Tuesday, 2 January 2018

ਮਾਓਵਾਦੀ ਕੋਬਾਦ ਗਾਂਧੀ ਤੋਂ ਕਿਉਂ ਡਰ ਗਈ ਸਰਕਾਰ?


ਮਾਓਵਾਦੀ ਕੋਬਾਦ ਗਾਂਧੀ ਤੋਂ ਕਿਉਂ ਡਰ ਗਈ ਸਰਕਾਰ?
-ਆਨੰਦ ਦੱਤਾ
ਲੱਗਭੱਗ ਨੌਂ ਸਾਲਾਂ ਬਾਅਦ ਸੀ.ਪੀ.ਆਈ.(ਮਾਓਵਾਦੀ) ਦੇ ਚੋਟੀ ਦੇ ਚਿੰਤਕ ਅਤੇ ਪੋਲਿਟ ਬਿਊਰੋ ਦੇ ਮੈਂਬਰ ਕੋਬਾਦ ਗਾਂਧੀ ਨੂੰ ਵਿਸ਼ਾਖਾਪਟਨਮ ਕੇਂਦਰੀ ਜੇਲ• ਵਿਚੋਂ ਮੰਗਲਵਾਰ ਸ਼ਾਮ ਨੂੰ ਰਿਹਾ ਕਰ ਦਿੱਤਾ ਗਿਆ। ਕੋਬਾਦ ਗਾਂਧੀ (71) ਨੂੰ ਉਸ ਉੱਪਰ ਚੱਲ ਰਹੇ ਛੇ ਵੱਡੇ ਕੇਸਾਂ ਵਿੱਚੋਂ ਜਮਾਨਤ ਮਿਲਣ ਪਿੱਛੋਂ ਰਿਹਾਅ ਕੀਤਾ ਗਿਆ। ਰਿਹਾਅ ਹੋਣ ਉਪਰੰਤ ਉਹ ਮੁੰਬਈ ਸਥਿਤ ਆਪਣੇ ਘਰ ਜਾਣ ਦੀ ਤਿਆਰੀ ਵਿੱਚ ਸਨ। ਇਸ ਦੌਰਾਨ ਹੈਦਰਾਬਾਦ ਵਿੱਚ ਉਸਨੇ ਆਪਣੀ ਪਸੰਦ ਦਾ ਖਾਣਾ ਖਾਧਾ। ਆਰਾਮ ਕਰਨ ਉਪਰੰਤ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ''ਮੈਨੂੰ ਪਾਰਸੀ ਖਾਣੇ ਦੀ ਬੜੀ ਘਾਟ ਰੜਕੀ''। ਉਸੇ ਵਕਤ ਉਹਨਾਂ ਦੇ ਦਰਵਾਜ਼ੇ 'ਤੇ ਝਾਰਖੰਡ ਦੇ ਬੋਕਾਰੋ ਜ਼ਿਲ•ੇ ਦੀ ਪੁਲਸ ਗ੍ਰਿਫਤਾਰੀ ਵਾਰੰਟ ਲੈ ਕੇ ਪਹੁੰਚ ਗਈ।
ਇਸ ਰਿਹਾਈ ਨੂੰ ਸਹੀ ਤਰ•ਾਂ ਸਮਝ ਨਹੀਂ ਸਕੇ ਕਿ ਉਹਨਾਂ ਨੂੰ ਦੋ ਮਾਮਲਿਆਂ 'ਚ ਦੋਸ਼ੀ ਗਰਦਾਨ ਕੇ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਬੋਕਾਰੋ ਐਸ.ਪੀ. ਕਾਰਤਿਕ ਐਸ. ਨੇ ਇੱਕ ਵਿਸ਼ੇਸ਼ ਟੀਮ ਭੇਜ ਕੇ ਹੈਦਰਾਬਾਦ ਤੋਂ ਗ੍ਰਿਫਤਾਰ ਕਰ ਲਿਆ। ਕੁੱਝ ਦੇਰ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਵੱਖ ਵੱਖ ਸੂਬਿਆਂ ਵਿੱਚ ਉਹਨਾਂ ਉੱਪਰ ਕਈ ਹੋਰ ਮਾਮਲੇ ਦਰਜ਼ ਹਨ। ਹੋ ਸਕਦਾ ਹੈ ਕਿ ਪੁਲਸ ਉਹਨਾਂ ਨੂੰ ਹੁਣ ਖੋਲ•ੇ। ਹੋਇਆ ਵੀ ਏਹੋ। ਅਜਿਹੀ ਹਾਲਤ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੈਂਸਰ ਸਮੇਤ ਕਈ ਹੋਰ ਗੰਭੀਰ ਬਿਮਾਰੀਆਂ ਨਾਲ ਪੀੜਤ ਇਸ ਚੋਟੀ ਦੇ ਚਿੰਤਕ ਤੋਂ ਸਰਕਾਰ ਐਨਾ ਡਰ ਕਿਉਂ ਰਹੀ ਹੈ?
ਭਾਰਤ ਸਰਕਾਰ ਦੀ ਗ੍ਰਹਿ ਮੰਤਰਾਲੇ ਤਹਿਤ ਨਕਸਲੀ ਮੈਨੇਜਮੈਂਟ ਡਵੀਜ਼ਨ ਕੰਮ ਕਰਦਾ ਹੈ। ਇਹ ਦੇਸ਼ ਭਰ ਵਿੱਚ ਨਕਸਲੀ ਮਾਮਲਿਆਂ ਦੀ ਨਿਗਰਾਨੀ ਕਰਦਾ ਹੈ। ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜੇ ਕੋਈ ਬੜਾ ਨਕਸਲੀ ਸਰਕਾਰ ਦੀ ਪਕੜ ਵਿੱਚ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਬਾਹਰ ਨਾ ਜਾਣ ਦਿੱਤਾ ਜਾਵੇ। ਇਹ ਪੱਕਾ ਕਰਨ ਲਈ ਤੁਹਾਨੂੰ ਦੱਸ ਦੇਵਾਂ ਕਿ ਕੋਬਾਦ ਦੇ ਰਿਹਾਅ ਹੋਣ ਤੋਂ ਪਹਿਲਾਂ ਹੀ ਝਾਰਖੰਡ ਪੁਲਸ ਹੈਦਰਾਬਾਦ ਪਹੁੰਚ ਚੁੱਕੀ ਸੀ। ਅਜਿਹਾ ਕੁੱਝ ਪਿਛਲੇ ਕੁੱਝ ਸਾਲਾਂ ਵਿੱਚ ਨਰਾਇਣ ਸਾਨਿਆਲ ਨਾਲ ਵੀ ਹੋਇਆ ਸੀ। ਬੀਤੇ ਵਿੱਚ ਉੱਪਰਲੇ ਮਾਓਵਾਦੀ ਸੁਸ਼ੀਲ ਰਾਏ ਨਾਲ ਪੁਲਸ ਨੇ ਅਜਿਹਾ ਹੀ ਵਰਤਾਓ ਕੀਤਾ ਸੀ। 86 ਸਾਲ ਦੀ ਉਮਰ ਵਿੱਚ ਉਸ ਉੱਪਰ ਹਥਿਆਰ ਲੁੱਟਣ ਦੇ ਦੋਸ਼ ਲਗਾ ਕੇ ਗ੍ਰਿਫਤਾਰ ਕੀਤਾ। ਅੰਤ ਉਹ ਖੂਨ ਦੀ ਉਲਟੀ ਆਉਣ ਕਰਕੇ ਏਮਜ਼ ਵਿੱਚ ਮਰ ਗਏ। ਕੋਈ ਵੀ ਸਰਕਾਰ ਇਹ ਨਹੀਂ ਚਾਹੇਗੀ ਕਿ ਕੋਬਾਦ ਵਰਗੇ ਮਹੱਤਵਪੂਰਨ ਆਦਮੀ ਨੂੰ ਬਾਹਰ ਰਹਿਣ ਦਿੱਤਾ ਜਾਵੇ, ਜੋ ਬਿਮਾਰੀ ਦੇ ਬਾਵਜੂਦ ਵੀ ਜਥੇਬੰਦੀ ਖੜ•ੀ ਕਰ ਸਕਣ ਦਾ ਮਾਦਾ ਰੱਖਦਾ ਹੋਵੇ। ਕਿਉਂਕਿ ਕੋਬਾਦ ਕੇਂਦਰੀ ਕਮੇਟੀ ਦੇ ਪੁਰਾਣੇ ਆਦਮੀ ਹਨ, ਇਸ ਕਰਕੇ ਉਹਨਾਂ ਦਾ ਬਾਹਰ ਹੋਣਾ ਪੂਰੇ ਅੰਦੋਲਨ ਲਈ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੋਵੇਗਾ।
