ਸੋਕੇ ਦੀ ਮਾਰ:
ਮੁਲਕ ਭਰ ਅੰਦਰ ਐਡੀ ਬਿਪਤਾ ਬਣੇ ਇਸ ਸੋਕੇ ਦੇ ਕੀ ਕਾਰਨ ਹਨ? ਮੌਸਮੀ ਵਾਤਾਵਰਣ ਨਾਲ ਜੁੜੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਵੱਡੀਆਂ ਸਨਅੱਤਾਂ, ਆਵਾਜ਼ਾਈ, ਭਾਰੀ ਬੰਬਾਂ ਅਤੇ ਬਾਰੂਦ ਦੀ ਪੈਦਾਵਾਰ ਅਤੇ ਵਰਤੋਂ ਪ੍ਰਮਾਣੂੰ ਤਜਰਬੇ ਆਦਿ ਰਾਹੀਂ ਪੈਦਾ ਹੁੰਦੀਆਂ ਗਰੀਨ ਗੈਸਾਂ ਆਲਮੀ ਤਪਸ਼ ਪੈਦਾ ਕਰਦੀਆਂ ਹਨ ਜੋ ਗਲੇਸ਼ੀਅਰਾਂ ਨੂੰ ਪਿਘਲਾਅ ਕੇ ਹੜ•ਾਂ ਦਾ ਕਾਰਨ ਬਣਦੀਆਂ ਹਨ ਅਤੇ ਸਲਫਰ ਨਾਲ ਜੁੜੀਆਂ ਗੈਸਾਂ ਅਤੇ ਧੂੜ-ਕਣ ਵਾਤਾਵਰਣ ਵਿੱਚ ਠੰਡਕ ਵਧਾਉਂਦੀਆਂ ਹਨ, ਜਿਹਨਾਂ ਕਾਰਨ ਬਾਰਸ਼ਾਂ ਘੱਟ ਹੁੰਦੀਆਂ ਹਨ। ਮੌਸਮ ਵਿਗਿਆਨੀਆਂ ਮੁਤਾਬਕ ਭਾਰਤ ਵਿੱਚ ਇਸ ਵਾਰ ਸੋਕੇ ਦੇ ਪੈਣ (ਬਾਰਸ਼ਾਂ ਦੇ ਘੱਟ ਹੋਣ) ਦਾ ਕਾਰਨ ਮੱਧ ਏਸ਼ੀਆ ਦੇ ਅਸਮਾਨ ਵਿੱਚ ਬਣੀ ਠੰਡਕ ਹੈ। ਜਿੱਥੇ 1950 ਤੋਂ 1990 ਤੱਕ ਦੇ 40 ਸਾਲਾਂ ਵਿੱਚ 10 ਵਾਰ ਸੋਕਾ ਪਿਆ ਸੀ, ਉਥੇ 2001 ਤੋਂ 2015 ਤੱਕ ਦੇ 15 ਸਾਲਾਂ ਵਿੱਚ ਹੀ 5 ਵਾਰ ਸੋਕਾ ਪੈ ਗਿਆ ਹੈ। ਯਾਨੀ ਜਿੱਥੇ ਪਿਛਲੀ ਸਦੀ ਦੇ ਪਿਛਲੇ ਅੱਧ ਵਿੱਚ ਔਸਤਨ 4 ਸਾਲਾਂ ਬਾਅਦ ਇੱਕ ਵਾਰ ਸੋਕਾ ਪੈਂਦਾ ਸੀ, ਉਹ ਹੁਣ 4 ਸਾਲਾਂ ਦੀ ਥਾਂ 3 ਸਾਲਾਂ ਬਾਅਦ ਹੀ ਪੈਣਾ ਸ਼ੁਰੂ ਹੋ ਗਿਆ ਹੈ। ਵਿਗਿਆਨੀਆਂ ਮੁਤਾਬਕ ਅਗਲੇ 40 ਸਾਲਾਂ ਤੱਕ ਸੋਕੇ ਦੇ ਆਸਾਰ ਬਣੇ ਰਹਿਣਗੇ। ਉਂਝ ਤਾਂ ਭਾਵੇਂ ਹਾਲੇ ਭਰਵੀਂ ਜਾਂਚ-ਪੜਤਾਲ ਕਰਨ ਦੀ ਲੋੜ ਹੈ ਪਰ ਮੱਧ ਏਸ਼ੀਆ ਵਿੱਚ ਸਫਲਰ ਗੈਸਾਂ ਅਤੇ ਧੂੜ-ਕਣਾਂ ਦੇ ਵਧਣ ਦੇ ਕਾਰਨਾਂ ਵਿੱਚ ਅਫਗਾਨਿਸਤਾਨ ਅਤੇ ਇਰਾਕ ਵਿੱਚ ਅਮਰੀਕੀ ਗੱਠਜੋੜ ਦੀਆਂ ਫੌਜਾਂ ਵੱਲੋਂ ਕੀਤੀ ਬਾਰੂਦ ਅਤੇ ਬੰਬਾਂ ਦੀ ਵਿਆਪਕ ਵਰਤੋਂ, ਅਰਬ ਦੇਸ਼ਾਂ ਅਤੇ ਕੈਸਪੀਅਨ ਸਾਗਰ ਵਿੱਚੋਂ ਤੇਲ ਦੇ ਉਤਪਾਦਨ ਵਿੱਚ ਭਾਰੀ ਵਾਧਾ ਅਤੇ ਰੂਸ-ਚੀਨ ਅਤੇ ਭਾਰਤ-ਪਾਕਿਸਤਾਨ ਕੋਲ ਪ੍ਰਮਾਣੂੰ ਬੰਬਾਂ ਅਤੇ ਭਾਰੀ ਸਨਅੱਤਾਂ ਵਿੱਚ ਵਾਧਾ ਆਦਿ ਹੋਣ ਕਰਕੇ ਮੱਧ ਏਸ਼ੀਆ ਵਿੱਚ ਵਾਪਰੀਆਂ ਮੌਸਮੀ ਤਬਦੀਲੀਆਂ ਦਾ ਕਾਰਨ ਬਣਦੇ ਹਨ।
ਜਲ ਦਾ ਸਿੱਧਾ ਸਬੰਧ ਜੰਗਲ ਅਤੇ ਜ਼ਮੀਨ ਨਾਲ ਜੁੜਿਆ ਹੋਇਆ ਹੁੰਦਾ ਹੈ। ਜਿਹੋ ਜਿਹੇ ਕਿਸੇ ਦੇਸ਼ ਦੇ ਜ਼ਮੀਨ ਅਤੇ ਜੰਗਲ ਹੋਣਗੇ, ਉਹੋ ਜਿਹਾ ਹਾਲ ਉਸ ਦੇਸ਼ ਦੇ ਜਲ ਦਾ ਹੋਵੇਗਾ। ਜੇਕਰ ਭਾਰਤ ਵਰਗੇ ਕਿਸੇ ਦੇਸ਼ ਦਾ ਖਾਸਾ ਹੀ ਅਰਧ-ਜਾਗੀਰੂ ਅਤੇ ਅਰਧ-ਬਸਤੀਵਾਦੀ ਹੈ ਜਿੱਥੇ ਇੱਥੇ ਦੀਆਂ ਜ਼ਮੀਨਾਂ ਉੱਪਰ ਕਬਜ਼ਾ ਵੀ ਜਾਗੀਰਦਾਰਾਂ ਅਤੇ ਸਾਮਰਾਜੀ ਕਾਰਪੋਰੇਟ ਕੰਪਨੀਆਂ ਦਾ ਹੈ। ਭਾਰਤ ਦੇ ਜਾਗੀਰਦਾਰਾਂ ਅਤੇ ਇੱਥੋਂ ਦੀ ਰਾਜਭਾਗ 'ਤੇ ਕਾਬਜ਼ ਜਮਾਤਾਂ ਦਾ ਇਹ ਮਨੋਰਥ ਉੱਕਾ ਹੀ ਨਹੀਂ ਕਿ ਭਾਰਤ ਦੀ ਖੇਤੀਬਾੜੀ ਦਾ ਵਿਕਾਸ ਕੀਤਾ ਜਾਵੇ। ਉਹਨਾਂ ਦਾ ਪ੍ਰਮੁੱਖ ਮਨੋਰਥ ਜ਼ਮੀਨੀ ਲਗਾਨ ਵਧਾ ਕੇ ਵੱਧ ਤੋਂ ਵੱਧ ਮੁਨਾਫੇ ਬਟੋਰਨਾ ਹੈ ਜਾਂ ਫੇਰ ਜ਼ਮੀਨ 'ਤੇ ਗੈਰ-ਪੈਦਾਵਾਰੀ ਸਾਧਨਾਂ ਦੇ ਰੂਪ ਵਿੱਚ ਕਬਜ਼ਾ ਬਣਾ ਕੇ ਰੱਖਣਾ ਹੈ ਜਾਂ ਇਸ ਦੀ ਖਣਿਜਾਂ, ਧਾਤਾਂ ਅਤੇ ਖਾਣਾਂ ਦੇ ਰੂਪ ਵਿੱਚ ਵਰਤੋਂ ਕਰਨਾ ਹੈ। ਜਦੋਂ ਅਸੀਂ ਜੰਗਲ ਅਤੇ ਜ਼ਮੀਨ ਨੂੰ ਲੋਕਾਂ ਦੇ ਵਿਕਾਸ ਦੇ ਪੱਖ ਤੋਂ ਲੈਣਾ ਹੈ ਤਾਂ ਇਸ ਵਾਸਤੇ ਜੰਗਲ ਅਤੇ ਜ਼ਮੀਨ ਨੂੰ ਉਹਨਾਂ ਬੇਜ਼ਮੀਨੇ ਅਤੇ ਥੁੜ•-ਜ਼ਮੀਨੇ ਕਿਸਾਨਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ, ਜੋ ਇਸ ਦਾ ਵਿਕਾਸ ਕਰਨਾ ਚਾਹੁੰਦੇ ਹਨ। ਜਿਹਨਾਂ ਯੂਰਪੀ ਮੁਲਕਾਂ ਵਿੱਚ ਬੁਰਜੂਆ ਇਨਕਲਾਬ ਆਏ ਸਨ, ਉਹਨਾਂ ਦੀ ਖੇਤੀਬਾੜੀ ਨੂੰ ਵੀ ਸਨਅੱਤਾਂ ਵਾਂਗ ਕੁਦਰਤ 'ਤੇ ਨਿਰਭਰਤਾ ਤੋਂ ਮੁਕਤ ਕਰਵਾ ਲਿਆ ਗਿਆ ਸੀ। ਰੂਸ ਅਤੇ ਚੀਨ ਵਿੱਚ ਸਮਾਜਵਾਦੀ ਇਨਕਲਾਬਾਂ ਦੇ ਦੌਰ ਵਿੱਚ ਲੋਕਾਂ ਦੇ ਸਮੂਹਿਕ ਯਤਨਾਂ ਨਾਲ ਬੇਮੁਹਾਰੇ ਦਰਿਆਵਾਂ ਨੂੰ ਨਕੇਲਾਂ ਪਾ ਲਈਆਂ ਗਈਆਂ ਸਨ। ਭਾਰਤ ਵਿੱਚ ਵੀ ਅਜਿਹਾ ਕੁੱਝ ਹੋ ਸਕਦਾ ਹੈ, ਪਰ ਇਹ ਕੁੱਝ ਤਾਂ ਹੀ ਸੰਭਵ ਹੈ ਜੇਕਰ ਇੱਥੇ ਨਵ-ਜਮਹੂਰੀ ਇਨਕਲਾਬ ਕਰਕੇ ਰਾਜ-ਭਾਗ ਕਿਰਤੀ-ਕਮਾਊ ਲੋਕਾਂ ਦੇ ਹੱਥ ਵਿੱਚ ਆਵੇ।
ਸੋਕਾ ਪੈਣ ਦੇ ਕਾਰਨਾਂ ਵਿੱਚ ਬਰਸਾਤਾਂ ਦਾ ਨਾ ਹੋਣਾ, ਦਰਿਆਈ ਅਤੇ ਬਰਸਾਤੀ ਪਾਣੀ ਦੀ ਸੰਭਾਲ ਨਾ ਹੋਣ ਜਾਂ ਫੇਰ ਪਹਾੜਾਂ ਅਤੇ ਦਰਿਆਵਾਂ ਨੂੰ ਪ੍ਰਦੂਸ਼ਤ ਕਰਕੇ ਪਾਣੀ ਵਿੱਚ ਜ਼ਹਿਰਾਂ ਆਦਿ ਮਿਲਾ ਦਿੱਤੇ ਜਾਣਾ ਵੀ ਬਣਦਾ ਹੈ। ਉਪਰੋਕਤ ਕਾਰਨਾਂ ਵਿੱਚੋਂ ਕੋਈ ਵੀ ਅਜਿਹਾ ਕਾਰਨ ਨਹੀਂ ਜਿਸ 'ਤੇ ਕਾਬੂ ਨਾ ਪਾਇਆ ਜਾ ਸਕਦਾ ਹੋਵੇ ਜਾਂ ਫੇਰ ਇਹਨਾਂ ਨੂੰ ਹੱਲ ਨਾ ਕੀਤਾ ਜਾ ਸਕਦਾ ਹੋਵੇ। ਉਦਾਹਰਨ ਦੇ ਤੌਰ 'ਤੇ ਆਪਾਂ ਹਿੰਦੋਸਤਾਨ ਵਿੱਚ ਬਰਸਾਤ ਨਾ ਹੋਣ ਦੇ ਕਾਰਨਾਂ ਨੂੰ ਹੀ ਲੈਂਦੇ ਹਾਂ— ਹਿੰਦੋਸਤਾਨ ਦੇ ਵਾਤਾਵਰਣ ਵਿੱਚ ਬਰਸਾਤਾਂ ਹੋਣ ਜਾਂ ਨਾ ਹੋਣ ਦਾ ਸਬੰਧ ਜੰਗਲਾਂ ਦੇ ਹੋਣ ਜਾਂ ਨਾ ਹੋਣ ਨਾਲ ਵੀ ਜੁੜਿਆ ਹੋਇਆ ਹੈ। ਜੇਕਰ ਭਾਰਤੀ ਰਾਜਭਾਗ 'ਤੇ ਕਾਬਜ਼ ਲੁਟੇਰੀਆਂ ਸ਼ਕਤੀਆਂ ਵੱਲੋਂ ਜ਼ਮੀਨਾਂ ਅਤੇ ਖਣਿਜਾਂ-ਧਾਤਾਂ ਨਾਲ ਭਰਪੂਰ ਪਹਾੜਾਂ 'ਤੇ ਕਬਜ਼ਾ ਕਰਕੇ ਜੰਗਲਾਂ ਦੀ ਅੰਨ•ੇਵਾਹ ਕਟਾਈ ਕੀਤੀ ਜਾਣੀ ਹੈ ਤਾਂ ਧਰਤੀ 'ਤੇ ਗਰਮੀ ਅਤੇ ਅਸਮਾਨ ਵਿੱਚ ਤਪਸ਼ ਦਾ ਵਧਣਾ ਲਾਜ਼ਮੀ ਹੈ। ਇਸ ਵਾਰ ਭਾਰਤ ਵਿੱਚ ਅਨੇਕਾਂ ਥਾਵਾਂ 'ਤੇ ਤਾਪਮਾਨ ਦਾ 50 ਡਿਗਰੀ ਸੈਂਟੀਗਰੇਡ ਤੋਂ ਵੀ ਵਧ ਜਾਣ ਨਾਲ ਪਿਛਲੀ ਇੱਕ ਸਦੀ ਦਾ ਰਿਕਾਰਡ ਟੁੱਟ ਚੁੱਕਿਆ ਹੈ। ਦਰਖਤ ਧਰਤੀ 'ਤੇ ਛਾਂ ਕਰਕੇ ਹੀ ਤਪਸ਼ ਨਹੀਂ ਘਟਾਉਂਦੇ ਬਲਕਿ ਇਹ ਵਾਤਾਵਰਣ ਵਿੱਚ ਫੈਕਟਰੀਆਂ, ਕਾਰਖਾਨਿਆਂ, ਆਵਾਜ਼ਾਈ, ਭਾਰੀ ਮਸ਼ੀਨਰੀ ਆਦਿ ਰਾਹੀਂ ਪੈਦਾ ਕੀਤੀਆਂ ਕਾਰਬਨ ਗੈਸਾਂ ਨੂੰ ਵੀ ਕਾਬੂ ਕਰਕੇ ਤਪਸ਼ ਨੂੰ ਘਟਾਉਂਦੇ ਹਨ। ਦਰਖਤਾਂ ਦੀ ਕਟਾਈ ਸਿਰਫ ਧਰਤੀ ਦੀ ਤਬਾਹੀ ਹੀ ਨਹੀਂ ਬਲਕਿ ਅਸਮਾਨ ਦੀ ਬਰਬਾਦੀ ਵੀ ਹੈ। ਦਰਖਤਾਂ ਦੀ ਅੰਨ•ੇਵਾਹ ਕਟਾਈ ਨਾ ਸਿਰਫ ਧਰਤੀ ਖੁਰਨ ਨਾਲ ਤੇਜ਼ ਹੜ•ਾਂ ਦਾ ਕਾਰਨ ਬਣਦੀ ਹੈ, ਬਲਕਿ ਇਸ ਨਾਲ ਬਰਸਾਤ ਦੇ ਉਸ ਪਾਣੀ ਨੂੰ ਵੀ ਨਾ ਸਾਂਭਿਆ ਜਾਣਾ ਬਣਦਾ ਹੈ, ਜੋ ਦਰਖਤਾਂ ਦੀਆਂ ਜੜ•ਾਂ ਤੇ ਹੋਰ ਬਨਸਪਤੀ ਨੇ ਆਪਣੀਆਂ ਜੜ•ਾਂ ਨਾਲ ਰੋਕ ਕੇ ਰੱਖਣਾ ਸੀ। ਜਾਗੀਰਦਾਰਾਂ ਅਤੇ ਦੈਂਤਾਕਾਰ ਕਾਰਪੋਰੇਟ ਕੰਪਨੀਆਂ ਵੱਲੋਂ ਜੰਗਲਾਂ ਨੂੰ ਹੜੱਪਿਆ ਜਾਣਾ ਹੀ ਨਹੀਂ ਹੁੰਦਾ ਬਲਕਿ ਇਹ ਦਰਿਆਵਾਂ, ਚੋਆਂ, ਝੀਲਾਂ-ਟੋਭਿਆਂ ਆਦਿ ਨੂੰ ਪੱਧਰੇ ਕਰਕੇ ਕੁਦਰਤੀ ਵਹਿਣਾਂ ਵਿੱਚ ਵਿਘਨ ਪਾਉਂਦੇ ਹਨ ਜਾਂ ਫੇਰ ਦਰਿਆਵਾਂ 'ਤੇ ਵੱਡੇ ਡੈਮ ਬਣਾ ਕੇ ਪਾਣੀ ਨੂੰ ਮੁੱਲ ਵਿਕੇਂਦੀ ਸ਼ੈਅ ਬਣਾ ਧਰਦੇ ਹਨ। ਅੰਨ•ੇ ਮੁਨਾਫਿਆਂ ਦੀ ਹਵਸ਼ ਵਿੱਚ ਗਲਤਾਨ ਹੋਈਆਂ ਵੱਡੀਆਂ ਦੇਸੀ-ਵਿਦੇਸ਼ੀ ਕੰਪਨੀਆਂ ਆਪਣੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਗੰਦੇ ਪਾਣੀ ਰਾਹੀਂ ਜ਼ਹਿਰਾਂ, ਰਸਾਇਣ ਅਤੇ ਭਾਰੇ ਤੱਤ ਦਰਿਆਵਾਂ-ਡਰੇਨਾਂ ਆਦਿ ਵਿੱਚ ਸੁੱਟ ਕੇ ਮਨੁੱਖਤਾ, ਜੀਵ-ਸੰਸਾਰ ਅਤੇ ਬਨਸਪਤੀ ਦੀ ਤਬਾਹੀ ਮਚਾਉਂਦੇ ਹਨ। ਮੈਗਸਾਸੇ ਅਵਾਰਡ ਜੇਤੂ ਰਾਜਿੰਦਰ ਸਿੰਘ ਨੇ ਰਾਜਸਥਾਨ ਦੇ ਟਿੱਬਿਆਂ ਵਿੱਚ ਦਰਖਤ ਬੀਜ ਕੇ ਸੁੱਕ ਚੁੱਕੇ ਦਰਿਆਵਾਂ ਨੂੰ ਮੁੜ ਚਾਲੂ ਕਰਕੇ ਵਿਖਾਇਆ ਸੀ। ਲੋਟੂ ਜਮਾਤਾਂ ਦਰਿਆਵਾਂ ਦੇ ਪਾਣੀਆਂ ਨੂੰ ਫੈਕਟਰੀਆਂ ਰਾਹੀਂ ਹੀ ਪ੍ਰਦੂਸ਼ਤ ਨਹੀਂ ਕਰਦੀਆਂ ਬਲਕਿ ਮਹਾਂਰਾਸ਼ਟਰ ਅਤੇ ਪੰਜਾਬ ਵਰਗੇ ਸੂਬਿਆਂ ਵਿੱਚ ਵਪਾਰਕ-ਫਸਲਾਂ ਦੀ ਬੀਜਾਂਦ ਪਾਣੀ ਦੀ ਭਾਰੀ ਤਬਾਹੀ ਮਚਾਉਂਦੀਆਂ ਹਨ। ਇਹ ਪਾਣੀ ਦੀ ਕਾਣੀ-ਵੰਡ ਨਾਲ ਉੱਥੇ ਵੀ ਕਾਲ ਪਾ ਰਹੇ ਹਨ, ਜਿੱਥੇ ਪਾਣੀ ਕੁਦਰਤੀ ਹਾਲਤ ਵਿੱਚ ਹੀ ਮਿਲ ਸਕਦਾ ਹੈ। ਦਰਿਆਈ ਇਲਾਕਿਆਂ ਵਿੱਚ ਵੀ ਪਾਣੀ ਦਾ ਪੱਧਰ ਹੇਠਾਂ ਜਾਣ ਨਾਲ ਨਾ ਸਿਰਫ ਬੋਰ ਡੂੰਘੇ ਕਰਵਾਉਣ ਦੇ ਖਰਚੇ ਹੀ ਵਧਦੇ ਜਾ ਰਹੇ ਹਨ ਬਲਕਿ ਉੱਪਰਲੀ ਧਰਤੀ ਨੂੰ ਵੀ ਮਾਰੂਥਲ ਬਣਾਇਆ ਜਾ ਰਿਹਾ ਹੈ। ਇਸ ਸਮੇਂ ਪੰਜਾਬ ਦੇ 142 ਬਲਾਕਾਂ ਵਿੱਚੋਂ 110 ਬਲਾਕ ਘਟਦੇ ਪਾਣੀ ਦੀ ਮਾਰ ਹੇਠ ਆਏ ਹੋਏ ਹਨ। ਇਕੱਲੇ ਮਹਾਂਰਾਸ਼ਟਰ ਵਿੱਚ ਹੀ 20 ਹਜ਼ਾਰ ਪਿੰਡ ਸੋਕਾਗ੍ਰਸਤ ਹਨ। ਇਹਨਾਂ ਪਿੰਡਾਂ ਦੇ 40 ਫੀਸਦੀ ਲੋਕ ਆਪਣੇ ਪਿੰਡ ਛੱਡ ਕੇ ਜਾ ਚੁੱਕੇ ਹਨ।
ਭਾਰਤ ਵਿੱਚ ਜਿੱਥੇ ਦਰਿਆਈ ਅਤੇ ਬਰਸਾਤੀ ਪਾਣੀਆਂ ਦੀ ਢੁਕਵੀਂ ਸਾਂਭ-ਸੰਭਾਲ ਦਾ ਨਾ ਹੋਣਾ ਅਤੇ ਜੰਗਲਾਂ ਦੀ ਕਟਾਈ ਆਦਿ ਸੋਕੇ ਦਾ ਵੱਡਾ ਕਾਰਨ ਬਣ ਰਹੇ ਹਨ, ਉੱਥੇ ਇਹੀ ਵਜਾਹ ਮੋੜਵੇਂ ਰੂਪ ਵਿੱਚ ਵੱਡੇ-ਵਿਆਪਕ ਹੜ•ਾਂ ਦਾ ਸਬੱਬ ਬਣਦੀ ਹੈ। ਯੂ.ਪੀ. ਬਿਹਾਰ ਵਿੱਚ ਸੈਂਕੜੇ ਕਿਲੋਮੀਟਰਾਂ ਵਿੱਚ ਗੰਗਾ ਦਾ ਪਾਣੀ ਇੱਕ ਪਾਸੇ ਹੜ•ਾਂ ਰਾਹੀਂ ਮਾਰ ਕਰੀਂ ਜਾਂਦਾ ਹੈ ਅਤੇ ਦੂਸਰੇ ਪਾਸੇ 5-7 ਕਿਲੋਮੀਟਰ ਦੇ ਘੇਰੇ ਦੇ ਲੋਕ ਸੋਕੇ ਦਾ ਸੰਤਾਪ ਝੱਲਦੇ ਰਹਿੰਦੇ ਹਨ। ਪਿਛਲੇ ਦਸੰਬਰ ਵਿੱਚ ਅਜਿਹਾ ਸੰਤਾਪ ਤਾਮਿਲਨਾਡੂ ਸੂਬੇ ਦੇ ਲੋਕ ਹੰਢਾ ਚੁੱਕੇ ਹਨ ਅਤੇ ਜਿਵੇਂ ਇਸ ਵਾਰ ਆਮ ਨਾਲੋਂ ਕੁੱਝ ਵੱਧ ਬਰਸਾਤਾਂ ਹੋਣ ਦੀ ਆਸ ਕੀਤੀ ਜਾਂਦੀ ਹੈ ਤਾਂ ਅਜਿਹਾ ਕੁੱਝ ਹੀ ਉੱਤਰੀ ਭਾਰਤ ਦੇ ਅਨੇਕਾਂ ਸੂਬਿਆਂ ਵਿੱਚ ਵੇਖਣ ਨੂੰ ਮਿਲ ਜਾਵੇਗਾ।
ਪਾਣੀ ਦੀ ਥੁੜ•, ਪੈਦਾ ਕੀਤੀ ਗਈ ਨਕਲੀ ਥੁੜ• ਹੈ
ਹਿੰਦੋਸਤਾਨ ਵਿੱਚ ਪੀਣ ਵਾਲੇ ਪਾਣੀ ਦੀ ਥੁੜ•, ਅਸਲੀ ਥੁੜ• ਨਹੀਂ ਹੈ ਬਲਕਿ ਇਹ ਪੈਦਾ ਕੀਤੀ ਗਈ ਨਕਲੀ ਥੁੜ• ਹੈ। 18 ਜੂਨ 2016 ਦੇ ਪੰਜਾਬੀ ਟ੍ਰਿਬਿਊਨ ਅਨੁਸਾਰ 1947 ਵਿੱਚ ਜਿੱਥੇ ''ਸਿਰਫ 232 ਪਿੰਡਾਂ ਕੋਲ ਪੀਣਯੋਗ ਪਾਣੀ ਨਹੀਂ ਸੀ'' ਉੱਥੇ ''ਹੁਣ ਅਜਿਹੇ ਪਿੰਡਾਂ ਦੀ ਗਿਣਤੀ ਡੇਢ ਲੱਖ ਤੋਂ ਵੀ ਵੱਧ ਹੈ।'' ਜਿਵੇਂ ਭਾਰਤੀ ਹਕੂਮਤ ਆਨਾਜ ਦੀ ਜਨਤਕ ਵੰਡ ਪ੍ਰਣਾਲੀ ਨੂੰ ਬੰਦ ਕਰਕੇ ਲੋਕਾਂ ਦੀ ਰੋਟੀ ਨੂੰ ਨਿੱਜੀ ਘਰਾਣਿਆਂ ਦੇ ਹੱਥਾਂ 'ਚ ਦੇ ਰਹੀ ਹੈ ਜਾਂ ਫੇਰ ਬਿਜਲੀ, ਆਵਾਜਾਈ, ਵਿਦਿਆ ਅਤੇ ਸਿਹਤ ਸਹੂਲਤਾਂ ਆਦਿ ਨੂੰ ਵਪਾਰ ਬਣਾ ਕੇ ਮੋਟੇ ਮੁਨਾਫੇ ਹਾਸਲ ਕਰਨੇ ਚਾਹੁੰਦੀ ਹੈ, ਉਸੇ ਹੀ ਤਰ•ਾਂ ਇਹ ਪਾਣੀ ਦਾ ਨਿੱਜੀਕਰਨ ਕਰਦੇ ਹੋਏ ਇਸਦਾ ਵਪਾਰ ਕਰਕੇ ਮੋਟੇ ਮੁਨਾਫੇ ਹਾਸਲ ਕਰਨਾ ਚਾਹੁੰਦੀ ਹੈ। ਪੀਣ ਵਾਲਾ ਪਾਣੀ ਕਿੱਥੇ ਜਾਣਾ ਚਾਹੀਦਾ ਹੈ ਜਾਂ ਕਿੱਥੇ ਨਹੀਂ ਜਾਣਾ ਚਾਹੀਦਾ, ਇਹ ਸਭ ਕੁੱਝ ਹਕੂਮਤੀ ਨੀਤੀਆਂ 'ਤੇ ਨਿਰਭਰ ਕਰਦਾ ਹੈ। ਜੇਕਰ ਛੋਟੇ ਛੋਟੇ ਚੈੱਕ-ਡੈਮ (ਬੰਨ•) ਬਣਾਏ ਜਾਣ ਤਾਂ ਨਾ ਸਿਰਫ ਹਿਮਾਲਾ ਖੇਤਰ ਦੇ ਪੱਕੇ ਪਹਾੜਾਂ ਵਿੱਚ ਹੀ ਲੱਖਾਂ ਏਕੜ-ਫੁੱਟ ਪਾਣੀ ਸਾਂਭਿਆ ਜਾ ਸਕਦਾ ਹੈ ਬਲਕਿ ਇਹ ਰਾਜਸਥਾਨ ਅਤੇ ਦੱਖਣੀ ਪਠਾਰ ਸਮੇਤ ਦੇਸ਼ ਦੇ ਹੋਰਨਾਂ ਖਿੱਤਿਆਂ ਵਿੱਚ ਵੀ ਸਾਂਭਿਆ ਜਾ ਸਕਦਾ ਹੈ। ਇਸ ਸਮੇਂ ਦਰਿਆਈ ਪਾਣੀਆਂ ਦਾ ਇੱਕ ਤਿਹਾਈ ਹਿੱਸਾ ਹੀ ਵਰਤਿਆ ਜਾ ਰਿਹਾ ਹੈ, ਜਦੋਂ ਕਿ ਦੋ ਤਿਹਾਈ ਹਿੱਸਾ ਸਮੁੰਦਰ ਵਿੱਚ ਫਾਲਤੂ ਹੀ ਜਾ ਰਿਹਾ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਵਰਖਾ ਹੋਣ ਵਾਲੇ ਭਾਰਤ ਵਿਚਲੇ ਚਿਰਾਪੂੰਜੀ ਵਰਗੇ ਖੇਤਰਾਂ ਦੇ ਹੁੰਦੇ ਹੋਏ ਪਾਣੀ ਦੀ ਥੁੜ• ਦਾ ਹੋਣਾ ਕੁਦਰਤ ਦੀ ਕਰੋਪੀ ਨਹੀਂ ਬਲਕਿ ਕਿਰਪਾ ਦਾ ਮਾਮਲਾ ਬਣਦਾ ਹੈ। ਜਿੰਨੀ ਕੁ ਭਾਰਤ ਦੀ ਕੁੱਲ ਭੂਮੀ ਹੈ, ਓਨਾ ਕੁ ਹੀ ਇਸਦੇ ਆਲੇ-ਦੁਆਲੇ ਹਿੰਦ ਮਹਾਂਸਾਗਰ ਦਾ ਸਮੁੰਦਰ ਪਿਆ ਹੈ, ਜਿਸ ਵਿੱਚ ਹਰ ਸਮੇਂ ਹੀ ਮੀਂਹ ਪੈਂਦੇ ਰਹਿੰਦੇ ਹਨ, ਜੇਕਰ ਉਹਨਾਂ ਨੂੰ ਸਾਂਭਿਆ ਜਾ ਸਕਦਾ ਹੋਵੇ ਜਾਂ ਫੇਰ ਸੂਰਜੀ ਅਤੇ ਪੌਣ ਊਰਜਾ ਨਾਲ ਬਿਜਲੀ ਪੈਦਾ ਕਰਕੇ ਸਮੁੰਦਰੀ ਪਾਣੀ ਨੂੰ ਵੀ ਪੀਣ ਯੋਗ ਬਣਾਇਆ ਜਾ ਸਕਦਾ ਹੈ। ਅਜਿਹਾ ਸਭ ਕੁੱਝ ਹੋ ਸਕਦਾ ਹੈ, ਡਰੇਨਾਂ ਦੇ ਗੰਦੇ ਪਾਣੀ ਨੂੰ ਸ਼ੁੱਧ ਕਰਕੇ ਖੇਤੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ, ਪਰ ਅਜਿਹਾ ਕੁੱਝ ਕਰਨਾ ਭਾਰਤੀ ਹਾਕਮਾਂ ਦੇ ਇਰਾਦਿਆਂ ਵਿੱਚ ਨਹੀਂ ਹੈ। ਕੇਂਦਰੀ ਜਲ ਮੰਤਰੀ ਓਮਾ ਭਾਰਤੀ ਨੇ ''ਸੋਕਾ ਇੱਕ ਕੁਦਰਤੀ ਵਰਤਾਰਾ ਹੈ, ਇਸ ਕਰਕੇ ਅਗਾਊਂ ਕੋਈ ਵਿਉਂਤ ਨਹੀਂ ਬਣਾਈ ਜਾ ਸਕਦੀ'' ਕਹਿੰਦੇ ਹੋਏ ਪਾਣੀ ਸਾਂਭਣ-ਬਚਾਉਣ ਦੀ ਕਿਸੇ ਵੀ ਜੁੰਮੇਵਾਰੀ ਤੋਂ ਪੱਲਾ ਝਾੜ ਦਿੱਤਾ ਹੈ।
ਪੰਜਾਬ ਦੇ ਵੱਡੇ ਇਲਾਕੇ ਵਿੱਚ ਇਹ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਇੱਥੇ ਵੀ ਪਾਣੀ ਮੁੱਲ ਵਿਕੇਂਦੀ ਸ਼ੈਣ ਬਣੇਗਾ। ਪਰ ਅੱਜ ਇਹ ਸਮੇਂ ਦੀ ਸਚਾਈ ਬਣ ਚੁੱਕਿਆ ਹੈ। ਦੇਸ਼ ਦੇ ਹਾਕਮ ਪਾਣੀ 'ਤੇ ਆਪਣੀ ਅਜਾਰੇਦਾਰੀ ਕਾਇਮ ਕਰਕੇ ਇਸ ਰਾਹੀਂ ਆਪਣੀ ਅੰਨ•ੀਂ ਲੁੱਟ ਮਚਾਉਣੀ ਚਾਹੁੰਦੇ ਹਨ। ਪੰਜਾਬ ਸਮੇਤ ਹਿੰਦੋਸਤਾਨ ਵਿੱਚ ਪੀਣ ਵਾਲੇ ਪਾਣੀ ਦੀ ਥੁੜ• ਨਹੀਂ ਹੈ ਬਲਕਿ ਇੱਥੋਂ ਦੇ ਹਾਕਮਾਂ ਵੱਲੋਂ ਨਕਲੀ ਥੁੜ• ਪੈਦਾ ਕੀਤੀ ਜਾ ਰਹੀ ਹੈ। ਇਸ ਕਰਕੇ ਇੱਥੋਂ ਦੇ ਹਾਕਮਾਂ ਵੱਲੋਂ ਪੈਦਾ ਕੀਤੀ ਪਾਣੀ ਦੀ ਨਕਲੀ ਥੁੜ• ਦਾ ਭਾਂਡਾ ਚੌਰਾਹੇ ਵਿੱਚ ਭੰਨਿਆ ਜਾਣਾ ਚਾਹੀਦਾ ਹੈ। ਜੇਕਰ ਪਾਣੀ ਦੀ ਨਕਲੀ ਥੁੜ• 'ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਉਹ ਦਿਨ ਵੀ ਦੂਰ ਨਹੀਂ ਰਹਿਣੇ ਜਦੋਂ ਇੱਥੋਂ ਦੇ ਹਾਕਮ ਹਵਾ ਨੂੰ ਵੀ ਵੇਚਣਾ ਸ਼ੁਰੂ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਧਰਨਗੇ।
੦-੦
ਭਾਰਤੀ ਹਾਕਮਾਂ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਸਿੱਟਾ
-ਮਿਹਰ ਸਿੰਘ
ਇਹਨਾਂ ਗਰਮੀਆਂ ਵਿੱਚ ਭਾਰਤ ਦੇ 10 ਸੁਬਿਆਂ ਦੇ ਢਾਈ ਸੌ ਤੋਂ ਜ਼ਿਆਦਾ ਜ਼ਿਲਿ•ਆ ਵਿੱਚ ਵਸਦੀ ਦੇਸ਼ ਦੀ ਤੀਜਾ ਹਿੱਸਾ (40-45 ਕਰੋੜ ਦੀ) ਵਸੋਂ ਗੰਭੀਰ ਸੋਕੇ ਦੀ ਮਾਰ ਹੇਠ ਆਾਈ ਹੋਈ ਹੈ। ਕਿੰਨੇ ਹੀ ਥਾਵਾਂ 'ਤੇ ਕੋਈ ਬੰਦਾ ਜਾਂ ਪਸ਼ੂ-ਪੰਛੀ ਤਾਂ ਕੀ ਬਨਸਪਤੀ ਦਾ ਵੀ ਕੋਈ ਨਾਮੋ-ਨਿਸ਼ਾਨ ਵਿਖਾਈ ਨਹੀਂ ਦਿੰਦਾ। ਕਿੰਨੇ ਹੀ ਪਿੰਡਾਂ ਦੇ ਲੋਕ ਆਪਣੇ ਘਰਬਾਰ ਅਤੇ ਖੇਤ-ਖਲਿਆਣ ਛੱਡ ਕੇ, ਆਪਣੇ ਡੰਗਰ-ਪਸ਼ੂਆਂ ਅਤੇ ਬੱਚਿਆਂ ਨੂੰ ਸਾਂਭਦੇ ਹੋਏ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਪ੍ਰਵਾਸ ਕਰ ਗਏ ਹਨ। ਪਿੱਛੇ ਪਿੰਡਾਂ ਵਿੱਚ ਜਿਹੜੇ ਵੀ ਬਚੇ ਹਨ, ਉਹਨਾਂ ਦੀ ਤ੍ਰੇਹ ਪੂਰੀ ਕਰਨ ਲਈ ਔਰਤਾਂ ਨੂੰ 15-20 ਕਿਲੋ ਭਾਰ ਦੀਆਂ ਗਾਗਰਾਂ ਜਾਂ ਮਟਕੇ ਚੁੱਕ ਕੇ 5 ਤੋਂ ਲੈ ਕੇ 15 ਕਿਲੋਮੀਟਰ ਤੱਕ ਦਾ ਸਫਰ ਤਹਿ ਕਰਨਾ ਪੈ ਰਿਹਾ ਹੈ। ਕਰੋੜਾਂ ਦੀ ਗਿਣਤੀ ਵਿੱਚ ਪੇੜ-ਪੌਦੇ ਅਤੇ ਲੱਖਾਂ ਦੀ ਗਿਣਤੀ ਵਿੱਚ ਪਸ਼ੂਆਂ ਅਤੇ ਪੰਛੀਆਂ ਦਾ ਨੁਕਸਾਨ ਹੋਇਆ ਹੈ। ਜਿਹੜੇ ਵੀ ਪਿੰਡਾਂ ਵਿੱਚ ਇੱਕ-ਇੱਕ, ਦੋ-ਦੋ ਨਲਕੇ ਜਾਂ ਖੂਹ ਹਨ, ਉੱਥੇ ਦਿਨੇ ਹੀ ਨਹੀਂ ਰਾਤਾਂ ਨੂੰ ਵੀ ਡੋਲ, ਬਾਲਟੀਆਂ ਅਤੇ ਗਾਗਰਾਂ ਖੜਕਦੀਆਂ ਰਹਿੰਦੀਆਂ ਹਨ। ਅਨੇਕਾਂ ਪਿੰਡਾਂ ਦੇ ਲੋਕ ਗੰਧਲਿਆ, ਗੰਦਾ ਅਤੇ ਬੁਸਿਆ ਪਾਣੀ ਪੀਣ ਲਈ ਬੇਵਸ ਹੋਏ ਹਨ। ਸੈਂਕੜੇ ਹੀ ਲੋਕ ਲੂ ਲੱਗਣ ਨਾਲ ਮਾਰੇ ਗਏ ਹਨ ਅਤੇ ਪੇਚਸ਼, ਮੇਹਦੇ ਦੀਆਂ ਬਿਮਾਰੀਆਂ ਅਤੇ ਪਾਣੀ ਦੀ ਘਾਟ ਦੇ ਲੱਛਣ ਵਾਲੀਆਂ ਬਿਮਾਰੀਆਂ ਪ੍ਰਗਟ ਹੋਈਆਂ ਹਨ, ਜਿਹਨਾਂ ਦੀ ਮਾਰ ਆਉਣ ਵਾਲੇ ਕਈ ਮਹੀਨਿਆਂ ਤੱਕ ਹਜ਼ਾਰਾਂ ਲੋਕਾਂ ਨੂੰ ਝੱਲਣੀ ਪੈਣੀ ਹੈ। ਸਕੂਲਾਂ ਵਿੱਚੋਂ ਬੱਚਿਆਂ ਨੂੰ ਛੁੱਟੀਆਂ ਕਰਵਾਉਣੀਆਂ ਪਈਆਂ ਹਨ, ਉਹ ਆਪਣੇ ਮਾਪਿਆਂ ਨਾਲ ਪਾਣੀ ਦੀ ਤਲਾਸ਼ ਵਿੱਚ ਜੁਟੇ ਹੋਏ ਹਨ। ਸੋਕੇ ਦੀ ਮਾਰ ਕਾਰਨ ਦਾਲਾਂ, ਆਨਾਜ ਅਤੇ ਫਲ-ਸਬਜ਼ੀਆਂ ਦਾ ਕਾਲ ਵਿਖਾਈ ਦੇਣ ਲੱਗਿਆ ਹੈ। ਮੁਲਕ ਭਰ ਅੰਦਰ ਐਡੀ ਬਿਪਤਾ ਬਣੇ ਇਸ ਸੋਕੇ ਦੇ ਕੀ ਕਾਰਨ ਹਨ? ਮੌਸਮੀ ਵਾਤਾਵਰਣ ਨਾਲ ਜੁੜੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਵੱਡੀਆਂ ਸਨਅੱਤਾਂ, ਆਵਾਜ਼ਾਈ, ਭਾਰੀ ਬੰਬਾਂ ਅਤੇ ਬਾਰੂਦ ਦੀ ਪੈਦਾਵਾਰ ਅਤੇ ਵਰਤੋਂ ਪ੍ਰਮਾਣੂੰ ਤਜਰਬੇ ਆਦਿ ਰਾਹੀਂ ਪੈਦਾ ਹੁੰਦੀਆਂ ਗਰੀਨ ਗੈਸਾਂ ਆਲਮੀ ਤਪਸ਼ ਪੈਦਾ ਕਰਦੀਆਂ ਹਨ ਜੋ ਗਲੇਸ਼ੀਅਰਾਂ ਨੂੰ ਪਿਘਲਾਅ ਕੇ ਹੜ•ਾਂ ਦਾ ਕਾਰਨ ਬਣਦੀਆਂ ਹਨ ਅਤੇ ਸਲਫਰ ਨਾਲ ਜੁੜੀਆਂ ਗੈਸਾਂ ਅਤੇ ਧੂੜ-ਕਣ ਵਾਤਾਵਰਣ ਵਿੱਚ ਠੰਡਕ ਵਧਾਉਂਦੀਆਂ ਹਨ, ਜਿਹਨਾਂ ਕਾਰਨ ਬਾਰਸ਼ਾਂ ਘੱਟ ਹੁੰਦੀਆਂ ਹਨ। ਮੌਸਮ ਵਿਗਿਆਨੀਆਂ ਮੁਤਾਬਕ ਭਾਰਤ ਵਿੱਚ ਇਸ ਵਾਰ ਸੋਕੇ ਦੇ ਪੈਣ (ਬਾਰਸ਼ਾਂ ਦੇ ਘੱਟ ਹੋਣ) ਦਾ ਕਾਰਨ ਮੱਧ ਏਸ਼ੀਆ ਦੇ ਅਸਮਾਨ ਵਿੱਚ ਬਣੀ ਠੰਡਕ ਹੈ। ਜਿੱਥੇ 1950 ਤੋਂ 1990 ਤੱਕ ਦੇ 40 ਸਾਲਾਂ ਵਿੱਚ 10 ਵਾਰ ਸੋਕਾ ਪਿਆ ਸੀ, ਉਥੇ 2001 ਤੋਂ 2015 ਤੱਕ ਦੇ 15 ਸਾਲਾਂ ਵਿੱਚ ਹੀ 5 ਵਾਰ ਸੋਕਾ ਪੈ ਗਿਆ ਹੈ। ਯਾਨੀ ਜਿੱਥੇ ਪਿਛਲੀ ਸਦੀ ਦੇ ਪਿਛਲੇ ਅੱਧ ਵਿੱਚ ਔਸਤਨ 4 ਸਾਲਾਂ ਬਾਅਦ ਇੱਕ ਵਾਰ ਸੋਕਾ ਪੈਂਦਾ ਸੀ, ਉਹ ਹੁਣ 4 ਸਾਲਾਂ ਦੀ ਥਾਂ 3 ਸਾਲਾਂ ਬਾਅਦ ਹੀ ਪੈਣਾ ਸ਼ੁਰੂ ਹੋ ਗਿਆ ਹੈ। ਵਿਗਿਆਨੀਆਂ ਮੁਤਾਬਕ ਅਗਲੇ 40 ਸਾਲਾਂ ਤੱਕ ਸੋਕੇ ਦੇ ਆਸਾਰ ਬਣੇ ਰਹਿਣਗੇ। ਉਂਝ ਤਾਂ ਭਾਵੇਂ ਹਾਲੇ ਭਰਵੀਂ ਜਾਂਚ-ਪੜਤਾਲ ਕਰਨ ਦੀ ਲੋੜ ਹੈ ਪਰ ਮੱਧ ਏਸ਼ੀਆ ਵਿੱਚ ਸਫਲਰ ਗੈਸਾਂ ਅਤੇ ਧੂੜ-ਕਣਾਂ ਦੇ ਵਧਣ ਦੇ ਕਾਰਨਾਂ ਵਿੱਚ ਅਫਗਾਨਿਸਤਾਨ ਅਤੇ ਇਰਾਕ ਵਿੱਚ ਅਮਰੀਕੀ ਗੱਠਜੋੜ ਦੀਆਂ ਫੌਜਾਂ ਵੱਲੋਂ ਕੀਤੀ ਬਾਰੂਦ ਅਤੇ ਬੰਬਾਂ ਦੀ ਵਿਆਪਕ ਵਰਤੋਂ, ਅਰਬ ਦੇਸ਼ਾਂ ਅਤੇ ਕੈਸਪੀਅਨ ਸਾਗਰ ਵਿੱਚੋਂ ਤੇਲ ਦੇ ਉਤਪਾਦਨ ਵਿੱਚ ਭਾਰੀ ਵਾਧਾ ਅਤੇ ਰੂਸ-ਚੀਨ ਅਤੇ ਭਾਰਤ-ਪਾਕਿਸਤਾਨ ਕੋਲ ਪ੍ਰਮਾਣੂੰ ਬੰਬਾਂ ਅਤੇ ਭਾਰੀ ਸਨਅੱਤਾਂ ਵਿੱਚ ਵਾਧਾ ਆਦਿ ਹੋਣ ਕਰਕੇ ਮੱਧ ਏਸ਼ੀਆ ਵਿੱਚ ਵਾਪਰੀਆਂ ਮੌਸਮੀ ਤਬਦੀਲੀਆਂ ਦਾ ਕਾਰਨ ਬਣਦੇ ਹਨ।
