ਛੱਤੀਸ਼ਗੜ• ਦੇ ਆਦਿਵਾਸੀਆਂ ਦੀ ਪੁਲਸ ਵੱਲੋਂ ਕੀਤੇ ਕਤਲਾਂ ਦੀ ਕਲਾ ਰਾਹੀਂ ਪੇਸ਼ਕਾਰੀ
ਵੱਡੀ ਪੱਧਰ 'ਤੇ ਫੌਜੀ ਤਾਇਨਾਤੀ ਹੇਠ ਆਏ ਦੱਖਣੀ ਛੱਤੀਸ਼ਗੜ• ਇਲਾਕਿਆਂ ਦੇ ਆਦਿਵਾਸੀਆਂ ਵੱਲੋਂ ਝੂਠੇ ਪੁਲਸ ਮੁਕਾਬਲਿਆਂ ਦੀ ਪੇਸ਼ਕਾਰੀ ਲਈ ਰਵਾਇਤੀ ਗੌਂਡ ਕਲਾ ਨੂੰ ਅਪਣਾਇਆ ਗਿਆ ਹੈ। ਭਾਰਤ ਦੇ ਇਸ ਹਿੱਸੇ ਅੰਦਰ ਝੂਠੇ ਪੁਲਸ ਮੁਕਾਬਲੇ ਆਮ ਗੱਲ ਹੈ। ਦੱਖਣੀ ਛੱਤੀਸ਼ਗੜ• ਦੇ ਲੇਖਕ-ਪੱਤਰਕਾਰ ਕਮਲ ਸ਼ੁਕਲਾ ਵੱਲੋਂ ਦੱਸਿਆ ਗਿਆ ਕਿ ਸੁਰੱਖਿਆ ਤਾਕਤਾਂ ਵਾਲੋਂ ਮਾਰੇ ਜਾਣ ਵਾਲੇ ਗੌਂਡ ਆਦਿਵਾਸੀਆਂ ਦੇ ਆਖਰੀ ਜੀਵਨ ਪਲਾਂ ਨੂੰ ਮ੍ਰਿਤਕ ਸਤੰਭ ਵਜੋਂ ਜਾਣੀਆਂ ਜਾਂਦੀਆਂ ਪੱਥਰ ਦੀਆਂ ਤਖਤੀਆਂ 'ਤੇ ਉੱਕਰਿਆ ਜਾਂਦਾ ਹੈ। ਕਮਲ ਸ਼ੁਕਲਾ ਵੱਲੋਂ ਅਜਿਹੀਆਂ ਤਖਤੀਆਂ ਦੀ ਦਸਤਾਵੇਜ਼ ਤਿਆਰ ਕੀਤੀ ਗਈ ਹੈ। ਉਹ ਕਹਿੰਦਾ ਹੈ ਕਿ ਇਸ ਤੋਂ ਪਹਿਲਾਂ ਉਸਨੇ ਕਹਾਣੀ ਕਹਿਣ ਦਾ ਅਜਿਹਾ ਨਿਵੇਕਲਾ ਢੰਗ ਨਹੀਂ ਦੇਖਿਆ। ਆਦਿਵਾਸੀ ਲੋਕ ਪਿੰਡ ਦੇ ਕਿਸੇ ਵਿਅਕਤੀ ਦੇ ਚਲਾਣਾ ਕਰ ਜਾਣ ਦੀ ਨਿਸ਼ਾਨੀ ਵਜੋਂ ਇੱਕ ਜਾਂ ਦੋ ਪੱਥਰ ਰੱਖ ਦਿੰਦੇ ਹਨ। ਪੱਥਰ ਦੀਆਂ ਤਖਤੀਆਂ (ਨਾ ਕਿ ਵੱਡੇ ਪੱਥਰ) ਕਿਸੇ ਬਾਕਾਇਦਾ ਧਾਰਮਿਕ ਰਹੁ-ਰੀਤਾਂ ਵਾਂਗ ਕਬਰਾਂ ਵਿੱਚ ਨਹੀਂ ਰੱਖੀਆਂ ਜਾਂਦੀਆਂ, ਸਗੋਂ ਅਕਸਰ ਪਿੰਡ ਨੇੜੇ ਖੁੱਲ•ੀ ਸੱਥ ਵਿੱਚ ਰੱਖੀਆਂ ਜਾਂਦੀਆਂ ਹਨ ਅਤੇ ਦਰਖਤਾਂ ਦੇ ਅਰਕ ਤੋਂ ਤਿਆਰ ਕੀਤੇ ਰੰਗ ਨਾਲ ਰੰਗ ਦਿੱਤੀਆਂ ਜਾਂਦੀਆਂ ਹਨ।.....
ਸੁਲੇਂਗਾ ਤਖ਼ਤੀ
ਬਸਤਰ ਡਵੀਜ਼ਨ ਦੇ ਬੀਜਾਪੁਰ ਜ਼ਿਲ•ੇ ਦੇ ਸੁਲੇਂਗਾ ਪਿੰਡ ਵਿੱਚ ਲਾਈ ਤਖਤੀ ਇਸਦੇ ਵਾਸੀ ਹੇਡਮਾ ਰਾਮ ਦੀ ਯਾਦ ਵਿੱਚ ਲਾਈ ਗਈ ਹੈ। ਉਸ ਨੂੰ 4 ਫਰਵਰੀ ਨੂੰ ਮਾਰ ਦਿੱਤਾ ਗਿਆ ਸੀ। ਉਸ ਦਾ ਨਾਂ ਤਖਤੀ ਦੇ ਸਿਖਰ 'ਤੇ ਲਿਖਿਆ ਗਿਆ ਹੈ। ਉਪਰਲੇ ਹਿੱਸੇ ਵਿੱਚ ਆਰਾਮ ਕਰ ਰਹੇ ਇੱਕ ਵਿਅਕਤੀ, ਸ਼ਾਇਦ ਮਿ: ਰਾਮ ਨੂੰ ਦਿਖਾਇਆ ਗਿਆ ਹੈ, ਜਿਸਦੇ ਆਲੇ-ਦੁਆਲੇ ਪਸ਼ੂ ਘਾਰ ਚਰ ਰਹੇ ਹਨ। ਦੂਜੇ ਹਿੱਸੇ ਵਿੱਚ ਹਥਿਆਰਬੰਦ ਵਿਅਕਤੀਆਂ ਦੇ ਘੇਰੇ ਵਿੱਚ ਆਇਆ ਦਿਖਾਇਆ ਗਿਆ ਹੈ। ਸ੍ਰੀ ਸ਼ੁਕਲਾ ਨੇ ਕਿਹਾ ਕਿ ''ਤਖਤੀ ਵਿੱਚ ਹਥਿਆਰਬੰਦ ਵਿਅਕਤੀ ਪੁਲਸ ਦੇ ਬੰਦੇ ਹੀ ਹਨ। ਇਸ ਗੱਲ ਦੀ ਪੁਸ਼ਟੀ ਮੈਂ ਪਿੰਡ ਦੇ ਲੋਕਾਂ ਤੋਂ ਕੀਤੀ ਹੈ।'' ਤੀਜੇ ਹਿੱਸੇ ਵਿੱਚ ਤਖਤੀ ਦੇ ਹੇਠਲੇ ਪਾਸੇ ਮਿ: ਰਾਮ ਦੀ ਦੇਹ ਨੂੰ ''ਪੁਲਸ ਵੱਲੋਂ ਘਸੀਟਦੇ ਹੋਏ'' ਦਿਖਾਇਆ ਗਿਆ ਹੈ। ਬਹੁਤ ਸਾਰੇ ਪਸ਼ੂ ਇਸ ਝੂਠੇ ਮੁਕਾਬਲੇ ਦੇ ਚਸ਼ਮਦੀਦ ਗਵਾਹ ਹਨ।
''ਹੇਡਮਾ ਰਾਮ ਦਾ ਭਰਾ ਨਕਸਲੀ ਹੈ। ਮਿ: ਰਾਮ ਨੂੰ ਆਪਣੇ ਭਰਾ ਦਾ ਆਤਮ-ਸਮਰਪਣ ਕਰਵਾਉਣ ਵਾਸਤੇ ਕਿਹਾ ਗਿਆ ਸੀ, ਪਰ ਉਹ ਅਜਿਹਾ ਨਹੀਂ ਕਰ ਸਕਿਆ। ਇਸ ਲਈ, ਉਸ ਨੂੰ ਝੂਠੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਅਤੇ ਜਨਵਰੀ ਦੇ ਅਖੀਰ 'ਤੇ ਛੱਡਿਆ ਗਿਆ।'' ਇਹ ਗੱਲ ਇਸ ਮੁਕਾਬਲੇ ਦੀ ਪੜਤਾਲ ਕਰਨ ਵਾਲੇ ਸ਼ੁਕਲਾ ਵੱਲੋਂ ਦੱਸੀ ਗਈ। ਪ੍ਰੰਤੂ ਉਸ ਨੂੰ ਇੱਕ ਹਫਤੇ ਦੇ ਅੰਦਰ ਹੀ ਫਿਰ ਫੜ ਲਿਆ ਗਿਆ ਅਤੇ ਸੁਲੇਂਗਾ ਨੇੜੇ ਝੂਠੇ ਮੁਕਾਬਲੇ'' ਵਿੱਚ ਮਾਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ, ਪੁਲਸ ਵੱਲੋਂ ਦਾਅਵਾ ਕੀਤਾ ਗਿਆ ਕਿ ਹੇਡਮਾ ਰਾਮ ''ਇੱਕ ਫਰਾਰ ਨਕਸਲੀ'' ਸੀ, ਜਿਸਦੇ ਸਿਰ 'ਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।
ਪੱਤਰਕਾਰਾਂ ਨੂੰ ਰੋਕਿਆ ਗਿਆ
ਸ੍ਰੀ ਸ਼ੁਕਲਾ ਵੱਲੋਂ ਦੋਸ਼ ਲਾਇਆ ਗਿਆ ਕਿ ਹੇਡਮਾ ਰਾਮ ਦੀ ਮੌਤ ਤੋਂ ਬਾਅਦ ਉਸ ਵੱਲੋਂ ਸੁਲੇਂਗਾ ਵਿੱਚ ਪਰਿਵਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਸਨੂੰ ਪੁਲਸ ਦੁਆਰ ''ਰੋਕਿਆ ਗਿਆ।'' ਬਾਅਦ ਵਿੱਚ ਉਹ ਕੌਮੀ ਟੀ.ਵੀ. ਚੈਨਲਾਂ ਦੇ ਪੱਤਰਕਾਰਾਂ ਨਾਲ ਹੀ ਸੁਲੇਂਗਾ ਵਿੱਚ ਦਾਖਲ ਹੋ ਸਕਿਆ। ਬਸਤਰ ਦੇ ਪੱਤਰਕਾਰਾਂ ਵੱਲੋਂ ''ਦਾ ਹਿੰਦੂ'' ਨੂੰ ਦੱਸਿਆ ਗਿਆ ਕਿ ਜਦੋਂ ਨਕਸਲਵਾਦੀਆਂ ਜਾਂ ਸਾਧਾਰਨ ਵਿਅਕਤੀਆਂ ਨੂੰ ਝੂਠੇ ਮੁਕਾਬਲਿਆਂ ਰਾਹੀਂ ਮਾਰਿਆ ਜਾਂਦਾ ਹੈ, ਉਹਨਾਂ ਨੂੰ ਹਰ ਰੋਜ਼ ਹੀ ਇਹਨਾਂ ਥਾਵਾਂ 'ਤੇ ਜਾਣ ਤੋਂ ਰੋਕਿਆ ਜਾਂਦਾ ਹੈ। (ਵੱਲੋਂ- ਸਵੋਜੀਤ ਬਾਗਚੀ, 28 ਮਈ 2016, ਦਾ ਹਿੰਦੂ, ਕਲਕੱਤਾ ਤੋਂ)
No comments:
Post a Comment