ਬੋਕਾਰੋ ਦੇ ਐਸ.ਪੀ. ਕਾਰਤਿਕ ਐਸ. ਮੁਤਾਬਕ ਸਾਲ 2006 ਅਤੇ 2007 ਵਿੱਚ ਹੋਏ ਦੋ ਵੱਡੇ ਨਕਸਲੀ ਹਮਲਿਆਂ ਵਿੱਚ ਕੋਬਾਦ ਗਾਂਧੀ ਦੀ ਸ਼ਮੂਲੀਅਤ ਸੀ। ਸਾਲ 2006 ਵਿੱਚ ਨਾਵਾਡੀਹ ਦੇ ਕੰਚਕਿਰੋ ਵਿੱਚ ਹੋਏ ਜ਼ਮੀਨੀ ਸੁਰੰਗ ਧਮਾਕੇ ਵਿੱਚ 14 ਪੁਲਸ ਵਾਲੇ ਮਾਰੇ ਗਏ। ਨਾਲ ਹੀ ਇਸੇ ਸਾਲ ਖਾਸਮਹਿਲ ਦੀ ਸੀ.ਆਈ.ਐਸ.ਐਫ. (ਕੇਂਦਰੀ ਸਨਅੱਤੀ ਸੁਰੱਖਿਆ ਫੋਰਸ) ਬੈਰਕ ਉੱਪਰ ਨਕਸਲੀਆਂ ਨੇ ਹਮਲਾ ਕਰਕੇ ਦੋ ਜਵਾਨਾਂ ਨੂੰ ਮਾਰ ਦਿੱਤਾ ਸੀ। ਇਹਨਾਂ ਦੋਵਾਂ ਮਾਮਲਿਆਂ ਵਿੱਚ ਪੁਲਸ ਪੜਤਾਲ ਵਿੱਚ ਨਕਸਲੀ ਜਥੇਬੰਦੀ ਦੇ ਇਸ ਸਿਖਰਲੇ ਮਹਾਰਥੀ (ਥਿੰਕ ਟੈਂਕ) ਦਾ ਨਾਮ ਆਉਂਦਾ ਸੀ। ਝਾਰਖੰਡ ਪੁਲਸ ਦੇ ਮੁਤਾਬਕ ਕੋਬਾਦ ਨੂੰ ਅਰਵਿੰਦ, ਉਰਫ ਸਲੀਮ, ਉਰਫ ਕਿਸ਼ੋਰ, ਉਰਫ ਸੁਮਨ, ਉਰਫ ਗੁਪਤਾ, ਉਰਫ ਅਕਬਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਹਨਾਂ ਨੇ ਦੱਸਿਆ ਕਿ ਅਜਿਹਾ ਨਹੀਂ ਕਿ ਆਂਧਰਾ ਪ੍ਰਦੇਸ਼ ਵਿੱਚੋਂ ਰਿਹਾਅ ਹੋਣ ਸਾਰ ਹੀ ਝਾਰਖੰਡ ਪੁਲਸ ਪਹਿਲਾਂ ਹੀ ਤਿਆਰੀ ਕਰਕੇ ਪਹੁੰਚੀ ਸੀ। ਝਾਰਖੰਡ ਤਾਂ ਪਹਿਲਾਂ ਤੋਂ ਹੀ ਕੋਬਾਦ ਦੀ ਹਿਰਾਸਤ ਮੰਗ ਰਿਹਾ ਸੀ।
