Wednesday, 29 June 2016

ਜੰਮੂ-ਕਸ਼ਮੀਰ ਦੇ ਲੇਖਕਾਂ ਵੱਲੋਂ ਨਸਤਾਲਿਕ ਨੂੰ ਨੁੱਕਰੇ ਲਾਉਣ ਖਿਲਾਫ ਰੋਸ ਲਹਿਰ

ਜੰਮੂ-ਕਸ਼ਮੀਰ ਦੇ ਲੇਖਕਾਂ ਵੱਲੋਂ ਨਸਤਾਲਿਕ ਨੂੰ ਨੁੱਕਰੇ ਲਾਉਣ ਖਿਲਾਫ ਰੋਸ ਲਹਿਰ
ਸ੍ਰੀਨਗਰ- ਮਨੁੱਖੀ ਸੋਮੇ ਵਿਕਾਸ ਮੰਤਰਾਲੇ (ਐਮ.ਐਚ.ਆਰ.ਡੀ.) ਵੱਲੋਂ ਇੱਕ ਕੌਮੀ ਕੌਂਸਲ ਦਾ ਗਠਨ ਕਰਕੇ ਰਵਾਇਤੀ ਪਰਸੋ-ਅਰਬੀਅਨ ਲਿੱਪੀ ਨਸਤਾਲਿਕ ਨੂੰ ਦਰਕਿਨਾਰ ਕਰਦਿਆਂ ਦੇਵਨਾਗਰੀ ਅਤੇ ਸ਼ਾਰਦਾ ਲਿੱਪੀਆਂ ਦੀ ਵਰਤੋਂ ਰਾਹੀਂ ਕਸ਼ਮੀਰੀ ਭਾਸ਼ਾ ਦੀ ਤਰੱਕੀ ਦੀ ਨਸ਼ਰ ਹੋਈ ਚਾਲ ਖਿਲਾਫ ਕਸ਼ਮੀਰੀ ਲੇਖਕਾਂ ਅਤੇ ਕਵੀਆਂ ਵੱਲੋਂ ਤੁਰੰਤਪੈਰਾ ਤਿੱਖਾ ਵਿਰੋਧ ਸਾਹਮਣੇ ਆਇਆ ਹੈ। 
ਘਾਟੀ ਦੇ ਮਸ਼ਹੂਰ ਸਭਿਆਚਾਰਕ ਅਦਾਰੇ— ਅਦਬੀ ਮਰਕਜ਼ ਕਾਮਰਾਜ, ਜਿਸ ਵਿੱਚ ਲੇਖਕ, ਕਵੀ, ਕਲਾਕਾਰ, ਅਕਾਦਮੀਸ਼ੀਅਨ, ਸਮਾਜਿਕ ਕਾਰਕੁੰਨ ਅਤੇ ਕਾਰੋਬਾਰੀ ਸ਼ਾਮਲ ਹਨ— ਵੱਲੋਂ ਚਾਹੇ ਕਸ਼ਮੀਰੀ ਭਾਸ਼ਾ ਦੀ ਤਰੱਕੀ ਦੀ ਕੋਸ਼ਿਸ਼ ਦਾ ਸੁਆਗਤ ਕੀਤਾ ਗਿਆ ਹੈ, ਪਰ ਦੇਵਨਾਗਰੀ ਲਿੱਪੀ ਨੂੰ ਲਾਗੂ ਕਰਨ ਦਾ ਵਿਰੋਧ ਕੀਤਾ ਗਿਆ ਹੈ। 
'ਸਿਆਸਤ ਪ੍ਰੇਰਿਤ ਚਾਲ'— ਸ੍ਰੀ ਨਗਰ ਵਿੱਚ ਲੇਖਕਾਂ ਅਤੇ ਕਵੀਆਂ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ''ਇਹ ਚਾਲ ਕਸ਼ਮੀਰੀ ਜਨਤਾ ਨੂੰ ਲਿੱਪੀ ਦੇ ਨਾਂ 'ਤੇ ਦੁਫਾੜ ਕਰਨ ਦੀ ਸਿਆਸੀ ਚਾਲ ਹੈ। ਇਹ ਚਾਲ ਸਾਡੀ ਸਭਿਆਚਾਰਕ ਪਛਾਣ ਨੂੰ ਤਹਿਸ਼-ਨਹਿਸ਼ ਕਰਨ ਵੱਲ ਸੇਧਤ ਹੈ। ਕਿਉਂਕਿ ਨਸਤਾਲਿਕ ਲਿੱਪੀ ਪਿਛਲੀਆਂ ਪੰਜ ਸਦੀਆਂ ਤੋਂ ਪ੍ਰਚੱਲਤ ਹੈ ਅਤੇ ਸਾਰਾ ਕਸ਼ਮੀਰੀ ਸਾਹਿਤ ਇਸ ਲਿੱਪੀ ਵਿੱਚ ਮਿਲਦਾ ਹੈ। ਇਸ ਲਈ ਬਦਲਵੀਂ ਲਿੱਪੀ ਲਾਗੂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਨਾਲ ਨਾ ਸਿਰਫ ਇਸ ਖੇਤਰ ਵਿੱਚ ਫੁੱਟ ਪਵੇਗੀ, ਸਗੋਂ ਗੰਧਲਚੌਂਦੇ ਵੀ ਪੈਦਾ ਹੋਵੇਗੀ।'' ਅਦਬੀ ਮਰਕਜ਼ ਕਾਮਰਾਜ ਵੱਲੋਂ ਸਰਕਾਰ ਨੂੰ ਅਜਿਹੇ ਯਤਨਾਂ ਨੂੰ ਰੋਕਣ ਲਈ ਕਿਹਾ ਗਿਆ ਹੈ। 
'ਇੱਕ ਸਾਜਿਸ਼'— ਇੱਕ ਸਿਵਲ ਸੋਸਾਇਟੀ ਕਾਰਕੁੰਨ ਅਬਦੁੱਲ ਮਜ਼ੀਦ ਜਰਗਰ ਵੱਲੋਂ ਕਿਹਾ ਗਿਆ ਹੈ ਕਿ ''ਇਹ ਚਾਲ ਕਸ਼ਮੀਰੀ ਪਛਾਣ ਨੂੰ ਕੁਚਲਣ ਦੀ ਸਾਜਿਸ਼ ਹੈ।'' ਬਜ਼ੁਰਗ ਰੇਡੀਓ ਪੇਸ਼ਕਾਰ ਅਤੇ ਕਵੀ ਫਰੂਖ ਨਜ਼ਕੀ ਵੱਲੋਂ ਵੀ ਇਸਦਾ ਵਿਰੋਧ ਕੀਤਾ ਗਿਆ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇੱਕ ਬ੍ਰਾਹਮਣ ਲਿਖਾਰੀ ਦੀਪਕ ਕੰਵਲ ਵੱਲੋਂ ਇਸ ਤਜਵੀਜ਼ ਨੂੰ ''ਬੇਅਸੂਲੇ ਅਨਸਰਾਂ ਵੱਲੋਂ ਫਿਰਕੂ ਲੀਹਾਂ 'ਤੇ ਕੀਤੀ ਜਾ ਰਹੀ ਪੇਸ਼ਕਾਰੀ ਕਰਕੇ ਪੰਡਿਤ ਭਾਈਚਾਰੇ ਲਈ ਨਾ-ਕਾਬਲੇ ਮਨਜੂਰ ਗਰਦਾਨਿਆ ਗਿਆ ਹੈ।'' (ਦਾ ਹਿੰਦੂ, 24 ਮਈ 2016, ਵੱਲੋਂ ਪੀਰਜ਼ਾਦਾ ਅਸ਼ਕ)

No comments:

Post a Comment