਿਠਾਸ ਦੇਣ ਲਈ ਕੀਤੀ ਜਾਂਦੀ ਹੈ। ਇਸ ਦੀ ਜ਼ਰਾ ਕੁ ਵੱਧ ਮਾਤਰਾ ਵਿੱਚ ਵਰਤੋਂ ਬਲਗ਼ਮ, ਜੀਅ ਕੱਚਾ ਹੋਣ ਅਤੇ ਉਲ਼ਟੀਆਂ ਦੀ ਬਿਮਾਰੀ ਨੂੰ ਸਹੇੜ ਸਕਦੀ ਹੈ। ਬਰੈੱਡ ਦੀ ਵਰਤੋਂ ਵੇਲ਼ੇ ਇਹ ਲੱਛਣ ਆਮ ਵੇਖਣ ਨੂੰ ਮਿਲਦੇ ਹਨ। ਮੁਨਾਫ਼ੇ ਦੇ ਦੌਰ ਵਾਲ਼ੇ ਇਸ ਦੌਰ ਅੰਦਰ ਇਸ ਗੱਲ ਦੀ ਕੋਈ ਉਮੀਦ ਨਹੀਂ ਹੈ ਕਿ ਕੋਈ ਕੰਪਨੀ ਜਾਂ ਨਿੱਜੀ ਉਪਜਕਾਰ ਮਨੁੱਖੀ ਸਿਹਤ ਦੇ ਮਿਆਰ ਦੇ ਮੇਚ ਦਾ ਮਾਲ ਤਿਆਰ ਕਰੇ ਅਤੇ ਹਰ ਪਦਾਰਥ ਦੀ ਉੱਚਿਤ ਤੇ ਨਿਸਚਤ ਮਾਤਰਾ ਵਿੱਚ ਵਰਤੋਂ ਕਰੇ। ਆਮ ਖਾਧ ਅਤੇ ਹੋਰ ਪਦਾਰਥ ਵਿੱਚ ਮਿਲਾਵਟਖੋਰੀ ਦੇ ਕਿੱਸੇ ਨਿੱਤ ਉਜਾਗਰ ਹੁੰਦੇ ਹਨ। ਇਸੇ ਤਰਾਂ• ਬਰੈੱਡਾਂ ਵਿੱਚ ਪੋਟਾਸੀਅਮ ਬ੍ਰੋਮਾਈਡ ਦੀ ਵਰਤੋਂ ਦਾ ਮਾਮਲਾ ਵੀ ਘੱਟ ਗੰਭੀਰ ਨਹੀਂ ਹੈ। ਸਾਮਰਾਜੀ ਮੁਨਾਫਿਆਂ ਦਾ ਸੰਦ ਬਣੇ ਰਸਾਇਣੀਕਰਣ ਅਤੇ ਬੇਲਗ਼ਾਮ ਮਸ਼ੀਨੀਕਰਣ ਨਾਲ਼ ਮਨੁੱਖਤਾ ਭਿਆਨਕ ਬਿਮਾਰੀਆਂ ਦੀ ਮਾਰ ਝੱਲ ਰਹੀ ਹੈ। ਇਸ ਹਾਲਤ ਵਿੱਚ ਖਾਧ ਪਦਾਰਥਾਂ ਵਿੱਚ ਇਤਰਾਜ਼ੀਆ ਪਦਾਰਥਾਂ ਦੀ ਵਰਤੋਂ ਦੇ ਮਾਮਲੇ ਵਿੱਚ ਮਿਹਨਤਕਸ਼ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਵਿਸ਼ਵ ਦੇ ਵੱਖ ਵੱਖ ਦੇਸ਼ਾਂ ਦੇ ਖੋਜੀਆਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਪੋਟਾਸ਼ੀਅਮ ਬ੍ਰੋਮਾਈਡ ਦੀ ਖਾਧ ਪਦਾਰਥਾਂ ਵਿੱਚ ਸਿੱਧੀ ਵਰਤੋਂ ਦਾ ਮਤਲਬ ਕੈਂਸਰ ਜਿਹਿਆਂ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਯੂਰਪ, ਕੈਨੇਡਾ, ਬਰਾਜ਼ੀਲ, ਇੰਗਲੈਂਡ ਆਦਿ ਕਿੰਨੇ ਹੀ ਮੁਲਕਾਂ ਨੇ ਪੋਟਾਸ਼ੀਅਮ ਬ੍ਰੋਮਾਈਡ ਦੀ ਖਾਧ ਪਦਾਰਥਾਂ ਵਿੱਚ ਵਰਤੋਂ ਉੱਪਰ ਪਾਬੰਦੀ ਲਾਈ ਹੋਈ ਹੈ। ਸੰਨ 1914 