ਲੰਬੀ ਜੇਲ• ਕੱਟਣ ਵਾਲੇ ਕੋਬਾਦ ਗਾਂਧੀ ਨੂੰ ਕਈ ਗੰਭੀਰ ਬਿਮਾਰੀਆਂ ਚੁੰਬੜੀਆਂ ਹੋਈਆਂ ਹਨ। 8 ਸਾਲ ਚੋਂ ਜੇਲ• ਵਿੱਚ ਰਹਿ ਰਹੇ ਕੋਬਾਦ ਨੂੰ ਗੁਰਦੇ ਦੀ ਬਿਮਾਰੀ, ਪ੍ਰੋਟੈਸਟਰੇਟ ਕੈਂਸਰ, ਹਾਈ ਬਲੱਡ ਪ੍ਰੈਸ਼ਰ, ਪਿੱਠ ਦਰਦ ਦੀ ਸਮੱਸਿਆ ਦੇ ਨਾਲ ਦਿਲ ਦੀ ਬਿਮਾਰੀ ਵੀ ਹੋ ਗਈ ਸੀ। ਉਹ ਜੇਲ• ਵਿੱਚ ਕਈ ਮਹੀਨਿਆਂ ਤੋਂ ਬਿਮਾਰ ਰਹਿੰਦੇ ਆ ਰਹੇ ਹਨ। ਕੋਬਾਦ ਨੂੰ ਸਾਲ 2009 ਵਿੱਚ 20 ਸਤੰਬਰ ਨੂੰ ਆਂਧਰਾ ਪ੍ਰਦੇਸ਼ ਪੁਲਸ ਅਤੇ ਦਿੱਲੀ ਪੁਲਸ ਦੇ ਵਿਸ਼ੇਸ਼ ਦਲ ਨੇ ਗ੍ਰਿਫਤਾਰ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੂੰ ਤਿਹਾੜ ਸਮੇਤ ਕਈ ਜੇਲ•ਾਂ ਵਿੱਚ ਰੱਖਿਆ ਗਿਆ। ਉਸ ਉੱਪਰ ਸਾਲ 2008 ਵਿੱਚ ਗਰੇਅ-ਹਾਊਂਡਜ਼ ਕਮਾਂਡੋਜ਼ ਟੀਮ 'ਤੇ ਹਮਲੇ ਦਾ ਮੁੱਖ ਦੋਸ਼ੀ, 2005 ਵਿੱਚ ਸਾਬਕਾ ਕਾਂਗਰਸੀ ਵਿਧਾਇਕ ਸੀ. ਨਰਸੀ ਰੈੱਡੀ ਦੀ ਹੱਤਿਆ, ਆਂਧਰਾ ਪ੍ਰਦੇਸ਼ ਦੇ ਸਾਬਕਾ ਵਿਧਾਨ ਸਭਾ ਮੁਖੀ ਡੀ. ਸ਼੍ਰੀਪਦ ਰਾਓ ਦੀ 1999 ਵਿੱਚ ਹੋਈ ਹੱਤਿਆ ਦੇ ਦੋਸ਼ ਹਨ। ਉਹਨਾਂ ਦੇ ਖਿਲਾਫ ਜ਼ਿਆਦਾਤਰ ਮਾਮਲੇ ਧਮਾਕਾਖੇਜ਼ ਪਦਾਰਥ ਰੱਖਣ ਅਤੇ ਗੈਰ-ਕਾਨੂੰਨੀ ਸਰਗਰਮੀਆਂ ਦੇ ਦਰਜ ਹਨ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਆਂਧਰਾ ਪ੍ਰਦੇਸ਼ ਵਿੱਚ ਪੁਲਸ ਉਸ ਦੇ ਖਿਲਾਫ ਇੱਕ ਵੀ ਮਾਮਲੇ ਵਿੱਚ ਚਾਰਜਸ਼ੀਟ ਦਰਜ਼ ਕਰਨ ਵਿੱਚ ਸਫਲ ਨਹੀਂ ਹੋ ਸਕੀ, ਉਹਨਾਂ ਨੂੰ ਜੂਨ 2016 ਵਿੱਚ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਦਹਿਸ਼ਤਗਰਦੀ ਦੇ ਦੋਸ਼ਾਂ ਤੋਂ ਬਰੀ ਕਰਾਰ ਦਿੱਤਾ ਸੀ।
