ਕੋਰੋਨਾ ਦੇ ਦੌਰ ਵਿੱਚ
ਕਸ਼ਮੀਰ ਵਿਚਲੀ ਜਵਾਲਾ ਭੜਕ ਪਈ
ਸੁਰਖ਼ ਰੇਖਾ ਦੇ ਜਨਵਰੀ-ਫਰਵਰੀ 2020 ਦੇ ਅੰਕ ਵਿੱਚ ਅਸੀਂ ਕਸ਼ਮੀਰ ਸਬੰਧੀ ਲਿਖੇ ਲੇਖ ਦੀ ਸ਼ੁਰੂਆਤ ਇਉਂ ਕੀਤੀ ਸੀ:
''ਭਾਰਤੀ ਹਾਕਮਾਂ ਨੂੰ ਇਹ ਭਰਮ ਸੀ ਕਿ ਕਸ਼ਮੀਰੀ ਲੋਕਾਂ ਨੂੰ ਘਰਾਂ ਵਿੱਚ ਤਾੜ ਕੇ ਦੋ ਚਾਰ ਮਹੀਨਿਆਂ ਵਿੱਚ ਲਾਦੂ ਕੱਢ ਲਿਆ ਜਾਵੇਗਾ। ਪਰ ਕਸ਼ਮੀਰੀ ਲੋਕਾਂ ਨੇ ਭਾਰਤੀ ਹਾਕਮਾਂ ਦੇ ਭਰਮ ਨੂੰ ਚਕਨਾਚੂਰ ਕਰਕੇ ਰੱਖ ਦਿੱਤਾ ਹੈ।''
ਤੇ ਅਖੀਰ ਵਿੱਚ ਤੋੜਾ ਇਉਂ ਝਾੜਿਆ ਸੀ:
ਕਸ਼ਮੀਰ ਵਾਦੀ ਵਿੱਚ ਲੋਕਾਂ ਦੇ ਧੁਖਦੇ ਗੁੱਸੇ ਦੀ ਅੱਗ ਭਾਂਬੜਾਂ ਦੇ ਰੂਪ ਵਿੱਚ ਪ੍ਰਗਟ ਹੋ ਸਕਦੀ ਹੈ, ਜਿਸ ਨੂੰ ਦਬਾਉਣ ਲਈ ਭਾਰਤੀ ਹਾਕਮਾਂ ਕੀ ਕੁੱਝ ਸਕਦੇ ਹਨ, ਇਸ ਸਬੰਧੀ 'ਫਰੰਟ ਲਾਈਨ' 10 ਦਸੰਬਰ ਦੇ ਪੱਤਰਕਾਰ ਆਨੰਦੋ ਭਖਤੋ ਨੇ ਲਿਖਿਆ ਹੈ ਕਿ ''ਉੱਥੇ ਇਹ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਅਗਲੀਆਂ ਗਰਮੀਆਂ ਵਿੱਚ ਕਸ਼ਮੀਰ ਵਿੱਚ ਖੂੰਨ-ਖਰਾਬਾ ਬਹੁਤ ਹੋਵੇਗਾ।''ਆਖਰ ਸਮੇਂ ਨੇ ਜੋ ਹਕੀਕਤ ਉਘਾੜੀ ਉਹ ਪਿਛਲੇ 10 ਦਿਨਾਂ ਦੀ ਕਾਰਗੁਜਾਰੀ ਵਿੱਚ ਵੇਖੀ ਜਾ ਸਕਦੀ ਹੈ। ਇਹਨਾਂ 10 ਦਿਨਾਂ ਵਿੱਚ 15 ਭਾਰਤੀ ਫੌਜੀ ਮਾਰੇ ਗਏ ਹਨ ਜਦੋਂ 11 ਕਸ਼ਮੀਰੀ ਨੌਜਵਾਨਾਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਹਨ। ਬਾਕੀ ਅਜੇ ਸੱਚ ਇਹ ਹੀ ਹੈ ਕਿ ਭਾਰਤ ਵਿੱਚ ਕਰਫਿਊ ਲੱਗੇ ਨੂੰ 2 ਮਹੀਨੇ ਹੀ ਹੋਏ ਪਰ ਕਸ਼ਮੀਰ ਵਿੱਚ ਕਰਫਿਊ ਲੱਗੇ ਨੂੰ 9 ਮਹੀਨੇ ਹੋ ਚੁੱਕੇ ਹਨ। ਕਸ਼ਮੀਰ ਵਿੱਚ ਜੇਕਰ ਸੱਚੀਉਂ ਹੀ ਕਰਫਿਊ ਖੁੱਲ ਜਾਵੇ ਤਾਂ ਉੱਥੇ ਕਿਹੋ ਜਿਹੀ ਹਨੇਰੀ ਉੱਠ ਸਕਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ। ਹੇਠਾਂ ਅਸੀਂ ਪੰਜਾਬੀ ਟ੍ਰਿਬਿਊਨ ਵਿੱਚ ਛਪੀਆਂ ਖਬਰਾਂ ਨੂੰ ਹੂਬਹੂ ਪੇਸ਼ ਕਰ ਰਹੇ ਹਾਂ ਜੋ ਸਮੇਂ ਦੀ ਹਕੀਕਤ ਨੂੰ ਉਘਾੜਦੀਆਂ ਹਨ। ਭਾਰਤੀ ਹਾਕਮ ਆਪਣੇ ਮਾਰੇ ਗਏ ਧਾੜਵੀ ਫੌਜੀਆਂ ਨੂੰ ਸ਼ਹੀਦ ਬਣਾ ਕੇ ਪੇਸ਼ ਕਰਦੀ ਹੈ। ਜਦੋਂ ਕਿ ਕਸ਼ਮੀਰੀ ਲੜਾਕਿਆਂ ਨੂੰ ਅੱਤਵਾਦੀ ਜਾਂ ਪਾਕਿਸਤਾਨੀ ਘੁਸਪੈਠੀਏ ਬਣਾ ਕੇ ਪੇਸ਼ ਕਰ ਰਹੀ ਹੈ।