ਵਿੱਚ ਪੋਟਾਸ਼ੀਅਮ ਬ੍ਰੋਮਾਈਡ ਦੀ ਖਾਧ ਪਦਾਰਥਾਂ ਵਿੱਚ ਵਰਤੋਂ ਨੂੰ ਪੇਟੈਂਟ ਕਰਾਉਣ ਵਾਲ਼ਾ ਪਹਿਲਾ ਮੁਲਕ ਅਮਰੀਕਾ ਹੈ। ਪੋਟਾਸ਼ੀਅਮ ਬ੍ਰੋਮਾਈਡ ਅੱਜ ਵੀ ਅਮਰੀਕੀ ਕਰਿਆਨਾ ਸਟੋਰਾਂ ਦਾ ਸ਼ਿੰਗਾਰ ਹੈ। ਚੀਨ ਨੇ ਪੋਟਾਸ਼ੀਅਮ ਬ੍ਰੋਮਾਈਡ ਨਾਲ਼ ਤਿਆਰ ਹੋਣ ਵਾਲ਼ੇ ਖਾਧ ਪਦਾਰਥਾਂ ਉੱਪਰ 2007 ਵਿੱਚ ਪਾਬੰਦੀ ਲਗਾ ਦਿੱਤੀ ਸੀ। ਭਾਰਤ ਜਿਹੇ ਪਛੜੇ ਮੁਲਕਾਂ ਨੂੰ ਸਾਮਰਾਜੀ ਕੰਪਨੀਆਂ ਨੇ ਹਰ ਖੇਤਰ ਵਿੱਚ ਅੰਨ•ੀ ਲੁੱਟ ਦਾ ਅੱਡਾ ਬਣਾਇਆ ਹੋਇਆ ਹੈ। ਮੁਨਾਫ਼ੇ ਦੀ ਦੌੜ ਵਿੱਚ ਦੇਸੀ ਕੰਪਨੀਆਂ ਅਤੇ ਛੋਟੀਆਂ ਕਾਰੋਬਾਰੀ ਇਕਾਈਆਂ ਵੀ ਪਿੱਛੇ ਨਹੀਂ ਹਨ। ਮੁਨਾਫ਼ੇ ਦੀ ਦੌੜ ਇੱਕ ਅਜਿਹੀ ਕੁਲਹਿਣੀ ਬਿਮਾਰੀ ਹੈ ਜਿਸ ਨੂੰ ਕਾਰਲ ਮਾਰਕਸ ਨੇ ਬਘਿਆੜੀ ਤਮਾ ਦਾ ਨਾਂ ਦਿੱਤਾ ਹੈ। ਇਸ ਬਘਿਆੜੀ ਤਮਾ ਦੇ ਮਰੀਜ਼ ਸਭ ਕਿਸਮ ਦੇ ਮੁਨਾਫ਼ੇਖੋਰਾਂ ਤੋਂ ਇਹ ਉਮੀਦ ਕਦੇ ਵੀ ਨਹੀਂ ਰੱਖੀ ਜਾ ਸਕਦੀ ਕਿ ਉਹ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਗੇ। ਉਂਜ ਤਾਂ ਖੁਰਾਕੀ ਵਸਤਾਂ ਦੇ ਮਿਆਰ ਨੂੰ ਬਣਾਉਣ ਲਈ ਸਰਕਾਰ ਨੇ ਵੱਖ ਵੱਖ ਪੱਧਰਾਂ 'ਤੇ ਅਜਿਹੀਆਂ ਅਥਾਰਟੀਆਂ ਕਾਇਮ ਕੀਤੀਆਂ ਹੋਈਆਂ ਹਨ ਪ੍ਰੰਤੂ ਇਹ ਸਭ ਕੁੱਝ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਹੀ ਸਾਬਤ ਹੁੰਦਾ ਹੈ। ਭਾਵੇਂ ਕਈ ਵਾਰ ਮਿਲਾਟਖੋਰੀ ਕਰਨ ਵਾਲ਼ਿਆਂ ਨੂੰ ਪਕੜਿਆ ਵੀ ਜਾਂਦਾ ਹੈ ਪਰ ਇਹ ਸਭ ਕੁੱਝ ਸੌਦੇਬਾਜੀ ਦੀ ਭੇਂਟ ਚੜ• ਜਾਂਦਾ ਹੈ। ਪੈਰ ਪੈਰ 'ਤੇ ਭ੍ਰਿਸ਼ਟ ਰਾਜਕੀ ਤੇ ਸਮਾਜੀ ਪ੍ਰਬੰਧ ਵਿੱਚ ਲੋਕਾਂ ਦੇ ਭਲੇ ਦੀ ਉਮੀਦ ਨਹੀਂ ਹੁੰਦੀ। ਸਭਨਾਂ ਮੁਸ਼ਕਲਾਂ ਦਾ ਅਸਲ ਹੱਲ ਤਾਂ ਮਿਹਨਤਕਸ਼ਾਂ ਨੇ ਖੁਦ ਜਾਗਰੂਕ ਹੋਣ ਅਤੇ ਘੋਲਾਂ ਦੇ ਰਾਹ ਪੈਣ ਵਿੱਚ ਹੀ ਹੈ। 
0-0

ਮੁਲਕ ਭਰ ਵਿੱਚ ਹਿੰਦੀ ਠੋਸਣ ਦਾ ਧੱਕੜ ਕਦਮ


ਮੁਲਕ ਭਰ ਵਿੱਚ ਹਿੰਦੀ ਠੋਸਣ ਦਾ ਧੱਕੜ ਕਦਮ—
ਹਿੰਦੂਤਵ ਦੇ ਫਾਸ਼ੀ ਏਜੰਡੇ ਦਾ ਹਿੱਸਾ
ਮੋਦੀ ਹਕੂਮਤ ਅਨੇਕ ਭਿੰਨਤਾਵਾਂ ਵਾਲ਼ੇ ਭਾਰਤ ਨੁੰ ਹਿੰਦੂਤਵੀ ਸੂਈ ਦੇ ਨੱਕੇ ਵਿੱਚੋਂ ਦੀ ਕੱਢਣਾ ਚਾਹੁੰਦੀ ਹੈ। ਅਨੇਕਾਂ ਕਾਰਿਆਂ ਰਾਹੀਂ ਕੇਂਦਰ ਸਰਕਾਰ ਦਾ ਹਿੰਦੂਤਵੀ ਫਾਸ਼ੀ ਚੇਹਰਾ ਸਾਹਮਣੇ ਆ ਚੁੱਕਾ ਹੈ। ਦੇਸ਼ ਭਰ ਵਿੱਚ ਕਾਲਜ ਦੀ ਪੜ•ਾਈ ਤੱਕ ਹਿੰਦੀ ਭਾਸ਼ਾ ਲਾਜ਼ਮੀ ਕਰਨ ਦਾ ਤਾਜ਼ਾ ਫੁਰਮਾਨ ਵੱਖ ਵੱਖ ਕੌਮਾਂ/ਕੌਮੀਅਤਾਂ ਅਤੇ ਕਬੀਲਿਆਂ ਵੱਲੋਂ ਬੋਲੀਆਂ ਜਾਂਦੀਆਂ ਭਾਸ਼ਾਂਵਾਂ ਦਾ ਹੋਰ ਗਲ਼ਾ ਘੁੱਟਣ ਦਾ ਸੰਕੇਤ ਹੈ। ਕੇਂਦਰ ਸਰਕਾਰ ਦੀ ਹਿੰਦੀ ਸਮਿਤੀ ਨੇ ਇਹ ਸਿਫਾਰਸ਼ ਕੀਤੀ ਹੈ। ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਨੂੰ ਹਿੰਦੀ ਸਮਿਤੀ ਦਾ ਇਹ ਫੈਸਲਾ ਲਾਗੂ ਕਰਨ ਲਈ ਆਦੇਸ਼ ਦੇ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ• ਨੇ ਇਸ ਧੱਕੜ ਤੇ ਗੈਰ ਵਿਗਿਆਨਕ ਫੈਸਲੇ ਮੂਹਰੇ ਕੁੱਝ ਪੈਰ ਅੜਾਏ ਹਨ, ਅੰਤਮ ਹਸ਼ਰ ਸਾਹਮਣੇ ਆਉਣਾ ਹਾਲੇ ਬਾਕੀ ਹੈ। ਪੰਜਾਬੀ ਯੂਨੀਵਰਸਿਟੀ ਨੇ ਸੰਬੰਧਤ ਕਾਲਜਾਂ ਤੋਂ ਰਾਇ ਮੰਗੀ ਹੈ ਜਦਕਿ ਪੰਜਾਬ ਯੂਨੀਵਰਸਿਟੀ ਨੇ ਕਾਲਜਾਂ ਤੋਂ ਰਾਇ ਲੈਣ ਤੋਂ ਪਹਿਲਾਂ ਇਸ ਮੁੱਦੇ ਬਾਰੇ ਸਿੰਡੀਕੇਟ ਵਿੱਚ ਵਿਚਾਰ ਕਰਨ ਦਾ ਪੜਾਅ ਬਣਾਇਆ ਹੈ। ਪੰਜਾਬੀ ਸਾਹਿਤ ਅਕਦਮੀ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਹਿੰਦੀ ਨੂੰ ਚੋਣਵੇਂ ਵਿਸ਼ੇ ਵਜੋਂ ਹੀ ਪੜ•ਾਇਆ ਜਾਵੇ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ ਨਸਰਾਲ਼ੀ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਹਿੰਦੀ ਭਾਸ਼ਾ ਨੂੰ ਲਾਜ਼ਮੀ ਕਰਾਰ ਦੇਣ ਨਾਲ਼ ਪਹਿਲਾਂ ਹੀ ਅੰਗਰੇਜ਼ੀ ਦੀ ਮਾਰ ਝੱਲ ਰਹੀਆਂ ''ਖੇਤਰੀ'' ਭਾਸ਼ਾਵਾਂ ਨੂੰ ਨੁਕਸਾਨ ਹੋਵੇਗਾ। ਭਾਵੇਂ ਹਿੰਦੂਵਾਦੀ ਸਿਧਾਂਤ ਨੂੰ ਪ੍ਰਣਾਈ ਹੋਣ ਕਰਕੇ ਮੌਜੂਦਾ ਕੇਂਦਰ ਸਰਕਾਰ ਦਾ ਇਹ ਹਮਲਾ ਆਮ ਨਾਲ਼ੋਂ ਤਿੱਖਾ ਤਾਂ ਜਾਪਦਾ ਹੈ ਪਰ ਸਚਾਈ ਇਹ ਹੈ ਕਿ ਹੁਣ ਤੱਕ ਸਭ ਸਰਕਾਰਾਂ ਵੱਲੋਂ ''ਖੇਤਰੀ'' ਭਾਸ਼ਾਵਾਂ ਸਮੇਤ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਹਰ ਪੱਖ ਤੋਂ ਕੁਚਲ਼ਿਆ ਜਾ ਰਿਹਾ ਹੈ। ਵਿਸ਼ਵ ਪੱਧਰ 'ਤੇ ਮੰਨੇ ਜਾ ਚੁੱਕੇ ਮਾਤ-ਭਾਸ਼ਾ ਦੇ ਸਿਧਾਂਤ ਦੀ ਇਹਨਾਂ ਨੂੰ ਕੋਈ ਕਦਰ ਨਹੀਂ ਹੈ। ਭਾਰਤ ਹਿੰਦੂ ਬਹੁ-ਗਿਣਤੀ ਵਾਲ਼ਾ ਦੇਸ਼ ਹੈ। ਕੇਂਦਰ ਦੀ ਹਰ ਸਰਕਾਰ ਹਿੰਦੂ ਬਹੁ-ਵਾਦ ਦੇ ਇਸ ਪੱਤੇ ਨਾਲ਼ ਰਾਜਨੀਤੀ ਕਰਦੀ ਹੈ। ਹਿੰਦੂ ਬਹੁ-ਵਾਦ ਦੀ ਰਾਜਨੀਤੀ ਤਹਿਤ ਘੱਟ ਗਿਣਤੀਆਂ ਅੰਦਰ ਧੱਕੇ-ਵਿਤਕਰੇ ਦਾ ਅਹਿਸਾਸ ਜਾਗਦਾ-ਫੈਲਦਾ ਹੈ ਜਿਸ ਦੇ ਸਿੱਟੇ ਵਜੋਂ ਦੇਸ਼ ਦੇ ਵੱਖ ਵੱਖ ਕੋਨਿਆਂ ਦੇ ਲੋਕ ਆਪੋ-ਆਪਣੇ ਢੰਗਾਂ ਰਾਹੀਂ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ। ਆਓ— ਹਿੰਦੂਤਵ ਦੇ ਏਜੰਡੇ ਤਹਿਤ ਜਬਰੀ ਹਿੰਦੀ ਠੋਸਣ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ, ਪੰਜਾਬੀ ਕੌਮ ਦੀ ਮਾਂ-ਬੋਲੀ ਪੰਜਾਬੀ ਅਤੇ ਹੋਰਨਾਂ ਕੌਮਾਂ/ਕੌਮੀਅਤਾਂ ਦੀ ਅਤੇ ਕਬੀਲਿਆਂ ਦੀਆਂ ਮਾਂ-ਬੋਲੀਆਂ ਦੀ ਰਾਖੀ ਲਈ ਆਵਾਜ਼ ਉਠਾਈਏ। 

ਜੰਮੂ-ਕਸ਼ਮੀਰ ਦੇ ਲੇਖਕਾਂ ਵੱਲੋਂ ਨਸਤਾਲਿਕ ਨੂੰ ਨੁੱਕਰੇ ਲਾਉਣ ਖਿਲਾਫ ਰੋਸ ਲਹਿਰ

ਜੰਮੂ-ਕਸ਼ਮੀਰ ਦੇ ਲੇਖਕਾਂ ਵੱਲੋਂ ਨਸਤਾਲਿਕ ਨੂੰ ਨੁੱਕਰੇ ਲਾਉਣ ਖਿਲਾਫ ਰੋਸ ਲਹਿਰ
ਸ੍ਰੀਨਗਰ- ਮਨੁੱਖੀ ਸੋਮੇ ਵਿਕਾਸ ਮੰਤਰਾਲੇ (ਐਮ.ਐਚ.ਆਰ.ਡੀ.) ਵੱਲੋਂ ਇੱਕ ਕੌਮੀ ਕੌਂਸਲ ਦਾ ਗਠਨ ਕਰਕੇ ਰਵਾਇਤੀ ਪਰਸੋ-ਅਰਬੀਅਨ ਲਿੱਪੀ ਨਸਤਾਲਿਕ ਨੂੰ ਦਰਕਿਨਾਰ ਕਰਦਿਆਂ ਦੇਵਨਾਗਰੀ ਅਤੇ ਸ਼ਾਰਦਾ ਲਿੱਪੀਆਂ ਦੀ ਵਰਤੋਂ ਰਾਹੀਂ ਕਸ਼ਮੀਰੀ ਭਾਸ਼ਾ ਦੀ ਤਰੱਕੀ ਦੀ ਨਸ਼ਰ ਹੋਈ ਚਾਲ ਖਿਲਾਫ ਕਸ਼ਮੀਰੀ ਲੇਖਕਾਂ ਅਤੇ ਕਵੀਆਂ ਵੱਲੋਂ ਤੁਰੰਤਪੈਰਾ ਤਿੱਖਾ ਵਿਰੋਧ ਸਾਹਮਣੇ ਆਇਆ ਹੈ। 
ਘਾਟੀ ਦੇ ਮਸ਼ਹੂਰ ਸਭਿਆਚਾਰਕ ਅਦਾਰੇ— ਅਦਬੀ ਮਰਕਜ਼ ਕਾਮਰਾਜ, ਜਿਸ ਵਿੱਚ ਲੇਖਕ, ਕਵੀ, ਕਲਾਕਾਰ, ਅਕਾਦਮੀਸ਼ੀਅਨ, ਸਮਾਜਿਕ ਕਾਰਕੁੰਨ ਅਤੇ ਕਾਰੋਬਾਰੀ ਸ਼ਾਮਲ ਹਨ— ਵੱਲੋਂ ਚਾਹੇ ਕਸ਼ਮੀਰੀ ਭਾਸ਼ਾ ਦੀ ਤਰੱਕੀ ਦੀ ਕੋਸ਼ਿਸ਼ ਦਾ ਸੁਆਗਤ ਕੀਤਾ ਗਿਆ ਹੈ, ਪਰ ਦੇਵਨਾਗਰੀ ਲਿੱਪੀ ਨੂੰ ਲਾਗੂ ਕਰਨ ਦਾ ਵਿਰੋਧ ਕੀਤਾ ਗਿਆ ਹੈ। 
'ਸਿਆਸਤ ਪ੍ਰੇਰਿਤ ਚਾਲ'— ਸ੍ਰੀ ਨਗਰ ਵਿੱਚ ਲੇਖਕਾਂ ਅਤੇ ਕਵੀਆਂ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ''ਇਹ ਚਾਲ ਕਸ਼ਮੀਰੀ ਜਨਤਾ ਨੂੰ ਲਿੱਪੀ ਦੇ ਨਾਂ 'ਤੇ ਦੁਫਾੜ ਕਰਨ ਦੀ ਸਿਆਸੀ ਚਾਲ ਹੈ। ਇਹ ਚਾਲ ਸਾਡੀ ਸਭਿਆਚਾਰਕ ਪਛਾਣ ਨੂੰ ਤਹਿਸ਼-ਨਹਿਸ਼ ਕਰਨ ਵੱਲ ਸੇਧਤ ਹੈ। ਕਿਉਂਕਿ ਨਸਤਾਲਿਕ ਲਿੱਪੀ ਪਿਛਲੀਆਂ ਪੰਜ ਸਦੀਆਂ ਤੋਂ ਪ੍ਰਚੱਲਤ ਹੈ ਅਤੇ ਸਾਰਾ ਕਸ਼ਮੀਰੀ ਸਾਹਿਤ ਇਸ ਲਿੱਪੀ ਵਿੱਚ ਮਿਲਦਾ ਹੈ। ਇਸ ਲਈ ਬਦਲਵੀਂ ਲਿੱਪੀ ਲਾਗੂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਨਾਲ ਨਾ ਸਿਰਫ ਇਸ ਖੇਤਰ ਵਿੱਚ ਫੁੱਟ ਪਵੇਗੀ, ਸਗੋਂ ਗੰਧਲਚੌਂਦੇ ਵੀ ਪੈਦਾ ਹੋਵੇਗੀ।'' ਅਦਬੀ ਮਰਕਜ਼ ਕਾਮਰਾਜ ਵੱਲੋਂ ਸਰਕਾਰ ਨੂੰ ਅਜਿਹੇ ਯਤਨਾਂ ਨੂੰ ਰੋਕਣ ਲਈ ਕਿਹਾ ਗਿਆ ਹੈ। 
'ਇੱਕ ਸਾਜਿਸ਼'— ਇੱਕ ਸਿਵਲ ਸੋਸਾਇਟੀ ਕਾਰਕੁੰਨ ਅਬਦੁੱਲ ਮਜ਼ੀਦ ਜਰਗਰ ਵੱਲੋਂ ਕਿਹਾ ਗਿਆ ਹੈ ਕਿ ''ਇਹ ਚਾਲ ਕਸ਼ਮੀਰੀ ਪਛਾਣ ਨੂੰ ਕੁਚਲਣ ਦੀ ਸਾਜਿਸ਼ ਹੈ।'' ਬਜ਼ੁਰਗ ਰੇਡੀਓ ਪੇਸ਼ਕਾਰ ਅਤੇ ਕਵੀ ਫਰੂਖ ਨਜ਼ਕੀ ਵੱਲੋਂ ਵੀ ਇਸਦਾ ਵਿਰੋਧ ਕੀਤਾ ਗਿਆ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਬ੍ਰਾਹਮਣ ਲਿਖਾਰੀ ਦੀਪਕ ਕੰਵਲ ਵੱਲੋਂ ਇਸ ਤਜਵੀਜ਼ ਨੂੰ ''ਬੇਅਸੂਲੇ ਅਨਸਰਾਂ ਵੱਲੋਂ ਫਿਰਕੂ ਲੀਹਾਂ 'ਤੇ ਕੀਤੀ ਜਾ ਰਹੀ ਪੇਸ਼ਕਾਰੀ ਕਰਕੇ ਪੰਡਿਤ ਭਾਈਚਾਰੇ ਲਈ ਨਾ-ਕਾਬਲੇ ਮਨਜੂਰ ਗਰਦਾਨਿਆ ਗਿਆ ਹੈ।'' (ਦਾ ਹਿੰਦੂ, 24 ਮਈ 2016, ਵੱਲੋਂ ਪੀਰਜ਼ਾਦਾ ਅਸ਼ਕ)

ਛੱਤੀਸ਼ਗੜ• ਦੇ ਆਦਿਵਾਸੀਆਂ ਦੀ ਪੁਲਸ ਵੱਲੋਂ ਕੀਤੇ ਕਤਲਾਂ ਦੀ ਕਲਾ ਰਾਹੀਂ ਪੇਸ਼ਕਾਰੀ


ਛੱਤੀਸ਼ਗੜ• ਦੇ ਆਦਿਵਾਸੀਆਂ ਦੀ ਪੁਲਸ ਵੱਲੋਂ ਕੀਤੇ ਕਤਲਾਂ ਦੀ ਕਲਾ ਰਾਹੀਂ ਪੇਸ਼ਕਾਰੀ
ਵੱਡੀ ਪੱਧਰ 'ਤੇ ਫੌਜੀ ਤਾਇਨਾਤੀ ਹੇਠ ਆਏ ਦੱਖਣੀ ਛੱਤੀਸ਼ਗੜ• ਇਲਾਕਿਆਂ ਦੇ ਆਦਿਵਾਸੀਆਂ ਵੱਲੋਂ ਝੂਠੇ ਪੁਲਸ ਮੁਕਾਬਲਿਆਂ ਦੀ ਪੇਸ਼ਕਾਰੀ ਲਈ ਰਵਾਇਤੀ ਗੌਂਡ ਕਲਾ ਨੂੰ ਅਪਣਾਇਆ ਗਿਆ ਹੈ। ਭਾਰਤ ਦੇ ਇਸ ਹਿੱਸੇ ਅੰਦਰ ਝੂਠੇ ਪੁਲਸ ਮੁਕਾਬਲੇ ਆਮ ਗੱਲ ਹੈ। ਦੱਖਣੀ ਛੱਤੀਸ਼ਗੜ• ਦੇ ਲੇਖਕ-ਪੱਤਰਕਾਰ ਕਮਲ ਸ਼ੁਕਲਾ ਵੱਲੋਂ ਦੱਸਿਆ ਗਿਆ ਕਿ ਸੁਰੱਖਿਆ ਤਾਕਤਾਂ ਵਾਲੋਂ ਮਾਰੇ ਜਾਣ ਵਾਲੇ ਗੌਂਡ ਆਦਿਵਾਸੀਆਂ ਦੇ ਆਖਰੀ ਜੀਵਨ ਪਲਾਂ ਨੂੰ ਮ੍ਰਿਤਕ ਸਤੰਭ ਵਜੋਂ ਜਾਣੀਆਂ ਜਾਂਦੀਆਂ ਪੱਥਰ ਦੀਆਂ ਤਖਤੀਆਂ 'ਤੇ ਉੱਕਰਿਆ ਜਾਂਦਾ ਹੈ। ਕਮਲ ਸ਼ੁਕਲਾ ਵੱਲੋਂ ਅਜਿਹੀਆਂ ਤਖਤੀਆਂ ਦੀ ਦਸਤਾਵੇਜ਼ ਤਿਆਰ ਕੀਤੀ ਗਈ ਹੈ। ਉਹ ਕਹਿੰਦਾ ਹੈ ਕਿ ਇਸ ਤੋਂ ਪਹਿਲਾਂ ਉਸਨੇ ਕਹਾਣੀ ਕਹਿਣ ਦਾ ਅਜਿਹਾ ਨਿਵੇਕਲਾ ਢੰਗ ਨਹੀਂ ਦੇਖਿਆ। 
