ਪੋਟਾਸ਼ੀਅਮ ਬ੍ਰੋਮਾਈਡ ਦੀ ਵਰਤੋਂ: ਬਰੈੱਡ ਬਦਨਾਮ
ਡਬਲ ਰੋਟੀ (ਬਰੈੱਡ) ਵਿਸ਼ਵ ਦਾ ਪੁਰਾਣਾ ਤਿਆਰ-ਸ਼ੁਦਾ ਖਾਧ ਪਦਾਰਥ ਹੈ। ਭਾਵੇਂ ਇਸ ਨੂੰ ਕਦੇ ਬਿਮਾਰਾਂ ਦਾ ਖਾਜਾ ਕਿਹਾ ਜਾਂਦਾ ਸੀ ਪ੍ਰੰਤੂ ਸਾਧਾਰਨ ਲੋਕ ਵੀ ਇਸ ਨੂੰ ਬੜੇ ਸ਼ੌਕ ਨਾਲ਼ ਖਾਂਦੇ ਸਨ। ਕੰਪਨੀਆਂ ਦੇ ਮੁਨਾਫੇ ਦਾ ਚੰਗਾ ਸਾਧਨ ਬਣੀ ਡਬਲ ਰੋਟੀ (ਬਰੈੱਡ) ਨੇ ਭਿੰਨ ਭਿੰਨ ਰੂਪ ਅਤੇ ਸੁਆਦ ਅਖਤਿਆਰ ਕੀਤੇ ਹਨ। ਮੁਨਾਫ਼ੇ ਦੇ ਸਫ਼ਰ ਤੇ ਚਲਦਿਆਂ ਕੰਪਨੀਆਂ ਨੇ ਇਸ ਵਿੱਚ ਕਈ ਤਰਾਂ• ਦੇ ਖੋਟ ਮਿਲਾ ਦਿੱਤੇ ਹਨ। ਅੱਜ ਵਿਸ਼ਵ ਭਰ ਵਿੱਚ ਇਹ ਚਰਚਾ ਛਿੜੀ ਹੋਈ ਹੈ ਕਿ ਬਰੈੱਡ ਵਿੱਚ ਪੋਟਾਸ਼ੀਅਮ ਬ੍ਰੋਮਾਈਡ ਦੀ ਵਰਤੋਂ ਕਰਨ ਕਰਕੇ ਇਹ ਕੈਂਸਰ ਤੇ ਕਈ ਹੋਰ ਨਾ-ਮੁਰਾਦ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਪੋਟਾਸ਼ੀਅਮ ਬ੍ਰੋਮਾਈਡ ਇੱਕ ਉਹ ਰਸਾਇਣ ਪਦਾਰਥ ਹੈ ਜਿਸ ਦੀ ਵਰਤੋਂ ਕਦੇ ਦਰਦ-ਨਿਵਾਰਕ ਦਵਾਈਆਂ ਵਿੱਚ ਕੀਤੀ ਜਾਂਦੀ ਸੀ। ਪਸ਼ੂਆਂ ਅਤੇ ਕੁੱਤਿਆਂ ਦੀਆਂ ਦਵਾਈਆਂ ਵਿੱਚ ਇਸ ਦੀ ਆਮ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਮਨੁੱਖੀ ਅਤੇ ਪਸ਼ੂਆਂ/ਜਾਨਵਰਾਂ ਦੀਆਂ ਦਵਾਈਆਂ ਵਿੱਚ ਵਰਤੇ ਜਾਂਦੇ ਪਦਾਰਥਾਂ ਦੀ ਕੋਈ ਲਕੀਰ ਖਿੱਚ•ਵੀਂ ਵੰਡ ਨਹੀਂ ਹੈ ਪ੍ਰੰਤੂ ਫਿਰ ਵੀ ਹਰ ਪਦਾਰਥ ਦੀ ਇੱਕ ਨਿਸਚਤ ਮਾਤਰਾ ਹੋਣੀ ਜ਼ਰੂਰੀ ਹੈ। ਨਿਸਚਤ ਮਾਤਰਾ ਦੇ ਉਲੰਘਣ ਨਾਲ਼ ਕੋਈ ਵੀ ਦਵਾਈ ਜਾਂ ਖਾਧ ਪਦਾਰਥ ਮਨੁੱਖਾਂ ਜਾਂ ਪਸ਼ੂਆਂ/ਜਾਨਵਰਾਂ ਲਈ ਘਾਤਕ ਸਿੱਧ ਹੋ ਸਕਦਾ ਹੈ। ਪੋਟਾਸ਼ੀਅਮ ਬ੍ਰੋਮਾਈਡ ਦੀ ਬਰੈੱਡ/ਡਬਲ ਰੋਟੀ ਵਿੱਚ ਵਰਤੋਂ ਦਾ ਮਾਮਲਾ ਵੀ ਅਜਿਹਾ ਹੀ ਹੈ। ਪੋਟਾਸ਼ੀਅਮ ਬ੍ਰੋਮਾਈਡ ਇੱਕ ਚਿੱਟੇ ਰੰਗ ਦਾ ਪਾਊਡਰ ਹੈ ਜਿਸ ਦਾ ਹਲਕੀ ਮਾਤਰਾ ਵਿੱਚ ਪ੍ਰਯੋਗ ਕਰਨ ਨਾਲ਼ ਇਸ ਦਾ ਸੁਆਦ ਮਿੱਠਾ ਹੁੰਦਾ ਹੈ ਅਤੇ ਤੇਜ ਮਾਤਰਾ ਵਿੱਚ ਇਸ ਦਾ ਸੁਆਦ ਖਾਰਾ ਜਾਂ ਕੌੜਾ ਹੋ ਸਕਦਾ ਹੈ। ਬਰੈੱਡ/ਡਬਲ ਰੋਟੀ ਵਿੱਚ ਇਸ ਦੀ ਵਰਤੋਂ ਮਿਠਾਸ ਦੇਣ ਲਈ ਕੀਤੀ ਜਾਂਦੀ ਹੈ। ਇਸ ਦੀ ਜ਼ਰਾ ਕੁ ਵੱਧ ਮਾਤਰਾ ਵਿੱਚ ਵਰਤੋਂ ਬਲਗ਼ਮ, ਜੀਅ ਕੱਚਾ ਹੋਣ ਅਤੇ ਉਲ਼ਟੀਆਂ ਦੀ ਬਿਮਾਰੀ ਨੂੰ ਸਹੇੜ ਸਕਦੀ ਹੈ। ਬਰੈੱਡ ਦੀ ਵਰਤੋਂ ਵੇਲ਼ੇ ਇਹ ਲੱਛਣ ਆਮ ਵੇਖਣ ਨੂੰ ਮਿਲਦੇ ਹਨ। ਮੁਨਾਫ਼ੇ ਦੇ ਦੌਰ ਵਾਲ਼ੇ ਇਸ ਦੌਰ ਅੰਦਰ ਇਸ ਗੱਲ ਦੀ ਕੋਈ ਉਮੀਦ ਨਹੀਂ ਹੈ ਕਿ ਕੋਈ ਕੰਪਨੀ ਜਾਂ ਨਿੱਜੀ ਉਪਜਕਾਰ ਮਨੁੱਖੀ ਸਿਹਤ ਦੇ ਮਿਆਰ ਦੇ ਮੇਚ ਦਾ ਮਾਲ ਤਿਆਰ ਕਰੇ ਅਤੇ ਹਰ ਪਦਾਰਥ ਦੀ ਉੱਚਿਤ ਤੇ ਨਿਸਚਤ ਮਾਤਰਾ ਵਿੱਚ ਵਰਤੋਂ ਕਰੇ। ਆਮ ਖਾਧ ਅਤੇ ਹੋਰ ਪਦਾਰਥ ਵਿੱਚ ਮਿਲਾਵਟਖੋਰੀ ਦੇ ਕਿੱਸੇ ਨਿੱਤ ਉਜਾਗਰ ਹੁੰਦੇ ਹਨ। ਇਸੇ ਤਰਾਂ• ਬਰੈੱਡਾਂ ਵਿੱਚ ਪੋਟਾਸੀਅਮ ਬ੍ਰੋਮਾਈਡ ਦੀ ਵਰਤੋਂ ਦਾ ਮਾਮਲਾ ਵੀ ਘੱਟ ਗੰਭੀਰ ਨਹੀਂ ਹੈ। ਸਾਮਰਾਜੀ ਮੁਨਾਫਿਆਂ ਦਾ ਸੰਦ ਬਣੇ ਰਸਾਇਣੀਕਰਣ ਅਤੇ ਬੇਲਗ਼ਾਮ ਮਸ਼ੀਨੀਕਰਣ ਨਾਲ਼ ਮਨੁੱਖਤਾ ਭਿਆਨਕ ਬਿਮਾਰੀਆਂ ਦੀ ਮਾਰ ਝੱਲ ਰਹੀ ਹੈ। ਇਸ ਹਾਲਤ ਵਿੱਚ ਖਾਧ ਪਦਾਰਥਾਂ ਵਿੱਚ ਇਤਰਾਜ਼ੀਆ ਪਦਾਰਥਾਂ ਦੀ ਵਰਤੋਂ ਦੇ ਮਾਮਲੇ ਵਿੱਚ ਮਿਹਨਤਕਸ਼ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਵਿਸ਼ਵ ਦੇ ਵੱਖ ਵੱਖ ਦੇਸ਼ਾਂ ਦੇ ਖੋਜੀਆਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਪੋਟਾਸ਼ੀਅਮ ਬ੍ਰੋਮਾਈਡ ਦੀ ਖਾਧ ਪਦਾਰਥਾਂ ਵਿੱਚ ਸਿੱਧੀ ਵਰਤੋਂ ਦਾ ਮਤਲਬ ਕੈਂਸਰ ਜਿਹਿਆਂ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਯੂਰਪ, ਕੈਨੇਡਾ, ਬਰਾਜ਼ੀਲ, ਇੰਗਲੈਂਡ ਆਦਿ ਕਿੰਨੇ ਹੀ ਮੁਲਕਾਂ ਨੇ ਪੋਟਾਸ਼ੀਅਮ ਬ੍ਰੋਮਾਈਡ ਦੀ ਖਾਧ ਪਦਾਰਥਾਂ ਵਿੱਚ ਵਰਤੋਂ ਉੱਪਰ ਪਾਬੰਦੀ ਲਾਈ ਹੋਈ ਹੈ। ਸੰਨ 1914 ਵਿੱਚ ਪੋਟਾਸ਼ੀਅਮ ਬ੍ਰੋਮਾਈਡ ਦੀ ਖਾਧ ਪਦਾਰਥਾਂ ਵਿੱਚ ਵਰਤੋਂ ਨੂੰ ਪੇਟੈਂਟ ਕਰਾਉਣ ਵਾਲ਼ਾ ਪਹਿਲਾ ਮੁਲਕ ਅਮਰੀਕਾ ਹੈ। ਪੋਟਾਸ਼ੀਅਮ ਬ੍ਰੋਮਾਈਡ ਅੱਜ ਵੀ ਅਮਰੀਕੀ ਕਰਿਆਨਾ ਸਟੋਰਾਂ ਦਾ ਸ਼ਿੰਗਾਰ ਹੈ। ਚੀਨ ਨੇ ਪੋਟਾਸ਼ੀਅਮ ਬ੍ਰੋਮਾਈਡ ਨਾਲ਼ ਤਿਆਰ ਹੋਣ ਵਾਲ਼ੇ ਖਾਧ ਪਦਾਰਥਾਂ ਉੱਪਰ 2007 ਵਿੱਚ ਪਾਬੰਦੀ ਲਗਾ ਦਿੱਤੀ ਸੀ। ਭਾਰਤ ਜਿਹੇ ਪਛੜੇ ਮੁਲਕਾਂ ਨੂੰ ਸਾਮਰਾਜੀ ਕੰਪਨੀਆਂ ਨੇ ਹਰ ਖੇਤਰ ਵਿੱਚ ਅੰਨ•ੀ ਲੁੱਟ ਦਾ ਅੱਡਾ ਬਣਾਇਆ ਹੋਇਆ ਹੈ। ਮੁਨਾਫ਼ੇ ਦੀ ਦੌੜ ਵਿੱਚ ਦੇਸੀ ਕੰਪਨੀਆਂ ਅਤੇ ਛੋਟੀਆਂ ਕਾਰੋਬਾਰੀ ਇਕਾਈਆਂ ਵੀ ਪਿੱਛੇ ਨਹੀਂ ਹਨ। ਮੁਨਾਫ਼ੇ ਦੀ ਦੌੜ ਇੱਕ ਅਜਿਹੀ ਕੁਲਹਿਣੀ ਬਿਮਾਰੀ ਹੈ ਜਿਸ ਨੂੰ ਕਾਰਲ ਮਾਰਕਸ ਨੇ ਬਘਿਆੜੀ ਤਮਾ ਦਾ ਨਾਂ ਦਿੱਤਾ ਹੈ। ਇਸ ਬਘਿਆੜੀ ਤਮਾ ਦੇ ਮਰੀਜ਼ ਸਭ ਕਿਸਮ ਦੇ ਮੁਨਾਫ਼ੇਖੋਰਾਂ ਤੋਂ ਇਹ ਉਮੀਦ ਕਦੇ ਵੀ ਨਹੀਂ ਰੱਖੀ ਜਾ ਸਕਦੀ ਕਿ ਉਹ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਗੇ। ਉਂਜ ਤਾਂ ਖੁਰਾਕੀ ਵਸਤਾਂ ਦੇ ਮਿਆਰ ਨੂੰ ਬਣਾਉਣ ਲਈ ਸਰਕਾਰ ਨੇ ਵੱਖ ਵੱਖ ਪੱਧਰਾਂ 'ਤੇ ਅਜਿਹੀਆਂ ਅਥਾਰਟੀਆਂ ਕਾਇਮ ਕੀਤੀਆਂ ਹੋਈਆਂ ਹਨ ਪ੍ਰੰਤੂ ਇਹ ਸਭ ਕੁੱਝ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਹੀ ਸਾਬਤ ਹੁੰਦਾ ਹੈ। ਭਾਵੇਂ ਕਈ ਵਾਰ ਮਿਲਾਟਖੋਰੀ ਕਰਨ ਵਾਲ਼ਿਆਂ ਨੂੰ ਪਕੜਿਆ ਵੀ ਜਾਂਦਾ ਹੈ ਪਰ ਇਹ ਸਭ ਕੁੱਝ ਸੌਦੇਬਾਜੀ ਦੀ ਭੇਂਟ ਚੜ• ਜਾਂਦਾ ਹੈ। ਪੈਰ ਪੈਰ 'ਤੇ ਭ੍ਰਿਸ਼ਟ ਰਾਜਕੀ ਤੇ ਸਮਾਜੀ ਪ੍ਰਬੰਧ ਵਿੱਚ ਲੋਕਾਂ ਦੇ ਭਲੇ ਦੀ ਉਮੀਦ ਨਹੀਂ ਹੁੰਦੀ। ਸਭਨਾਂ ਮੁਸ਼ਕਲਾਂ ਦਾ ਅਸਲ ਹੱਲ ਤਾਂ ਮਿਹਨਤਕਸ਼ਾਂ ਨੇ ਖੁਦ ਜਾਗਰੂਕ ਹੋਣ ਅਤੇ ਘੋਲਾਂ ਦੇ ਰਾਹ ਪੈਣ ਵਿੱਚ ਹੀ ਹੈ। 0-0
No comments:
Post a Comment