ਵਾਦੀ 'ਚ ਸੀਆਰਪੀਐੱਫ ਦੀ ਟੁਕੜੀ 'ਤੇ ਗ੍ਰਨੇਡ ਹਮਲਾ
ਸ੍ਰੀਨਗਰ, 5 ਮਈ- ਕੇਂਦਰੀ ਕਸ਼ਮੀਰ ਦੇ ਪਾਖਰਪੋਰਾ ਵਿੱਚ ਅੱਜ ਅਤਿਵਾਦੀਆਂ ਨੇ ਸੀਆਰਪੀਐੱਫ ਦੀ ਟੁਕੜੀ 'ਤੇ ਗ੍ਰਨੇਡ ਸੁੱਟਿਆ ਗਿਆ ਜਿਸ ਨਾਲ ਚਾਰ ਆਮ ਸ਼ਹਿਰੀ ਤੇ ਨੀਮ ਫੌਜੀ ਦਸਤੇ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਸ੍ਰੀਨਗਰ ਵਿੱਚ ਸੀਆਰਪੀਐੱਫ ਦੇ ਬੁਲਾਰੇ ਪੰਕਜ ਸਿੰਘ ਨੇ ਦੱਸਿਆ ਕਿ ਅੱਤਵਾਦੀਆਂ ਨੇ ਬਡਗਾਮ ਜ਼ਿਲ੍ਹੇ ਵਿੱਚ ਸੀਆਰਪੀਐਫ ਪਾਰਟੀ 'ਤੇ ਗ੍ਰਨੇਡ ਸੁੱਟਿਆ। 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਜ਼ਿਲ੍ਹੇ ਵਿੱਚ ਇਹ ਦੂਸਰਾ ਗ੍ਰਨੇਡ ਹਮਲਾ ਹੈ।
ਅਤਿਵਾਦੀ ਹਮਲੇ 'ਚ ਸੀਆਰਪੀਐੱਫ ਦੇ ਤਿੰਨ ਜਵਾਨਾਂ ਸਮੇਤ ਚਾਰ ਹਲਾਕ
ਸ੍ਰੀਨਗਰ, 4 ਮਈ- ਕੁੱਪਵਾੜਾ 'ਚ ਸੋਮਵਾਰ ਨੂੰ ਇਕ ਨਾਕੇ 'ਤੇ ਅਤਿਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਸੀਆਰਪੀਐੱਫ ਦੇ ਤਿੰਨ ਜਵਾਨ ਹਲਾਕ ਹੋ ਗਏ ਜਦੋਂ ਕਿ ਇਸ ਹਮਲੇ 'ਚ ਦੋ ਜਵਾਨ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਬੀਤੇ ਦਿਨੀ ਇਸੇ ਜ਼ਿਲ੍ਹੇ ਵਿੱਚ ਅਤਿਵਾਦੀਆਂ ਨਾਲ ਮੁਕਾਬਲੇ 'ਚ ਫੌਜ ਦੇ ਦੋ ਅਫ਼ਸਰਾਂ ਸਮੇਤ ਸੁਰੱਖਿਆ ਬਲਾਂ ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ। ਇਸੇ ਦੌਰਾਨ ਦੋਵਾਂ ਪਾਸਿਆਂ ਤੋਂ ਚੱਲੀਆਂ ਗੋਲੀਆਂ ਵਿੱਚ ਇਕ ਮੰਦਬੁੱਧੀ ਨੌਜਵਾਨ ਦੀ ਵੀ ਮੌਤ ਹੋ ਗਈ। ਸਰਕਾਰੀ ਸੂਤਰਾਂ ਅਨੁਸਾਰ ਅਤਿਵਾਦੀਆਂ ਨੇ ਸੋਮਵਾਰ ਨੂੰ ਸੀਆਰਪੀਐੱਫ਼ ਵੱਲੋਂ ਕਰਾਲਗੁੰਡ ਵਿੱਚ ਵਾਂਗਮ-ਕਾਜ਼ੀਆਬਾਦ ਇਲਾਕੇ 'ਚ ਲਗਾਏ ਨਾਕੇ 'ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਜਵਾਬ ਵਿੱਚ ਸੀਆਰਪੀਐਫ਼ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਦੌਰਾਨ ਤਿੰਨ ਸੁਰੱਖਿਆ ਜਵਾਨਾਂ ਅਤੇ 15 ਸਾਲਾ ਲੜਕੇ ਦੀ ਮੌਤ ਹੋ ਗਈ ਜਿਸ ਦੀ ਪਛਾਣ ਹਾਜ਼ਿਮ ਬੱਟ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਉਹ ਮੰਦਬੁੱਧੀ ਸੀ। ਇਸੇ ਦੌਰਾਨ ਨੌਗਾਮ ਇਲਾਕੇ 'ਚ ਸੁਰੱਖਿਆ ਬਲਾਂ ਦੇ ਕੈਂਪ 'ਤੇ ਹੋਏ ਗ੍ਰਨੇਡ ਹਮਲੇ 'ਚ ਸੀ.ਆਈ.ਐੱਸ.ਐੱਫ. ਦਾ ਜਵਾਨ ਜ਼ਖ਼ਮੀ ਹੋ ਗਿਆ। -ਪੀਟੀਆਈ
ਕਰਨਲ ਅਤੇ ਮੇਜਰ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਹਲਾਕ
ਸ੍ਰੀਨਗਰ, 3 ਮਈ- ਉਤਰੀ ਕਸ਼ਮੀਰ ਦੇ ਹੰਦਵਾੜਾ ਖੇਤਰ ਦੇ ਇਕ ਪਿੰਡ 'ਚ ਅੱਤਿਵਾਦੀਆਂ ਨਾਲ ਮੁਕਾਬਲੇ ਵਿਚ ਫੌਜ ਦੇ ਇਕ ਕਰਨਲ ਅਤੇ ਮੇਜਰ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਹਲਾਕ ਹੋ ਗਏ। ਮੁਕਾਬਲੇ 'ਚ ਦੋ ਅੱਤਿਵਾਦੀ ਵੀ ਮਾਰੇ ਗਏ। ਸ਼ਹੀਦਾਂ 'ਚ ਕਰਨਲ ਆਸ਼ੂਤੋਸ਼ ਸ਼ਰਮਾ, ਮੇਜਰ ਅਨੁਜ ਤੇ ਜੰਮੂ ਕਸ਼ਮੀਰ ਪੁਲੀਸ ਦੇ ਸਬ ਇੰਸਪੈਕਟਰ ਸ਼ਕੀਲ ਕਾਜ਼ੀ ਵੀ ਸ਼ਾਮਲ ਹਨ।
ਪੁਲੀਸ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਕਰਨਲ ਸ਼ਰਮਾ ਤੇ ਉਨ੍ਹਾਂ ਦੀ ਟੀਮ ਨੇ ਅੱਤਿਵਾਦੀਆਂ ਵੱਲੋਂ ਬੰਦੀ ਬਣਾਏ ਨਾਗਰਿਕਾਂ ਨੂੰ ਬਹਾਦਰੀ ਨਾਲ ਮੁਕਤ ਕਰਵਾ ਲਿਆ। ਅੱਤਿਵਾਦੀਆਂ ਨੇ ਚੰਗੀਮੁਲਾ ਇਲਾਕੇ ਦੇ ਇਕ ਮਕਾਨ 'ਚ ਕੁਝ ਨਾਗਰਿਕਾਂ ਨੂੰ ਬੰਦੀ ਬਣਾ ਲਿਆ ਸੀ। ਮੁਕਾਬਲੇ 'ਚ ਲਾਂਸ ਨਾਇਕ ਦਿਨੇਸ਼ ਵੀ ਸ਼ਹੀਦ ਹੋ ਗਿਆ।ਕਰਨਲ ਸ਼ਰਮਾ 21 ਰਾਸ਼ਟਰੀ ਰਾਈਫਲ ਦੇ ਕਮਾਂਡਿੰਗ ਅਫਸਰ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਯੂਪੀ ਦੇ ਬੁਲੰਦ ਸ਼ਹਿਰ ਲਿਜਾਈ ਜਾਵੇਗੀ। ਮੇਜਰ ਸੂਦ ਪੰਚਕੂਲਾ ਦੇ ਨਿਵਾਸੀ ਸਨ।ਮੁਕਾਬਲੇ ਦੌਰਾਨ ਦੋ ਅਫਸਰਾਂ ਸਣੇ ਚਾਰ ਲਾਪਤਾਸ੍ਰੀਨਗਰ, 2 ਮਈ- ਵਾਦੀ ਦੇ ਹੰਦਵਾੜਾ ਵਿੱਚ ਇੱਕ ਮੁਕਾਬਲੇ ਦੌਰਾਨ ਫੌਜ ਦੇ ਦੋ ਅਧਿਕਾਰੀ, ਇੱਕ ਜਵਾਨ ਤੇ ਇੱਕ ਸਿਪਾਹੀ ਲਾਪਤਾ ਦੱਸੇ ਜਾ ਰਹੇ ਹਨ। ਮੁਕਾਬਲੇ ਦੌਰਾਨ ਉਹ ਇੱਕ ਘਰ ਵਿੱਚ ਦਾਖਲ ਹੋਏ ਸਨ। ਇਸ ਸਬੰਧੀ ਫੌਜੀ ਅਧਿਕਾਰੀਆਂ ਨੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਅਣਪਛਾਤੇ ਦਹਿਸ਼ਤਗਰਦ ਮਾਰੇ ਗਏ। ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਡੰਗੇਰਪੋਰਾ ਵਿੱਚ ਸ਼ਨਿੱਚਰਵਾਰ ਦੀ ਸਵੇਰ ਮੁਖਬਰੀ ਦੇ ਆਧਾਰ 'ਤੇ ਘੇਰਾ ਪਾ ਕੇ ਤਲਾਸ਼ੀ ਅਭਿਆਨ ਚਲਾਇਆ। ਇਸ ਦੌਰਾਨ ਦੋ ਦਹਿਸ਼ਤਗਰਦ ਮਾਰੇ ਗਏ। -ਪੀਟੀਆਈ
ਵਾਦੀ 'ਚ ਮੁਕਾਬਲੇ ਦੌਰਾਨ ਦੋ ਅਤਿਵਾਦੀ ਹਲਾਕ
ਸ੍ਰੀਨਗਰ, 2 ਮਈ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਦੋ ਅਣਪਛਾਤੇ ਅਤਿਵਾਦੀ ਮਾਰੇ ਗਏ। ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਦੱਖਣੀ ਕਸ਼ਮੀਰ ਦੇ ਡੈਂਜਰਪੋਰਾ 'ਚ ਅਤਿਵਾਦੀਆਂ ਦੀ ਮੌਜੂਦਗੀ ਬਾਅਦ ਘੇਰਾਬੰਦੀ ਕੀਤੀ ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਅਤਿਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ਵਿੱਚ ਦੋ ਅਤਿਵਾਦੀ ਮਾਰੇ ਗਏ।
ਪਾਕਿ ਗੋਲੀਬਾਰੀ 'ਚ ਜ਼ਖ਼ਮੀ ਦੋ ਜਵਾਨ ਹਲਾਕ
ਸ੍ਰੀਨਗਰ, 2 ਮਈ- ਜੰਮੂ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗੋਲੀਬਾਰੀ ਵਿੱਚ ਜ਼ਖ਼ਮੀ ਦੋ ਜਵਾਨਾਂ ਦੀ ਅੱਜ ਮੌਤ ਹੋ ਗਈ। ਪਾਕਿਸਤਾਨ ਵੱਲੋਂ ਬੀਤੇ ਦਿਨ ਕੀਤੀ ਬਾਰਾਮੁੱਲਾ ਦੇ ਰਾਮਪੁਰ ਸੈਕਟਰ ਵਿੱਚ ਕੰਟਰੋਲ ਰੇਖਾ 'ਤੇ ਕੀਤੀ ਗੋਲੀਬਾਰੀ ਕਾਰਨ ਤਿੰਨ ਜਵਾਨ ਤੇ ਤਿੰਨ ਆਮ ਨਾਗਰਿਕ ਜ਼ਖ਼ਮੀ ਹੋ ਗਏ ਸਨ।ਜ਼ਖਮੀਆਂ ਵਿੱਚ ਚਾਰ ਸਾਲ ਦਾ ਬੱਚਾ ਵੀ ਸੀ।
ਪੁਲੀਸ ਨਾਲ ਮੁੱਠਭੇੜ ਵਿੱਚ ਤਿੰਨ ਅਤਿਵਾਦੀ ਹਲਾਕ