ਆਦਿਵਾਸੀ ਲੋਕ ਪਿੰਡ ਦੇ ਕਿਸੇ ਵਿਅਕਤੀ ਦੇ ਚਲਾਣਾ ਕਰ ਜਾਣ ਦੀ ਨਿਸ਼ਾਨੀ ਵਜੋਂ ਇੱਕ ਜਾਂ ਦੋ ਪੱਥਰ ਰੱਖ ਦਿੰਦੇ ਹਨ। ਪੱਥਰ ਦੀਆਂ ਤਖਤੀਆਂ (ਨਾ ਕਿ ਵੱਡੇ ਪੱਥਰ) ਕਿਸੇ ਬਾਕਾਇਦਾ ਧਾਰਮਿਕ ਰਹੁ-ਰੀਤਾਂ ਵਾਂਗ ਕਬਰਾਂ ਵਿੱਚ ਨਹੀਂ ਰੱਖੀਆਂ ਜਾਂਦੀਆਂ, ਸਗੋਂ ਅਕਸਰ ਪਿੰਡ ਨੇੜੇ ਖੁੱਲ•ੀ ਸੱਥ ਵਿੱਚ ਰੱਖੀਆਂ ਜਾਂਦੀਆਂ ਹਨ ਅਤੇ ਦਰਖਤਾਂ  ਦੇ ਅਰਕ ਤੋਂ  ਤਿਆਰ ਕੀਤੇ ਰੰਗ ਨਾਲ ਰੰਗ ਦਿੱਤੀਆਂ ਜਾਂਦੀਆਂ ਹਨ।.....
ਸੁਲੇਂਗਾ ਤਖ਼ਤੀ
ਬਸਤਰ ਡਵੀਜ਼ਨ ਦੇ ਬੀਜਾਪੁਰ ਜ਼ਿਲ•ੇ ਦੇ ਸੁਲੇਂਗਾ ਪਿੰਡ ਵਿੱਚ ਲਾਈ ਤਖਤੀ ਇਸਦੇ ਵਾਸੀ ਹੇਡਮਾ ਰਾਮ ਦੀ ਯਾਦ ਵਿੱਚ ਲਾਈ ਗਈ ਹੈ। ਉਸ ਨੂੰ 4 ਫਰਵਰੀ ਨੂੰ ਮਾਰ ਦਿੱਤਾ ਗਿਆ ਸੀ। ਉਸ ਦਾ ਨਾਂ ਤਖਤੀ ਦੇ ਸਿਖਰ 'ਤੇ ਲਿਖਿਆ ਗਿਆ ਹੈ। ਉਪਰਲੇ ਹਿੱਸੇ ਵਿੱਚ ਆਰਾਮ ਕਰ ਰਹੇ ਇੱਕ ਵਿਅਕਤੀ, ਸ਼ਾਇਦ ਮਿ: ਰਾਮ ਨੂੰ ਦਿਖਾਇਆ ਗਿਆ ਹੈ, ਜਿਸਦੇ ਆਲੇ-ਦੁਆਲੇ ਪਸ਼ੂ ਘਾਰ ਚਰ ਰਹੇ ਹਨ। ਦੂਜੇ ਹਿੱਸੇ ਵਿੱਚ ਹਥਿਆਰਬੰਦ ਵਿਅਕਤੀਆਂ ਦੇ ਘੇਰੇ ਵਿੱਚ ਆਇਆ ਦਿਖਾਇਆ ਗਿਆ ਹੈ। ਸ੍ਰੀ ਸ਼ੁਕਲਾ ਨੇ ਕਿਹਾ ਕਿ ''ਤਖਤੀ ਵਿੱਚ ਹਥਿਆਰਬੰਦ ਵਿਅਕਤੀ ਪੁਲਸ ਦੇ ਬੰਦੇ ਹੀ ਹਨ। ਇਸ ਗੱਲ ਦੀ ਪੁਸ਼ਟੀ ਮੈਂ ਪਿੰਡ ਦੇ ਲੋਕਾਂ ਤੋਂ ਕੀਤੀ ਹੈ।'' ਤੀਜੇ ਹਿੱਸੇ ਵਿੱਚ ਤਖਤੀ ਦੇ ਹੇਠਲੇ ਪਾਸੇ ਮਿ: ਰਾਮ ਦੀ ਦੇਹ ਨੂੰ ''ਪੁਲਸ ਵੱਲੋਂ ਘਸੀਟਦੇ ਹੋਏ'' ਦਿਖਾਇਆ ਗਿਆ ਹੈ। ਬਹੁਤ ਸਾਰੇ ਪਸ਼ੂ ਇਸ ਝੂਠੇ ਮੁਕਾਬਲੇ ਦੇ ਚਸ਼ਮਦੀਦ ਗਵਾਹ ਹਨ। 
