Monday, 20 July 2020

ਕੋਰੋਨਾ ਦੀ ਤਾਲਾਬੰਦੀ ਦੌਰਾਨ ਸਿੱਖਾਂ ਨੂੰ ਮਾਰ ਹੇਠ ਲਿਆਂਦਾ ਗਿਆ

ਪਟਿਆਲੇ 'ਚ ਨਿਹੰਗਾਂ ਦੀਆਂ ਗਾਲਾਂ ਦੀ ਆੜ ਹੇਠ ਸਿੱਖਾਂ ਨੂੰ ਮਾਰ ਹੇਠ ਲਿਆਂਦਾ ਗਿਆ ਨਿਹੰਗ ਸਿੰਘ ਅਤੇ ਤਬਲੀਗੀ ਜਮਾਤ ਦੇ ਹਵਾਲੇ ਨਾਲ ਲਾਕਡਾਉਨ, ਸਿਹਤ ਸਹੂਲਤਾਂ, ਬੁਨਿਆਦੀ ਲੋੜਾਂ ਵਿਚ ਰਾਜਕੀ ਪ੍ਰਬੰਧ ਦੀਆਂ ਕਮੀਆਂ ਤੇ ਲਿੱਪਾਪੋਚੀ ਦੀ ਕਵਾਇਦ। ਕਿਸੇ ਵੀ ਘਟਨਾ ਦੇ ਅਧਿਐਨ ਦਾ ਢੰਗ ਕੀ ਹੋਵੇ? ਮਤਲਬ ਕਰੋਨਾ ਸਮੇਂ ਵਿਚ ਵਾਪਰ ਰਹੀਆਂ ਵੱਖ ਵੱਖ ਘਟਨਾਵਾਂ ਨੂੰ ਕਿਵੇਂ ਸਮਝਿਆ ਜਾਵੇ। ਇਸ ਦਾ ਵਿਗਿਆਨਕ ਢੰਗ ਹਲਾਤਾਂ ਵਿਚਲੇ ਟਕਰਾਵਾਂ ਨੂੰ ਸਮਝਣਾ ਅਤੇ ਬੁਨਿਆਦੀ ਤੇ ਗੌਣ ਟਕਰਾਵ ਦਾ ਨਿਖੇੜਾ ਕਰਨਾ। ਦੂਜਾ ਇਨਾ ਟਕਰਾਵਾਂ ਨੂੰ ਸਮੁੱਚ ਦੇ ਹਿੱਸੇ ਵਜੋਂ ਸਮਝਣਾ। ਸਾਰੀਆਂ ਘਟਨਾਵਾਂ ਵਿਚਲੇ ਤੱਥਾਂ ਅਤੇ ਜਾਣਕਾਰੀ ਦੇ ਅੰਤਰ ਸਬੰਧ ਸਥਾਪਿਤ ਕਰਨਾ। ਫਿਰ ਇਸ ਅਧਾਰ ਤੇ ਮੁੱਖ ਤੇ ਗੌਣ ਪਹਿਲੂਆਂ ਨੂੰ ਵਿਚਾਰਦੇ ਹੋਏ ਕਿਸੇ ਸਿੱਟੇ ਤੇ ਪਹੁਚਣਾ। ਇਸ ਪਹੁਚ ਤੋਂ ਬਿਨਾ ਕਿਸੇ ਵੀ ਘਟਨਾ ਨੂੰ ਸਮਝਣ ਦਾ ਕੋਈ ਕਾਰਗਰ ਤਰੀਕਾ ਨਹੀਂ ਹੈ। ਪਿਛਲੇ ਦਿਨਾਂ ਵਿਚ ਪੰਜਾਬ ਦੇ ਡੀ.ਜੀ.ਪੀ ਦਾ ਨਨਕਾਣਾ ਸਾਹਿਬ ਦੇ ਮਸਲੇ ਤੇ ਕਰਤਾਰ ਪੁਰ ਕਾਰੀਡੋਰ ਵਾਲਾ ਬਿਆਨ ਹੋ ਸਕਦਾ ਹੈ ਕਿਸੇ ਨਾ ਕਿਸੇ ਦੇ ਜਹਿਨ ਦਾ ਹਿੱਸਾ ਅੱਜ ਵੀ ਹੋਵੇ। ਜੇਕਰ ਹੈ ਤਾਂ ਇਸ ਸੰਧਰਭ ਨੂੰ ਯਾਦ ਰੱਖ ਕੇ ਹੀ ਇਸ ਵਾਰਤਾ ਨੂੰ ਪੜਿਆ ਜਾਵੇ ਤਾਂ ਬਿਹਤਰ ਹੈ। ਲਾਕਡਾਉਨ ਤੋਂ ਬਾਦ ਲਗਾਤਾਰ ਪੁਲਿਸ ਵਾਲਿਆਂ ਦੀਆਂ ਲੋਕਾ ਨੂੰ ਘਰਾਂ ਵਿਚ ਵੜ ਕੇ ਮਾਰਨ/ਕੁੱਟਣ, ਸੜਕਾ, ਲਾਠੀਚਾਰਜ, ਗਾਲਾ ਕੱਢਣ ਅਤੇ ਬੇਇੱਜਤ ਕਰਨ ਦੀਆਂ ਸੈਕੜੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ। ਹਾਲ ਹੀ ਵਿਚ ਮਜਦੂਰਾਂ ਦਾ ਸੈਕੜੇ ਕਿਲੋਮੀਟਰ ਪੈਦਲ ਚੱਲ ਕੇ ਘਰ ਵਾਪਿਸ ਜਾਣਾ। ਸੂਰਤ ਵਿਚ ਮਜਦੂਰਾਂ ਦੁਆਰਾ ਭੁੱਖਮਰੀ ਤੋਂ ਤੰਗ ਆ ਕਿ ਵਾਹਣ ਫੂਕਣਾ ਅਤੇ ਪੁਲਿਸ ਵੱਲੋਂ ਲਾਠੀਚਾਰਜ ਕਰਕੇ ਉਨਾ ਨੂੰ ਜੇਲਾਂ ਵਿਚ ਬੰਦ ਕਰਨਾ। ਬੰਬਈ ਵਿਚ ਹਜਾਰਾਂ ਮਜਦੂਰਾਂ ਦਾ ਕੱਠੇ ਹੋ ਕੇ ਰਾਸ਼ਣ ਦੀ ਮੰਗ ਕਰਨਾ ਜਾ ਫਿਰ ਘਰ ਜਾਣ ਦੀ ਇਜਾਜਤ ਮੰਗਣਾ। ਲਾਠੀਚਾਰਜ ਸਮੇਂ ਸੈਕੜੇ ਚੱਪਲਾਂ ਦਾ ਢੇਰ ਦੱਸਦਾ ਹੈ ਕਿ ਕਿਸ ਕਦਰ ਲਾਠੀ ਚਾਰਜ ਕੀਤਾ ਗਿਆ ਹੈ। ਇਕ ਅੰਕੜੇ ਮੁਤਾਬਕ ਭਾਰਤ ਵਿਚ 40 ਕਰੋੜ ਤੋਂ ਜਿਆਦਾ ਲੋਕਾਂ ਦਾ ਜੀਵਨ ਲੀਹਾਂ ਤੋਂ ਲੈਹ ਗਿਆ ਹੈ। ਹੁੱਣ ਸਰਕਾਰ ਕੋਲ ਦੋ ਹੀ ਰਸਤੇ ਹਨ ਪਹਿਲਾਂ ਉਨਾ ਨੂੰ ਰਾਸ਼ਣ ਅਤੇ ਬਾਕੀ ਸਹੂਲਤਾਂ ਮੁਹੱਈਆ ਕਰੇ ਜਾ ਫਿਰ ਉਨਾ ਨੂੰ ਘਰ ਵਾਪਿਸ ਜਾਣ ਦੀ ਇਜਾਜਤ ਦੇਵੇ। ਦੂਜਾ ਰਸਤਾ ਹੈ ਡੰਡੇ ਦੇ ਜੋਰ ਤੇ ਉਨਾ ਨੂੰ ਚੁੱਪ ਕਰਵਾਉਣਾ ਜੇਲਾਂ ਵਿਚ ਬੰਦ ਕਰਨਾ ਤਾ ਜੋ ਕੋਈ ਵੀ ਡਰ ਦੇ ਮਾਰੇ ਅਵਾਜ ਨਾ ਚੁੱਕੇ। ਸਰਕਾਰ ਨੇ ਬੰਬਈ ਅਤੇ ਸੂਰਤ ਦੀਆਂ ਘਟਨਾਵਾਂ ਤੋਂ ਬਾਦ ਡੰਡੇ ਦਾ ਰਸਤਾ ਚੁਣ ਲਿਆ ਹੈ। ਬਾਕੀ ਥਾਈ ਤਬਲੀਗੀ ਜਮਾਤ ਦੇ ਹਵਾਲੇ ਨਾਲ ਮੁਸਲਮਾਨਾਂ ਨੂੰ ਕੁੱਟ ਕੇ ਡਰ ਦਾ ਮਹੌਲ ਬਣਾਇਆ ਜਾ ਰਿਹਾ ਹੈ। ਇਸ ਲੜੀ ਦੇ ਚਲਦੇ ਪੰਜਾਬ ਵਿਚ ਵੀ ਪਹਿਲਾਂ ਪੁਲਿਸ ਦੁਆਰਾ ਲੋਕਾਂ ਨੂੰ ਕੁੱਟਣ ਦੀਆਂ ਵੀਡੀਓ ਵਾਇਰਲ ਹੋਈਆਂ। ਫੇਰ ਪ੍ਰਤੀਰੋਧ ਵਜੋਂ ਲੋਕਾਂ ਦੁਆਰਾ ਪੁਲਿਸ ਨੂੰ ਕੁੱਟਣ ਦੀਆਂ ਵੀਡੀਓ ਸਾਹਮਣੇ ਆਈਆਂ ਸਨ। ਫਿਰ ਕੁੱਝ ਦਿਨ ਸ਼ਾਤੀ ਅਤੇ ਲਾਕਡਾਉਨ ਦੀ ਮਿਆਦ ਵਿਚ ਵਾਧਾ ਹੋਣ ਤੋਂ ਤੁਰੰਤ ਪਹਿਲਾਂ ਅਚਾਨਕ ਵਾਪਰ ਰਹੀਆਂ ਘਟਨਾਵਾਂ ਦੀ ਲੜੀ ਨੂੰ ਇਕ ਫਿਰਕੇ ਦੀ ਧਾਰਮਿਕ ਪਹਿਚਾਣ ਤੇ ਕੇਂਦਰਿਤ ਕਰਕੇ ਪ੍ਰਚਾਰ ਵਿਢ ਦਿੱਤਾ ਗਿਆ ਹੈ। ਜਿਸ ਦਾ ਸਬੰਧ ਪਟਿਆਲੇ ਵਾਲੀ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਾਲੇ ਦੀ ਝੜਪ ਨਾਲ ਹੈ। ਇਸ ਤੋਂ ਬਾਦ ਨਿਹੰਗ ਸਿੱਘਾਂ ਦੀਆਂ ਵੀਡੀਓ ਚੁੱਣ ਚੁੱਣ ਕੇ ਸਾਝੀਆਂ ਕੀਤੀਆਂ ਜਾ ਰਹੀਆਂ ਹਨ। ਆਮ ਲੋਕਾਂ ਸਮੇਤ ਰਾਜਨੀਤਿਕ ਤੌਰ ਤੇ ਜਾਗਰੂਕ ਲੋਕ ਵੀ ਇਸ ਕਵਾਇਦ ਦਾ ਸ਼ਿਕਾਰ ਹੋ ਗਏ ਹਨ। ਇਹ ਬਿਲਕੁੱਲ ਉਸ ਤਰਾ ਦੀ ਲਾਪਰਵਾਹੀ ਵਿਚੋਂ ਵਾਪਰੀ ਘਟਨਾ ਹੈ ਜਿਵੇਂ ਤਬਲੀਗੀ ਜਮਾਤ ਦੇ ਸਮਾਗਮ ਵਿਚ ਕਰੋਨਾ ਪੀੜਤਾਂ ਵਾਲੀ ਘਟਨਾ ਸੀ। ਇਸ ਘਟਨਾ ਨੂੰ ਅਧਾਰ ਬਣਾ ਕੇ ਸਰਕਾਰ ਦੀਆਂ ਨਾਕਾਮੀਆਂ ਨੂੰ ਸ਼ੁਪਾਉਦੇ ਹੋਏ ਗੋਦੀ ਮੀਡੀਆ ਨੇ ਮੁਸਲਿਮ ਭਾਈਚਾਰੇ ਨੂੰ ਹੀ ਭਾਰਤ ਵਿਚ ਕਰੋਨਾ ਫੈਲਾਉਣ ਦਾ ਮੁੱਖ ਜਿਮੇਵਾਰ ਸਾਬਿਤ ਕਰਨ ਤੇ ਜੋਰ ਲਾਇਆ ਹੋਇਆ ਹੈ। ਮੁਸਲਮਾਨਾਂ ਖਿਲਾਫ ਪੰਜਾਬ ਵਿਚ ਇਹ ਕੁੱਝ ਸੰਭਵ ਨਹੀਂ ਹੈ। ਇਸ ਲਈ ਪਟਿਆਲਾ ਵਿਚਲੀ ਘਟਨਾ ਤਾਂ ਉਸ ਤਰਾ ਹੈ ਜਿਵੇਂ ਅੱਨੇ ਦੇ ਪੈਰ ਥੱਲੇ ਬਟੇਰ ਆ ਜਾਵੇ। ਘਟਨਾ ਵਾਪਰਦੇ ਹੀ ਗੋਦੀ ਮੀਡੀਆ ਨੇ ਇਸ ਨੂੰ ਪੂਰੇ ਭਾਰਤ ਵਿਚ ਇਕ ਫਿਰਕੇ ਖਿਲਾਫ ਜਹਿਰ ਉਗਲਣ ਲਈ ਵਰਤ ਲਿਆ ਹੈ। ਬਹੁਗਿਣਤੀ ਫੇਸਬੁੱਕੀ ਮਾਹਰ, ਬੁੱਧੀਜੀਵੀਆਂ, ਇਨਕਲਾਬੀਆਂ ਨੇ ਝੱਟ ਪੁਲਿਸ ਰਾਜ ਦੇ ਪੱਖ ਵਿਚ ਫਤਵਾ ਦੇ ਦਿੱਤਾ ਹੈ। ਕੁੱਝ ਲੋਕ ਲਗਾਤਾਰ ਆਪਣੀਆਂ ਪੋਜੀਸ਼ਨਾ ਨੂੰ ਕਾਇਮ ਰੱਖਣ ਲਈ ਪੂਰੀ ਵਾਹ ਲਾ ਰਹੇ ਹਨ ਕਿ ਪੁਲਿਸ ਸਹੀ ਹੈ ਤੇ ਨਿਹੰਗ ਗਲਤ। ਮੀਡੀਆ ਦੇ ਪਰਚਾਰ ਨੇ ਲਾਕਡਾਉਨ ਵਿਚਲੀਆਂ ਆਪਣੀਆਂ ਸਾਰੀਆਂ ਕਮਜ਼ੋਰੀਆਂ ਤੇ ਸਰਕਾਰ ਨੇ ਬੜੀ ਚਲਾਕੀ ਨਾਲ ਪਰਦਾ ਪਾਉਣ ਦੀ ਕੋਸ਼ਿਸ ਕੀਤੀ ਹੈ। ਅਸੀਂ ਸਮਝਦੇ ਹਾਂ ਕਿ ਆਮ ਪੁਲਿਸ ਮੁਲਾਜਿਮ ਦੀ ਹਾਲਤ ਵੀ ਗੁਲਾਮਾਂ ਵਰਗੀ ਹੈ। ਜਿਵੇਂ ਨੌਕਰਾਂ ਨਾਲ ਵਿਹਾਰ ਹੁੰਦਾ ਹੈ ਉਪਰ ਤੋਂ ਹੇਠਾ ਤੱਕ ਇਸ ਤਰੀਕੇ ਨਾਲ ਹੀ ਹੁਕਮ ਦਾ ਡੰਡਾ ਕੀਤਾ ਜਾਦਾ ਹੈ। ਤੇ ਫਿਰ ਹੇਠਲੇ ਮੁਲਾਜਮ ਲੋਕਾ ਨੂੰ ਹੁਕਮੀ ਡੰਡਾ ਕਰਦੇ ਨੇ। ਉਹੀ ਡੰਡਾ ਜੇ ਨਹੀਂ ਕਰਦੇ ਤਾਂ ਅਫਸਰ ਬੋਲਦੇ ਨੇ, ਜੇਕਰ ਕਰਨ ਤਾਂ ਫਿਰ ਵੀ ਅਫਸਰ ਬੋਲਦੇ ਨੇ। ਇਹ ਆਮ ਲੋਕਾ ਦੀ ਉਹ ਹਾਲਤ ਹੈ ਜਿਸ ਵਿਚ ਬਾਕੀ ਸਾਰੇ ਲੋਕਾਂ ਦੇ ਨਾਲ ਨਿਹੰਗ ਸਿੰਘ ਵੀ ਸ਼ਾਮਿਲ ਨੇ। ਜੇਕਰ ਬਾਹਰ ਜਾਂਦੇ ਨੇ ਤਾਂ ਮਰਦੇ ਨੇ ਜੇਕਰ ਨਹੀਂ ਜਾਂਦੇ ਤਾ ਮਰਦੇ ਨੇ। ਪੰਜਾਬ ਵਿਚ ਰੋਜ ਕਈ ਝੜਪਾ ਹੁੰਦੀਆਂ ਨੇ ਜਿਵੇਂ ਉਸ ਦਿਨ ਹੀ ਇਕ ਨਾਕੇ ਤੇ ਕਿਸੇ ਵੱਲੋਂ ਪੁਲਿਸ ਤੇ ਗੋਲੀ ਚਲਾਉਣ ਦੀ ਵੀ ਘਟਨਾ ਸੀ ਪਰ ਸ਼ਾਇਦ ਸਾਡੀਆਂ ਅੱਖਾਂ ਤੇ ਕੰਨਾਂ ਲਈ ਉਹ ਨਹੀਂ ਸੀ। ਪਰ ਇਸ ਵਿਚੋ ਚੁਣੀਆਂ ਹੋਈਆਂ ਘਟਨਾਵਾਂ ਹੀ ਵੱਧ ਧਿਆਨ ਹਿੱਤ ਆਉਦੀਆ ਹਨ। ਬਾਕੀ ਦੱਬਾ ਲਈਆਂ ਜਾਦੀਆਂ ਹਨ। ਸਵਾਲ ਇਕ ਹੀ ਬੁਨਿਆਦੀ ਹੈ। ਇਨਾ ਘਟਨਾਵਾਂ ਕਰਕੇ ਲਾਕਡਾਉਨ ਕੀਤਾ ਹੋਇਆਂ ਹੈ ਜਾਂ ਲਾਕਡਾਉਨ ਦੇ ਚਲਦੇ ਇਹ ਘਟਨਾਵਾਂ ਹੋ ਰਹੀਆਂ ਹਨ? ਜਵਾਬ ਹੈ ਲਾਕਡਾਉਨ ਕਰਕੇ ਹੋ ਰਹੀਆਂ ਹਨ ਤੇ ਇਨਾ ਘਟਨਾਵਾਂ ਵਿਚ ਭਾਰਤ ਪੱਧਰ ਤੇ ਲਗਾਤਾਰ ਵਾਧਾ ਹੋ ਰਿਹਾ ਹੈ। ਫਿਰ ਸਵਾਲ ਇਹ ਹੈ ਕੀ ਬੰਦ ਕਰਨ ਤੋਂ ਪਹਿਲਾਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਦਾ ਧਿਆਨ ਕਿਉ ਨਹੀਂ ਰੱਖਿਆ ਗਿਆ ? ਫਿਰ ਸਵਾਲ ਇਹ ਹੈ ਕੀ ਬਾਕੀ ਲੋਕਾਂ ਦੀ ਤਰਾ ਨਿਹੰਗਾ ਸਿੰਘਾਂ ਦੀਆਂ ਬੁਨਿਆਦੀ ਲੋੜਾਂ ਨਹੀਂ ਹਨ? ਜੇਕਰ ਬੁਨਿਆਦੀ ਲੋੜ ਮੁਤਾਬਿਕ ਬਾਹਰ ਸਵਜੀ ਲੈਣ ਜਾਣ ਤੋਂ ਕੋਈ ਘਟਨਾ ਵਾਪਰੀ ਹੈ ਤਾਂ ਇਹ ਘਟਨਾ ਫਾਜਿਲਕਾ ਦੇ ਪਿੰਡ ਵਿਚ ਪੁਲਿਸ ਪਾਰਟੀ ਤੇ ਇਟਾ ਨਾਲ ਕੀਤੇ ਗਏ ਹਮਲੇ ਤੋਂ ਕਿਵੇ ਵੱਖ ਹੈ? ਪਰ ਆਪਾ ਵੀ ਸਰਕਾਰੀ ਪਰਚਾਰ ਦੇ ਸ਼ਿਕਾਰ ਹੋ ਗਏ ਹਾ। ਕੀ ਇਸ ਘਟਨਾ ਨੂੰ ਸਮਝਣ ਵਿਚ ਧਾਰਮਿਕ ਪਹਿਚਾਣ ਪ੍ਰਤੀ ਪੱਖਪਾਤੀ ਰਵੱਈਆ ਸਾਡੇ ਜਹਿਨ ਦਾ ਹਿੱਸਾ ਬਣ ਗਿਆ ਹੈ? ਇਸ ਤੋਂ ਸਿਧੇ ਤੌਰ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਜਿਹੜੀਆਂ ਵੀਡੀਓ ਵਿਚ ਗਾਲਾਂ ਕੱਢਦੇ ਸਰਦਾਰ ਤੇ ਨਿਹੰਗ ਸਿੱਘਾਂ ਨੂੰ ਦਿਖਾਇਆ ਜਾ ਰਿਹਾ ਹੈ। ਇਹ ਰਾਜਨੀਤਿਕ ਤੌਰ 'ਤੇ ਉਤਸ਼ਾਹਿਤ ਗਰੁੱਪਾਂ ਦਾ ਕਾਰਾ ਹੈ। ਇਹ ਘਟਨਾਵਾਂ ਵਾਪਰੀਆਂ ਜਰੂਰ ਹਨ ਪਰ ਸਵਾਲ ਇਹ ਹੈ ਕਿ ਸਿਰਫ ਇਹ ਵੀਡੀਓ ਹੀ ਚੁਣ ਕੇ ਸਾਹਮਣੇ ਕਿਉ ਆ ਰਹੀਆਂ ਹਨ? ਕੁੱਝ ਲੋਕ ਇਸ ਨੂੰ ਗੁੱਸਾ ਅਤੇ ਗਾਲ ਦੁਆਲੇ ਕੇਂਦਰਿਤ ਕਰ ਰਹੇ ਹਨ। ਗਾਲ ਬਹੁਤ ਮਾੜੀ ਆਦਤ ਹੈ ਪਰ ਅਨੇਕਾਂ ਪੰਜਾਬੀ ਕੱਢਦੇ ਨੇ ਇਹ ਸਚਾਈ ਹੈ। ਪੁਲਿਸ ਵੱਧ ਕੱਢਦੀ ਹੈ ਕਿਉਂਕਿ ਉਸ ਕੋਲ ਡੰਡੇ ਦਾ ਜੋਰ ਹੈ। ਫਿਰ ਨਿਹੰਗਾਂ ਦੀ ਗਾਲ ਦੂਜਿਆਂ ਤੋਂ ਕਿਵੇ ਵੱਖਰੀਆਂ ਹੋ ਗਈਆ ਨੇ? ਨਹੀਂ ਵੱਖਰੀਆਂ ਨਹੀਂ ਹਨ। ਪਰ ਉਹਨਾਂ ਦੀ ਗਾਲ ਨੂੰ ਵਖਰਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਗਾਲ ਗਲਤ ਵਰਤਾਰਾ ਹੈ ਅਸੀਂ ਕੋਈ ਗਾਲਾਂ ਦੇ ਹਮਾਇਤੀ ਨਹੀਂ ਹਾਂ। ਸਾਡਾ ਮਸਲਾ ਕਰੋਨਾ ਵਰਤਾਰੇ ਵਿਚਲੀਆਂ ਘਟਨਾਵਾਂ ਨੂੰ ਅੰਤਰ ਸਬੰਧ ਵਿਚ ਸਮਝਣ ਦਾ ਹੈ। ਦੋਸਤੋ ਜੋ ਬੁਨਿਆਦੀ ਸਮੱਸਿਆ ਹੈ ਉਹ ਬਿਨਾ ( ਸਿਹਤ ਸਹੂਲਤਾਂ , ਰਾਸ਼ਣ ਸਮੇਤ ਹੋਰ ਬੁਨਿਆਦੀ ਜਰੂਰਤਾਂ) ਤਿਆਰੀ ਬੰਦ ਕਰਨ ਦੀ ਸਮੱਸਿਆ ਹੈ। ਇਹ ਸਾਰੀਆਂ ਘਟਨਾਵਾਂ ਇਸ ਦਾ ਸਿੱਟਾ ਹੀ ਨੇ। ਦੋਸਤੋ ਕਰੋਨਾ ਮਹਾਮਾਰੀ ਦੇ ਸਮੇਂ ਵੀ ਭਾਰਤੀ ਰਾਜ ਦਾ ਖਾਸਾ ਹਿੰਦੂਤਵੀ ਬ੍ਰਹਾਮਣਵਾਦ ਹੀ ਹੈ। ਉਸ ਦਾ ਤੱਤ ਫਾਸ਼ੀਵਾਦੀ ਹੀ ਹੈ। ਦਿਨਕਰ ਗੁਪਤਾ ਦਾ ਬਿਆਨ ਅਤੇ ਨਿਹੰਗਾਂ ਪ੍ਰਤੀ ਇਹਨਾਂ ਦਾ ਕੁਰੱਖਤ ਰਵੱਈਆ ਦੱਸਦਾ ਹੈ ਕਿ ਉਹ ਪੱਖਪਾਤ ਇਸ ਪੁਲਿਸ ਕਾਰਵਾਈ ਵਿਚ ਵੀ ਸ਼ਾਮਿਲ ਹੈ। ਇਹ ਰਾਜ ਅੱਜ ਵੀ ਘੱਟ ਗਿਣਤੀਆਂ ਸਮੇਤ ਮਜਦੂਰਾਂ, ਕਿਸਾਨਾਂ, ਦੁਕਾਨਦਾਰਾਂ, ਮੁਲਾਜਮ, ਨੌਜਵਾਨ, ਵਿਦਿਆਰਥੀ, ਔਰਤਾਂ, ਦਲਿਤਾਂ, ਆਦਿਵਾਸੀਆਂ, ਕੌਮਾਂ ਦੀ ਵਿਰੋਧੀ ਹੀ ਹੈ। ਇਸ ਸਮੇਂ ਵਾਪਰ ਰਹੀਆਂ ਘਟਨਾਵਾਂ ਵੀ ਇਸ ਦੇ ਹਰ ਏਜੰਡੇ ਹਿੱਤ ਵਰਤੀਆਂ ਜਾ ਰਹੀਆਂ ਹਨ। ਜੇਕਰ ਆਪਾ ਇਸ ਸਮੇਂ ਵੀ ਸਹੀ ਪਹੁੰਚ ਨਾ ਅਪਨਾ ਸਕੇ ਤਾਂ ਫਾਸ਼ੀਵਾਦ ਨੂੰ ਕਰੋਨਾ ਸਮਿਆਂ ਵਿਚ ਪੂਰੀ ਤਰਾ ਪੱਕੇ ਪੈਰੀਂ ਕਰ ਲਿਆ ਜਾਵੇਗਾ। ਕਿਉਂਕਿ ਇਸ ਸਮੇਂ ਕਿਸੇ ਵੱਡੇ ਵਿਰੋਧ ਦੀ ਕੋਈ ਆਸ ਨਹੀਂ ਬਣ ਰਹੀ। ਅਨੰਦ ਤੇਲਤੂੰਬੜੇ ਅਤੇ ਗੌਤਮ ਨੌਲੱਖਾ ਦੀ ਗ੍ਰਿਫਤਾਰੀ ਮੌਕੇ ਆਪਾ ਕੁੱਝ ਵੀ ਅਸਰਦਾਰ ਨਹੀਂ ਕਰ ਸਕੇ। ਕੀ ਆਮ ਹਲਾਤਾਂ ਵਿਚ ਇਹ ਇੰਨਾ ਹੀ ਸ਼ਾਤੀ ਪੂਰਵਕ ਕੰਮ ਸੀ? ਨਹੀਂ- ਇਸ ਤਰਾਂ ਨਹੀਂ ਸੀ। ਜਿਵੇਂ ਪਟਿਆਲੇ ਵਾਲੀ ਘਟਨਾ ਵਿਚ ਵੀ ਇਕ ਨਿਹੰਗ ਸਿੰਘ ਦੇ ਪਰਿਵਾਰ ਨੂੰ ਔਰਤ ਸਮੇਤ ਕੇਸ ਵਿਚ ਫਸਾਇਆ ਗਿਆ ਹੈ। ਪਰ ਇਸ ਉਪਰ ਬਹੁਤ ਘੱਟ ਲੋਕਾਂ ਨੇ ਗੌਰ ਕੀਤੀ ਹੈ। ਇਹ ਘਟਨਾ ਮੌਕੇ ਉਪਰ ਹੋਈ ਤਕਰਾਰ 'ਤੇ ਅਧਾਰਿਤ ਹੈ ਜਿਸ ਵਿਚ ਚਾਰ ਲੋਕ ਸ਼ਾਮਿਲ ਸਨ ਪਰ ਨੌਂ ਜਾਣਿਆ ਉਪਰ ਕੇਸ ਪਾਇਆ ਗਿਆ ਹੈ। ਬਾਕੀ ਪੰਜ ਲੋਕ ਬਿਲਕੁੱਲ ਨਿਰਦੋਸ਼ ਹਨ। ਇਸ ਦੇ ਨਾਲ ਹੀ ਫਾਸ਼ੀਵਾਦੀ ਢੰਗ ਅਪਨਾਉਦੇ ਹੋਏ ਜਿਹੜੇ ਲੋਕਾਂ ਨੇ ਨਿਹੰਗ ਸਿੰਘਾਂ ਦੀ ਹਮਾਇਤ ਅਤੇ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਹੈ ਉਹਨਾਂ 'ਤੇ ਵੀ ਪਰਚਾ ਦਰਜ ਕੀਤਾ ਗਿਆ ਹੈ। ਉਹਨਾਂ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਵੀ ਭੇਜ ਦਿੱਤਾ ਗਿਆ ਹੈ। ਜਿਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਬਣਦਾ ਹੈ। ਬਾਕੀ ਮੁਲਜਮਾਂ ਉਪਰ ਵੀ ਮੌਕੇ ਉੱਤੇ ਤੈਸ਼ ਵਿੱਚ ਆਉਣ ਦੀ ਧਾਰਾ ਤਹਿਤ ਹੀ ਪਰਚਾ ਬਣਦਾ ਹੈ ਪਰ ਬਹੁਤ ਸਗੀਨ ਧਰਾਵਾਂ ਤਹਿਤ ਪਰਚਾ ਕੀਤਾ ਗਿਆ ਹੈ। ਜੋ ਕਿ ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਸੀਂ ਘਟਨਾ ਵਿਚ ਸ਼ਾਮਿਲ ਸਿੰਘਾਂ ਤੋਂ ਇਲਾਵਾ ਬਾਕੀ ਸਾਰਿਆਂ ਨੂੰ ਰਿਹਾਅ ਕਰਨ ਦੀ ਮੰਗ ਕਰਦੇ ਹਾਂ। ਅਸੀਂ ਡੈਮੋਕਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਆਪ ਸੱਭ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਸੰਕੀਰਨ ਧਾਰਨਾਵਾਂ ਤੋਂ ਬਚ ਕੇ ਪੂਰਨ ਵਰਤਾਰਾ ਸਮਝ ਕੇ ਦੋਸ਼ੀ ਅਤੇ ਬੇਕਸੂਰ ਦਾ ਫੈਸਲਾ ਕਰੋ। ਇਸ ਤਰ੍ਹਾਂ ਦੀ ਪਹੁਚ ਹੀ ਆਪਾ ਨੂੰ ਸੰਕਟ ਦੇ ਦੌਰ ਵਿਚ ਕਰੋਨਾ ਦੌਰ ਵੀ ਸਮਝਾ ਸਕਦੀ ਹੈ ਅਤੇ ਫਾਸ਼ੀਵਾਦੀ ਰਾਜ ਨੂੰ ਕਟਿਹਰੇ ਵਿਚ ਖੜਾ ਕਰ ਸਕਦੀ ਹੈ। -ਜੀਤ ਅਮਰ ਦੀ ਫੇਸਬੁੱਕ ਤੋਂ

No comments:

Post a Comment