ਸ੍ਰੀਨਗਰ, 29 ਅਪਰੈਲ- ਜੰਮੂ ਕਸ਼ਮੀਰ ਦੇ ਸ਼ੌਪੀਆਂ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਮੁੱਠਭੇੜ ਵਿੱਚ ਤਿੰਨ ਅਤਿਵਾਦੀ ਮਾਰੇ ਗਏ ਜਦੋਂ ਕਿ ਕਈ ਸੁਰੱਖਿਆ ਕਰਮੀ ਫੱਟੜ ਹੋ ਗਏ। ਇਹ ਜਾਣਕਾਰੀ ਬੁੱਧਵਾਰ ਨੂੰ ਇਥੇ ਪੁਲੀਸ ਨੇ ਦਿੱਤੀ। ਪੁਲੀਸ ਨੂੰ ਮੰਗਲਵਾਰ ਨੂੰ ਕਸ਼ਮੀਰ ਦੇ ਮਲਹੋਰਾ ਇਲਾਕੇ ਵਿੱਚ ਅਤਿਵਾਦੀਆਂ ਦੇ ਛੁਪੇ ਹੋਣ ਦੀ ਸੂਚਨਾ ਮਿਲੀ ਸੀ। ਜਾਂਚ ਮੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਸੁਰੱਖਿਆ ਕਰਮੀਆਂ ਨੇ ਡਟ ਕੇ ਜਵਾਬ ਦਿੱਤਾ। ਇਸ ਮੁੱਠਭੇੜ ਵਿੱਚ ਤਿੰਨ ਅਤਿਵਾਦੀ ਮਾਰੇ ਗਏ। -ਪੀਟੀਆਈ
ਸ਼ੋਪੀਆਂ 'ਚ ਦੋ ਹੋਰ ਅਤਿਵਾਦੀ ਮਾਰੇ
ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚ ਅਤਿਵਾਦੀਆਂ ਨਾਲ ਸਾਰੀ ਰਾਤ ਚੱਲੇ ਮੁਕਾਬਲੇ ਵਿੱਚ ਤਿੰਨ ਅਤਿਵਾਦੀ ਮਾਰੇ ਗਏ। ਪੁਲੀਸ ਮੁਤਾਬਕ ਬੀਤੇ ਦਿਨ ਇਕ ਅਤਿਵਾਦੀ ਮਾਰਿਆ ਗਿਆ ਸੀ ਤੇ ਅੱਜ ਦੋ ਹੋਰ ਅਤਿਵਾਦੀ ਮਾਰ ਦਿੱਤੇ ਗਏ। ਇਨ੍ਹਾਂ ਮਾਰੇ ਅਤਿਵਾਦੀਆਂ ਦੀ ਹਾਲੇ ਪਛਾਣ ਨਹੀਂ ਹੋਈ।
ਸ਼ੋਪੀਆਂ: ਮੁਕਾਬਲੇ 'ਚ ਅਤਿਵਾਦੀ ਹਲਾਕ
ਸ੍ਰੀਨਗਰ, 28 ਅਪਰੈਲ- ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਅਤਿਵਾਦੀਆਂ ਤੇ ਸੁਰੱਖਿਆ ਦਸਤਿਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ ਤੇ ਇਸ ਵਿੱਚ ਹੁਣ ਤੱਕ ਇਕ ਅਤਿਵਾਦੀ ਮਾਰਿਆ ਜਾ ਚੁੱਕਿਆ ਹੈ। ਪੁਲੀਸ ਮੁਤਾਬਕ ਮੁਕਾਬਲਾ ਉਦੋਂ ਸ਼ੁਰੂ ਹੋਇਆ, ਜਦੋਂ ਅਤਿਵਾਦੀਆਂ ਨੇ ਜ਼ਿਲ੍ਹੇ ਦੇ ਜ਼ੈਨਾਪੁਰਾ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ 'ਤੇ ਗੋਲੀ ਚਲਾ ਦਿੱਤੀ। ਆਖਰੀ ਰਿਪੋਰਟਾਂ ਮਿਲਣ ਤੱਕ ਗੋਲੀਬਾਰੀ ਜਾਰੀ ਹੈ।
ਜੰਮੂ 'ਚ ਅਤਿਵਾਦੀਆਂ ਘੁਸਪੈਠ ਮਗਰੋਂ ਤਲਾਸ਼ੀ ਮੁਹਿੰਮ ਸ਼ੁਰੂ