''ਹੇਡਮਾ ਰਾਮ ਦਾ ਭਰਾ ਨਕਸਲੀ ਹੈ। ਮਿ: ਰਾਮ ਨੂੰ ਆਪਣੇ ਭਰਾ ਦਾ ਆਤਮ-ਸਮਰਪਣ ਕਰਵਾਉਣ ਵਾਸਤੇ ਕਿਹਾ ਗਿਆ ਸੀ, ਪਰ ਉਹ ਅਜਿਹਾ ਨਹੀਂ ਕਰ ਸਕਿਆ। ਇਸ ਲਈ, ਉਸ ਨੂੰ ਝੂਠੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਅਤੇ ਜਨਵਰੀ ਦੇ ਅਖੀਰ 'ਤੇ ਛੱਡਿਆ ਗਿਆ।'' ਇਹ ਗੱਲ ਇਸ ਮੁਕਾਬਲੇ ਦੀ ਪੜਤਾਲ ਕਰਨ ਵਾਲੇ ਸ਼ੁਕਲਾ ਵੱਲੋਂ ਦੱਸੀ ਗਈ। ਪ੍ਰੰਤੂ ਉਸ ਨੂੰ ਇੱਕ ਹਫਤੇ ਦੇ ਅੰਦਰ ਹੀ ਫਿਰ ਫੜ ਲਿਆ ਗਿਆ ਅਤੇ ਸੁਲੇਂਗਾ ਨੇੜੇ ਝੂਠੇ ਮੁਕਾਬਲੇ'' ਵਿੱਚ ਮਾਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ, ਪੁਲਸ ਵੱਲੋਂ ਦਾਅਵਾ ਕੀਤਾ ਗਿਆ ਕਿ ਹੇਡਮਾ ਰਾਮ ''ਇੱਕ ਫਰਾਰ ਨਕਸਲੀ'' ਸੀ, ਜਿਸਦੇ ਸਿਰ 'ਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। 
ਪੱਤਰਕਾਰਾਂ ਨੂੰ ਰੋਕਿਆ ਗਿਆ
ਸ੍ਰੀ ਸ਼ੁਕਲਾ ਵੱਲੋਂ ਦੋਸ਼ ਲਾਇਆ ਗਿਆ ਕਿ ਹੇਡਮਾ ਰਾਮ ਦੀ ਮੌਤ ਤੋਂ ਬਾਅਦ ਉਸ ਵੱਲੋਂ ਸੁਲੇਂਗਾ ਵਿੱਚ ਪਰਿਵਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਸਨੂੰ ਪੁਲਸ ਦੁਆਰ ''ਰੋਕਿਆ ਗਿਆ।'' ਬਾਅਦ ਵਿੱਚ ਉਹ ਕੌਮੀ ਟੀ.ਵੀ. ਚੈਨਲਾਂ ਦੇ ਪੱਤਰਕਾਰਾਂ ਨਾਲ ਹੀ ਸੁਲੇਂਗਾ ਵਿੱਚ ਦਾਖਲ ਹੋ ਸਕਿਆ। ਬਸਤਰ ਦੇ ਪੱਤਰਕਾਰਾਂ ਵੱਲੋਂ ''ਦਾ ਹਿੰਦੂ'' ਨੂੰ ਦੱਸਿਆ ਗਿਆ ਕਿ ਜਦੋਂ ਨਕਸਲਵਾਦੀਆਂ ਜਾਂ ਸਾਧਾਰਨ ਵਿਅਕਤੀਆਂ ਨੂੰ ਝੂਠੇ ਮੁਕਾਬਲਿਆਂ ਰਾਹੀਂ ਮਾਰਿਆ ਜਾਂਦਾ ਹੈ, ਉਹਨਾਂ ਨੂੰ ਹਰ ਰੋਜ਼ ਹੀ ਇਹਨਾਂ ਥਾਵਾਂ 'ਤੇ ਜਾਣ ਤੋਂ ਰੋਕਿਆ ਜਾਂਦਾ ਹੈ।  (ਵੱਲੋਂ- ਸਵੋਜੀਤ ਬਾਗਚੀ, 28 ਮਈ 2016, ਦਾ ਹਿੰਦੂ, ਕਲਕੱਤਾ ਤੋਂ)