ਜਲ ਦਾ ਸਿੱਧਾ ਸਬੰਧ ਜੰਗਲ ਅਤੇ ਜ਼ਮੀਨ ਨਾਲ ਜੁੜਿਆ ਹੋਇਆ ਹੁੰਦਾ ਹੈ। ਜਿਹੋ ਜਿਹੇ ਕਿਸੇ ਦੇਸ਼ ਦੇ ਜ਼ਮੀਨ ਅਤੇ ਜੰਗਲ ਹੋਣਗੇ, ਉਹੋ ਜਿਹਾ ਹਾਲ ਉਸ ਦੇਸ਼ ਦੇ ਜਲ ਦਾ ਹੋਵੇਗਾ। ਜੇਕਰ ਭਾਰਤ ਵਰਗੇ ਕਿਸੇ ਦੇਸ਼ ਦਾ ਖਾਸਾ ਹੀ ਅਰਧ-ਜਾਗੀਰੂ ਅਤੇ ਅਰਧ-ਬਸਤੀਵਾਦੀ ਹੈ ਜਿੱਥੇ ਇੱਥੇ ਦੀਆਂ ਜ਼ਮੀਨਾਂ ਉੱਪਰ ਕਬਜ਼ਾ ਵੀ ਜਾਗੀਰਦਾਰਾਂ ਅਤੇ ਸਾਮਰਾਜੀ ਕਾਰਪੋਰੇਟ ਕੰਪਨੀਆਂ ਦਾ ਹੈ। ਭਾਰਤ ਦੇ ਜਾਗੀਰਦਾਰਾਂ ਅਤੇ ਇੱਥੋਂ ਦੀ ਰਾਜਭਾਗ 'ਤੇ ਕਾਬਜ਼ ਜਮਾਤਾਂ ਦਾ ਇਹ ਮਨੋਰਥ ਉੱਕਾ ਹੀ ਨਹੀਂ ਕਿ ਭਾਰਤ ਦੀ ਖੇਤੀਬਾੜੀ ਦਾ ਵਿਕਾਸ ਕੀਤਾ ਜਾਵੇ। ਉਹਨਾਂ ਦਾ ਪ੍ਰਮੁੱਖ ਮਨੋਰਥ ਜ਼ਮੀਨੀ ਲਗਾਨ ਵਧਾ ਕੇ ਵੱਧ ਤੋਂ ਵੱਧ ਮੁਨਾਫੇ ਬਟੋਰਨਾ ਹੈ ਜਾਂ ਫੇਰ ਜ਼ਮੀਨ 'ਤੇ ਗੈਰ-ਪੈਦਾਵਾਰੀ ਸਾਧਨਾਂ ਦੇ ਰੂਪ ਵਿੱਚ ਕਬਜ਼ਾ ਬਣਾ ਕੇ ਰੱਖਣਾ ਹੈ ਜਾਂ ਇਸ ਦੀ ਖਣਿਜਾਂ, ਧਾਤਾਂ ਅਤੇ ਖਾਣਾਂ ਦੇ ਰੂਪ ਵਿੱਚ ਵਰਤੋਂ ਕਰਨਾ ਹੈ। ਜਦੋਂ ਅਸੀਂ ਜੰਗਲ ਅਤੇ ਜ਼ਮੀਨ ਨੂੰ ਲੋਕਾਂ ਦੇ ਵਿਕਾਸ ਦੇ ਪੱਖ ਤੋਂ ਲੈਣਾ ਹੈ ਤਾਂ ਇਸ ਵਾਸਤੇ ਜੰਗਲ ਅਤੇ ਜ਼ਮੀਨ ਨੂੰ ਉਹਨਾਂ ਬੇਜ਼ਮੀਨੇ ਅਤੇ ਥੁੜ•-ਜ਼ਮੀਨੇ ਕਿਸਾਨਾਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ, ਜੋ ਇਸ ਦਾ ਵਿਕਾਸ ਕਰਨਾ ਚਾਹੁੰਦੇ ਹਨ। ਜਿਹਨਾਂ ਯੂਰਪੀ ਮੁਲਕਾਂ ਵਿੱਚ ਬੁਰਜੂਆ ਇਨਕਲਾਬ ਆਏ ਸਨ, ਉਹਨਾਂ ਦੀ ਖੇਤੀਬਾੜੀ ਨੂੰ ਵੀ ਸਨਅੱਤਾਂ ਵਾਂਗ ਕੁਦਰਤ 'ਤੇ ਨਿਰਭਰਤਾ ਤੋਂ ਮੁਕਤ ਕਰਵਾ ਲਿਆ ਗਿਆ ਸੀ। ਰੂਸ ਅਤੇ ਚੀਨ ਵਿੱਚ ਸਮਾਜਵਾਦੀ ਇਨਕਲਾਬਾਂ ਦੇ ਦੌਰ ਵਿੱਚ ਲੋਕਾਂ ਦੇ ਸਮੂਹਿਕ ਯਤਨਾਂ ਨਾਲ ਬੇਮੁਹਾਰੇ ਦਰਿਆਵਾਂ ਨੂੰ ਨਕੇਲਾਂ ਪਾ ਲਈਆਂ ਗਈਆਂ ਸਨ। ਭਾਰਤ ਵਿੱਚ ਵੀ ਅਜਿਹਾ ਕੁੱਝ ਹੋ ਸਕਦਾ ਹੈ, ਪਰ ਇਹ ਕੁੱਝ ਤਾਂ ਹੀ ਸੰਭਵ ਹੈ ਜੇਕਰ ਇੱਥੇ ਨਵ-ਜਮਹੂਰੀ ਇਨਕਲਾਬ ਕਰਕੇ ਰਾਜ-ਭਾਗ ਕਿਰਤੀ-ਕਮਾਊ ਲੋਕਾਂ ਦੇ ਹੱਥ ਵਿੱਚ ਆਵੇ।
ਸੋਕਾ ਪੈਣ ਦੇ ਕਾਰਨਾਂ ਵਿੱਚ ਬਰਸਾਤਾਂ ਦਾ ਨਾ ਹੋਣਾ, ਦਰਿਆਈ ਅਤੇ ਬਰਸਾਤੀ ਪਾਣੀ ਦੀ ਸੰਭਾਲ ਨਾ ਹੋਣ ਜਾਂ ਫੇਰ ਪਹਾੜਾਂ ਅਤੇ ਦਰਿਆਵਾਂ ਨੂੰ ਪ੍ਰਦੂਸ਼ਤ ਕਰਕੇ ਪਾਣੀ ਵਿੱਚ ਜ਼ਹਿਰਾਂ ਆਦਿ ਮਿਲਾ ਦਿੱਤੇ ਜਾਣਾ ਵੀ ਬਣਦਾ ਹੈ। ਉਪਰੋਕਤ ਕਾਰਨਾਂ ਵਿੱਚੋਂ ਕੋਈ ਵੀ ਅਜਿਹਾ ਕਾਰਨ ਨਹੀਂ ਜਿਸ 'ਤੇ ਕਾਬੂ ਨਾ ਪਾਇਆ ਜਾ ਸਕਦਾ ਹੋਵੇ ਜਾਂ ਫੇਰ ਇਹਨਾਂ ਨੂੰ ਹੱਲ ਨਾ ਕੀਤਾ ਜਾ ਸਕਦਾ ਹੋਵੇ। ਉਦਾਹਰਨ ਦੇ ਤੌਰ 'ਤੇ ਆਪਾਂ ਹਿੰਦੋਸਤਾਨ ਵਿੱਚ ਬਰਸਾਤ ਨਾ ਹੋਣ ਦੇ ਕਾਰਨਾਂ ਨੂੰ ਹੀ ਲੈਂਦੇ ਹਾਂ— ਹਿੰਦੋਸਤਾਨ ਦੇ ਵਾਤਾਵਰਣ ਵਿੱਚ ਬਰਸਾਤਾਂ ਹੋਣ ਜਾਂ ਨਾ ਹੋਣ ਦਾ ਸਬੰਧ ਜੰਗਲਾਂ ਦੇ ਹੋਣ ਜਾਂ ਨਾ ਹੋਣ ਨਾਲ ਵੀ ਜੁੜਿਆ ਹੋਇਆ ਹੈ। ਜੇਕਰ ਭਾਰਤੀ ਰਾਜਭਾਗ 'ਤੇ ਕਾਬਜ਼ ਲੁਟੇਰੀਆਂ ਸ਼ਕਤੀਆਂ ਵੱਲੋਂ ਜ਼ਮੀਨਾਂ ਅਤੇ ਖਣਿਜਾਂ-ਧਾਤਾਂ ਨਾਲ ਭਰਪੂਰ ਪਹਾੜਾਂ 'ਤੇ ਕਬਜ਼ਾ ਕਰਕੇ ਜੰਗਲਾਂ ਦੀ ਅੰਨ•ੇਵਾਹ ਕਟਾਈ ਕੀਤੀ ਜਾਣੀ ਹੈ ਤਾਂ ਧਰਤੀ 'ਤੇ ਗਰਮੀ ਅਤੇ ਅਸਮਾਨ ਵਿੱਚ ਤਪਸ਼ ਦਾ ਵਧਣਾ ਲਾਜ਼ਮੀ ਹੈ। ਇਸ ਵਾਰ ਭਾਰਤ ਵਿੱਚ ਅਨੇਕਾਂ ਥਾਵਾਂ 'ਤੇ ਤਾਪਮਾਨ ਦਾ 50 ਡਿਗਰੀ ਸੈਂਟੀਗਰੇਡ ਤੋਂ ਵੀ ਵਧ ਜਾਣ ਨਾਲ ਪਿਛਲੀ ਇੱਕ ਸਦੀ ਦਾ ਰਿਕਾਰਡ ਟੁੱਟ ਚੁੱਕਿਆ ਹੈ। ਦਰਖਤ ਧਰਤੀ 'ਤੇ ਛਾਂ ਕਰਕੇ ਹੀ ਤਪਸ਼ ਨਹੀਂ ਘਟਾਉਂਦੇ ਬਲਕਿ ਇਹ ਵਾਤਾਵਰਣ ਵਿੱਚ ਫੈਕਟਰੀਆਂ, ਕਾਰਖਾਨਿਆਂ, ਆਵਾਜ਼ਾਈ, ਭਾਰੀ ਮਸ਼ੀਨਰੀ ਆਦਿ ਰਾਹੀਂ ਪੈਦਾ ਕੀਤੀਆਂ ਕਾਰਬਨ ਗੈਸਾਂ ਨੂੰ ਵੀ ਕਾਬੂ ਕਰਕੇ ਤਪਸ਼ ਨੂੰ ਘਟਾਉਂਦੇ ਹਨ। ਦਰਖਤਾਂ ਦੀ ਕਟਾਈ ਸਿਰਫ ਧਰਤੀ ਦੀ ਤਬਾਹੀ ਹੀ ਨਹੀਂ ਬਲਕਿ ਅਸਮਾਨ ਦੀ ਬਰਬਾਦੀ ਵੀ ਹੈ। ਦਰਖਤਾਂ ਦੀ ਅੰਨ•ੇਵਾਹ ਕਟਾਈ ਨਾ ਸਿਰਫ ਧਰਤੀ ਖੁਰਨ ਨਾਲ ਤੇਜ਼ ਹੜ•ਾਂ ਦਾ ਕਾਰਨ ਬਣਦੀ ਹੈ, ਬਲਕਿ ਇਸ ਨਾਲ ਬਰਸਾਤ ਦੇ ਉਸ ਪਾਣੀ ਨੂੰ ਵੀ ਨਾ ਸਾਂਭਿਆ ਜਾਣਾ ਬਣਦਾ ਹੈ, ਜੋ ਦਰਖਤਾਂ ਦੀਆਂ ਜੜ•ਾਂ ਤੇ ਹੋਰ ਬਨਸਪਤੀ ਨੇ ਆਪਣੀਆਂ ਜੜ•ਾਂ ਨਾਲ ਰੋਕ ਕੇ ਰੱਖਣਾ ਸੀ। ਜਾਗੀਰਦਾਰਾਂ ਅਤੇ ਦੈਂਤਾਕਾਰ ਕਾਰਪੋਰੇਟ ਕੰਪਨੀਆਂ ਵੱਲੋਂ ਜੰਗਲਾਂ ਨੂੰ ਹੜੱਪਿਆ ਜਾਣਾ ਹੀ ਨਹੀਂ ਹੁੰਦਾ ਬਲਕਿ ਇਹ ਦਰਿਆਵਾਂ, ਚੋਆਂ, ਝੀਲਾਂ-ਟੋਭਿਆਂ ਆਦਿ ਨੂੰ ਪੱਧਰੇ ਕਰਕੇ ਕੁਦਰਤੀ ਵਹਿਣਾਂ ਵਿੱਚ ਵਿਘਨ ਪਾਉਂਦੇ ਹਨ ਜਾਂ ਫੇਰ ਦਰਿਆਵਾਂ 'ਤੇ ਵੱਡੇ ਡੈਮ ਬਣਾ ਕੇ ਪਾਣੀ ਨੂੰ ਮੁੱਲ ਵਿਕੇਂਦੀ ਸ਼ੈਅ ਬਣਾ ਧਰਦੇ ਹਨ। ਅੰਨ•ੇ ਮੁਨਾਫਿਆਂ ਦੀ ਹਵਸ਼ ਵਿੱਚ ਗਲਤਾਨ ਹੋਈਆਂ ਵੱਡੀਆਂ ਦੇਸੀ-ਵਿਦੇਸ਼ੀ ਕੰਪਨੀਆਂ ਆਪਣੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਗੰਦੇ ਪਾਣੀ ਰਾਹੀਂ ਜ਼ਹਿਰਾਂ, ਰਸਾਇਣ ਅਤੇ ਭਾਰੇ ਤੱਤ ਦਰਿਆਵਾਂ-ਡਰੇਨਾਂ ਆਦਿ ਵਿੱਚ ਸੁੱਟ ਕੇ ਮਨੁੱਖਤਾ, ਜੀਵ-ਸੰਸਾਰ ਅਤੇ ਬਨਸਪਤੀ ਦੀ ਤਬਾਹੀ ਮਚਾਉਂਦੇ ਹਨ। ਮੈਗਸਾਸੇ ਅਵਾਰਡ ਜੇਤੂ ਰਾਜਿੰਦਰ ਸਿੰਘ ਨੇ ਰਾਜਸਥਾਨ ਦੇ ਟਿੱਬਿਆਂ ਵਿੱਚ ਦਰਖਤ ਬੀਜ ਕੇ ਸੁੱਕ ਚੁੱਕੇ ਦਰਿਆਵਾਂ ਨੂੰ ਮੁੜ ਚਾਲੂ ਕਰਕੇ ਵਿਖਾਇਆ ਸੀ। ਲੋਟੂ ਜਮਾਤਾਂ ਦਰਿਆਵਾਂ ਦੇ ਪਾਣੀਆਂ ਨੂੰ ਫੈਕਟਰੀਆਂ ਰਾਹੀਂ ਹੀ ਪ੍ਰਦੂਸ਼ਤ ਨਹੀਂ ਕਰਦੀਆਂ ਬਲਕਿ ਮਹਾਂਰਾਸ਼ਟਰ ਅਤੇ ਪੰਜਾਬ ਵਰਗੇ ਸੂਬਿਆਂ ਵਿੱਚ ਵਪਾਰਕ-ਫਸਲਾਂ ਦੀ ਬੀਜਾਂਦ ਪਾਣੀ ਦੀ ਭਾਰੀ ਤਬਾਹੀ ਮਚਾਉਂਦੀਆਂ ਹਨ। ਇਹ ਪਾਣੀ ਦੀ ਕਾਣੀ-ਵੰਡ ਨਾਲ ਉੱਥੇ ਵੀ ਕਾਲ ਪਾ ਰਹੇ ਹਨ, ਜਿੱਥੇ ਪਾਣੀ ਕੁਦਰਤੀ ਹਾਲਤ ਵਿੱਚ ਹੀ ਮਿਲ ਸਕਦਾ ਹੈ। ਦਰਿਆਈ ਇਲਾਕਿਆਂ ਵਿੱਚ ਵੀ ਪਾਣੀ ਦਾ ਪੱਧਰ ਹੇਠਾਂ ਜਾਣ ਨਾਲ ਨਾ ਸਿਰਫ ਬੋਰ ਡੂੰਘੇ ਕਰਵਾਉਣ ਦੇ ਖਰਚੇ ਹੀ ਵਧਦੇ ਜਾ ਰਹੇ ਹਨ ਬਲਕਿ ਉੱਪਰਲੀ ਧਰਤੀ ਨੂੰ ਵੀ ਮਾਰੂਥਲ ਬਣਾਇਆ ਜਾ ਰਿਹਾ ਹੈ। ਇਸ ਸਮੇਂ ਪੰਜਾਬ ਦੇ 142 ਬਲਾਕਾਂ ਵਿੱਚੋਂ 110 ਬਲਾਕ ਘਟਦੇ ਪਾਣੀ ਦੀ ਮਾਰ ਹੇਠ ਆਏ ਹੋਏ ਹਨ। ਇਕੱਲੇ ਮਹਾਂਰਾਸ਼ਟਰ ਵਿੱਚ ਹੀ 20 ਹਜ਼ਾਰ ਪਿੰਡ ਸੋਕਾਗ੍ਰਸਤ ਹਨ। ਇਹਨਾਂ ਪਿੰਡਾਂ ਦੇ 40 ਫੀਸਦੀ ਲੋਕ ਆਪਣੇ ਪਿੰਡ ਛੱਡ ਕੇ ਜਾ ਚੁੱਕੇ ਹਨ।
ਭਾਰਤ ਵਿੱਚ ਜਿੱਥੇ ਦਰਿਆਈ ਅਤੇ ਬਰਸਾਤੀ ਪਾਣੀਆਂ ਦੀ ਢੁਕਵੀਂ ਸਾਂਭ-ਸੰਭਾਲ ਦਾ ਨਾ ਹੋਣਾ ਅਤੇ ਜੰਗਲਾਂ ਦੀ ਕਟਾਈ ਆਦਿ ਸੋਕੇ ਦਾ ਵੱਡਾ ਕਾਰਨ ਬਣ ਰਹੇ ਹਨ, ਉੱਥੇ ਇਹੀ ਵਜਾਹ ਮੋੜਵੇਂ ਰੂਪ ਵਿੱਚ ਵੱਡੇ-ਵਿਆਪਕ ਹੜ•ਾਂ ਦਾ ਸਬੱਬ ਬਣਦੀ ਹੈ। ਯੂ.ਪੀ. ਬਿਹਾਰ ਵਿੱਚ ਸੈਂਕੜੇ ਕਿਲੋਮੀਟਰਾਂ ਵਿੱਚ ਗੰਗਾ ਦਾ ਪਾਣੀ ਇੱਕ ਪਾਸੇ ਹੜ•ਾਂ ਰਾਹੀਂ ਮਾਰ ਕਰੀਂ ਜਾਂਦਾ ਹੈ ਅਤੇ ਦੂਸਰੇ ਪਾਸੇ 5-7 ਕਿਲੋਮੀਟਰ ਦੇ ਘੇਰੇ ਦੇ ਲੋਕ ਸੋਕੇ ਦਾ ਸੰਤਾਪ ਝੱਲਦੇ ਰਹਿੰਦੇ ਹਨ। ਪਿਛਲੇ ਦਸੰਬਰ ਵਿੱਚ ਅਜਿਹਾ ਸੰਤਾਪ ਤਾਮਿਲਨਾਡੂ ਸੂਬੇ ਦੇ ਲੋਕ ਹੰਢਾ ਚੁੱਕੇ ਹਨ ਅਤੇ ਜਿਵੇਂ ਇਸ ਵਾਰ ਆਮ ਨਾਲੋਂ ਕੁੱਝ ਵੱਧ ਬਰਸਾਤਾਂ ਹੋਣ ਦੀ ਆਸ ਕੀਤੀ ਜਾਂਦੀ ਹੈ ਤਾਂ ਅਜਿਹਾ ਕੁੱਝ ਹੀ ਉੱਤਰੀ ਭਾਰਤ ਦੇ ਅਨੇਕਾਂ ਸੂਬਿਆਂ ਵਿੱਚ ਵੇਖਣ ਨੂੰ ਮਿਲ ਜਾਵੇਗਾ।
ਪਾਣੀ ਦੀ ਥੁੜ•, ਪੈਦਾ ਕੀਤੀ ਗਈ ਨਕਲੀ ਥੁੜ• ਹੈ
ਹਿੰਦੋਸਤਾਨ ਵਿੱਚ ਪੀਣ ਵਾਲੇ ਪਾਣੀ ਦੀ ਥੁੜ•, ਅਸਲੀ ਥੁੜ• ਨਹੀਂ ਹੈ ਬਲਕਿ ਇਹ ਪੈਦਾ ਕੀਤੀ ਗਈ ਨਕਲੀ ਥੁੜ• ਹੈ। 18 ਜੂਨ 2016 ਦੇ ਪੰਜਾਬੀ ਟ੍ਰਿਬਿਊਨ ਅਨੁਸਾਰ 1947 ਵਿੱਚ ਜਿੱਥੇ ''ਸਿਰਫ 232 ਪਿੰਡਾਂ ਕੋਲ ਪੀਣਯੋਗ ਪਾਣੀ ਨਹੀਂ ਸੀ'' ਉੱਥੇ ''ਹੁਣ ਅਜਿਹੇ ਪਿੰਡਾਂ ਦੀ ਗਿਣਤੀ ਡੇਢ ਲੱਖ ਤੋਂ ਵੀ ਵੱਧ ਹੈ।'' ਜਿਵੇਂ ਭਾਰਤੀ ਹਕੂਮਤ ਆਨਾਜ ਦੀ ਜਨਤਕ ਵੰਡ ਪ੍ਰਣਾਲੀ ਨੂੰ ਬੰਦ ਕਰਕੇ ਲੋਕਾਂ ਦੀ ਰੋਟੀ ਨੂੰ ਨਿੱਜੀ ਘਰਾਣਿਆਂ ਦੇ ਹੱਥਾਂ 'ਚ ਦੇ ਰਹੀ ਹੈ ਜਾਂ ਫੇਰ ਬਿਜਲੀ, ਆਵਾਜਾਈ, ਵਿਦਿਆ ਅਤੇ ਸਿਹਤ ਸਹੂਲਤਾਂ ਆਦਿ ਨੂੰ ਵਪਾਰ ਬਣਾ ਕੇ ਮੋਟੇ ਮੁਨਾਫੇ ਹਾਸਲ ਕਰਨੇ ਚਾਹੁੰਦੀ ਹੈ, ਉਸੇ ਹੀ ਤਰ•ਾਂ ਇਹ ਪਾਣੀ ਦਾ ਨਿੱਜੀਕਰਨ ਕਰਦੇ ਹੋਏ ਇਸਦਾ ਵਪਾਰ ਕਰਕੇ ਮੋਟੇ ਮੁਨਾਫੇ ਹਾਸਲ ਕਰਨਾ ਚਾਹੁੰਦੀ ਹੈ। ਪੀਣ ਵਾਲਾ ਪਾਣੀ ਕਿੱਥੇ ਜਾਣਾ ਚਾਹੀਦਾ ਹੈ ਜਾਂ ਕਿੱਥੇ ਨਹੀਂ ਜਾਣਾ ਚਾਹੀਦਾ, ਇਹ ਸਭ ਕੁੱਝ ਹਕੂਮਤੀ ਨੀਤੀਆਂ 'ਤੇ ਨਿਰਭਰ ਕਰਦਾ ਹੈ। ਜੇਕਰ ਛੋਟੇ ਛੋਟੇ ਚੈੱਕ-ਡੈਮ (ਬੰਨ•) ਬਣਾਏ ਜਾਣ ਤਾਂ ਨਾ ਸਿਰਫ ਹਿਮਾਲਾ ਖੇਤਰ ਦੇ ਪੱਕੇ ਪਹਾੜਾਂ ਵਿੱਚ ਹੀ ਲੱਖਾਂ ਏਕੜ-ਫੁੱਟ ਪਾਣੀ ਸਾਂਭਿਆ ਜਾ ਸਕਦਾ ਹੈ ਬਲਕਿ ਇਹ ਰਾਜਸਥਾਨ ਅਤੇ ਦੱਖਣੀ ਪਠਾਰ ਸਮੇਤ ਦੇਸ਼ ਦੇ ਹੋਰਨਾਂ ਖਿੱਤਿਆਂ ਵਿੱਚ ਵੀ ਸਾਂਭਿਆ ਜਾ ਸਕਦਾ ਹੈ। ਇਸ ਸਮੇਂ ਦਰਿਆਈ ਪਾਣੀਆਂ ਦਾ ਇੱਕ ਤਿਹਾਈ ਹਿੱਸਾ ਹੀ ਵਰਤਿਆ ਜਾ ਰਿਹਾ ਹੈ, ਜਦੋਂ ਕਿ ਦੋ ਤਿਹਾਈ ਹਿੱਸਾ ਸਮੁੰਦਰ ਵਿੱਚ ਫਾਲਤੂ ਹੀ ਜਾ ਰਿਹਾ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਵਰਖਾ ਹੋਣ ਵਾਲੇ ਭਾਰਤ ਵਿਚਲੇ ਚਿਰਾਪੂੰਜੀ ਵਰਗੇ ਖੇਤਰਾਂ ਦੇ ਹੁੰਦੇ ਹੋਏ ਪਾਣੀ ਦੀ ਥੁੜ• ਦਾ ਹੋਣਾ ਕੁਦਰਤ ਦੀ ਕਰੋਪੀ ਨਹੀਂ ਬਲਕਿ ਕਿਰਪਾ ਦਾ ਮਾਮਲਾ ਬਣਦਾ ਹੈ। ਜਿੰਨੀ ਕੁ ਭਾਰਤ ਦੀ ਕੁੱਲ ਭੂਮੀ ਹੈ, ਓਨਾ ਕੁ ਹੀ ਇਸਦੇ ਆਲੇ-ਦੁਆਲੇ ਹਿੰਦ ਮਹਾਂਸਾਗਰ ਦਾ ਸਮੁੰਦਰ ਪਿਆ ਹੈ, ਜਿਸ ਵਿੱਚ ਹਰ ਸਮੇਂ ਹੀ ਮੀਂਹ ਪੈਂਦੇ ਰਹਿੰਦੇ ਹਨ, ਜੇਕਰ ਉਹਨਾਂ ਨੂੰ ਸਾਂਭਿਆ ਜਾ ਸਕਦਾ ਹੋਵੇ ਜਾਂ ਫੇਰ ਸੂਰਜੀ ਅਤੇ ਪੌਣ ਊਰਜਾ ਨਾਲ ਬਿਜਲੀ ਪੈਦਾ ਕਰਕੇ ਸਮੁੰਦਰੀ ਪਾਣੀ ਨੂੰ ਵੀ ਪੀਣ ਯੋਗ ਬਣਾਇਆ ਜਾ ਸਕਦਾ ਹੈ। ਅਜਿਹਾ ਸਭ ਕੁੱਝ ਹੋ ਸਕਦਾ ਹੈ, ਡਰੇਨਾਂ ਦੇ ਗੰਦੇ ਪਾਣੀ ਨੂੰ ਸ਼ੁੱਧ ਕਰਕੇ ਖੇਤੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ, ਪਰ ਅਜਿਹਾ ਕੁੱਝ ਕਰਨਾ ਭਾਰਤੀ ਹਾਕਮਾਂ ਦੇ ਇਰਾਦਿਆਂ ਵਿੱਚ ਨਹੀਂ ਹੈ। ਕੇਂਦਰੀ ਜਲ ਮੰਤਰੀ ਓਮਾ ਭਾਰਤੀ ਨੇ ''ਸੋਕਾ ਇੱਕ ਕੁਦਰਤੀ ਵਰਤਾਰਾ ਹੈ, ਇਸ ਕਰਕੇ ਅਗਾਊਂ ਕੋਈ ਵਿਉਂਤ ਨਹੀਂ ਬਣਾਈ ਜਾ ਸਕਦੀ'' ਕਹਿੰਦੇ ਹੋਏ ਪਾਣੀ ਸਾਂਭਣ-ਬਚਾਉਣ ਦੀ ਕਿਸੇ ਵੀ ਜੁੰਮੇਵਾਰੀ ਤੋਂ ਪੱਲਾ ਝਾੜ ਦਿੱਤਾ ਹੈ।
ਪੰਜਾਬ ਦੇ ਵੱਡੇ ਇਲਾਕੇ ਵਿੱਚ ਇਹ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਇੱਥੇ ਵੀ ਪਾਣੀ ਮੁੱਲ ਵਿਕੇਂਦੀ ਸ਼ੈਣ ਬਣੇਗਾ। ਪਰ ਅੱਜ ਇਹ ਸਮੇਂ ਦੀ ਸਚਾਈ ਬਣ ਚੁੱਕਿਆ ਹੈ। ਦੇਸ਼ ਦੇ ਹਾਕਮ ਪਾਣੀ 'ਤੇ ਆਪਣੀ ਅਜਾਰੇਦਾਰੀ ਕਾਇਮ ਕਰਕੇ ਇਸ ਰਾਹੀਂ ਆਪਣੀ ਅੰਨ•ੀਂ ਲੁੱਟ ਮਚਾਉਣੀ ਚਾਹੁੰਦੇ ਹਨ। ਪੰਜਾਬ ਸਮੇਤ ਹਿੰਦੋਸਤਾਨ ਵਿੱਚ ਪੀਣ ਵਾਲੇ ਪਾਣੀ ਦੀ ਥੁੜ• ਨਹੀਂ ਹੈ ਬਲਕਿ ਇੱਥੋਂ ਦੇ ਹਾਕਮਾਂ ਵੱਲੋਂ ਨਕਲੀ ਥੁੜ• ਪੈਦਾ ਕੀਤੀ ਜਾ ਰਹੀ ਹੈ। ਇਸ ਕਰਕੇ ਇੱਥੋਂ ਦੇ ਹਾਕਮਾਂ ਵੱਲੋਂ ਪੈਦਾ ਕੀਤੀ ਪਾਣੀ ਦੀ ਨਕਲੀ ਥੁੜ• ਦਾ ਭਾਂਡਾ ਚੌਰਾਹੇ ਵਿੱਚ ਭੰਨਿਆ ਜਾਣਾ ਚਾਹੀਦਾ ਹੈ। ਜੇਕਰ ਪਾਣੀ ਦੀ ਨਕਲੀ ਥੁੜ• 'ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਉਹ ਦਿਨ ਵੀ ਦੂਰ ਨਹੀਂ ਰਹਿਣੇ ਜਦੋਂ ਇੱਥੋਂ ਦੇ ਹਾਕਮ ਹਵਾ ਨੂੰ ਵੀ ਵੇਚਣਾ ਸ਼ੁਰੂ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਧਰਨਗੇ।
੦-੦
No comments:
Post a Comment