ਜੰਮੂ, 27 ਅਪਰੈਲ- ਜੰਮੂ ਇਲਾਕੇ ਵਿੱਚ ਕੌਮਾਂਤਰੀ ਸਰਹੱਦ ਤੋਂ ਅਤਿਵਾਦੀਆਂ ਦੀ ਘੁਸਪੈਠ ਦੀਆਂ ਰਿਪੋਰਟਾਂ ਮਗਰੋਂ ਪੁਲੀਸ ਤੇ ਫੌਜ ਨੇ ਜੰਮੂ-ਪਠਾਨਕੋਟ ਕੌਮੀ ਮਾਰਗ 'ਤੇ ਸਥਿਤ ਕਈ ਕਸਬਿਆਂ ਤੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਦਿੱਤੀ ਹੈ ਪਰ ਹਾਲੇ ਤੱਕ ਅਤਿਵਾਦੀ ਹੱਥ ਨਹੀਂ ਆਏ। ਇਹ ਮੁਹਿੰਮ ਰਾਤ ਤੋਂ ਜਾਰੀ ਹੈ। ਸੁਰੱਖਿਆ ਦਸਤਿਆਂ ਵੱਲੋਂ ਆਰਐੱਸਪੁਰਾ, ਸਾਂਬਾ, ਪਰਗਵਾਲ ਤੇ ਹੀਰਾਨਗਰ ਵਿੱਚ ਤਲਾਸ਼ੀ ਲਈ ਜਾ ਰਹੀ ਹੈ।
ਮੁਕਾਬਲੇ 'ਚ ਦੋ ਅਤਿਵਾਦੀ ਤੇ ਇੱਕ ਸਾਥੀ ਹਲਾਕ
ਸ੍ਰੀਨਗਰ, 25 ਅਪਰੈਲ- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਦਸਤਿਆਂ ਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਦੋ ਅਤਿਵਾਦੀ ਤੇ ਉਨ੍ਹਾਂ ਦਾ ਇੱਕ 'ਕੱਟੜ' ਸਾਥੀ ਮਾਰਿਆ ਗਿਆ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਦੱਖਣੀ ਕਸ਼ਮੀਰ 'ਚ ਅਵਾਂਤੀਪੁਰਾ ਦੇ ਗੋਰੀਪੁਰਾ ਇਲਾਕੇ 'ਚ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ ਜਿਸ ਮਗਰੋਂ ਉਨ੍ਹਾਂ ਅੱਜ ਤੜਕੇ ਇਲਾਕੇ ਦੀ ਘੇਰਾਬੰਦੀ ਕਰਕੇ ਤਾਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਉਸ ਸਮੇਂ ਮੁਕਾਬਲਾ ਸ਼ੁਰੂ ਹੋ ਗਿਆ ਜਦੋਂ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮਗਰੋਂ ਸੁਰੱਖਿਆ ਬਲਾਂ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਦੋ ਅਤਿਵਾਦੀ ਤੇ ਅਤਿਵਾਦੀਆਂ ਇੱਕ 'ਕੱਟੜ' ਸਾਥੀ ਮਾਰਿਆ ਗਿਆ ਹੈ। ਮੁਕਾਬਲਾ ਜਾਰੀ ਹੈ ਤੇ ਇਲਾਕੇ 'ਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ। -ਪੀਟੀਆਈ
ਇਸ ਵਿਸ਼ੇ ਹੋਰ ਸਮੱਗਰੀ ਹੇਠ ਲਿਖੇ ਪਤੇ 'ਤੇ ਪੜ੍ਹੋ—
S”RK8-R5K811980.2LO7SPO“.3OM
''ਕਸ਼ਮੀਰ ਵਾਦੀ 'ਚ ਸੁਲਘਦੀ ਅੱਗ ਭਾਂਬੜ ਬਣੇਗੀ''