ਕੋਬਾਦ ਗਾਂਧੀ ਨੇ ਦੇਹਰਾਦੂਨ ਦੇ ਦੂਨ ਸਕੂਲ ਤੋਂ ਪੜ•ਾਈ ਕਰਨ ਉਪਰੰਤ ਐਲਫਿਸਟਨ ਕਾਲਜ ਮੁੰਬਈ ਤੋਂ ਉੱਚ-ਸਿੱਖਿਆ ਪ੍ਰਾਪਤ ਕੀਤੀ। 1960 ਦੇ ਦਹਾਕੇ ਦੇ ਅੰਤ ਵਿੱਚ ਉਹ ਮਾਓਵਾਦੀ ਵਿਚਾਰਧਾਰਾ ਨਾਲ ਜੁੜੇ। ਉਹਨਾਂ ਦੀ ਪਤਨੀ ਅਨੁਰਾਧਾ ਸ਼ਾਨਬਾਗ ਉਰਫ ਅਨੁਰਾਧਾ ਗਾਂਧੀ ਤਕੜੀ ਨਕਸਲੀ ਸੀ। ਨਕਸਲੀ ਮਾਮਲਿਆਂ ਦੇ ਜਾਣਕਾਰ ਹੇਮਾਂਸ਼ੂ ਕੁਮਾਰ ਕਹਿੰਦੇ ਹਨ ਜਿਸ ਤਰ•ਾਂ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਗਲਤ ਹੈ। ਸਾਰੇ ਕੇਸ ਇੱਕੋ ਸਮੇਂ ਚੱਲਦੇ ਹਨ। ਇੱਕੋ ਹੀ ਸਮੇਂ ਸਜ਼ਾ ਹੁੰਦੀ ਹੈ। ਇੱਕ ਤੋਂ ਬਾਅਦ ਦੂਜਾ ਨਹੀਂ। ਝਾਰਖੰਡ ਦੀ ਪੁਲਸ ਪਹਿਲਾਂ ਕਿਉਂ ਨਹੀਂ ਗਈ? ਅਜਿਹਾ ਨਹੀਂ ਹੁੰਦਾ ਕਿ ਇੱਕ ਮਾਮਲੇ ਵਿੱਚ ਦਸ ਸਾਲ ਕੱਟਣ ਉਪਰੰਤ ਦੂਸਰੇ ਮਾਮਲੇ ਵਿੱਚ ਫੇਰ ਦਸ ਸਾਲ ਦੀ ਸਜ਼ਾ ਹੋਵੇ। ਸਾਰੇ ਕੇਸ ਇੱਕੋ ਸਮੇਂ ਚੱਲਦੇ ਹਨ। ਇਹ ਸਭ ਕੁੱਝ ਗੈਰ-ਕਾਨੂੰਨੀ ਹੈ। ਕੋਬਾਦ ਗਾਂਧੀ ਬਹੁਤ ਸਾਲਾਂ ਤੋਂ ਪੜ•ਨ-ਲਿਖਣ ਦਾ ਹੀ ਕੰਮ ਕਰਦੇ ਸਨ। ਚੀਜ਼ਾਂ ਦਾ ਵਿਸ਼ਲੇਸ਼ਣ ਕਰਦੇ ਸਨ। ਤਿੱਖਾ ਲਿਖਦੇ ਸਨ। ਏਹੀ ਵਜਾਹ ਹੈ ਕਿ ਇੱਕ ਮਾਮਲੇ ਵਿੱਚੋਂ ਨਿਕਲਣ ਸਾਰ ਹੀ ਦੂਸਰੇ ਵਿੱਚ ਗ੍ਰਿਫਤਾਰੀ ਦੀ ਤਿਆਰੀ ਕਰ ਲਈ ਜਾਂਦੀ ਹੈ।
(ਫਸਟ ਪੋਸਟ, 18 ਦਸਬੰਰ 2017)

No comments:

Post a Comment