---------------------------------------
ਕਸ਼ਮੀਰੀ ਫ਼ੋਟੋ-ਜਰਨਲਿਸਟ ਤੋਂ ਬਾਦ ਇਕ ਹੋਰ ਸੀਨੀਅਰ ਪੱਤਰਕਾਰ ਨੂੰ ਪੁਲਿਸ ਵੱਲੋਂ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ
ਕਸ਼ਮੀਰੀ ਫ਼ੋਟੋ-ਜਰਨਲਿਸਟ ਮਸਰਤ ਜ਼ਾਹਰਾ ਉੱਪਰ ਜੰਮੂ-ਕਸ਼ਮੀਰ ਪੁਲਿਸ ਵੱਲੋਂ ਯੂ.ਏ.ਪੀ.ਏ. (ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ) ਤਹਿਤ ਪਰਚਾ ਦਰਜ ਕਰਨ ਤੋਂ ਬਾਦ ਇਕ ਹੋਰ ਸੀਨੀਅਰ ਪੱਤਰਕਾਰ ਨੂੰ ਤਫ਼ਤੀਸ਼ ਲਈ ਬੁਲਾ ਕੇ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ ਹੈ ਅਤੇ ਉਸ ਵਿਰੁੱਧ ਫੇਕ ਨਿਊਜ਼ ਛਾਪਣ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਸ੍ਰੀਨਗਰ ਤੋਂ ਦੀ ਹਿੰਦੂ ਦੇ ਪੱਤਰਕਾਰ ਪੀਰਜ਼ਾਦਾ ਆਸ਼ਿਕ ਦੀ 19 ਅਪ੍ਰੈਲ ਨੂੰ ਅਖ਼ਬਾਰ ਵਿਚ ਇਕ ਸਟੋਰੀ ਛਪੀ ਸੀ: “ਬਾਰਾਮੂਲਾ ਵਿਚ ਸੰਬੰਧੀਆਂ ਨੂੰ ਖਾੜਕੂਆਂ ਦੀਆਂ ਦਫ਼ਨਾਈਆਂ..... .....ਲਾਸ਼ਾਂ ਕਬਰਾਂ ਵਿੱਚੋਂ ਕੱਢਣ ਦੀ ਇਜਾਜ਼ਤ ਮਿਲੀ''। ਪੱਤਰਕਾਰ ਨੇ ਮ੍ਰਿਤਕ ਖਾੜਕੂ ਦੇ ਚਾਚੇ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਖ਼ਬਰ ਬਣਾਈ ਸੀ। ਪੱਤਰਕਾਰ ਵੱਲੋਂ ਡਿਪਟੀ ਕਮਿਸ਼ਨ ਸ਼ੋਪੀਆਂ ਦਾ ਪੱਖ ਜਾਣਨ ਦੀ ਕੋਸ਼ਿਸ਼ ਵੀ ਕੀਤੀ ਗਈ ਜੋ ਸੰਭਵ ਨਹੀਂ ਹੋਇਆ। ਦਰਅਸਲ ਪਰਿਵਾਰ ਨੇ ਕਰਫ਼ਿਊ ਪਾਸ ਨੂੰ ਇਜਾਜ਼ਤ ਸਮਝ ਲਿਆ ਸੀ। ਪੁਲਿਸ ਅਧਿਕਾਰੀ ਜਾਂ ਪ੍ਰਸ਼ਾਸਨ ਇਸ ਤੱਥ ਨੂੰ ਦਰੁਸਤ ਕਰ ਸਕਦੇ ਸਨ। ਲੇਕਿਨ ਉਹਨਾਂ ਨੂੰ ਤਾਂ ਮੀਡੀਆ ਦੀ ਜ਼ੁਬਾਨਬੰਦੀ ਲਈ ਬਹਾਨਾ ਚਾਹੀਦਾ ਸੀ। ਪੁਲਿਸ ਅਧਿਕਾਰੀਆਂ ਨੇ ਮੁੱਦਾ ਘੜ ਲਿਆ ਕਿ ਖ਼ਬਰ ਸਰਕਾਰੀ ਅਥਾਰਟੀਜ਼ ਤੋਂ ਤੱਥਾਂ ਦੀ ਤਸਦੀਕ ਕੀਤੇ ਬਗ਼ੈਰ ਛਾਪੀ ਗਈ ਹੈ ਅਤੇ ਇਸ ਨਾਲ ਲੋਕਾਂ ਵਿਚ ਡਰ ਪੈਦਾ ਹੋ ਸਕਦਾ ਹੈ। ਪਹਿਲਾਂ “ਫੇਕ ਨਿਊਜ਼'' ਚਲਾਉਣ ਦੇ ਬਹਾਨੇ ਸ਼੍ਰੀਨਗਰ ਸਾਈਬਰ ਪੁਲਿਸ ਵੱਲੋਂ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਫਿਰ ਉਸੇ ਸ਼ਾਮ ਨੂੰ ਅਨੰਤਨਾਗ ਪੁਲਿਸ ਵੱਲੋਂ ਤਫ਼ਤੀਸ਼ ਲਈ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਇਹ ਪੱਤਰਕਾਰ ਨੂੰ ਜਾਣ-ਬੁੱਝ ਕੇ ਪ੍ਰੇਸ਼ਾਨ ਕਰਨ ਦਾ ਮਾਮਲਾ ਹੈ। ਇਸੇ ਤਰ੍ਹਾਂ ਮਸਰਤ ਜ਼ਾਹਰਾ ਉੱਪਰ ਸੋਸ਼ਲ ਮੀਡੀਆ ਉੱਪਰ 'ਰਾਸ਼ਟਰ ਵਿਰੋਧੀ' ਪੋਸਟਾਂ ਪਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ ਕਿ ਉਸ ਦੀਆਂ ਪੋਸਟਾਂ ਨੌਜਵਾਨਾਂ ਨੂੰ ਵਰਗਾਉਣ ਅਤੇ ਪਬਲਿਕ ਅਮਨ-ਅਮਾਨ ਭੰਗ ਕਰਨ ਦੇ ਜੁਰਮਾਂ ਨੂੰ ਉਕਸਾਉਣ ਵਾਲੀਆਂ ਹਨ। ਇਹ ਵੀ ਕਿ ਉਸ ਦੀਆਂ ਪੋਸਟਾਂ ਲਾਅ ਐਂਡ ਆਰਡਰ ਦੀ ਸਮੱਸਿਆ ਖੜ੍ਹੀ ਕਰ ਸਕਦੀਆਂ ਹਨ।
ਜਮਹੂਰੀ ਅਧਿਕਾਰ ਸਭਾ ਪੰਜਾਬ ਪੱਤਰਕਾਰਾਂ ਨੂੰ ਦਬਾਉਣ ਲਈ ਉਹਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਇਹ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲਾ ਤਾਂ ਹੈ ਹੀ, ਇਸ ਦਾ ਅਸਲ ਮਨੋਰਥ ਪੱਤਰਕਾਰਾਂ ਨੂੰ ਕਸ਼ਮੀਰ ਦੀ ਜ਼ਮੀਨੀਂ ਹਕੀਕਤ ਨੂੰ ਸਾਹਮਣੇ ਲਿਆਉਣ ਤੋਂ ਰੋਕਣਾ ਹੈ ਜਿਹਨਾਂ ਦੀਆਂ ਖ਼ਬਰਾਂ ਅਤੇ ਤਸਵੀਰਾਂ ਸਰਕਾਰ ਅਤੇ ਪੁਲਿਸ-ਫ਼ੌਜ ਵੱਲੋਂ ਘੜੀਆਂ ਝੂਠੀਆਂ ਕਹਾਣੀਆਂ ਦਾ ਪਾਜ ਨੰਗਾ ਕਰਦੀਆਂ ਹਨ। ਸਭਾ ਮੰਗ ਕਰਦੀ ਹੈ ਕਿ ਮਸਰਤ ਜ਼ਾਹਰਾ ਅਤੇ ਪੀਰਜ਼ਾਦਾ ਆਸ਼ਿਕ ਵਿਰੁੱਧ ਦਰਜ ਪਰਚੇ ਤੁਰੰਤ ਰੱਦ ਕੀਤੇ ਜਾਣ, ਜੰਮੂ-ਕਸ਼ਮੀਰ ਵਿਚ ਮੀਡੀਆ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲੇ ਬੰਦ ਕੀਤੇ ਜਾਣ ਅਤੇ ਜੰਮੂ-ਕਸ਼ਮੀਰ ਉੱਪਰ ਅਗਸਤ ਮਹੀਨੇ ਤੋਂ ਥੋਪਿਆ ਲੌਕਡਾਊਨ ਤੁਰੰਤ ਖ਼ਤਮ ਕਰਕੇ ਜੰਮੂ-ਕਸ਼ਮੀਰ ਦਾ ਸਵੈਨਿਰਣੇ ਦਾ ਹੱਕ ਬਹਾਲ ਕੀਤਾ ਜਾਵੇ।
-ਬੂਟਾ ਸਿੰਘ, ਪ੍ਰੈੱਸ ਸਕੱਤਰ, ਮਿਤੀ: 21 ਅਪ੍ਰੈਲ
No comments:
Post a Comment